ਦਿਲ ਖੋਲ ਕੇ ਪਿਆਰ ਦੇਣ ਲਈ ਸਰਗੁਣ ਮਹਿਤਾ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ, ਦੇਖੋ ਵੀਡੀਓ

ਦਿਲ ਖੋਲ ਕੇ ਪਿਆਰ ਦੇਣ ਲਈ ਸਰਗੁਣ ਮਹਿਤਾ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ, ਦੇਖੋ ਵੀਡੀਓ : ਕਹਿੰਦੇ ਨੇ ਪੰਜਾਬੀ ਜਿਸ ਨੂੰ ਵੀ ਦਿਲੋਂ ਚਾਹੁੰਦੇ ਹਨ ਤਾਂ ਉਸ ਨੂੰ ਕਦੇ ਅੱਦ ਵਿਚਕਾਰ ਨਹੀਂ ਛੱਡਦੇ।ਅਜਿਹਾ ਹੀ ਹੋਇਆ ਹੈ ਅਦਾਕਾਰਾ ਸਰਗੁਣ ਮਹਿਤਾ ਨਾਲ  ਜਿੰਨ੍ਹਾਂ ਨੇ ਅਮਰਿੰਦਰ ਗਿੱਲ ਨਾਲ ‘ਅੰਗਰੇਜ਼’ ਫਿਲਮ ‘ਚ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਿਆ ਅਤੇ ਸਰਗੁਣ ਮਹਿਤਾ ਦਾ ਹੁਣ ਤੱਕ ਦਾ ਫ਼ਿਲਮੀ ਸਫ਼ਰ ਬੜਾ ਹੀ ਸ਼ਾਨਦਾਰ ਰਿਹਾ। ਅਤੇ ਲਗਾਤਾਰ 4 ਵਾਰ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ ‘ਚ ਬੈਸਟ ਐਕਟ੍ਰੈੱਸ ਦਾ ਖਿਤਾਬ ਆਪਣੇ ਨਾਮ ਕਰ ਚੁੱਕੇ ਹਨ। ਜੀ ਹਾਂ ਸਰਗੁਣ ਮਹਿਤਾ ਇਸ ਸਾਲ ਵੀ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ‘ਚ ਬੈਸਟ ਅਦਾਕਾਰਾ ਰਹੇ,ਐਮੀ ਵਿਰਕ ਨਾਲ ਆਈ ਉਹਨਾਂ ਦੀ ਫਿਲਮ ਕਿਸਮਤ ‘ਚ ਨਿਭਾਏ ਕਿਰਦਾਰ ਲਈ ਉਹਨਾਂ ਨੂੰ ਇਹ ਖਿਤਾਬ ਮਿਲਿਆ।

ਇਸ ਤੋਂ ਪਹਿਲਾ ਸਰਗੁਣ ਮਹਿਤਾ ਪੀਟੀਸੀ ਪੰਜਾਬੀ ਫਿਲਮ ਅਵਾਰਡ 2016 ‘ਚ ਫਿਲਮ ਅੰਗਰੇਜ਼ ਲਈ 2017 ‘ਚ ਲਵ ਪੰਜਾਬ 2018 ‘ਚ ਲਾਹੌਰੀਆ ਲਈ ਬੈਸਟ ਐਕਟ੍ਰੈੱਸ ਦਾ ਖਿਤਾਬ ਆਪਣੇ ਨਾਮ ਕਰ ਚੁੱਕੇ ਹਨ। ਅਤੇ ਇਸ ਸਾਲ ਫਿਲਮ ਕਿਸਮਤ ‘ਚ ਨਿਭਾਏ ਗਏ ਉਹਨਾਂ ਦੇ ਸ਼ਾਨਦਾਰ ਕਿਰਦਾਰ ਨੇ ਵੀ ਸਭ ਦਾ ਦਿੱਲ ਜਿੱਤਿਆ ਅਤੇ ਬੈਸਟ ਐਕਟ੍ਰੈੱਸ 2019 ਦਾ ਖਿਤਾਬ ਵੀ ਆਪਣੇ ਨਾਮ ਕੀਤਾ ਹੈ। ਉਹਨਾਂ ਦੀ ਫਿਲਮ ‘ਕਿਸਮਤ’ ਦੇ ਗਾਣੇ ‘ਆਵਾਜ਼’ ਲਈ ਗਾਇਕ ਕਮਲ ਖਾਨ ਨੂੰ ਵੀ ਬੈਸਟ ਸਿੰਗਰ ਆਫ ਦ ਈਅਰ ਦਾ ਅਵਾਰਡ ਮਿਲਿਆ ਹੈ।

ਹੋਰ ਵੇਖੋ : ਕਾਲਾ ਸ਼ਾਹ ਕਾਲਾ ਦੇ ਪਹਿਲੇ ਗਾਣੇ ‘ਚ ਵੱਜੀਆਂ ਬਿੰਨੂ ਢਿੱਲੋਂ ਦੇ ਵਿਆਹ ਦੀਆਂ ਪੀਪਣੀਆਂ, ਦੇਖੋ ਵੀਡੀਓ

sargun mehta got fourth time best actress ptc punajbi film awards 2019
sargun mehta

ਸਰਗੁਣ ਮਹਿਤਾ ਨੇ ਆਪਣੀ ਇਹ ਖੁਸ਼ੀ ਸ਼ੋਸ਼ਲ ਮੀਡੀਆ ‘ਤੇ ਵੀ ਸਾਂਝੀ ਕੀਤੀ ਹੈ ਅਤੇ ਪੰਜਾਬੀ ਫਿਲਮ ਇੰਡਸਟਰੀ ‘ਚ ਆਪਣੇ ਇਸ ਬਾਕਮਾਲ ਸਫ਼ਰ ਲਈ ਅਤੇ ਪੰਜਾਬੀਆਂ ਵੱਲੋਂ ਦਿੱਤੇ ਉਹਨਾਂ ਨੂੰ ਇਸ ਪਿਆਰ ਲਈ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਹੈ।