ਰੌਸ਼ਨ ਪ੍ਰਿੰਸ ਦੀ ਨਵੀਂ ਪੇਸ਼ਕਸ਼ ‘ਚ ਵੱਜੇਗਾ ਦੇਸੀ ਕਰਿਊ ਵਾਲਿਆਂ ਦਾ ਢੋਲ

ਲਓ ਜੀ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਉੱਤੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ। ਜੀ ਹਾਂ ਰੌਸ਼ਨ ਪ੍ਰਿੰਸ ਦੇ ਇਸ ਨਵੇਂ ਗੀਤ ਦਾ ਨਾਮ ਹੈ ‘ਡੱਟ ਪਟ ਤਾ’ । ਗੀਤ ਦੇ ਪੋਸਟਰ ‘ਚ ਉਹਨਾਂ ਦੀ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਹੀ ਹੈ।

ਹੋਰ ਦੇਖੋ:ਕਦੇ ਤਾਂ ਤੂੰ ਆਵੇਂਗਾ’ ਦੀ ਸਫਲਤਾ ਤੋਂ ਬਾਅਦ ਰਣਬੀਰ ਲੈ ਕੇ ਆਏ ਨੇ ਆਪਣੀ ਨਵੀਂ ਪੇਸ਼ਕਸ਼ ‘ਹੱਸ ਕੇ’, ਵੇਖੋ ਵੀਡੀਓ

‘ਡੱਟ ਪਟ ਤਾ’ ਗੀਤ ਦੇ ਬੋਲ Pirti Silon ਨੇ ਲਿਖੇ ਹਨ। ਰੌਸ਼ਨ ਪ੍ਰਿੰਸ ਦੇ ਗੀਤ ਨੂੰ ਮਿਊਜ਼ਕ ਟੀਮ ਬੀ ਅਤੇ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਗੀਤ ਬਾਰੇ ਰੌਸ਼ਨ ਪ੍ਰਿੰਸ ਨੇ ਹਾਲੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਗੀਤ ਨੂੰ ਬਹੁਤ ਜਲਦ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

View this post on Instagram

 

14 June 2019 #MundaFaridkotia Gall Saari Ishq Di Hai ❤️

A post shared by Roshan Prince (@theroshanprince) on

ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਤਾਂ ਉਹ ਬਹੁਤ ਜਲਦ ਤਿੰਨ ਫ਼ਿਲਮਾਂ ਬੈਕ-ਟੂ-ਬੈਕ ਲੈ ਕੇ ਆਉਣ ਵਾਲੇ ਹਨ। ਜਿਹਨਾਂ ਦੇ ਨਾਮ ਨਾਨਕਾ ਮੇਲ,  ਮੁੰਡਾ ਫ਼ਰੀਦਕੋਟੀਆ, ਲੱਡੂ- ਬਰਫੀ ਫ਼ਿਲਮਾਂ ਸ਼ਾਮਿਲ ਹਨ।