Geeta Basra and Harbhajan Singh tests positive for Covid-19

harbhajan singh and geeta basra

Actor Geeta Basra and former cricketer Harbhajan Singh have contracted Covid-19.

After being so careful and trying to dodge this damm thing for 2 years, the virus finally caught us!’ Captioned Geeta on her Instagram stories.

Here, Geeta is referring to both herself and her husband Harbhajan. Soon after Geeta shared the picture former Cricketer Harbhajan took to his Twitter account and informed everyone about his health.

Harbhajan informed everyone that he has isolated himself and who ever have came in contact with him should also get themselves tested.

geeta basra
image From instagram

Geeta Basra and Harbhajan Singh got married in 2015. The couple have two children daughter named Hinaya and son named Jovan.

Jovan was born in 2021, after Geeta had her miscarriage. Recently, Geeta Basra also expressed her emotions after she had miscarriage.

ALSO READ: Priyanka Chopra and Nick Jonas welcomes baby girl via surrogacy; confirms new parents

Geeta Basra have worked in numerous bollywood films her notable work includes The Train with Emraan Hashmi. The actress took a break from films after her marriage. But she plans to resume work in future as she revealed in one of her previous interviews.

geeta basra
image From instagram

Previously, numerous Bollywood celebs including singer Lata Mangeshkar, actor Dulqueer Salmaan and other have contracted Coronavirus.

ਗੀਤਾ ਬਸਰਾ ਤੇ ਹਰਭਜਨ ਸਿੰਘ ਦਾ ਪੁੱਤਰ ਹੋਇਆ ਛੇ ਮਹੀਨੇ ਦਾ, ਕੇਕ ਕੱਟ ਕੇ ਮਨਾਇਆ ਜਸ਼ਨ, ਦੇਖੋ ਵੀਡੀਓ

geeta basra shared celebrates her son jovan singh 6 month complete celebration

ਬਾਲੀਵੁੱਡ ਅਦਾਕਾਰਾ ਗੀਤਾ ਬਸਰਾ Geeta Basra ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜੁੜੀ ਰਹਿੰਦੀ ਹੈ। ਪਿਛਲੇ ਸਾਲ ਜੁਲਾਈ ਮਹੀਨੇ ਚ ਪੁੱਤਰ ਨੂੰ ਜਨਮ ਦਿੱਤਾ ਸੀ।

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਸਤਿੰਦਰ ਸਰਤਾਜ ਦਾ ਨਵਾਂ ਗੀਤ ‘Kamaal Ho Gea’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

geeta basra and harbhajan singh visits golden temple with newborn baby boy and daughter

ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਪੁੱਤਰ ਜੋਵਨ ਵੀਰ ਸਿੰਘ ਪਲਾਹਾ ( Jovan Veer Singh Plaha) ਦੇ ਛੇ ਮਹੀਨੇ ਪੂਰਾ ਕਰਨ ਦੇ ਜਸ਼ਨ ਚ ਕੇਕ ਕੱਟਿਆ ਹੈ। ਉਨ੍ਹਾਂ ਨੇ ਕੇਕ ਦਾ ਇੱਕ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਹੈਪੀ 6 months ਮੇਰੇ ਰਾਜਕੁਮਾਰ Jovan Veer Singh’ ਅਤੇ ਉਨ੍ਹਾਂ ਨੇ ਨਾਲ ਹਾਰਟ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।

ਹੋਰ ਪੜ੍ਹੋ : ਗੁਰਬਾਜ਼ ਨੇ ਨਚਾਇਆ ਆਪਣੀ ਦਾਦੀ ਨੂੰ, ਗਿੱਪੀ ਗਰੇਵਾਲ ਦੇ ਗੀਤ ‘ਸਿਰਾ ਹੋਇਆ ਪਿਆ’ ‘ਤੇ ਥਿਰਕਦੇ ਨਜ਼ਰ ਆਏ ਦਾਦੀ ਤੇ ਪੋਤਾ, ਦੇਖੋ ਵੀਡੀਓ

geeta basra with family

ਗੀਤਾ ਬਸਰਾ ਤੇ ਹਰਭਜਨ ਸਿੰਘ ਦੀ ਲਵ ਸਟੋਰੀ ਕਿਸੇ ਹਿੰਦੀ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਭੱਜੀ ਨੇ ਗੀਤਾ ਨੂੰ ਸਭ ਤੋਂ ਪਹਿਲਾ ਇੱਕ ਪੋਸਟਰ ‘ਤੇ ਦੇਖਿਆ ਸੀ । ਇਸ ਜੋੜੀ ਦੀ ਪ੍ਰੇਮ ਕਹਾਣੀ 2007 ਵਿੱਚ ਸ਼ੁਰੂ ਹੋਈ ਸੀ, ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਜੋੜੀ ਨੇ ਸਾਲ 2015 ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਸੀ। ਦੋਵੇਂ ਹੁਣ ਦੋ ਬੱਚਿਆਂ ਦਾ ਮਾਪੇ ਨੇ, ਧੀ ਹਿਨਾਇਆ ਹੀਰ ਤੇ ਪੁੱਤਰ ਜੋਵਨ ਵੀਰ ਸਿੰਘ । ਦੱਸ ਦਈਏ ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਹਰਭਜਨ ਸਿੰਘ ਨੇ ਪਿਛਲੇ ਸਾਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।

 

 

View this post on Instagram

 

A post shared by Geeta Basra (@geetabasra)

ਹਰਭਜਨ ਸਿੰਘ ਨੇ ਕ੍ਰਿਕਟ ਜਗਤ ਤੋਂ ਲਿਆ ਸੰਨਿਆਸ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

HARBHAJAN SINGH

ਭਾਰਤ ਦੇ ਦਿੱਗਜ ਕ੍ਰਿਕਟ ਤੇ ਸਪਿਨਰ ਹਰਭਜਨ ਸਿੰਘ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਦਿੱਤੀ ਹੈ। ਫੈਨਜ਼ ਉਨ੍ਹਾਂ ਦੇ ਸੰਨਿਆਸ ਦੀ ਗੱਲ ਸੁਣ ਕੇ ਬੇਹੱਦ ਨਿਰਾਸ਼ ਹਨ, ਪਰ ਇਹ ਉਮੀਂਦ ਕੀਤੀ ਜਾ ਰਹੀ ਹੈ ਕਿ ਹਰਭਜਨ ਜਲਦ ਹੀ ਕਿਸੇ ਆਈਪੀਅਲ ਟੀਮ ਦੇ ਕੋਚ ਬਣ ਸਕਦੇ ਹਨ।

ਭਾਰਤ ਦੇ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਅਤੇ ਯੂਟਿਊਬ ਉੱਤੇ ਸਾਂਝੀ ਕੀਤੀ ਹੈ।

HARBHAJAN SINGH DURING MATCH
Image Source : Google

ਟਵਿੱਟਰ ਉੱਤੇ ਹਰਭਜਨ ਸਿੰਘ ਨੇ ਇੱਕ ਭਾਵੁਕ ਪੋਸਟ ਪਾਈ ਹੈ। ਆਪਣੀ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ, ” ਜਲੰਧਰ ਦੀਆਂ ਤੰਗ ਗਲੀਆਂ ਤੋਂ ਟੀਮ ਇੰਡੀਆ ਦੇ ਟਰਬਨੇਟਰ ਵਜੋਂ 25 ਦਾ ਇਹ ਸਫ਼ਰ ਬਹੁਤ ਸ਼ਾਨਦਾਰ ਰਿਹਾ। ਜਦ ਵੀ ਮੈਂ ਇੰਡੀਆ ਦੀ ਜਰਸੀ ਪਾ ਕੇ ਮੈਦਾਨ ਵਿੱਚ ਉੱਤਰਿਆ ਹਾਂ, ਉਸ ਤੋਂ ਵੱਡੀ ਪ੍ਰੇਰਣਾ ਮੇਰੇ ਲਈ ਹੋਰ ਕੁੱਝ ਵੀ ਨਹੀਂ ਹੈ। ਕਦੇ-ਕਦੇ ਜ਼ਿੰਦਗੀ ਵਿੱਚ ਕੁਝ ਅਜਿਹੇ ਮੁਕਾਮ ਆਉਂਦੇ ਹਨ ਜਦੋਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਲਈ ਕੜੇ ਫੈਸਲੇ ਲੈਣੇ ਪੈਂਦੇ ਹਨ ਤੇ ਅੱਗੇ ਵੱਧਣਾ ਪੈਂਦਾ ਹੈ। ਮੈਂ ਬੀਤੇ ਕਈ ਸਾਲਾਂ ਤੋਂ ਇਹ ਐਲਾਨ ਕਰਨਾ ਚਾਹੁੰਦਾ ਸੀ ਪਰ ਮੈਂ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਮੈਂ ਇਹ ਗੱਲ ਸ਼ੇਅਰ ਕਰਾਂ। ਮੈਂ ਅੱਜ ਕ੍ਰਿਕਟ ਦੇ ਹਰ ਫਾਰਮੈਟ ਤੋਂ ਸੰਨਿਆਸ ਲੈ ਰਿਹਾ ਹਾਂ। ਆਤਮਿਕ ਤੌਰ ‘ਤੇ ਮੈਂ ਪਹਿਲਾਂ ਹੀ ਸਨਿਆਸ ਲੈ ਚੁੱਕਿਆ ਸੀ, ਉਂਝ ਵੀ ਮੈਂ ਲੰਮੇਂ ਸਮੇਂ ਤੋਂ ਜ਼ਿਆਦਾ ਕ੍ਰਿਕਟ ਨਹੀਂ ਖੇਡ ਰਿਹਾ ਹਾਂ। ”

ਉਨ੍ਹਾਂ ਨੇ ਅੱਗੇ ਲਿਖਿਆ ਕਿ ਹਰ ਕ੍ਰਿਕਟਰ ਵਾਂਗ ਮੈਂ ਵੀ ਜਰਸੀ ਵਿੱਚ ਕ੍ਰਿਕਟ ਨੂੰ ਅਲਵਿਦਾ ਆਖਣਾ ਚਾਹੁੰਦਾ ਸੀ, ਪਰ ਸ਼ਾਇਦ ਜ਼ਿੰਦਗੀ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਮੈਂ ਜਿਸ ਵੀ ਟੀਮ ਦੇ ਲਈ ਖੇਡਿਆ ਮੈਂ ਆਪਣਾ ਸਭ ਕੁਝ ਦਿੱਤਾ। ਮੈਂ ਉਨ੍ਹਾਂ ਸਭ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੇਰੇ ਇਸ ਸਫ਼ਰ ਨੂੰ ਸੋਹਣਾ ਤੇ ਯਾਦਗਾਰ ਬਣਾਇਆ। ਇਸ ਪੋਸਟ ਵਿੱਚ ਹਰਭਜਨ ਸਿੰਘ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਆਪਣੀ ਭੈਂਣ ਨੂੰ ਵੀ ਯਾਦ ਕੀਤਾ।

ਹੋਰ ਪੜ੍ਹੋ : 25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ, ਜਾਣੋ ਕੀ ਹੈ ਸਾਂਤਾ ਕਲਾਜ਼ ਦੀ ਕਹਾਣੀ

ਦੱਸਣਯੋਗ ਹੈ ਕਿ ਕ੍ਰਿਕਟ ਜਗਤ ਦੇ ਟਰਬਨੇਟਰ ਭੱਜੀ ਆਪਣੇ ਕ੍ਰਿਕਟ ਕਰਿਅਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਰਹੇ ਹਨ। ਉਨ੍ਹਾਂ ਨੇ ਆਪਣੇ 23 ਸਾਲਾਂ ਦੇ ਕ੍ਰਿਕਟ ਦੇ ਸਫਰ ਵਿੱਚ ਭਾਰਤ ਦੇ ਲਈ 711 ਵਿਕਟ ਲਏ ਹਨ। ਹਰਭਜਨ ਸਿੰਘ ਦੋ ਵਰਲਡ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਰਹੇ ਹਨ। ਹਰਭਜਨ ਸਾਲ 2007 ਵਿੱਚ ਟੀ-20 ਅਤੇ ਸਾਲ 2011 ਵਿੱਚ ਵਨਡੇਅ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਰਹੇ ਹਨ।

HARBHAJAN SINGH WORLD CUP
Image Source : Google

ਮੀਡੀਆ ਰਿਪੋਰਟਾਂ ਮੁਤਾਬਕ ਹਰਭਜਨ ਆਈਪੀਐਲ ਟੀਮ ਦੇ ਕੋਚਿੰਗ ਸਟਾਫ ਦਾ ਹਿੱਸਾ ਬਣ ਸਕਦੇ ਹਨ। ਹਰਭਜਨ ਸਿੰਘ ਨੇ ਭਾਵੇਂ ਹੀ 41 ਸਾਲ ਦੀ ਉਮਰ ਵਿੱਚ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੋਵੇ, ਪਰ ਉਹ ਲੰਬੇ ਸਮੇਂ ਤੋਂ ਭਾਰਤ ਲਈ ਕੋਈ ਮੈਚ ਨਹੀਂ ਖੇਡ ਰਹੇ ਸੀ। ਉਨ੍ਹਾਂ ਨੇ ਭਾਰਤ ਦੇ ਲਈ ਆਖਰੀ ਮੈਚ ਸਾਲ 2016 ਵਿੱਚ ਖੇਡਿਆ ਸੀ।

ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦਾ ਡਾਂਸ ਵੀਡੀਓ ਹੋਇਆ ਵਾਇਰਲ, ਪੰਜਾਬੀ ਗੀਤ ‘ਬਿਜਲੀ ਬਿਜਲੀ’ ‘ਤੇ ਥਿਰਕਦੀ ਆਈ ਨਜ਼ਰ,ਦੇਖੋ ਵੀਡੀਓ

geeta basra made dance video Harrdy Sandhu Bijlee Bijlee

ਕ੍ਰਿਕੇਟਰ ਹਰਭਜਨ ਸਿੰਘ ਜੋ ਕਿ ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਪੰਜਾਬ ਪਹੁੰਚੇ ਹੋਏ ਨੇ। ਹਰਭਜਨ ਨਾਲ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ Geeta Basraਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜੀ ਹਾਂ ਉਹ ਗੀਤਾ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਕਮਾਲ ਦਾ ਡਾਂਸ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਆਪਣੀ ਦੋਸਤ ਦੇ ਨਾਲ ਪੰਜਾਬੀ ਗੀਤ ਉੱਤੇ ਥਿਰਕਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਗੀਤਾ ਬਸਰਾ ਤੇ ਹਰਭਜਨ ਸਿੰਘ ਆਪਣੇ ਨਵਜੰਮੇ ਪੁੱਤਰ ਤੇ ਧੀ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਦੇਖੋ ਤਸਵੀਰਾਂ

geeta basra and harbhajan singh visits golden temple with newborn baby boy and daughter
image source -instagram

ਜੀ ਹਾਂ ਗੀਤਾ ਬਸਰਾ ਨੇ ਇਹ ਵੀਡੀਓ ਕੁਝ ਦਿਨ ਪਹਿਲਾਂ ਹੀ ਆਪਣੀ ਇੰਸਟਾਗ੍ਰਾਮ ਰੀਲ ਉੱਤੇ ਪੋਸਟ ਕੀਤਾ ਹੈ। ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਹ ਹਾਰਡੀ ਸੰਧੂ ਦੇ ਹਾਲ ਹੀ ਚ ਆਏ ਬਿਜਲੀ ਬਿਜਲੀ ਗੀਤ ਉੱਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪਸੋਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘Impromptu ਰੀਲ.. ਮੈਨੂੰ ਇਹ ਟਰੈਕ ਪਸੰਦ ਹੈ!’ ਵੱਡੀ ਗਿਣਤੀ ਚ ਲੋਕ ਇਸ ਇੰਸਟਾ ਰੀਲ ਨੂੰ ਦੇਖ ਚੁੱਕੇ ਹਨ।

ਹੋਰ ਪੜ੍ਹੋ : ਭੰਗੜੇ ਨੂੰ ਪਿਆਰ ਕਰਨ ਵਾਲਿਆਂ ਲਈ ਰਿਲੀਜ਼ ਹੋਇਆ ਨਿੰਜਾ ਦਾ ਨਵਾਂ ਗੀਤ ‘Na Puch Ke’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Geeta and Bhajji-min
image source -instagram

ਕ੍ਰਿਕੇਟਰ ਹਰਭਜਨ ਸਿੰਘ ਤੇ ਅਦਾਕਾਰਾ ਗੀਤਾ ਬਸਰਾ ਜੋ ਕਿ ਇਸ ਸਾਲ ਦੂਜੀ ਵਾਰ ਮਾਪੇ ਬਣੇ ਨੇ। ਇਸ ਵਾਰ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਦੇ ਨਾਲ ਨਿਵਾਜਿਆ ਹੈ। ਇਸ ਤੋਂ ਪਹਿਲਾਂ ਦੋਨਾਂ ਦੀ ਇੱਕ ਧੀ ਹਿਨਾਇਆ ਹੀਰ ਹੈ । ਦੱਸ ਦਈਏ ਹਰਭਜਨ ਸਿੰਘ ਅਤੇ ਗੀਤਾ ਬਸਰਾ ਦੀ ਲਵ ਮੈਰਿਜ ਸੀ। ਵਿਆਹ ਤੋਂ ਪਹਿਲਾਂ ਗੀਤਾ ਬਸਰਾ ਬਾਲੀਵੁੱਡ ਜਗਤ ‘ਚ ਕਾਫੀ ਸਰਗਰਮ ਸੀ, ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਐਕਟਿੰਗ ਤੋਂ ਦੂਰੀ ਬਣਾ ਲਈ ਸੀ । ਪਰ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉੱਧਰ ਭੱਜੀ ਵੀ ਕ੍ਰਿਕੇਟ ਦੇ ਮੈਦਾਨ ਉੱਤੇ ਕਮੈਂਟਰੀ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ। ਇਸ ਤੋਂ ਇਲਾਵਾ ਉਹ ਫ਼ਿਲਮ ‘ਚ ਵੀ ਨਜ਼ਰ ਆਉਣਗੇ।

 

 

View this post on Instagram

 

A post shared by Geeta Basra (@geetabasra)

ਗੀਤਾ ਬਸਰਾ ਤੇ ਹਰਭਜਨ ਸਿੰਘ ਆਪਣੇ ਨਵਜੰਮੇ ਪੁੱਤਰ ਤੇ ਧੀ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਦੇਖੋ ਤਸਵੀਰਾਂ

geeta basra and harbhajan singh visits golden temple with newborn baby boy and daughter

ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਅਤੇ ਹਰਭਜਨ ਸਿੰਘ ਜੋ ਕਿ ਏਨੀਂ ਦਿਨੀਂ ਪੰਜਾਬ ਪਹੁੰਚੇ ਹੋਏ ਨੇ। ਗੀਤਾ ਬਸਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਰਕੇ ਉਹ ਪੰਜਾਬ ਤੋਂ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ। ਕੁਝ ਦਿਨ ਪਹਿਲਾਂ ਹੀ ਉਹ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਪਹੁੰਚੀ ਹੈ। ਜਿੱਥੇ ਉਨ੍ਹਾਂ ਨੇ ਆਪਣੇ ਨਵਜੰਮੇ ਪੁੱਤਰ ਅਤੇ ਧੀ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਮੱਥਾ ਟੇਕਿਆ।

ਹੋਰ ਪੜ੍ਹੋ : ਧਰਮਿੰਦਰ ਨੇ ਪਹਿਲੀ ਵਾਰ ਆਪਣੇ ਗ੍ਰੈਂਡਸਨ ਸਾਹਿਲ ਨੂੰ ਕੀਤਾ ਦਰਸ਼ਕਾਂ ਦੇ ਰੁਬਰੂ, ਪਿਆਰਾ ਜਿਹਾ ਵੀਡੀਓ ਸ਼ੇਅਰ ਕਰਕੇ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਵੀਡੀਓ

 

Geeta basra pp-min

ਗੀਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਆਪਣੇ ਪਤੀ ਹਰਭਜਨ ਸਿੰਘ ਅਤੇ ਬੱਚਿਆਂ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ‘ਚ ਉਨ੍ਹਾਂ ਨੇ ਆਪਣੇ ਪੁੱਤਰ ਦੇ ਚਿਹਰੇ ਨੂੰ ਹਾਰਟ ਵਾਲੇ ਇਮੋਜ਼ੀ ਦੇ ਨਾਲ ਛਿਪਾ ਕੇ ਪੋਸਟ ਕੀਤਾ ਹੈ। ਗੀਤਾ ਤੇ ਹਿਨਾਇਆ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ। ਇਸ ਤੋਂ ਇਲਾਵਾ ਗੀਤਾ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ ‘ਚ ਵੀ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਰਣਜੀਤ ਬਾਵਾ ਦਾ ਇਹ ਪੁਰਾਣਾ ਵੀਡੀਓ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਇਹ ਰਣਜੀਤ ਬਾਵਾ ਦਾ ਇਹ ਅੰਦਾਜ਼, ਦੇਖੋ ਵੀਡੀਓ

inside image of geeta basra at golden temple

ਕ੍ਰਿਕੇਟਰ ਹਰਭਜਨ ਸਿੰਘ ਤੇ ਅਦਾਕਾਰਾ ਗੀਤਾ ਬਸਰਾ ਜੋ ਕਿ ਇਸ ਸਾਲ ਦੂਜੀ ਵਾਰ ਮਾਪੇ ਬਣੇ ਨੇ। ਇਸ ਵਾਰ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਦੇ ਨਾਲ ਨਿਵਾਜਿਆ ਹੈ। ਇਸ ਤੋਂ ਪਹਿਲਾਂ ਦੋਨਾਂ ਦੀ ਇੱਕ ਧੀ ਹੈ । ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ। ਵਿਆਹ ਤੋਂ ਪਹਿਲਾਂ ਗੀਤਾ ਬਸਰਾ ਬਾਲੀਵੁੱਡ ਜਗਤ ‘ਚ ਕਾਫੀ ਸਰਗਰਮ ਸੀ, ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਐਕਟਿੰਗ ਤੋਂ ਦੂਰੀ ਬਣਾ ਲਈ ਸੀ । ਪਰ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।

 

 

View this post on Instagram

 

A post shared by Geeta Basra (@geetabasra)

 

ਗੀਤਾ ਬਸਰਾ ਨੇ ਸਾਂਝੀ ਕੀਤੀ ਆਪਣੇ ਪੁੱਤਰ ਦੇ ਪਹਿਲੇ ਤਿਉਹਾਰ ਦੀ ਤਸਵੀਰ, ਧੀ ਹਿਨਾਇਆ ਹੀਰ ਆਪਣੇ ਨੰਨ੍ਹੇ ਭਰਾ ਦੇ ਰੱਖੜੀ ਬੰਨਦੀ ਆਈ ਨਜ਼ਰ

geeta basra shared first festival of jovan veer and hinaya heer-min

ਅਦਾਕਾਰਾ ਗੀਤਾ ਬਸਰਾ (Geeta Basra)ਤੇ ਕ੍ਰਿਕੇਟਰ ਹਰਭਜਨ ਸਿੰਘ (Harbhajan Singh) ਜੋ ਕਿ ਇਸ ਸਾਲ ਜੁਲਾਈ ਮਹੀਨੇ ‘ਚ ਦੂਜੀ ਵਾਰ ਮਾਪੇ ਬਣੇ ਨੇ। ਪਰਮਾਤਮਾ ਨੇ ਇਸ ਵਾਰ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ। ਗੀਤਾ ਬਸਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਰਕੇ ਉਨ੍ਹਾਂ ਨੇ ਆਪਣੇ ਪੁੱਤ ਜੋਵਨ ਵੀਰ ਸਿੰਘ ਪਲਾਹਾ (Jovan Veer Singh Plaha) ਦੇ ਪਹਿਲੇ ਤਿਉਹਾਰ ਯਾਨੀ ਕਿ ਰੱਖੜੀ ਦੇ ਤਿਉਹਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਸਭ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਹੈ।

harbhajn singh and geeta basra shared her son happiness video with
Image Source: Instagram

ਹੋਰ ਪੜ੍ਹੋ : ਗਾਇਕ ਪਰਮੀਸ਼ ਵਰਮਾ ਨੇ ਰੋਮਾਂਟਿਕ ਤਸਵੀਰ ਪੋਸਟ ਕਰਕੇ ਆਪਣੀ ਮੰਗੇਤਰ ਗੀਤ ਗਰੇਵਾਲ ਨੂੰ ਦਿੱਤੀ ਜਨਮਦਿਨ ਦੀ ਵਧਾਈ

ਹੋਰ ਪੜ੍ਹੋ : ਸਤਿੰਦਰ ਸੱਤੀ ਨੇ ਆਪਣੇ ਭਰਾ ਤੇ ਭਤੀਜਿਆਂ ਦੇ ਬੰਨੀ ਰੱਖੜੀ, ਪ੍ਰਸ਼ੰਸਕਾਂ ਦੇ ਨਾਲ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਵਧਾਈ

inside image of geeta basra kids fist rakhi-min
Image Source: Instagram

ਇਸ ਤਸਵੀਰ ‘ਚ ਹਿਨਾਇਆ ਹੀਰ ਪਲਾਹਾ ਆਪਣੇ ਨੰਨ੍ਹੇ ਭਰਾ ਜੋਵਨ ਦੇ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ‘ਚ ਦੋਵਾਂ ਬੱਚਿਆਂ ਦੇ ਕਿਊਟ ਹੱਥ ਦਿਖਾਈ ਦੇ ਰਹੇ ਨੇ। ਪ੍ਰਸ਼ੰਸਕਾਂ ਨੂੰ ਭੈਣ-ਭਰਾ ਦੀ ਇਹ ਪਿਆਰੀ ਜਿਹੀ ਤਸਵੀਰ ਖੂਬ ਪਸੰਦ ਆ ਰਹੀ ਹੈ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ। ਦੱਸ ਦਈਏ ਅਜੇ ਤੱਕ ਗੀਤਾ ਤੇ ਹਰਭਜਨ ਨੇ ਆਪਣੇ ਪੁੱਤਰ ਦਾ ਚਿਹਰਾ ਨਹੀਂ ਦਿਖਾਇਆ ਹੈ।

inside image of geeta basra shared his son first image with fans
Image Source: Instagram

ਜੇ ਗੱਲ ਕਰੀਏ ਗੀਤ ਬਸਰਾ ਤੇ ਹਰਭਜਨ ਸਿੰਘ ਦੀ ਲਵ ਸਟੋਰੀ ਦੀ ਤਾਂ ਉਹ ਕਿਸੇ ਹਿੰਦੀ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਭੱਜੀ ਨੇ ਗੀਤਾ ਨੂੰ ਸਭ ਤੋਂ ਪਹਿਲਾ ਇੱਕ ਪੋਸਟਰ ਵਿੱਚ ਦੇਖਿਆ ਸੀ । ਇਸ ਜੋੜੀ ਦੀ ਪ੍ਰੇਮ ਕਹਾਣੀ 2007 ਵਿੱਚ ਸ਼ੁਰੂ ਹੋਈ ਸੀ । ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਜੋੜੀ ਨੇ ਸਾਲ 2015 ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਸੀ।

ਹਰਭਜਨ ਸਿੰਘ ਤੇ ਗੀਤਾ ਬਸਰਾ ਦੀ ਧੀ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਕੁਝ ਦਿਨ ਪਹਿਲਾਂ ਹੀ ਗੀਤਾ ਤੇ ਭੱਜੀ ਬਣੇ ਨੇ ਦੂਜੀ ਵਾਰ ਮੰਮੀ-ਪਾਪਾ

geeta basra and harbhajan's daughter hinaya heer turned 5 years old

ਕ੍ਰਿਕੇਟਰ ਹਰਭਜਨ ਸਿੰਘ ਲਈ ਜੁਲਾਈ ਮਹੀਨਾ ਬਹੁਤ ਹੀ ਖ਼ਾਸ ਹੈ । ਇਸ ਮਹੀਨੇ ਹੀ ਉਨ੍ਹਾਂ ਦਾ ਖੁਦ ਦਾ ਬਰਥਡੇਅ ਹੁੰਦਾ ਹੈ। ਇਸ ਮਹੀਨੇ ਹੀ ਕੁਝ ਦਿਨ ਪਹਿਲਾਂ ਹੀ ਉਹ ਦੂਜੀ ਵਾਰ ਪਿਤਾ ਬਣੇ ਨੇ। ਉਨ੍ਹਾਂ ਦੀ ਪਤਨੀ ਗੀਤਾ ਬਸਰਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਮਹੀਨੇ ਹੀ ਉਨ੍ਹਾਂ ਦੀ ਵੱਡੀ ਧੀ ਹਿਨਾਇਆ ਹੀਰ ਦਾ ਵੀ ਬਰਥਡੇਅ ਹੁੰਦਾ ਹੈ।

Geeta -Harbhajan
image source-instagram

ਹੋਰ ਪੜ੍ਹੋ : ਅਦਾਕਾਰਾ ਨੇਹਾ ਧੂਪੀਆ ਨੇ ਕਾਰਗਿਲ ਵਿਜੈ ਦਿਵਸ ਦੇ ਖ਼ਾਸ ਮੌਕੇ ‘ਤੇ ਫੌਜੀ ਜਵਾਨਾਂ ਨੂੰ ਸਲਾਮ ਕਰਦੇ ਹੋਏ ਸਾਂਝਾ ਕੀਤਾ ਇਹ ਖ਼ਾਸ ਵੀਡੀਓ

ਹੋਰ ਪੜ੍ਹੋ : ਭਾਰਤ ਦੀ ਧੀ ਪ੍ਰਿਆ ਮਲਿਕ ਨੇ ‘World Cadet Wrestling’ ‘ਚ ਜਿੱਤਿਆ ਸੋਨੇ ਦਾ ਤਗਮਾ, ਐਕਟਰ ਸੰਨੀ ਦਿਓਲ ਨੇ ਟਵੀਟ ਕਰਕੇ ਦਿੱਤੀ ਵਧਾਈ

inside image of geeta and bhaji
image source-instagram

ਬੀਤੇ ਦਿਨੀ ਉਨ੍ਹਾਂ ਦੀ ਧੀ ਪੰਜ ਸਾਲ ਦੀ ਹੋ ਗਈ ਹੈ। ਆਪਣੀ ਧੀ ਦਾ ਬਰਥਡੇਅ ਬਹੁਤ ਪਿਆਰੇ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਅਦਾਕਾਰਾ ਗੀਤਾ ਬਸਰਾ ਨੇ ਆਪਣੀ ਧੀ ਹਿਨਾਇਆ ਹੀਰ ਦੀ ਬਰਥਡੇਅ ਸੈਲੀਬ੍ਰੇਸ਼ਨ ਦਾ ਇੱਕ ਪਿਆਰਾ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

inside image of geeta and habhajan family
image source-instagram

ਜੇ ਗੱਲ ਕਰੀਏ ਦੋਵਾਂ ਦੀ ਲਵ ਸਟੋਰੀ ਦੀ ਤਾਂ ਬਹੁਤ ਹੀ ਦਿਲਚਸਪ ਲਵ ਸਟੋਰੀ ਹੈ। ਭੱਜੀ ਨੇ ਗੀਤਾ ਨੂੰ ਸਭ ਤੋਂ ਪਹਿਲਾਂ ਇੱਕ ਪੋਸਟਰ ਵਿੱਚ ਦੇਖਿਆ ਸੀ । ਇਸ ਜੋੜੀ ਦੀ ਪ੍ਰੇਮ ਕਹਾਣੀ 2007 ਵਿੱਚ ਸ਼ੁਰੂ ਹੋਈ ਸੀ । ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਜੋੜੀ ਨੇ ਸਾਲ 2015 ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਸੀ।

 

 

View this post on Instagram

 

A post shared by Geeta Basra (@geetabasra)

 

 

ਗੀਤਾ ਬਸਰਾ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਨਵਜੰਮੇ ਪੁੱਤਰ ਦੀ ਪਿਆਰੀ ਜਿਹੀ ਤਸਵੀਰ, ਭੈਣ-ਭਰਾ ਦੀ ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

geeta basra shared first pic of his son and also revel the name of her son

ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਤੇ ਕ੍ਰਿਕੇਟਰ ਹਰਭਜਨ ਸਿੰਘ ਜੋ ਕਿ ਕੁਝ ਦਿਨ ਪਹਿਲਾਂ ਹੀ ਦੂਜੀ ਵਾਰ ਮਾਪੇ ਬਣੇ ਨੇ। ਉਨ੍ਹਾਂ ਦਾ ਘਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਦੇ ਨਾਲ ਗੂੰਜ ਰਿਹਾ ਹੈ। ਅਜਿਹੇ ‘ਚ ਗੀਤਾ ਬਸਰਾ ਨੇ ਆਪਣੇ ਪੁੱਤਰ ਦੀ ਪਹਿਲੀ ਵਾਰ ਪਿਆਰੀ ਜਿਹੀ ਝਲਕ ਸਾਂਝੀ ਕੀਤੀ ਹੈ।

Geeta and Harbhajan
image source-instagram

ਹੋਰ ਪੜ੍ਹੋ : ‘ਮਜ਼ਾਕ ਥੋੜੀ ਐ’ ਐਲਬਮ ਦੀ ਇੰਟਰੋ ਵੀਡੀਓ ਛਾਇਆ ਟਰੈਂਡਿੰਗ ‘ਚ, ਆਰ ਨੇਤ ਬਿਆਨ ਕਰ ਰਹੇ ਨੇ ਕਾਮਯਾਬੀ ਲਈ ਕੀਤੇ ਆਪਣੇ ਸੰਘਰਸ਼ ਨੂੰ

ਹੋਰ ਪੜ੍ਹੋ : ਧਰਮਿੰਦਰ ਨੇ ਆਪਣੀ ਸਮੁੰਦਰੀ ਕੰਢੇ ‘ਤੇ ਬੈਠਿਆ ਦਾ ਇੱਕ ਪੁਰਾਣਾ ਫੋਟੋ ਸਾਂਝਾ ਕਰਦੇ ਕਿਹਾ- ‘ਸੁਫ਼ਨਿਆਂ ਦੇ ਸ਼ਹਿਰ ਵਿੱਚ…’

inside image of geeta basra shared his son first image with fans
image source-instagram

ਜੀ ਹਾਂ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਂਅ ਦਾ ਖੁਲਾਸਾ ਕਰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਵੱਡੀ ਭੈਣ ਹਿਨਾਇਆ ਹੀਰ ਨੇ ਆਪਣੇ ਭਰਾ ਨੂੰ ਗੋਦੀ ਚੁੱਕਿਆ ਹੋਇਆ ਹੈ। ਕੈਪਸ਼ਨ ‘ਚ ਗੀਤਾ ਨੇ ਲਿਖਿਆ ਹੈ- ‘Introducing ਹੀਰ ਕਾ ਵੀਰ..Jovan Veer Singh Plaha’ । ਇਸ ਪੋਸਟ ਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਵਧਾਈ ਦੇ ਰਹੇ ਨੇ। ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ। ਹਲਾਂਕਿ ਤਸਵੀਰ ‘ਚ ਭੱਜੀ ਦੇ ਪੁੱਤਰ ਦਾ ਚਿਹਰਾ ਨਹੀਂ ਦਿਖ ਰਿਹਾ ਹੈ। ਪਰ ਇਹ ਪਿਆਰੀ ਜਿਹੀ ਤਸਵੀਰ ਹਰ ਇੱਕ ਨੂੰ ਪਸੰਦ ਆ ਰਹੀ ਹੈ।

Harbhajan Singh Baby Boy pp
image source-instagram

ਹਰਭਜਨ ਅਤੇ ਗੀਤਾ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਦੋਵਾਂ ਨੇ ਇੱਕ ਦੂਜੇ ਨੂੰ ਲੰਬੇ ਸਮੇਂ ਤੱਕ ਡੇਟਿੰਗ ਕਰਨ ਤੋਂ ਬਾਅਦ 29 ਅਕਤੂਬਰ 2015 ਨੂੰ ਵਿਆਹ ਕਰਵਾ ਲਿਆ ਸੀ। ਦੋਵਾਂ ਦੀ ਲਵ ਸਟੋਰੀ ਕਿਸੇ ਹਿੰਦੀ ਫ਼ਿਲਮ ਤੋਂ ਘੱਟ ਨਹੀਂ ਸੀ।

 

 

 

View this post on Instagram

 

A post shared by Geeta Basra (@geetabasra)

ਹਰਭਜਨ ਸਿੰਘ ਨੇ ਸਾਂਝਾ ਕੀਤਾ ਆਪਣੀ ਪਤਨੀ ਗੀਤਾ ਬਸਰਾ ਦਾ ਇਹ ਪਿਆਰਾ ਜਿਹਾ ਵੀਡੀਓ, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ

ਕ੍ਰਿਕੇਟਰ ਹਰਭਜਨ ਸਿੰਘ ਤੇ ਅਦਾਕਾਰਾ ਗੀਤਾ ਬਸਰਾ ਜੋ ਕਿ ਕੁਝ ਦਿਨ ਪਹਿਲਾਂ ਹੀ ਦੂਜੀ ਵਾਰ ਮਾਪੇ ਬਣੇ ਨੇ। ਇਸ ਵਾਰ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਦੇ ਨਾਲ ਨਿਵਾਜਿਆ ਹੈ। ਭੱਜੀ ਨੇ ਇੱਕ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਪਤਨੀ ਨੂੰ ਪਿਆਰ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆਏ।

harbhajn singh and geeta basra shared her son happiness video with
image source-instagram

ਹੋਰ ਪੜ੍ਹੋ :ਗਗਨ ਕੋਕਰੀ ਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘Sohna Yaar’, ਬਿਆਨ ਕਰ ਰਹੇ ਨੇ ਪਿਆਰ ਦੇ ਦਰਦ ਨੂੰ, ਦੇਖੋ ਵੀਡੀਓ

ਹੋਰ ਪੜ੍ਹੋ : ਜਸਪਿੰਦਰ ਚੀਮਾ ਦੀ ਨਨਾਣ ਦਾ ਹੋਇਆ ਵਿਆਹ, ਪਿਆਰੀ ਜਿਹੀ ਪੋਸਟ ਪਾ ਕੇ ਨਵੀਂ ਜ਼ਿੰਦਗੀ ਦੇ ਆਗਾਜ਼ ਲਈ ਦਿੱਤੀ ਸ਼ੁਭਕਾਮਨਾਵਾਂ

inside image of harbhajan singh shared his wife video
image source-instagram

ਹਰਭਜਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤਾ ਬਸਰਾ ਦੀਆਂ ਕਿਊਟ ਤਸਵੀਰਾਂ ਦੇ ਨਾਲ ਬਣਾਇਆ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ‘ਕਿੰਨਾ ਸੋਹਣਾ’ ਗੀਤ ਦੇ ਨਾਲ ਪੋਸਟ ਕੀਤਾ ਹੈ। ਭੱਜੀ ਨੇ ਕੈਪਸ਼ਨ ‘ਚ ਲਿਖਿਆ ਹੈ- ‘Mahiya mere jaani ❤️ @geetabasra’ । ਇਸ ਪੋਸਟ ‘ਤੇ ਗੀਤਾ ਬਸਰਾ ਨੇ ਵੀ ਕਮੈਂਟ ਕਰਕੇ ਆਪਣੀ ਪਿਆਰੀ ਜਿਹੀ ਪ੍ਰਤੀਕਿਰਿਆ ਦਿੱਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

comments of bhaji and geeta bsara
image source-instagram

ਜੁਲਾਈ ਮਹੀਨਾ ਹਰਭਜਨ ਸਿੰਘ ਲਈ ਖੁਸ਼ੀਆਂ ਦੇ ਨਾਲ ਭਰਿਆ ਰਿਹਾ । ਇਸ ਮਹੀਨੇ ਹੀ ਉਨ੍ਹਾਂ ਦਾ ਖੁਦ ਦਾ ਜਨਮ ਦਿਨ ਹੁੰਦਾ ਹੈ ਤੇ ਇਸ ਮਹੀਨੇ ਹੀ ਉਨ੍ਹਾਂ ਦੇ ਘਰ ਨੰਨ੍ਹੇ ਮਹਿਮਾਨ ਨੇ ਐਂਟਰੀ ਮਾਰੀ ਹੈ। ਇਸ ਤੋਂ ਪਹਿਲਾਂ ਗੀਤਾ ਤੇ ਭੱਜੀ ਇੱਕ ਧੀ ਦੇ ਮਾਪੇ ਨੇ, ਜਿਸ ਦਾ ਨਾਂਅ ਹਿਨਾਇਆ ਹੀਰ ਹੈ ।

Geeta -Harbhajan
image source-instagram

 

ਗੀਤਾ ਬਸਰਾ ਨੇ ਪੁੱਤਰ ਦੇ ਜਨਮ ‘ਤੇ ਸਾਂਝੀ ਕੀਤੀ ਪਿਆਰੀ ਜਿਹੀ ਵੀਡੀਓ, ਕਲਾਕਾਰ ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

harbhajn singh and geeta basra shared her son happiness video with

ਭਾਰਤ ਦੇ ਮਹਾਨ ਸਪਿੰਨਰ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਜੋ ਕਿ ਦੂਜੀ ਵਾਰ ਮਾਪੇ ਬਣ ਗਏ ਨੇ। ਗੀਤਾ ਬਸਰਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਧਾਈ ਦੇਣ ਵਾਲੇ ਮੈਸੇਜ਼ਾਂ ਦਾ ਤਾਂਤਾ ਲੱਗਿਆ ਹੋਇਆ ਹੈ।

Geeta -Harbhajan-baby
image source- instagram

ਹੋਰ ਪੜ੍ਹੋ : ਤਰਸੇਮ ਜੱਸੜ ਦੇ ਨਵੇਂ ਗੀਤ ‘Happiness’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਜ਼ਿੰਦਗੀ ‘ਚ ਖੁਸ਼ੀਆਂ ਦੀਆਂ ਅਹਿਮੀਅਤ ਨੂੰ ਕਰ ਰਿਹਾ ਹੈ ਬਿਆਨ, ਦੇਖੋ ਟੀਜ਼ਰ

ਹੋਰ ਪੜ੍ਹੋ : ਦਰਸ਼ਕਾਂ ਨੂੰ ਕਰਨਾ ਪਵੇਗਾ ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ-ਤੁਣਕਾ’ ਦੇ ਲਈ ਥੋੜ੍ਹਾ ਹੋਰ ਇੰਤਜ਼ਾਰ, ਇਸ ਵਜ੍ਹਾ ਕਰਕੇ ਰਿਲੀਜ਼ ਨੂੰ ਪਾਇਆ ਅੱਗੇ

geeta bsara shared cute video on hers son birth
image source- instagram

ਪੁੱਤਰ ਦੀ ਖ਼ੁਸ਼ੀ ‘ਚ ਗੀਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇੱਕ ਪਿਆਰਾ ਜਿਹਾ ਵੀਡੀਓ ਪੋਸਟ ਕੀਤਾ ਹੈ। ਜਿਸ ਚ ਨੰਨ੍ਹੇ ਮਹਿਮਾਨ ਦੇ ਕਪੜੇ ਨਜ਼ਰ ਆ ਰਹੇ ਨੇ, ਜਿਸ ‘ਤੇ ਬੇਬੀ ਬੁਆਏ ਲਿਖਿਆ ਹੋਇਆ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਗੀਤਾ ਬਸਰਾ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਹੈ ਇੰਨਾ ਪਿਆਰਾ ਤੋਹਫਾ ਦੇਣ ਦੇ ਲਈ। ਇਸ ਪੋਸਟ ਉੱਤੇ ਫ਼ਿਲਮੀ ਜਗਤ ਦੇ ਕਈ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਭੱਜੀ ਤੇ ਗੀਤਾ ਨੂੰ ਵਧਾਈਆਂ ਦੇ ਰਹੇ ਨੇ।

Geeta -Harbhajan
image source- instagram

ਜੇ ਗੱਲ ਕਰੀਏ ਦੋਵਾਂ ਦੀ ਲਵ ਸਟੋਰੀ ਦੀ ਤਾਂ ਬਹੁਤ ਹੀ ਦਿਲਚਸਪ ਲਵ ਸਟੋਰੀ ਹੈ। ਭੱਜੀ ਨੇ ਗੀਤਾ ਨੂੰ ਸਭ ਤੋਂ ਪਹਿਲਾਂ ਇੱਕ ਪੋਸਟਰ ਵਿੱਚ ਦੇਖਿਆ ਸੀ । ਇਸ ਜੋੜੀ ਦੀ ਪ੍ਰੇਮ ਕਹਾਣੀ 2007 ਵਿੱਚ ਸ਼ੁਰੂ ਹੋਈ ਸੀ । ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਜੋੜੀ ਨੇ ਸਾਲ 2015 ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਸੀ । ਦੱਸ ਦਈਏ ਇਸ ਤੋਂ ਪਹਿਲਾਂ ਦੋਵੇਂ ਦੀ ਇੱਕ ਧੀ ਹੈ, ਜਿਸ ਦਾ ਨਾਂਅ ਹਿਨਾਇਆ ਹੈ।

 

 

View this post on Instagram

 

A post shared by Geeta Basra (@geetabasra)