ਸਮਿਸ਼ਾ ਦੇ 7 ਮਹੀਨੇ ਪੂਰੇ ਹੋਣ ‘ਤੇ ਮਾਂ ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤੀ ਆਪਣੀ ਬੇਟੀ ਦੇ ਕਿਊਟ ‘ਹੱਥਾਂ-ਪੈਰਾਂ’ ਦੀ ਛਾਪ ਵਾਲੀ ਇਹ ਤਸਵੀਰ

ਬਾਲੀਵੁੱਡ ਦੀ ਖ਼ੂਬਸੂਰਤ ਤੇ ਫਿੱਟ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਫੋਟੋਆਂ ਤੇ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਬੇਟੀ ਸਮਿਸ਼ਾ ਦੇ ਸੱਤ ਮਹੀਨੇ ਪੂਰੇ ਹੋਣ ਮੌਕੇ ‘ਤੇ ਇੱਕ ਜਿਹੀ ਪਿਆਰੀ ਫੋਟੋ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀ ਹੈ ।

ਹੋਰ ਪੜ੍ਹੋ : ਐੱਮ.ਐੱਸ. ਧੋਨੀ ਨੇ ਬੇਟੀ ਨਾਲ ਕੁਝ ਇਸ ਤਰ੍ਹਾਂ ਮਨਾਇਆ ਨਵਾਂ ਸਾਲ, ਦੇਖੋ ਵੀਡਿਓ

ਇਸ ਫੋਟੋ ‘ਚ ਸਮਿਸ਼ਾ ਸ਼ੈੱਟੀ ਕੁੰਦਰਾ ਦੇ ਨਿੱਕੇ-ਨਿੱਕੇ ਪੈਰ ਤੇ ਹੱਥ ਨਜ਼ਰ ਆ ਰਹੇ ਨੇ ।

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, “ਧੰਨਵਾਦ @bhavnajasra ਇਸ ਸ਼ਾਨਦਾਰ ਟੁਕੜੇ ਦੇ ਲਈ ਜਿਸ ਨੂੰ ਸਾਰੀ ਜ਼ਿੰਦਗੀ ਪਿਆਰ ਨਾਲ ਰੱਖਾਂਗੀ । ਜੂਨੀਅਰ ਐੱਸ.ਐੱਸ.ਕੇ 7 ਦਿਨਾਂ ਦੀ ਸੀ, ਜਦੋਂ ਤੁਸੀਂ ਆਏ ਅਤੇ ਸਮਿਸ਼ਾ ਦੇ ਹੱਥਾਂ ਤੇ ਪੈਰਾਂ ਦੀ ਛਾਪ ਲਈ ਸੀ, ਹੁਣ ਉਹ 7 ਮਹੀਨੇ ਪੂਰੇ ਕਰ ਚੁੱਕੀ ਹੈ । ਵਿਸ਼ਵਾਸ ਹੀ ਨਹੀਂ ਹੁੰਦਾ ਕਿ ਉਹ ਇੰਨੀ ਛੋਟੀ ਸੀ,”

shilpa shetty daughter 7month older

ਦੱਸ ਦਈਏ ਇਸ ਸਾਲ ਫਰਵਰੀ ਮਹੀਨੇ ‘ਚ ਸ਼ਿਲਪਾ ਸ਼ੈੱਟੀ ਦੇ ਘਰ ਨੰਨ੍ਹੀ ਪਰੀ ਨੇ ਐਂਟਰੀ ਕੀਤੀ ਸੀ । ਸੈਰੋਗੇਸੀ ਦੀ ਮਦਦ ਦੇ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਦੂਜੀ ਵਾਰ ਮਾਪੇ ਬਣੇ ਸਨ । ਦੋਵਾਂ ਨੇ ਆਪਣੀ ਬੇਟੀ ਦਾ ਨਾਂਅ ਸਮਿਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ ।

bhavnjasra