‘ਮਾੜੀ ਹੁੰਦੀ ਐ ਕਿਸੇ ਨੂੰ ਪਾਈ ਟੋਪੀ’ ਜ਼ਰਾ ਸੁਣਕੇ ਆਰ ਨੇਤ ਦਾ ਇਹ ਖੂਬਸੂਰਤ ਗੀਤ, ਦੇਖੋ ਵੀਡੀਓ

‘ਮਾੜੀ ਹੁੰਦੀ ਐ ਕਿਸੇ ਨੂੰ ਪਾਈ ਟੋਪੀ’ ਜ਼ਰਾ ਸੁਣਕੇ ਆਰ ਨੇਤ ਦਾ ਇਹ ਖੂਬਸੂਰਤ ਗੀਤ, ਦੇਖੋ ਵੀਡੀਓ : ਪੰਜਾਬੀ ਗਾਇਕ ਆਰ ਨੇਤ ਜਿਹੜੇ ਅੱਜ ਕੱਲ ਡਿਫਾਲਟਰ ਚੱਲ ਰਹੇ ਹਨ। ਜੀ ਹਾਂ ਉਹਨਾਂ ਦੀ ਗੀਤ ਡਿਫਾਲਟਰ ਸੁਰਖੀਆਂ ‘ਚ ਛਾਇਆ ਹੋਇਆ ਹੈ। ਆਪਣੀ ਸ਼ਾਨਦਾਰ ਕਲਮ ਨਾਲ ਆਰ ਨੇਤ ਅਕਸਰ ਹੀ ਸਮਾਜਿਕ ਮੁੱਦਿਆਂ ਪ੍ਰਤੀ ਆਵਾਜ਼ ਚੁੱਕਦੇ ਰਹਿੰਦੇ ਹਨ। ਲਾਈਵ ਅਖਾੜਿਆਂ ‘ਚ ਆਰ ਨੇਤ ਦੇ ਲਿਖੇ ਗਾਣੇ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ। ਅਜਿਹੀ ਹੀ ਵੀਡੀਓ ਉਹਨਾਂ ਦੀ ਵਾਇਰਲ ਹੋ ਰਹੀ ਹੈ ਜਿਸ ‘ਚ ਆਰ ਨੇਤ ‘ਟੋਪੀ’ ‘ਤੇ ਲਿਖਿਆ ਗੀਤ ਗਾ ਰਹੇ ਹਨ। ਇਹ ਸਿਰ ‘ਤੇ ਲੈਣ ਵਾਲੀ ਟੋਪੀ ਨਹੀਂ ਸਗੋਂ ਕਿਸੇ ਨਾਲ ਚਲਾਕੀ ਵਾਲੀ ਟੋਪੀ ਪਾਉਣ ਦੀ ਗੱਲ ਕਰ ਰਹੇ ਹਨ।

 

View this post on Instagram

 

ਮਾੜੀ ਹੁੰਦੀ ਐ ਕਿਸੇ ਨੂੰ ਪਾਈ ਟੋਪੀ ਸੁਣਕੇ ਵੀਰੇ ❤❤❤ ✍ ਆਰ ਨੇਤ

A post shared by R-Nait (@official_rnait) on


ਆਰ ਨੇਤ ਦਾ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਤੇ ਪ੍ਰਸ਼ੰਸ਼ਕਾਂ ਉਹਨਾਂ ਦੀ ਇਸ ਖੂਬਸੂਰਤ ਕਲਮ ‘ਚੋਂ ਨਿੱਕਲੇ ਬੋਲਾਂ ਦੀ ਖਾਸੀ ਤਾਰੀਫ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਆਰ ਨੇਤ ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਦੀਆਂ ਮਾਵਾਂ ਦੇ ਹਾਲ ਵੀ ਇਸੇ ਤਰਾਂ ਆਪਣੀ ਕਲਮ ‘ਚੋਂ ਬਿਆਨ ਕਰ ਚੁੱਕੇ ਹਨ।

ਹੋਰ ਵੇਖੋ : ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ

 

View this post on Instagram

 

❤️ Thanks PURHIRAN (HOSIARPUR) valeyo ✌️✌️✌️

A post shared by R-Nait (@official_rnait) on

ਆਰ ਨੇਤ ਦਾ ਹਾਲ ਹੀ ‘ਚ ਰਿਲੀਜ਼ ਹੋਏ ਡਿਊਟ ਗੀਤ ਡਿਫਾਲਟਰ ਨੇ ਹਰ ਪਾਸੇ ਧੂਮਾਂ ਮਚਾਈਆਂ ਹੋਈਆਂ ਹਨ। ਗੁਰਲੇਜ਼ ਅਖਤਰ ਨਾਲ ਗਾਏ ਆਰ ਨੇਤ ਦੇ ਇਸ ਗੀਤ ਨੂੰ ਯੂ ਟਿਊਬ ‘ਤੇ ਹੁਣ ਤੱਕ 64 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਆਰ ਨੇਤ ਜਾਗੀਰਦਾਰ, ਛੜਾ, 2800, ਤੇਰਾ ਪਿੰਡ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ।