ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਹਨ ਅਜੀਬ ਆਦਤਾਂ, ਜਾਣ ਕੇ ਹੋ ਜਾਓਗੇ ਹੈਰਾਨ

ਬਾਲੀਵੁੱਡ ਵਿੱਚ ਬਹੁਤ ਸਾਰੇ ਅਜਿਹੇ ਸਿਤਾਰੇ ਹਨ, ਜਿਹੜੇ ਆਮ ਲੋਕਾਂ ਵਾਂਗ ਕਈ ਅਜੀਬੋ ਗਰੀਬ ਆਦਤਾਂ ਦੇ ਸ਼ਿਕਾਰ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਕੁਝ ਫ਼ਿਲਮੀ ਸਿਤਾਰਿਆਂ ਦੀਆਂ ਇਸੇ ਤਰ੍ਹਾਂ ਦੀਆਂ ਕੁਝ ਆਦਤਾਂ ਬਾਰੇ ਦੱਸਾਂਗੇ, ਜਿਨ੍ਹਾਂ ਤੋਂ ਇਹ ਸਿਤਾਰੇ ਚਾਹੁੰਦੇ ਹੋਏ ਵੀ ਪਿੱਛਾ ਨਹੀਂ ਛੁਡਾ ਸਕੇ । ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਆਈਸਕਰੀਮ ਖਾਣਾ ਬਹੁਤ ਪਸੰਦ ਹੈ । ਪਰ ਸ਼ਾਹਰੁਖ ਖ਼ਾਨ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੂੰ ਆਈਸ ਕਰੀਮ ਖਾਣ ਤੋਂ ਬਹੁਤ ਪਰਹੇਜ਼ ਹੈ ।

ਦੁਨੀਆ ਵਿੱਚ ਸ਼ਾਹਰੁਖ ਖ਼ਾਨ ਹੀ ਅਜਿਹੇ ਸ਼ਖਸ ਹੋਣਗੇ ਜਿਸ ਨੂੰ ਆਈਸ ਕਰੀਮ ਤੋਂ ਸਖਤ ਇਤਰਾਜ਼ ਹੈ । ਸ਼ਾਹਰੁਖ ਖ਼ਾਨ ਨੂੰ ਇਹ ਬਿਲਕੁਲ ਪਸੰਦ ਨਹੀਂ ਕਿ ਕੋਈ ਖ਼ਾਣਾ ਖਾਂਦੇ ਹੋਏ ਉਹਨਾਂ ਦੀ ਤਸਵੀਰ ਖਿੱਚੇ । ਸ਼ਾਹਰੁਖ ਨੂੰ ਗੈਜੇਟ ਤੇ ਗੇਮ ਖੇਡਣ ਦਾ ਬਹੁਤ ਸ਼ੌਂਕ ਹੈ ।

https://www.instagram.com/p/BgTT6q1AVqp/

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਰਾਣੀ ਮੁਖਰਜੀ ਨੂੰ ਸਿਗਰੇਟ ਪੀਣ ਦੀ ਆਦਤ ਹੈ । ਰਾਣੀ ਮੁਖਰਜੀ ਚੇਨ ਸਮੋਕਰ ਹੈ । ਰਾਣੀ ਮੁਖਰਜੀ ਦੀ ਸਵੇਰ ਦੀ ਸ਼ੁਰੂਆਤ ਚਾਹ ਦੀ ਥਾਂ ਤੇ ਸਿਗਰੇਟ ਦੇ ਕੱਸ਼ ਨਾਲ ਹੁੰਦੀ ਹੈ । ਰਾਣੀ ਚਾਹੁੰਦੇ ਹੋਏ ਵੀ ਇਸ ਆਦਤ ਤੋਂ ਛੁਟਕਾਰਾ ਨਹੀਂ ਪਾ ਸਕੀ ।

https://www.instagram.com/p/CBGyvouBWvn/

ਸੁਸ਼ਮਿਤਾ ਸੇਨ ਦੀਆਂ ਆਦਤਾਂ ਲੋਕਾਂ ਨਾਲੋਂ ਬਹੁਤ ਵੱਖ ਹਨ । ਸੁਸ਼ਮਿਤਾ ਸੇਨ ਨੂੰ ਸੱਪਾਂ ਨਾਲ ਬਹੁਤ ਪਿਆਰ ਹੈ । ਖ਼ਬਰਾਂ ਮੁਤਾਬਿਕ ਉਹਨਾਂ ਨੇ ਘਰ ਵਿੱਚ ਅਜਗਰ ਪਾਲਿਆ ਹੋਇਆ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਸੂਰਜ ਦੀ ਰੋਸ਼ਨੀ ਵਿੱਚ ਨਹਾਉਣਾ  ਬਹੁਤ ਪਸੰਦ ਹੈ ਇਸ ਲਈ ਉਹਨਾਂ ਨੇ ਛੱਤ ਤੇ ਖ਼ਾਸ ਬਾਥਰੂਮ ਬਣਾਇਆ ਹੋਇਆ ਹੈ ।

https://www.instagram.com/p/B4k02ILplxB/

ਸ਼ਾਹਿਦ ਕਪੂਰ ਨੂੰ ਕੌਫੀ ਪੀਣ ਦੀ ਆਦਤ ਹੈ । ਉਹ ਦੁਨੀਆ ਭਰ ਵਿੱਚ ਮਿਲਣ ਹਰ ਕੌਫੀ ਦਾ ਸਵਾਦ ਚੱਖ ਚੁੱਕੇ ਹਨ । ਸ਼ਾਹਿਦ ਦਿਨ ਵਿੱਚ 10 ਕੱਪ ਕੌਫੀ ਪੀ ਲੈਂਦੇ ਹਨ ।

https://www.instagram.com/p/CBGdIwHJTna/
ਕਰੀਨਾ ਕਪੂਰ ਨੂੰ ਆਪਣੇ ਨਹੁੰ ਚਬਾਉਣ ਦੀ ਆਦਤ ਹੈ । ਉਹਨਾਂ ਨੂੰ ਆਪਣੇ ਨਹੁੰਆਂ ਤੇ ਨੇਲ-ਪਾਲਿਸ਼ ਲਗਾਉਣਾ ਬਹੁਤ ਪਸੰਦ ਹੈ ਪਰ ਉਹ ਆਪਣੇ ਹੀ ਨਹੁੰਆਂ ਨੂੰ ਚਬਾ ਦਿੰਦੀ ਹੈ ।

https://www.instagram.com/p/CA9kVXbjmol/

ਸੰਨੀ ਲਿਓਨੀ ਨੂੰ ਆਪਣੇ ਪੈਰ ਵਾਰ ਵਾਰ ਧੋਣ ਦੀ ਆਦਤ ਹੈ । ਸੰਨੀ ਸ਼ੁਟਿੰਗ ਤੇ ਹੋਵੇ ਜਾਂ ਘਰ ਹਰ 15 ਮਿੰਟ ਬਾਅਦ ਆਪਣੇ ਪੈਰ ਧੋਂਦੀ ਹੈ ।
ਵਿਦਿਆ ਬਾਲਨ ਨੂੰ ਆਪਣੇ ਕੋਲ ਫੋਨ ਰੱਖਣਾ ਪਸੰਦ ਨਹੀਂ । ਵਿਦਿਆ ਮੋਬਾਈਲ ਫੋਨ ਨੂੰ ਸਭ ਤੋਂ ਵੱਡੀ ਸਜਾ ਮੰਨਦੀ ਹੈ ।

ਸ਼ੌਹਰਤ ਦੇ ਨਾਲ ਨਾਲ ਜ਼ਾਇਦਾਦ ਦੇ ਮਾਮਲੇ ’ਚ ਵੀ ਆਪਣੇ ਭਰਾਵਾਂ ਤੋਂ ਕੋਹਾਂ ਅੱਗੇ ਹਨ ਇਹ ਅਦਾਕਾਰ

ਕਿਸੇ ਪ੍ਰਸ਼ੰਸਕ ਨੂੰ ਉਸ ਦੇ ਫੈਵਰੇਟ ਹੀਰੋ ਹੀਰੋਇਨ ਦੀ ਹਰ ਆਦਤ ਜਾਂ ਪਸੰਦ ਦਾ ਪਤਾ ਹੁੰਦਾ ਹੈ । ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਆਪਣੀ ਪਸੰਦ ਦੇ ਅਦਾਕਾਰ ਦੇ ਪਰਿਵਾਰ ਬਾਰੇ ਜਾਣਦੇ ਹੋਣਗੇ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਾਗੇ ਉਹਨਾਂ ਅਦਾਕਾਰਾਂ ਬਾਰੇ ਜਿਹੜੇ ਸ਼ੌਹਰਤ ਦੇ ਨਾਲ ਨਾਲ ਦੌਲਤ ਦੇ ਮਾਮਲੇ ਵਿੱਚ ਵੀ ਆਪਣੇ ਭਰਾਵਾਂ ਤੋਂ ਕੋਹਾਂ ਅੱਗੇ ਹਨ ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਲਮਾਨ ਖ਼ਾਨ ਤੇ ਉਹਨਾਂ ਦੇ ਭਰਾ ਸੋਹੇਲ ਖ਼ਾਨ ਤੇ ਅਰਬਾਜ਼ ਖ਼ਾਨ ਬਾਰੇ । ਸਲਮਾਨ ਦੇ ਦੋਹਾਂ ਭਰਾਵਾਂ ਨੂੰ ਫ਼ਿਲਮਾਂ ਵਿੱਚ ਸਲਮਾਨ ਖ਼ਾਨ ਵਰਗੀ ਪਹਿਚਾਣ ਨਹੀਂ ਮਿਲੀ ਪਰ ਦੌਲਤ ਦੇ ਮਾਮਲੇ ਵਿੱਚ ਸਲਮਾਨ ਖ਼ਾਨ ਆਪਣੇ ਭਰਾਵਾਂ ਤੋਂ ਕਾਫੀ ਅੱਗੇ ਹਨ ।ਸਲਮਾਨ ਖ਼ਾਨ ਦੀ ਕੁਲ ਜ਼ਾਇਦਾਦ 310 ਮਿਲੀਅਨ ਡਾਲਰ ਹੈ, ਜਦੋਂ ਕਿ ਸੋਹੇਲ ਖ਼ਾਨ ਦੀ ਕੁਲ ਜ਼ਾਇਦਾਦ 10 ਮਿਲੀਅਨ ਡਾਲਰ ਹੈ ।


ਦੂਜੇ ਨੰਬਰ ਤੇ ਅਜੇ ਦੇਵਗਨ ਆਉਂਦੇ ਹਨ । ਅਜੇ ਦੇਵਗਨ ਬਾਲੀਵੁੱਡ ਦੇ ਵੱਡੇ ਅਦਾਕਾਰ ਹਨ । ਪਰ ਉਹਨਾਂ ਦੇ ਭਰਾ ਅਨਿਲ ਦੇਵਗਨ ਵੀ ਇੰਡਸਟਰੀ ਵਿੱਚ ਹਨ । ਇਹ ਬਹੁਤ ਘੱਟ ਲੋਕ ਜਾਣਦੇ ਹਨ । ਅਨਿਲ ਫ਼ਿਲਮ ਡਾਇਰੈਕਟਰ ਹਨ । ਉਹਨਾਂ ਨੇ ਕਈ ਫ਼ਿਲਮਾਂ ਡਾਇਰੈਕਟ ਕੀਤੀਆਂ ਹਨ ਪਰ ਉਹਨਾਂ ਨੂੰ ਜ਼ਿਆਦਾ ਕਾਮਯਾਬੀ ਨਹੀਂ ਮਿਲੀ ਜਿੰਨ੍ਹੀ ਅਜੇ ਦੇਵਗਨ ਨੂੰ ਮਿਲੀ ਹੈ । ਅਜੇ ਦੌਲਤ ਦੇ ਮਾਮਲੇ ਵਿੱਚ ਵੀ ਅਨਿਲ ਤੋਂ ਕਈ ਗੁਣਾ ਅੱਗੇ ਹਨ । ਅਜੇ ਦੇਵਗਨ 30 ਮਿਲੀਅਨ ਡਾਲਰ ਜ਼ਾਇਦਾਦ ਦੇ ਮਾਲਕ ਹਨ ਜਦੋਂ ਕਿ ਅਨਿਲ 1 ਮਿਲੀਅਨ ਡਾਲਰ ਜ਼ਾਇਦਾਦ ਦੇ ਮਾਲਕ ਹਨ ।


ਅਨਿਲ ਕਪੂਰ ਬਾਲੀਵੁੱਡ ਦੇ ਐਵਰਗਰੀਨ ਅਦਾਕਾਰ ਹਨ ਪਰ ਉਹਨਾਂ ਦੇ ਭਰਾ ਸੰਜੇ ਕਪੂਰ ਨੂੰ ਉਹਨਾਂ ਜਿੰਨ੍ਹੀ ਕਾਮਯਾਬੀ ਨਹੀਂ ਮਿਲੀ । ਅਨਿਲ ਕਪੂਰ ਦੀ ਕੁੱਲ ਜ਼ਾਇਦਾਦ 12 ਮਿਲੀਅਨ ਡਾਲਰ ਹੈ ਜਦੋਂ ਕਿ ਸੰਜੇ ਕਪੂਰ 5 ਮਿਲੀਅਨ ਡਾਲਰ ਜ਼ਾਇਦਾਦ ਦੇ ਮਾਲਕ ਹਨ ।

ਅਨੁਪਮ ਖੇਰ ਨੇ 500 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਜਦੋਂ ਕਿ ਉਹਨਾਂ ਦੇ ਛੋਟੇ ਭਰਾ ਰਾਜੂ ਖੇਰ ਨੇ ਵੀ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਸੀ ਪਰ ਉਹ ਅਨੁਪਮ ਵਾਂਗ ਕਾਮਯਾਬ ਨਹੀ ਹੋਏ । ਅਨੁਪਮ ਦੀ ਕੁਲ ਜ਼ਾਇਦਾਦ 70 ਮਿਲੀਅਨ ਡਾਲਰ ਦੀ ਹੈ ਜਦੋਂ ਕਿ ਉਹਨਾਂ ਦੇ ਭਰਾ ਰਾਜੂ ਖੇਰ ਦੀ ਜ਼ਾਇਦਾਦ 5 ਮਿਲੀਅਨ ਡਾਲਰ ਹੈ ।

ਫ਼ਿਲਮਾਂ ‘ਚ ਕਰੋੜਾਂ ਰੁਪਏ ਦੇ ਵਰਤੇ ਜਾਂਦੇ ਹਨ ਕੱਪੜੇ, ਬਾਅਦ ਵਿੱਚ ਹੁੰਦਾ ਹੈ ਇਹ ਹਾਲ 

ਬਾਲੀਵੁੱਡ ਫ਼ਿਲਮਾਂ ਨੂੰ ਬਨਾਉਣ ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ । ਨਾਂ ਸਿਰਫ ਫ਼ਿਲਮਾਂ ਦੇ ਸੈੱਟ ਤੇ ਬਲਕਿ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਦੇ ਕੱਪੜਿਆਂ ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ । ਕਈ ਵਾਰ ਤਾਂ ਇਸ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਹਨ ਕਿ ਆਮ ਲੋਕ ਵੀ ਉਹਨਾਂ ਕੱਪੜਿਆਂ ਦੀ ਕਾਪੀ ਕਰਨ ਲੱਗ ਜਾਂਦੇ ਹਨ । ਪਰ ਫ਼ਿਲਮਾਂ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇਹਨਾਂ ਕੱਪੜਿਆਂ ਦਾ ਕੀ ਕੀਤਾ ਜਾਂਦਾ ਹੈ ਇਹ ਸਵਾਲ ਹਰ ਇੱਕ ਦੇ ਮਨ ਵਿੱਚ ਆਉਂਦਾ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਾਂਗੇ ਕਿ ਇਹਨਾਂ ਕੱਪੜਿਆਂ ਦਾ ਕੀ ਕੀਤਾ ਜਾਂਦਾ ਹੈ । ਰਣਵੀਰ ਤੇ ਦੀਪਿਕਾ ਦੀ ਫ਼ਿਲਮ ਬਾਜੀਰਾਵ ਮਸਤਾਨੀ ਬਾਕਸ ਆਫ਼ਿਸ ਤੇ ਸੁਪਰ ਹਿੱਟ ਰਹੀ ਹੈ । ਇਸ ਫ਼ਿਲਮ ਦਾ ਗਾਣਾ ਨਜ਼ਰ ਜੋ ਤੇਰੀ ਲਾਗੇ ਹਿੱਟ ਰਿਹਾ ਹੈ । ਇਸ ਗਾਣੇ ਵਿੱਚ ਦੀਪਿਕਾ ਨੇ ਗੋਲਡ ਰੰਗ ਦੀ ਡ੍ਰੈਸ ਪਾਈ ਹੋਈ ਸੀ । ਇਸ ਡ੍ਰੈਸ ਨੂੰ ਫ਼ਿਲਮ ਦੇ ਪ੍ਰੋਡਕਸ਼ਨ ਹਾਊਸ ਵਿੱਚ ਸਾਂਭ ਕੇ ਰੱਖਿਆ ਗਿਆ ਹੈ ।

Deepika
Deepika

ਫ਼ਿਲਮ ਬੰਟੀ ਤੇ ਬੱਬਲੀ ਵਿੱਚ ਅਭਿਸ਼ੇਕ ਬੱਚਨ ਤੇ ਅਮਿਤਾਭ ਬੱਚਨ ਦੇ ਨਾਲ ਐਸ਼ਵਰਿਆ ਰਾਏ ਬੱਚਨ ਨੇ ਕਜਰਾਰੇ ਕਜਰਾਰੇ ਵਿੱਚ ਨਾਂ ਦਾ ਗਾਣਾ ਕੀਤਾ ਸੀ ਇਸ ਗਾਣੇ ਵਿੱਚ ਐਸ਼ਵਰਿਆ ਨੇ ਲਹਿੰਗਾ ਪਾਇਆ ਹੋਇਆ ਸੀ । ਇਸ ਲਹਿੰਗੇ ਦੀ ਵਰਤੋਂ ਕਈ ਸਾਲ ਬਾਅਦ ਫ਼ਿਲਮ ਬੈਂਡ ਬਾਜਾ ਬਾਰਾਤ ਦੇ ਗਾਣੇ ਵਿੱਚ ਕੀਤੀ ਗਈ ਸੀ ।

ਮੁਜ ਸੇ ਸ਼ਾਦੀ ਕਰੋਗੀ ਫ਼ਿਲਮ ਦੇ ਇੱਕ ਗਾਣੇ ਵਿੱਚ ਸਲਮਾਨ ਖ਼ਾਨ ਨੇ ਇੱਕ ਤੋਲੀਏ ਦੀ ਵਰਤੋਂ ਕੀਤੀ ਸੀ ਜਿਸ ਨੂੰ ਕਿ ਬਾਅਦ ਵਿੱਚ ਡੇਢ ਲੱਖ ਵਿੱਚ ਨੀਲਾਮ ਕੀਤਾ ਗਿਆਂ ਸੀ । ਇਹ ਸਾਰੀ ਰਾਸ਼ੀ ਇੱਕ ਸਮਾਜ ਸੇਵੀ ਸੰਸਥਾ ਨੂੰ ਦਿੱਤੀ ਗਈ ਸੀ ।

Salman Khan
Salman Khan

ਫ਼ਿਲਮ ਬਾਂਬੇ ਵੈਲਵੇਟ ਵਿੱਚ ਅਨੁਸ਼ਕਾ ਸ਼ਰਮਾ ਨੇ ਇੱਕ ਗਾਊਨ ਪਾਇਆ ਸੀ । ਉਹਨਾਂ ਦੇ ਇਸ ਗਾਊਨ ਨੇ ਕਾਫੀ ਸੁਰਖੀਆ ਵਟੋਰੀਆ ਸਨ । ਕਿਹਾ ਜਾਂਦਾ ਹੈ ਕਿ ਇਸ ਗਾਊਨ ਦਾ ਵਜਨ 35 ਕਿਲੋ ਸੀ । ਕਿਹਾ ਜਾਂਦਾ ਹੈ ਕਿ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਇਸ ਗਾਉਨ ਨੂੰ ਮਨੀਸ਼ ਮਲਹੋਤਰਾ ਨੇ ਵਾਪਿਸ ਲੈ ਲਿਆ ਸੀ ।

Anushka
Anushka

 

ਸ਼ੋਸ਼ਲ ਮੀਡੀਆ ‘ਤੇ ‘ਮੌਲਾ’ ਗੀਤ ਨਾਲ ਵਾਇਰਲ ਹੋਏ ਬੱਚੇ ਜਸ਼ਨਪ੍ਰੀਤ ਦੀ ਤਾਲੀਮ ਨਹੀਂ ਹੈ ਆਮ, ਦੇਖੋ ਵੀਡੀਓ

jashanpreet singh maula song viral kid harwinder harry brother

ਸ਼ੋਸ਼ਲ ਮੀਡੀਆ ‘ਤੇ ‘ਮੌਲਾ’ ਗੀਤ ਨਾਲ ਵਾਇਰਲ ਹੋਏ ਬੱਚੇ ਜਸ਼ਨਪ੍ਰੀਤ ਦੀ ਤਾਲੀਮ ਨਹੀਂ ਹੈ ਆਮ, ਦੇਖੋ ਵੀਡੀਓ : ਸ਼ੋਸ਼ਲ ਮੀਡੀਆ ਅਜਿਹਾ ਪਲੈਟਫਾਰਮ ਬਣ ਚੁੱਕਿਆ ਹੈ ਜਿਸ ‘ਤੇ ਹਰ ਇੱਕ ਨੂੰ ਆਪਣੇ ਹੁਨਰ ਦਿਖਾਉਣ ਦਾ ਮੌਕਾ ਮਿਲਦਾ ਹੈ। ਵੱਡੀ ਗਿਣਤੀ ਤੱਕ ਪਹੁੰਚ ਕਰਨ ਲਈ ਸ਼ੋਸ਼ਲ ਮੀਡੀਆ ਬਹੁਤ ਹੀ ਵੱਡਾ ਸਾਧਨ ਹੈ। ਹਰ ਰੋਜ਼ ਹੀ ਕਈ ਅਜਿਹੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਹੁੰਦੀਆਂ ਰਹਿੰਦੀਆਂ ਹਨ ਜਿਸ ਕਰਕੇ ਇੱਕ ਆਮ ਵਿਅਕਤੀ ਨੂੰ ਆਪਣੇ ਟੈਲੇਂਟ ਕਰਕੇ ਅੱਗੇ ਆਉਣ ਦਾ ਮੌਕਾ ਮਿਲਦਾ ਹੈ। ਅਜਿਹਾ ਹੀ ਕੁਝ ਹੋਇਆ ਹੈ ਨਾਭਾ ਦੇ ਪਿੰਡ ਹਰੀ ਗੜ੍ਹ ਦੇ ਰਹਿਣ ਵਾਲੇ ਜਸ਼ਨ ਪ੍ਰੀਤ ਨਾਲ। ਜਿਸ ਦੀ ਉਮਰ ਤਾਂ ਮਹਿਜ਼ 11 ਸਾਲ ਹੈ ਪਰ ਗਾਇਕੀ ‘ਚ ਵੱਡੇ ਵੱਡੇ ਉਸ ਦੇ ਅੱਗੇ ਖੜਨ ‘ਚ ਕਤਰਾਉਂਦੇ ਹੋਣਗੇ। ਕੁਝ ਦਿਨ ਪਹਿਲਾਂ ਜਸ਼ਨ ਪ੍ਰੀਤ ਦੀ ‘ਮੌਲਾ’ ਗੀਤ ਗਾਉਂਦਿਆਂ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਜਸ਼ਨ ਪ੍ਰੀਤ ਸੁਰਖੀਆਂ ‘ਚ ਛਾ ਗਿਆ।

ਦੱਸ ਦਈਏ ਮੌਲਾ ਗੀਤ ਹਰਵਿੰਦਰ ਹੈਰੀ ਵੱਲੋਂ ਪੀਟੀਸੀ ਸਟੂਡੀਓ ‘ਚ ਗਾਇਆ ਗਿਆ ਹੈ। ਤੇ ਜਸ਼ਨ ਪ੍ਰੀਤ ਹਰਵਿੰਦਰ ਹੈਰੀ ਦੇ ਚਾਚਾ ਜੀ ਦਾ ਬੀਟਾ ਹੀ ਹੈ। ਜਸ਼ਨ ਨੂੰ ਗਾਇਕੀ ਦੀ ਗੁੜਤੀ ਉਸ ਦੇ ਪਿਤਾ ਤੋਂ ਹੀ ਮਿਲੀ ਹੈ। ਜਸ਼ਨਪ੍ਰੀਤ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਉਸ ਨੂੰ ਅਚਾਨਕ ਗਾਏ ਗੀਤ ਨੂੰ ਇੰਨ੍ਹਾਂ ਪਿਆਰ ਮਿਲਣ ‘ਤੇ ਉਹ ਬਹੁਤ ਖੁਸ਼ ਹੈ।

ਜਿੱਥੇ ਸ਼ੋਸ਼ਲ ਮੀਡੀਆ ਰਾਹੀਂ ਲੋਕ ਬਿਨਾਂ ਕਿਸੇ ਸੁਰ ਤਾਲ ਵਾਲੇ ਲੋਕਾਂ ਨੂੰ ਸਿਰ ‘ਤੇ ਚੁੱਕ ਲੈਂਦੇ ਹਨ ਉੱਥੇ ਹੀ ਅਜਿਹੇ ਦਰਸ਼ਕ ਵੀ ਮੌਜੂਦ ਹਨ ਜਿਹੜੇ ਅਜਿਹੀ ਚੰਗੀ ਗਾਇਕੀ ਤੇ ਗਾਣਿਆਂ ਨੂੰ ਵੀ ਪਸੰਦ ‘ਤੇ ਸ਼ੇਅਰ ਕਰਦੇ ਹਨ।

ਹੋਰ ਵੇਖੋ :  ਗੁਰਪ੍ਰੀਤ ਘੁੱਗੀ ਨੂੰ ਫਿਲਮ ਦੇ ਸੈੱਟ ‘ਤੇ ਚੜ੍ਹਿਆ ਇਹ ਕਿਹੋ ਜਿਹਾ ਬੁਖਾਰ, ਦੇਖੋ ਵੀਡੀਓ

ਸੰਨੀ ਦਿਓਲ ਦੀ ਡੈਬਿਊ ਫ਼ਿਲਮ ਰਹੀ ਸੀ ਸੁਪਰ ਹਿੱਟ, ਕੀ ਪੁੱਤਰ ਕਰਨ ਦਿਓਲ ਦਾ ਵੀ ਚੱਲੇਗਾ ਪਰਦੇ ‘ਤੇ ਜਾਦੂ

karan deol debut movie pal pal dil ke paas new poster sunny deol

ਸੰਨੀ ਦਿਓਲ ਦੀ ਡੈਬਿਊ ਫ਼ਿਲਮ ਰਹੀ ਸੀ ਸੁਪਰ ਹਿੱਟ, ਕੀ ਪੁੱਤਰ ਕਰਨ ਦਿਓਲ ਦਾ ਵੀ ਚੱਲੇਗਾ ਪਰਦੇ ‘ਤੇ ਜਾਦੂ : ਬਲੀਵੁੱਡ ਦੇ ਹੀਮੈਨ ਕਹੇ ਜਾਣ ਵਾਲੇ ਧਰਮਿੰਦਰ ਦਿਓਲ ਜਿੰਨ੍ਹਾਂ ਦੇ ਬਾਲੀਵੁੱਡ ‘ਚ ਕਦਮ ਧਰਦੇ ਹੀ ਪਰਿਵਾਰ ਦੀ ਜ਼ਿੰਦਗੀ ਬਦਲ ਗਈ। ਉਹਨਾਂ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਜ਼ ਨੇ ਵੀ ਬਾਲੀਵੁੱਡ ‘ਚ ਮੱਲਾਂ ਮਾਰੀਆਂ ਹਨ। ਉਹਨਾਂ ਦੇ ਪੁੱਤਰ ਸਨੀ ਦਿਓਲ ਅਤੇ ਬੌਬੀ ਦਿਓਲ ਨੇ ਵੀ ਫ਼ਿਲਮੀ ਜਗਤ ‘ਚ ਵੱਡਾ ਨਾਮ ਬਣਾਇਆ ਹੈ। ‘ਤੇ ਹੁਣ ਇਸ ਪਰਿਵਾਰ ਦੀ ਤੀਸਰੀ ਪੀੜੀ ਵੀ ਪਰਦੇ ‘ਤੇ ਛਾਉਣ ਵਾਲੇ ਹਨ। ਜੀ ਹਾਂ ਕਰਨ ਦਿਓਲ ਸੰਨੀ ਦਿਓਲ ਦੇ ਪੁੱਤਰ ਫਿਲਮ ਪਲ ਪਲ ਦਿਲ ਕੇ ਪਾਸ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ। ਸੰਨੀ ਦਿਓਲ ਆਪਣੇ ਨਿਰਦੇਸ਼ਨ ‘ਚ ਹੀ ਆਪਣੇ ਪੁੱਤਰ ਨੂੰ ਲੌਂਚ ਕਰ ਰਹੇ ਹਨ। ਫਿਲਮ 19 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ।

 

View this post on Instagram

 

Pal pal Dil Ke Paas #ppdkp #love #freshness #forever

A post shared by Sunny Deol (@iamsunnydeol) on


ਪਰ ਕੀ ਕਰਨ ਦਿਓਲ ਆਪਣੇ ਪਿਤਾ ਦਾਦਾ ਅਤੇ ਚਾਚਾ ਦੀ ਤਰਾਂ ਕਾਮਯਾਬੀ ਦੀ ਰਾਹ ‘ਤੇ ਜਾ ਸਕਣਗੇ ਜਾਂ ਨਹੀਂ ? ਇਹ ਸਵਾਲ ਹਰ ਇੱਕ ਦੇ ਮਨ ‘ਚ ਉੱਠ ਰਿਹਾ ਹੋਵੇਗਾ। ਕਰਨ ਦਿਓਲ ਦੀ ਇਹ ਫਿਲਮ ਰੋਮੈਂਟਿਕ ਫਿਲਮ ਹੋਣ ਵਾਲੀ ਹੈ। ਕਰਨ ਦਿਓਲ ਦੇ ਨਾਲ ਲੀਡ ਰੋਲ ‘ਚ ਸਹਰ ਬਾਂਬਾ ਵੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ।
ਕਰਨ ਦਿਓਲ ਦੇ ਪਿਤਾ ਸੰਨੀ ਦਿਓਲ ਹੋਰਾਂ ਨੇ 1982 ‘ਚ ਫਿਲਮ ‘ਬੇਤਾਬ’ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ।

ਹੋਰ ਵੇਖੋ : ‘ਮਿੰਦੋ ਤਸੀਲਦਾਰਨੀ’ ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ


ਉਹਨਾਂ ਦੇ ਨਾਲ ਅੰਮ੍ਰਿਤਾ ਸਿੰਘ ਨੇ ਵੀ ਬਾਲੀਵੁੱਡ ‘ਚ ਐਂਟਰੀ ਕੀਤੀ ਸੀ। ਸੰਨੀ ਦਿਓਲ ਦੀ ਇਹ ਫਿਲਮ ਵੀ ਰੋਮੈਂਟਿਕ ਜੌਨਰ ਦੀ ਸੀ। ਦੱਸ ਦਈਏ ਬੇਤਾਬ ਫਿਲਮ ਉਸ ਸਾਲ ਰਿਲੀਜ਼ ਹੋਈਆਂ ਸਭ ਤੋਂ ਹਿੱਟ ਫ਼ਿਲਮਾਂ ‘ਚ ਸ਼ਾਮਿਲ ਹੋਈ। ਸੰਨੀ ਦਿਓਲ ਦੀ ਪਰਫਾਰਮੈਂਸ ਲਈ ਉਹਨਾਂ ਨੂੰ ਬੈਸਟ ਐਕਟਰ ਆਫ ਦ ਈਅਰ ‘ਚ ਨਾਮੀਨੇਟ ਫਿਲਮ ਫੇਅਰ ਐਵਾਰਡ ਚ ਕੀਤਾ ਗਿਆ ਸੀ। ਸੰਨੀ ਦਿਓਲ ਦਾ ਬਾਲੀਵੁੱਡ ‘ਚ ਡੈਬਿਊ ਕਾਫੀ ਕਾਮਯਾਬ ਰਿਹਾ ਸੀ। ਦੇਖਣਾ ਹੋਵੇਗਾ ਕਰਨ ਦਿਓਲ ਆਪਣੇ ਪਿਤਾ ‘ਤੇ ਦਾਦਾ ਧਰਮਿੰਦਰ ਵਾਂਗ ਪਰਦੇ ‘ਤੇ ਕਿੰਨੀਆਂ ਕੁ ਮੱਲਾਂ ਮਾਰਦੇ ਹਨ।

ਕੇਸਰੀ ‘ਚ ਯੁਵਰਾਜ ਹੰਸ ਦਾ ਗੀਤ ‘ਜੁਦਾਈ ਪੈ ਜਾਣੀ’ ਸੁਣ ਆ ਜਾਵੇਗਾ ਅੱਖਾਂ ‘ਚ ਪਾਣੀ, ਦੇਖੋ ਵੀਡੀਓ

yuvraj hans song Judai Pae Jaani in kesari movie released

ਕੇਸਰੀ ‘ਚ ਯੁਵਰਾਜ ਹੰਸ ਦਾ ਗੀਤ ‘ਜੁਦਾਈ ਪੈ ਜਾਣੀ’ ਸੁਣ ਆ ਜਾਵੇਗਾ ਅੱਖਾਂ ‘ਚ ਪਾਣੀ, ਦੇਖੋ ਵੀਡੀਓ : ਸਾਰਾਗੜੀ ਦੀ ਜੰਗ ‘ਤੇ ਅਧਾਰਿਤ ਅਕਸ਼ੈ ਕੁਮਾਰ ਦੀ ਕੇਸਰੀ ਫਿਲਮ ਜਿਹੜੀ 21 ਮਾਰਚ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਹੁਣ ਤੱਕ 100 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਫ਼ਿਲਮ ‘ਚ ਸਿੱਖਾਂ ਦੀ ਬਹਾਦਰੀ ‘ਤੇ ਚਾਨਣਾ ਪਾਇਆ ਗਿਆ ਹੈ ਅਤੇ ਗਾਣੇ ਵੀ ਜ਼ਿਆਦਾਤਰ ਪੰਜਾਬੀ ਹੀ ਹਨ। ਜਿੰਨ੍ਹਾਂ ‘ਚ ਬੀ ਪਰਾਕ ਦਾ ਗੀਤ ਅਤੇ ਜੈਜ਼ੀ ਬੀ ਦਾ ਗੀਤ ਵੀ ਸ਼ਾਮਿਲ ਹੈ। ਪਰ ਇਸ ਲੜੀ ‘ਚ ਇੱਕ ਹੋਰ ਨਾਮ ਹੈ। ਜੀ ਹਾਂ ਯੁਵਰਾਜ ਹੰਸ ਦੀ ਆਵਾਜ਼ ‘ਚ ਕੇਸਰੀ ਫਿਲਮ ਦਾ ਗੀਤ ਰਿਲੀਜ਼ ਹੋ ਚੁੱਕਿਆ ਹੈ। ਗੀਤ ਦਾ ਨਾਮ ਹੈ ‘ਜੁਦਾਈ ਪੈ ਜਾਣੀ’ ਜਿਸ ਨੂੰ ਸੁਣ ਹਰ ਕੋਈ ਭਾਵੁਕ ਹੋ ਜਾਵੇਗਾ। ਇਸ ਦਾ ਸੰਗੀਤ ਰਾਜੂ ਦਾ ਅਤੇ ਬੋਲ ਅਨੁਰਾਗ ਸਿੰਘ ਨੇ ਲਿਖੇ ਹਨ।

ਇਸ ਗੀਤ ਲਈ ਯੁਵਰਾਜ ਹੰਸ ਨੇ ਫਿਲਮ ਦੇ ਡਾਇਰੈਕਟਰ ਅਨੁਰਾਗ ਸਿੰਘ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ ਹੈ। ਦੱਸ ਦਈਏ ਯੁਵਰਾਜ ਹੰਸ ਦੀ ਡੈਬਿਊ ਫਿਲਮ ਯਾਰ ਅਣਮੁੱਲੇ ਸੀ ਜਿਸ ਨੂੰ ਲਿਖਿਆ ‘ਤੇ ਡਾਇਰੈਕਟ ਅਨੁਰਾਗ ਸਿੰਘ ਵੱਲੋਂ ਹੀ ਕੀਤਾ ਗਿਆ ਸੀ। ਤੇ ਅਨੁਰਾਗ ਸਿੰਘ ਦੇ ਕੇਸਰੀ ਫਿਲਮ ‘ਚ ਯੁਵਰਾਜ ਹੰਸ ਨੇ ਬਾਲੀਵੁੱਡ ਪਲੇਬੈਕ ਸਿੰਗਿੰਗ ‘ਚ ਡੈਬਿਊ ਕੀਤਾ ਹੈ।

 

View this post on Instagram

 

It was under your able guidance @anurag_singh_films Bhaji that I crossed the threshold of Punjabi films and stepped into this industry with your film “ Yaar Anmulle “ … it is again You , bhaji , who has opened the doors of the vast kingdom of Bollywood playback singing for me with this heart touching song from your film “ Kesari” … I owe a lot to you @anurag_singh_films bhaji and a Very Spl Thnx To @madhurjeet sarghi Didi! Thank you for having faith in me and my voice. And Iss Saari Gal Da Bhaav Arth Eh Hai Anurag Bhaji Tuhaade Kol Heera Hai Jis Da Naam @yuvrajhansofficial Hai. So Is Nu Parkh De Raheyo????? Luv U Bhaji. And biggggggggggggggggg Thnx To My Fans Nad Well Wishers Whatevr Iam Jus Czz Of Love N Support????………….LINK IN BIO

A post shared by Yuvraj Hans (@yuvrajhansofficial) on


ਹੋਰ ਵੇਖੋ : ‘ਮਿੰਦੋ ਤਸੀਲਦਾਰਨੀ’ ਦਾ ਸ਼ੂਟ ਹੋਇਆ ਪੂਰਾ, ਰੈਪ ਅੱਪ ਪਾਰਟੀ ‘ਤੇ ਦੇਖੋ ਸਿਤਾਰਿਆਂ ਦੀ ਮਸਤੀ

ਯੁਵਰਾਜ ਹੰਸ ਨੇ ਆਪਣੇ ਆਪ ਨੂੰ ਹੀਰਾ ਦੱਸਦੇ ਹੋਏ ਅਨੁਰਾਗ ਸਿੰਘ ਨੂੰ ਜੌਹਰੀ ਦਾ ਖਿਤਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਹੀਰੇ ਨੂੰ ਬਾਰ ਬਾਰ ਪਰਖਦੇ ਰਹੇਓ। ਯੁਵਰਾਜ ਹੰਸ ਸਿਰਫ ਅਨੁਰਾਗ ਸਿੰਘ ਲਈ ਹੀ ਹੀਰਾ ਨਹੀਂ ਹਨ ਸਗੋਂ ਸਾਰੇ ਪੰਜਾਬੀਆਂ ਦਾ ਹੀਰਾ ਹਨ। ਜਿੰਨ੍ਹਾਂ ਨੇ ਆਪਣੇ ਕੰਮ ਨਾਲ ਸਭ ਦਾ ਮਾਣ ਵਧਾਇਆ ਹੈ। ਯੁਵਰਾਜ ਹੰਸ 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ਯਾਰਾ ਵੇ ਚ ਆਪਣੀ ਅਦਾਇਗੀ ਦੇ ਰੰਗ ਬਿਖੇਰਦੇ ਵੀ ਨਜ਼ਰ ਆਉਣਗੇ।

‘ਮਾੜੀ ਹੁੰਦੀ ਐ ਕਿਸੇ ਨੂੰ ਪਾਈ ਟੋਪੀ’ ਜ਼ਰਾ ਸੁਣਕੇ ਆਰ ਨੇਤ ਦਾ ਇਹ ਖੂਬਸੂਰਤ ਗੀਤ, ਦੇਖੋ ਵੀਡੀਓ

R nait new live song Topi viral video

‘ਮਾੜੀ ਹੁੰਦੀ ਐ ਕਿਸੇ ਨੂੰ ਪਾਈ ਟੋਪੀ’ ਜ਼ਰਾ ਸੁਣਕੇ ਆਰ ਨੇਤ ਦਾ ਇਹ ਖੂਬਸੂਰਤ ਗੀਤ, ਦੇਖੋ ਵੀਡੀਓ : ਪੰਜਾਬੀ ਗਾਇਕ ਆਰ ਨੇਤ ਜਿਹੜੇ ਅੱਜ ਕੱਲ ਡਿਫਾਲਟਰ ਚੱਲ ਰਹੇ ਹਨ। ਜੀ ਹਾਂ ਉਹਨਾਂ ਦੀ ਗੀਤ ਡਿਫਾਲਟਰ ਸੁਰਖੀਆਂ ‘ਚ ਛਾਇਆ ਹੋਇਆ ਹੈ। ਆਪਣੀ ਸ਼ਾਨਦਾਰ ਕਲਮ ਨਾਲ ਆਰ ਨੇਤ ਅਕਸਰ ਹੀ ਸਮਾਜਿਕ ਮੁੱਦਿਆਂ ਪ੍ਰਤੀ ਆਵਾਜ਼ ਚੁੱਕਦੇ ਰਹਿੰਦੇ ਹਨ। ਲਾਈਵ ਅਖਾੜਿਆਂ ‘ਚ ਆਰ ਨੇਤ ਦੇ ਲਿਖੇ ਗਾਣੇ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ। ਅਜਿਹੀ ਹੀ ਵੀਡੀਓ ਉਹਨਾਂ ਦੀ ਵਾਇਰਲ ਹੋ ਰਹੀ ਹੈ ਜਿਸ ‘ਚ ਆਰ ਨੇਤ ‘ਟੋਪੀ’ ‘ਤੇ ਲਿਖਿਆ ਗੀਤ ਗਾ ਰਹੇ ਹਨ। ਇਹ ਸਿਰ ‘ਤੇ ਲੈਣ ਵਾਲੀ ਟੋਪੀ ਨਹੀਂ ਸਗੋਂ ਕਿਸੇ ਨਾਲ ਚਲਾਕੀ ਵਾਲੀ ਟੋਪੀ ਪਾਉਣ ਦੀ ਗੱਲ ਕਰ ਰਹੇ ਹਨ।

 

View this post on Instagram

 

ਮਾੜੀ ਹੁੰਦੀ ਐ ਕਿਸੇ ਨੂੰ ਪਾਈ ਟੋਪੀ ਸੁਣਕੇ ਵੀਰੇ ❤❤❤ ✍ ਆਰ ਨੇਤ

A post shared by R-Nait (@official_rnait) on


ਆਰ ਨੇਤ ਦਾ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਤੇ ਪ੍ਰਸ਼ੰਸ਼ਕਾਂ ਉਹਨਾਂ ਦੀ ਇਸ ਖੂਬਸੂਰਤ ਕਲਮ ‘ਚੋਂ ਨਿੱਕਲੇ ਬੋਲਾਂ ਦੀ ਖਾਸੀ ਤਾਰੀਫ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਆਰ ਨੇਤ ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਦੀਆਂ ਮਾਵਾਂ ਦੇ ਹਾਲ ਵੀ ਇਸੇ ਤਰਾਂ ਆਪਣੀ ਕਲਮ ‘ਚੋਂ ਬਿਆਨ ਕਰ ਚੁੱਕੇ ਹਨ।

ਹੋਰ ਵੇਖੋ : ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ

 

View this post on Instagram

 

❤️ Thanks PURHIRAN (HOSIARPUR) valeyo ✌️✌️✌️

A post shared by R-Nait (@official_rnait) on

ਆਰ ਨੇਤ ਦਾ ਹਾਲ ਹੀ ‘ਚ ਰਿਲੀਜ਼ ਹੋਏ ਡਿਊਟ ਗੀਤ ਡਿਫਾਲਟਰ ਨੇ ਹਰ ਪਾਸੇ ਧੂਮਾਂ ਮਚਾਈਆਂ ਹੋਈਆਂ ਹਨ। ਗੁਰਲੇਜ਼ ਅਖਤਰ ਨਾਲ ਗਾਏ ਆਰ ਨੇਤ ਦੇ ਇਸ ਗੀਤ ਨੂੰ ਯੂ ਟਿਊਬ ‘ਤੇ ਹੁਣ ਤੱਕ 64 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਆਰ ਨੇਤ ਜਾਗੀਰਦਾਰ, ਛੜਾ, 2800, ਤੇਰਾ ਪਿੰਡ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ।

ਕਾਲਾ ਸ਼ਾਹ ਕਾਲਾ ਦੀ ਸਫਲਤਾ ਤੋਂ ਬਾਅਦ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਫਿਰ ਪਾਵੇਗੀ ਧਮਾਲ, ਨਵੀਂ ਫਿਲਮ ਦਾ ਐਲਾਨ

binnu dhillon and sargun mehta back again with new project releasing on 18 October

ਕਾਲਾ ਸ਼ਾਹ ਕਾਲਾ ਦੀ ਸਫਲਤਾ ਤੋਂ ਬਾਅਦ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਫਿਰ ਪਾਵੇਗੀ ਧਮਾਲ, ਨਵੀਂ ਫਿਲਮ ਦਾ ਐਲਾਨ : ਪਿਛਲੇ ਮਹੀਨੇ ਰਿਲੀਜ਼ ਹੋਈ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ’ ਜਿਸ ‘ਚ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਸਟਾਰਰ ਫਿਲਮ ਜਿਸ ਨੇ ਬਾਕਸ ਆਫਿਸ ‘ਤੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਹੈ। ਹੁਣ ਇੱਕ ਵਾਰ ਫਿਰ ਇਹ ਸੁਪਰਹਿੱਟ ਜੋੜੀ ਇਕੱਠੀ ਨਜ਼ਰ ਆਉਣ ਵਾਲੀ ਹੈ।

 

View this post on Instagram

 

We r coming back with same team on 18th of October 2019 ?? Waheguru ji kirpa karn ??@sargunmehta @Amarjitsinghdir

A post shared by Binnu Dhillon (@binnudhillons) on


ਜੀ ਹਾਂ ਬਿੰਨੂ ਢਿੱਲੋਂ ਉਹਨਾਂ ਦੀ ਪ੍ਰੋਡਕਸ਼ਨ ‘ਚ ਸਰਗੁਣ ਮਹਿਤਾ ਨਾਲ ਇੱਕ ਹੋਰ ਪ੍ਰੋਜੈਕਟ ਲੈ ਕੇ ਆ ਰਹੇ ਹਨ। ਇਹ ਨਵਾਂ ਪ੍ਰੋਜੈਕਟ 18 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਇਸ ਪ੍ਰੋਜੈਕਟ ਦਾ ਨਾਮ ਹਾਲੇ ਸਾਹਮਣੇ ਨਹੀਂ ਆਇਆ ਹੈ। ਇਸ ਫਿਲਮ ਨੂੰ ਅਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਬਿੰਨੂ ਢਿੱਲੋਂ ਦੀ ਹੋਮ ਪ੍ਰੋਡਕਸ਼ਨ ‘ਚ ਬਣਾਈ ਜਾਣ ਵਾਲੀ ਇਸ ਮੂਵੀ ਬਾਰੇ ਹਾਲੇ ਹੋਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਬਿੰਨੂ ਢਿੱਲੋਂ ਤੋਂ ਇਲਾਵਾ Dreamiyata entertainment ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

ਹੋਰ ਵੇਖੋ : ਦਿਲ ਖੋਲ ਕੇ ਪਿਆਰ ਦੇਣ ਲਈ ਸਰਗੁਣ ਮਹਿਤਾ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ, ਦੇਖੋ ਵੀਡੀਓ

 

View this post on Instagram

 

Kala Shah Kala .. Milo Lovely te Pummy nu.. 14th of feb.. ????

A post shared by Binnu Dhillon (@binnudhillons) on


ਕਾਲਾ ਸ਼ਾਹ ਕਾਲਾ ‘ਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਅਦਾਕਾਰੀ ਦੀ ਖੂਬ ਤਾਰੀਫ ਹੋਈ ਹੈ। ਦੋਨਾਂ ਤੋਂ ਇਲਾਵਾ ਫਿਲਮ ‘ਚ ਜੌਰਡਨ ਸੰਧੂ ਤੇ ਸ਼ਹਿਨਾਜ਼ ਗਿੱਲ ਵੀ ਅਹਿਮ ਭੂਮਿਕਾ ‘ਚ ਨਜ਼ਰ ਆਏ ਸੀ। ਕਾਲਾ ਸ਼ਾਹ ਕਾਲਾ ਨੂੰ ਵੀ ਅਮਰਜੀਤ ਸਿੰਘ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਸੀ। ਵੇਖਣਾ ਹੋਵੇਗਾ ਇਸ ਨਵੇਂ ਪ੍ਰੋਜੈਕਟ ‘ਚ ਪਹਿਲਾਂ ਵਾਲੀ ਕਾਮਯਾਬੀ ਇਹ ਟੀਮ ਹਾਸਿਲ ਕਰ ਪਾਉਂਦੀ ਹੈ ਜਾਂ ਨਹੀਂ।

ਜਿਸ ਜਗ੍ਹਾ ਨੇ ਬਖਸ਼ੀ ਸਤਿੰਦਰ ਸਰਤਾਜ ਨੂੰ ਫ਼ਨਕਾਰੀ ਉੱਥੇ ਬਿੱਖਰਿਆ ਸਰਤਾਜ ਦੀ ਗਾਇਕੀ ਦਾ ਰੰਗ, ਦੇਖੋ ਵੀਡੀਓ

satinder sartajs biggest event in punjab university chandigarh

ਜਿਸ ਜਗ੍ਹਾ ਨੇ ਬਖਸ਼ੀ ਸਤਿੰਦਰ ਸਰਤਾਜ ਨੂੰ ਫ਼ਨਕਾਰੀ ਉੱਥੇ ਬਿੱਖਰਿਆ ਸਰਤਾਜ ਦੀ ਗਾਇਕੀ ਦਾ ਰੰਗ, ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦੇ ਸਰਤਾਜ ਸਤਿੰਦਰ ਸਰਤਾਜ ਜਿੰਨ੍ਹਾਂ ਦੇ ਸੂਫ਼ੀਆਨਾ ਅੰਦਾਜ਼ ਦਾ ਹਰ ਕੋਈ ਦੀਵਾਨਾ ਹੈ। ਸਤਿੰਦਰ ਸਰਤਾਜ ਨੇ ਪਿਛਲੇ ਦਿਨੀ ਉਸ ਜਗ੍ਹਾ ‘ਤੇ ਪਰਫਾਰਮ ਕੀਤਾ ਹੈ ਜਿਸ ਜਗ੍ਹਾ ਨੇ ਉਹਨਾਂ ਨੂੰ ਫ਼ਨਕਾਰੀ ਬਖਸ਼ੀ ਹੈ। ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਸਗੋਂ ਉਹ ਆਪਣੇ ਗਾਣਿਆਂ ‘ਚ ਖੁਦ ਕਹਿੰਦੇ ਹਨ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਸਥਾਨ ਹੈ ਜਿੱਥੇ ਉਹਨਾਂ ਗਾਉਣਾ, ਲਿਖਣਾ ਅਤੇ ਜ਼ਿੰਦਗੀ ਜਿਉਣਾ ਸਿੱਖਿਆ ਹੈ।


ਇਸ ਵਾਰ ਚੰਡੀਗੜ੍ਹ ਵਿਖੇ ਪੀਯੂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਈਵੈਂਟ ਰਿਹਾ, ਜਿੱਥੇ ਪੀਯੂ ਦੇ ਮਾਣ ਸਤਿੰਦਰ ਸਰਤਾਜ ਨੇ ਆਪਣੀ ਸ਼ਾਇਰੀ ਅਤੇ ਗਾਇਕੀ ਨਾਲ ਇਸ ਸ਼ਾਨਦਾਰ ਸ਼ਾਮ ‘ਚ ਆਪਣੇ ਰੰਗ ਬਿਖੇਰੇ ਹਨ। ਇਸ ਪ੍ਰੋਗਰਾਮ ਦਾ ਵੀਡੀਓ ਸਤਿੰਦਰ ਸਰਤਾਜ ਹੋਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾਂ ਕੀਤਾ ਹੈ। ਜਿਸ ‘ਚ ਉਹਨਾਂ ਆਪਣੇ ਨਵੇਂ ਪੁਰਾਣੇ ਗਾਣਿਆਂ ਨਾਲ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਹੈ।

ਹੋਰ ਵੇਖੋ : ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਜ਼ ਵੀ ਥੱਲੇ ਆ, ਅੰਮ੍ਰਿਤ ਮਾਨ ਵੱਲ ਹੋ ਗਈਆਂ ਵਧਾਈਆਂ, ਦੇਖੋ ਵੀਡੀਓ


ਸਤਿੰਦਰ ਸਰਤਾਜ ਹੋਰਾਂ ਨੇ ਸੂਫੀ ਸਿੰਗਿੰਗ ‘ਚ ਪੰਜਾਬ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਡਿਗਰੀ ਹਾਸਿਲ ਕੀਤੀ ਹੈ। ਉਹਨਾਂ ਨੂੰ ਪਹਿਚਾਣ ਪੰਜਾਬ ਯੂਨੀਵਰਸਿਟੀ ਵੱਲੋਂ ਹੀ ਮਿਲੀ ਹੈ। ਸਰਤਾਜ ਹੁਣ ਤੱਕ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ ਨੂੰ ਸੁਣ ਕੇ ਰੂਹ ਨੂੰ ਸ਼ਾਂਤੀ ਪਹੁੰਚਦੀ ਹੈ। ਇੰਨ੍ਹਾਂ ਹੀ ਨਹੀਂ ਸਤਿੰਦਰ ਸਰਤਾਜ ਫਿਲਮ ਬਲੈਕ ਪ੍ਰਿੰਸ ਰਾਹੀਂ ਐਕਟਿੰਗ ਦੀ ਦੁਨੀਆਂ ‘ਚ ਡੈਬਿਊ ਕਰ ਚੁੱਕੇ ਹਨ।

ਬੌਬੀ ਦਿਓਲ ਦੇ ਬਚਪਨ ਦਾ ਵੀਡੀਓ ਆਇਆ ਸਾਹਮਣੇ, ਪਿਤਾ ਧਰਮਿੰਦਰ ਨੇ ਸਾਂਝੇ ਕੀਤੇ ਬਚਪਨ ਦੇ ਹਸੀਨ ਪਲ

bobby deol and dharmendra old short film 'Apka Dharam' A glimpse for fans

ਬੌਬੀ ਦਿਓਲ ਦੇ ਬਚਪਨ ਦਾ ਵੀਡੀਓ ਆਇਆ ਸਾਹਮਣੇ, ਪਿਤਾ ਧਰਮਿੰਦਰ ਨੇ ਸਾਂਝੇ ਕੀਤੇ ਬਚਪਨ ਦੇ ਹਸੀਨ ਪਲ : ਬਾਲੀਵੁੱਡ ਦੇ ਹੀ ਮੈਨ ਧਰਮਿੰਦਰ ਜਿਹੜੇ ਅੱਜ ਕੱਲ ਆਪਣੇ ਐਕਟਿੰਗ ਕੈਰੀਅਰ ਤੋਂ ਫੁਰਸਤ ਲੈ ਕੇ ਆਪਣੇ ਫਾਰਮ ਹਾਊਸ ‘ਤੇ ਕੁਦਰਤ ‘ਚ ਸਮਾਂ ਬਿਤਾ ਰਹੇ ਹਨ। ਪਰ ਇਸ ਦੇ ਚਲਦਿਆਂ ਸ਼ੋਸ਼ਲ ਮੀਡੀਆ ‘ਤੇ ਪੂਰੀ ਤਰਾਂ ਸਰਗਰਮ ਵੀ ਨੇ ਅਤੇ ਨਵੀਆਂ ਪੁਰਾਣੀਆਂ ਯਾਦਾਂ ਨਾਲ ਆਪਣੇ ਸਰੋਤਿਆਂ ਨਾਲ ਜੁੜੇ ਵੀ ਰਹਿੰਦੇ ਹਨ। ਉਹਨਾਂ ਕਈ ਸਾਲ ਪਹਿਲਾਂ ਬਣੀ ਬੌਬੀ ਦਿਓਲ ਨਾਲ ਆਪਣੀ ਇੱਕ ਸ਼ੌਰਟ ਫਿਲਮ ਦੇ ਕੁਝ ਕਲਿਪ ਸਾਂਝੇ ਕੀਤੇ ਹਨ। ਇਸ ‘ਚ ਬੌਬੀ ਦਿਓਲ ਦੀਆਂ ਬਚਪਨ ਦੀਆਂ ਝਲਕੀਆਂ ਅਤੇ ਧਰਮਿੰਦਰ ਦੀਆਂ ਜਵਾਨੀ ਵੇਲੇ ਦੇ ਦ੍ਰਿਸ਼ ਬੜੇ ਹੀ ਸ਼ਾਨਦਾਰ ਨਜ਼ਰ ਆ ਰਹੇ ਹਨ।

 

View this post on Instagram

 

Good morning friends ?

A post shared by Dharmendra Deol (@aapkadharam) on


ਧਰਮਿੰਦਰ ਨੇ ਇੱਕ ਕੈਪਸ਼ਨ ‘ਚ ਲਿਖਿਆ ਹੈ ਕਿ “ਹਮਾਰਾ ਧਰਮ, ਮੈਂ ਇਹ ਸ਼ੌਰਟ ਫਿਲਮ ਕੀਤੀ ਸੀ, ਸ਼ਾਇਦ ਆਪਣੀ ਜਾਂ ਆਪਣੇ ਦੋਸਤ ਦੀ ਮਦਦ ਲਈ। ਉਹਨਾਂ ਦਿਨਾਂ ‘ਚ ਇਸ ਫਿਲਮ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਸੀ। ਇੱਕ ਘੰਟਾ ਕੁਝ ਮਿੰਟਾ ਦੀ ਇਸ ਫ਼ਿਲਮ ‘ਚ ਤੁਹਾਡੇ ਲਈ ਕੁਝ ਝਲਕੀਆਂ।

ਹੋਰ ਵੇਖੋ : ਆਯੂਸ਼ਮਾਨ ਖੁਰਾਣਾ ਦੀ ਫਿਲਮ ‘ਅੰਧਾਧੁਨ’ ਨਾਮ ਬਦਲ ਕੇ ਚਾਈਨਾ ‘ਚ ਹੋ ਰਹੀ ਹੈ 5000 ਸਕ੍ਰੀਨਜ਼ ‘ਤੇ ਰਿਲੀਜ਼


ਇਸ ਤੋਂ ਪਹਿਲਾਂ ਵੀ ਧਰਮਿੰਦਰ ਆਪਣੇ ਫਾਰਮ ਹਾਊਸ ‘ਚ ਖੇਤੀ ਕਰਦੇ ਅਤੇ ਖੇਤੀ ਦੇ ਕਈ ਗੁਣ ਦੱਸਦੇ ਹੋਏ ਵੀ ਵੀਡੀਓ ਸਾਂਝੀਆਂ ਕਰ ਚੁੱਕੇ ਹਨ। ਉਹਨਾਂ ਦੀਆਂ ਇਹਨਾਂ ਵੀਡੀਓਜ਼ ਨੂੰ ਇੱਕ ਵਾਰ ਫਿਰ ਦਰਸ਼ਕਾਂ ਵੱਲੋਂ ਦੇਖ ਤਾਰੀਫਾਂ ਕੀਤੀਆਂ ਜਾ ਰਹੀਆਂ ਹੈ।