ਜਿਮ ਵਿੱਚ ਇੱਕ ਘੰਟੇ ਦੇ ਹਜ਼ਾਰਾਂ ਰੁਪਏ ਦਿੰਦੀ ਹੈ ਇਹ ਸਟਾਰ, ਫੀਸ ਜਾਣਕੇ ਹੋ ਜਾਓਗੇ ਹੈਰਾਨ 

ਕੁਝ ਸੈਲੀਬਰੇਟੀ ਆਪਣੇ ਕੱਪੜਿਆਂ ਤੇ ਪੈਸੇ ਖਰਚ ਕਰਦੇ ਹਨ, ਤੇ ਕੁਝ ਲੋਕ ਆਪਣੇ ਘਰ ਅਤੇ ਲਾਈਫ ਸਟਾਇਲ ਤੇ ਪੈਸੇ ਖਰਚ ਕਰਦੇ ਹਨ । ਪਰ ਕੁਝ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜਿਹੜੇ ਆਪਣੀ ਫਿਟਨੱੈਸ ਤੇ ਪਾਣੀ ਵਾਂਗ ਪੈਸੇ ਵਹਾਉਂਦੇ ਹਨ ਤੇ ਉਹਨਾਂ ਦੀ ਇਹ ਡੀਲ ਕਾਫੀ ਮਹਿੰਗੀ ਹੁੰਦੀ ਹੈ । ਮਸ਼ਹੂਰ ਗਾਇਕਾ ਅਤੇ ਐਕਟਰੈੱਸ ਸੇਲੇਨਾ ਗੋਮੇਜ ਉਹਨਾਂ ਲੋਕਾਂ ਵਿੱਚੋਂ ਹੈ ਜਿਹੜੀ ਆਪਣੀ ਫਿਟਨੈੱਸ ਤੇ ਹਜ਼ਾਰਾਂ ਰੁਪਏ ਖਰਚ ਕਰਦੀ ਹੈ ।

selena
selena

ਸੇਲੇਨਾ ਆਪਣੀ ਵਰਕ ਆਊਟ ਰੁਟੀਨ ਨੂੰ ਲੈ ਕੇ ਕਾਫੀ ਸਚੇਤ ਰਹਿੰਦੀ ਹੈ । ਉਹਨਾਂ ਨੇ ਜਿਮ ਵਿੱਚ ਪਰਸਨਲ ਟ੍ਰੇਨਰ ਰੱਖਿਆ ਹੋਇਆ ਹੈ । ਇਸ ਟ੍ਰੇਨਰ ਨੂੰ ਜਿੰਨੇ ਪੈਸੇ ਇੱਕ ਘੰਟੇ ਦੇ ਮਿਲਦੇ ਹਨ ਸ਼ਾਇਦ ਕਿਸੇ ਦੀ ਇੱਕ ਮਹੀਨੇ ਦੀ ਤਨਖਾਹ ਹੋਵੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੇਲੇਨਾ ਇੱਕ ਘੰਟੇ ਦੇ 300 ਡਾਲਰ ਯਾਨੀ ਇੱਕ ਘੰਟੇ ਲਈ 20,989 ਰੁਪਏ ਦਿੰਦੀ ਹੈ । ਇਸ ਸਭ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਸੇਲੇਨਾ ਜਿਮ ਤੇ ਕਿੰਨੇ ਪੈਸੇ ਖਰਚ ਖਰਚਦੀ ਹੈ ।

selena
selena

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੇਲੇਨਾ ਆਪਣੀ ਸਿਹਤ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਸੀ । ਉਹਨਾਂ ਨੇ ਕਿਡਨੀ ਟਰਾਂਸਪਲਾਟ ਕਰਵਾਈ ਹੈ । ਖਰਾਬ ਸਿਹਤ ਅਤੇ ਇਲਾਜ਼ ਦੌਰਾਨ ਹੋਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਸੇਲੇਨਾ ਪਿਛਲੇ ਮਹੀਨੇ ਹੀ ਘਰ ਵਾਪਿਸ ਪਰਤੀ ਹੈ ।

selena
selena