ਜੈਸਮੀਨ ਸੈਂਡਲਾਸ ਦੀ ਦਾਦੀ ਨੂੰ ਨਹੀਂ ਉਸ ਦਾ ਹੇਅਰ ਸਟਾਇਲ ਪਸੰਦ, ਹੇਅਰ ਸਟਾਇਲ ਦੇਖਕੇ ਕੀਤਾ ਗੁੱਸਾ ਦੇਖੋ ਵੀਡਿਓ 

ਜੈਸਮੀਨ ਸੈਂਡਲਾਸ ਜਿੱਥੇ ਆਪਣੇ ਗਾਉਣ ਦੇ ਵੱਖਰੇ ਅੰਦਾਜ਼ ਕਰਕੇ ਜਾਣੀ ਜਾਂਦੀ ਹੈ ਉਸੇ ਤਰ੍ਹਾਂ ਉਸ ਦਾ ਕੱਪੜੇ ਪਾਉਣ ਸਟਾਇਲ ਵੀ ਹੋਰਾਂ ਤੋਂ ਵੱਖਰਾ ਹੁੰਦਾ ਹੈ । ਇੱਥੋਂ ਤੱਕ ਕਿ ਉਸ ਦੇ ਵਾਲਾਂ ਦਾ ਸਟਾਇਲ ਵੀ ਏਨੀਂ ਦਿਨੀਂ ਚਰਚਾ ਦਾ ਕਾਰਨ ਬਣਿਆ ਹੋਇਆ ਹੈ । ਜੈਸਮੀਨ ਦਾ ਹਰ ਸਟਾਇਲ ਉਸ ਦੇ ਪ੍ਰਸ਼ੰਸਕਾਂ ਨੂੰ ਖੂਬ ਭਾਉਂਦਾ ਹੈ । ਕੁਝ ਲੋਕ ਤਾਂ ਉਸ ਦੇ ਸਟਾਇਲ ਦੀ ਨਕਲ ਵੀ ਕਰਦੇ ਹਨ ।

jasmine sandlas
jasmine sandlas

ਪਰ ਇਸ ਦੇ ਬਾਵਜੂਦ ਜੈਸਮੀਨ ਦੀ ਦਾਦੀ ਨੂੰ ਉਸ ਦਾ ਸਟਾਇਲ ਪਸੰਦ ਨਹੀਂ ਆਇਆ । ਇਸ ਦਾ ਖੁਲਾਸਾ ਉਸ ਵੀਡਿਓ ਤੋਂ ਹੁੰਦਾ ਹੈ ਜਿਹੜੀ ਕਿ ਜੈਸਮੀਨ ਨੇ ਆਪਣੇ ਇੰਸਟਾਗਰਾਮ ਤੇ ਸ਼ੇਅਰ ਕੀਤੀ ਹੈ। ਇਸ ਵੀਡਿਓ ਵਿੱਚ ਜੈਸਮੀਨ ਦੀ ਦਾਦੀ ਤੇ ਜੈਸਮੀਨ ਦਿਖਾਈ ਦੇ ਰਹੀ ਹੈ । ਵੀਡਿਓ ਵਿੱਚ ਜੈਸਮੀਨ ਆਪਣੀ ਦਾਦੀ ਨੂੰ ਆਪਣੇ ਵਾਲ ਦਿਖਾਉਂਦੀ ਹੈ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਇਹ ਉਸ ਦੇ ਵਾਲਾਂ ਨੂੰ ਕੀ ਹੋ ਗਿਆ ਹੈ । ਜੈਸਮੀਨ ਦੀ ਦਾਦੀ ਉਸ ਨੂੰ ਪੁੱਛਦੀ ਹੈ ਕਿ ਉਸ ਨੇ ਇਹ ਵਾਲ ਨਕਲੀ ਲਗਾਏ ਹਨ ਜਾਂ ਅਸਲੀ ਹਨ ਜੈਸਮੀਨ ਦੀ ਦਾਦੀ ਉਸ ਦੇ ਵਾਲਾਂ ਨੂੰ ਹੱਥ ਲਾ ਕੇ ਦੇਖਦੀ ਹੈ ਤਾਂ ਉਹ ਬੇਹੱਦ ਗੁੱਸਾ ਕਰਦੀ ਹੈ ।

https://www.instagram.com/p/Br8VUNkgmLg/

ਇਸ ਵੀਡਿਓ ਵਿੱਚ ਜੈਸਮੀਨ ਦੀ ਦਾਦੀ ਭਾਵੇਂ ਉਸ ਨਾਲ ਨਰਾਜ਼ ਹੁੰਦੀ ਦਿਖਾਈ ਦੇ ਰਹੀ ਹੈ ਪਰ ਇਸ ਵੀਡਿਓ ਤੋਂ ਸਾਫ ਹੁੰਦਾ ਹੈ ਕਿ ਵੱਡੇ ਬਜੁਰਗ ਆਪਣੇ ਬੱਚਿਆਂ ਦੇ ਚੰਗੇ ਮਾੜੇ ਦਾ ਕਿਨ੍ਹਾ ਖਿਆਲ ਰੱਖਦੇ ਹਨ ।