ਪੰਜਾਬੀ ਫ਼ਿਲਮ ਇੰਡਸਟਰੀ ਦੇ ਸਿਤਾਰਿਆਂ ਨੇ ਚੀਨ ਬਾਰਡਰ ’ਤੇ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਭਾਰਤ ਅਤੇ ਚੀਨ ਵਿਚਾਲੇ ਗਲਵਾਨ ਘਾਟੀ ਵਿੱਚ ਚੀਨੀ ਫੌਜੀਆਂ ਨਾਲ ਹੋਈ ਝੜਪ ਵਿੱਚ ਭਾਰਤ ਦੇ ਕਰਨਲ ਸਮੇਤ 20 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ । ਇਸ ਝੜਪ ਵਿੱਚ 43 ਚੀਨੀ ਫੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ । ਭਾਰਤੀ ਜਵਾਨਾਂ ਦੀ ਸ਼ਹਾਦਤ ਨੂੰ ਪੂਰਾ ਦੇਸ਼ ਸਲਾਮ ਕਰ ਰਿਹਾ ਹੈ ਤੇ ਪੂਰੇ ਦੇਸ਼ ਵਿੱਚ ਗਮ ਦਾ ਮਾਹੌਲ ਹੈ । ਸੋਸ਼ਲ ਮੀਡੀਆ ਤੇ ਇਹਨਾਂ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ । ਫ਼ਿਲਮੀ ਸਿਤਾਰਿਆਂ ਨੇ ਵੀ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ । ਪਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਪੰਜਾਬ ਦੇ ਸ਼ਹੀਦਾਂ ਦੀ ਤਸਵੀਰ ਸਾਂਝੀ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ।

https://www.instagram.com/p/CBi_J2rhvkd/?igshid=14pe5pnyegf1b

ਇਸੇ ਤਰ੍ਹਾਂ ਗਾਇਕਾ ਅਨਮੋਲ ਗਗਨ ਮਾਨ ਨੇ ਵੀ ਸ਼ਹੀਦ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਮੇਰੇ ਸ਼ਹਿਰ ਦਾ ਬਹਾਦਰ ਦਲੇਰ ਨੌਜਵਾਨ ਵੀਰ ਗੁਰਤੇਜ ਸਿੰਘ ਦੇਸ਼ ਲਈ ਸ਼ਹੀਦ ਹੋ ਗਿਆ,ਪਤਾ ਨਹੀਂ ਵਾਹਿਗੁਰੂ ਤੂੰ ਇਨਸਾਨ ਵਿੱਚੋਂ ਨਫਰਤ ਕਦੋਂ ਖਤਮ ਕਰਨੀ ਹੈ, ਕਿਹੜੀ ਗੱਲੋਂ ਮਾਰ ਰਹੇ ਹਨ ਇੱਕ ਦੂਜੇ ਨੂੰ । ਵਾਹਿਗੁਰੂ ਪਰਿਵਾਰ ਨੂੰ ਹਿੰਮਤ ਬਖਸ਼ੇ’ ।

https://www.instagram.com/p/CBiYT28H4h7/?igshid=1f659ob0uavpy

ਇਸੇ ਤਰ੍ਹਾਂ ਅਦਾਕਾਰ ਦੇਵ   ਖਰੋੜ ਤੇ ਯੁਵਰਾਜ ਹੰਸ ਨੇ ਵੀ ਭਾਰਤੀ ਫੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ, ਉਹਨਾਂ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।

https://www.instagram.com/p/CBiU2repBp5/

https://www.instagram.com/p/CBho2yCFGTW/