ਅਨੁਸੂਚਿਤ ਜਾਤੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਮਾਮਲੇ ‘ਚ ਪੁਲਿਸ ਨੇ ਕ੍ਰਿਕੇਟਰ ਯੁਵਰਾਜ ਸਿੰਘ ਦੇ ਖਿਲਾਫ ਕੀਤੀ ਕਾਰਵਾਈ

ਅਨੁਸੂਚਿਤ ਜਾਤੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦੇ ਇੱਕ ਮਾਮਲੇ ‘ਚ ਯੁਵਰਾਜ ਸਿੰਘ (Yuvraj Singh)  ਨੂੰ ਪੁਲਿਸ ਨੇ ਬੀਤੇ ਦਿਨ ਗ੍ਰਿਫਤਾਰ ਕੀਤਾ ਸੀ । ਪਰ ਉਸੇ ਵੇਲੇ ਯੁਵਰਾਜ ਸਿੰਘ ਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਸੀ । ਯੁਵਰਾਜ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਰੋਹਿਤ ਸ਼ਰਮਾ ਦੇ ਨਾਲ ਲਾਈਵ ਚੈਟ ‘ਚ ਯੁਜ਼ਵੇਂਦਰ ਚਹਿਲ ਨੂੰ ਲੈ ਕੇ ਅਪਮਾਨਜਨਕ ਟਿੱਪਣੀ ਕੀਤੀ ਸੀ ।

yuvraj singh with shakti kapoor 1
image from Instagram

ਹੋਰ ਪੜ੍ਹੋ : ਅਫਸਾਨਾ ਖ਼ਾਨ   ਨੇ ਕਿਹਾ ਹੁਣ ਪੰਜਾਬੀ ਅੰਦਾਜ਼ ‘ਚ ਬੁਲਾਏਗੀ ਗੁੱਡ ਮੌਰਨਿੰਗ, ਵੀਡੀਓ ਕੀਤਾ ਸਾਂਝਾ

ਜਿਸ ਤੋਂ ਬਾਅਦ ਹਰਿਆਣਾ ਦੇ ਹਾਂਸੀ ‘ਚ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਯੁਵਰਾਜ ਸਿੰਘ ਦੀ ਗ੍ਰਿਫਤਾਰੀ ਵੀ ਹਾਂਸੀ ‘ਚ ਹੋਈ ਸੀ । ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਸਿੰਘ ਨੂੰ ਕੇਸ ਦੀ ਜਾਂਚ ‘ਚ ਸ਼ਾਮਿਲ ਕਰਨ ਦੇ ਲਈ ਗ੍ਰਿਫਤਾਰ ਕੀਤਾ ਗਿਆ ਸੀ । ਇਸ ਤੋਂ ਪਹਿਲਾਂ ਵੀ ਦੋ ਵਾਰ ਉਨ੍ਹਾਂ ਨੂੰ ਜਾਂਚ ‘ਚ ਸ਼ਾਮਿਲ ਕੀਤਾ ਜਾ ਚੁੱਕਿਆ ਹੈ ।ਪੁਲਿਸ ਨੇ ਹਾਈਕੋਰਟ ਦੇ ਆਦੇਸ਼ਾਂ ਦੇ ਕੰਮ ਕੀਤਾ ਅਤੇ ਯੁਵਰਾਜ ਸਿੰਘ ਨੂੰ ਬੇਲ ਬੌਂਡ ‘ਤੇ ਛੱਡ ਦਿੱਤਾ ।

image from Instagram

ਦੱਸ ਦਈਏ ਕਿ ਇਹ ਮਾਮਲਾ ਸਾਲ 2020 ਦਾ ਹੈ । ਜਦੋਂ ਪੂਰੇ ਦੇਸ਼ ‘ਚ ਲਾਕਡਾਊਨ ਲੱਗਿਆ ਸੀ । ਅਜਿਹੇ ‘ਚ ਯੁਵਰਾਜ ਸਿੰਘ ਟੀਮ ਇੰਡੀਆ ਦੇ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਲ ਇੰਸਟਾਗ੍ਰਾਮ ਲਾਈਵ ਚੈਟ ‘ਤੇ ਗੱਲਬਾਤ ਕਰ ਰਹੇ ਸਨ । ਇਸੇ ਦੌਰਾਨ ਯੁਜ਼ਵੇਂਦਰ ਚਹਿਲ ਦੇ ਬਾਰੇ ਉਹ ਗੱਲਬਾਤ ਕਰਨ ਲੱਗੇ । ਇਸੇ ਦੌਰਾਨ ਯੁਵਰਾਜ ਚਹਿਲ ਬਾਰੇ ਗੱਲਬਾਤ ਕਰਦੇ ਹੋਏ ਆਖਣ ਲੱਗੇ । ਜਿਸ ‘ਚ ਉਨ੍ਹਾਂ ਨੇ ਜਾਤੀਸੂਚਕ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੂੰ ਕੋਈ ਕੰਮ ਨਹੀਂ। ਯੂਜ਼ੀ ਨੂੰ ਵੇਖਿਆ ਕਿਹੋ ਜਿਹਾ ਵੀਡੀਓ ਪਾਇਆ ਹੈ’।

 

View this post on Instagram

 

A post shared by Viral Bhayani (@viralbhayani)

ਕ੍ਰਿਕੇਟਰ ਯੁਜ਼ਵੇਂਦਰ ਚਹਿਲ ਨੇ ਆਈਪੀਐੱਲ ਮੈਚ ਦੌਰਾਨ ਆਪਣੀ ਮੰਗੇਤਰ ਨਾਲ ਬਿਤਾਏ ਖੁਸ਼ਨੁਮਾ ਪਲ

Dhanshree verma

ਕ੍ਰਿਕੇਟਰ ਯੁਜ਼ਵੇਂਦਰ ਚਹਿਲ ਦੀਆਂ ਉਨ੍ਹਾਂ ਦੀ ਮੰਗੇਤਰ ਦੇ ਨਾਲ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਹ ਖੁਦ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

yuzvendra chahal
yuzvendra chahal

ਆਈਪੀਐੱਲ 2020 ਦੇ ਕਰੜੇ ਮੁਕਾਬਲੇ ਅਤੇ ਯੂਨਾਈਟਿਡ ਅਰਬ ਅਮੀਰਾਤ ਦੀ ਗਰਮੀ ‘ਚ ਯੁਜ਼ਵੇਂਦਰ ਚਹਿਲ ਨੇ ਆਪਣੀ ਮੰਗੇਤਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼ਰੀ ਵਰਮਾ ਨੇ ਸਰਗੁਣ ਮਹਿਤਾ ਦੇ ਨਾਲ ਮਿਲਕੇ ਇਸ ਪੰਜਾਬੀ ਗੀਤ ‘ਤੇ ਪਾਇਆ ਸ਼ਾਨਦਾਰ ਭੰਗੜਾ, ਵੀਡੀਓ ਹੋਈ ਵਾਈਰਲ

yuzvendra chahal
yuzvendra chahal

ਜਿਸ ‘ਚ ਉਹ ਆਪਣੀ ਮੰਗੇਤਰ ਧਨਾਸ਼੍ਰੀ ਵਰਮਾ ਦੇ ਨਾਲ ਨਜ਼ਰ ਆ ਰਹੇ ਹਨ ।ਯੁਜ਼ਵੇਂਦਰ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਇਹ ਮੇਰੀ ਪਰਫੇਕਟ ਸ਼ਾਮ ਹੈ’ ਧਨਾਸ਼੍ਰੀ ਚਹਿਲ ਨੇ ਇਸ ਪੋਸਟ ‘ਤੇ ਦਿਲ ਵਾਲੇ ਇਮੋਜ਼ੀ ਕਰਕੇ ਕਮੈਂਟਸ ਕੀਤੇ ਗਏ ਹਨ ।

yuzvendra chahal
yuzvendra chahal

ਧਨਾਸ਼੍ਰੀ ਵਰਮਾ ਹਾਲ ਹੀ ‘ਚ ਅਰਬ ਅਮੀਰਾਤ ਪਹੁੰਚੀ ਹੈ । ਰੋਕੇ ਤੋਂ ਬਾਅਦ ਉਹ ਪਹਿਲੀ ਵਾਰ ਯੁਜ਼ਵੇਂਦਰ ਦਾ ਮੈਚ ਵੇਖਣ ਲਈ ਪਹੁੰਚੀ ਹੈ । ਦੱਸ ਦਈਏ ਕਿ ਧਨਾਸ਼੍ਰੀ ਇੱਕ ਪੇਸ਼ੇ ਤੋਂ ਇੱਕ ਡਾਕਟਰ ਹੈ ।

 

View this post on Instagram

 

Here’s to my perfect evening ? ?

A post shared by Yuzvendra Chahal (@yuzi_chahal23) on

ਪਰ ਉਸ ਨੂੰ ਡਾਂਸ ਦਾ ਵੀ ਬਹੁਤ ਸ਼ੌਂਕ ਹੈ ਅਤੇ ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।

ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਬਹੁਤ ਸ਼ਿਕਾਇਤਾਂ ਹਨ, ਉਹ ਇਹ ਵੀਡੀਓ ਦੇਖ ਲੈਣ

ਭਾਰਤੀ ਕ੍ਰਿਕੇਟ ਟੀਮ ਵਿੱਚ ਬਹੁਤ ਸਾਰੇ ਖਿਡਾਰੀ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦਾ ਜੀਵਨ ਪ੍ਰੇਰਣਾਦਾਇਕ ਹੈ ਕਿਉਂਕਿ ਇਹਨਾਂ ਖਿਡਾਰੀਆਂ ਨੇ ਸਖਤ ਮਿਹਨਤ ਕਰਕੇ ਟੀਮ ਵਿੱਚ ਜਗ੍ਹਾ ਬਣਾਈ ਹੈ । ਕ੍ਰਿਕੇਟ ਦੇ ਦੀਵਾਨੇ ਆਮਿਰ ਹੁਸੈਨ ਦੀ ਜ਼ਿੰਦਗੀ ਵੀ ਉਹਨਾਂ ਲੋਕਾਂ ਲਈ ਪ੍ਰੇਰਣਾ ਦਾਇਕ ਹੈ, ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਕਈ ਸ਼ਿਕਾਇਤਾਂ ਹਨ । ਆਮਿਰ ਹੁਸੈਨ ਕਸ਼ਮੀਰ ਦਾ ਰਹਿਣ ਵਾਲਾ ਹੈ ਤੇ ਆਪਣੀ ਟੀਮ ਦਾ ਕਪਤਾਨ ਹੈ ।

ਆਮਿਰ ਦੇ ਦੋਵੇਂ ਹੱਥ ਨਹੀਂ ਹਨ, ਫਿਰ ਵੀ ਉਹ ਸਾਰੇ ਕੰਮ ਕਰ ਲੈਂਦੇ ਹਨ ਜਿਹੜਾ ਕੋਈ ਆਮ ਇਨਸਾਨ ਕਰਦਾ ਹੈ । ਆਮਿਰ ਦੇ ਹੱਥ ਇੱਕ ਐਕਸੀਡੈਂਟ ਵਿੱਚ ਚਲੇ ਗਏ ਸਨ । ਇਹ ਹਾਦਸਾ ਉਦੋਂ ਹੋਇਆ ਸੀ ਜਦੋਂ ਉਸ ਦੀ ਉਮਰ 8 ਸਾਲ ਸੀ ।

ਇਸ ਹਾਦਸੇ ਤੋਂ ਬਾਅਦ ਲੋਕਾਂ ਦਾ ਰਵੱਈਆ ਉਹਨਾਂ ਪ੍ਰਤੀ ਬਦਲ ਗਿਆ ਤੇ ਉਹਨਾਂ ਨੇ ਠਾਣ ਲਿਆ ਕਿ ਉਹ ਕਾਮਯਾਬ ਇਨਸਾਨ ਬਣਨਗੇ । ਆਮਿਰ ਆਪਣੇ ਸਾਰੇ ਕੰਮ ਖੁਦ ਕਰਦੇ ਹਨ । ਪੜਾਈ ਕਰਦੇ ਹਨ, ਇੱਥੋਂ ਤੱਕ ਕਿ ਕ੍ਰਿਕੇਟ ਵੀ ਖੇਡਦੇ ਹਨ । ਆਮਿਰ ਬੈਟਿੰਗ ਦੇ ਨਾਲ ਨਾਲ ਬਾਲਿੰਗ ਵੀ ਕਰਦੇ ਹਨ । ਉਹ ਸਾਰੇ ਕੰਮ ਆਪਣੇ ਪੈਰਾਂ ਨਾਲ ਕਰਦੇ ਹਨ ।

ਕੋਰੋਨਾ ਵਾਇਰਸ ਕਰਕੇ ਸਾਬਕਾ ਕ੍ਰਿਕੇਟਰ ਦੀ ਹੋਈ ਮੌਤ …!

ਸਾਬਕਾ ਕ੍ਰਿਕੇਟਰ ਅਤੇ ਅੰਡਰ-16 ਟੀਮ ਦੇ ਸਪੋਰਟ ਸਟਾਫ ਰਹੇ ਸੰਜੇ ਡੋਬਾਲ ਦਾ ਕੋਰੋਨਾ ਵਾਇਰਸ ਕਰਕੇ ਦਿਹਾਂਤ ਹੋ ਗਿਆ ਹੈ । ਉਹਨਾਂ ਨੇ 29 ਜੂਨ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ । 53 ਸਾਲ ਦੇ ਡੋਭਾਲ ਦੇ ਪਰਿਵਾਰ ਵਿੱਚ ਦੋ ਬੇਟੇ ਤੇ ਇੱਕ ਪਤਨੀ ਹੈ । ਉਹਨਾਂ ਦੇ ਵੱਡੇ ਬੇਟੇ ਸਿਧਾਂਤ ਰਾਜਸਥਾਨ ਲਈ ਫਰਸਟ ਕਲਾਸ ਕ੍ਰਿਕੇਟ ਖੇਡਦੇ ਹਨ, ਜਦੋਂ ਕਿ ਉਹਨਾਂ ਦੇ ਛੋਟੇ ਬੇਟੇ ਨੇ ਪਿਛਲੇ ਸਾਲ ਹੀ ਕ੍ਰਿਕੇਟ ਵਿੱਚ ਡੈਬਿਊ ਕੀਤਾ ਹੈ । ਡੋਭਾਲ ਏਅਰ ਇੰਡੀਆ ਵਿੱਚ ਸਨ । ਜਿਸ ਸਮੇਂ ਉਹ ਡਿਊਟੀ ਤੇ ਸਨ ਉਦੋਂ ਉਹਨਾਂ ਨੂੰ ਤੇਜ ਬੁਖਾਰ ਸੀ ।

ਇਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਉਹਨਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ । ਉਹਨਾਂ ਦੇ ਬੇਟੇ ਨੇ ਦੱਸਿਆ ਕਿ ਉਹਨਾਂ ਦੀ ਇੱਕ ਵਾਰ ਰਿਪੋਰਟ ਪਾਜਟਿਵ ਆਈ ਸੀ । ਇਸ ਤੋਂ ਬਾਅਦ ਉਹ ਠੀਕ ਹੋ ਗਏ ਸਨ ਜਿਸ ਕਰਕੇ ਉਹਨਾਂ ਦੀ ਰਿਪੋਰਟ ਨੈਗਟਿਵ ਆਈ ਸੀ ਪਰ ਬਾਅਦ ਵਿੱਚ ਉਹਨਾਂ ਦੀ ਰਿਪੋਰਟ ਫਿਰ ਕਰਵਾਈ ਗਈ ਜਿਹੜੀ ਕਿ ਪਾਜਟਿਵ ਆਈ ।

ਪੰਜਾਬੀ ਜਿੰਨਾ ਮਰਜ਼ੀ ਆਪਣੇ ਆਪ ਨੂੰ ਰੋਕਣ ਪਰ ਭੰਗੜਾ ਪੈ ਹੀ ਜਾਂਦਾ ਹੈ, ਦੇਖੋ ਕ੍ਰਿਕੇਟਰ ਸ਼ਿਖਰ ਧਵਨ ਦਾ ਇਹ ਵੀਡੀਓ

Shikhar Dhawan Shares His Bhangra Video With Son Zoravar

ਕੋਵਿਡ-19 ਦੀ ਮਹਾਂਮਾਰੀ ਦੇ ਚੱਲਦੇ ਸਾਰੇ ਕ੍ਰਿਕੇਟਰਸ ਨੂੰ ਅਣਚਾਹਿਆ ਬ੍ਰੇਕ ਮਿਲ ਗਿਆ ਹੈ । ਜਿਸਦੇ ਚੱਲਦੇ ਆਈ.ਪੀ. ਐੱਲ ਤੇ ਕਈ ਹੋਰ ਕ੍ਰਿਕੇਟ ਇਵੈਂਟਸ ਨੂੰ ਟਾਲ ਦਿੱਤਾ ਗਿਆ ਹੈ । ਭਾਰਤੀ ਕ੍ਰਿਕੇਟਰ ਸ਼ਿਖਰ ਧਵਨ ਵੀ ਲਾਕਡਾਊਨ ਦੇ ਚੱਲਦੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਇਸ ਸਮੇਂ ਦਾ ਪੂਰਾ ਲੁਤਫ ਉੱਠਾ ਰਹੇ ਨੇ । ਉਹ ਆਪਣੇ ਬੇਟੇ ਜ਼ੋਰਾਵਰ ਦੇ ਨਾਲ ਖੂਬ ਮਸਤੀ ਕਰ ਰਹੇ ਨੇ ।

 

View this post on Instagram

 

Dance ki asli jodi ?? Like father, like son! #tiktok

A post shared by Shikhar Dhawan (@shikhardofficial) on

ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣਾ ਇੱਕ ਹੋਰ ਨਵਾਂ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਬੇਟੇ ਜ਼ੋਰਾਵਰ ਦੇ ਨਾਲ ਭੰਗੜਾ ਪਾ ਰਹੇ ਨੇ । ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ, ਜਿਸਦੇ ਚੱਲਦੇ 9 ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ  । ਵੱਡੀ ਗਿਣਤੀ ‘ਚ ਫੈਨਜ਼ ਤੇ ਨਾਮੀ ਕ੍ਰਿਕੇਟਰ ਵੀ ਕਮੈਂਟ ਕਰ ਚੁੱਕੇ ਨੇ ।

 

View this post on Instagram

 

Peace & tranquility like a sense of belonging within your heart ❤️ @aesha.dhawan5

A post shared by Shikhar Dhawan (@shikhardofficial) on

ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੇ ਬੇਟੇ ਜ਼ੋਰਾਵਰ ਨਾਲ ‘ਡੈਡੀ ਕੂਲ’ ਗਾਣੇ ‘ਤੇ ਨੱਚਦੇ ਹੋਇਆ ਦਾ ਵੀਡੀਓ ਸ਼ੇਅਰ ਕੀਤਾ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਸੀ । ਉਹ ਆਪਣੀ ਪਤਨੀ ਆਇਸ਼ਾ ਦੇ ਨਾਲ ਵੀ ਵੀਡੀਓ ਬਣਾ ਕੇ ਵੀ ਸ਼ੇਅਰ ਕਰਦੇ ਰਹਿੰਦੇ ਨੇ ।

ਯੋਗਰਾਜ ਸਿੰਘ ਹੋਏ 62 ਸਾਲਾਂ ਦੇ, ਇਸ ਵਜ੍ਹਾ ਕਰਕੇ ਛੱਡਣਾ ਪਿਆ ਸੀ ਕ੍ਰਿਕੇਟ ਦਾ ਮੈਦਾਨ, ਪਰ ਅਦਾਕਾਰੀ ਦੇ ਖੇਤਰ ‘ਚ ਗੱਡੇ ਝੱਡੇ

Yograj Singh Birthday Special: Why did He leave cricket & started acting?

ਪੰਜਾਬੀ ਫ਼ਿਲਮੀ ਇੰਡਸਟਰੀ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਅੱਜ ਆਪਣਾ 62ਵਾਂ ਜਨਮ ਦਿਨ ਮਨਾ ਰਹੇ ਨੇ । ਉਨ੍ਹਾਂ ਦਾ ਜਨਮ 25 ਮਾਰਚ 1958 ਨੂੰ ਲੁਧਿਆਣਾ, ਪੰਜਾਬ ‘ਚ ਹੋਇਆ ਸੀ । ਉਨ੍ਹਾਂ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਬਤੌਰ ਕ੍ਰਿਕੇਟ ਖਿਡਾਰੀ ਕੀਤੀ ਸੀ । ਉਨ੍ਹਾਂ ਨੇ ਇੱਕ ਟੈਸਟ ਮੈਚ ਅਤੇ ਛੇ ਵਨ ਡੇਅ ਮੈਚ ਖੇਡ ਨੇ । ਉਨ੍ਹਾਂ ਨੇ ਨਿਊਜ਼ੀਲੈਂਡ ਵਿਰੁੱਧ ਆਪਣਾ ਕ੍ਰਿਕੇਟ ਕਰੀਅਰ ਸ਼ੁਰੂ ਕੀਤਾ ਸੀ । ਪਰ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਕ੍ਰਿਕੇਟ ਦਾ ਮੈਦਾਨ ਛੱਡਣਾ ਪਿਆ ਤੇ ਉਨ੍ਹਾਂ ਦਾ ਕ੍ਰਿਕੇਟ ਕਰੀਅਰ ਖਤਮ ਹੋ ਗਿਆ । ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਅਦਾਕਾਰੀ ਵੱਲ ਰੁੱਖ ਕੀਤਾ । ਉਨ੍ਹਾਂ ਦਾ ਸਾਥ ਦਿੱਤਾ ਪੰਜਾਬੀ ਫ਼ਿਲਮਾਂ ਨੇ । ਯੋਗਰਾਜ ਸਿੰਘ ਦੇ ਦਮਦਾਰ ਡਾਇਲਾਗ ਤੇ ਬਾਕਮਾਲ ਦੀ ਅਦਾਕਾਰੀ ਨੇ ਉਨ੍ਹਾਂ ਨੂੰ ਪੰਜਾਬ ਇੰਡਸਟਰੀ ਦੇ ਚਮਕਦਾ ਸਿਤਾਰਾ ਬਣਾ ਦਿੱਤਾ ।

80 ਦੇ ਦਹਾਕੇ ‘ਚ ਉਨ੍ਹਾਂ ਨੇ ਪਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕਮਾਲ ਦੇ ਰੋਲ ਕੀਤੇ । ਉਨ੍ਹਾਂ ਨੇ ਅਣਗਿਣਤੀ ਫ਼ਿਲਮਾਂ ‘ਚ ਕੰਮ ਕੀਤਾ ਜਿਵੇਂ ‘ਜੱਟ ਤੇ ਜ਼ਮੀਨ’, ‘ਕੁਰਬਾਨੀ ਜੱਟੀ ਦੀ’, ‘ਬਦਲਾ ਜੱਟੀ ਦਾ’, ‘ਇਨਸਾਫ’, ‘ਲਲਕਾਰਾ ਜੱਟੀ ਦਾ’, ’25 ਕਿਲੇ’, ‘ਜੱਟ ਪੰਜਾਬ ਦਾ’, ‘ਜ਼ਖਮੀ ਜਾਗੀਰਦਾਰ’, ‘ਨੈਣ ਪ੍ਰੀਤੋ ਦੇ’, ‘ਵਿਛੋੜਾ’, ‘ਵੈਰੀ’, ‘ਜੱਟ ਸੁੱਚਾ ਸਿੰਘ ਸੂਰਮਾ’, ‘ਅਣਖ ਜੱਟਾਂ ਦੀ’ ਤੇ ‘ਬਦਲਾ ਜੱਟੀ ਦਾ’, ‘ਲਲਕਾਰਾ ਜੱਟੀ ਦਾ’ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ । ਉਨ੍ਹਾਂ ਕਈ ਫ਼ਿਲਮਾਂ ‘ਚ ਖਲਨਾਇਕ ਦੇ ਰੋਲ ਵੀ ਨਿਭਾਏ ਨੇ ।

ਪਰ ਇੱਕ ਸਮਾਂ ਆਇਆ ਜਦੋਂ ਪੰਜਾਬੀ ਫ਼ਿਲਮ ਦਾ ਦੌਰ ਥੰਮ  ਗਿਆ ਸੀ । ਇਸ ਸਮੇਂ ਯੋਗਰਾਜ ਸਿੰਘ ਨੇ ਕਈ ਪੰਜਾਬੀ ਗੀਤਾਂ ਦੇ ਫਿਲਮਾਂਕਣ ‘ਚ ਵੀ ਕੰਮ ਕੀਤਾ । ਜਦੋਂ ਮੁੜ ਪੰਜਾਬੀ ਸਿਨੇਮਾ ਸਰਗਰਮ ਹੋਇਆ ਤਾਂ ਯੋਗਰਾਜ ਸਿੰਘ ਵੀ ਮੁੜ ਪਰਦੇ ‘ਤੇ ਛਾ ਗਏ । ਉਹ ਪੰਜਾਬੀ ਫਿਲਮਾਂ ‘ਗੋਰਿਆਂ ਨੂੰ ਦਫਾ ਕਰੋ’, ‘ਸੱਜਣ ਸਿੰਘ ਰੰਗਰੂਟ’, ਲੁੱਕਣ ਮੀਚੀ,ਯਾਰਾ ਵੇ, ਦੂਰਬੀਨ,ਤੇਰੀ ਮੇਰੀ ਜੋੜੀ ਤੇ ਅਰਦਾਸ ਕਰਾਂ ਵਰਗੀ ਕਈ ਫ਼ਿਲਮਾਂ ‘ਚ ਇਕ ਵਾਰ ਫਿਰ ਦਮਦਾਰ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ । ਖਬਰਾਂ ਦੀ ਮੰਨੀਏ ਤਾਂ ਉਹ ਕਮਲ ਹਸਨ ਦੀ ਫ਼ਿਲਮ ‘ਇੰਡੀਅਨ 2’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

ਹਰਭਜਨ ਸਿੰਘ ਨੇ ਆਪਣੇ ਸਾਥੀਆਂ ਨਾਲ ‘ਲੌਂਗ ਗਵਾਚਾ’ ਗੀਤ ਗਾ ਕੇ ਕਰਵਾਈ ਅੱਤ,ਵੀਡੀਓ ਕੀਤਾ ਸਾਂਝਾ

harbhajan bhajji

ਹਰਭਜਨ ਸਿੰਘ ਭੱਜੀ ਨੇ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਸਾਥੀਆਂ ਨਾਲ ਨਜ਼ਰ ਆ ਰਹੇ ਨੇ ਅਤੇ ‘ਲੌਂਗ ਗਵਾਚਾ’ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਹਰਭਜਨ ਸਿੰਘ ਨੇ ਲੂੰਗੀ ਪਾਈ ਹੋਈ ਹੈ ਉਹ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ ।ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ ।

ਹੋਰ ਵੇਖੋ:ਕ੍ਰਿਕੇਟਰ ਹਰਭਜਨ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਸਾਂਝੀਆਂ ਕੀਤੀਆਂ ਤਸਵੀਰਾਂ

https://www.instagram.com/p/B5zwsowhu3C/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਕਾਂਟੈਕਟ ਸਟਾਰ ਸਪੋਰਟਸ ਇੰਡੀਆ ਫਾਰ ਬੁਕਿੰਗ ਇਨ ਸ਼ਾਦੀ ਵਿਆਹ ਬਰਥਡੇ ਤੇ ਮੁੰਡਨ ਇਨ ਮੁੰਡੂ (ਕੇਰਲਾ ਟ੍ਰਡੀਸ਼ਨਲ) ਲੂੰਗੀ।

https://www.instagram.com/p/B5rZvN0BL-I/

ਹਰਭਜਨ ਸਿੰਘ ਜਿੱਥੇ ਕ੍ਰਿਕੇਟ ਦੇ ਖੇਤਰ ‘ਚ ਕਈ ਉਪਲਬਧੀਆਂ ਆਪਣੇ ਨਾਂਅ ਦਰਜ ਕਰਵਾ ਚੁੱਕੇ ਹਨ,ਉੱਥੇ ਹੀ ਉਹ ਗਾਇਕੀ ਦੇ ਖੇਤਰ ‘ਚ ਵੀ ਨਿੱਤਰ ਚੁੱਕੇ ਹਨ ਅਤੇ ਉਨ੍ਹਾਂ ਦੇ ਇੱਕ ਦੋ ਗੀਤ ਵੀ ਆ ਚੁੱਕੇ ਹਨ ।

https://www.instagram.com/p/B5Zel4ehIZo/

ਆਪਣੇ ਗਾਇਕੀ ਦੇ ਇਸ ਹੁਨਰ ਦਾ ਪ੍ਰਗਟਾਵਾ ਉਹ ਅਕਸਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਅਦਾਕਾਰਾ ਗੀਤਾ ਬਸਰਾ ਨਾਲ ਵਿਆਹ ਕਰਵਾਇਆ ਸੀ ਅਤੇ ਦੋਨਾਂ ਦੀ ਇੱਕ ਕਿਊਟ ਜਿਹੀ ਧੀ ਵੀ ਹੈ । ਜਿਸ ਦੇ ਵੀਡੀਓ ਅਤੇ ਤਸਵੀਰਾਂ ਉਹ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ।

ਕ੍ਰਿਕੇਟ ਦੇ ਮੈਦਾਨ ਤੋਂ ਬਾਅਦ ਹੁਣ ਇਹ ਕ੍ਰਿਕੇਟਰ ਫ਼ਿਲਮੀ ਦੁਨੀਆ ‘ਚ ਕਰਨ ਜਾ ਰਿਹਾ ਨਵੀਂ ਪਾਰੀ ਦੀ ਸ਼ੁਰੂਆਤ

irfan pathan

ਕ੍ਰਿਕੇਟਰ ਇਰਫਾਨ ਪਠਾਣ ਕ੍ਰਿਕੇਟ ਦੇ ਮੈਦਾਨ ਤੋਂ ਬਾਅਦ ਹੁਣ ਨਵੀਂ ਪਾਰੀ ਦੀ।  ਸ਼ੁਰੂਆਤ ਕਰਨ ਜਾ ਰਹੇ ਨੇ ।ਜੀ ਹਾਂ ਉਹ ਹੁਣ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਹਨ । ਇਰਫਾਨ ਇਸ ਦੀ ਸ਼ੁਰੂਆਤ ਤਮਿਲ ਸਿਨੇਮਾ ਤੋਂ ਕਰਨ ਜਾ ਰਹੇ ਨੇ । ਹਾਲਾਂਕਿ ਫ਼ਿਲਮ ਦੇ ਨਾਮ  ਦਾ ਕੋਈ ਵੀ ਖੁਲਾਸਾ ਨਹੀਂ ਹੋ ਸਕਿਆ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਲੀਡ ਰੋਲ ‘ਚ ਸਾਊਥ ਦੇ ਸੁਪਰ ਸਟਾਰ ਨਜ਼ਰ ਆਉਣਗੇ ।

ਹੋਰ ਵੇਖੋ:ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ ਨੇ ਮੀਡੀਆ ਤੋਂ ਬਣਾਈ ਦੂਰੀ, ਵ੍ਹੀਲਚੇਅਰ ’ਤੇ ਆਏ ਨਜ਼ਰ

ਉੱਧਰ ਟਰਬਨੇਟਰ ਹਰਭਜਨ ਸਿੰਘ ਵੀ ਤਮਿਲ ਸਿਨੇਮਾ ‘ਚ ਡੈਬਿਊ ਕਰਨ ਵਾਲੇ ਹਨ ।

cricketer irfan in film के लिए इमेज परिणाम

ਇਰਫਾਨ ਦੀ ਫ਼ਿਲਮ ਦਾ ਨਿਰਦੇਸ਼ਨ ਅਜੈਗਜ਼ਨਮੁਥੁ ਕਰ ਰਹੇ ਨੇ ।ਜਿਨ੍ਹਾਂ ਨੇ ਇਸ ਖ਼ਬਰ ਨੂੰ ਟਵਿੱਟਰ ਤੇ ਸਾਂਝਾਂ ਕੀਤਾ ਹੈ ।ਕ੍ਰਿਕੇਟ ਦੇ ਮੈਦਾਨ ‘ਚ ਆਪਣੀ ਖੇਡ ਨਾਲ ਲੋਕਾਂ ਦਾ ਜਿੱਤਣ  ਵਾਲੇ ਇਰਫਾਨ ਪਠਾਣ ਹੁਣ ਫ਼ਿਲਮੀ ਦੁਨੀਆ ‘ਚ ਕਿੰਨਾ ਕੁ ਕਮਾਲ ਕਰ ਪਾਉਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।

ਲੋਕਾਂ ਨੂੰ ਆਟੋਗ੍ਰਾਫ ਦੇਣ ਵਾਲੇ ਵਿਰਾਟ ਕੋਹਲੀ ਨੇ ਜਦੋਂ ਇਸ ਬੱਚੇ ਤੋਂ ਲਿਆ ਉਸ ਦਾ ਆਟੋਗ੍ਰਾਫ

virat and anushka sharma
ਕ੍ਰਿਕੇਟਰ ਵਿਰਾਟ ਕੋਹਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਵਿਰਾਟ ਕੋਹਲੀ ਅਨੁਸ਼ਕਾ ਸ਼ਰਮਾ ਨਾਲ ਨਜ਼ਰ ਆ ਰਹੇ ਨੇ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਵਿਰਾਟ ਇੱਕ ਬੱਚੇ ਤੋਂ ਆਪਣੀ ਟੀ-ਸ਼ਰਟ ‘ਤੇ ਆਟੋਗ੍ਰਾਫ ਲੈਂਦੇ ਹੋਏ ਨਜ਼ਰ ਆ ਰਹੇ ਨੇ ।
ਇਸ ਬੱਚੇ ਦਾ ਨਾਂਅ ਆਦੀ ਹੈ ਅਤੇ ਜਦੋਂ ਇਸ ਬੱਚੇ ਨੇ ਵਿਰਾਟ ਕੋਹਲੀ ਨੂੰ ਆਟੋਗ੍ਰਾਫ ਦਿੱਤਾ ਤਾਂ ਟੀਮ ਇੰਡੀਆ ਦਾ ਹਰ ਮੈਂਬਰ ਇਸ ਬੱਚੇ ਦਾ ਆਟੋਗ੍ਰਾਫ ਲੈਣ ਲਈ ਉਤਾਵਲਾ ਨਜ਼ਰ ਆਇਆ । ਕਿਸੇ ਨੇ ਆਪਣੀ ਬਾਂਹ ‘ਤੇ ਕਿਸੇ ਨੇ ਬੈਟ ਅਤੇ ਕਿਸੇ ਨੇ ਬਾਲ ‘ਤੇ ਇਸ ਬੱਚੇ ਦਾ ਆਟੋਗ੍ਰਾਫ ਲਿਆ । ਆਦੀ ਆਪਣੇ ਆਟੋਗ੍ਰਾਫ ਨੂੰ ਲੈ ਕੇ ਏਨਾਂ ਮਸ਼ਹੂਰ ਹੋ ਚੁੱਕਿਆ ਹੈ ਕਿ ਉਸ ਦਾ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ । ਵਿਰਾਟ ਕੋਹਲੀ ਦੇ ਨਾਲ ਇਸ ਮੌਕੇ ਅਨੁਸ਼ਕਾ ਸ਼ਰਮਾ ਵੀ ਨਜ਼ਰ ਆ ਰਹੇ ਸਨ ।

 

ਕ੍ਰਿਕੇਟਰ ਹਰਭਜਨ ਸਿੰਘ ਨੇ ਜਨਮ ਦਿਨ ਤੋਂ ਬਾਅਦ ਇਹ ਤਸਵੀਰ ਸਾਂਝੀ ਕਰ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ 

harbhajan singh

ਕ੍ਰਿਕੇਟਰ ਹਰਭਜਨ ਸਿੰਘ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਉਨ੍ਹਾਂ ਨੇ ਆਪਣੀ ਪਤਨੀ ਅਤੇ ਧੀ ਨਾਲ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਹਰਭਜਨ ਸਿੰਘ ਆਪਣੇ ਬਰਥਡੇ ‘ਤੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਦਿੱਤੀ ਵਧਾਈ ‘ਤੇ ਆਪਣੇ ਪ੍ਰੰਸਸਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ ਟੀਮ ਇੰਡੀਆ ਦੇ ਆਫ ਸਪਿੱਨਰ ਹਰਭਜਨ ਸਿੰਘ 3 ਜੁਲਾਈ ਨੂੰ 39 ਸਾਲ ਦੇ ਹੋ ਗਏ ਹਨ।

https://www.instagram.com/p/BzU4PNvhQgE/

ਹਰਭਜਨ ਸਿੰਘ ਨੂੰ ਕ੍ਰਿਕਟ ਇਤਿਹਾਸ ਦੇ ਟੌਪ ਆਫ ਸਪਿੱਨਰ ਵਿਚੋਂ ਇਕ ਮੰਨਿਆ ਜਾਂਦਾ ਹੈ। ਗੇਂਦਬਾਜੀ ਦੇ ਨਾਲ ਨਾਲ ਭੱਜੀ ਨੇ ਬੱਲੇਬਾਜ਼ੀ ਵਿਚ ਵੀ ਆਪਣਾ ਨਾਮ ਬਣਾਇਆ ਹੈ। ਭਾਰਤ ਦੇ ਸਭ ਤੋਂ ਸਫ਼ਲ ਸਪਿੱਨਰਾਂ ਵਿਚੋਂ ਹਰਭਜਨ ਦਾ ਨਾਮ ਦੂਜੇ ਨੰਬਰ ਤੇ ਹੈ। ਟੈਸਟ ਕ੍ਰਿਕਟ ਵਿਚ ਹਰਭਜਨ ਸਿੰਘ ਨੇ ਸਭ ਤੋਂ ਜ਼ਿਆਦਾ 417 ਵਿਕਟਾਂ ਲਈਆਂ ਹਨ।

https://www.instagram.com/p/BzfhGxph9nt/

ਮਾਰਚ 2001 ਵਿਚ ਹਰਭਜਨ ਨੇ ਆਸਟ੍ਰੇਲੀਆ ਦੇ ਖਿਲਾਫ਼ ਦੂਸਰੇ ਟੈਸਟ ਦੇ ਪਹਿਲੇ ਦਿਨ ਪਹਿਲੀ ਟੈਸਟ ਹੈਟਰਿਕ ਲਈ ਸੀ। ਆਸਟ੍ਰੇਲੀਆ ਦੇ ਖਿਲਾਫ਼ ਸਾਲ 2000-2001 ਦੀ ਘਰੇਲੂ ਸੀਰੀਜ਼ ਨੂੰ ਭਾਰਤੀ ਕ੍ਰਿਕਟ ਇਤਿਹਾਸ ਵਿਚ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਸੀਰੀਜ਼ ਵਿਚ ਭਾਰਤ ਦੀ ਸ਼ਾਨਦਾਰ ਵਾਪਸੀ ਦੇ ਲਈ ਹਰਭਜਨ ਸਿੰਘ ਨੂੰ ਕ੍ਰੈਡਿਟ ਜਾਂਦਾ ਹੈ ਜਿਹਨਾਂ ਨੇ ਸੀਰੀਜ਼ ਵਿਚ 32 ਵਿਕੇਟਾਂ ਲਈਆਂ ਸਨ ਇਹ ਤਿੰਨ ਟੈਸਟ ਦੀ ਸੀਰੀਜ ਵਿਚ ਸਪਿੱਨਰ ਦੇ ਸਭ ਤੋਂ ਜ਼ਿਆਦਾ ਵਿਕੇਟ ਹਨ।

https://www.instagram.com/p/BzS_OiNhiLj/