ਹੋਲੀ ‘ਤੇ ਰੌਸ਼ਨ ਪ੍ਰਿੰਸ ਨੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਦੀਆਂ ਮੋਹਿਤ ਤਸਵੀਰਾਂ

roshan prince share his cute new born baby boy pictures on social media

ਹੋਲੀ ‘ਤੇ ਰੌਸ਼ਨ ਪ੍ਰਿੰਸ ਨੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਦੀਆਂ ਮੋਹਿਤ ਤਸਵੀਰਾਂ : ਰੌਸ਼ਨ ਪ੍ਰਿੰਸ ਦੇ ਘਰ ਕੁਝ ਦਿਨ ਪਹਿਲਾਂ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਜਿਸ ਤੋਂ ਬਾਅਦ ਪੂਰੀ ਇੰਡਸਟਰੀ ‘ਚੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅੱਜ ਹੋਲੀ ਹੈ ਤੇ ਇੰਡਸਟਰੀ ‘ਚ ਵੀ ਹੋਲੀ ਦਾ ਰੰਗੀਨ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸੇ ਰੰਗੀਨ ਅਤੇ ਖੁਸ਼ੀਆਂ ਭਰੇ ਮਾਹੌਲ ‘ਚ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਆਪਣੇ ਪੁੱਤਰ ਗੌਰਿਕ ਦੀਆਂ ਇਹ ਬਹੁਤ ਹੀ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

 

View this post on Instagram

 

Happy 16th Day ❤️ #Gaurik

A post shared by Roshan Prince (@theroshanprince) on


ਦੱਸ ਦਈਏ ਇਸ ਤੋਂ ਪਹਿਲਾਂ ਪ੍ਰਮਾਤਮਾ ਨੇ ਉਹਨਾਂ ਨੂੰ ਧੀ ਦੀ ਦਾਤ ਵੀ ਦਿੱਤੀ ਹੈ। ਇਹਨਾਂ ਤਸਵੀਰਾਂ ‘ਚ ਰੌਸ਼ਨ ਪ੍ਰਿੰਸ ਦਾ ਪੁੱਤਰ ਗੌਰਿਕ ਕਿਸੇ ਪ੍ਰਿੰਸ ਤੋਂ ਘੱਟ ਨਹੀਂ ਲੱਗ ਰਿਹਾ ਹੈ। ਉਹਨਾਂ ਕੈਪਸ਼ਨ ‘ਚ ਇਹ ਵੀ ਦੱਸਿਆ ਹੈ ਕਿ ਅੱਜ (21 ਮਾਰਚ) ਉਹਨਾਂ ਦਾ ਪੁੱਤਰ ਪੂਰੇ 16 ਦਿਨਾਂ ਦਾ ਹੋ ਗਿਆ ਹੈ।

ਹੋਰ ਵੇਖੋ: ਆਯੂਸ਼ਮਾਨ ਖੁਰਾਣਾ ਦੀ ਫਿਲਮ ‘ਅੰਧਾਧੁਨ’ ਨਾਮ ਬਦਲ ਕੇ ਚਾਈਨਾ ‘ਚ ਹੋ ਰਹੀ ਹੈ 5000 ਸਕ੍ਰੀਨਜ਼ ‘ਤੇ ਰਿਲੀਜ਼

 

View this post on Instagram

 

14 June 2019 #MundaFaridkotia Gall Saari Ishq Di Hai ❤️

A post shared by Roshan Prince (@theroshanprince) on


ਜੇ ਗੱਲ ਕਰੀਏ ਤਾਂ ਉਹਨਾਂ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਤਿੰਨ ਫ਼ਿਲਮਾਂ ਬੈਕ ਟੂ ਬੈਕ ਲੈ ਕੇ ਆਉਣ ਵਾਲੇ ਨੇ ਜਿਹਨਾਂ ਦੇ ਨਾਮ ਮੁੰਡਾ ਫ਼ਰੀਦਕੋਟੀਆ, ਨਾਨਕਾ ਮੇਲ, ਲੱਡੂ ਬਰਫੀ ਹੈ। ਹਾਲ ਹੀ ‘ਚ ਉਹਨਾਂ ਦਾ ਗੀਤ ‘ਸੋਹੰ ਖਾਨੀ ਆ’ ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਕੁਲਬੀਰ ਝਿੰਜਰ ਦੀ ਡੈਬਿਊ ਫਿਲਮ ‘ਜੱਗਾ ਜਗਰਾਵਾਂ ਜੋਗੋ’ ਦਾ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

kulbir jhinjer 's debut movie trailer Jagga Jagravan jogo out now

ਕੁਲਬੀਰ ਝਿੰਜਰ ਦੀ ਡੈਬਿਊ ਫਿਲਮ ‘ਜੱਗਾ ਜਗਰਾਵਾਂ ਜੋਗੋ’ ਦਾ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ : ਕੁਝ ਦਿਨ ਪਹਿਲਾਂ ਹੀ ਗਾਇਕ ਤੋਂ ਅਦਾਕਾਰ ਬਣਨ ਜਾ ਰਹੇ ਗਾਇਕ ਕੁਲਬੀਰ ਝਿੰਜਰ ਦੀ ਆਉਣ ਵਾਲੀ ਫਿਲਮ ‘ਜੱਗਾ ਜਗਰਾਵਾਂ ਜੋਗੋ’ ਦਾ ਪੋਸਟਰ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਦਰਸ਼ਕਾਂ ‘ਚ ਫਿਲਮ ਦੀ ਬੇ ਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਪਰ ਪੋਸਟਰ ਤੋਂ ਬਾਅਦ ਹੁਣ ਕੁਲਬੀਰ ਝਿੰਜਰ ਦੀ ਫਿਲਮ ਜੱਗਾ ਜਗਰਾਵਾਂ ਜੋਗੋ ਦਾ ਟਰੇਲਰ ਵੀ ਸਾਹਮਣੇ ਆ ਚੁੱਕਿਆ ਹੈ। ਕੁਲਬੀਰ ਝਿੰਜਰ ਵੱਲੋਂ ਖੁਦ ਇਹ ਟਰੇਲਰ ਆਪਣੇ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਟਰੇਲਰ ‘ਚ ਕੁਲਬੀਰ ਝਿੰਜਰ ਗੈਂਗਸਟਰ ਲੁੱਕ ‘ਚ ਨਜ਼ਰ ਆ ਰਹੇ ਹਨ।


ਕੁਲਬੀਰ ਝਿੰਜਰ ਦੀ ਇਹ ਫ਼ਿਲਮ ਉਹਨਾਂ ਦੀ ਡੈਬਿਊ ਫਿਲਮ ਹੋਣ ਵਾਲੀ ਹੈ। ਫਿਲਮ ਨੂੰ ਸ਼ੈਰੀ ਉੱਪਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ ਨੂੰ ਰਾਜਨ ਬੱਤਰਾ, ਗੁਰਪ੍ਰੀਤ ਸਿੰਘ ਭੁੱਲਰ ਬਲਜੀਤ ਸਿੰਘ ਸਿੱਧੂ ਪ੍ਰੋਡਿਊਸ ਕਰ ਰਹੇ ਹਨ ।ਕੁਲਬੀਰ ਝਿੰਜਰ ਨੇ ਟਰੇਲਰ ਸਾਂਝਾਂ ਕਰਦੇ ਹੋਏ ਲਿਖਿਆ ਹੈ “Sat sri akal ji , waheguru da bahut bahut shukrana, apni debut movie “ jagga jagravan jogo”da trailer tuhade sab de rubru a ji ,movie releasing on”31MAY2019”……jive tusi sab music albums nu pyar dita , umeed a tusi oda hi movie nu pyar devoge. Trailer Kro dabb k share ,hun pass ja fail krna tuhade hath, tuhade sab de pyar di umeed vich, – jhinjer……. jbbdd”

ਹੋਰ ਵੇਖੋ : ਜਦੋਂ ਗੁਰਪ੍ਰੀਤ ਘੁੱਗੀ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ ‘ਤੇ ਆ ਗਿਆ ‘ਸੱਪ’ ਤਾਂ ਵੇਖੋ ਕੀ ਹੋਇਆ


ਕੁਲਬੀਰ ਝਿੰਜਰ ਦੇ ਗਾਣਿਆਂ ਨੂੰ ਤਾਂ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ ਹੈ। 31 ਮਈ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਜੱਗਾ ਜਗਰਾਵਾਂ ਜੋਗੋ’ ਨੂੰ ਦੇਖਣਾ ਹੋਵੇਗਾ ਕੀ ਰਿਸਪਾਂਸ ਮਿਲਦਾ ਹੈ।

ਇਸ ਛੋਟੇ ਬੱਚੇ ਨੂੰ ‘ਹਾਓਜ਼ ਦ ਜੋਸ਼’ ਪੁੱਛਣ ‘ਤੇ ਦੇਖੋ ਕੀ ਕਰਦਾ ਹੈ, ਵਿੱਕੀ ਕੌਸ਼ਲ ਨੇ ਸਾਂਝੀ ਕੀਤੀ ਵੀਡੀਓ

small kid reacts on how's the josh dialogue of uri movie viral video

ਇਸ ਛੋਟੇ ਬੱਚੇ ਨੂੰ ‘ਹਾਓਜ਼ ਦ ਜੋਸ਼’ ਪੁੱਛਣ ‘ਤੇ ਦੇਖੋ ਕੀ ਕਰਦਾ ਹੈ, ਵਿੱਕੀ ਕੌਸ਼ਲ ਨੇ ਸਾਂਝੀ ਕੀਤੀ ਵੀਡੀਓ : ਸਰਜੀਕਲ ਸਟ੍ਰਾਈਕ ‘ਤੇ ਬਣੀ ਫਿਲਮ ‘ਉਰੀ ਦ ਸਰਜੀਕਲ ਸਟ੍ਰਾਈਕ’ ਜਿਸ ‘ਚ ਵਿੱਕੀ ਕੌਸ਼ਲ ਅਤੇ ਯਾਮੀ ਗੌਤਮ ਵੱਲੋਂ ਦਮਦਾਰ ਕਿਰਦਾਰ ਨਿਭਾਏ ਗਏ। ਫਿਲਮ ਹਾਲੇ ਵੀ ਸਿਨੇਮਾ ‘ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਦੇ ਡਾਇਲੌਗ ‘ਹਾਓਜ਼ ਦ ਜੋਸ਼’ ਜਿਸ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੱਕ ਨੂੰ ਕਾਇਲ ਕਰ ਦਿੱਤਾ। ਪਰ ਸ਼ੋਸ਼ਲ ਮੀਡੀਆ ‘ਤੇ ਇੱਕ ਛੋਟੇ ਜਿਹੇ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਉਸ ਦੀ ਮਾਂ ਜਦੋਂ ਪੁੱਛਦੀ ਹੈ ਹਾਓਜ਼ ਦ ਜੋਸ਼ ਤਾਂ ਇਸ ਕਿਊਟ ਬੱਚੇ ਦਾ ਜੋਸ਼ ਵਾਕਈ ‘ਚ ਵੇਖਣ ਵਾਲਾ ਹੈ।

 

View this post on Instagram

 

Cause we all need a little bit of this! #HowsTheJosh ????❤️

A post shared by Vicky Kaushal (@vickykaushal09) on

ਹੋਰ ਵੇਖੋ : ਸ਼ਹੀਦ ਉਧਮ ਸਿੰਘ ਨੂੰ ਵੱਡੇ ਪਰਦੇ ‘ਤੇ ਪੇਸ਼ ਕਰਨਗੇ ਵਿੱਕੀ ਕੌਸ਼ਲ, ਕ੍ਰਾਂਤੀਕਾਰੀ ਉਧਮ ਸਿੰਘ ਦੀ ਜੀਵਨੀ ‘ਤੇ ਫਿਲਮ ਦਾ ਐਲਾਨ

ਜੀ ਹਾਂ ਬੱਚੇ ਨੂੰ ਜਿੰਨੀ ਵਾਰ ਵੀ ਇਹ ਪੁੱਛਿਆ ਜਾਂਦਾ ਹੈ ਕਿ ਹਾਓਜ਼ ਦਾ ਜੋਸ਼ ਤਾਂ ਉਹ ਉੱਚੀ ਉੱਚੀ ਹੱਸਣ ਲੱਗ ਜਾਂਦਾ ਹੈ। ਫਿਲਮ ਦੇ ਹੀਰੋ ਵਿੱਕੀ ਕੌਸ਼ਲ ਵੱਲੋਂ ਇਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ ‘ਤੇ ਵੀ ਸਾਂਝਾ ਕੀਤਾ ਗਿਆ ਹੈ। ਪੁਲਵਾਮਾ ਹਮਲੇ ਤੋਂ ਬਾਅਦ ਹੀ ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਓ ਦਾ ਮਾਹੌਲ ਬਣਿਆ ਹੋਇਆ ਹੈ। ਭਾਰਤੀ ਹਵਾਈ ਫੌਜ ਵੱਲੋਂ ਕੀਤੀ ਜਵਾਬੀ ਕਾਰਵਾਈ ‘ਚ ਏਅਰ ਸਟ੍ਰਾਈਕ ਤੋਂ ਬਾਅਦ ਫਿਲਮ ਉਰੀ ਦੀ ਮੰਗ ਸਿਨੇਮਾ ‘ਤੇ ਹੋਰ ਵੀ ਵੱਧ ਗਈ ਹੈ। ਦੱਸ ਦਈਏ ਫਿਲਮ ਉਰੀ ਦ ਸਰਜੀਕਲ ਸਟ੍ਰਾਈਕ 250 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ।

ਜੱਸੀ ਗਿੱਲ ਤੇ ਬੱਬਲ ਰਾਏ ਦੇ ਗਾਣਿਆਂ ‘ਤੇ ਡੀ.ਯੂ. ਦੇ ਵਿਦਿਆਰਥੀਆਂ ਨੇ ਨੱਚ ਨੱਚ ਪਾਇਆ ਭੜਥੂ, ਦੇਖੋ ਵੀਡੀਓ

jassi gill and babal rai live stage show in hans raj collage Dehli

ਜੱਸੀ ਗਿੱਲ ਤੇ ਬੱਬਲ ਰਾਏ ਦੇ ਗਾਣਿਆਂ ‘ਤੇ ਡੀ.ਯੂ. ਦੇ ਵਿਦਿਆਰਥੀਆਂ ਨੇ ਨੱਚ ਨੱਚ ਪਾਇਆ ਭੜਥੂ, ਦੇਖੋ ਵੀਡੀਓ : ਜੱਸੀ ਗਿੱਲ ਤੇ ਬੱਬਲ ਰਾਏ ਦੋਨੋ ਪੰਜਾਬੀ ਇੰਡਸਟਰੀ ਦੇ ਫੇਮਸ ਗਾਇਕ ਅਤੇ ਅਦਾਕਾਰ ਹਨ। ਜੱਸੀ ਗਿੱਲ ਤੇ ਬੱਬਲ ਨੇ ਇਕੱਠਿਆਂ ਕਈ ਫ਼ਿਲਮਾਂ ਅਤੇ ਕਈ ਹਿੱਟ ਗਾਣੇ ਦਿੱਤੇ ਹਨ। ਪ੍ਰੋਫੈਸ਼ਨਲ ਜ਼ਿੰਦਗੀ ‘ਚ ਤਾਂ ਦੋਨਾਂ ਦੀ ਜੋੜੀ ਸੁਪਰ ਹਿੱਟ ਹੈ ਹੀ ਉੱਥੇ ਹੀ ਪਰਸਨਲ ਜ਼ਿੰਦਗੀ ‘ਚ ਦੋਵਾਂ ਨੂੰ ਭਾਈਆਂ ਵਾਂਗ ਰਹਿੰਦੇ ਵੇਖਿਆ ਜਾਂਦਾ ਹੈ ਅਤੇ ਦੋਨਾਂ ਦੀ ਦੋਸਤੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਇਹ ਹੀ ਕਾਰਨ ਹੈ ਜਦੋਂ ਉਹ ਇਕੱਠੇ ਕੋਈ ਲਾਈਵ ਸ਼ੋਅ ‘ਤੇ ਜਾਂਦੇ ਹਨ ਤਾਂ ਦਰਸ਼ਕਾਂ ਦੀ ਉਤਸੁਕਤਾ ਦੇਖਦੇ ਹੀ ਬਣਦੀ ਹੈ।


ਜਿਸ ਦਾ ਸਬੂਤ ਦਿੰਦੀ ਹੈ ਹੰਸਰਾਜ ਕਾਲਜ ਦਿੱਲੀ ਡੀਯੂ ‘ਚ ਪਿਛਲੇ ਦਿਨ ਹੋਇਆ ਲਾਈਵ ਸ਼ੋਅ ਦਾ ਇਹ ਵੀਡੀਓ।ਜਿਸ ‘ਚ ਜੱਸੀ ਗਿੱਲ ਅਤੇ ਬੱਬਲ ਰਾਏ ਨੇ ਆਪਣੇ ਗਾਣੇ ਤਾਂ ਗਾਏ ਹੀ ਹਨ ਅਤੇ ਉੱਥੇ ਹੀ ਪੁਰਾਣੇ ਹਿੱਟ ਪੰਜਾਬੀ ਗਾਣਿਆਂ ‘ਤੇ ਵੀ ਹੰਸ ਰਾਜ ਕਾਲਜ ਦੇ ਵਿਦਿਆਰਥੀਆਂ ਨੂੰ ਨਚਾਇਆ ਹੈ। ਬੱਬਲ ਰਾਏ ਅਤੇ ਜੱਸੀ ਗਿੱਲ ਦੋਵਾਂ ਵੱਲੋਂ ਇਹ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ।

ਹੋਰ ਵੇਖੋ : ਕੰਗਨਾ ਰਣੌਤ ਨਾਲ ਸਕਰੀਨ ਸਾਂਝੀ ਕਰਨਗੇ ਜੱਸੀ ਗਿੱਲ, ਫਿਲਮ ਦੀ ਪਹਿਲੀ ਝਲਕ ਆਈ ਸਾਹਮਣੇ

 

View this post on Instagram

 

Catch us live In LUDHIANA today evening, in Arcadian vill (pakhowal road) #teamjassibabbal

A post shared by Babbal Rai (@babbalrai9) on


ਜੱਸੀ ਗਿੱਲ ਅਤੇ ਬੱਬਲ ਰਾਏ ਦੇ ਕੰਮ ਦੀ ਗੱਲ ਕਰੀਏ ਤਾਂ ਦੋਨੋ ਮਿਸਟਰ ਐਂਡ ਮਿਸਟਰ 420, ਸਰਗੀ ਫ਼ਿਲਮ ਅਤੇ ਜੱਟ ਦੇ ਟਿਕਾਣੇ ਵਰਗੇ ਹਿੱਟ ਗੀਤ ਮਿਲਕੇ ਦੇ ਚੁੱਕੇ ਹਨ। ਦੋਨਾਂ ਦੀ ਜੋੜੀ ਨੂੰ ਪ੍ਰਸ਼ੰਸ਼ਕਾਂ ਨੇ ਹਮੇਸ਼ਾ ਪਸੰਦ ਕੀਤਾ ਹੈ। ਜੱਸੀ ਗਿੱਲ ਜਲਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਵੀ ਫਿਲਮ ‘ਪੰਗਾ’ ‘ਚ ਸਕਰੀਨ ਸਾਂਝੀ ਕਰਦੇ ਨਜ਼ਰ ਆਉਣ ਵਾਲੇ ਹਨ। ਜੋ ਕਿ 2020 ‘ਚ ਦੇਖਣ ਨੂੰ ਮਿਲੇਗਾ।

ਹਾਲੀਵੁੱਡ ਵੀ ਕਰਦਾ ਹੈ ਭਾਰਤੀ ਫ਼ਿਲਮਾਂ ਦੀ ਨਕਲ, ਦੇਖੋ ਕਿਹੜੀ ਕਿਹੜੀ ਫ਼ਿਲਮ ਦੀ ਕੀਤੀ ਗਈ ਨਕਲ 

bollywood

ਬਾਲੀਵੁੱਡ ਤੇ ਅਕਸਰ ਇਹ ਇਲਜ਼ਾਮ ਲੱਗਦੇ ਰਹਿੰਦੇ ਹਨ ਕਿ ਉਸ ਦੀਆਂ ਜ਼ਿਆਦਾਤਰ ਫ਼ਿਲਮਾਂ ਹਾਲੀਵੁੱਡ ਫ਼ਿਲਮਾਂ ਦੀ ਨਕਲ ਹੁੰਦੀਆਂ ਹਨ ਜਾਂ ਫਿਰ ਹਾਲੀਵੁੱਡ ਫ਼ਿਲਮਾਂ ਦੀ ਕਹਾਣੀ ਤੋਂ ਪ੍ਰੇਰਿਤ ਹੁੰਦੀਆਂ ਹਨ । ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਾਲੀਵੁੱਡ ਵੀ ਬਾਲੀਵੁੱਡ ਦੀ ਨਕਲ ਕਰਦਾ ਹੈ । ਹਾਲੀਵੁੱਡ ਵਿੱਚ ਬਹੁਤ ਸਾਰੀਆਂ ਫ਼ਿਲਮਾਂ ਇਸ ਤਰ੍ਹਾਂ ਦੀਆਂ ਹਨ ਜਿਹੜੀਆਂ ਕਿ ਭਾਰਤੀ ਫ਼ਿਲਮਾਂ ਦੀ ਨਕਲ ਹਨ ਜਾਂ ਫਿਰ ਉਹਨਾਂ ਦੀ ਕਹਾਣੀ ਤੋਂ ਪ੍ਰਭਾਵਿਤ ਹੁੰਦੀਆਂ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਇਸੇ ਤਰ੍ਹਾਂ ਦੀਆਂ ਕੁਝ ਫ਼ਿਲਮਾਂ ਬਾਰੇ ਦੱਸਦੇ ਹਾਂ । ਇਹਨਾਂ ਫ਼ਿਲਮਾਂ ਵਿੱਚ ਸਭ ਤੋਂ ਪਹਿਲੀ ਫ਼ਿਲਮ ਨੀਰਜ ਪਾਂਡੇ ਦੀ ਫ਼ਿਲਮ  ‘A Wednesday’  ਆਉਂਦੀ ਹੈ । ਹਾਲੀਵੁੱਡ ਵਿੱਚ 2013  ਵਿੱਚ ਇਸ ਫ਼ਿਲਮ ਦੀ ਨਕਲ ਬਣਾਈ ਗਈ ਸੀ ‘A Common Man’ ।

a common man
a common man

ਇਸੇ ਤਰ੍ਹਾਂ ਦੂਜੇ ਨੰਬਰ ‘ਤੇ ਫ਼ਿਲਮ ਆਉਂਦੀ ਹੈ ‘Forty Shades of Blue’ , ਹਾਲੀਵੁੱਡ ਦੀ ਇਸ ਫ਼ਿਲਮ ਸੱਤਿਆਜੀਤ ਰੇ ਦੀ ਬੰਗਾਲੀ ਫ਼ਿਲਮ Charulata / “The Lonely Wife” ਦਾ ਇੰਗਲਿਸ਼ ਰੀਮੇਕ ਸੀ । ਇਸ ਫ਼ਿਲਮ ਨੂੰ ਬਨਾਉਣ ਵਾਲੇ ਪ੍ਰੋਡਕਸ਼ਨ ਹਾਊਸ ਨੇ ਆਫੀਸ਼ੀਅਲ ਤੌਰ ਤੇ ਐਲਾਨ ਵੀ ਕੀਤਾ ਸੀ ਕਿ ਇਹ ਬੰਗਲਾ ਫ਼ਿਲਮ “The Lonely Wife” ਦਾ ਰੀਮੇਕ ਹੈ । ਇਸ ਫ਼ਿਲਮ ਦੀ ਕਹਾਣੀ ਲਵ ਟਰਾਏਂਗਲ ਹੈ ਜਿਸ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ ।

"The Lonely Wife"
“The Lonely Wife”

‘Divorce Invitation’ ਸਾਲ  2012  ਨੂੰ ਆਈ ਹਾਲੀਵੁੱਡ ਦੀ ਇਹ ਫ਼ਿਲਮ ਤੇਲਗੂ ਫ਼ਿਲਮ ‘Aahwanam’ ਦਾ ਇੰਗਲਿਸ਼ ਰੀਮੇਕ ਹੈ । 1997  ਵਿੱਚ ਆਈ ਇਸ ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇੱਕ ਪਤੀ ਆਪਣੀ ਪਤਨੀ ਨੂੰ ਪੈਸਿਆਂ ਲਈ ਤਲਾਕ ਦੇ ਦਿੰਦਾ ਹੈ । ਤੇਲਗੂ ਵਿੱਚ ਇਹ ਫ਼ਿਲਮ ਸੁਪਰ ਹਿੱਟ ਰਹੀ ਸੀ ਪਰ ਇੰਗਲਿਸ਼ ਵਿੱਚ ਇਹ ਫਲਾਪ ਹੋ ਗਈ ਸੀ ।

divorce invitation
divorce invitation

‘Kill Bill’ ਹਾਲੀਵੁੱਡ ਦੀ ਇਹ ਫ਼ਿਲਮ ਹੈ ਜਿਸ ਦੀ ਕਹਾਣੀ ਭਾਵੇਂ ਕਿਸੇ ਵੀ ਭਾਰਤੀ ਫ਼ਿਲਮ ਨਾਲ ਨਹੀਂ ਮਿਲਦੀ ਪਰ ਫ਼ਿਲਮ ਦੇ ਡਾਇਰੈਕਟਰ ਨੇ ਖੁਦ ਮੰਨਿਆ ਸੀ ਕਿ ‘Kill Bill’ ਵਿੱਚ ਦਿਖਾਏ ਗਏ ਐਨੀਮੇਟਿਡ ਸੀਨ ਤਮਿਲ ਫ਼ਿਲਮ ‘Abhay’   ਨੂੰ ਦੇਖਕੇ ਲਏ ਗਏ ਸਨ । ਇਸ ਫ਼ਿਲਮ ਵਿੱਚ ਕਮਲ ਹਸਨ ਮੁੱਖ ਭੂਮਿਕਾ ਵਿੱਚ ਦਿਖਾਈ ਦਿੱਤੇ ਸਨ । ਇਸ ਫ਼ਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ।

kill bill
kill bill

‘Fear’ ਹਾਲੀਵੁੱਡ ਦੀ ਇਹ ਫ਼ਿਲਮ 1996 ਵਿੱਚ ਆਈ ਸੀ । ਇਹ ਫ਼ਿਲਮ ਬਾਲੀਵੁੱਡ ਫ਼ਿਲਮ Darr ਦਾ ਰੀਮੇਕ ਸੀ। ਬਾਲੀਵੁੱਡ ਦੀ ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਸਾਈਕੋ ਲਵਰ ਦਾ ਰੋਲ ਨਿਭਾਉਂਦੇ ਹਨ । ਇਸੇ ਤਰ੍ਹਾਂ ਹਾਲੀਵੁੱਡ ਦੀ ਫ਼ਿਲਮ ‘Fear’ ਦੇ ਬਹੁਤ ਸਾਰੇ ਸੀਨ ਡਰ ਫ਼ਿਲਮ ਦੀ ਨਕਲ ਹਨ ।

darr
darr

‘3 Idiots’  ਬਾਲੀਵੁੱਡ ਦੀ ਇਹ ਫ਼ਿਲਮ ਸਾਲ 2009 ਵਿੱਚ ਰਿਲੀਜ਼ ਹੋਈ ਸੀ । ਬਾਕਸ ਆਫ਼ਿਸ ਤੇ ਇਹ ਫ਼ਿਲਮ ਸੁਪਰ ਹਿੱਟ ਰਹੀ ਸੀ ।ਇਸੇ ਲਈ ਇੱਕ ਮੈਕਸੀਕਨ ਪ੍ਰੋਡਕਸ਼ਨ ਹਾਉਸ ਨੇ ਇਸ ਫ਼ਿਲਮ ਦੇ ਰਾਈਟ ਖਰੀਦ ਕੇ ‘3 Idiots’ ਫ਼ਿਲਮ ਬਣਾਈ ਸੀ ।

3-idiotas
3-idiotas

ਜੈਜ਼ੀ ਬੀ ਦੀ ਆਵਾਜ਼ ‘ਚ ‘ਕੇਸਰੀ’ ਫਿਲਮ ‘ਚ ਗਰਜਣਗੇ ਸਿੰਘ, ਇਸ ਦਿਨ ਹੋਵੇਗਾ ਗਾਣਾ ਰਿਲੀਜ਼, ਦੇਖੋ ਵੀਡੀਓ

akshay kumar movie Kesari 's next song Ajj singh Garjange in jazzy b voice release soon

ਜੈਜ਼ੀ ਬੀ ਦੀ ਆਵਾਜ਼ ‘ਚ ਕੇਸਰੀ ਫਿਲਮ ‘ਚ ਗਰਜਣਗੇ ਸਿੰਘ, ਇਸ ਦਿਨ ਹੋਵੇਗਾ ਗਾਣਾ ਰਿਲੀਜ਼, ਦੇਖੋ ਵੀਡੀਓ : ਸਿੰਘਾਂ ਦੀ ਬਹਾਦਰੀ ਨੂੰ ਦਰਸਾਉਂਦੀ ਫਿਲਮ ‘ਕੇਸਰੀ’ ਦਾ ਦੂਜਾ ਗਾਣਾ ਜੈਜ਼ੀ ਬੀ ਦੀ ਆਵਾਜ਼ ‘ਚ ਕੱਲ(5 ਮਾਰਚ) ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗਾਣੇ ਦਾ ਨਾਮ ਹੈ ‘ਅੱਜ ਸਿੰਘ ਗਰਜਗੇ’ ਜਿਸ ਨੂੰ ਆਵਾਜ਼ ਦਿੱਤੀ ਹੈ ਪੰਜਾਬੀਆਂ ਦੀ ਸ਼ਾਨ ਜੈਜ਼ੀ ਬੀ ਹੋਰਾਂ ਨੇ। ਅਕਸ਼ੇ ਕੁਮਾਰ ਵੱਲੋਂ ਗਾਣੇ ਦਾ ਛੋਟਾ ਜਿਹਾ ਟੀਜ਼ਰ ਸਾਂਝਾ ਕਰਕੇ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾ ਗਿਆ ਦਿੱਤਾ ਹੈ। ਅਕਸ਼ੇ ਕੁਮਾਰ ਵੀ ਇਸ ਗੀਤ ਲਈ ਕਾਫੀ ਐਕਸਾਈਟਡ ਨਜ਼ਰ ਆ ਰਹੇ ਹਨ।


ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ ਦਾ ਗਾਣਾ ‘ਸਾਨੂੰ ਕਹਿੰਦੀ’ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਤੇ ਪ੍ਰਿਨਿਤੀ ਚੋਪੜਾ ਮੁੱਖ ਭੁਮਿਕਾ ਵਿੱਚ ਦਿਖਾਈ ਦੇਣਗੇ। ਫਿਲਮ ਕੇਸਰੀ 1897 ਦੀ ਸਾਰਾਗੜੀ ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰੇਗੀ ਜਦੋਂ 21 ਸਿੰਘਾਂ ਨੇ 10 ਹਜ਼ਾਰ ਪਠਾਣਾਂ ਨੂੰ ਧੂੜ ਚਟਾ ਦਿੱਤੀ ਸੀ ।

ਹੋਰ ਵੇਖੋ : ਗਿੱਪੀ ਗਰੇਵਾਲ ਬਣੇ ਗੱਬਰ ਤੇ ਰਾਣਾ ਰਣਬੀਰ ਠਾਕੁਰ, ‘ਸ਼ੋਲੇ’ ਫਿਲਮ ਦਾ ਦੇਖੋ ਰੀਮੇਕ


ਭਾਵੇਂ ਇਸ ਲੜਾਈ ਵਿੱਚ 21 ਦੇ 21 ਸਿੰਘ ਸ਼ਹੀਦ ਹੋ ਗਏ ਸਨ ਪਰ ਇਹ ਸਿੰਘ ਏਨੀਂ ਬਹਾਦਰੀ ਨਾਲ ਲੜੇ ਸਨ ਕਿ ਅੱਜ ਵੀ ਇਹਨਾਂ ਸਿੰਘਾਂ ਦੀ ਬਹਾਦਰੀ ਨੂੰ ਯਾਦ ਕੀਤਾ ਜਾਂਦਾ ਹੈ।ਇਸ ਫ਼ਿਲਮ ਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ । ਫ਼ਿਲਮ ਕੇਸਰੀ 21 ਮਾਰਚ ਨੂੰ ਵੱਡੇ ਪਰਦੇ ਤੇ ਨਜ਼ਰ ਆਉਣ ਵਾਲੀ ਹੈ।

ਮੀਕਾ ਸਿੰਘ ਦੀ ਗਾਇਕੀ ਹੀ ਨਹੀਂ ਦਿਲ ਵੀ ਹੈ ਖੂਬਸੂਰਤ, ਗਰੀਬ ਬੱਚਿਆਂ ਨਾਲ ਖਾਂਦੇ ਦਿਖੇ ਖਾਣਾ, ਦੇਖੋ ਵੀਡੀਓ

mika singh helps poor children in goa and appeal others

ਮੀਕਾ ਸਿੰਘ ਦੀ ਗਾਇਕੀ ਹੀ ਨਹੀਂ ਦਿਲ ਵੀ ਹੈ ਖੂਬਸੂਰਤ, ਗਰੀਬ ਬੱਚਿਆਂ ਨਾਲ ਖਾਂਦੇ ਦਿਖੇ ਖਾਣਾ, ਦੇਖੋ ਵੀਡੀਓ : ਮੀਕਾ ਸਿੰਘ ਉਹ ਪੰਜਾਬੀ ਗਾਇਕ ਜਿਸ ਨੇ ਬਾਲੀਵੁੱਡ ‘ਚ ਆਪਣੀ ਦਮਦਾਰ ਗਾਇਕੀ ਨਾਲ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਮੀਕਾ ਸਿੰਘ ਦੀ ਗਾਇਕੀ ਤਾਂ ਸ਼ਾਨਦਾਰ ਹੈ ਹੀ ਨਾਲ ਉਹਨਾਂ ਦਾ ਦਿਲ ਵੀ ਬਹੁਤ ਵੱਡਾ ਹੈ, ਜਿਸ ਦਾ ਸਬੂਤ ਦਿੰਦਾ ਹੈ ਮੀਕਾ ਸਿੰਘ ਦਾ ਇਹ ਵੀਡੀਓ ਜਿਸ ‘ਚ ਮੀਕਾ ਸਿੰਘ ਸਵੇਰੇ 4 ਵਜੇ ਸੜਕ ‘ਤੇ ਸਟਾਲ ਲਗਾ ਕੇ ਗੁਜ਼ਾਰਾ ਕਰਨ ਵਾਲੇ ਬੱਚਿਆਂ ਨਾਲ ਬੈਠ ਖਾਣਾ ਖਾਹ ਰਹੇ ਹਨ। ਦੱਸ ਦਈਏ ਇਹ ਵੀਡੀਓ ਗੋਆ ਦਾ ਹੈ, ਜਿੱਥੇ ਗਾਇਕ ਮੀਕਾ ਸਿੰਘ ਆਪਣੀਆਂ ਛੁੱਟੀਆਂ ਬਤੀਤ ਕਰ ਰਹੇ ਹਨ।

ਵੀਡੀਓ ‘ਚ ਉਹਨਾਂ ਬਹੁਤ ਹੀ ਖੂਬਸੂਰਤ ਸੰਦੇਸ਼ ਦਿੱਤਾ ਹੈ। ਉਹਨਾਂ ਦਾ ਕਹਿਣਾ ਕਿ ਹੈ ਕਿ ਅਸੀਂ ਗੋਆ ਆ ਕੇ ਬਹੁਤ ਸਾਰਾ ਰੁਪਿਆ ਪਰਟੀਜ਼ ‘ਚ ਉਡਾ ਦਿੰਦੇ ਹਾਂ ਪਰ ਸਾਨੂ ਇਹਨਾਂ ਗਰੀਬ ਬੱਚਿਆਂ ਅਤੇ ਪਰਿਵਾਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਤੇ ਕੁਝ ਰੁਪਿਆਂ ਦੀਆਂ ਮਦਦ  ਇਹਨਾਂ ਲਈ ਵੀ ਦੇਣੀ ਚਾਹੀਦੀ ਹੈ। ਮੀਕਾ ਸਿੰਘ ਨੇ ਇਹ ਵੀਡੀਓ ਆਪਣੇ ਟਵਿੱਟਰ ਅਕਾਊਂਟ ‘ਤੇ ਪੋਸਟ ਕੀਤਾ ਹੈ। ਉਹਨਾਂ ਦੇ ਇਸ ਉਪਰਾਲੇ ਨੂੰ ਲੋਕਾਂ ਵੱਲੋਂ ਖਾਸਾ ਸਰਾਹਿਆ ਜਾ ਰਿਹਾ ਹੈ।

ਹੋਰ ਵੇਖੋ : ਆਮਿਰ ਖਾਨ ਦਾ ਸ਼ਲੋਕਾ ਮਹਿਤਾ ਨਾਲ ਇਹ ਸ਼ਾਨਦਾਰ ਡਾਂਸ ਛਾਇਆ ਸੁਰਖੀਆਂ ‘ਚ, ਦੇਖੋ ਵੀਡੀਓ

 

View this post on Instagram

 

Good morning.. How many of you know that this song is sung by me?

A post shared by Mika Singh (@mikasingh) on


ਮੀਕਾ ਸਿੰਘ ਬਾਲੀਵੁੱਡ ‘ਚ ਬਹੁਤ ਵੱਡਾ ਨਾਮ ਹੈ। ਕੋਈ ਹੀ ਅਜਿਹੀ ਫਿਲਮ ਹੁੰਦੀ ਹੋਵੇਗੀ ਜਿਸ ‘ਚ ਮੀਕਾ ਸਿੰਘ ਦਾ ਗਾਇਆ ਗਾਣਾ ਨਾ ਹੋਵੇ। ਮੀਕਾ ਸਿੰਘ ਦੀ ਅਜਿਹੀ ਦਰਿਆਦਿਲੀ ਦੀਆਂ ਵੀਡੀਓਜ਼ ਅਕਸਰ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ। ਜਲਦ ਮੀਕਾ ਸਿੰਘ, ਉਹਨਾਂ ਦੇ ਵੱਡੇ ਭਰਾ ਦਲੇਰ ਮਹਿੰਦੀ, ਹੰਸ ਰਾਜ ਹੰਸ ਅਤੇ ਗਾਇਕ ਜਸਬੀਰ ਜੱਸੀ ਕਪਿਲ ਸ਼ਰਮਾ ਦੇ ਸ਼ੋਅ ‘ਚ ਵੀ ਹਾਸਿਆਂ ਦੇ ਠਹਾਕੇ ਲਗਾਉਂਦੇ ਨਜ਼ਰ ਆਉਣ ਵਾਲੇ ਹਨ।

ਜੈਕੀ ਸ਼ਰਾਫ ਨੇ ਨਵੀਂ ਉਮਰ ਦੇ ਬੱਚਿਆਂ ਨੂੰ ਦਿੱਤੀ ਸਲਾਹ, ਕਿਹਾ ਹੈਲਮਟ ਪਹਿਨਣ ‘ਚ ਕੀ ਸ਼ਰਮ ਆਉਂਦੀ ਹੈ, ਦੇਖੋ ਵੀਡੀਓ

jackie Shrrof new viral video on rode safety

ਜੈਕੀ ਸ਼ਰਾਫ ਨੇ ਨਵੀਂ ਉਮਰ ਦੇ ਬੱਚਿਆਂ ਨੂੰ ਦਿੱਤੀ ਸਲਾਹ, ਕਿਹਾ ਹੈਲਮਟ ਪਹਿਨਣ ਕੀ ਸ਼ਰਮ ਆਉਂਦੀ ਹੈ, ਦੇਖੋ ਵੀਡੀਓ : ਬਾਲੀਵੁੱਡ ਦੇ ਦਿੱਗਜ ਅਦਾਕਾਰ ਜੈਕੀ ਸ਼ਰਾਫ ਜਿਹੜੇ ਵੀਰਵਾਰ ਨੂੰ ਇੱਕ ਸ਼ੋਸ਼ਲ ਇਵੈਂਟ ‘ਤੇ ਪਹੁੰਚੇ, ਜਿੱਥੇ ਉਹਨਾਂ ਨੇ ਨਵੀਂ ਉਮਰ ਦੇ ਬੱਚਿਆਂ ਨੂੰ ਸੁਰੱਖਿਆ ਦੇ ਮੱਦੇ ਨਜ਼ਰ ਧਿਆਨ ਨਾਲ ਵਾਹਨ ਚਲਾਉਣ ਦੀ ਸਲਾਹ ਦਿੱਤੀ ਹੈ। ਜੈਕੀ ਸ਼ਰਾਫ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਐਕਟਿਵ ਰਹਿੰਦੇ ਹਨ। ਉਹਨਾਂ ਨੇ ਇਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

 

View this post on Instagram

 

Protect yourself for your family

A post shared by Jackie Shroff (@apnabhidu) on


ਉਹ ਇਸ ਤੇ ਆਏ ਦਿਨ ਹੀ ਕੋਈ ਨਾ ਕੋਈ ਫੋਟੋ ਅਤੇ ਵੀਡੀਓ ਪੋਸਟ ਕਰਦੇ ਹੀ ਰਹਿੰਦੇ ਹਨ। ਉਹਨਾਂ ਨੇ ਇਸ ਵਾਰ ਸਾਵਧਾਨੀ ਨਾਲ ਡਰਾਈਵ ਕਰਨ ਲਈ ਸਲਾਹ ਦਿੱਤੀ ਹੈ। ਜੈਕੀ ਸ਼ਰਾਫ ਦੇ ਬੋਲਣ ਦੇ ਤਰੀਕੇ ਨੂੰ ਤਾਂ ਹਰ ਕੋਈ ਪਸੰਦ ਕਰਦਾ ਹੀ ਹੈ। ਇਹ ਹੀ ਵਜ੍ਹਾ ਹੈ ਕਿ ਉਹਨਾਂ ਨੇ ਬੜੇ ਹੀ ਪਿਆਰ ਨਾਲ ਰੋਡ ਸੇਫਟੀ ‘ਤੇ ਇੱਕ ਅਜਿਹਾ ਸਵਾਲ ਪੁੱਛਿਆ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਬਿਲਕੁਲ ਸਹੀ ਸਵਾਲ ਕੀਤਾ ਹੈ।

ਹੋਰ ਵੇਖੋ : ਅਕਸ਼ੇ ਕੁਮਾਰ ਨਾਲ ਸੈਰ ‘ਤੇ ਜਾਂਦੇ ਹੋਏ ਇਹ ਕੀ ਕਰਨ ਲੱਗੀ ਪਤਨੀ ਟਵਿੰਕਲ ਖੰਨਾ, ਦੇਖੋ ਵੀਡੀਓ

 

View this post on Instagram

 

Pathakha phod magar ek plant bhi paal… #HappyDiwali

A post shared by Jackie Shroff (@apnabhidu) on


ਜੈਕੀ ਸ਼ਰਾਫ ਨੇ ਆਪਣੇ ਤਰੀਕੇ ਨਾਲ ਕਿਹਾ ਹੈ ਕਿ ਸਭ ਤੋਂ ਨਾਜ਼ੁਕ ਚੀਜ਼ ਕੱਚ ਨਹੀਂ ਦਿਮਾਗ ਹੈ ਯਾਨੀ ਸਿਰ ਹੈ, ਕੀ ਹੈਲਮਟ ਪਹਿਨਣ ਨੂੰ ਸ਼ਰਮ ਆਉਂਦੀ ਹੈ ? ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਦਿੱਤਾ ਹੈ, ਆਪਣੇ ਪਰਿਵਾਰ ਲਈ ਆਪਣੇ ਆਪ ਦੀ ਸੁਰੱਖਿਆ ਕਰੋ। ਜੈਕੀ ਸ਼ਰੀਫ ਆਪਣੀ ਐਕਟਿੰਗ ਦੇ ਨਾਲ ਨਾਲ ਆਪਣੇ ਇਸੇ ਤਰਾਂ ਦੇ ਸਾਦਗੀ ਨਾਲ ਰਹਿਣ ਅਤੇ ਬੋਲਣ ਲਈ ਜਾਣੇ ਜਾਂਦੇ ਹਨ।

ਬਾਲੀਵੁੱਡ ਦੇ ਇਹਨਾਂ ਸਿਤਾਰਿਆਂ ਦੇ ਸੂਟ-ਬੂਟ ਦੀ ਕੀਮਤ ਸੁਣਕੇ ਪੈਰਾਂ ਥੱਲੇ ਤੋਂ ਖਿਸਕ ਜਾਵੇਗੀ ਜ਼ਮੀਨ, ਪਰ ਸਲਮਾਨ ਖਾਨ ਹਨ ਸਭ ਤੋਂ ਹੱਟ ਕੇ 

salman khan, ranbir kapoor,ranveer singh

ਬਾਲੀਵੁੱਡ ਸਿਤਾਰਿਆਂ ਵਿੱਚ ਟ੍ਰੈਂਡੀ ਅਤੇ ਸਟਾਈਲਿਸ਼ ਦਿਖਾਈ ਦੇਣ ਲਈ ਮੁਕਾਬਲਾ ਲੱਗਿਆ ਰਹਿੰਦਾ ਹੈ । ਇਸ ਸਭ ਲਈ ਉਹ ਮਹਿੰਗੇ ਅਤੇ ਬ੍ਰੇਂਡੈਡ  ਕੱਪੜੇ ਖਰੀਦਦੇ ਹਨ । ਰਣਵੀਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹ ਕਰੇਜ਼ੀ ਫੈਸ਼ਨ ਸੈਂਸ ਦੀ ਵਜ੍ਹਾ ਕਰਕੇ ਜਾਣੇ ਜਾਂਦੇ ਹਨ । ਰਣਵੀਰ ਸਿੰਘ ਦੇ ਸ਼ੌਂਕ ਬਹੁਤ ਮਹਿੰਗੇ ਹਨ ।ਉਹਨਾਂ ਦੀਆਂ ਜੁੱਤੀਆਂ ਵੀ 68 ਲੱਖ ਕੀਮਤ ਤੱਕ ਦੀਆਂ ਹੁੰਦੀਆਂ ਹਨ । ਰਣਵੀਰ ਸਿੰਘ ਕੋਲ 1੦੦੦ ਮਹਿੰਗੀਆਂ ਜੁੱਤੀਆਂ ਦਾ ਕਲੈਂਕਸ਼ਨ ਹੈ । ਇਸ ਸਭ ਦੀ ਕੀਮਤ ਲੱਖਾਂ ਜਾਂ ਕਰੋੜਾਂ ਵਿੱਚ ਹੈ ।

ranveer singh
ranveer singh

ਫਿਲਮ ਨਿਰਮਾਤਾ ਕਰਨ ਜ਼ੋਹਰ ਦੀ ਗੱਲ ਕੀਤੀ ਜਾਵੇ ਤਾਂ ਉਹ ਦੁਨੀਆ ਭਰ ਦੇ ਮਹਿੰਗੇ ਬਰੈਂਡ ਦੇ ਕੱਪੜੇ ਖਰੀਦਦੇ ਹਨ Louis Vuitton, stella Mccartney, Donatella Versace  ਵਰਗੇ ਬਰੇਂਡ ਦੇ ਕੱਪੜੇ ਪਾਉਂਦੇ ਹਨ । ਇਹਨਾਂ ਕੱਪੜਿਆਂ ਦੀ ਕੀਮਤ ਲੱਖਾਂ ਜਾਂ ਕਰੋੜਾਂ ਵਿੱਚ ਹੁੰਦੀ ਹੈ ।

karan johar
karan johar

ਇਸੇ ਤਰ੍ਹਾਂ ਰਣਵੀਰ ਕਪੂਰ ਵੀ ਮਹਿੰਗੀਆਂ ਜੁੱਤੀਆਂ ਦਾ ਸ਼ੌਂਕ ਰੱਖਦੇ ਹਨ । ਇਹਨਾਂ ਜੁੱਤੀਆਂ ਦੀ ਕੀਮਤ ਸੁਣਕੇ ਤੁਹਾਡੇ ਪੈਰਾਂ ਥੱਲੇ ਤੋਂ ਜ਼ਮੀਨ ਖਿਸਕ ਜਾਵੇਗੀ । ਕੁਝ ਦਿਨ ਪਹਿਲਾਂ ਹੀ ਰਣਵੀਰ ਕਪੂਰ ਚਿੱਟੇ ਰੰਗ ਦੇ ਸਨੀਕਰ ਵਿੱਚ ਸਪਾਟ ਹੋਏ ਸਨ । ਉਹਨਾਂ ਦੀ ਇਸ ਜੁੱਤੀ ਦੀ ਕੀਮਤ ਤਿੰਨ ਲੱਖ ਦੇ ਲਗਭਗ ਹੈ । ਇਹ ਜੁੱਤੀਆਂ ਅਮਰੀਕੀ ਫੈਸ਼ਨ ਡਿਜਾਇਨਰ ਦੇ ਡਿਜ਼ਾਇਨ ਕੀਤੇ ਹੋਏ ਹਨ, ਜਿਸ ਤੇ ਜਿੱਪ ਟੈਗ ਲੱਗਿਆ ਹੋਇਆ ਹੈ ।

ranveer
ranveer

ਵਰੂਨ ਧਵਨ ਨੂੰ ਮਹਿੰਗੀਆਂ ਘੜੀਆਂ ਦਾ ਸ਼ੌਕ ਹੈ ਉਹ  ‘Audemars Piguet Royal Oak Offshore Chronograph’ਬਰੇਂਡ ਦੀਆਂ ਘੜੀਆਂ ਪਹਿਣਦੇ ਹਨ ਜਿਸ ਦੀ ਕੀਮਤ 18 ਤੋਂ 20  ਲੱਖ ਦੇ ਵਿਚਕਾਰ ਹੈ ।

varun dhawan
varun dhawan

ਪਰ ਇਸ ਸਭ ਤੋਂ ਹਟਕੇ ਸਲਮਾਨ ਖਾਨ ਦਾ ਅੰਦਾਜ਼ ਕੁਝ ਵੱਖਰਾ ਹੈ ਉਹ ਮਹਿੰਗੇ ਕੱਪੜਿਆਂ ਦੀ ਥਾਂ ਤੇ 5੦੦ ਤੋਂ 6੦੦ ਰੁਪਏ ਤੱਕ ਦੀ ਟੀ-ਸ਼ਰਟ ਪਹਿਣਦੇ ਹਨ । ਹੋਰ ਤਾਂ ਹੋਰ ਉਹ ਇਸ ਟੀ-ਸਰਟ ਨੂੰ ਕਿਸੇ ਵੀ ਫੰਗਸ਼ਨ ਤੇ ਰਪੀਟ ਕਰਕੇ ਵੀ ਪਾ ਜਾਂਦੇ ਹਨ

salman khan
salman khan

ਸੁਨੰਦਾ ਸ਼ਰਮਾ ਨੇ ਇਸ ਸ਼ਾਨਦਾਰ ਤਰੀਕੇ ਨਾਲ ਕੀਤਾ ਫੈਨਜ਼ ਦਾ ਸ਼ੁਕਰੀਆ, ਦੇਖੋ ਵੀਡੀਓ

Sunanda Sharma new dance moves on her song Poster Lgvado

ਸੁਨੰਦਾ ਸ਼ਰਮਾ ਨੇ ਇਸ ਸ਼ਾਨਦਾਰ ਤਰੀਕੇ ਨਾਲ ਕੀਤਾ ਫੈਨਜ਼ ਦਾ ਸ਼ੁਕਰੀਆ, ਦੇਖੋ ਵੀਡੀਓ : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸ਼ਾਨਦਾਰ ਆਵਾਜ਼ ਅਤੇ ਖੂਬਸੂਰਤ ਗਾਇਕਾ ਜਿੰਨ੍ਹਾਂ ਦਾ ਹਾਲ ਹੀ ‘ਚ ਬਾਲੀਵੁੱਡ ‘ਚ ਗਾਣਾ ਆਇਆ ਹੈ ਜਿਸ ਦਾ ਨਾਮ ਹੈ ‘ਪੋਸਟਰ ਲਗਵਾਦੋ’।ਗਾਣੇ ‘ਚ ਸੁਨੰਦਾ ਸ਼ਰਮਾ ਦੇ ਨਾਲ ਮੀਕਾ ਸਿੰਘ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਇਹ ਗਾਣਾ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੇਨਨ ਸਟਾਰਰ ਫਿਲਮ ‘ਲੁਕਾ ਛੁਪੀ’ ‘ਚ ਗਾਇਆ ਗਿਆ ਹੈ।

ਗਾਣੇ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ। ਗਾਣੇ ਨੂੰ ਕੁਝ ਹੀ ਸਮੇਂ ‘ਚ 13 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਦੱਸ ਦਈਏ ਇਹ ਗੀਤ ਅਕਸ਼ੈ ਕੁਮਾਰ ਦੀ 1997 ‘ਚ ਆਈ ਫਿਲਮ ਅਫਲਾਤੂਨ ਦਾ ਗੀਤ ਹੈ ਤੇ ‘ਪੋਸਟਰ ਲਗਵਾ ਦੋ’ ਗੀਤ ਦਾ ਰਿਮੇਕ ਵਰਜ਼ਨ ‘ਲੁਕਾ ਛੁਪੀ’ ਮੂਵੀ ‘ਚ ਪੇਸ਼ ਕੀਤਾ ਗਿਆ ਹੈ।

ਹੋਰ ਵੇਖੋ :ਕਪਿਲ ਸ਼ਰਮਾ ਦੇ ਘਰ ਲਗਾਈਆਂ ਵੱਡੇ ਗਾਇਕਾਂ ਨੇ ਰੌਣਕਾਂ , ਦੇਖੋ ਵੀਡੀਓ

ਸੁਨੰਦਾ ਸ਼ਰਮਾ ਨੇ ਗਾਣੇ ਦੇ ਹਿੱਟ ਹੋਣ ਦੀ ਖੁਸ਼ੀ ‘ਚ ਇਸ ਵੀਡੀਓ ਨਾਲ ਦਰਸ਼ਕਾਂ ਨੂੰ ਤੋਹਫ਼ਾ ਦਿੱਤਾ ਹੈ। ਸੁਨੰਦਾ ਸ਼ਰਮਾ ਦੇ ਫੈਨਜ਼ ਵੱਲੋਂ ਇਸ ਗਾਣੇ ‘ਤੇ ਲਗਾਤਾਰ ਵੀਡੀਓਜ਼ ਬਣਾ ਕੇ ਭੇਜੀਆਂ ਜਾ ਰਹੀਆਂ ਸਨ ਅਤੇ ਹੁਣ ਸੁਨੰਦਾ ਸ਼ਰਮਾ ਨੇ ਵੀ ਇਸ ਗਾਣੇ ‘ਤੇ ਖੂਬਸੂਰਤ ਡਾਂਸ ਕਰਕੇ ਵੀਡੀਓ ਆਪਣੇ ਸ਼ੋਸ਼ਲ ਮੀਡੀਆ ‘ਤੇ ਅਪਲੋਡ ਕੀਤਾ ਹੈ। ਫ਼ਿਲਮ ਲੁਕਾ ਛੁਪੀ 1 ਮਾਰਚ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ‘ਲੁਕਾਛੁਪੀ’ ਫਿਲਮ ਨੂੰ ਦਿਨੇਸ਼ ਵਿਜ਼ਨ ਨੇ ਡਾਇਰੈਕਟ ਕੀਤਾ ਹੈ।