ਆਖਿਰ ਅਰਜੁਨ ਕਪੂਰ ਨੇ ਚਿਹਰੇ ਤੋਂ ਹਟਾਇਆ ਪਰਦਾ, ਮਲਾਇਕਾ ਨਾਲ ਦਿਖਾਈ ਦਿੱਤੇ ਨਵੀਂ ਲੁੱਕ ਵਿੱਚ, ਦੇਖੋ ਤਸਵੀਰਾਂ 

Arjun Kapoor hides his face

ਬਾਲੀਵੁੱਡ ਐਕਟਰ ਅਰਜੁਨ ਕਪੂਰ ਏਨੀਂ ਦਿਨੀਂ ਆਪਣੀ ਨਵੀਂ ਫਿਲਮ ਪਾਣੀਪਤ ਨੂੰ ਲੈ ਕੇ ਕਾਫੀ ਰੂਝੇ ਹੋਏ ਹਨ । ਇਸ ਸਭ ਦੇ ਚਲਦੇ ਉਹ ਮਲਾਇਕਾ ਅਰੋੜਾ ਦੇ ਨਾਲ ਅੰਮ੍ਰਿਤਾ ਅਰੋੜਾ ਦੇ ਘਰ ਪਹੁੰਚੇ ਇਸ ਦੌਰਾਨ ਅਰਜੁਨ ਕਾਫੀ ਕੂਲ ਅੰਦਾਜ਼ ਅਤੇ ਨਵੀਂ ਲੁੱਕ ਵਿੱਚ ਦਿਖਾਈ ਦਿੱਤੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਰਜੁਨ ਸਭ ਤੋਂ ਆਪਣਾ ਚਿਹਰਾ ਛੂਪਾਈ ਬੈਠੇ ਸਨ ਤੇ ਉਹ ਹਰ ਸਮੇਂ ਆਪਣੇ ਚਿਹਰੇ ‘ਤੇ ਕਾਲੇ ਰੰਗ ਦਾ ਮਾਸਕ ਪਾ ਕੇ ਆਉਂਦੇ ਸਨ ।

ਹੋਰ ਵੇਖੋ : ਗਾਇਕ ਸੁਖਜਿੰਦਰ ਸ਼ਿੰਦਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖਾਸ ਆਫਰ, ਤੁਸੀਂ ਵੀ ਲੈ ਸਕਦੇ ਹੋ ਹਿੱਸਾ, ਦੇਖੋ ਵੀਡਿਓ

arjun-kapoor
arjun-kapoor

ਅਰਜੁਨ, ਮਲਾਇਕਾ ਤੋਂ ਇਲਾਵਾ ਅੰਮ੍ਰਿਤਾ ਦੇ ਘਰ ਕਰੀਨਾ ਕਪੂਰ ਦੇ ਨਾਲ ਤੈਮੂਰ ਵੀ ਪਹੁੰਚੇ । ਇਸ ਦੌਰਾਨ ਮਲਾਇਕਾ ਗੋਲਡ ਡ੍ਰੈਸ ਵਿੱਚ ਕਾਫੀ ਬੋਲਡ ਦਿਖਾਈ ਦੇ ਰਹੀ ਸੀ ਜਦੋਂ ਕਿ ਅਰਜੁਨ ਨੀਲੀ ਟੀ-ਸ਼ਰਟ ਵਿੱਚ ਬੇਹੱਦ ਕੂਲ ਦਿਖਾਈ ਦੇ ਰਹੇ ਸਨ । ਇਸ ਦੌਰਾਨ ਅਰਜੁਨ ਆਪਣੀਆ ਮੁੱਛਾਂ ਨੂੰ ਤਾਅ ਦਿੰਦੇ ਦਿਖਾਈ ਦਿੱਤੇ । ਉਹਨਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਹੀਆ ਹਨ ।

ਹੋਰ ਵੇਖੋ : ਕੇਦਾਰਨਾਥ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼, ਸਾਰਾ ਅਲੀ ਖਾਨ ਨੇ ਟੱਪੀਆਂ ਸਾਰੀਆਂ ਹੱਦਾਂ , ਦੇਖੋ ਵੀਡਿਓ

arjun-kapoor
arjun-kapoor

ਕਰੀਨਾ ਕਪੂਰ ਆਪਣੇ ਬੇਟੇ ਦੇ ਨਾਲ ਕੈਜੂਅਲ ਲੁੱਕ ਵਿੱਚ ਦਿਖਾਈ ਦਿੱਤੀ । ਦੱਸ ਦਿੰਦੇ ਹਾਂ ਕਿ ਅਰਜੁਨ ਆਪਣੀ ਨਵੀਂ ਫਿਲਮ ਵਿੱਚ ਕਾਫੀ ਕੂਲ ਅੰਦਾਜ਼ ਵਿੱਚ ਨਜ਼ਰ ਆਉਣਗੇ ਜਿਸ ਲਈ ਉਹ ਬਹੁਤ ਤਿਆਰੀ ਕਰ ਰਹੇ ਹਨ । ਇੱਥੇ ਹੀ ਬਸ ਨਹੀਂ ਉਹ ਮਲਾਇਕਾ ਅਰੋੜਾ ਦੇ ਨਾਲ ਆਪਣੇ ਅਫੇਅਰ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਵਿੱਚ ਹਨ

ਹੋਰ ਵੇਖੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਲਈ ਕੌਣ ਬਣੇਗਾ ‘ਬੈਸਟ ਪੌਪ ਵੋਕਲਿਸਟ (ਮੇਲ)’ , ਕਰੋ ਵੋਟ

ਸਲਮਾਨ ਖਾਨ ਨੂੰ ‘ਸ਼ੇਰਾ’ ਤੋਂ ਮਿਲੀ ਜਾਨੋ ਮਾਰਨ ਦੀ ਧਮਕੀ , ਜਾਣੋ ਪੂਰਾ ਮਾਮਲਾ

ਨੇ ਦਿੱਤੀ ਜਾਨੋ ਮਾਰਨ ਦੀ ਧਮਕੀ ਦੋਸ਼ੀ ਜਾਣਕਾਰੀ ਦਿੱਤੀ ਵੁੱਡ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਕਥਿਤ ਰੂਪ ਨਾਲ ਧਮਕੀ ਦੇਣ ਲਈ ਉੱਤਰ ਪ੍ਰਦੇਸ਼ ਪੁਲਸੀ ਨੇ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਸ਼ਾਹਰੁਖ ਗੁਲਾਬਨਬੀ ਉਰਫ ‘ਸ਼ੇਰਾ’ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹ ਬਾਲੀਵੁੱਡ ‘ਚ ਕੰਮ ਕਰਨ ਦਾ ਮੌਕਾ ਚਾਹੁੰਦਾ ਸੀ।

 ਤੋਂ ਮਿਲੀ ਜਾਨੋ ਮਾਰਨ ਦੀ

ਉਹ ਚਾਹੁੰਦਾ ਸੀ ਕਿ ਫਿਲਮ ਇੰਡਸਟਰੀ ਵਿੱਚ ਸਲਮਾਨ ਉਸਦੇ ‘‘ਗਾਡਫਾਦਰ ਬਣਨ। ਪੁਲਿਸ ਦੇ ਅਨੁਸਾਰ ‘ਸ਼ੇਰਾ’ ਨੇ 6 ਅਕਤੂਬਰ ਨੂੰ ਸਲਮਾਨ ਦੇ ਨਿਜੀ ਸਹਾਇਕ ਨੂੰ ਫੋਨ ਕੀਤਾ ਅਤੇ ਅਭਿਨੇਤਾ ਦਾ ਨਿਜੀ ਨੰਬਰ ਮੰਗਿਆ। ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ , ‘‘ ਜਦੋਂ ਨਿੱਜੀ ਸਹਾਇਕ ਨੇ ਨੰਬਰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਅਭਿਨੇਤਾ ਨੂੰ ਗਾਲ੍ਹਾਂ ਕੱਡਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ( ਸਲਮਾਨ ) ਜਾਨੋਂ ਮਾਰਨ ਦੀ ਧਮਕੀ ਦਿੱਤੀ।

ਮਾਰਨ ਦੀ ਧਮਕੀ ਜਾਣੋ ਪੂਰਾ ਮਾਮਲਾ

ਹੋਰ ਪੜ੍ਹੋ :ਹਿਮਾਂਸ਼ੀ ਖੁਰਾਣਾ ਨੇਂ ਅਜਿਹਾ ਕਿ ਵੇਖਿਆ ਸੁਪਨੇ ਵਿੱਚ ਕੀ ਉਹ ਹੋ ਗਏ ਭਾਵੁੱਖ, ਜਾਣੋ

ਉਨ੍ਹਾਂ ਨੇ ਦੱਸਿਆ ਕਿ ਇਸਦੇ ਬਾਅਦ ‘ਸ਼ੇਰਾ’ ਨੇ 13 ਨਵੰਬਰ ਨੂੰ ਸਲਮਾਨ ਦੇ ਪਿਤਾ ਸਲੀਮ ਖਾਨ ਨੂੰ ਫੋਨ ਕੀਤਾ ਅਤੇ ਐਕਟਰ ਦਾ ਨੰਬਰ ਮੰਗਿਆ। ਉਸਨੇ ਦਾਅਵਾ ਕੀਤਾ ਕਿ ਉਹ ਗੈਂਗਸਟਰ ‘ਛੋਟਾ ਸ਼ਕੀਲ’ ਲਈ ਕੰਮ ਕਰ ਰਿਹਾ ਹੈ। ਅਧਿਕਾਰੀ ਨੇ ਦੱਸਿਆ ਹੈ ਕਿ ਸਲੀਮ ਖਾਨ ਨੇ ਸਲਮਾਨ ਦਾ ਨੰਬਰ ਦੇਣ ਤੋਂ ਮਨਾ ਕਰ ਦਿੱਤਾ ਤਾਂ ਇਸ ਕਾਰਨ ਸ਼ੇਰਾ ਨੇ ਉਨ੍ਹਾਂ ਨੂੰ ਧਮਕੀ ਤੱਕ ਵੀ ਦੇ ਦਿੱਤੀ।

ਤੋਂ ਮਿਲੀ ਜਾਨੋ

ਸੀਨੀਅਰ ਪੁਲਿਸ ਅਧਿਕਾਰੀ ਗਿਰਿਸ਼ ਅਨਾਵਕਰ ਨੇ ਦੱਸਿਆ ਕਿ ਪੁਲਿਸ ਵਲੋਂ ਸੰਪਰਕ ਕੀਤੇ ਜਾਣ ਤੋਂ ਬਾਅਦ ਅਸੀਂ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਅਗਿਆਤ ਲੋਕਾਂ ਦੇ ਖਿਲਾਫ ਇੱਕ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੇਰਾ ਨੂੰ ਇਲਾਹਾਬਾਦ ਤੋਂ ਗਿਰਫਤਾਰ ਕਰ ਲਿਆ ਗਿਆ ਹੈ। ਇਸ ਤੋਂ ‘ਸ਼ੇਰਾ’ ਨੂੰ ਸੋਮਵਾਰ ਨੂੰ ਮੁੰਬਈ ਲਿਆਇਆ ਗਿਆ ਅਤੇ ਅਦਾਲਤ ‘ਚ ਪੇਸ਼ ਕੀਤਾ ਗਿਆ।

ਰਣਵੀਰ ਸਿੰਘ ਦੀਆਂ ਗੱਲ੍ਹਾਂ ‘ਤੇ ਲਗਾਈ ਗਈ ਹਲਦੀ, ਤਸਵੀਰਾਂ ਹੋਈਆਂ ਵਾਇਰਲ 

Ranveer Singh during his haldi ceremony.
ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੇ ਵਿਆਹ ਨੂੰ ਹੁਣ ਕੁਝ ਦਿਨ ਹੀ ਬਚੇ ਹਨ।ਦੋਵਾਂ ਦੇ ਵਿਆਹ ਨੂੰ ਲੈ ਕੇ ਦੋਵਾਂ ਦੇ ਘਰਾਂ ਵਿੱਚ ਹਲਚਲ ਸ਼ੁਰੂ ਹੋ ਗਈ ਹੈ । ਦੋਵਾਂ ਦੇ ਘਰਾਂ ਵਿੱਚ ਵਿਆਹ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ । ਬੀਤੇ ਦਿਨ ਰਣਵੀਰ ਸਿੰਘ ਦੇ ਘਰ ਹਲਦੀ ਲਗਾਉਣ ਦੀ ਰਸਮ ਹੋਈ ਹੈ। ਰਣਵੀਰ ਨੂੰ ਹਲਦੀ ਲਗਾਉਣ ਦੀ ਰਸਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ।
Ranveer Singh during his haldi ceremony.
Ranveer Singh during his haldi ceremony.
ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰਾਂ ਰਣਵੀਰ ਦੇ ਪਰਿਵਾਰ ਵਾਲਿਆਂ ਨੇ ਘਰ ਸਜਾਇਆ ਹੋਇਆ ਹੈ । ਇਸੇ ਤਰ੍ਹਾਂ ਦੀਆਂ ਕੁਝ ਹੋਰ ਤਸਵੀਰਾਂ ਵੀ ਵਾਇਰਲ ਹੋਈਆਂ ਹਨ ਜਿਸ ਰਣਵੀਰ ਦੀਆਂ ਗੱਲ੍ਹਾਂ ‘ਤੇ ਹਲਦੀ ਤੇ ਮੱਥੇ ਤੇ ਟਿੱਕਾ ਲੱਗਾ ਹੋਇਆ ਹੈ।
Ranveer Singh during his haldi ceremony.
Ranveer Singh during his haldi ceremony.
ਇਹਨਾਂ ਤਸਵੀਰਾਂ ਵਿੱਚ ਰਣਵੀਰ ਕਾਫੀ ਖੁਸ਼ ਨਜ਼ਰ ਆ ਰਹੇ ਹਨ ।ਤਸਵੀਰਾਂ ‘ਚ ਰਣਵੀਰ ਨੇ ਸਫੇਦ ਕੁੜਤਾ-ਪਜਾਮਾ ਪਾਇਆ ਹੋਇਆ ਹੈ ਤੇ ਉਹ  ਆਪਣੇ ਪਰਿਵਾਰ ਤੇ ਦੋਸਤਾਂ ਨਾਲ ਗਲੇ ਮਿਲਦੇ ਤੇ ਸੈਲਫੀ ਖਿੱਚਦੇ ਦਿਖਾਈ ਦੇ ਰਹੇ ਹਨ।ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪਿਕਾ ਤੇ ਰਣਵੀਰ ਦਾ ਵਿਆਹ ੧੪ ਤੇ ੧੫ ਨਵੰਬਰ ਨੂੰ ਹੋਣ ਵਾਲਾ ਹੈ।

https://www.instagram.com/p/BprC7bDhBTb/

Khusi Kappor And Janhwi Kapoor

ਬਾਲੀਵੁੱਡ ‘ਚ ਇਸ ਸਮੇਂ ਸਟਾਰ ਕਿਡਸ ਦਾ ਦੌਰ ਚੱਲ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਜਾਨ੍ਹਵੀ ਕਪੂਰ ਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਤੋਂ ਬਾਅਦ ਹੁਣ ਉਸ ਦੀ ਛੋਟੀ ਭੈਣ ਖੁਸ਼ੀ ਕਪੂਰ ਵੀ ਬਾਲੀਵੁੱਡ ਐਂਟਰੀ ਲਈ ਤਿਆਰੀ ਹੈ।

janhvi and khushi kapoor

ਜਾਨ੍ਹਵੀ ਆਪਣੇ ਡੈਬਿਊ ਤੋਂ ਬਾਅਦ ਫੈਸ਼ਨ ਆਈਕਨ ਵੀ ਬਣ ਗਈ ਹੈ। ਹੁਣ ਦੋਵੇਂ ਭੈਣਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਉਨ੍ਹਾਂ ਦੀ ਚੰਗੀ ਬਾਉਂਡਿੰਗ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਵੀਡੀਓ ‘ਚ ਖੁਸ਼ੀ ਅੱਧੀ ਰਾਤ ਨੂੰ ਵਰਕਆਉਟ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਹਾਲ ਹੀ ‘ਚ ਜਾਨ੍ਹਵੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ।ਜਾਨ੍ਹਵੀ ਵੱਲੋਂ ਸ਼ੇਅਰ ਇੰਸਟਾ ਵੀਡੀਓ ‘ਚ ਖੁਸ਼ੀ ਵੱਖਰੇ ਅੰਦਾਜ਼ ‘ਚ ਵਰਕਆਉਟ ਕਰਦੀ ਨਜ਼ਰ ਆ ਰਹੀ ਹੈ। ਜੀ ਹਾਂ, ਵੀਡੀਓ ‘ਚ ਜਾਨ੍ਹਵੀ ਆਪਣੀ ਛੋਟੀ ਭੈਣ ਦੀ ਪਿੱਠ ‘ਤੇ ਬੈਠੀ ਨਜ਼ਰ ਆ ਰਹੀ ਹੈ ਤੇ ਖੁਸ਼ੀ ਪੁਸ਼ਅੱਪਸ ਕਰ ਰਹੀ ਹੈ। ਦੋਵੇਂ ਭੈਣਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਈਰਲ ਹੋ ਰਹੀ ਹੈ।

https://www.instagram.com/p/Bo2EKehgZ04/?taken-by=janhviandkhushi

ਇਸ ਤੋਂ ਇਲਾਵਾ ਜਾਨ੍ਹਵੀ ਰਣਵੀਰ ਸਿੰਘ ਨਾਲ ਫ਼ਿਲਮ ‘ਤੱਖ਼ਤ’ ‘ਚ ਨਜ਼ਰ ਆਵੇਗੀ ਜੋ 2020 ‘ਚ ਰਿਲੀਜ਼ ਹੋਣੀ ਹੈ।

ਫ਼ਿਲਮ “ਬਾਟਲਾ ਹਾਊਸ” ਵਿੱਚ ਜੌਨ ਅਬ੍ਰਾਹਮ ਨਾਲ ਮ੍ਰਿਣਾਲ ਠਾਕੁਰ ਆਏਗੀ ਨਜ਼ਰ

Batla House Starcast

ਬਾਲੀਵੁੱਡ ਅਦਾਕਾਰਾ ਮ੍ਰਿਣਾਲ ਠਾਕੁਰ ਫ਼ਿਲਮਾਂ ਵਿੱਚ ਹੋਲੀ ਹੋਲੀ ਆਪਣਾ ਰੰਗ ਬਿਖੇਰਦੀ ਨਜ਼ਰ ਆ ਰਹੀ ਹੈ| ਹਾਲ ਹੀ ਵਿੱਚ ਮ੍ਰਿਣਾਲ ਨੂੰ ‘ਲਵ ਸੋਨੀਆ’ ਫ਼ਿਲਮ ‘ਚ ਦੇਖਿਆ ਗਿਆ ਸੀ| ਫ਼ਿਲਮ ਨੂੰ ਇੰਟਰਨੈਸ਼ਨਲ ਲੇਵਲ ‘ਤੇ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਤੋਂ ਬਾਅਦ ਮ੍ਰਿਣਾਲ ਮਸ਼ਹੂਰ ਅਦਾਕਾਰ ਰਿਤਿਕ ਰੋਸ਼ਨ ਦੀ ਫ਼ਿਲਮ ‘ਸੂਪਰ 30’ ‘ਚ ਵੀ ਨਜ਼ਰ ਆਉਣ ਵਾਲੀ ਹੈ।

mrunal-thakur-and-Hrithik

ਹੁਣ ਖ਼ਬਰ ਹੈ ਕਿ ਮ੍ਰਿਣਾਲ ਨੂੰ ਉਸ ਦਾ ਅਗਲਾ ਵੱਡਾ ਪ੍ਰੋਜੈਕਟ ਵੀ ਮਿਲ ਗਿਆ ਹੈ ਅਤੇ ਉਹ ਹੈ ਉਹਨਾਂ ਦੀ ਫ਼ਿਲਮ ‘ਬਾਟਲਾ ਹਾਉਸ’| ਜਿਸ ਵਿੱਚ ਉਹ ਜੌਨ ਅਬ੍ਰਾਹਮ ਨਾਲ ਮੁੱਖ ਕਿਰਦਾਰ ਨਿਭਾਉਂਦੀ ਨਜ਼ਰ ਆਏਗੀ| ਇਹ ਇੱਕ ਸੱਚੀ ਘਟਨਾ ‘ਤੇ ਅਧਾਰਤ ਹੈ| ਫ਼ਿਲਮ ਵਿੱਚ ਜੌਨ ਅਬ੍ਰਾਹਮ ਡੀਸੀਪੀ ਸੰਜੀਵ ਕੁਮਾਰ ਯਾਦਵ ਦਾ ਰੋਲ ਕਰਦੇ ਨਜ਼ਰ ਆਉਣਗੇ ਤੇ ਮ੍ਰਿਣਾਲ ਸੰਜੀਵ ਦੀ ਪਤਨੀ ਦਾ ਰੋਲ ਕਰੇਗੀ।

batla-house-story

ਮ੍ਰਿਣਾਲ ਬਾਰੇ ਗੱਲ ਕਰਦੇ ਹੋਏ ਫ਼ਿਲਮ ਦੇ ਡਾਇਰੈਕਟਰ ਨਿਖਿਲ ਅਡਵਾਨੀ ਨੇ ਮੀਡੀਆ ਨੂੰ ਦੱਸਿਆ, “ੳਸ ਨੂੰ ਆਪਣੀ ਫ਼ਿਲਮ ਲਈ ਅਜਿਹੀ ਐਕਟਰਸ ਦੀ ਭਾਲ ਸੀ ਜਿਸ ਦੀ ਇੱਕੋ ਤਰ੍ਹਾਂ ਦੀ ਇਮੇਜ਼ ਨਾ ਹੋਵੇ ਤੇ ਜੋ ਪ੍ਰਭਾਵਸ਼ਾਲੀ ਵੀ ਹੋਵੇ। ਮ੍ਰਿਣਾਲ ਇਸ ਕਿਰਦਾਰ ਲਈ ਪ੍ਰਫੈਕਟ ਹੈ। ਅਸੀਂ ਫ਼ਿਲਮ ਦੀ ਸ਼ੂਟਿੰਗ 20 ਅਕਤੂਬਰ ਤੋਂ ਸ਼ੁਰੂ ਕਰ ਰਹੇ ਹਾਂ, ਜਦੋਂਕਿ ਮ੍ਰਿਣਾਲ ਕਰੂ ਨੂੰ 1 ਨਵੰਬਰ ਤੋਂ ਜੁਆਇਨ ਕਰੇਗੀ।”

ਰਾਣੀ ਮੁਖਰਜੀ ਦੀ ‘ਹਿਚਕੀ’ ਛਾਈ ਚੀਨ ਵਿੱਚ

Hichki in China

ਬਾਲੀਵੁੱਡ ਐਕਟਰਸ ਰਾਣੀ ਮੁਖਰਜੀ ਨੇ ਇਸੇ ਸਾਲ ‘ਹਿਚਕੀ’ ਫ਼ਿਲਮ ਨਾਲ ਧਮਾਕੇਦਾਰ ਵਾਪਸੀ ਕੀਤੀ। ਫ਼ਿਲਮ ਔਡੀਅੰਸ ਦੇ ਨਾਲ-ਨਾਲ ਕ੍ਰਿਟੀਕਸ ਨੂੰ ਵੀ ਕਾਫੀ ਪਸੰਦ ਆਈ ਸੀ। ਹਾਲ ਹੀ ‘ਚ ਇਹ ਫ਼ਿਲਮ ਵੀ ਚਾਈਨਾ ‘ਚ ਰਿਲੀਜ਼ ਕੀਤੀ ਗਈ ਜਿਸ ਨੇ ਇਸ ਹਫਤੇ ਬਾਕਸਆਫਿਸ ‘ਤੇ ਚੰਗੀ ਕਮਾਈ ਕੀਤੀ।ਜੀ ਹਾਂ, ਰਾਣੀ ਦੀ ‘ਹਿਚਕੀ’ ਨੂੰ ਚੀਨ ‘ਚ ਚੰਗੀ ਓਪਨਿੰਗ ਮਿਲੀ ਤੇ ਫ਼ਿਲਮ ਨੇ ਸਿਰਫ ਤਿੰਨ ਦਿਨਾਂ ‘ਚ 31 ਕਰੋੜ ਦੀ ਕਮਾਈ ਕਰ ਲਈ।

ਫ਼ਿਲਮ ਨੇ ਪਹਿਲੇ ਦਿਨ ਬਾਕਸਆਫਿਸ ‘ਤੇ 5.69 ਕਰੋੜ ਦੀ ਕਮਾਈ ਕੀਤੀ ਸੀ। ਇਸ ਦੀ ਕੁਲ ਕਮਾਈ ਦੀ ਜਾਣਕਾਰੀ ਹਾਲ ਹੀ ‘ਚ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰਕੇ ਦਿੱਤੀ ਹੈ।ਚੀਨ ਭਾਰਤੀ ਫ਼ਿਲਮਾਂ ਦੇ ਲਈ ਵੱਡੀ ਮਾਰਕੀਟ ਬਣਦੀ ਜਾ ਰਹੀ ਹੈ।

ਹੋਰ ਪੜੋ : Hichki Movie Review: ਹਰ ਕਿਸੀ ਦੀ ਜੁਬਾਨ ਤੇ ਲਗਾਮ ਲਗਾ ਦਿੱਤੀ ਹੈ ਰਾਣੀ ਦੀ “ਹਿਚਕੀ” ਨੇ

ਜੇਕਰ ਫ਼ਿਲਮ ਦੇ ਭਾਰਤੀ ਬਿਕਨਸ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਨੇ ਅੱਠ ਹਫਤਿਆਂ ‘ਚ 46 ਕਰੋੜ ਦੀ ਕਮਾਈ ਕੀਤੀ ਸੀ। ਹਿੰਦੀ ਫ਼ਿਲਮ ‘ਹਿਣਕੀ’ ਹਾਲੀਵੁੱਡ ਫ਼ਿਲਮ ‘ਫ੍ਰੰਟ ਆਫ ਦ ਕਲਾਸ’ ਤੋਂ ਪ੍ਰਭਾਵਿਤ ਫ਼ਿਲਮ ਸੀ।

ਜਲਦ ਦਿਖਣਗੇ ਆਮਿਰ ‘ਤੇ ਅਮਿਤਾਭ ਬਚਨ ਗੀਤ “ਵਸ਼ਮੱਲਾ” ਵਿੱਚ

Thugs Of Hindostan

ਆਮਿਰ ਖ਼ਾਨ ਤੇ ਅਮਿਤਾਭ ਬੱਚਨ ਆਪਣੀ ਆਉਣ ਵਾਲੀ ਫ਼ਿਲਮ ‘ਠਗਸ ਆਫ ਹਿੰਦੁਸਤਾਨ’ ਨੂੰ ਲੈ ਕੇ ਖੂਬ ਸੁਰਖੀਆਂ ‘ਚ ਹਨ। ਦੋਵਾਂ ਦੀ ਫ਼ਿਲਮ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਫ਼ਿਲਮ ਬਾਲੀਵੁੱਡ ਦੀ ਸਭ ਤੋਂ ਮਹਿੰਗੀਆਂ ਫ਼ਿਲਮਾਂ ‘ਚ ਸ਼ੁਮਾਰ ਹੈ।ਫ਼ਿਲਮ ‘ਚ ਜਿੱਥੇ ਆਮਿਰ ਤੇ ਅਮਿਤਾਭ ਪਹਿਲੀ ਵਾਰ ਕੰਮ ਕਰ ਰਹੇ ਹਨ, ਇਸ ਦੇ ਨਾਲ ਹੀ ਫ਼ਿਲਮ ‘ਚ ਦੋਵਾਂ ਸਟਾਰਸ ਦਾ ਇੱਕ ਸਪੈਸ਼ਲ ਸੌਂਗ ਵੀ ਹੈ।

ਇਸ ਗਾਣੇ ਦੀ ਖਾਸ ਗੱਲ ਹੈ ਕਿ ਇਸ ਨੂੰ ਬਾਲੀਵੁੱਡ ਦੇ ਫੇਮਸ ਕੋਰੀਓਗ੍ਰਾਫਰ ਪ੍ਰਭੂਦੇਵਾ ਕੋਰੀਓਗ੍ਰਾਫ ਕਰ ਰਹੇ ਹਨ ਜਿਸ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ।ਤਸਵੀਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਗਾਣਾ ਦੋਵਾਂ ਦੀ ਤਿੱਖੀ ਨੋਕਝੋਕ ਵਾਲਾ ਹੋਵੇਗਾ। ਇਸ ‘ਚ ਅਮਿਤਾਭ ਬੱਚਨ ਨੇ ਆਮਿਰ ਖ਼ਾਨ ਦੇ ਮੋਢੇ ‘ਤੇ ਹੱਥ ਰੱਖਿਆ ਹੋਇਆ ਹੈ ਤੇ ਆਮਿਰ ਦੇ ਚਿਹਰੇ ਦੇ ਐਕਸਪ੍ਰੈਸ਼ਨ ਦੇਖਣ ਵਾਲੇ ਹਨ।

ਹੋਰ ਪੜੋ : ਅਮਿਤਾਬ ਬੱਚਨ ਦੀ ਫ਼ਿਲਮ ‘ਠਗਸ ਆਫ ਹਿੰਦੋਸਤਾਨ’ ਦਾ ਦੂਸਰਾ ਪੋਸਟਰ ਹੋਇਆ ਰਿਲੀਜ਼

ਅਮਿਤਾਭ-ਆਮਿਰ ਦੇ ਇਸ ਗਾਣੇ ਦਾ ਟਾਇਟਲ ਹੈ ‘ਵਸ਼ਮੱਲਾ’ ਜਿਸ ਦਾ ਮਤਲਬ ਹੈ ਦਿਲ ਖੋਲ੍ਹ ਕੇ। ਗਾਣੇ ਨੂੰ ਸੁਖਵਿੰਦਰ ਸਿੰਘ ਤੇ ਵਿਸ਼ਾਲ ਡਡਲਾਨੀ ਨੇ ਗਾਇਆ ਹੈ। ‘ਠਗਸ ਆਫ ਹਿੰਦੁਸਤਾਨ’ ਇਸੇ ਸਾਲ ਦੀਵਾਲੀ ‘ਤੇ ਯਾਨੀ 8 ਨਵੰਬਰ ਨੂੰ ਰਿਲੀਜ਼ ਹੋਣੀ ਹੈ।

ਸਿਧਾਰਥ ਮਲਹੋਤਰਾ ਨੇ ਠੁਕਰਾਈ ਇਮਤਿਆਜ਼ ਅਲੀ ਦੀ ਫ਼ਿਲਮ

ਸਿਧਾਰਥ ਮਲਹੋਤਰਾ ਆਪਣੀ ਆਉਣ ਵਾਲੀ ਫ਼ਿਲਮ ‘ਜਬਰੀਆ ਜੋੜੀ’ ਦੀ ਸ਼ੂਟਿੰਗ ਲਖਨਊ ‘ਚ ਕਰ ਰਹੇ ਹਨ। ਇਸ ‘ਚ ਉਨ੍ਹਾਂ ਨਾਲ ਪਰੀਨੀਤੀ ਚੋਪੜਾ ਨਜ਼ਰ ਆਵੇਗੀ। ਫ਼ਿਲਮ ਦੀ ਸ਼ੂਟਿੰਗ ਵਿੱਚੋਂ ਸਮਾਂ ਕੱਢ ਕੇ ਕੁਝ ਦਿਨ ਪਹਿਲਾਂ ਹੀ ਸਿੱਧ ਮੁੰਬਈ ਆਏ ਜਿੱਥੇ ਉਨ੍ਹਾਂ ਨੇ ਇਮਤਿਆਜ਼ ਨਾਲ ਮੁਲਾਕਾਤ ਕੀਤੀ। ਖ਼ਬਰਾਂ ਨੇ ਕਿ ਇਮਤਿਆਜ਼ ਨੇ ਸਿੱਧ ਨੂੰ ਦੋ ਫ਼ਿਲਮਾਂ ਦੀਆਂ ਕਹਾਣੀਆਂ ਸੁਣਾਈਆਂ।ਅਜਿਹਾ ਨਹੀਂ ਕਿ ਸਿੱਧ ਨੂੰ ਕੋਈ ਫ਼ਿਲਮ ਪਸੰਦ ਨਹੀਂ ਆਈ। ਸਿਧਾਰਥ ਨੂੰ ਇੱਕ ਫ਼ਿਲਮ ਦੀ ਕਹਾਣੀ ਪਸੰਦ ਵੀ ਆਈ ਪਰ ਇਸ ਦੇ ਬਾਵਜੂਦ ਉਸ ਨੇ ਫ਼ਿਲਮ ਸਾਈਨ ਨਹੀਂ ਕੀਤੀ। ਇਸ ਦਾ ਕਾਰਨ ਸਿਧਾਰਥ ਕੋਲ ਵਿਕਰਮ ਬੱਤਰਾ ਦੀ ਬਾਇਓਪਿਕ ਹੈ।

imtiaz and siddhart malhotra

ਸਿੱਧ ‘ਜਬਰੀਆ ਜੋੜੀ’ ਤੋਂ ਬਾਅਦ ਵਿਕਰਮ ਬੱਤਰਾ ਦੀ ਫ਼ਿਲਮ ਦੀ ਸ਼ੂਟਿੰਗ ਫਰਵਰੀ ‘ਚ ਸ਼ੁਰੂ ਕਰਨਗੇ। ਇਸ ਨੂੰ ਉਹ ਕਿਸੇ ਵੀ ਹਾਲ ‘ਚ ਟਾਲ ਨਹੀਂ ਸਕਦੇ। ਇਸੇ ਲਈ ਸਿਧਾਰਥ ਨੇ ਇਮਤਿਆਜ਼ ਨੂੰ ਫ਼ਿਲਮ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ।ਇਹੀ ਨਹੀਂ ਇਸ ਦਾ ਦੂਜਾ ਕਾਰਨ ਵੀ ਹੈ ਕਿ ਸਿੱਧ ਨੂੰ ਇਮਤਿਆਜ਼ ਨੇ ਜੋ ਫ਼ਿਲਮ ਆਫਰ ਕੀਤੀ ਸੀ, ਉਹ ਆਰਮੀ ਬ੍ਰਕਗ੍ਰਾਉਂਡ ‘ਤੇ ਅਧਾਰਤ ਫ਼ਿਲਮ ਸੀ। ਸਿੱਧ ਪਹਿਲਾਂ ਹੀ ਕਈ ਫ਼ਿਲਮਾਂ ‘ਚ ਆਰਮੀ ਅਫਸਰ ਦਾ ਰੋਲ ਕਰ ਚੁੱਕੇ ਹਨ। ਸਿੱਧ ਦੀ ਇੱਕ ਹੋਰ ਫ਼ਿਲਮ ਦੀ ਕਹਾਣੀ ਆਰਮੀ ‘ਤੇ ਅਧਾਰਤ ਹੈ। ਸਿੱਧ ਹੁਣ ਇਸ ਤੋਂ ਇਲਾਵਾ ਕੋਈ ਮਸਾਲਾ ਐਂਟਰਟੇਨਰ ਫ਼ਿਲਮ ਕਰਨਾ ਚਾਹੁੰਦੇ ਸੀ। ਇਸ ਲਈ ਉਸ ਨੇ ਨਿਖਿਲ ਅਡਵਾਨੀ ਨਾਲ ਆਪਣਾ ਅਗਲਾ ਪ੍ਰੋਜੈਕਟ ਸਾਈਨ ਕੀਤਾ ਹੈ।

ਸ਼ਿਲਪਾ ਦੇ ਇਸ ਵੱਖਰੇ ਅਵਤਾਰ ਨੂੰ ਫੈਨਸ ਕਰ ਰਹੇ ਹਨ ਬੇਹੱਦ ਪਸੰਦ

shilpa shetty kundra

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਰਾਜ ਕੁੰਦਰਾ shilpa raj kundra ਨੇ ਹਾਲ ਹੀ ‘ਚ ਆਪਣੇ ਟਵਿਟਰ ਹੈਂਡਲ ‘ਤੇ ਪੋਸਟ ਸਾਂਝਾ ਕੀਤੀ ਹੈ ਇਹ ਪੋਸਟ ਇੱਕ ਪੋਸਟਰ ਹੈ| ਪੋਸਟਰ ਵਿੱਚ ਸ਼ਿਲਪਾ ਦਰੋਪਤੀ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ| ਇਸ ‘ਚ ਸ਼ਿਲਪਾ ਕਾਫੀ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਲੱਗਦਾ ਹੈ ਬਾਲੀਵੁੱਡ ਦੀ ਫਿੱਟਨੈੱਸ ਕੁਈਨ ਆਪਣੇ ਫੈਨਸ ਲਈ ਹੁਣ ਕੁਝ ਨਵਾਂ ਲੈਕੇ ਆ ਰਹੀ ਹੈ|

shilpa shetty kundra

ਗੱਲ ਇਸ ਤਰਾਂ ਹੈ ਕਿ ਸ਼ਿਲਪਾ ਮਹਾਭਾਰਤ ਵਿੱਚ ਇਹ ਕਿਰਦਾਰ ਨਹੀਂ ਨਿਭਾਅ ਰਹੀ ਅਸਲ ‘ਚ ਸ਼ਿਲਪਾ ਨੇ ਦਰੋਪਤੀ ਦਾ ਕਿਰਦਾਰ ਧਾਰਨ ਕੀਤਾ ਹੈ ਇੱਕ ਰੇਡੀਓ ਸ਼ੋਅ ਦੇ ਲਈ। ਇਸ ‘ਚ ਉਸ ਨੇ ਦਰੋਪਤੀ ਨੂੰ ਆਪਣੀ ਆਵਾਜ਼ ਦਿੱਤੀ ਹੈ।ਸ਼ੋਅ ਰੇਡੀਓ ‘ਤੇ ਸ਼ੁਰੂ ਹੋਣਾ ਹੈ ਅਤੇ ਇਸ ਸ਼ੋਅ ਬਾਰੇ ਸ਼ਿਲਪਾ ਨੇ ਟਵੀਟ ਕਰਦੇ ਹੋਏ ਨਾਲ ਲਿਖਿਆ ਕਿ,Excited to announce another role. Yet another time where you can hear me and love me but on the radio as #Draupadi in the epic Mahabharat. Tune into @FeverFMOfficial and get introduced to the #Mahabharat yet again.. in a different flavour, Mon-Fri, 7 AM and 1 PM.

ਹੋਰ ਪੜੋ : ਸ਼ਿਲਪਾ ਸ਼ੇੱਟੀ ਦੇ ਪਤੀ ਰਾਜ ਕੁੰਦਰਾ ਕਰਨਗੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਆਪਣੀ ਸ਼ੁਰੂਆਤ

ਫ਼ਿਲਮ ‘ਛਿਛੋਰੇ’ ਵਿੱਚ ਸੁਸ਼ਾਂਤ ਤੇ ਸ਼੍ਰੱਧਾ ਕਪੂਰ ਨਜ਼ਰ ਆਉਣਗੇ ਇੱਕ ਵੱਖਰੀ ਲੁੱਕ ਵਿੱਚ

chhichhore poster

ਬਾਲੀਵੁੱਡ ਅਦਾਕਾਰਾ ਸ਼੍ਰੱਧਾ ਕਪੂਰ shraddha kapoor ਅੱਜਕੱਲ੍ਹ ਫ਼ਿਲਮਾਂ ਦੀ ਸ਼ੂਟਿੰਗ ਵਿੱਚ ਬੇਹੱਦ ਵਿਅਸਤ ਹੈ| ਉਹ ਆਪਣੇ ਫੈਨਸ ਲਈ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈਕੇ ਆ ਰਹੀ ਹੈ| ਸਾਇਨਾ ਨੇਹਾਵਾਲ ਦੀ ਬਾਈਓਪਿਕ ਤੋਂ ਬਾਅਦ ਉਹ ਆਪਣਾ ਅਗਲਾ ਪ੍ਰੋਜੈਕਟ ‘ਦੰਗਲ’ ਫਿਲਮ ਦੇ ਡਾਇਰੈਕਟਰ ਨੀਤੇਸ਼ ਤਿਵਾਰੀ ਦੀ ਫ਼ਿਲਮ ‘ਛਿਛੋਰੇ’ chhichhore ‘ਚ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ| ਇਸ ‘ਚ ਸ਼੍ਰੱਧਾ ਕਪੂਰ ਨਾਲ ਪਹਿਲੀ ਵਾਰ ਸੁਸ਼ਾਂਤ ਸਿੰਘ ਰਾਜਪੂਤ ਵੀ ਨਜ਼ਰ ਆਉਣਗੇ| ਦਸ ਦੇਈਏ ਕਿ ਹਾਲ ਹੀ ‘ਚ ਫ਼ਿਲਮ ਦਾ ਪਹਿਲਾ ਪੋਸਟਰ ਸਾਂਝਾ ਕੀਤਾ ਗਿਆ ਹੈ| ਇਹ ਪੋਸਟਰ ਥੋੜ੍ਹਾ ਅਲੱਗ ਜਿਹਾ ਹੈ ਅਤੇ ਇਸ ਵਿੱਚ ਸਟਾਰਸ ਨੂੰ ਪਛਾਣ ਪਾਉਣਾ ਥੋੜ੍ਹਾ ਮੁਸ਼ਕਲ ਲੱਗ ਰਿਹਾ ਹੈ। ਰਿਲੀਜ਼ ਪੋਸਟਰ ‘ਚ ਸੁਸ਼ਾਂਤ, ਸ਼੍ਰੱਧਾ ਕਪੂਰ ਤੇ ਵਰੁਣ ਸ਼ਰਮਾ ਨਾਲ ਕੁੱਲ 7 ਲੋਕ ਹਨ। ਫ਼ਿਲਮ ਦੀ ਫਸਟ ਲੁੱਕ ਨੂੰ ਦੇ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫ਼ਿਲਮ ਦੋ ਪੀੜ੍ਹੀਆਂ ਦੀ ਕਹਾਣੀ ਨੂੰ ਬਿਆਨ ਕਰ ਰਹੀ ਹੈ।

chhichhore poster

ਅਦਾਕਾਰਾ ਸ਼੍ਰੱਧਾ ਕਪੂਰ shraddha kapoor ਨੇ ਫ਼ਿਲਮ ਦੇ ਪੋਸਟਰ ਬਾਰੇ ਟਵੀਟ ਕਰਦੇ ਹੋਏ ਨਾਲ ਲਿਖਿਆ A crazy cast gathers to tell a timeless tale of.. TIMEPASS ? Proud to be in @niteshtiwari22’s next after Dangal – #Chhichhore; alongside @itsSSR. Presented by @foxstarhindi, a @NGEMovies production ? Releasing on 30th August 2019. #ਸਾਜਿਦਨਾਦਿੜਵਾਲਾ

ਫ਼ਿਲਮ ਦੇ ਪੋਸਟਰ ‘ਤੇ ਕਿਰਦਾਰਾਂ ਦੇ ਨਾਂ ਲਿਖੇ ਹਨ ਤੇ ਨਾਲ ਲਿਖੀ ਹੈ ਇੱਕ ਲਾਈਨ, “ਕੁੱਤੇ ਕੀ ਦੁਮ ਟੇਢੀ ਕੀ ਟੇਢੀ।” ਫ਼ਿਲਮ ਬਾਕਸਆਫਿਸ ‘ਤੇ ਜ਼ਰੂਰ ਧਮਾਕਾ ਕਰੇਗੀ। ਇਸ ਦੀ ਕਹਾਣੀ ਇੰਜਨੀਅਰ ਕਾਲਜ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਇਸ ‘ਚ ਪ੍ਰਤੀਕ ਬੱਬਰ ਵੀ ਨੈਗਟਿਵ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਹ ਫ਼ਿਲਮ 30 ਅਗਸਤ 2019 ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਧਮਾਲਾਂ ਪਾਉਣ ਆ ਰਹੀ ਹੈ|