ਰੱਖੜੀ ਦੇ ਤਿਉਹਾਰ ‘ਤੇ ਆਰ ਨੇਤ, ਜਸਬੀਰ ਜੱਸੀ ਸਣੇ ਕਈ ਪੰਜਾਬੀ ਗਾਇਕਾਂ ਨੇ ਭੈਣਾਂ ਨਾਲ ਤਸਵੀਰਾਂ ਸਾਂਝੀਆਂ ਕਰ ਦਿੱਤੀ ਰੱਖੜੀ ਦੀ ਵਧਾਈ

ਰੱਖੜੀ ਦਾ ਤਿਉਹਾਰ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ । ਇਸ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ ਕੇ ਉਸ ਦੀ ਲੰਮੀ ਉਮਰ ਦੀ ਦੁਆ ਕਰਦੀਆਂ ਹਨ ।ਪੰਜਾਬੀ ਸੈਲੀਬ੍ਰੇਟੀ ਵੀ ਆਪੋ ਆਪਣੇ ਤਰੀਕੇ ਦੇ ਨਾਲ ਇਸ ਤਿਉਹਾਰ ਨੂੰ ਮਨਾ ਰਹੇ ਹਨ । ਗਾਇਕ ਆਰ ਨੇਤ ਨੇ ਵੀ ਆਪਣੀ ਭੈਣ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਤਿਉਹਾਰ ਦਾ ਜਸ਼ਨ ਮਨਾਇਆ ਹੈ ।

https://www.instagram.com/p/CDV3dMUJzS5/

ਉਨ੍ਹਾਂ ਨੇ ਇਸ ਤਸਵੀਰ ਨੁੰ ਸਾਂਝਾ ਕਰਦੇ ਹੋਏ ਲਿਖਿਆ ਕਿ ਬਚਪਨ ਦੇ ਵਿੱਚ ਲੜਦੇ ਰਹਿਣਾ ਆਓੁਦੀ ਯਾਂਦ ਬਥੇਰੀ ਏ ਨਿੱਕੀ ਨਿੱਕੀ ਗੱਲ ਪਿੱਛੇ ਲੜ ਪੈਂਦੇ ਸੀ ਕਿ ਪਹਿਲੀ ਰੋਟੀ ਮੇਰੀ ਏ ?? ਭੈਣ ਭਰਾ ❤️❤️?ਇਸ ਦੇ ਨਾਲ ਹੀ ਗਾਇਕ ਜਸਬੀਰ ਜੱਸੀ ਨੇ ਰੱਖੜੀ ਦੇ ਮੌਕੇ ਆਪਣੀਆਂ ਦੋਵੇਂ ਭੈਣਾਂ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਸਭ ਨੂੰ ਰੱਖੜੀ ਦੀ ਵਧਾਈ ਦਿੱਤੀ ਹੈ ।

https://www.instagram.com/p/CDai6I4DqSL/

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ‘ਵੀਰਾ ਤੂੰ ਕਿਉਂ ਡੋਲਦਾ ਵੇ ਭੈਣਾਂ ਦਾ ਪਿਆਰ ਤੇਰੇ ਨਾਲ ਵੇ’ਇਸ ਤੋਂ ਇਲਾਵਾ ਹੋਰ ਵੀ ਕਈ ਸੈਲੀਬ੍ਰੇਟੀਜ਼ ਨੇ ਆਪੋ ਆਪਣੇ ਤਰੀਕੇ ਨਾਲ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ ।