ਰਾਜਵੀਰ ਜਵੰਦਾ ਦੀ ਆਵਾਜ਼ ਨੇ ਖਾਲਸਾ ਜੀ ਦੇ ਪਵਾਏ ਹੌਲ , ਦੇਖੋ ਵੀਡੀਓ

ਰਾਜਵੀਰ ਜਵੰਦਾ ਨੇ ਖਾਲਸਾ ਜੀ ਨੂੰ ਕਿੰਝ ਚੌਂਕਾਇਆ , ਦੇਖੋ ਵੀਡੀਓ : ਬੁਲੰਦ ਆਵਾਜ਼ ਦੇ ਮਲਿਕ ਰਾਜਵੀਰ ਜਵੰਦਾ ਸ਼ੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ। ਜਵੰਦਾ ਲੋਕਾਂ ਨੂੰ ਕਿਸੇ ਨਾ ਕਿਸੇ ਮੁੱਦੇ ‘ਤੇ ਜਾਗਰੁਕ ਵੀ ਕਰਦੇ ਰਹਿੰਦੇ ਹਨ। ਇਸ ਬਾਰ ਵੀ ਕਿਸੇ ਨੂੰ ਜਗਾਉਂਦੇ ਦਿੱਖ ਰਹੇ ਪਰ ਕਿਸੇ ਸਮਾਜਿਕ ਮੁੱਦੇ ‘ਤੇ ਨਹੀਂ ਬਲਕਿ ਮੋਬਾਈਲ ‘ਚ ਡਟੇ ਬੈਠੇ ਖਾਲਸਾ ਜੀ ਨੂੰ।

https://www.instagram.com/p/BquyxRyF_ts/

ਜੀ ਹਾਂ ਉਹਨਾਂ ਇੰਸਟਾਗ੍ਰਾਮ ‘ਤੇ ਆਪਣੇ ਪੇਜ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ‘ਚ ਰਾਜਵੀਤ ਜਵੰਦਾ ਸਟੂਡੀਓ ਦੇ ਮਾਈਕ ‘ਚੋਂ ਖਾਲਸਾ ਜੀ ਨੂੰ ਉੱਚੀ ਆਵਾਜ਼ ਮਾਰ ਕੇ ਧਿਆਨ ਆਪਣੇ ਵੱਲ ਕਰ ਰਹੇ ਹਨ ਅਤੇ ਖਾਲਸਾ ਜੀ ਵੀ ਇੱਕ ਵਾਰ ਪੂਰੀ ਤਰਾਂ ਚੌਂਕ ਜਾਂਦੇ ਹਨ , ਤੇ ਹੱਸਣ ਲੱਗ ਜਾਂਦੇ ਹਨ। ਰਾਜਵੀਰ ਜਵੰਦਾ ਨੇ ਇਸ ਵੀਡੀਓ ਦੀ ਕੈਪਸ਼ਨ ‘ਚ ਲਿਖਿਆ ਹੈ ਕਿ ਕੋਈ ਮੋਬਾਈਲ ‘ਚ ਇਹਨਾਂ ਵੀ ਨੀ ਰੁੱਝਿਆ ਹੋਣਾ ਚਾਹੀਦਾ।

ਹੋਰ ਪੜ੍ਹੋ : ਹੋ ਜਾਓ ਤਿਆਰ , ਇਹਨਾਂ ਪੰਜਾਬੀ ਫ਼ਿਲਮਾਂ ਦੇ ਆ ਰਹੇ ਹਨ ਅਗਲੇ ਭਾਗ

https://www.instagram.com/p/Bqtrl_llM6y/
ਸਾਡੇ ਪੰਜਾਬੀ ਸਿਤਾਰੇ ਅਕਸਰ ਹੀ ਇਸ ਤਰਾਂ ਦੇ ਮਜ਼ਾਕ ਆਪਣੇ ਟੀਮ ਮੈਂਬਰਾਂ ਅਤੇ ਸਾਥੀਆਂ ਨਾਲ ਕਰਦੇ ਅਕਸਰ ਹੀ ਨਜ਼ਰ ਆਉਂਦੇ ਰਹਿੰਦੇ ਹਨ ਜਿੰਨਾ ਦੀ ਵੀਡੀਓ ਝੱਟ ਭੱਟ ‘ਚ ਹੀ ਵਾਇਰਲ ਹੋ ਜਾਂਦੀ ਹੈ। ਦੱਸ ਦਈਏ ਰਾਜਵੀਰ ਜਵੰਦਾ ਨੇ ਪੰਜਾਬੀਆਂ ਨੂੰ ਬਹੁਤ ਹੀ ਸ਼ਾਨਦਾਰ ਗਾਣੇ ਦਿੱਤੇ ਹਨ ਜਿਸ ਦਾ ਨਤੀਜਾ ਇਹ ਹੈ ਕਿ ਉਹਨਾਂ ਦੇ ਦੋ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਵੱਡੇ ਅਵਾਰਡ ਸ਼ੋ ‘ਪੀਟੀਸੀ ਮਿਊਜ਼ਿਕ ਅਵਾਰਡਸ 2018’ ‘ਚ ਨਾਮਜਦ ਹੋਏ ਹਨ। ਰਾਜਵੀਰ ਜਵੰਦਾ ਨੇ ਇਹਨਾਂ ਗਾਣਿਆਂ ਦੇ ਪੋਸਟਰ ਆਪਣੇ ਪੇਜ ਤੇ ਪਾ ਕੇ ਲੋਕਾਂ ਨੂੰ ਵੋਟ ਕਰਨ ਦੀ ਅਪੀਲ ਵੀ ਕੀਤੀ

https://www.instagram.com/p/Bqtj_u7lOEz/
ਰਾਜਵੀਰ ਜਵੰਦਾ ਦਾ ਬਲਾਕਬਸਟਰ ਗੀਤ ਲੈਂਡਲੌਰਡ ਗਾਣਾ ‘ਬੈਸਟ ਨਿਊ ਏਜ ਸੇਨਸ਼ੇਸ਼ਨ’ ਕੇਟੇਗੀਰੀ ‘ਚ ਨੋਮੀਨੇਟ ਹੋਇਆ ਹੈ ਉਥੇ ਹੀ ਉਹਨਾਂ ਦਾ ਦੂਸਰਾ ਗਾਣਾ ਬੈਸਟ ਮਿਊਜ਼ਕ ਡਾਇਰੈਕਟਰ ਫ਼ਾਰ ਸਿੰਗਲ ਲਈ ਨੋਮੀਨੇਟ ਹੋਇਆ ਹੈ ਜਿਸ ਨਾਮ ਹੈ ‘ਮੇਰਾ ਦਿਲ ‘। ਤੁਸੀਂ ਪੀਟੀਸੀ ਪੰਜਾਬੀ ਦੀ ਵੈਬ ਸਾਈਟ ‘ਤੇ ਜਾ ਕੇ ਆਪਣੇ ਮਨ ਪਸੰਦ ਦੇ ਸਿਤਾਰੇ ਨੂੰ ਵੋਟ ਪਾ ਖਿਤਾਬ ਦਾ ਹੱਕ ਦਾਰ ਬਣਾ ਸਕਦੇ ਹੋ।