ਟੀਵੀ ਅਦਾਕਾਰਾ ਸ਼ਰਧਾ ਆਰੀਆ ਦਾ ਹੋਇਆ ਵਿਆਹ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ

Shraddha Arya got married

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਟੈਲੀਵਿਜ਼ਨ ਸੀਰੀਅਲ ‘ਕੁੰਡਲੀ ਭਾਗਿਆ’ ‘ਚ ਪ੍ਰੀਤਾ ਦੇ ਕਿਰਦਾਰ ਨਾਲ ਦਿਲ ਜਿੱਤਣ ਵਾਲੀ ਅਦਾਕਾਰਾ ‘ਸ਼ਰਧਾ ਆਰੀਆ’ (Shraddha Arya) ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਉਨ੍ਹਾਂ ਦੇ ਵਿਆਹ ਦੀਆਂ ਕੁਝ ਬੇਹੱਦ ਖ਼ੂਬਸੂਰਤ ਅਤੇ ਖਾਸ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ।

Shraddha Arya
image source: instagram

ਹੋਰ ਪੜ੍ਹੋ : ਵਿਦੇਸ਼ ‘ਚ ਰਹਿੰਦੇ ਮੋਗਾ ਦੇ ਮੁੰਡੇ ਨੇ ਇਸ ਅੰਦਾਜ਼ ਨਾਲ ਜਿੱਤਿਆ ਹਰ ਇੱਕ ਦਾ ਦਿਲ,ਵੀਡੀਓ ਛਾਈ ਸੋਸ਼ਲ ਮੀਡੀਆ ਉੱਤੇ, ਗਾਇਕ ਪਰਮੀਸ਼ ਵਰਮਾ ਨੇ ਵੀ ਸਾਂਝਾ ਕੀਤਾ ਇਹ ਵੀਡੀਓ

ਸ਼ਰਧਾ ਆਰੀਆ ਨੇ 16 ਨਵੰਬਰ ਨੂੰ ਆਪਣੇ ਮੰਗੇਤਰ ਰਾਹੁਲ ਸ਼ਰਮਾ Rahul Sharma ਨਾਲ ਵਿਆਹ ਕਰਵਾ ਲਿਆ ਹੈ। ਸ਼ਰਧਾ ਆਰਿਆ ਆਪਣੇ ਵਿਆਹ ‘ਚ ਸਭ ਤੋਂ ਜ਼ਿਆਦਾ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੀ ਸੀ। ਉਨ੍ਹਾਂ ਦੇ ਵਿਆਹ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਸਨ। ਜਿਸ ਕਰੇਕ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਸ਼ੇਅਰ ਹੋ ਰਹੀਆਂ ਹਨ। ਇੱਕ ਤਸਵੀਰ ‘ਚ ਸ਼ਰਧਾ ਆਪਣੇ ਪਤੀ ਦੇ ਚਿਹਰੇ ਨੂੰ ਪਿਆਰ ਨਾਲ ਦੇਖਦੇ ਹੋਏ ਰਾਹੁਲ ਸ਼ਰਮਾ ਦੀ ਗਲ ਪੁੱਟਦੀ ਹੋਈ ਨਜ਼ਰ ਆ ਰਹੀ ਹੈ। ਸ਼ਰਧਾ ਆਰੀਆ ਨੇ ਸਾਈਲਿਸ਼ ਵਿਆਹ ਵਾਲਾ ਲਹਿੰਗਾ ਪਾਇਆ ਹੋਇਆ, ਜਿਸ ‘ਚ ਉਹ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਅੱਜ ਹੈ ਅਦਾਕਾਰਾ ਉਪਾਸਨਾ ਸਿੰਘ ਦੀ ਵੈਡਿੰਗ ਐਨੀਵਰਸਿਰੀ, ਆਪਣੇ ਪਤੀ ਨੀਰਜ ਭਾਰਦਵਾਜ ਦੇ ਨਾਲ ਪਿਆਰੀ ਜਿਹੀ ਤਸਵੀਰ ਪੋਸਟ ਕਰਕੇ ਕੀਤਾ ਵਿਸ਼

ਉਨ੍ਹਾਂ ਨੇ ਆਪਣੀ ਹਲਦੀ ਸੈਰੇਮਨੀ ਦੀ ਤਸਵੀਰਾਂ ਸ਼ੇਅਰ ਕੀਤੀਆਂ ਸੀ ਜਿਸ ‘ਚ ਉਹ ਆਪਣੀ ਮੰਗਣੀ ਦੀ ਅੰਗੂਠੀ ਨੂੰ ਫਲਾਂਟ ਕਰਦੀ ਹੋਈ ਨਜ਼ਰ ਆਈ ਸੀ। ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਦੁਲਹਨ ਵਾਲੀ ਲੁੱਕ ਨੂੰ ਲੈ ਕੇ ਕਾਫੀ ਉਤਸੁਕ ਸੀ।

Actress Shraddha Arya Shared Her New Photo With Mask
image source: instagram

ਜੇ ਗੱਲ ਕਰੀਏ ਸ਼ਰਧਾ ਆਰੀਆ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹੈ। ਉਹ ਪੰਜਾਬੀ ਮਨੋਰੰਜਨ ਜਗਤ ‘ਚ ਵੀ ਕੰਮ ਕਰ ਚੁੱਕੀ ਹੈ। ਉਹ ਸ਼ੈਲ ਓਸਵਾਲ ਦੇ ਸੁਪਰ ਹਿੱਟ ਗੀਤ ‘ਸੋਹਣੀਏ ਹੀਰੀਏ’ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਬੱਬੂ ਮਾਨ ਦੇ ਪੰਜਾਬੀ ਫ਼ਿਲਮ ‘ਬਣਜਾਰਾ : ਦਾ ਟਰੱਕ ਡਰਾਈਵਰ’ ‘ਚ ਵੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗੀਤਾਂ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਟੀਵੀ ਜਗਤ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ।

ਗਾਇਕ ਬੱਬੂ ਮਾਨ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਕੀਤਾ ਇਹ ਵਾਅਦਾ, ਪਹੁੰਚਣਗੇ ਕਬੱਡੀ ਕੱਪ ‘ਚ

feature image of babbu maan

ਪੰਜਾਬੀ ਗਾਇਕਾ ਬੱਬੂ ਮਾਨ (Babbu Maan) ਜੋ ਕਿ ਏਨੀਂ ਦਿਨੀਂ ਬਹੁਤ ਹੀ ਘੱਟ ਸੋਸ਼ਲ ਮੀਡੀਆ ਉੱਤੇ ਨਜ਼ਰ ਆਉਂਦੇ ਨੇ। ਉਨ੍ਹਾਂ ਨੇ ਕਈ ਦਿਨਾਂ ਤੋਂ ਬਾਅਦ ਕੋਈ ਪੋਸਟ ਸ਼ੇਅਰ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਪੋਸਟ ਕੀਤਾ ਹੈ।

ਹੋਰ ਪੜ੍ਹੋ : ਓਲੰਪਿਕਸ ਵਿੱਚ ਵਾਹ-ਵਾਹ ਖੱਟਣ ਵਾਲੇ ਇੰਡੀਅਨ ਹਾਕੀ ਟੀਮ ਦੇ ਸਟਾਰ ਖਿਡਾਰੀ ਹਰਮਨਪ੍ਰੀਤ ਸਿੰਘ ਦਾ ਹੋਇਆ ਵਿਆਹ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

Babbu Maan pp-min

ਜੀ ਹਾਂ ਬੱਬੂ ਮਾਨ ਜੋ ਕਿ 13 ਨਵੰਬਰ ਨੂੰ ਪਿੰਡ ਜੋਧਾਂ ‘ਚ ਹੋਣ ਵਾਲੇ ਕਬੱਡੀ ਕੱਪ ‘ਚ ਆਪਣੀ ਹਾਜ਼ਰੀ ਲਗਾਉਣ ਪਹੁੰਚ ਰਹੇ ਨੇ। ਉਨ੍ਹਾਂ ਨੇ ਜਿਹੜਾ ਪੋਸਟਰ ਸ਼ੇਅਰ ਕੀਤਾ ਹੈ, ਉਸ ਚ ਬੱਬੂ ਮਾਨ ਸਰਦਾਰੀ ਲੁੱਕ ‘ਚ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਪੈਂਟ ਕੋਟ ਦੇ ਨਾਲ ਪੱਗ ਬੰਨੀ ਹੋਈ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ ਸਤਿ ਸ੍ਰੀ ਅਕਾਲ ਜੀ ..ਮਿਲਦੇ ਹਾਂ…ਕਬੱਡੀ ਕੱਪ…ਪਿੰਡ ਜੋਧਾਂ..13 ਨਵੰਬਰ ਨੂੰ…’

ਹੋਰ ਪੜ੍ਹੋ : ਪਲਕ ਤਿਵਾਰੀ ਨੇ ਆਪਣੀ ਮਾਂ ਸ਼ਵੇਤਾ ਤਿਵਾਰੀ ਦੇ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ‘ਬਿਜਲੀ ਬਿਜਲੀ’ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ

Babbu Maan

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਬੱਬੂ ਮਾਨ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ। ਭਾਵੇਂ ਉਹ ਧਾਰਮਿਕ ਗੀਤ ਹੋਣ, ਲੋਕ ਗੀਤ ਹੋਣ ਜਾਂ ਫਿਰ ਰੋਮਾਂਟਿਕ ਗੀਤ ਹੋਣ ਸੰਗੀਤ ਦਾ ਹਰ ਰੰਗ ਉਨ੍ਹਾਂ ਨੇ ਗਾਇਆ ਹੈ । ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਵੀ ਕਰ ਚੁੱਕੇ ਹਨ ਅਤੇ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਬਹੁਤ ਜਲਦ ਉਹ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉਹ ਫ਼ਿਲਮ ਸੁੱਚਾ ਸੂਰਮਾ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਬਣ ਚੁੱਕੀ ਹੈ ਤੇ ਰਿਲੀਜ਼ ਲਈ ਤਿਆਰ ਹੈ , ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਨੇ। ਦੱਸ ਦਈਏ ਗਾਇਕ ਬੱਬੂ ਮਾਨ ਜੋ ਕਿ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼  ਦੇ ਨਾਲ ਜੁੜੇ ਹੋਏ ਨੇ ਤੇ ਲਗਾਤਾਰ ਆਪਣਾ ਸਮਰਥਨ ਦੇ ਰਹੇ ਹਨ।

View this post on Instagram

 

A post shared by Babbu Maan (@babbumaaninsta)

ਬਹੁਤ ਹੀ ਦੁਖਦਾਈ ਖ਼ਬਰ ਆਈ ਸਾਹਮਣੇ, ਗਾਇਕ ਬੱਬੂ ਮਾਨ ਦੇ ਜਿਗਰੀ ਦੋਸਤ ਦਾ ਹੋਇਆ ਦਿਹਾਂਤ

feature image of babbu maan's friends died in road accident jinder

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਬੱਬੂ ਮਾਨ  Babbu Maan ਜੋ ਕਿ ਇਸ ਸਮੇਂ ਬਹੁਤ ਹੀ ਦੁੱਖਦਾਇਕ ਸਮੇਂ ‘ਚੋਂ ਲੰਘ ਰਹੇ ਹਨ। ਸੋਸ਼ਲ ਮੀਡੀਆ ਉੱਤੇ ਬੱਬੂ ਮਾਨ ਦੇ ਫੈਨਜ਼ ਪੇਜ਼ਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਗਾਇਕ ਬੱਬੂ ਮਾਨ ਦੇ ਬਚਪਨ ਦਾ ਜਿਗਰੀ ਦੋਸਤ ਜਿੰਦਰ ਖੰਟ ( Jinder Khant) ਇਸ ਦੁਨੀਆਂ ਤੋਂ ਰੁਖਸਤ ਹੋ ਗਿਆ ਹੈ।

ਹੋਰ ਪੜ੍ਹੋ : ਗਾਇਕ ਹਰਦੀਪ ਗਰੇਵਾਲ ਇੱਕ ਵਾਰ ਫਿਰ ਤੋਂ ਲੈ ਕੇ ਆ ਰਹੇ ਨੇ ਮੋਟੀਵੇਸ਼ਨਲ ਗੀਤ ‘YES YOU CAN’, ਫੈਨਜ਼ ਦੇ ਨਾਲ ਸ਼ੇਅਰ ਕੀਤਾ ਪੋਸਟਰ

Babbu Maan pp-min

ਸ਼ੋਸਲ ਮੀਡੀਆ ਉੱਤੇ ਮਿਲੀ ਜਾਣਕਾਰੀ ਅਨੁਸਾਰ ਜਿੰਦਰ ਖੰਟ ਅੱਜ ਇੱਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ ਹੈ। ਜਿਸ ਤੋਂ ਬਾਅਦ ਹਰ ਕੋਈ ਜਿੰਦਰ ਖੰਟ ਦੀ ਮੌਤ ਉੱਤੇ ਦੁੱਖ ਜਤਾ ਰਿਹਾ ਹੈ। ਦੱਸ ਦਈਏ ਜਿੰਦਰ ਖੰਟ ਗਾਇਕ ਬੱਬੂ ਮਾਨ ਦੇ ਨਾਲ ਅਕਸਰ ਹੀ ਨਜ਼ਰ ਆਉਂਦਾ ਸੀ। ਉਹ ਬੱਬੂ ਮਾਨ ਦੇ ਨਾਲ ਅਖਾੜਿਆਂ ‘ਚ ਵੀ ਨਜ਼ਰ ਆਉਂਦਾ ਸੀ। ਜੀ ਹਾਂ ਦੋਸਤੀ ਹੀ ਅਜਿਹਾ ਰਿਸ਼ਤਾ ਹੁੰਦਾ ਹੈ ਜੋ ਸਾਨੂੰ ਮਾਪਿਆਂ ਤੋਂ ਨਹੀਂ ਸਗੋਂ ਅਸੀਂ ਖੁਦ ਆਪਣੇ ਲਈ ਚੁਣਦੇ ਹਾਂ। ਚੰਗੇ ਦੋਸਤ ਇਸ ਸੰਸਾਰ ‘ਚ ਮਿਲਣੇ ਬਹੁਤ ਹੀ ਮੁਸ਼ਕਿਲ ਹਨ।

inside image of jinder kanth wala babbu mann's friends

ਹੋਰ ਪੜ੍ਹੋ : ਸਿੰਮੀ ਚਾਹਲ ਨੇ ਯੂ.ਕੇ. ਦੇ ਗੁਰਦੁਆਰਾ ਸਾਹਿਬ ‘ਚ ਕਿਸਾਨਾਂ ਦੀ ਭਲਾਈ ਲਈ ਅਰਦਾਸ ਕਰਦੇ ਹੋਏ ਟੇਕਿਆ ਮੱਥਾ, ਪੋਸਟ ਪਾ ਕੇ ਕਿਹਾ- ‘ਮਿਹਰ ਕਰੀਂ ਰੱਬਾ’

ਬੱਬੂ ਮਾਨ ਜਿਨ੍ਹਾਂ ਨੂੰ ਆਪਣੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ ਪਰ ਉਨ੍ਹਾਂ ਦੇ ਦੇਸੀ ਅੰਦਾਜ਼ ਕਰਕੇ ਵੀ ਉਨ੍ਹਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਉਹ ਆਪਣੇ ਪੁਰਾਣੇ ਦੋਸਤਾਂ ਤੇ ਪਿੰਡ ਨਾਲ ਜੁੜੇ ਹੋਏ ਹਨ। ਜਿਸ ਕਰਕੇ ਬੱਬੂ ਮਾਨ ਦੀ ਲੰਬੀ ਚੌੜੀ ਫੈਨ ਲਿਸਟ ਹੈ।

 

 

ਬੱਬੂ ਮਾਨ ਨੇ ਮੋਦੀ ਨੂੰ ਦੱਸਿਆ ਹੰਕਾਰੀ ਰਾਜਾ, ਲਖੀਮਪੁਰ ਖੀਰੀ ਨੂੰ ਲੈ ਕੇ ਕਹੀ ਵੱਡੀ ਗੱਲ

ਭਲਕੇ ਯਾਨੀ 12 ਅਕਤੂਬਰ ਨੂੰ ਲਖੀਮਪੁਰ-ਖੀਰੀ (Lakhimpur Kheri violence) ਦੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ ਕਰਵਾਏ ਜਾ ਰਹੇ ਹਨ । ਇਹਨਾਂ ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ਨੂੰ ‘ਸ਼ਹੀਦ ਕਿਸਾਨ ਦਿਵਸ’ ਵਜੋਂ ਮਨਾਇਆ ਜਾਵੇਗਾ। ਇਸ ਸਭ ਦੇ ਚੱਲਦੇ ਗਾਇਕ ਬੱਬੂ ਮਾਨ (Babbu Maan)  ਨੇ ਵੀ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ।

Babbu Maan pp-min
Image From Instagram

ਹੋਰ ਪੜ੍ਹੋ :

ਕੇਲੇ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ

Babbu Maan,,-min (1)
Image From Instagram

ਉਹਨਾਂ (Babbu Maan)  ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ‘ਐ ਹੰਕਾਰੀ ਰਾਜੇ ਸੰਭਾਲ ਜ਼ਰਾ ਸ਼ੈਤਾਨੋ ਕੋ, ਰੌਂਦ ਕੇ ਰੱਖ ਦੀਆ ਹੈ ਮੇਰੇ ਵਤਨ ਕੇ ਕਿਸਾਨੋਂ ਕੋ’ । ਬੱਬੂ ਮਾਨ (Babbu Maan)  ਦੇ ਪ੍ਰਸ਼ੰਸਕ ਉਹਨਾਂ ਦੀ ਇਸ ਪੋਸਟ ਤੇ ਲਗਾਤਾਰ ਕਮੈਂਟ ਕਰ ਰਹੇ ਹਨ, ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

 

View this post on Instagram

 

A post shared by Babbu Maan (@babbumaaninsta)

ਤੁਹਾਨੂੰ ਦੱਸ ਦਿੰਦੇ ਹਾਂ ਕਿ ਲਖੀਮਪੁਰ ਖੀਰੀ ਵਿੱਚ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਦੇ ਬੇਟੇ ਨੇ ਆਪਣੀ ਜੀਪ ਨਾਲ ਕੁਝ ਕਿਸਾਨਾਂ ਨੂੰ ਕੁਚਲ ਦਿੱਤਾ ਸੀ । ਇਸ ਹਾਦਸੇ ਵਿੱਚ ਕਈ ਕਿਸਾਨ ਸ਼ਹੀਦ ਹੋ ਗਏ ਸਨ । ਇਸ ਮਾਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ । ਪਰ ਗੋਦੀ ਮੀਡੀਆ ਤੇ ਯੂਪੀ ਸਰਕਾਰ ਨਵੇਂ ਤੋਂ ਨਵੇਂ ਹੱਥਕੰਡੇ ਅਪਣਾ ਕੇ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ।

ਬੱਬੂ ਮਾਨ ਤੋਂ ਲੈ ਕੇ ਰਾਜਵੀਰ ਜਵੰਦਾ ਨੇ ਪੋਸਟ ਪਾ ਕੇ ਕਿਸਾਨਾਂ ਵੱਲੋਂ ‘ਭਾਰਤ ਬੰਦ’ ਨੂੰ ਦਿੱਤਾ ਆਪਣਾ ਸਮਰਥਨ

babbu mann and rajvir jawanda support to barad abnd-min

ਕੇਂਦਰ ਸਰਕਾਰ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਬਰੂਹਾਂ ਉਤੇ ਲਾਏ ਮੋਰਚਿਆਂ ਨੂੰ ਇੱਕ ਸਾਲ ਹੋਣ ਵਾਲਾ ਹੈ । ਪਰ ਹੰਕਾਰੀ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਹੈ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ।ਕੇਂਦਰ ਦੀ ਸਰਕਾਰ ਉਤੇ ਦਬਾਅ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਬੰਦ ਨੂੰ ਲੋਕਾਂ ਤੇ ਪੰਜਾਬੀ ਕਲਾਕਾਰ ਵੀ ਭਾਰਤ ਬੰਦ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ।

inside image of babbu maan post-min

ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

ਗਾਇਕ ਬੱਬੂ ਮਾਨ Babbu Maan ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਕਿਸਾਨਾਂ ਦੇ ਹੱਕ ‘ਚ ਪੋਸਟ ਪਾਈ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਨੇ।

ਹੋਰ ਪੜ੍ਹੋ :ਧੀ ਦਿਵਸ ‘ਤੇ ਹਰਮਨ ਮਾਨ ਨੇ ਆਪਣੀ ਧੀ ਸਾਹਰ ਮਾਨ ਦੇ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ- ‘ਅਰਦਾਸ ਕਰਕੇ ਮੰਗੀ ਸੀ ਧੀ’

 

farmer protest

ਗਾਇਕ ਰਾਜਵੀਰ ਜਵੰਦਾ Rajvir Jawanda ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਪੋਸਟ ਪਾਈ ਹੈ ਤੇ ਕੈਪਸ਼ਨ ਚ ਲਿਖਿਆ ਹੈ- ‘ਭਾਰਤ ਬੰਦ’ । ਉਨ੍ਹਾਂ ਨੇ ਨਾਲ ਹੀ ਕਿਸਾਨੀ ਵਾਲਾ ਪੋਸਟਰ ਸ਼ੇਅਰ ਕੀਤਾ ਹੈ ਜਿਸ ਉੱਤੇ ਲਿਖਿਆ ਹੋਇਆ ਹੈ- ‘ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਅਸੀਂ ਭਾਰਤ ਬੰਦ ਦਾ ਸਮਰਥਨ ਕਰਦੇ ਹਾਂ’। ਰਾਜਵੀਰ ਜਵੰਦਾ ਦੀ ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਦੱਸ ਦਈਏ ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ।

 

ਬੱਬੂ ਮਾਨ ਦਾ ਨਵਾਂ ਗੀਤ ‘ਪਰਾਤ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਬੱਬੂ ਮਾਨ  (Babbu Maan)ਦਾ ਨਵਾਂ ਗੀਤ ‘ਪਰਾਤ’ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਸਵੈਗ ਮਿਊਜ਼ਿਕ ਵੱਲੋਂ ਦਿੱਤਾ ਗਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿ ਕਿਸ ਤਰ੍ਹਾਂ ਜਦੋਂ ਉਸ ਦੇ ਦਿਲ ਦਾ ਜਾਨੀ ਗਲੀ ਚੋਂ ਨਿਕਲਦਾ ਹੈ ਤਾਂ ਉਸ ਦੇ ਦਿਲ ਨੂੰ ਕੰਬਣੀ ਜਿਹੀ ਛਿੜ ਜਾਂਦੀ ਹੈ ।

Babbu Maan Song ,,-min
Image From babbu Maan song

ਹੋਰ ਪੜ੍ਹੋ : ਜਸਬੀਰ ਜੱਸੀ, ਕੁਲਵਿੰਦਰ ਬਿੱਲਾ ਅਤੇ ਸ਼ਿਵਜੋਤ ਖੇਡਦੇ ਹੋਏ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਕੁੜੀ ਦੇ ਦਿਲ ‘ਚ ਅੱਜ ਵੀ ਉਹ ਜਜ਼ਬਾਤ ਕਾਇਮ ਹਨ ਅਤੇ ਹਮੇਸ਼ਾ ਆਪਣੇ ਦਿਲ ਦੇ ਮਹਿਰਮ ਨੂੰ ਉਹ ਯਾਦ ਕਰਦੀ ਰਹਿੰਦੀ ਹੈ ।ਸਰੋਤਿਆਂ ਨੂੰ ਬੱਬੂ ਮਾਨ ਦਾ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ ।

 

View this post on Instagram

 

A post shared by Babbu Maan (@babbumaaninsta)

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

babbu Maan Song -min
Image From babbu Maan song

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਬੱਬੂ ਮਾਨ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ। ਭਾਵੇਂ ਉਹ ਧਾਰਮਿਕ ਗੀਤ ਹੋਣ, ਲੋਕ ਗੀਤ, ਰੋਮਾਂਟਿਕ ਗੀਤ ਹੋਣ ਸੰਗੀਤ ਦਾ ਹਰ ਰੰਗ ਉਨ੍ਹਾਂ ਨੇ ਗਾਇਆ ਹੈ । ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਵੀ ਕਰ ਚੁੱਕੇ ਹਨ ਅਤੇ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ।

 

ਗਾਇਕ ਬੱਬੂ ਮਾਨ ਨੇ ਆਪਣੇ ਨਵੇਂ ਗਾਣੇ ‘ਇਸ਼ਕਪੁਰਾ’ ਦੇ ਦੋ ਵਰਜਨ ਕੀਤੇ ਰਿਲੀਜ਼

ਲੰਮੇ ਇੰਤਜ਼ਾਰ ਤੋਂ ਬਾਅਦ ਗਾਇਕ ਬੱਬੂ ਮਾਨ (Babbu Maan) ਤੇ ਮੁਹੰਮਦ ਸਦੀਕ (Mohammad Sadiq) ਦਾ ਨਵਾਂ ਗਾਣਾ ‘ਇਸ਼ਕਪੁਰਾ’ (Ishqpura ) ਰਿਲੀਜ਼ ਹੋ ਗਿਆ ਹੈ । ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਗੀਤ ਦੇ ਦੋ ਵਰਜਨ ਰਿਲੀਜ਼ ਕੀਤੇ ਗਏ ਹਨ । ਇਸ ਗਾਣੇ ਨੂੰ ਮੁਹੰਮਦ ਸਦੀਕ ਤੇ ਬੱਬੂ ਮਾਨ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਯੂਟਿਊਬ ਤੇ ਰਿਲੀਜ਼ ਕੀਤੇ ਇਸ ਗੀਤ ਨੂੰ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ ।

Babbu Maan With Sadiq -min
Image From Instagram

ਹੋਰ ਪੜ੍ਹੋ :

ਗੁਰਨਾਮ ਭੁੱਲਰ ਨੇ ਆਪਣੀ ਫ਼ਿਲਮ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

Babbu Maan,,-min (1)
Image From Instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੱਬੂ ਮਾਨ (Babbu Maan) ਨੇ ਅਗਸਤ ਮਹੀਨੇ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕਰਕੇ ਗੀਤ ਦੀ ਜਾਣਕਾਰੀ ਦਿੱਤੀ ਸੀ । ਇਸ ਦੌਰਾਨ ਬੱਬੂ ਮਾਨ ਨੇ ਲੰਮਾ ਚੌੜਾ ਨੋਟ ਵੀ ਲਿਖਿਆ ਸੀ । ਤੁਹਾਨੂੰ ਦੱਸ ਦਿੰਦੇ ਹਾਂ ਬੱਬੂ ਮਾਨ (Babbu Maan) ਆਪਣੀ ਵੱਖਰੀ ਗਾਇਕੀ ਤੇ ਲੇਖਣੀ ਲਈ ਜਾਣੇ ਜਾਂਦੇ ਹਨ ।

ਉਹਨਾਂ ਦੀ ਗਾਇਕੀ ਦੀ ਵਜ੍ਹਾ ਕਰਕੇ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਫੈਨ ਹਨ । ਬੱਬੂ ਮਾਨ (Babbu Maan) ਏਨੀਂ ਦਿਨੀਂ ਕਿਸਾਨੀ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ । ਉਹਨਾਂ (Babbu Maan) ਨੂੰ ਅਕਸਰ ਕਿਸਾਨੀ ਸਟੇਜ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੇਖਿਆ ਜਾਂਦਾ ਹੈ ।

ਬੱਬੂ ਮਾਨ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਆਏ ਨਜ਼ਰ, ਗਾਇਕ ਨੇ ਵੀਡੀਓ ਕੀਤਾ ਸਾਂਝਾ

Babbu Maan pp-min

ਬੱਬੂ ਮਾਨ  (Babbu Maan) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਬੱਬੂ ਮਾਨ ਆਪਣੇ ਖੇਤਾਂ ‘ਚ ਟ੍ਰੈਕਟਰ  (Tractor )ਚਲਾਉਂਦੇ ਹੋਏ ਨਜ਼ਰ ਆ ਰਹੇ ਹਨ । ਇਹ ਵੀਡੀਓ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਟ੍ਰੈਕਟਰ ਚਲਾ ਰਹੇ ਹਨ ਅਤੇ ਉਨ੍ਹਾਂ ਦੇ ਪਿੱਛੇ ਗੀਤ ‘ਨੀ ਮੈਂ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹੁੰਦਾ ਹਾਂ ਮੁਟਿਆਰੇ, ਤੈਨੂੰ ਮਿੱਟੀ ਤੋਂ ਐਲਰਜੀ ਹੈ ਮੁਟਿਆਰੇ’।

Babbu Maan,,-min (1)
Image From Instagram

ਹੋਰ ਪੜ੍ਹੋ : ਮਾਨਸੀ ਸ਼ਰਮਾ ਦੀ ਆਵਾਜ਼ ‘ਚ ਨਵਾਂ ਗੀਤ ‘ਕਾਸ਼ਨੀ ਦੁੱਪਟੇ ਵਾਲੀਏ’ ਰਿਲੀਜ਼

ਇਹ ਵੀਡੀਓ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਦੱਸ ਦਈਏ ਕਿ ਬੱਬੂ ਮਾਨ ਆਪਣੇ ਦੇਸੀ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦਾ ਇਹ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਵੀ ਕਾਫੀ ਪਸੰਦ ਆਉਂਦਾ ਹੈ ।

 

View this post on Instagram

 

A post shared by Babbu Maan (@babbumaaninsta)

ਉਹ ਆਪਣੇ ਗੀਤਾਂ ‘ਚ ਵੀ ਖੇਤੀ ਕਿਸਾਨੀ ਦਾ ਜ਼ਿਕਰ ਕਰਦੇ ਹਨ ਅਤੇ ਅਸਲ ਜ਼ਿੰਦਗੀ ‘ਚ ਵੀ ਉਹ ਕਿਸਾਨੀ ਦੇ ਨਾਲ ਜੁੜੇ ਹੋਏ ਹਨ । ਪਿਛਲੇ ਲੰਮੇ ਸਮੇਂ ਤੋਂ ਉਹ ਕਿਸਾਨ ਅੰਦੋਲਨ ਦੇ ਨਾਲ ਵੀ ਜੁੜੇ ਹੋਏ ਹਨ ।

Babbu Maan With Sadiq -min
Image From Instagram

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ ਅਤੇ ਕਈ ਹਿੱਟ ਫ਼ਿਲਮਾਂ ਵੀ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ।

 

ਬੱਬੂ ਮਾਨ ਤੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਦੇ ਨਵੇਂ ਆਉਣ ਵਾਲੇ ਗੀਤ ‘ਇਸ਼ਕਪੂਰਾ’ ਦਾ ਪ੍ਰੋਮੋ ਛਾਇਆ ਟਰੈਂਡਿੰਗ ‘ਚ,ਦੇਖੋ ਵੀਡੀਓ

feature image of babbu maan and mohammad ishaqpura promo released-min

ਗਾਇਕ ਬੱਬੂ ਮਾਨ (Babbu Maan) ਤੇ ਮਸ਼ਹੂਰ ਗਾਇਕ ਮੁਹੰਮਦ ਸਦੀਕ (Mohammad Sadiq) ਦਾ ਮੋਸਟ ਅਵੇਟਡ ਗੀਤ ‘ਇਸ਼ਕਪੂਰਾ’ (Ishqpura) ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਿਹਾ ਹੈ। ਇਸ ਗੀਤ ਦੇ ਪੋਸਟਰ ਤੋਂ ਬਾਅਦ ਗੀਤ ਦਾ ਪ੍ਰੋਮੋ ਰਿਲੀਜ਼ ਹੋ ਚੁੱਕਿਆ ਹੈ।

inside image of babbu maan form the song purani yaari
Image Source: Instagram

ਹੋਰ ਪੜ੍ਹੋ : ਗਾਇਕ ਪਰਮੀਸ਼ ਵਰਮਾ ਨੇ ਰੋਮਾਂਟਿਕ ਤਸਵੀਰ ਪੋਸਟ ਕਰਕੇ ਆਪਣੀ ਮੰਗੇਤਰ ਗੀਤ ਗਰੇਵਾਲ ਨੂੰ ਦਿੱਤੀ ਜਨਮਦਿਨ ਦੀ ਵਧਾਈ

ਹੋਰ ਪੜ੍ਹੋ : ਰੇਸ਼ਮ ਸਿੰਘ ਅਨਮੋਲ ਦੀਆਂ ਭੈਣਾਂ ਦੇ ਇਸ ਜਵਾਬ ਨੇ ਜਿੱਤਿਆ ਹਰ ਇੱਕ ਦਾ ਦਿਲ, ਇਸ ਵਜ੍ਹਾ ਕਰਕੇ ਸੜਕ ‘ਤੇ ਹੀ ਇੱਕ ਭੈਣ ਨੇ ਬੰਨੀ ਰੱਖੜੀ, ਗਾਇਕ ਵੀ ਹੋਏ ਭਾਵੁਕ

inside image of isqpura babbu maan and muhmand sadik-min
Image Source: youtube

ਜੀ ਪ੍ਰੋਮੋ ‘ਚ ਬੱਬੂ ਮਾਨ ਤੇ ਮੁਹੰਮਦ ਸਦੀਕ ਇਕੱਠੇ ਇਸ ਗੀਤ ਨੂੰ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਇਹ ਛੋਟੀ ਜਿਹੀ ਝਲਕ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਪ੍ਰੋਮੋ ਨੂੰ ਬੱਬੂ ਮਾਨ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਪੂਰਾ ਗੀਤ ਵੀ ਬਹੁਤ ਜਲਦ ਦਰਸ਼ਕਾਂ ਦੇ ਸਨਮੁੱਖ ਹੋ ਜਾਵੇਗਾ। ਪਰ ਜੇ ਗੱਲ ਕਰੀਏ ਪ੍ਰੋਮੋ ਦੀ ਤਾਂ ਉਹ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ, ਜਿਸ ਕਰਕੇ ਗੀਤ ਦਾ ਪ੍ਰੋਮੋ ਟਰੈਂਡਿੰਗ ‘ਚ ਚੱਲ ਰਿਹਾ ਹੈ। ਇਸ ਗੀਤ ਦੇ ਪੋਸਟਰ ਉੱਤੇ ਬੱਬੂ ਮਾਨ ਤੇ ਮੁਹੰਮਦ ਸਦੀਕ ਤੋਂ ਇਲਾਵਾ ਸਤਿਕਾਰਯੋਗ ਬੀਬੀ ਰਣਜੀਤ ਕੌਰ ਜੀ ਵੀ ਨਜ਼ਰ ਆ ਰਹੇ ਨੇ।

ਇੰਸਟਾਗ੍ਰਾਮ ਅਕਾਉਂਟ ਉੱਤੇ ਬੱਬੂ ਮਾਨ ਨੇ ਪੋਸਟ ਪਾ ਕੇ ਦੱਸਿਆ ਹੈ ਕਿ ਇਹ ਗੀਤ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਬੱਬੂ ਮਾਨ ਨੇ ਲਿਖਿਆ ਹੈ ਕਿ ਇਹ ਗੀਤ ਸਾਰੇ ਹੀ ਦਿੱਗਜ ਕਲਾਕਾਰਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਸੁਣ ਕੇ ਉਹ ਵੱਡੇ ਹੋਏ ਨੇ। ਬੱਬੂ ਮਾਨ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ।

View this post on Instagram

 

A post shared by Babbu Maan (@babbumaaninsta)

ਪੰਜਾਬੀ ਗਾਇਕ ਬੱਬੂ ਮਾਨ ਨੇ ਆਸਟੇਰਲੀਆ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਕੀਤੀ ਖ਼ਾਸ ਅਪੀਲ

ਬੱਬੂ ਮਾਨ (Babbu maan) ਆਪਣੀ ਗਾਇਕੀ ਨਾਲ ਪੰਜਾਬੀ ਬੋਲੀ ਦੀ ਪਿਛਲੇ ਕਈ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ । ਬੱਬੂ ਮਾਨ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਕੁਝ ਨਾ ਕੁਝ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਕਲਿੱਪ ਸ਼ੇਅਰ ਕੀਤਾ ਹੈ । ਇਸ ਵੀਡੀਓ ਕਲਿੱਪ ਵਿੱਚ ਗਾਇਕ ਬੱਬੂ ਮਾਨ(Babbu maan) ਅਤੇ ਨਿਰਦੇਸ਼ਕ ਅਮਿਤੋਜ ਮਾਨ ਦਿਖਾਈ ਦੇ ਰਹੇ ਹਨ ।

Pic Courtesy: Instagram

 

ਹੋਰ ਪੜ੍ਹੋ :

ਅਦਾਕਾਰਾ ਸਨਾ ਖ਼ਾਨ ਮਾਲਦੀਵ ‘ਚ ਕਰ ਰਹੀ ਸੀ ਮਸਤੀ, ਪਤੀ ਦੀ ਇਸ ਹਰਕਤ ਤੋਂ ਹੋਈ ਪ੍ਰੇਸ਼ਾਨ

Pic Courtesy: Instagram

 

ਬੱਬੂ ਮਾਨ (Babbu maan) ਇਸ ਵੀਡੀਓ ਵਿੱਚ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ 10 ਅਗਸਤ ਨੂੰ ਹੋਣ ਵਾਲੀ ਆਸਟ੍ਰੇਲੀਅਨ ਜਨਗਣਨਾ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਚੁਣਨ। ਇਸ ਵੀਡੀਓ ਵਿੱਚ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਦੇ ਲਈ ਖੜ੍ਹੇ ਹੋਣ ਦੀ ਬੇਨਤੀ ਕੀਤੀ ਗਈ। ਇਸ ਤੋਂ ਇਲਾਵਾ ਅੰਤ ਵਿੱਚ ਉਹ ਕਿਸਾਨ ਅੰਦੋਲਨ ਬਾਰੇ ਵੀ ਗੱਲ ਕਰ ਰਹੇ ਹਨ ।

 

View this post on Instagram

 

A post shared by Babbu Maan (@babbumaaninsta)

ਉਨ੍ਹਾਂ ਕਿਹਾ ਕਿ ਸਾਡੀ ਮਾਂ ਬੋਲੀ ਦੇ ਸਮਰਥਨ ਦੇ ਨਾਲ ਅਸੀਂ ਆਸਟ੍ਰੇਲੀਆ ਦੀ ਮਰਦਮਸ਼ੁਮਾਰੀ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਵੀ ਕਰਾਂਗੇ ਕਿਉਂਕਿ ਇਹ ਸਾਡੀ ਤਰਜੀਹ ਹੈ। ਅਮਿਤੋਜ ਮਾਨ ਦੀ ਗੱਲ ਕਰੀਏ ਤਾਂ ਉਹ ਇੱਕ ਭਾਰਤੀ ਅਭਿਨੇਤਾ, ਨਿਰਦੇਸ਼ਕ, ਲੇਖਕ ਅਤੇ ਪਟਕਥਾ ਲੇਖਕ ਹਨ। ਦੱਸ ਦਈਏ ਕਿ ਬੱਬੂ ਅਤੇ ਅਮਿਤੋਜ ਦੀ ਬਹੁਤ ਵਧੀਆ ਦੋਸਤੀ ਹੈ। ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਮਿਆਰੀ ਪ੍ਰੋਜੈਕਟ ਦਿੱਤੇ ਹਨ ।