ਵਾਇਸ ਆਫ ਪੰਜਾਬ ਸੀਜ਼ਨ -9 ਸ਼ੋਅ ਦਾ 14 ਜਨਵਰੀ ਤੋਂ ਆਗਾਜ਼ , ਸਭ ਤੋਂ ਸੁਰੀਲੇ ਹੁਨਰ ਦੀ ਹੋਵੇਗੀ ਪਛਾਣ 

ਵਾਇਸ ਆਫ ਪੰਜਾਬ ਸੀਜ਼ਨ -9 ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ ਚੌਦਾਂ ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ । ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ ਨੂੰ ਸੱਤ ਵਜੇ ਵੇਖ ਸਕਦੇ ਹੋ । ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਰਾਂ ਦੇ ਇਸ ਸੁਰੀਲੇ ਸਫਰ ਲਈ ਪ੍ਰਤਿਭਾਗੀਆਂ ਦੀ ਚੋਣ ਲਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਆਡੀਸ਼ਨ ਕਰਵਾਏ ਗਏ ਸਨ ।

ਹੋਰ ਵੇਖੋ :ਬੁਆਏ ਫ੍ਰੈਂਡ ਨਾਲ ਬ੍ਰੇਕਅੱਪ ਤੋਂ ਨੇਹਾ ਕੱਕੜ ਚੱਲ ਰਹੀ ਹੈ ਡਿਪ੍ਰੇਸ਼ਨ ‘ਚ ,ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਪੋਸਟ

https://www.facebook.com/ptcpunjabi/videos/226871868202865/

ਜਿਸ ‘ਚ ਵੱਡੀ ਗਿਣਤੀ ‘ਚ ਪੰਜਾਬ ਦੇ ਨੌਜਵਾਨਾਂ ਨੇ ਭਾਗ ਲਿਆ ਸੀ । ਇਸ ਲਈ ਉਮਰ ਹੱਦ ਅਠਾਰਾਂ ਤੋਂ ਪੱਚੀ ਸਾਲ ਤੱਕ ਰੱਖੀ ਗਈ ਸੀ।ਵਾਇਸ ਆਫ ਪੰਜਾਬ ਸੀਜ਼ਨ -9 ਦੇ ਲਈ ਆਡੀਸ਼ਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੱਖੇ ਗਏ ਸਨ।ਮੋਹਾਲੀ ‘ਚ ਅਡੀਸ਼ਨ ਦਸ ਦਸੰਬਰ ਨੂੰ ਕਰਵਾਏ ਗਏ ਸਨ  ।ਂ ਮੋਹਾਲੀ ‘ਚ ਸਥਿਤ ਦਾਰਾ ਸਟੂਡਿਓ ,ਫੇਸ ਛੇ ਨੈਸ਼ਨਲ ਹਾਈਵੇ ਨੰਬਰ ਇੱਕੀ ‘ਚ ਸਵੇਰੇ ਨੌ ਵਜੇ ਆਡੀਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਆਡੀਸ਼ਨ ਨੌਜਵਾਨਾਂ ਵੱਲੋਂ ਦਿੱਤੇ ਗਏ ਸਨ ।

ਹੋਰ ਵੇਖੋ:ਅਦਾਕਾਰਾ ਸੁਸ਼ਮਿਤਾ ਸੇਨ ਦਾ ਆਪਣੇ ਬੁਆਏ ਫਰੈਂਡ ਨੂੰ ਬਰਥਡੇ ‘ਤੇ ਖਾਸ ਤੋਹਫਾ ,ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ

voice of punjab 9
voice of punjab 9

ਲੁਧਿਆਣਾ ‘ਚ ਆਡੀਸ਼ਨ ਬਾਰਾਂ ਦਸੰਬਰ ਨੂੰ ਕਰਵਾਏ ਗਏੇ ,ਇਸ ਲਈ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ,ਸਿਵਲ ਲਾਈਨਜ਼ ਲੁਧਿਆਣਾ ‘ਚ ਆਡੀਸ਼ਨ ਰੱਖੇ ਗਏ ਅਤੇ ਅਠਾਰਾਂ ਦਸੰਬਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਭਵਨ ,ਅੰਮ੍ਰਿਤਸਰ ਸਿਟੀ ਸੈਂਟਰ ਨਜ਼ਦੀਕ ਬੱਸ ਸਟੈਂਡ ਅੰਮ੍ਰਿਤਸਰ ‘ਚ ਆਡੀਸ਼ਨ ਰੱਖੇ ਗਏ ਸਨ। ਇਸ ਤੋਂ ਇਲਾਵਾ ਜਲੰਧਰ ‘ਚ ਵੀਹ ਦਸੰਬਰ ਨੂੰ ਆਡੀਸ਼ਨ ਕਰਵਾਏ ਗਏ ਸਨ ਸੀ.ਟੀ. ਗਰੁੱਪ ਆਫ ਇੰਸਟੀਟਿਊਸ਼ਨ ਅਰਬਨ ਅਸਟੇਟ -੨ ਸ਼ਾਹਪੁਰ ਕੈਂਪਸ ਜਲੰਧਰ ‘ਚ ।

voice of punjab 9
voice of punjab 9

ਇਨ੍ਹਾਂ ਸਾਰੇ ਆਡੀਸ਼ਨਾਂ ‘ਚ ਚੁਣੇ ਗਏ ਪ੍ਰਤਿਭਾਗੀ ਹੁਣ ਅਗਲੇ ਪੜਾਅ ‘ਚ ਸਾਡੇ ਜੱਜਾਂ ਦੀ ਕਸੌਟੀ ‘ਤੇ ਕਿੰਨਾ ਉੱਤਰਨਗੇ ਇਹ ਵੇਖਣਾ ਨਾ ਭੁੱਲਣਾ ਸਿਰਫ ਪੀਟੀਸੀ ਪੰਜਾਬੀ ‘ਤੇ 14 ਜਨਵਰੀ ਤੋਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ ਸੱਤ ਵਜੇ ਤੱਕ ।

voice of punjab 9
voice of punjab 9