ਕੰਠ ਕਲੇਰ ਦੀ ਬੁਲੰਦ ਅਵਾਜ ਵਿੱਚ ਗਾਇਆ ਗੀਤ “ਪੰਜਾਬੀ ਵੈਡਿੰਗ” ਹੋਇਆ ਰਿਲੀਜ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ “ਕੰਠ ਕਲੇਰ” kanth kaler ਹਾਜਿਰ ਹਨ ਆਪਣੇ ਨਵੇਂ ਪੰਜਾਬੀ ਗੀਤ “ਪੰਜਾਬੀ ਵੈਡਿੰਗ” punjabi song ਨੂੰ ਲੈਕੇ | ਇਸ ਗੀਤ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਨੂੰ ਜਿੱਥੇ ਕਿ ਗਾਇਕ ” ਕੰਠ ਕਲੇਰ ” ਨੇਂ ਆਪਣੀ ਅਵਾਜ ਵਿੱਚ ਗਾਇਆ ਹੈ ਓਥੇ ਹੀਂ ਇਸ ਗੀਤ ਦੇ ਬੋਲ ” ਬੰਟੀ ਭੁੱਲਰ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਕਮਲ ਕਲੇਰ ਅਤੇ ਜੱਸੀ ਬ੍ਰੋਸ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਵਿੱਚ ਵਿਖਾਇਆ ਗਿਆ ਹੈ ਕਿ ਇੱਕ ਮੁੰਡਾ ਆਪਣੀ ਮਾਂ ਨੂੰ ਕਹਿ ਰਿਹਾ ਹੈ ਕਿ ਉਸਨੇ ਪੰਜਾਬੀ ਵੈਡਿੰਗ ਡਾਟ ਕੋਮ ਤੋਂ ਤੇਰੇ ਲਈ ਨੂੰਹ ਲੱਭੀ ਹੈ ਜੋ ਕਿ ਬਹੁਤ ਹੀਂ ਸੁੰਦਰ ਹੈ ਅਤੇ ਉਸਦਾ ਜਨਮ ਦਿੱਲੀ ਵਿੱਚ ਹੋਇਆ ਹੈ |

ਇਸ ਤੋਂ ਪਹਿਲਾ ਵੀ ਕੰਠ ਕਲੇਰ ਕਾਫੀ ਸਾਰੇ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ਜਿਵੇਂ ਕਿ ” ਹਾਰੇ ਸੱਜਣਾ, ਜੀਣਾ ਤੇਰੇ ਨਾਲ, ਜਾਨ ਆਦਿ | ਵੈਸੇ ਤਾਂ ਕੰਠ ਕਲੇਰ  kanth kaler ਨੇਂ ਪੰਜਾਬੀ ਇੰਡਸਟਰੀ ਵਿੱਚ ਹਰ ਤਰਾਂ ਦੇ ਗੀਤ ਗਏ ਹਨ ਜਿਵੇਂ ਕਿ ਪਾਰਟੀ ਗੀਤ ,ਧਾਰਮਿਕ ਗੀਤ ਆਦਿ ਪਰ ਇਹਨਾਂ ਦੇ ਸੈਡ ਗੀਤਾਂ ਦੀ ਗਿਣਤੀ ਜਿਆਦਾ ਹੈ|

kanth kaler

ਕੰਠ ਕਲੇਰ ਦਾ ਕੁਝ ਮਹੀਨੇ ਪਹਿਲਾ ਇੱਕ ਪੰਜਾਬੀ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਹੈ ” ਸਿਲਸਿਲਾ ” punjabi song ਇਸ ਗੀਤ ਨੂੰ ਫੈਨਸ ਦੁਆਰਾ ਬਹੁਤ ਹੀਂ ਪਸੰਦ ਕੀਤਾ ਗਿਆ ਅਤੇ ਹੁਣ ਤੱਕ ਯੂਟਿਊਬ ਤੇ ਇਸ ਗੀਤ ਨੂੰ 3 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਦੇ ਬੋਲ ਬਹੁਤ ਹੀਂ ਸੈਡ ਹਨ |