ਸ਼ੌਹਰਤ ਦੇ ਨਾਲ ਨਾਲ ਜ਼ਾਇਦਾਦ ਦੇ ਮਾਮਲੇ ’ਚ ਵੀ ਆਪਣੇ ਭਰਾਵਾਂ ਤੋਂ ਕੋਹਾਂ ਅੱਗੇ ਹਨ ਇਹ ਅਦਾਕਾਰ

ਕਿਸੇ ਪ੍ਰਸ਼ੰਸਕ ਨੂੰ ਉਸ ਦੇ ਫੈਵਰੇਟ ਹੀਰੋ ਹੀਰੋਇਨ ਦੀ ਹਰ ਆਦਤ ਜਾਂ ਪਸੰਦ ਦਾ ਪਤਾ ਹੁੰਦਾ ਹੈ । ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਆਪਣੀ ਪਸੰਦ ਦੇ ਅਦਾਕਾਰ ਦੇ ਪਰਿਵਾਰ ਬਾਰੇ ਜਾਣਦੇ ਹੋਣਗੇ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਾਗੇ ਉਹਨਾਂ ਅਦਾਕਾਰਾਂ ਬਾਰੇ ਜਿਹੜੇ ਸ਼ੌਹਰਤ ਦੇ ਨਾਲ ਨਾਲ ਦੌਲਤ ਦੇ ਮਾਮਲੇ ਵਿੱਚ ਵੀ ਆਪਣੇ ਭਰਾਵਾਂ ਤੋਂ ਕੋਹਾਂ ਅੱਗੇ ਹਨ ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਲਮਾਨ ਖ਼ਾਨ ਤੇ ਉਹਨਾਂ ਦੇ ਭਰਾ ਸੋਹੇਲ ਖ਼ਾਨ ਤੇ ਅਰਬਾਜ਼ ਖ਼ਾਨ ਬਾਰੇ । ਸਲਮਾਨ ਦੇ ਦੋਹਾਂ ਭਰਾਵਾਂ ਨੂੰ ਫ਼ਿਲਮਾਂ ਵਿੱਚ ਸਲਮਾਨ ਖ਼ਾਨ ਵਰਗੀ ਪਹਿਚਾਣ ਨਹੀਂ ਮਿਲੀ ਪਰ ਦੌਲਤ ਦੇ ਮਾਮਲੇ ਵਿੱਚ ਸਲਮਾਨ ਖ਼ਾਨ ਆਪਣੇ ਭਰਾਵਾਂ ਤੋਂ ਕਾਫੀ ਅੱਗੇ ਹਨ ।ਸਲਮਾਨ ਖ਼ਾਨ ਦੀ ਕੁਲ ਜ਼ਾਇਦਾਦ 310 ਮਿਲੀਅਨ ਡਾਲਰ ਹੈ, ਜਦੋਂ ਕਿ ਸੋਹੇਲ ਖ਼ਾਨ ਦੀ ਕੁਲ ਜ਼ਾਇਦਾਦ 10 ਮਿਲੀਅਨ ਡਾਲਰ ਹੈ ।


ਦੂਜੇ ਨੰਬਰ ਤੇ ਅਜੇ ਦੇਵਗਨ ਆਉਂਦੇ ਹਨ । ਅਜੇ ਦੇਵਗਨ ਬਾਲੀਵੁੱਡ ਦੇ ਵੱਡੇ ਅਦਾਕਾਰ ਹਨ । ਪਰ ਉਹਨਾਂ ਦੇ ਭਰਾ ਅਨਿਲ ਦੇਵਗਨ ਵੀ ਇੰਡਸਟਰੀ ਵਿੱਚ ਹਨ । ਇਹ ਬਹੁਤ ਘੱਟ ਲੋਕ ਜਾਣਦੇ ਹਨ । ਅਨਿਲ ਫ਼ਿਲਮ ਡਾਇਰੈਕਟਰ ਹਨ । ਉਹਨਾਂ ਨੇ ਕਈ ਫ਼ਿਲਮਾਂ ਡਾਇਰੈਕਟ ਕੀਤੀਆਂ ਹਨ ਪਰ ਉਹਨਾਂ ਨੂੰ ਜ਼ਿਆਦਾ ਕਾਮਯਾਬੀ ਨਹੀਂ ਮਿਲੀ ਜਿੰਨ੍ਹੀ ਅਜੇ ਦੇਵਗਨ ਨੂੰ ਮਿਲੀ ਹੈ । ਅਜੇ ਦੌਲਤ ਦੇ ਮਾਮਲੇ ਵਿੱਚ ਵੀ ਅਨਿਲ ਤੋਂ ਕਈ ਗੁਣਾ ਅੱਗੇ ਹਨ । ਅਜੇ ਦੇਵਗਨ 30 ਮਿਲੀਅਨ ਡਾਲਰ ਜ਼ਾਇਦਾਦ ਦੇ ਮਾਲਕ ਹਨ ਜਦੋਂ ਕਿ ਅਨਿਲ 1 ਮਿਲੀਅਨ ਡਾਲਰ ਜ਼ਾਇਦਾਦ ਦੇ ਮਾਲਕ ਹਨ ।


ਅਨਿਲ ਕਪੂਰ ਬਾਲੀਵੁੱਡ ਦੇ ਐਵਰਗਰੀਨ ਅਦਾਕਾਰ ਹਨ ਪਰ ਉਹਨਾਂ ਦੇ ਭਰਾ ਸੰਜੇ ਕਪੂਰ ਨੂੰ ਉਹਨਾਂ ਜਿੰਨ੍ਹੀ ਕਾਮਯਾਬੀ ਨਹੀਂ ਮਿਲੀ । ਅਨਿਲ ਕਪੂਰ ਦੀ ਕੁੱਲ ਜ਼ਾਇਦਾਦ 12 ਮਿਲੀਅਨ ਡਾਲਰ ਹੈ ਜਦੋਂ ਕਿ ਸੰਜੇ ਕਪੂਰ 5 ਮਿਲੀਅਨ ਡਾਲਰ ਜ਼ਾਇਦਾਦ ਦੇ ਮਾਲਕ ਹਨ ।

ਅਨੁਪਮ ਖੇਰ ਨੇ 500 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਜਦੋਂ ਕਿ ਉਹਨਾਂ ਦੇ ਛੋਟੇ ਭਰਾ ਰਾਜੂ ਖੇਰ ਨੇ ਵੀ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਸੀ ਪਰ ਉਹ ਅਨੁਪਮ ਵਾਂਗ ਕਾਮਯਾਬ ਨਹੀ ਹੋਏ । ਅਨੁਪਮ ਦੀ ਕੁਲ ਜ਼ਾਇਦਾਦ 70 ਮਿਲੀਅਨ ਡਾਲਰ ਦੀ ਹੈ ਜਦੋਂ ਕਿ ਉਹਨਾਂ ਦੇ ਭਰਾ ਰਾਜੂ ਖੇਰ ਦੀ ਜ਼ਾਇਦਾਦ 5 ਮਿਲੀਅਨ ਡਾਲਰ ਹੈ ।

ਇਹਨਾਂ ਕਲਾਕਾਰਾਂ ਨੇ ਪਰਦੇ ‘ਤੇ ਨਿਭਾਇਆ ਸ਼ਹੀਦ ਭਗਤ ਸਿੰਘ ਦਾ ਕਿਰਦਾਰ,ਇੱਕ ਫ਼ਿਲਮ ਨੇ ਤਾਂ ਜਿੱਤੇ ਦੋ ਨੈਸ਼ਨਲ ਅਵਾਰਡ

Shaheed Bhagat Singh Birth anniversary bollywood movies

ਦੇਸ਼ ਦੀ ਆਜ਼ਾਦੀ ‘ਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਭਗਤ ਸਿੰਘ ਦਾ ਅੱਜ ਯਾਨੀ 28 ਸਤੰਬਰ ਨੂੰ ਦੇਸ਼ ਭਰ ‘ਚ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਦੇਸ਼ ਲਈ ਬਲੀਦਾਨ ਦੇਣ ਵਾਲੇ ਸ਼ਹੀਦ ਭਗਤ ਸਿੰਘ ਦੇ ਕਿਰਦਾਰ ਨੂੰ ਬਾਲੀਵੁੱਡ ਸਿਤਾਰਿਆਂ ਨੇ ਵੀ ਪਰਦੇ ‘ਤੇ ਬਾਖੂਬੀ ਬਿਆਨ ਕੀਤਾ ਹੈ। 28 ਸਤੰਬਰ 1907 ਨੂੰ ਜਨਮੇ ਸ਼ਹੀਦ ਭਗਤ ਸਿੰਘ ਨੂੰ ਸਿਨੇਮਾ ‘ਤੇ ਅਲੱਗ ਢੰਗ ਨਾਲ ਪੇਸ਼ ਕਰਨ ਵਾਲੇ ਹੁਣ ਤੱਕ ਬਹੁਤ ਸਿਤਾਰੇ ਹੋਏ ਹਨ। ਅੱਜ ਅਸੀਂ ਇਸ ਖ਼ਾਸ ਮੌਕੇ ਤੇ ਉਹਨਾਂ ਫ਼ਿਲਮਾਂ ਅਤੇ ਸਿਤਾਰਿਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੰਨ੍ਹਾਂ ਨੂੰ ਦੇਖ ਦੇਸ਼ ਭਗਤੀ ਦਾ ਜਜ਼ਬਾ ਜਾਗ ਜਾਂਦਾ ਹੈ।

Shaheed Bhagat Singh Birth anniversary
Shaheed Bhagat Singh Birth anniversary

ਜੈਰਾਜ ਜਿੰਨ੍ਹਾਂ ਨੇ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ‘ਤੇ ਬਾਲੀਵੁੱਡ ਦੀ ਪਹਿਲੀ ਫ਼ਿਲਮ ‘ਸ਼ਹੀਦੇ ਆਜ਼ਮ ਭਗਤ ਸਿੰਘ’ ਨਾਮ ਦੀ ਬਣਾਈ ਸੀ। ਇਸ ਫ਼ਿਲਮੀ ਨੂੰ ਜਗਦੀਸ਼ ਗੌਤਮ ਨੇ ਡਾਇਰੈਕਟਰ ਕੀਤਾ ਸੀ।

Shaheed Bhagat Singh Birth anniversary
Shaheed Bhagat Singh Birth anniversary

ਇਸ ਤੋਂ ਬਾਅਦ 1963 ‘ਚ ਸ਼ਹੀਦ ਭਗਤ ਸਿੰਘ ਦੇ ਰੋਲ ‘ਚ ਮਸਤਮੌਲਾ ਐਕਟਰ ਸ਼ੰਮੀ ਕਪੂਰ ਨੂੰ ਦੇਖਿਆ ਗਿਆ। ਇਸ ਫ਼ਿਲਮ ਦਾ ਨਾਮ ‘ਸ਼ਹੀਦ ਭਗਤ ਸਿੰਘ’ ਸੀ। ਕੇ.ਐੱਨ ਬੰਸਲ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ।

Shaheed Bhagat Singh Birth anniversary Shaheed Bhagat Singh Birth anniversary
Shaheed Bhagat Singh Birth anniversary

ਦੇਸ਼ ਭਰ ‘ਚ ਭਾਰਤ ਕੁਮਾਰ ਦੇ ਨਾਮ ਨਾਲ ਮਸ਼ਹੂਰ ਅਦਾਕਾਰ ਮਨੋਜ ਕੁਮਾਰ ਨੇ 1965 ‘ਚ ‘ਸ਼ਹੀਦ’ ਨਾਮ ਦੀ ਫ਼ਿਲਮ ‘ਚ ਭਗਤ ਸਿੰਘ ਦਾ ਕਿਰਦਾਰ ਪਰਦੇ ‘ਤੇ ਪੇਸ਼ ਕੀਤਾ। ਉਹਨਾਂ ਨੇ ਵੀ ਕਦੇ ਦੇਸ਼ ਭਗਤੀ ਵਾਲੀਆਂ ਫ਼ਿਲਮਾਂ ਤੋਂ ਕਦੇ ਪਾਸਾ ਨਹੀਂ ਵੱਟਿਆ ਅਤੇ ਇਸ ਤੋਂ ਬਾਅਦ ਹੋਰ ਵੀ ਕਈ ਕ੍ਰਾਂਤੀਕਾਰੀ ਫ਼ਿਲਮਾਂ ਕੀਤੀਆਂ।

Shaheed Bhagat Singh Birth anniversary
Shaheed Bhagat Singh Birth anniversary

ਫਿਰ ਲੰਬਾ ਸਮਾਂ ਸ਼ਹੀਦ ਭਗਤ ਸਿੰਘ ‘ਤੇ ਕੋਈ ਫ਼ਿਲਮ ਨਹੀਂ ਆਈ ਪਰ 2002 ‘ਚ ਸੋਨੂੰ ਸੂਦ ਫ਼ਿਲਮ ‘ਸ਼ਹੀਦ-ਏ-ਆਜ਼ਮ’ ਭਗਤ ਸਿੰਘ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ। ਦਰਸ਼ਕਾਂ ਵੱਲੋਂ ਉਹਨਾਂ ਦਾ ਕਿਰਦਾਰ ਕਾਫੀ ਪਸੰਦ ਕੀਤਾ ਗਿਆ।

Shaheed Bhagat Singh Birth anniversary
Shaheed Bhagat Singh Birth anniversary

ਉੱਥੇ ਹੀ 2002 ‘ਚ ਅਜੇ ਦੇਵਗਨ ਵੀ ਸ਼ਹੀਦ ਭਗਤ ਸਿੰਘ ਦੇ ਰੂਪ ‘ਚ ਢਲੇ ਹੋਏ ਨਜ਼ਰ ਆਏ। ‘ਦ ਲੇਜੈਂਡ ਆਫ਼ ਭਗਤ ਸਿੰਘ’ ‘ਚ ਅਜੇ ਦੇਵਗਨ ਨੇ ਬਾਖੂਬੀ ਭਗਤ ਸਿੰਘ ਦੇ ਕਿਰਦਾਰ ਨੂੰ ਨਿਭਾਇਆ। ਇਸ ਸਾਲ ਤਿੰਨ ਫ਼ਿਲਮਾਂ ਕ੍ਰਾਂਤੀਕਾਰੀ ਭਗਤ ਸਿੰਘ ‘ਤੇ ਫ਼ਿਲਮਾਈਆਂ ਗਈਆਂ ਪਰ ‘ਦ ਲੇਜੈਂਡ ਆਫ਼ ਭਗਤ ਸਿੰਘ’ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਫ਼ਿਲਮ ਨੇ 2 ਨੈਸ਼ਨਲ ਅਵਾਰਡ ਜਿੱਤੇ ਅਤੇ ਬੈਸਟ ਫ਼ੀਚਰ ਫ਼ਿਲਮ ਦਾ ਫ਼ਿਲਮ ਫੇਅਰ ਅਵਾਰਡ ਵੀ ਹਾਸਿਲ ਕੀਤਾ। ਰਾਜ ਕੁਮਾਰ ਸੰਤੋਸ਼ੀ ਨੇ ਇਸ ਫ਼ਿਲਮ ਦਾ ਨਿਰਦੇਸ਼ਕ ਕੀਤਾ ਸੀ।

ਹੋਰ ਵੇਖੋ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ,ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ 

Shaheed Bhagat Singh Birth anniversary Shaheed Bhagat Singh Birth anniversary
Shaheed Bhagat Singh Birth anniversary

ਇਸੇ ਸਾਲ ਯਾਨੀ 2002 ‘ਚ ਦਿਓਲ ਭਰਾ ਵੀ ਕ੍ਰਾਂਤੀਕਾਰੀਆਂ ਦੇ ਰੰਗ ‘ਚ ਰੰਗੇ ਹੋਏ ਨਜ਼ਰ ਆਏ। ਬੌਬੀ ਦਿਓਲ ਨੇ ਫ਼ਿਲਮ ’23 ਮਾਰਚ 1931: ਸ਼ਹੀਦ’ ‘ਚ ਭਗਤ ਸਿੰਘ ਦਾ ਕਿਰਦਾਰ ਅਦਾ ਕੀਤਾ ਉੱਥੇ ਹੀ ਇਸ ਫ਼ਿਲਮ ‘ਚ ਸੰਨੀ ਦਿਓਲ ਚੰਦਰ ਸ਼ੇਖਰ ਅਜ਼ਾਦ ਦੇ ਕਿਰਦਾਰ ‘ਚ ਨਜ਼ਰ ਆਏ ਸਨ।

Thackeray: Nawazuddin Siddiqui and Amrita Rao’s Movie, Set To Release On 23rd Jan

Thackeray: Nawazuddin Siddiqui and Amrita Rao's Movie, Set To Release On 23 Jan

Nawazuddin Siddiqui and Amrita Rao starrer, ‘Thackeray’ has been making news ever since it’s announcement. Directed by Abhijeet Panse, the movie is set to release on 23rd January.

The cast and the crew were seen at the music launch of the movie on 12th January.

The movie is based on the life of Bal Thackeray, the founder of Shiv Sena; which is played by Nawazuddin. Amrita Rao is playing the role of  Bal Thackeray’s wife, Meena Tai Thackeray.

ALSO READ: Punjabi Wedding Song ‘Ishq Mitha’ Coming Soon, Says Sonam Kapoor

The movie will mark as Amrita’s comeback film after she was last seen in ‘Jolly LLB’ and ‘Singh Saab The Great’ in 2013. Nawazuddin Siddiqui was last seen in ‘Manto’, where his performance was praised by the audience. The film is directed by Abhijit Panse and has been written by Shiv Sena politician Sanjay Raut.

ਸੰਜੇ ਦੱਤ ਦੀ ਬਲਾਕਬਸਟਰ ਫਿਲਮ ਸੜਕ ਦੇ ਦੂਜੇ ਭਾਗ ਦਾ ਐਲਾਨ , ਇਹ ਹੋਵੇਗੀ ਫਿਲਮ ਦੀ ਸਟਾਰ ਕਾਸਟ

Aliya Bhatt

ਸੰਜੇ ਦੱਤ ਦੀ ਬਲਾਕਬਸਟਰ ਫਿਲਮ ਸੜਕ ਦੇ ਦੂਜੇ ਭਾਗ ਦਾ ਐਲਾਨ , ਇਹ ਹੋਵੇਗੀ ਫਿਲਮ ਦੀ ਸਟਾਰ ਕਾਸਟ , ਸੰਜੇ ਦੱਤ ਤੇ ਪੂਜਾ ਭੱਟ ਦੀ 90 ਦੇ ਦਸ਼ਕਾਂ ਦੀ ਸੁਪਰ ਡੁਪਰ ਹਿੱਟ ਫਿਲਮ ਸੜਕ ਦਾ ਦੂਜਾ ਭਾਗ ਜਲਦ ਹੀ ਸਿਨੇਮਾ ਘਰਾਂ ਦੀਆਂ ਸਕਰੀਨਾਂ ਤੇ ਵੇਖਣ ਨੂੰ ਮਿਲ ਸਕਦਾ ਹੈ। ਸੜਕ 2 ਦੀ ਪੂਰੀ ਸਟਾਰਕਾਸਟ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਜਿਸ ‘ਚ ਸੁਪਰ ਸਟਾਰ ਸੰਜੇ ਦੱਤ ਆਲੀਆ ਭੱਟ , ਅਧਿਤਿਆ ਰਾਇ ਕਪੂਰ ਇਸ ਤੋਂ ਇਲਾਵਾ ਪੂਜਾ ਭੱਟ ਵੀ ਨਜ਼ਰ ਆਉਣਗੇ। ਇਸ ਦਾ ਐਲਾਨ ਮਹੇਸ਼ ਭੱਟ ਨੇ ਆਪਣੇ 70 ਵੇਂ ਜਨਮਦਿਨ ਦੌਰਾਨ ਕੀਤਾ ਹੈ। ਦੱਸ ਦਈਏ ਮਹੇਸ਼ ਭੱਟ ਇਸ ਫਿਲਮ ਨਾਲ 17 ਸਾਲ ਬਾਅਦ ਨਿਰਦੇਸ਼ਨ ਦੇ ਕੰਮ ‘ਚ ਕਦਮ ਰੱਖਣ ਜਾ ਰਹੇ ਹਨ ਇਸ ਦਾ ਖੁਲਾਸਾ ਉਹਨਾਂ ਖੁਦ ਆਪਣੇ ਇੰਸਟਾਗ੍ਰਾਮ ਪੇਜ ‘ਤੇ ਕੀਤਾ।

 

View this post on Instagram

 

Sadak 2 – A Mahesh Bhatt Film ❤️ @maheshfilm @poojab1972 @duttsanjay #adityaroykapoor

A post shared by Alia ✨⭐️ (@aliaabhatt) on Sep 19, 2018 at 7:31pm PDT

ਆਲੀਆ ਭੱਟ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਵੀ ਲਿਖਿਆ ਕਿ ਉਹ ਬਹੁਤ ਹੀ ਖੁਸ਼ ਕਿਸਮਤ ਹਨ ਜਿਹੜਾ ਉਹਨਾਂ ਨੂੰ ਆਪਣੇ ਪਿਤਾ ਮਹੇਸ਼ ਭੱਟ ਦੇ ਨਿਰਦੇਸ਼ਨ ‘ਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਦੱਸ ਦਈਏ ਸੜਕ ਫਿਲਮ ਦਾ ਪਹਿਲਾ ਭਾਗ 1991 ‘ਚ ਆਇਆ ਸੀ ਜਿਹੜਾ ਕਿ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਇਹ ਫਿਲਮ ਉਸ ਸਾਲ ਦੀ ਤੀਸਰੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ , ਅਤੇ 90 ਦੇ ਦਸ਼ਕਾਂ ਦੀ 7 ਵੇਂ ਸਥਾਨ ਦੀ ਸਭ ਤੋਂ ਵੱਡੀ ਫਿਲਮ ਹੈ।

ਹੁਣ ਵੇਖਣ ਯੋਗ ਹੋਵੇਗਾ ਕਿ ਸੜਕ 2 ਲੋਕਾਂ ਨੂੰ ਕਿਸ ਕਦਰ ਭਾਉਂਦੀ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਿਕ ਸੜਕ 2 ਦੀ ਰਿਲੀਜ਼ ਡੇਟ 25 ਮਾਰਚ , 2020 ਦੱਸੀ ਹੈ।

ਨਰਗਿਸ ਫਾਖਰੀ ਨੇ ਕਰਵਾਇਆ ਫੋਟੋਸ਼ੂਟ, ਦੇਖੋ ਤਸਵੀਰਾਂ 

Nargis Fakhri

ਬਾਲੀਵੁੱਡ ਐਕਟਰੈੱਸ ਨਰਗਿਸ ਫਾਖਰੀ ਅਕਸਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ । ਇੱਕ ਵਾਰ ਫਿਰ ਨਰਗਿਸ ਫਾਖਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆ ਹਨ । ਇਹਨਾਂ ਤਸਵੀਰਾਂ ਵਿੱਚ ਉਹ ਬੇਹੱਦ ਹਾਟ ਡ੍ਰੈਸ ਵਿੱਚ ਦਿਖਾਈ ਦੇ ਰਹੀ ਹੈ ।

ਹੋਰ ਵੇਖੋ : ਜਦੋਂ ਵਧਾਈ ਦੇਣ ਵਾਲੇ ਫੋਟੋਗ੍ਰਾਫਰਾਂ ਤੋਂ ਦੀਪਿਕਾ ਨੇ ਮੰਗੀ ਚਾਕਲੇਟ ,ਵੇਖੋ ਵੀਡਿਓ

Nargis Fakhri
Nargis Fakhri

ਇਹ ਫੋਟੋਸ਼ੂਟ ਨਰਗਿਸ ਨੇ ਇੱਕ ਮੈਗਜ਼ੀਨ ਲਈ ਕਰਵਾਇਆ ਹੈ । ਇਸ ਤੋਂ ਪਹਿਲਾਂ ਵੀ ਨਰਗਿਸ ਕਈ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਉਂਦੀ ਹੋਈ ਨਜ਼ਰ ਆਈ ਹੈ ।ਨਰਗਿਸ ਨੇ ਬਾਲੀਵੁੱਡ ਵਿੱਚ ਉਦੋਂ ਜਗ੍ਹਾ ਬਣਾਈ ਸੀ ਜਦੋਂ ਸਲਮਾਨ ਖਾਨ ਦੀ ਫਿਲਮ ‘ਕਿੱਕ’ ਦਾ ਗਾਣਾ ‘ਜੇ ਮੈਨੂੰ ਯਾਰ ਨਾ ਮਿਲੇ’ ਰਿਲੀਜ਼ ਹੋeਆ ਸੀ ।

ਹੋਰ ਵੇਖੋ : ਜਾਣੋਂ ਜ਼ੀਨਤ ਅਮਾਨ ਦੇ ਜੀਵਨ ਨਾਲ ਜੁੜੇ ਕੁਝ ਦਿਲਚਸਪ ਕਿੱਸੇ

Nargis Fakhri
Nargis Fakhri

ਨਰਗਿਸ ਦੀ ਕੁਝ ਦਿਨ ਪਹਿਲਾਂ ਹੀ ਫਿਲਮ ‘ਬੈਂਜੋ’ ਰਿਲੀਜ਼ ਹੋਈ ਹੈ, ਜਿਸ ਵਿੱਚ ਉਹਨਾਂ ਦੇ ਨਾਲ ਦੇਸ਼ਮੁਖ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਹਨ । ਨਰਗਿਸ ਨੇ ‘ਹਾਉਸਫੁੱਲ-3’ ਵਿੱਚ ਵੀ ਕੰਮ ਕੀਤਾ ਸੀ । ਨਰਗਿਸ ਦੇ ਇਸ ਸਮੇਂ 6 ਲੱਖ ਤੋਂ ਵੀ ਵੱਧ ਫਾਲੋਵਰਸ ਹਨ ।

ਹੋਰ ਵੇਖੋ : ਹੁਨਰਮੰਦ ਨੌਜਵਾਨਾਂ ਨੂੰ ਮਿਲੇ ਵੱਖੋ ਵੱਖਰੇ ਖਿਤਾਬ,ਕੋਈ ਬਣਿਆ ਸ਼ਾਨਦਾਰ ਜੁੱਸੇ ਦਾ ਮਾਲਕ ਅਤੇ ਕੋਈ ਬਣਿਆ ਘੈਂਟ ਗੱਭਰੂ

Nargis Fakhri
Nargis Fakhri

ਨਰਗਿਸ ਦੀ ਫਿਲਮ ‘੫ ਵੇਡਿੰਗਸ’ ਆਉਣ ਵਾਲੀ ਹੈ ਤੇ ਇਹ ਫਿਲਮ ਅੰਗਰੇਜ਼ੀ ਭਾਸ਼ਾ ਵਿੱਚ ਹੋਵੇਗੀ । ਬਾਲੀਵੁੱਡ ਦੀ ਇਸ ਬਿੰਦਾਸ ਬਾਲਾ ਨੇ ਫਿਲਮ ‘ਰਾਕਸਟਾਰ’ ਨਾਲ ਫਿਲਮੀ ਦੁਨੀਆ ਵਿੱਚ ਪੈਰ ਰੱਖਿਆ ਸੀ ।

ਹੋਰ ਵੇਖੋ : ਜਾਣੋਂ ਜ਼ੀਨਤ ਅਮਾਨ ਦੇ ਜੀਵਨ ਨਾਲ ਜੁੜੇ ਕੁਝ ਦਿਲਚਸਪ ਕਿੱਸੇ

https://www.instagram.com/p/BqWXX61lwYs/

ਕਿਸ ਤਰ੍ਹਾਂ ਫਿਲਮ ‘2.0’ ਦੇ ਸੁਪਰ ਵਿਲੇਨ ਬਣੇ ਅਕਸ਼ੈ ਕੁਮਾਰ, ਦੇਖੋ ਵੀਡਿਓ 

Akshay Kumar shares video of his transformation into winged, clawed monster from 2.0

ਰਜਨੀਕਾਂਤ ਤੇ ਅਕਸ਼ੈ ਕੁਮਾਰ ਦੀ ਫਿਲਮ ‘2.0’ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।ਅਕਸ਼ੈ ਕੁਮਾਰ ਦੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਹੁਣ ਬੇਹੱਦ ਕਰੀਬ ਹੈ। ਅਕਸ਼ੈ ਕੁਮਾਰ ਨੇ ਇਸ ਫਿਲਮ ਦੇ ਕਿਰਦਾਰ ਲਈ ਬਹੁਤ ਮਿਹਨਤ ਕੀਤੀ ਹੈ ।ਆਪਣੇ ਕਿਰਦਾਰ ਨੂੰ ਨਿਭਾਉਣ ਲਈ ਅਕਸ਼ੈ ਨੂੰ ਕਈ ਕਈ ਘੰਟੇ ਮੇਕਅੱਪ ਲਈ ਬੈਠਣਾ ਪੈਂਦਾ ਸੀ ਜਿਸ ਦਾ ਕਿ ਇੱਕ ਵੀਡਿਓ ਸਾਹਮਣੇ ਅਇਆ ਹੈ ।

ਹੋਰ ਵੇਖੋ : ਦੀਪਿਕਾ ਦੀ ਇੰਗੇਜਮੈਂਟ ਰਿੰਗ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ

ਇਸ ਨਵੀਂ ਵੀਡਿਓ ਨੇ ਇਸ ਰਹੱਸ ਤੋਂ ਪਰਦਾ ਚੁੱਕ ਦਿੱਤਾ ਕਿ ਅਕਸ਼ੈ ਕੁਮਾਰ ਨੇ ਆਪਣੇ ਕਿਰਦਾਰ ਲਈ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ । ਇਸ ਤੋਂ ਪਹਿਲਾ ਫਿਲਮ ਦੇ ਟਰੇਲਰ ਲਾਂਚ ਮੌਕੇ ਵੀ ਅਕਸ਼ੈ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਇਸ ਫਿਲਮ ਲਈ ਪਹਿਲੀ ਵਾਰ ਉਨ੍ਹਾਂ ਏਨਾ ਮੇਕਅੱਪ ਕੀਤਾ ਸੀ। ਮੇਕਅੱਪ ਲਈ ਕਈ ਘੰਟੇ ਲੱਗ ਜਾਂਦੇ ਸਨ। ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਇਹ ਬੇਹੱਦ ਮੁਸ਼ਕਲ ਕਿਰਦਾਰ ਸੀ। ਇਸ ਕਿਰਦਾਰ ‘ਚ ਆਉਣ ਲਈ ਜਿੱਥੇ ਮੇਕਅੱਪ ਕਰਨ ‘ਚ ੪ ਘੰਟੇ ਲਗਦੇ ਸਨ ਤਾਂ ਉੱਥੇ ਹੀ ਇਸ ਮੇਕਅੱਪ ਨੂੰ ਲਾਉਣ ਵਿੱਚ ਡੇਢ ਘੰਟਾ ਲਗਦਾ ਸੀ।

ਹੋਰ ਵੇਖੋ : ਮਿਸਟਰ ਪੰਜਾਬ 2018 ‘ਚ ਰੌਣਕਾਂ ਲਗਾਉਣਗੇ ਰਾਜਵੀਰ ਜਵੰਦਾ

ਦੱਸਣਯੋਗ ਹੈ ਕਿ ਫਿਲਮ ‘2.0’ ਦਾ ਨਿਰਦੇਸ਼ਨ ਐੱਸ. ਸ਼ੰਕਰ ਵਲੋਂ ਕੀਤਾ ਗਿਆ ਹੈ। ਅਕਸ਼ੈ, ਰਜਨੀਕਾਂਤ ਤੇ ਐਮੀ ਜੈਕਸਨ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ‘ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 550 ਕਰੋੜ ਹੈ। ਇਸ ਤੋਂ ਇਲਾਵਾ ਇਹ ਫਿਲਮ 28 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

ਕਿਸ ਫਿਲਮ ਨੇ ਸ਼ਾਹਰੁਖ ਨੂੰ ਦਿੱਤੀ ਪਹਿਚਾਣ ਦੇਖੋ ਵੀਡਿਓ 

shahrukh-khan

ਕਿੰਗ ਆਫ ਰੋਮਾਂਸ ਦੇ ਨਾਂ ਨਾਲ ਜਾਣੇ ਜਾਂਦੇ ਸ਼ਾਹਰੁਖ ਖਾਨ ਨੂੰ ਉਹਨਾਂ ਦੀ ਫਿਲਮ ‘ਬਾਜ਼ੀਗਰ’ ਨੇ ਹੀ ਤਰੱਕੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ ਸੀ । ਇਸ ਫਿਲਮ ਵਿੱਚ ਉਹਨਾਂ ਦਾ ਨੈਗਟਿਵ ਰੋਲ ਸੀ ਪਰ ਫਿਰ ਵੀ ਉਹਨਾਂ ਨੂੰ ਇਸ ਫਿਲਮ ਨੇ ਨਾ ਸਿਰਫ ਤਰੱਕੀ ਦਵਾਈ ਬਲਕਿ ਉਹਨਾਂ ਦਾ ਨਾਂ ਵੱਡੇ ਕਲਾਕਾਰਾਂ ਵਿੱਚ ਗਿਣਿਆ ਜਾਣ ਲੱਗਿਆ। ਅਬਾਸ ਮਸਤਾਨ ਵੱਲੋਂ ਨਿਰਦੇਸ਼ਿਤ ਇਸ ਫਿਲਮ ਨੂੰ ਰਿਲੀਜ਼ ਹੋਇਆ 25 ਸਾਲ ਹੋ ਗਏ ਹਨ ।

ਹੋਰ ਵੇਖੋ : ਕਿਸ ਫਿਲਮ ਨੇ ਸ਼ਾਹਰੁਖ ਨੂੰ ਦਿੱਤੀ ਪਹਿਚਾਣ ਦੇਖੋ ਵੀਡਿਓ

Watch: Shah Rukh Khan Enjoys Golgappas After Zero Trailer Launch
Shah Rukh Khan

ਇਸ ਮੌਕੇ ‘ਤੇ ਸ਼ਾਹਰੁਖ ਖਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਉਹਨਾਂ ਦਾ ਮਸ਼ਹੂਰ ਡਾਈਲੌਗ ਬੋਲਦੇ ਨਜ਼ਰ ਆ ਰਹੇ ਹਨ । ਡਾਈਲੌਗ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸ਼ਾਹਰੁਖ ਖਾਨ ਕਹਿੰਦੇ ਹਨ ‘ਕਭੀ ਕਭੀ ਕਭੀ ਜੀਤਨੇ ਕੇ ਲਿਏ ਕੁਸ਼ ਹਾਰਨਾ ਪੜਤਾ ਹੈ ….ਔਰ ਹਾਰ ਕਰ ਜੀਤਨੇ ਵਾਲੇ ਕੋ ਬਾਜ਼ੀਗਰ ਕਹਿਤੇ ਹੈ’

ਹੋਰ ਵੇਖੋ : ਭਰੇ ਪੂਰੇ ਪਰਿਵਾਰ ‘ਚ ਵੱਸਣ ਜਾ ਰਹੀ ਹੈ ਦੀਪਿਕਾ ਪਾਦੂਕੋਣ ,ਜਾਣੋ ਦੀਪਿਕਾ ਦੇ ਸਹੁਰਾ ਪਰਿਵਾਰ ਬਾਰੇ

https://www.facebook.com/IamSRK/videos/305661900272177/

ਸ਼ਾਹਰੁਖ ਖਾਨ ਨੇ ਇਸ ਵੀਡਿਓ ਦੇ ਨਾਲ ਆਪਣੇ ਨਾਲ ਕੰਮ ਕਰਨ ਵਾਲੇ ਸਿਤਾਰਿਆਂ ਦਾ ਵੀ ਧੰਨਵਾਦ ਕੀਤਾ ਹੈ, ਖਾਸ ਕਰਕੇ ਕਾਜੋਲ ਅਤੇ ਸ਼ਿਲਪਾ ਸ਼ੈੱਟੀ ਦਾ ਜਿਹੜੀਆਂ ਕਿ ਸ਼ਾਹਰੁਖ ਦੇ ਨਾਲ ਫਿਲਮ ਵਿੱਚ ਰੋਮਾਂਸ ਕਰਦੀਆਂ ਦਿਖਾਈ ਦਿੱਤੀਆ ਸਨ । ਇਸ ਫਿਲਮ ਦੇ ਜਰੀਏ ਹੀ ਸ਼ਿਲਪਾ ਸ਼ੈੱਟੀ ਨੇ ਬਾਲੀਵੁੱਡ ਵਿੱਚ ਪੈਰ ਧਰਿਆ ਸੀ ।

ਈਸ਼ਾ ਅੰਬਾਨੀ ਦੇ ਵਿਆਹ ਦੇ ਕਾਰਡ ਦੀ ਕੀਮਤ ਸੁਣਕੇ ਪੈਰਾਂ ਥੱਲਿਓਂ ਖਿਸਕ ਜਾਵੇਗੀ ਜ਼ਮੀਨ, ਕੀ ਖਾਸ ਹੈ ਕਾਰਡ ‘ਚ ਦੇਖੋ ਵੀਡੀਓ 

Nita Ambani-Isha Ambani

ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਵਿੱਚ ਸ਼ਾਮਿਲ ਮੁਕੇਸ਼ ਅੰਬਾਨੀ ਦੀ ਧੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਸ ਵਿਆਹ ਦੇ ਹਰ ਪਾਸੇ ਚਰਚੇ ਹਨ । ਪਰ ਸਭ ਤੋਂ ਵੱਧ ਚਰਚਾ ਉਸ ਕਾਰਡ ਦੀ ਹੋ ਰਹੀ ਹੈ ਜਿਹੜਾ ਲੋਕਾਂ ਨੂੰ ਦਿੱਤਾ ਜਾਣਾ ਹੈ । 12 ਦਸੰਬਰ ਨੂੰ ਹੋਣ ਵਾਲੇ ਵਿਆਹ ਲਈ ਜੋ ਕਾਰਡ ਦਿੱਤੇ ਜਾਣੇ ਹਨ ਉਹਨਾਂ ਦੀ ਕੀਮਤ ਕਰੋੜਾਂ ਰੁਪਏ ਹੈ ਕਿਉਂਕਿ ਹਰ ਕਾਰਡ ਦੀ ਕੀਮਤ ਲਗਪਗ ਤਿੰਨ ਲੱਖ ਰੁਪਏ ਹੈ । ਹਰ ਕਾਰਡ ਤੇ ਸੋਨੇ ਦੀ ਕਢਾਈ ਕੀਤੀ ਗਈ ਹੈ।

ਹੋਵ ਵੇਖੋ :ਅਦਾਕਾਰਾ ਸਿਮੀ ਚਾਹਲ ਬਣੀ ਦੁਲਹਨ ,ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ

Isha Ambani-Anand
Isha Ambani-Anand

ਵਿਆਹ ਦਾ ਕਾਰਡ ਆਪਣੇ ਆਪ ਵਿੱਚ ਖਾਸ ਹੈ ।ਕਾਰਡ ਦੀ ਦਿੱਖ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਬਕਸੇ ਵਰਗਾ ਨਜ਼ਰ ਆਉਂਦਾ ਹੈ , ਇਸ ਕਾਰਡ ਨੂੰ ਖੋਲ੍ਹਣ ‘ਤੇ ‘ਆਈ ਏ’ ਲਿਖਿਆ ਨਜ਼ਰ ਆਉਂਦਾ ਹੈ। ਜਿਸ ਦਾ ਮਤਲਬ ਹੈ ‘ਈਸ਼ਾ-ਆਨੰਦ’। ਇਸ ਬਕਸੇ ਨੂੰ ਖੋਲਣ ‘ਤੇ ਇਸ ਵਿੱਚੋਂ ਇੱਕ ਡਾਇਰੀ ਮਿਲਦੀ ਹੈ। ਇਸੇ ਡਾਇਰੀ ਵਿੱਚ ਵਿਆਹ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋ ਇਲਾਵਾ ਇਸ ਡਾਇਰੀ ਵਿਚ ਵਿਆਹ ਨਾਲ ਸਬੰਧਤ ਹੋਰ ਜਾਣਕਾਰੀ ਵੀ ਦਿੱਤੀ ਗਈ ਹੈ। ਚੌਥੇ ਪੰਨੇ ‘ਤੇ ਇੱਕ ਚਿੱਠੀ ਲਿਖੀ ਹੈ, ਜਿਸ ਨੂੰ ਅੰਬਾਨੀ ਦੀ ਧੀ ਈਸ਼ਾ ਤੇ ਆਨੰਦ ਨੇ ਖ਼ੁਦ ਲਿਖਿਆ ਹੈ।

ਹੋਵ ਵੇਖੋ :ਠੱਗਸ ਆਫ ਹਿੰਦੁਸਤਾਨ’ ‘ਤੇ ਕੇ.ਆਰ.ਕੇ ਦਾ ਵਿਵਾਦਿਤ ਬਿਆਨ ,ਵੇਖੋ ਆਖਿਰ ਕੀ ਬੋਲ ਗਏ ਕਮਾਲ ਰਾਸ਼ਿਦ ਖਾਨ

https://www.instagram.com/p/Bp_GI4qHvN3/?utm_source=ig_embed

ਇਸ ਕਾਰਡ ਵਿੱਚ ਗੁਲਾਬੀ ਰੰਗ ਦਾ ਇੱਕ ਹੋਰ ਡੱਬਾ ਹੈ ਇਸ ਉਪਰ ਵੀ ਸੋਨੇ ਦੀ ਕਢਾਈ ਕੀਤੀ ਗਈ ਹੈ। ਬਕਸੇ ਨੂੰ ਖੋਲਦੇ ਹੀ  ਗਾਇਤ੍ਰੀ ਮੰਤਰ ਸੁਣਾਈ ਦੇਣ ਲੱਗ ਜਾਂਦਾ ਹੈ ।ਇਸ ਬਕਸੇ ਅੰਦਰ ਚਾਰ ਹੋਰ ਨਿੱਕੇ-ਨਿੱਕੇ ਬਕਸੇ ਹਨ ਜਿਨ੍ਹਾਂ ਵਿੱਚ ਹੋਰ ਬਹੁਤ ਕੁਝ ਹੈ ।ਪਰ ਜਿਸ ਤਰ੍ਹਾਂ ਦਾ ਕਾਰਡ ਬਣਾਇਆ ਗਿਆ ਹੈ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵਿਆਹ ਆਪਣੇ ਆਪ ਵਿੱਚ ਕਿੰਨਾ ਖਾਸ ਹੈ ।

ਹੁਣ ਤੋਂ ਹੀ ਘੋੜੇ ਦੀ ਸਵਾਰੀ ਕਰਨ ਲੱਗੇ ਕਰੀਨਾ ਤੇ ਸੈਫ ਦੇ ਬੇਟੇ ਤੈਮੂਰ ਦੇਖੋ ਤਸਵੀਰਾਂ 

ਬਾਲੀਵੁੱਡ ਐਕਟਰੈੱਸ ਕਰੀਨਾ ਅਤੇ ਸੈਫ ਅਲੀ ਖਾਨ ਦੇ ਬੇਟੇ ਤੈਮੂਰ ਖਾਨ ਕਿਸੇ ਸਟਾਰ ਤੋਂ ਘੱਟ ਨਹੀਂ ਹਨ । ਆਏ ਦਿਨ ਉਹਨਾਂ ਦੀਆਂ ਤਸਵੀਰਾਂ ਕਿਸੇ ਨਾ ਕਿਸੇ ਸੋਸ਼ਲ ਸਾਇਟ ‘ਤੇ ਵਾਇਰਲ ਹੁੰਦੀਆ ਰਹਿੰਦੀਆਂ ਹਨ । ਹੁਣ ਇੱਕ ਵਾਰ ਫਿਰ ਤੈਮੂਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਹਨਾਂ ਤਸਵੀਰਾਂ ਵਿੱਚ ਤੈਮੂਰ ਘੋੜੇ ਦੀ ਸਵਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ । ਘੋੜੇ ਦੀ ਸਵਾਰੀ ਕਰਦੇ ਹੋਏ ਤੈਮੂਰ ਕਾਫੀ ਖੁਸ ਨਜ਼ਰ ਆ ਰਹੇ ਹਨ ।

ਹੋਰ ਵੇਖੋ :ਰੁਪਿੰਦਰ ਹਾਂਡਾ ਵੀ ਹੈ ਕਿਸੇ ਦੀ ਫੈਨ ਕੌਣ ਹੈ ਉਹ,ਵੇਖੋ ਵੀਡਿਓ

taimur-ali-khan
taimur-ali-khan

ਇਸ ਦੌਰਾਨ ਉਹਨਾਂ ਦੀ ਨੈਨੀ ਅਤੇ ਕੇਅਰਟੇਕਰ ਵੀ ਮੌਜੂਦ ਹੈ । ਆਉਟਫਿਟ ਦੀ ਗੱਲ ਕੀਤੀ ਜਾਵੇ ਤਾਂ ਤੈਮੂਰ ਨੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ । ਇਸ ਟੀ-ਸ਼ਰਟ ਦੀ ਬੈਕ ‘ਤੇ ਉਹਨਾਂ ਦਾ ਨਾਂ ਤੈਮੂਰ ਲਿਖਿਆ ਹੋਇਆ ਹੈ । ਤੈਮੂਰ ਦੀਆਂ ਇਹ ਤਸਵੀਰਾਂ ਸਭ ਦਾ ਦਿਲ ਲੁੱਟ ਰਹੀਆਂ ਹਨ । ਸੋਸ਼ਲ ਮੀਡੀਆਂ ਤੇ ਤੈਮੂਰ ਦੇ ਹਜ਼ਾਰਾਂ ਫਾਲੋਵਰ ਹਨ ਤੇ ਇਸ ਦਾ ਅੰਦਾਜ਼ਾ ਤੈਮੂਰ ਨੂੰ ਵੀ ਹੈ ।

ਹੋਰ ਵੇਖੋ :ਵਿਆਹ ਤੋਂ ਪਹਿਲਾ ਪ੍ਰਿਯੰਕਾ ਚੋਪੜਾ ਤੇ ਨਿਕ ਦੇ ਘਰ ਆਈ ਖੁਸ਼ਖਬਰੀ

taimur-ali-khan
taimur-ali-khan

ਇਸੇ ਲਈ ਕੈਮਰੇ ਦੇ ਸਾਹਮਣੇ ਉਹ ਚੰਗਾ ਪੌਜ ਵੀ ਦਿੰਦੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਤੈਮੂਰ ਆਪਣੇ ਜਨਮ ਤੋਂ ਹੀ ਸਭ ਦੇ ਚਹੇਤੇ ਬਣ ਗਏ ਸਨ ਇਸੇ ਲਈ ਉਹਨਾਂ ਦੇ ਨਾਂ ‘ਤੇ ਹਜ਼ਾਰਾਂ ਇੰਸਟਾਗ੍ਰਾਮ ਦੇ ਅਕਾਉਂਟ ਬਣੇ ਹੋਏ ਹਨ ।

ਹੋਰ ਵੇਖੋ :ਨਸ਼ੇ ‘ਚ ਧੂੱਤ ਦਿਖਾਈ ਦਿੱਤੇ ਸੰਜੇ ਦੱਤ, ਮੀਡੀਆ ਦੇ ਸਾਹਮਣੇ ਕੱਢੀਆਂ ਗਾਲਾਂ ਦੇਖੋ ਵੀਡਿਓ

taimur-ali-khan
taimur-ali-khan

ਡੇਢ ਸਾਲ ਦੇ ਤੈਮੂਰ ਕਿਸੇ ਸਟਾਰ ਤੋਂ ਘੱਟ ਨਹੀਂ ਹਨ । ਪਿਛਲੇ ਕੁਝ ਦਿਨਾਂ ਤੋਂ ਤੈਮੂਰ ਮੀਡੀਆ ਨੂੰ ਦੇਖ ਕੇ ਪੌਜ ਦਿੰਦੇ ਹਨ ਤੇ ਮੁਸਕਰਾਉਂਦੇ ਵੀ ਹਨ ।

ਹੋਰ ਵੇਖੋ :ਪ੍ਰਿਯੰਕਾ ਦੀ ਇਸ ਡਰੈੱਸ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਜਾਣੋਂ ਕੀ ਖਾਸ ਹੈ ਇਸ ਡਰੈੱਸ ‘ਚ

taimur-ali-khan
taimur-ali-khan

ਰਾਧਿਕਾ ਦੀਆਂ ਬੋਲਡ ਤਸਵੀਰਾਂ ਵਾਇਰਲ, ਦੋਖੋ ਤਸਵੀਰਾਂ

ਐਕਟਰਸ ਰਾਧਿਕਾ ਆਪਟੇ ਆਏ ਦਿਨ ਆਪਣੀਆਂ ਬੋਲਡ ਤਸਵੀਰਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ । ਰਾਧਿਕਾ ਨੇ ਇੱਕ ਵਾਰ ਫਿਰ ਵੋਗ ਇੰਡੀਆ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ । ਇਸ ਤੋਂ ਪਹਿਲਾ ਵੀ ਰਾਧਿਕਾ ਵੋਗ ਲਈ ਕਈ ਵਾਰ ਫੋਟੋਸ਼ੂਟ ਕਰਵਾ ਚੁੱਕੀ ਹੈ ।ਉਹਨਾਂ ਦੀਆਂ ਇਹ ਤਸਵੀਰਾਂ ਕਵਰ ਪੇਜ਼ ‘ਤੇ ਵੀ ਛੱਪ ਚੁੱਕੀਆਂ ਹਨ ।

ਹੋਰ ਵੇਖੋ :ਸ਼ਾਹਿਦ ਕਪੂਰ ਦੀ ਲਿਪਕਿੱਸ ਨੇ ਸੋਸ਼ਲ ਮੀਡੀਆ ‘ਤੇ ਪਵਾਏ ਪਵਾੜੇ, ਦੇਖੋ ਤਸਵੀਰਾਂ

Radhika Apte shows off her glam side for Vogue
Radhika Apte shows off her glam side for Vogue

ਵੋਗ ਮੈਗਜ਼ੀਨ ਦੇ ਇੰਸਟਾਗ੍ਰਾਮ ਅਕਾਉਂਟ ਤੋਂ ਰਾਧਿਕਾ ਨੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਉਹ ਸੈਕਸੀ ਪੋਜ ਦਿੰਦੀ ਹੋਈ ਦਿਖਾਈ ਦੇ ਰਹੀ ਹੈ । ਇਹਨਾਂ ਤਸਵੀਰਾਂ ਦੇ ਨਾਲ ਲਿਖਿਆ ਹੈ ਕਿ ਇਹਨਾਂ ਤਸਵੀਰਾਂ ਨੂੰ ਬਿਕਰਮ ਬੋਸ ਨੇ ਖਿਚਿਆ ਹੈ ਜਦੋਂ ਕਿ ਸ਼ਟਾਈਲ ਅਨੀਤਾ ਦਾ ਹੈ ।ਇਹਨਾਂ ਤਸਵੀਰਾਂ ਵਿੱਚ ਰਾਧਿਕਾ ਨੇ ਰੈੱਡ ਕਲਰ ਦਾ ਗਾਉਨ ਪਾਇਆ ਹੋਇਆ ਹੈ ਤੇ ਉਹ ਗਲੈਮਰ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ ।

ਹੋਰ ਵੇਖੋ :ਕੀ ਸਰਗੁਣ ਮਹਿਤਾ ਹੈ ਗਰਭਵਤੀ, ਰਵੀ ਕਰਨਗੇ ਖੁਲਾਸਾ

https://www.instagram.com/p/Bp7VcODn8HM/

ਦੂਜੀ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਰਾਧਿਕਾ ਨੇ ਵਾਈਟ ਟਾਪ ਪਾਇਆ ਹੋਇਆ ਅਤੇ ਚੈੱਕਦਾਰ ਸਕਰਟ ਪਾਈ ਹੋਈ ਹੈ । ਇਹ ਤਸਵੀਰਾਂ ਇਸ ਤਰ੍ਹਾਂ ਦੀਆਂ ਹਨ ਕਿ ਇਹਨਾਂ ਨੂੰ ਦੇਖਕੇ ਕਿਸੇ ਦੇ ਵੀ ਸਾਹ ਰੁੱਕ ਜਾਣਗੇ ।

ਹੋਰ ਵੇਖੋ :ਕਿਉਂ ਕਿਹਾ ਜਾਂਦਾ ਹੈ ਪੰਮੀ ਬਾਈ ਨੂੰ ਭੰਗੜੇ ਦਾ ਸਰਤਾਜ਼ ਦੇਖੋ

https://www.instagram.com/p/Bpoyc9NH_Ny/

ਇਹਨਾਂ ਤਸਵੀਰਾਂ ਕਰਕੇ ਰਾਧਿਕਾ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ । ਜੇਕਰ ਰਾਧਿਕਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਰਾਧਿਕਾ ਨੇ ਇਸ ਸਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ । ਰਾਧਿਕਾ ਦੀ ਕੁਝ ਮਹੀਨੇ ਪਹਿਲਾ ਹੀ ਪੈਡਮੈਨ ਫਿਲਮ ਆਈ ਹੈ ।ਰਾਧਿਕਾ ਦੀਆਂ ਹੋਰ ਵੀ ਕਈ ਫਿਲਮਾਂ ਹਨ ਜਿਹੜੀਆਂ ਇਸੇ ਸਾਲ ਆਈਆਂ ਹਨ ।