ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਗੀਤ ਨੂੰ ਹੌਸਲਾ ਦਿੰਦੇ ਹੋਏ ਕਿਹਾ- ‘GEET ਤੁਸੀਂ ਨੌਜਵਾਨ ਮੁਟਿਆਰਾਂ ਨੂੰ ਵੱਡੇ ਸੁਫ਼ਨੇ ਲੈਣ ਲਈ ਪ੍ਰੇਰਿਤ ਕੀਤਾ ਹੈ’

parmish verma posted boost post for his fiance geet grewal-min

ਕਹਿੰਦੇ ਨੇ ਜਦੋਂ ਦੋ ਇਨਸਾਨ ਵਿਆਹ ਵਰਗੇ ਪਵਿੱਤਰ ਰਿਸ਼ਤੇ ‘ਚ ਬੱਝਣ ਲਈ ਤਿਆਰ ਹੁੰਦੇ ਨੇ ਤਾਂ ਉਹ ਉਸ ਤੋਂ ਪਹਿਲਾਂ ਇੱਕ-ਦੂਜੇ ਦੇ ਨਾਲ ਹਰ ਖੁਸ਼ੀ ਤੇ ਗਮੀ ‘ਚ ਸਾਥ ਦੇਣ ਤੇ ਖੜ੍ਹਣ ਦਾ ਵਾਅਦਾ ਵੀ ਕਰਦੇ ਨੇ। ਅਜਿਹੇ ਹੀ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦੇ ਨਜ਼ਰ ਆਏ ਪੰਜਾਬੀ ਕਲਾਕਾਰ ਪਰਮੀਸ਼ ਵਰਮਾ 𝐏𝐀𝐑𝐌𝐈𝐒𝐇 𝐕𝐄𝐑𝐌𝐀 ।

ਹੋਰ ਪੜ੍ਹੋ : ‘ਕਲੀ ਜੋਟਾ’ ਦਾ ਸ਼ੂਟ ਹੋਇਆ ਪੂਰਾ, ਨੀਰੂ ਬਾਜਵਾ ਨੇ ਇੰਸਟਾ ਸਟੋਰੀ ‘ਤੇ ਪਾ ਕੇ ਕਿਹਾ- ‘ਜਲਦੀ ਮਿਲਦੇ ਹਾਂ ਸਿਨੇਮਾ ਘਰਾਂ ‘ਚ’

parmish verma posted new post for his better half geet-min
image source-instagram

ਗਾਇਕ ਪਰਮੀਸ਼ ਵਰਮਾ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਮੰਗੇਤਰ ਗੀਤ ਗਰੇਵਾਲ Geet Grewal ਨੂੰ ਹੌਸਲਾ ਅਫਜਾਈ ਕਰਦੇ ਹੋਏ ਨਜ਼ਰ ਆਏ । ਪਰਮੀਸ਼ ਨੇ ਕੈਪਸ਼ਨ ‘ਚ ਲਿਖਿਆ ਹੈ- ‘ਗੀਤ ਤੁਸੀਂ ਨੌਜਵਾਨ ਕੁੜੀਆਂ ਨੂੰ ਵੱਡੇ ਸੁਫਨੇ ਲੈਣ ਲਈ ਪ੍ਰੇਰਿਤ ਕੀਤਾ ਹੈ ਅਤੇ ਜੋ ਤੁਸੀਂ ਸੋਚਦੇ ਹੋ ਉਸ ਨੂੰ ਨਾ ਛੱਡੋ । ਤੁਸੀਂ ਅਤੇ ਤੁਹਾਡੀ ਸਮੁੱਚੀ ਟੀਮ ਨੇ ਸਾਬਿਤ ਕਰ ਦਿੱਤਾ ਕਿ 25 ਦਿਨਾਂ ਵਿੱਚ ਤੁਸੀਂ ਸਾਰੀਆਂ ਮੁਸ਼ਕਲਾਂ ਦੇ ਵਿਰੁੱਧ ਅਜਿਹੀ ਮਜ਼ਬੂਤ ਲੜਾਈ ਲੜਨ ਦੇ ਯੋਗ ਹੋ ਗਏ । ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਡੇ ਉੱਤੇ ਵਿਸ਼ਵਾਸ ਕੀਤਾ ਅਤੇ ਤੁਹਾਡੇ ਲਈ ਵੋਟ ਪਾਈ ਹੈ, ਇਹ ਸਾਡੀ ਆਖਰੀ ਚੋਣ ਨਹੀਂ ਨੇ..

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਅਫਸਾਨਾ ਖ਼ਾਨ ਤੇ ਸਾਜ਼ ਦੀ ਜੋੜੀ ਨੂੰ ਦਿੱਤੀ ਵਧਾਈ, ਨਾਲ ਹੀ ਅਫਸਾਨਾ ਦੇ ਵਿਆਹ ਨੂੰ ਲੈ ਕੀਤਾ ਖ਼ਾਸ ਵਾਅਦਾ

Geet And Parmish -min
image source-instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘I have stood in front of crowds, sold out shows and packed festivals .ਮੈਂ ਅਜਿਹਾ ਮਾਣ ਕਰਦੇ ਵੀ ਮਹਿਸੂਸ ਨਹੀਂ ਕੀਤਾ ਜੋ ਮੈਂ ਹਮੇਸ਼ਾ ਤੁਹਾਡੇ ਭਾਸ਼ਣ ਸੰਬੋਧਿਤ ਕਰਦੇ ਸਮੇਂ ਤੁਹਾਡੇ ਨਾਲ ਖੜ੍ਹੇ ਹੋਣ ਦੇ ਰੂਪ ਵਿੱਚ ਇਹ ਮਾਣ ਮਹਿਸੂਸ ਕੀਤਾ …. I am nothing but PROUD of you Babe’ । ਉਨ੍ਹਾਂ ਨੇ ਨਾਲ ਹੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੀ ਮੰਗੇਤਰ ਦੇ ਨਾਲ ਖੜ੍ਹੇ ਹੋਏ ਨਜ਼ਰ ਆ ਰਹੇ ਨੇ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰਾਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣਾ ਪਿਆਰ ਸ਼ੋਅ ਕਰ ਰਹੇ ਨੇ।

ਸਤਿੰਦਰ ਸਰਤਾਜ ਦੇ ਵੈਨਕੂਵਰ ਸ਼ੋਅ ਦੀਆਂ 1 ਕਰੋੜ 10 ਲੱਖ ਰੁਪਏ ਦੀਆਂ ਟਿਕਟਾਂ ਆਨ ਲਾਈਨ ਵਿਕੀਆਂ, 7 ਨਵੰਬਰ ਨੂੰ ਹੋਣ ਵਾਲਾ ਸ਼ੋਅ ਪਹਿਲਾਂ ਹੀ ਹੋਇਆ ਹਾਊਸਫੁੱਲ

feature image of satinder sartaaj vancover show online tickets sold out-min

ਪੰਜਾਬੀ ਮਿਊਜ਼ਿਕ ਜਗਤ ਦੇ ਸੂਫੀ ਗਾਇਕ ਸਤਿੰਦਰ ਸਰਤਾਜ Satinder Sartaaj ਜਿਨ੍ਹਾਂ ਦੀ ਫੈਨ ਫਾਲਵਿੰਗ ਦਾ ਇੱਥੋਂ  ਹੀ ਪਤਾ ਚੱਲ ਜਾਦਾ ਹੈ ਕਿ ਉਨ੍ਹਾਂ ਦਾ 7 ਨਵੰਬਰ ਨੂੰ ਹੋਣ ਵਾਲਾ ਸ਼ੋਅ ਪਹਿਲਾਂ ਹੀ ਹਾਊਸਫੁੱਲ ਹੋ ਗਿਆ ਹੈ। ਜੀ ਹਾਂ ਜਾਣਕਾਰੀ ਮੁਤਾਬਕ ਸਰਤਾਜ ਸ਼ੋਅ ਦੀਆਂ 1 ਲੱਖ 91 ਹਜ਼ਾਰ ਡਾਲਰ ਦੀਆਂ 2714 ਟਿੱਕਟਾਂ ਵਿਕ ਚੁੱਕੀਆਂ ਹਨ ਅਤੇ ਹੁਣ ਕੋਈ ਸੀਟ ਬਾਕੀ ਨਹੀਂ ਰਹੀ। ਇਸ ਤੋਂ ਬਿਨਾਂ ਸਪਾਂਸਰਾਂ ਵੱਲੋਂ ਇਸ ਸ਼ੋਅ ਵਿੱਚ ਆਪਣੀ ਮਸ਼ਹੂਰੀ ਲਈ ਤਕਰੀਬਨ 50,000 ਕਨੇਡੀਅਨ ਡਾਲਰ ਲਾਏ ਗਏ ਹਨ। ਇਸ ਗੱਲ ਦੀ ਪੁਸ਼ਟੀ ਕੈਨੇਡਾ ਦੀ ਫਿਰਦੌਸ ਪ੍ਰੋਡਕਸ਼ਨ ਕੰਪਨੀ ਨੇ ਵੀ ਕੀਤੀ ਹੈ।

inside image satinder sartaaj vancover show online sold out-min
Image Source -Instagram

ਹੋਰ ਪੜ੍ਹੋ : ਗਾਇਕ ਤੋਂ ਵਿਗਿਆਨੀ ਬਣੇ ਦਿਲਜੀਤ ਦੋਸਾਂਝ, ਦੇਖੋ ਕਿਵੇਂ ਰੋਬੋਟ ਨਾਲ ਪਿਆਰ ਦੀਆਂ ਪੀਘਾਂ ਝੂਟਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਨਵੇਂ ਗੀਤ ‘LUNA’ ‘ਚ, ਜਿੱਤਿਆ ਦਰਸ਼ਕਾਂ ਦਾ ਦਿਲ

ਖੁਦ ਸਤਿੰਦਰ ਸਰਤਾਜ ਨੇ ਵੀ ਇਸ ਸ਼ੋਅ ਦਾ ਪੋਸਟਰ ਸ਼ੇਅਰ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਦਿਲੋ ਧੰਨਵਾਦ ਕੀਤਾ ਹੈ । ਇਨ੍ਹਾਂ ਪਿਆਰ ਤੇ ਸਤਿਕਾਰ ਦੇਖਣ ਲਈ । ਸੱਤ ਨਵੰਬਰ ਨੂੰ ਕੈਨੇਡਾ ਦੇ ਵੈਨਕੁਵਰ ‘ਚ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਜਿਸ ਦੀਆਂ ਸਾਰੀਆਂ ਟਿਕਟਾਂ ਆਨਲਾਈਨ ਵਿਕ ਚੁੱਕੀਆਂ ਨੇ।

ਹੋਰ ਪੜ੍ਹੋ : ‘ਕਲੀ ਜੋਟਾ’ ਦਾ ਸ਼ੂਟ ਹੋਇਆ ਪੂਰਾ, ਨੀਰੂ ਬਾਜਵਾ ਨੇ ਇੰਸਟਾ ਸਟੋਰੀ ‘ਤੇ ਪਾ ਕੇ ਕਿਹਾ- ‘ਜਲਦੀ ਮਿਲਦੇ ਹਾਂ ਸਿਨੇਮਾ ਘਰਾਂ ‘ਚ

Satinder- Sarta
Image Source -Instagram

ਡਾਕਟਰ ਸਤਿੰਦਰ ਸਰਤਾਜ ਪੰਜਾਬ ਦੇ ਉਹ ਗਾਇਕ ਹਨ ਜਿਹੜੇ ਸਾਫ਼ ਸੁਥਰੀ ਤੇ ਸਾਰਥਿਕ ਗਾਇਕੀ ਲਈ ਜਾਣੇ ਜਾਂਦੇ ਹਨ। ਪਿਛਲੇ 2-3 ਸਾਲਾਂ ਵਿੱਚ ਉਹਨਾਂ ਨੇ ਆਪਣੀ ਕਾਰਜ-ਸ਼ੈਲੀ ਵਿੱਚ ਤਬਦੀਲੀ ਲਿਆਂਦੀ ਜਿਸ ਕਰਕੇ ਇਸ ਸਾਲ ਉਹਨਾਂ ਦੇ ਸ਼ੋਅ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਨੇ ਪਿਛਲੇ ਸਮੇਂ ਵਿੱਚ ਗੀਤਾਂ ਦੀ ਪੇਸ਼ਕਾਰੀ ਅਤੇ ਗਿਣਤੀ ਨੂੰ ਵਧਾਇਆ ਹੈ। ਹੁਣ ਉਹ ਹਰ ਮਹੀਨੇ ਹੀ ਇੱਕ ਗੀਤ ਰਿਲੀਜ਼ ਕਰਦੇ ਹਨ ਅਤੇ ਉਹਨਾਂ ਨੇ ਲੋਕਾਂ ਵਿੱਚ ਪ੍ਰੋਗਰਾਮ ਤੇ ਚੈਰਿਟੀ ਦੇ ਕੰਮਾਂ ਨੂੰ ਵੀ ਵਧਾਇਆ ਹੈ। ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਚ ਵੀ ਵਾਹ ਵਾਹੀ ਖੱਟੀ ਹੈ। ਉਨ੍ਹਾਂ ਨੇ ਹਾਲੀਵੁੱਡ ਫ਼ਿਲਮ ‘ਦਾ ਬਲੈਕ ਪ੍ਰਿੰਸ’ ਦੇ ਨਾਲ ਅਦਾਕਾਰੀ ਦੇ ਖੇਤਰ ਚ ਕਦਮ ਰੱਖਿਆ ਸੀ । ਪੰਜਾਬੀ ਫ਼ਿਲਮ ਇੱਕੋ-ਮਿੱਕੇ ਦੇ ਨਾਲ ਉਨ੍ਹਾਂ ਪੰਜਾਬੀ ਫ਼ਿਲਮ ਇੰਡਸਟਰੀ ਚ ਕਦਮ ਰੱਖਿਆ ਹੈ। ਇਹ ਫ਼ਿਲਮ ਇੱਕ ਵਾਰ ਫਿਰ ਤੋਂ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਕਲੀ ਜੋਟਾ ਫ਼ਿਲਮ ‘ਚ ਅਦਾਕਾਰਾ ਨੀਰੂ ਬਾਜਵਾ ਤੇ ਵਾਮਿਕਾ ਗੱਬੀ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

 

View this post on Instagram

 

A post shared by Satinder Sartaaj (@satindersartaaj)

ਐਡਮੈਂਟਨ : ‘ਮੇਲਾ ਪੰਜਾਬੀਆਂ ਦਾ’ ‘ਚ ਗਾਇਕ ਸਰਬਜੀਤ ਚੀਮਾ ਨੇ ਗਾਇਕੀ ਦੇ ਨਾਲ ਬੰਨੇ ਰੰਗ ਤੇ ਨਾਲ ਹੀ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੰਦੇ ਆਏ ਨਜ਼ਰ

feature image of sarbhjit cheema mela punjabian da show pics-min

ਪੰਜਾਬੀ ਗਾਇਕ ਸਰਬਜੀਤ ਚੀਮਾ Sarbjit Cheema ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਏਨੀਂ ਦਿਨੀਂ ਉਹ ਕੈਨੇਡਾ ਪਹੁੰਚੇ ਹੋਏ ਨੇ। ਉਨ੍ਹਾਂ ਨੇ ਕੈਨੇਡਾ ਦੇ ਐਡਮੈਂਟਨ ਵਿੱਚ ਚੱਲ ਰਹੇ ‘ਮੇਲਾ ਪੰਜਾਬੀਆਂ ਦਾ’ ਦੇ ਪ੍ਰੋਗਰਾਮ ਤੋਂ ਕੁਝ ਝਲਕਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।

ਹੋਰ ਪੜ੍ਹੋ : ਗਣੇਸ਼ ਚਤੁਰਥੀ ਦੇ ਜਸ਼ਨ ‘ਚ ਦੋਸਤਾਂ ਦੇ ਘਰ ਪਹੁੰਚੇ ਕਰਨਵੀਰ ਬੋਹਰਾ, ਕਪਿਲ ਸ਼ਰਮਾ ਤੇ ਕਈ ਹੋਰ ਦੋਸਤਾਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

inside image of sarbhjit cheema at canada-min
image source- instagram

ਉਨ੍ਹਾਂ ਨੇ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- “ਮੇਲਾ ਪੰਜਾਬੀਆਂ ਦਾ” 11 ਸਤੰਬਰ 2021
ਐਡਮੈਂਟਨ ਨਿਵਾਸੀਆਂ ਨੇ ਬਹੁਤ ਸਾਰਾ ਪਿਆਰ ਦਿੱਤਾ
ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ
ਮਾਲਿਕ ਸੱਭ ਨੂੰ ਚੜ੍ਹਦੀਕਲਾ ਬਖਸ਼ੇ 🙏🏻’ । ਤਸਵੀਰਾਂ ‘ਚ ਦੇਖ ਸਕਦੇ ਹੋ ਸਰਬਜੀਤ ਚੀਮਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਪਰ ਇੱਕ ਤਸਵੀਰ ਜੋ ਕਿ ਹਰ ਇੱਕ ਨੂੰ ਖਿੱਚ ਰਹੀ ਹੈ ਉਹ ‘no farmers no food’ ਦੇ ਬੈਨਰ ਹੱਥਾਂ ‘ਚ ਚੁੱਕੀ ਸਰਬਜੀਤ ਚੀਮਾ ਦੀ ਟੀਮ ਨਜ਼ਰ ਆ ਰਹੀ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਹਰ ਕੋਈ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਿਹਾ ਹੈ ਭਾਵੇਂ ਉਹ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਹੋਣ ਜਾਂ ਫਿਰ ਦੇਸ਼ ਦੇ। ਗਾਇਕ ਸਰਬਜੀਤ ਚੀਮਾ ਵੀ ਕਿਸਾਨਾਂ ਨੂੰ ਆਪਣਾ ਸਮਰਥਨ ਦਿੰਦੇ ਹੋਏ ਨਜ਼ਰ ਆਏ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

inside image of singer sarbjit cheema-min
image source- instagram

ਹੋਰ ਪੜ੍ਹੋ : ਜਪਜੀ ਖਹਿਰਾ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ- ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’

ਦੱਸ ਦਈਏ ਸਰਬਜੀਤ ਚੀਮਾ ਵੀ ਸਪੈਸ਼ਲ ਵਿਦੇਸ਼ ਤੋਂ ਦਿੱਲੀ ਕਿਸਾਨੀ ਸੰਘਰਸ਼ ਚ ਸ਼ਾਮਿਲ ਹੋਣ ਲਈ ਆਏ ਸੀ। ਉਨ੍ਹਾਂ ਨੇ ਕਿਸਾਨੀ ਅੰਦੋਲਨ ਚ ਆਪਣੀ ਸੇਵਾਵਾਂ ਵੀ ਨਿਭਾਈਆਂ । ਇਸ ਤੋਂ ਇਲਾਵਾ ਉਹ ਕਈ ਕਿਸਾਨੀ ਗੀਤਾਂ ਦੇ ਨਾਲ ਅੰਦੋਲਨ ਨੂੰ ਆਪਣਾ ਸਮਰਥਨ ਦਿੰਦੇ ਹੋਏ ਨਜ਼ਰ ਆਏ। ਸਰਬਜੀਤ ਚੀਮਾ ਇੱਕ ਲੰਬੇ ਅਰਸੇ ਤੋਂ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ।

ਨੀਰੂ ਬਾਜਵਾ ਨੇ ਆਪਣੇ ਭਰਾ ਦੇ ਨਾਲ ਤਸਵੀਰ ਕੀਤੀ  ਸਾਂਝੀ, ਨਿੱਕੇ ਭਰਾ ਲਈ ਖੁਸ਼ਹਾਲ ਜ਼ਿੰਦਗੀ ਦੀ ਕੀਤੀ ਕਾਮਨਾ

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਤੇ ਫਿੱਟ ਅਦਾਕਾਰਾ ਨੀਰੂ ਬਾਜਵਾ (Neeru Bajwa)ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਭਾਵੇਂ ਉਹ ਕੈਨੇਡਾ ‘ਚ ਰਹਿੰਦੀ ਹੈ ਪਰ ਉਹ ਸਾਰੇ ਹੀ ਤਿਉਹਾਰਾਂ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦੀ ਹੈ। ਉਹ ਆਪਣੀਆਂ ਭੈਣਾਂ ਤੇ ਭਰਾ ਲਈ ਪੋਸਟ ਪਾ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਰਹਿੰਦੀ ਹੈ।

Neeru Bajwa,, -min
Image Source: Instagram

ਹੋਰ ਪੜ੍ਹੋ : ‘ਉੱਚਾ ਪਿੰਡ’ ਫ਼ਿਲਮ ਦਾ ਰੋਮਾਂਟਿਕ ਗੀਤ ‘CHANNA VE’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

neeru bajwa shared her brother iamge-min

ਰੱਖੜੀ ਦੇ ਤਿਉਹਾਰ ਉੱਤੇ ਆਪਣੇ ਭਰਾ ਨੂੰ ਵਿਸ਼ ਕਰਦੇ ਹੋਏ ਉਨ੍ਹਾਂ ਨੇ ਆਪਣੇ ਭਰਾ ਦੇ ਨਾਲ ਬਿਤਾਏ ਖੁਸ਼ਨੁਮਾ ਪਲਾਂ ਦੀਆਂ ਝਲਕੀਆਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ- ‘ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ! ਮੈਂ ਤੈਨੂੰ ਪਿਆਰ ਕਰਦੀ ਹਾਂ ਮੇਰੇ ਬੇਬੀ ਬ੍ਰਦਰ, am so grateful we have you ……..’। ਉਨ੍ਹਾਂ ਨੇ ਆਪਣੇ ਭਰਾ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਪ੍ਰਸ਼ੰਸਕਾਂ ਨੂੰ ਇਹ ਪੋਸਟ ਖੂਬ ਪਸੰਦ ਆ ਰਹੀ ਹੈ ।

ਹੋਰ ਪੜ੍ਹੋ : ਗਾਇਕ ਪਰਮੀਸ਼ ਵਰਮਾ ਨੇ ਰੋਮਾਂਟਿਕ ਤਸਵੀਰ ਪੋਸਟ ਕਰਕੇ ਆਪਣੀ ਮੰਗੇਤਰ ਗੀਤ ਗਰੇਵਾਲ ਨੂੰ ਦਿੱਤੀ ਜਨਮਦਿਨ ਦੀ ਵਧਾਈ

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਪਾਣੀ ‘ਚ ਮਧਾਣੀ’, ‘ਫੱਟ ਦਿੰਦੇ ਚੱਕ ਪੰਜਾਬੀ’ ਅਤੇ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਪੰਜਾਬੀ ਗੀਤਾਂ ‘ਚ ਵੀ ਆਪਣੀ ਅਦਾਕਾਰੀ ਦਾ ਤੜਕਾ ਵੀ ਲਗਾ ਚੁੱਕੀ ਹੈ। ਇਸ ਤੋਂ ਇਲਾਵਾ ਹੁਣ ਉਹ ਹਾਲੀਵੁੱਡ ‘ਚ ਵੀ ਕੰਮ ਕਰਦੀ ਹੋਈ ਨਜ਼ਰ ਆਵੇਗੀ।

 

 

ਕਰਣਵੀਰ ਬੋਹਰਾ ਆਪਣੇ ਪਰਿਵਾਰ ਦੇ ਨਾਲ ਕੈਨੇਡਾ ‘ਚ ਛੁੱਟੀਆਂ ਮਨਾਉਣ ਤੋਂ ਬਾਅਦ ਮੁੰਬਈ ਪਰਤੇ

Karanvir bohra

ਕਰਣਵੀਰ ਬੋਹਰਾ ਜੋ ਪਿਛਲੇ ਕਈ ਦਿਨਾਂ ਤੋਂ ਕੈਨੇਡਾ ਗਏ ਹੋਏ ਸਨ । ਉਹ ਕੈਨੇਡਾ ‘ਚ ਛੁੱਟੀਆਂ ਬਿਤਾਉਣ ਤੋਂ ਬਾਅਦ ਭਾਰਤ ਪਰਤ ਆਏ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ । ਏਅਰਪੋਰਟ ‘ਤੇ ਕਰਨਵੀਰ ਬੋਹਰਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲੇ ।

Karanvir Bohra With Wife 88888888
Image From Instagram

ਹੋਰ ਪੜ੍ਹੋ : ਗੁਰਦਾਸਪੁਰ ਦਾ ਇਹ ਗੁਰਸਿੱਖ ਬੱਚਾ ਪਿਤਾ ਦੇ ਇਲਾਜ ਲਈ ਜੋੜ ਰਿਹਾ ਪੈਸੇ, ਖੇਤਾਂ ‘ਚ ਕਰ ਰਿਹਾ ਮਜ਼ਦੂਰੀ 

Karanvir Bohra
Image From Instagram

 

ਇਸ ਮੌਕੇ ਉਨ੍ਹਾਂ ਦੇ ਕੁੱਤੇ ਵੱਲੋਂ ਕੀਤਾ ਗਿਆ ਸਵਾਗਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਉਨ੍ਹਾਂ ਦਾ ਪਿਆਰਾ ਡੌਗੀ ਪਰਿਵਾਰ ਨੂੰ ਮਿਲਿਆ ਤਾਂ ਉਹ ਕਰਣਵੀਰ ਦੀ ਗੋਦ ‘ਚ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।

Karan
Image From Instagram

ਦੱਸ ਦਈਏ ਕਿ ਕਰਣਵੀਰ ਬੋਹਰਾ ਦੀ ਛੋਟੀ ਬੇਟੀ ਨੇ ਕੁਝ ਮਹੀਨੇ ਪਹਿਲਾਂ ਹੀ ਜਨਮ ਲਿਆ ਸੀ । ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਦੋ ਵੱਡੀਆਂ ਬੇਟੀਆਂ ਹਨ, ਜੋ ਕਿ ਟਵਿਨਸ ਹਨ । ਦੱਸ ਦਈਏ ਕਿ ਕਰਣਵੀਰ ਬੋਹਰਾ ਨੇ ਟੀਵੀ ਦੇ ਕਈ ਸੀਰੀਅਲਸ ‘ਚ ਕੰਮ ਕੀਤਾ ਹੈ ਅਤੇ ਉਹ ਲਗਾਤਾਰ ਟੀਵੀ ਇੰਡਸਟਰੀ ‘ਚ ਸਰਗਰਮ ਹਨ ।

 

View this post on Instagram

 

A post shared by Viral Bhayani (@viralbhayani)

ਸਿੰਮੀ ਚਾਹਲ ਨੂੰ ਯਾਦ ਆਈ ਆਪਣੀ ਸਹੇਲੀਆਂ ਦੀ, ਪੋਸਟ ਪਾ ਕੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

ਪੰਜਾਬੀ ਅਦਾਕਾਰਾ ਸਿੰਮੀ ਚਾਹਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਖ਼ਾਸ ਸਹੇਲੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਹਰ ਇਨਸਾਨ ਦੀ ਜ਼ਿੰਦਗੀ ਚ ਦੋਸਤੀ ਅਹਿਮ ਥਾਂ ਰੱਖਦੀ ਹੈ। ਜਿਸ ਕਰਕੇ ਅਕਸਰ ਹੀ ਇਨਸਾਨ ਆਪਣੇ ਦੋਸਤਾਂ ਨੂੰ ਯਾਦ ਕਰਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਉਹ ਉਨ੍ਹਾਂ ਤੋਂ ਦੂਰ ਹੁੰਦੇ ਨੇ। ਅਜਿਹੀ ਭਾਵਨਾਵਾਂ ‘ਚੋਂ ਲੰਘ ਰਹੀ ਹੈ ਅਦਾਕਾਰਾ ਸਿੰਮੀ ਚਾਹਲ ।

punjabi Singer simi chahal
image credit: instagram

ਹੋਰ ਪੜ੍ਹੋ : ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਸਾਵਨ ਰੂਪੋਵਾਲੀ ਤੇ ਗਾਇਕ ਗੁਰਨਾਮ ਭੁੱਲਰ ਦਾ ਇਹ ਰੋਮਾਂਟਿਕ ਵੀਡੀਓ

ਹੋਰ ਪੜ੍ਹੋ : ਅੱਜ ਹੈ ਗਾਇਕ ਹਰਭਜਨ ਮਾਨ ਤੇ ਹਰਮਨ ਮਾਨ ਦੇ ਵਿਆਹ ਦੀ ਵਰ੍ਹੇਗੰਢ, ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਜੋੜੀ ਨੂੰ ਦੇ ਰਹੇ ਨੇ ਮੁਬਾਰਕਾਂ

inside image of simi chahal
image credit: instagram

ਸਿੰਮੀ ਚਾਹਲ ਨੇ ਆਪਣੀ ਕੈਨੇਡਾ ਵਾਲੀਆਂ ਸਹੇਲੀਆਂ ਨੂੰ ਯਾਦ ਕਰਦੇ ਹੋਏ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਮੈਂ ਤੁਹਾਨੂੰ ਬਹੁਤ ਯਾਦ ਕਰ ਰਹੀ ਹਾਂ,,, ਬਹੁਤ ਬੇਸਬਰੀ ਦੇ ਨਾਲ ਉਡੀਕ ਕਰ ਰਹੀ ਹਾਂ ਜਦੋਂ ਮੈਂ ਤੁਹਾਨੂੰ ਫਿਰ ਤੋਂ ਜੱਫੀ ਪਾਵਾਂਗੀ.. #TripSept2020💚’ । ਇਹ ਤਸਵੀਰਾਂ ਉਨ੍ਹਾਂ ਦੀ ਨਾਗਰਾ ਫਾਲ ਦੇ ਟ੍ਰਿੱਪ ਦੀਆਂ ਨੇ। ਤਸਵੀਰਾਂ ‘ਚ ਦੇਖ ਸਕਦੇ ਹੋ ਜਿੱਥੇ ਸਿੰਮੀ ਆਪਣੀ ਸਹੇਲੀਆਂ ਦੇ ਨਾਲ ਬੈਠੀ ਹੋਈ ਹੈ ਉਸਦੇ ਪਿੱਛੇ ਨਾਗਰਾ ਫਾਲ ਸਾਫ ਦਿਖਾਈ ਦੇ ਰਿਹਾ ਹੈ। ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

actress simi chahal remember her friends
image credit: instagram

ਜੇ ਗੱਲ ਕਰੀਏ ਸਿੰਮੀ ਚਾਹਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਬੰਬੂਕਾਟ ਫ਼ਿਲਮ ਦੇ ਨਾਲ ਆਪਣੀ ਅਦਾਕਾਰੀ ਦਾ ਆਗਾਜ਼ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਜਿਵੇਂ ਸਰਵਣ, ਰੱਬ ਦਾ ਰੇਡੀਓ, ‘ਗੋਲਕ, ਬੁਗਨੀ ਬੈਂਕ ‘ਤੇ ਬਟੂਆ’, ‘ਦਾਣਾ-ਪਾਣੀ’, ‘ਭੱਜੋ ਵੀਰੋ ਵੇ’, ‘ਮੰਜੇ ਬਿਸਤਰੇ 2’, ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ-2’ ਵਰਗੀ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਗੀਤਾਂ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

 

ਸੰਨੀ ਮਾਲਟਨ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਿਆਰਾ ਜਿਹਾ ਸਰਪ੍ਰਾਈਜ਼ ਦੇ ਕੇ ਪਤਨੀ ਪ੍ਰਵੀਨ ਨੂੰ ਕੀਤਾ ਵਿਸ਼, ਪ੍ਰਸ਼ੰਸਕ ਵੀ ਜੋੜੀ ਨੂੰ ਦੇ ਰਹੇ ਨੇ ਵਧਾਈਆਂ

ਕੇਨੈਡੀਅਨ ਪੰਜਾਬੀ ਰੈਪਰ ਤੇ ਮਿਊਜ਼ਿਕ ਆਰਟਿਸਟ ਸੰਨੀ ਮਾਲਟਨ  (sunny malton) ਜੋ ਕਿ  ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਨੂੰ ਸੈਲੀਬ੍ਰੇਟ ਕਰ ਰਹੇ ਨੇ।  ਉਨ੍ਹਾਂ ਨੇ ਆਪਣੀ ਪਤਨੀ ਪ੍ਰਵੀਨ ਨੂੰ ਪਿਆਰਾ ਜਿਹਾ ਸਰਪ੍ਰਾਈਜ਼ ਦੇ ਵਿਸ਼ ਕੀਤਾ। ਆਪਣੇ ਲਾਈਫ ਪਾਰਟਨਰ ਸੰਨੀ ਵੱਲੋਂ ਦਿੱਤੇ ਸਰਪ੍ਰਾਈਜ਼ ਨੂੰ ਦੇਖਕੇ ਪ੍ਰਵੀਨ ਕੁਝ ਭਾਵੁਕ ਵੀ ਨਜ਼ਰ ਆਈ। ਇਹ ਸਾਰੀਆਂ ਹੀ ਵੀਡੀਓਜ਼ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ ‘ਚ ਸ਼ੇਅਰ ਕੀਤੀਆਂ ਨੇ।

inside image of sunny malton and parveen wedding day
image credit: instagram

ਹੋਰ ਪੜ੍ਹੋ :  ਗਾਇਕ ਹਰਫ ਚੀਮਾ ਨੇ ਦਿੱਲੀ ਕਿਸਾਨ ਮੋਰਚੇ ਤੋਂ ਲਾਈਵ ਹੋ ਕਿ ਦੱਸਿਆ ਕਿ ਚੜ੍ਹਦੀ ਕਲਾਂ ‘ਚ ਹੈ ‘ਕਿਸਾਨੀ ਮੋਰਚਾ’, ਫੈਲ ਰਹੀਆਂ ਅਫਵਾਹਾਂ ਤੋਂ ਬਚੋ

inside pic of parveen wife of sunny malton
image credit: instagram

ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਵੀ ਲਿਖਿਆ ਹੈ- ‘ਹੈਪੀ ਫਰਸਟ ਮੈਰਿਜ ਐਨੀਵਰਸਰੀ @psidhu.xox । ਇਕੱਠਿਆਂ ਦੀਆਂ ਹੋਰ ਯਾਦਾਂ ਬਨਾਉਣ ਦਾ ਮੈਂ ਇੰਤਜ਼ਾਰ ਨਹੀਂ ਕਰ ਸਕਦਾ ਅਤੇ ਮੈਨੂੰ ਅਫ਼ਸੋਸ ਹੈ ਕਿ ਸਾਡਾ ਵਿਆਹ ਅਤੇ ਵਿਆਹ ਦੀ ਵਰ੍ਹੇਗੰਢ ਕੋਵਿਡ ਦੇ ਦੌਰਾਨ ਹੀ ਸੈਲੀਬ੍ਰੇਟ ਕਰਨੀ ਪੈ ਰਹੀ ਹੈ… ਪਰ ਜਦੋਂ ਇਹ ਸਭ ਖਤਮ ਹੋ ਜਾਂਦਾ ਹੈ, ਮੈਂ ਉਸ ਦਿਨ ਦਾ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ਜਦੋਂ ਮੈਂ ਤੁਹਾਡੇ ਨਾਲ ਪੂਰੀ ਦੁਨੀਆ ਦੀ ਯਾਤਰਾ ਕਰਾਂਗਾ । ਲਵ ਯੂ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਨੇ।

inside image of sunny malton first wedding anniversary
image credit: instagram

ਦੱਸ ਦਈਏ ਇਸ ਜੋੜੇ ਨੇ ਦੋ ਢੰਗ ਦੇ ਨਾਲ ਵਿਆਹ ਕਰਵਾਇਆ ਸੀ। ਪਹਿਲਾ ਅਪ੍ਰੈਲ ਮਹੀਨੇ ‘ਚ ਵਿਦੇਸ਼ੀ ਰੀਤੀ ਰਿਵਾਜ਼ਾਂ ਦੇ ਨਾਲ ਤੇ ਸਤੰਬਰ ਮਹੀਨੇ ਜਦੋਂ ਲਾਕਡਾਊਨ ਖੁੱਲ ਗਿਆ ਸੀ ਤਾਂ ਇਸ ਜੋੜੇ ਨੇ ਪੰਜਾਬੀ ਰੀਤੀ ਰਿਵਾਜ਼ਾਂ ਦੇ ਨਾਲ ਵਿਆਹ ਕਰਵਾਇਆ ਸੀ। ਦੋਵੇਂ ਹੁਣ ਹੈਪੀ ਮੈਰਿਡ ਲਾਈਵ ਬਿਤਾ ਰਹੇ ਨੇ। ਜੇ ਗੱਲ ਕਰੀਏ ਸੰਨੀ ਮਾਲਟਨ ਦੇ ਕੰਮ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ “JATTIYE” ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of sunny malton and parveen marriage pic
image credit: instagram

 

ਵੈਨਕੁਵਰ ‘ਚ ਕਿਸਾਨਾਂ ਦੇ ਹੱਕ ‘ਚ ਧਰਨਾ ਪ੍ਰਦਰਸ਼ਨ, ਗਾਇਕ ਕਮਲਹੀਰ ਅਤੇ ਮਨਮੋਹਨ ਵਾਰਿਸ ਵੀ ਧਰਨੇ ‘ਚ ਹੋਏ ਸ਼ਾਮਿਲ

kamalheer

ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ ।ਇਸ ਧਰਨੇ ਪ੍ਰਦਰਸ਼ਨ ਨੂੰ ਪੰਜਾਬੀ ਕਲਾਕਾਰਾਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ । ਜਿੱਥੇ ਦੇਸ਼ ‘ਚ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਜਾਰੀ ਹਨ । ਉੱਥੇ ਹੀ ਵਿਦੇਸ਼ ‘ਚ ਵੀ ਲੋਕਾਂ ਵੱਲੋਂ ਕਿਸਾਨਾਂ ਦੇ ਹੱਕ ‘ਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ । ਵਿਦੇਸ਼ਾਂ ‘ਚ ਵੱਸਦੇ ਕਲਾਕਾਰ ਵੀ ਇਸ ਰੋਸ ਪ੍ਰਦਰਸ਼ਨ ‘ਚ ਹਿੱਸਾ ਲੈ ਰਹੇ ਹਨ ।

farmer

ਪੰਜਾਬੀ ਗਾਇਕ ਮਨਮੋਹਨ ਵਾਰਿਸ ਅਤੇ ਕਮਲਹੀਰ ਨੇ ਵੀ ਵੈਨਕੁਵਰ ‘ਚ ਹੋਏ ਇਸ ਧਰਨੇ ‘ਚ ਭਾਗ ਲਿਆ ।ਭਾਰਤੀ ਅੰਬੇਸੀ ਦੇ ਅੱਗੇ ਇਹ ਰੋਸ ਧਰਨਾ ਕੀਤਾ ਗਿਆ ।

ਹੋਰ ਪੜ੍ਹੋ : ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦੇ ਸਮਰਥਨ ‘ਚ ਉੱਤਰੇ ਫ਼ਿਲਮਕਾਰ ਰਾਜੀਵ ਨੇ ਅਵਾਰਡ ਵਾਪਸੀ ਦਾ ਕੀਤਾ ਐਲਾਨ

farmer
ਦਿੱਲੀ ਦੀਆਂ ਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ ੩੩ਵਾਂ ਦਿਨ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ।

manmohan

ਸਰਕਾਰ ਵੱਲੋਂ ਕਿਸਾਨਾਂ ਨੂੰ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਮੀਟਿੰਗ ਵਿੱਚ ਤੁਹਾਡੇ ਵੱਲੋਂ ਭੇਜੇ ਗਏ ਵੇਰਵਿਆਂ ਦੇ ਮੱਦੇਨਜ਼ਰ ਤਿੰਨੇ ਖੇਤੀ ਕਾਨੂੰਨ ਤੇ ਐਮਐਸਪੀ ਖਰੀਦ ਪ੍ਰਣਾਲੀ ਦੇ ਨਾਲ-ਨਾਲ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਏਅਰ ਕੁਆਲਿਟੀ ਮੈਨੇਜਮੈਂਟ ਲਈ ਕਮਿਸ਼ਨ ਆਰਡੀਨੈਂਸ 2020 ਤੇ ਬਿਜਲੀ ਸੋਧ ਬਿੱਲ 2020 ਨਾਲ ਜੁੜੇ ਮੁੱਦਿਆਂ ਬਾਰੇ ਵਿਸਥਾਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ।”

 

View this post on Instagram

 

A post shared by Kamal Heer (@iamkamalheer)


ਸਰਕਾਰ ਨੇ 30 ਦਸੰਬਰ ਨੂੰ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ। ਬੈਠਕ ਦਾ ਸਮਾਂ ਦੁਪਹਿਰ 2 ਵਜੇ ਤੈਅ ਕੀਤਾ ਗਿਆ ਹੈ।

ਜੈਜ਼ੀ ਬੀ ਕਿਸਾਨਾਂ ਦੀ ਹਿਮਾਇਤ ਕਰਨ ਲਈ ਕੈਨੇਡਾ ਤੋਂ ਪਹੁੰਚੇ ਦਿੱਲੀ ਕਿਸਾਨ ਅੰਦੋਲਨ ‘ਚ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ

jazzy b at farmer protest delhi

ਪੰਜਾਬੀ ਗਾਇਕ ਜੈਜ਼ੀ ਬੀ ਜੋ ਕਿ ਕੈਨੇਡਾ ਤੋਂ ਸਿੱਧਾ ਦਿੱਲੀ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋ ਗਏ ਨੇ । ਪੰਜਾਬ ਦੀ ਮਿੱਟੀ ਨਾਲ ਜੁੜਿਆ ਹਰ ਇੱਕ ਸਖ਼ਸ਼ ਇਸ ਅੰਦੋਲਨ ਨੂੰ ਪੂਰਾ ਸਾਥ ਦੇ ਰਿਹਾ ਹੈ । ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਵੀ ਦਿੱਲੀ ਆ ਰਹੇ ਨੇ ਤੇ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋ ਰਹੇ ਨੇ ।  kisan morcha

ਹੋਰ ਪੜ੍ਹੋ : ਸੱਚੇ ਪਿਆਰ ਦੇ ਰੰਗਾਂ ਨਾਲ ਭਰਿਆ ਦੀਪ ਸ਼ੇਰਗਿੱਲ ਦਾ ਨਵਾਂ ਗੀਤ ‘DREAM’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਜੈਜ਼ੀ ਬੀ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨ ਅੰਦਲੋਨ ਨੂੰ ਪੂਰਾ ਸਾਥ ਦੇ ਰਹੇ ਸਨ । ਇਸ ਤੋਂ ਇਲਾਵਾ ਉਹ ਕੈਨੇਡਾ ਚ ਵੀ ਕਿਸਾਨਾਂ ਦੇ ਹੱਕਾਂ ਲਈ ਕਈ ਰੈਲੀਆਂ ਵੀ ਕੱਢੀਆਂ ਨੇ । ਜੈਜ਼ੀ ਬੀ ਹੁਣ ਕੈਨੇਡਾ ਤੋਂ ਦਿੱਲੀ ਪਹੁੰਚ ਗਏ ਨੇ । ਜਿੱਥੇ ਉਹ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆਏ ।

delhi farmer protest jazzy b

ਦੱਸ ਦਈਏ ਕਿਸਾਨ ਪਿਛਲੇ ਕਈ ਦਿਨਾਂ ਤੋਂ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਨ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੀ ਸਰਹੱਦਾਂ ਉੱਤੇ ਬੈਠੇ ਪ੍ਰਦਰਸ਼ਨ ਕਰ ਰਹੇ ਨੇ । ਪਰ ਕੇਂਦਰ ਸਰਕਾਰ ਕਿਸਾਨਾਂ ਦੇ ਹੱਕਾਂ ਦੀ ਗੱਲ ਨਹੀਂ ਕਰ ਰਹੀ ਹੈ ।

jazzy b at farmer protest

ਗਿੱਪੀ ਗਰੇਵਾਲ ਦੇ ਬੇਟੇ ਏਕਮ ਤੇ ਸ਼ਿੰਦੇ ਨੇ ਗੁਰਦੁਆਰਾ ਸਾਹਿਬ ਜਾ ਕੇ ਕਿਸਾਨਾਂ ਦੀ ਜਿੱਤ ਲਈ ਕੀਤੀ ਅਰਦਾਸ, ਲੰਗਰ ਦੀ ਸੇਵਾ ਕਰਦੇ ਆਏ ਨਜ਼ਰ

Ekom and Shinda go to Gurdwara Sahib and pray for victory of farmers

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਨੇ । ਉਹ ਕਿਸਾਨਾਂ ਦੀ ਹੱਕਾਂ ਦੇ ਲਈ ਟਵਿੱਟਰ, ਇੰਸਟਾਗ੍ਰਾਮ ਤੇ ਆਪਣੇ ਸੋਸ਼ਲ ਮੀਡੀਆ ਦੇ ਬਾਕੀ ਅਕਾਉਂਟ ਉੱਤੇ ਪੋਸਟਾਂ ਪਾ ਕੇ ਕਿਸਾਨਾਂ ਦੀ ਆਵਾਜ਼ ਨੂੰ ਅੰਤਰਾਸ਼ਟਰੀ ਪੱਧਰ ਤੱਕ ਪਹੁੰਚਾ ਰਹੇ ਨੇ। ਇਸ ਕੰਮ ‘ਚ ਉਨ੍ਹਾਂ ਦੇ ਬੱਚੇ ਏਕਮ ਤੇ ਸ਼ਿੰਦਾ ਵੀ ਪੂਰਾ ਸਾਥ ਦੇ ਰਹੇ ਨੇ ।

inside pic of ekom and sinda ਹੋਰ ਪੜ੍ਹੋ : ਕਿਸਾਨਾਂ ਨੂੰ ਸਪੋਟ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ ਦੇ ਪੁੱਤ ਏਕਮ ਤੇ ਸ਼ਿੰਦਾ, ਗਾਇਕ ਨੇ ਸ਼ੇਅਰ ਕੀਤਾ ਵੀਡੀਓ

ਹਾਲ ਹੀ ‘ਚ ਗਿੱਪੀ ਗਰੇਵਾਲ ਨੇ ਆਪਣੇ ਬੇਟੇ ਏਕਮ ਤੇ ਸ਼ਿੰਦਾ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ । ਉਨ੍ਹਾਂ ਦੇ ਬੱਚੇ ਨੇ ਕਿਸਾਨਾਂ ਦੀ ਜਿੱਤ ਦੇ ਲਈ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕ ਕੇ ਅਰਦਾਸ ਕੀਤੀ । ਏਕਮ ਤੇ ਸ਼ਿੰਦਾ ਗੁਰੂ ਘਰ ‘ਚ ਲੰਗਰ ਦੀ ਸੇਵਾ ਕਰਦੇ ਹੋਏ ਨਜ਼ਰ ਆਏ ।

farmer protest

ਏਕਮ ਤੇ ਸ਼ਿੰਦਾ ਕੈਨੇਡਾ ਦੇ ਸ਼ਹਿਰ Vancouver ‘ਚ ਹੋਏ ਕਿਸਾਨਾਂ ਦੇ ਸਮਰਥਨ ‘ਚ ਕੀਤੇ ਗਏ ਪ੍ਰਦਰਸ਼ਨ ‘ਚ ਵੀ ਸ਼ਾਮਿਲ ਹੋਏ ਸਨ ।

inside pic of gippy grewal sons

 

View this post on Instagram

 

A post shared by Gippy Grewal (@gippygrewal)

 

 

View this post on Instagram

 

A post shared by Gippy Grewal (@gippygrewal)