ਟਿਕਟ ਖਰੀਦ ਫਿਲਮ ਦੇਖਣ ਪਹੁੰਚੀ ਸਾਰਾ ਅਲੀ ਖਾਨ, ਪ੍ਰਸ਼ੰਸਕਾਂ ਨੇ ਪਾਇਆ ਘੇਰਾ, ਦੇਖੋ ਵੀਡਿਓ 

ਜਿੱਥੇ ਰਣਵੀਰ ਸਿੰਘ ਆਪਣੀ ਨਵੀਂ ਆਈ ਫਿਲਮ ਸਿੰਬਾ ਦੇ ਚੰਗੇ ਪ੍ਰਦਰਸ਼ਨ ਨੂੰ ਲੈ ਕੇ ਕਾਫੀ ਖੁਸ਼ ਹਨ ਉੱਥੇ ਉਹਨਾਂ ਨਾਲ ਫਿਲਮ ਵਿੱਚ ਕੰਮ ਕਰਨ ਵਾਲੀ ਐਕਟਰੈੱਸ ਸਾਰਾ ਅਲੀ ਖਾਨ ਵੀ ਕਾਫੀ ਉਤਸ਼ਾਹਿਤ ਹੈ । ਇਸ ਸਭ ਦੇ ਚਲਦੇ ਸਾਰਾ ਅਲੀ ਖਾਨ ਖੁਦ ਫਿਲਮ ਦੇਖਣ ਲਈ ਸਿਨੇਮਾ ਘਰ ਪਹੁੰਚੀ । ਇੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਉਸ ਨੇ ਟਿਕਟ ਖਿੜਕੀ ਤੋਂ ਟਿਕਟ ਖਰੀਦੀ ਤੇ ਫਿਰ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀ ਲਈ ।

ਹੋਰ ਵੇਖੋ : ਰਾਜੇਸ਼ ਖੰਨਾ ਦੀ ਇੱਕ ਆਦਤ ਸੀ ਸਭ ਤੋਂ ਬੁਰੀ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ

sara
sara

ਜਿਸ ਸਮੇਂ ਉਹ ਸਿਨੇਮਾ ਘਰ ਪਹੁੰਚੀ ਤਾਂ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਘੇਰ ਲਿਆ ਤੇ ਹਰ ਕੋਈ ਉਹਨਾਂ ਨਾਲ ਤਸਵੀਰਾਂ ਖਿਚਵਾਉਣ ਲੱਗਾ । ਸਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਲੋਕ ਇਹ ਤਸਵੀਰਾਂ ਲਗਤਾਰ ਸ਼ੇਅਰ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਵੀਰ ਸਿੰਘ ਨੇ ਇਸ ਫਿਲਮ ਵਿੱਚ ਰਿਸ਼ਵਤਖੋਰ ਪੁਲਿਸ ਵਾਲੇ ਦੀ ਭੂਮਿਕਾ ਨਿਭਾਈ ਹੈ ਪਰ ਉਸ ਦੀ ਕੁਝ ਘਟਨਾਵਾਂ ਤੋਂ ਬਾਅਦ ਸੋਚ ਬਦਲ ਜਾਂਦੀ ਹੈ ।

ਹੋਰ ਵੇਖੋ : ਜੈਸਮੀਨ ਸੈਂਡਲਾਸ ਦੀ ਦਾਦੀ ਨੂੰ ਨਹੀਂ ਉਸ ਦਾ ਹੇਅਰ ਸਟਾਇਲ ਪਸੰਦ, ਹੇਅਰ ਸਟਾਇਲ ਦੇਖਕੇ ਕੀਤਾ ਗੁੱਸਾ ਦੇਖੋ ਵੀਡਿਓ

https://www.instagram.com/p/Br9eXyqgfLc/

ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਰਣਵੀਰ ਸਿੰਘ ਨੇ ਪਹਿਲੀ ਵਾਰ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਹੇਠ ਕੰਮ ਕੀਤਾ ਹੈ। ਜਿਸ ਨੂੰ ਲੈ ਕੇ ਰਣਵੀਰ ਸਿੰਘ ਕਾਫੀ ਭਾਵੁਕ ਸਨ ਤੇ ਉਹਨਾਂ ਨੇ ਇੱਕ ਵੀਡਿਓ ਵੀ ਸ਼ੇਅਰ ਕੀਤਾ ਸੀ ।