ਰਘਵੀਰ ਬੋਲੀ ਨੇ ਦਿੱਗਜ ਅਦਾਕਾਰਾ ਜਤਿੰਦਰ ਕੌਰ ਦੇ ਨਾਲ ਪੁਰਾਣੇ ਪੰਜਾਬੀ ਗੀਤ ਉੱਤੇ ਬਣਾਈ ਵੀਡੀਓ, ਛਾਈ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

ਥੀਏਟਰ ਆਰਟਿਸਟ ਤੇ ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰ ਰਘਵੀਰ ਬੋਲੀ ਜਿਹੜੇ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ । ਸੋਸ਼ਲ ਮੀਡੀਆ ਉੱਤੇ ਵੀ ਰਘਵੀਰ ਬੋਲੀ ਵੀ ਆਪਣੇ ਫੈਨਜ਼ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ ।

View this post on Instagram

 

Haye Nakhra Mata Da ?? Milo Delhi Sehar Di Kudi Nal ? #RaghveerBoli #JatinderKaur #Uk

A post shared by Raghveer Boli (@raghveerboliofficial) on

ਹੋਰ ਵੇਖੋ : ਜਾਣੋ ਪੰਜਾਬੀ ਇੰਡਸਟਰੀ ਦੇ ਰੌਅਬਦਾਰ ਅਦਾਕਾਰ ਹੌਬੀ ਧਾਲੀਵਾਲ ਬਾਰੇ, ਕਿਵੇਂ ਛੋਟੋ ਜਿਹੇ ਪਿੰਡ ਚਪਰੌੜਾ ਤੋਂ ਤੈਅ ਕੀਤਾ ਪੰਜਾਬੀ ਫ਼ਿਲਮਾਂ ਦਾ ਸਫ਼ਰ

ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਪੰਜਾਬੀ ਫ਼ਿਲਮੀ ਜਗਤ ਦੀ ਦਿੱਗਜ ਅਦਾਕਾਰਾ ਜਤਿੰਦਰ ਕੌਰ ਦੇ ਨਾਲ ਨਜ਼ਰ ਆ ਰਹੇ ਨੇ । ਦੋਵੇਂ ਜਣੇ ਪੁਰਾਣੇ ਪੰਜਾਬੀ ਗੀਤ ‘ਮੈਂ ਕੁੜੀ ਆਂ ਦਿੱਲੀ ਸ਼ਹਿਰ ਦੀ, ਜੇ ਤੂੰ ਜੱਟ ਲੁਧਿਆਣੇ ਦਾ’ ਉੱਤੇ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।

ਰਘਵੀਰ ਬੋਲੀ ਜੋ ਕਿ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖਰਦੇ ਹੋਏ ਦਿਖਾਈ ਦਿੰਦੇ ਨੇ । ਉਹ ਅਖੀਰਲੀ ਵਾਰ ‘ਇੱਕ ਸੰਧੂ ਹੁੰਦਾ ਸੀ’ ‘ਚ ਨਜ਼ਰ ਆਏ ਸੀ । ਇਸ ਤੋਂ ਇਲਾਵਾ ਉਹ ਬਹੁਤ ਸਾਰੀ ਆਉਣ ਵਾਲੀ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।