ਬਲਜੀਤ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਸ਼ਾਇਰ’, ਸ਼ੈਰੀ ਮਾਨ ਦੇ ਸਾਂਝਾ ਕੀਤਾ ਪੋਸਟਰ 

ਗਾਇਕ ਸ਼ੈਰੀ ਮਾਨ ਸੌਲਾਂ ਸਤੰਬਰ ਨੂੰ ਲੈ ਕੇ ਆ ਰਹੇ ਨੇ ਸ਼ਾਇਰ ।ਜੀ ਹਾਂ ਇਹ ਸ਼ਾਇਰ ਸ਼ਾਇਰੀ ਕਰਕੇ ਪਰਚਾਵੇਗਾ ਤੁਹਾਡਾ ਦਿਲ ।ਸ਼ੈਰੀ ਮਾਨ ਨੇ ਆਪਣਾ ਇੰਸਟਾਗ੍ਰਾਮ ‘ਤੇ ਇੱਕ ਪੋਸਟਰ  ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾ ਨੇ ਇੱਕ ਫੋਟੋ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ।ਇਸ ਗੀਤ ਨੂੰ ਤੁਸੀਂ ਸੌਲਾਂ ਸਤੰਬਰ ਨੂੰ ਸ਼ੈਰੀ ਮਾਨ ਦੇ ਯੂਟਿਊਬ ਚੈਨਲ ‘ਤੇ ਵੇਖ ਸਕਦੇ ਹੋ । ਇਸ ਗੀਤ ਨੂੰ ਬਲਜੀਤ ਘਰੂਣ ਨੇ ਆਪਣੀ ਅਵਾਜ਼ ਦਿੱਤੀ ਹੈ ।

ਹੋਰ ਵੇਖੋ : ਸ਼ੈਰੀ ਮਾਨ ਦੇ ‘ਰੂਹ’ ਗੀਤ ਨੇ ਖੱਟੇ 20 ਮਿਲੀਅਨ ਵਿਊਜ਼,ਸ਼ੈਰੀ ਮਾਨ ਹੋਏ ਪੱਬਾਂ ਭਾਰ

https://www.instagram.com/p/Bnp1jDzlyUR/?hl=en&taken-by=sharrymaan

ਜਦਕਿ ਇਸ ਗੀਤ ਦੇ ਬੋਲ ਵੀ ਬਲਜੀਤ ਹੋਰਾਂ ਵੱਲੋਂ ਹੀ ਲਿਖੇ ਗਏ ਹਨ । ਜਦਕਿ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਗਿਫਟਰੂਲਰ ਨੇ ।ਇਸ ਗੀਤ ਨੂੰ ਸੌਲਾਂ ਸਤੰਬਰ ਨੂੰ ਤੁਸੀਂ ਵੇਖ ਸਕਦੇ ਹੋ ।ਪੰਜਾਬੀ ਸ਼ਾਇਰੀ ਮਾਨ ਖੁਦ ਵੀ ਸ਼ਾਇਰੀ ਕਰਦੇ ਨੇ ਅਤੇ ਹੁਣ ਉਹ ਲੈ ਕੇ ਆ ਰਹੇ ਨੇ ਬਲਜੀਤ ਨੂੰ । ਬਲਜੀਤ ਨੇ ਇਸ ਤੋਂ ਪਹਿਲਾਂ ‘ਬਚਪਨ’ ਟਰੈਕ ਕੱਢਿਆ ਸੀ ,ਜਿਸ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ।ਇਸ ਗੀਤ ‘ਚ ਉਨ੍ਹਾਂ ਨੇ ਬਚਪਨ ਤੋਂ ਪਈ ਇੱਕ ਬੱਚੀ ਨਾਲ ਸਾਂਝ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ।ਪਰ ਜਦੋਂ ਜਵਾਨੀ ‘ਚ ਇਸ ਪਿਆਰ ਦੀ ਸਮਝ ਆਉਂਦੀ ਹੈ ਤਾਂ ਉਹ ਸਾਂਝ ਸਿਰੇ ਨਹੀਂ ਚੜ੍ਹਦੀ ।

ਇਸ ਗੀਤ ਨੂੰ ਉਨ੍ਹਾਂ ਨੇ ਖੁਦ ਹੀ ਲਿਖਿਆ ਸੀ ,ਇਸ ਗੀਤ ਦਾ ਸੰਕਲਪ ਜਿੰਨਾ ਵਧੀਆ ਸੀ ਉਸ ਤੋਂ ਵੀ ਵਧੀਆ ਇਸ ਦੀ ਵੀਡਿਓ ਬਣਾਈ ਗਈ ਸੀ ਅਤੇ ਹੁਣ ਮੁੜ ਤੋਂ ਬਲਜੀਤ ਲੈ ਕੇ ਆ ਰਹੇ ਨੇ ਸ਼ਾਇਰ ।ਬਲਜੀਤ ਜਿੱਥੇ ਵਧੀਆ ਲੇਖਣੀ ਦੇ ਮਾਲਕ ਨੇ ,ਉੱਥੇ ਹੀ ਵਧੀਆ ਅਵਾਜ਼ ਵੀ ਪ੍ਰਮਾਤਮਾ ਨੇ ਉਨ੍ਹਾਂ ਨੂੰ ਬਖਸ਼ੀ ਹੈ । ਉਨ੍ਹਾਂ ਦਾ ਇਹ ਨਵਾਂ ਗੀਤ ਸਰੋਤਿਆਂ ਨੂੰ ਕਿੰਨਾ ਪਸੰਦ ਆਉਂਦਾ ਹੈ । ਇਹ ਸੌਲਾਂ ਸਤੰਬਰ ਤੋਂ ਬਾਅਦ ਹੀ ਪਤਾ ਲੱਗ ਸਕੇਗਾ ,ਪਰ ਉਹ ਆਪਣੀ ਇਸ ਨਵੇਂ ਟਰੈਕ ਨੂੰ ਲੈ ਕੇ ਖਾਸੇ ਉਤਸ਼ਾਹਿਤ ਨੇ ।