ਸ਼ੈਰੀ ਮਾਨ ਦੀ ਗੱਲ ਹੀ ਅਲੱਗ ਹੈ

Sherry Mann ਦੀ ਗਾਇਕੀ ਅਤੇ ਉਹਨਾਂ ਦੇ ਲਿਖੇ ਗੀਤਾਂ ਦਾ ਹਰ ਕੋਈ ਮੁਰੀਦ ਹੈ| ਸ਼ੈਰੀ ਮਾਨ ਦੇ ਗੀਤਾਂ ਦੀ ਖਾਸ ਗੱਲ ਇਹ ਹੈ ਕੇ ਜੇ ਕੋਈ ਪਹਿਲੀ ਵਾਰ ਵੀ ਉਹਨਾਂ ਦਾ ਗੀਤ ਸੁਣਦਾ ਹੈ ਤਾਂ ਉਹਨਾਂ ਦਾ ਫੈਨ ਬਣ ਜਾਂਦਾ ਹੈ|

ਸ਼ੈਰੀ ਮਾਨ ਕੋਲੋਂ ਜਦੋਂ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਬਾਰੇ ਪੁੱਛਿਆ ਗਿਆ ਤਾ ਉਹਨਾਂ ਨੇ ਕਿਹਾ ਕਿ “ਜੇ ਮੈਂ ਕਹਾਂ ਕੇ ਲਿਖਣ ਤੇ ਗਾਉਣ ਲਈ ਮੈ ਕੁਛ ਜ਼ਿਆਦਾ ਹੀ ਮਿਹਨਤ ਕਰਦਾ ਹਾਂ ਤਾਂ ਉਹ ਗ਼ਲਤ ਹੋਵੇਗਾ, ਹਾਂ ਮੈ ਇਹ ਕਹਿ ਸਕਦਾ ਹਾਂ ਕੇ ਮੈ ਜਿੰਨਾ ਵੀ ਕੰਮ ਕਰਦਾ ਹਾਂ ਪੂਰੀ ਇਮਾਨਦਾਰੀ ਨਾਲ ਕਰਦਾ ਹਾਂ ਅਤੇ ਉਸ ਦੇ ਨਤੀਜਿਆਂ ਨੂੰ ਮੇਰੇ ਗੀਤਾਂ ਨੂੰ ਮਿਲਦੇ ਪਿਆਰ ਵਜੋਂ ਦੇਖਿਆ ਜਾ ਸਕਦਾ ਹੈ”