ਦਰਸ਼ਨ ਔਲਖ, ਹਰਜੀਤ ਹਰਮਨ ਸਣੇ ਕਈ ਕਲਾਕਾਰਾਂ ਨੇ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ‘ਤੇ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਕੀਤਾ ਯਾਦ

Farmers on Singhu border

ਦਰਸ਼ਨ ਔਲ਼ਖ (Darshan Aulakh ) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸਿੰਘੂ ਬਾਰਡਰ  ‘ਤੇ ਕਿਸਾਨ ਅੰਦੋਲਨ (Farmers Protest) ਦੇ ਦੌਰਾਨ ਸ਼ਹੀਦ (martyred)ਹੋਏ ਯੋਧਿਆਂ ਨੂੰ ਯਾਦ ਕੀਤਾ ਗਿਆ । ਇਸ ਦੇ ਨਾਲ ਹੀ ਨਮ ਅੱਖਾਂ ਦੇ ਨਾਲ ਇਨ੍ਹਾਂ ਯੋਧਿਆਂ ਨੂੰ ਯਾਦ ਕੀਤਾ ਗਿਆ । ਇਸ ਤੋਂ ਇਲਾਵਾ ਹਰਜੀਤ ਹਰਮਨ(Harjit Harman)  ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

Darshan Aulakh
image From instagram

ਹੋਰ ਪੜ੍ਹੋ : ਸਲਮਾਨ ਖ਼ਾਨ ਨੇ ਫ਼ਿਲਮ ‘ਅੰਤਿਮ’ ‘ਚ ਨਿਭਾਇਆ ਸਰਦਾਰ ਦਾ ਕਿਰਦਾਰ, ਪੱਗ ਬੰਨਣ ਨੂੰ ਲੈ ਕੇ ਆਖੀ ਇਹ ਗੱਲ

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਆਓ ਅੱਜ ਕਿਸਾਨ ਅੰਦੋਲਨ ਦੇ ਇਕ ਸਾਲ ਪੂਰਾ ਹੋਣ ਤੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੀ ਸਫਲਤਾ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ’ ।ਦੱਸ ਦਈਏ ਕਿ ਪਿਛਲੇ ਇੱਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ।

Farmers
image from instagram

ਹਾਲਾਂਕਿ ਬੀਤੇ ਦਿਨੀਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ । ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਸੰਸਦ ‘ਚ ਰੱਦ ਕਰਵਾਉਣ ਅਤੇ ਹੋਰ ਮੰਗਾਂ ਪੂਰੀਆਂ ਕਰਵਾਉਣ ਤੋਂ ਬਾਅਦ ਹੀ ਵਾਪਸ ਆਪੋ ਆਪਣੇ ਘਰਾਂ ‘ਚ ਪਰਤਣਗੇ ।

ਦੱਸ ਦਈਏ ਕਿ ਕਿਸਾਨ ਅੰਦੋਲਨ ਨੂੰ ਪੰਜਾਬੀ ਸਿਤਾਰਿਆਂ ਨੇ ਵੀ ਪੂਰਾ ਸਮਰਥਨ ਦਿੱਤਾ ਸੀ । ਪੰਜਾਬੀ ਸਿਤਾਰੇ ਹਰਭਜਨ ਮਾਨ, ਬੱਬੂ ਮਾਨ, ਹਰਜੀਤ ਹਰਮਨ, ਕਰਮਜੀਤ ਅਨਮੋਲ, ਰੇਸ਼ਮ ਸਿੰਘ ਅਨਮੋਲ ਸਣੇ ਕਈ ਪੰਜਾਬੀ ਸਿਤਾਰਿਆਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਅਤੇ ਇਸ ਅੰਦੋਲਨ ‘ਚ ਸਮੇਂ ਸਮੇਂ ‘ਤੇ ਪਹੁੰਚੇ ਸਨ ।

ਮੰਡੀ ‘ਚ ਮੀਂਹ ਨਾਲ ਭਿੱਜ ਗਈ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ, ਰੇਸ਼ਮ ਸਿੰਘ ਅਨਮੋਲ ਨੇ ਸਾਂਝਾ ਕੀਤਾ ਵੀਡੀਓ

ਰੇਸ਼ਮ ਸਿੰਘ ਅਨਮੋਲ (Resham Singh Anmol) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਸ ਨੇ ਬੀਤੇ ਦਿਨ ਬਰਸਾਤ ਦੇ ਨਾਲ ਹੋਏ ਅਨਾਜ ਦੇ ਨੁਕਸਾਨ ਬਾਰੇ ਦੱਸਿਆ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਇਸ ਦੇਸ਼ ਵਿੱਚ ਕ੍ਰਿਕਟ ਗਰਾਊਂਡ ਇੱਕ ਮਿੰਟ ‘ਚ ਕਵਰ ਕਰ ਦਿੰਦੇ, ਪਰ ਕਿਸਾਨ ਦੀ ਫਸਲ ਢੱਕਣ ਦੇ ਲਈ ਕੋਈ ਪ੍ਰਬੰਧ ਨਹੀਂ ਹਨ’।

image From instagram

ਹੋਰ ਪੜ੍ਹੋ : ਇਹ ਮੰਨਤ ਪੂਰੀ ਕਰਨ ਲਈ ਸ਼ਿਲਪਾ ਸ਼ੈੱਟੀ ਨੇ ਮੁੰਨਵਾਏ ਸਨ ਅੱਧੇ ਸਿਰ ਦੇ ਵਾਲ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੰਡੀ ‘ਚ ਬਿਨਾਂ ਕਿਸੇ ਤਰਪਾਲ ਤੋਂ ਖੁੱਲੇ ਅਸਮਾਨ ਦੇ ਥੱਲੇ ਝੋਨੇ ਦੀ ਫਸਲ ਪਈ ਹੋਈ ਹੈ ਅਤੇ ਉਤੋਂ ਮੀਂਹ ਅਤੇ ਗੜੇ੍ਹਮਾਰੀ ਹੋ ਰਹੀ ਹੈ । ਝੋਨੇ ਦੀ ਸਾਰੀ ਫਸਲ ਖਰਾਬ ਹੋ ਚੁੱਕੀ ਹੈ । ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਖਰਾਬ ਹੋ ਚੁੱਕੀ ਹੈ ।

singer resham singh anmol shared delhi border image from rainy date
image From instagram

ਪਰ ਇਸ ਦੀ ਪ੍ਰਸ਼ਾਸਨ ਨੂੰ ਕੋਈ ਵੀ ਪਰਵਾਹ ਨਹੀਂ ਹੈ ।ਰੇਸ਼ਮ ਸਿੰਘ ਅਨਮੋਲ ਖੁਦ ਵੀ ਇੱਕ ਕਿਸਾਨ ਹਨ ਅਤੇ ਉਹ ਕਿਸਾਨਾਂ ਦੇ ਦਰਦ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਵੀ ਹਨ । ਉਹ ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ‘ਚ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਵੀ ਹੋਏ ਸਨ ਅਤੇ ਕਿਸਾਨਾਂ ਦੇ ਸਮਰਥਨ ‘ਚ ਲਗਾਤਾਰ ਵੀਡੀਓਜ਼ ਅਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਹ ਕਿਸਾਨਾਂ ਦੇ ਹੱਕ ‘ਚ ਹੁਣ ਤੱਕ ਕਈ ਗੀਤ ਵੀ ਕੱਢ ਚੁੱਕੇ ਹਨ । ਰੇਸ਼ਮ ਸਿੰਘ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਆਉਣ ਵਾਲੇ ਦਿਨਾਂ ‘ਚ ਉਹ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ ।

ਮੀਆ ਖਲੀਫਾ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ, ਲਖੀਮਪੁਰ ਖੀਰੀ ਵਿੱਚ ਵਾਪਰੀ ਖੂਨੀ ਘਟਨਾ ਦੀ ਕੀਤੀ ਨਿੰਦਾ

ਹਾਲੀਵੁੱਡ ਦੇ ਕਈ ਸਿਤਾਰੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਆ ਰਹੇ ਹਨ । ਇਹਨਾਂ ਫ਼ਿਲਮੀ ਸਿਤਾਰਿਆਂ ਵੱਲੋਂ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ । ਇਸ ਸਭ ਦੇ ਚਲਦੇ ਸਾਬਕਾ ਅਮਰੀਕਨ ਐਡਲਟ ਸਟਾਰ ਮੀਆ ਖਲੀਫਾ (Mia Khalifa) ਨੇ ਵੀ ਕਿਸਾਨਾਂ ਦੇ ਹੱਕ ਵਿੱਚ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਮੀਆ ਖਲੀਫਾ (Mia Khalifa) ਨੇ ਆਪਣੇ ਇੰਸਟਾਗ੍ਰਾਮ ਤੇ ਲਖੀਮਪੁਰ ਖੀਰੀ (Lakhimpur Kheri) ਵਿੱਚ ਹੋਈ ਘਟਨਾ ਦੀ ਨਿੰਦਾ ਕੀਤੀ ਹੈ ।

ਹੋਰ ਪੜ੍ਹੋ :

ਨੱਟੂ ਕਾਕਾ ਦੀ ਮੌਤ ਤੋਂ ਬਾਅਦ ਟੱਪੂ ਨੇ ਦੱਸੀ ਉਹਨਾਂ ਦੀ ਆਖਰੀ ਇੱਛਾ, ਮੌਤ ਦੌਰਾਨ ਕਰਨਾ ਚਾਹੁੰਦੇ ਸਨ ਇਹ ਕੰਮ

ਉਸ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇਸ ਘਟਨਾ ਵਿੱਚ ਮਰਨ ਵਾਲੇ ਕਿਸਾਨਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਕੇਂਦਰੀ ਮੰਤਰੀਆਂ ਅਤੇ ਵੱਖ ਵੱਖ ਸੂਬਿਆਂ ਵਿਚ ਭਾਜਪਾ ਸਰਕਾਰਾਂ ਤੇ ਆਗੂਆਂ ਦੇ ਸਮਾਗਮਾਂ ਦਾ ਪਿਛਲੇ ਕਈ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ।

ਇਸੇ ਕੜੀ ਤਹਿਤ ਕਿਸਾਨ ਖੀਮਪੁਰ ਖੀਰੀ ਵਿਚ ਆ ਰਹੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਕਾਲੀਆਂ ਝੰਡੀਆਂ ਦਿਖਾਉਣ ਆਏ ਸਨ। ਪਰ ਭਾਜਪਾ ਆਗੂਆਂ ਨਾਲ ਮੌਜੂਦ ਕੁਝ ਲੋਕਾਂ ਨੇ ਕਿਸਾਨਾਂ ਨੂੰ ਆਪਣੀਆਂ ਗੱਡੀਆਂ ਨਾਲ ਕੁਚਲ ਦਿੱਤਾ ਜਿਸ ਨਾਲ ਕਈ ਕਿਸਾਨ ਜ਼ਖਮੀ ਹੋ ਗਏ ਤੇ ਕਈ ਦੀ ਮੌਤ ਹੋ ਗਈ ।

 

View this post on Instagram

 

A post shared by Sonia Mann (@soniamann01)

ਉਧਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਕਹਿਣਾ ਹੈ ਕਿ ਕਿਸਾਨਾਂ ਵਿੱਚ ਸ਼ਾਮਿਲ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੇ ਕਾਫਿਲੇ ਉੱਤੇ ਹਮਲਾ ਕੀਤਾ ਸੀ। ਇਹ ਘਟਨਾ ਦਿੱਲੀ ਤੋਂ ਕਰੀਬ 452 ਕਿਲੋਮੀਟਰ ਅਤੇ ਲਖਨਊ ਤੋਂ 130 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਤਿਕੂਨੀਆਂ ਨਾਮੀ ਥਾਂ ਉੱਤੇ ਵਾਪਰੀ ਹੈ।

ਦੇਖੋ ਵੀਡੀਓ : ਅਰਮਾਨ ਬੇਦਿਲ ਨੇ ਭਾਰਤ ਬੰਦ ਨੂੰ ਸਮਰਥਨ ਦਿੰਦੇ ਹੋਏ ਸ਼ੇਅਰ ਕੀਤਾ ਇਹ ਵੀਡੀਓ, ‘ਕਿਸਾਨ ਮਜ਼ਦੂਰ ਏਕਤਾ’ ਦੇ ਨਾਅਰੇ ਲਗਾਉਂਦੇ ਨਜ਼ਰ ਆਏ ਗਾਇਕ

ARMAAN BEDIL shared video and kisan mujdoor ekta zindabaad

ਕੇਂਦਰ ਸਰਕਾਰ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਬਰੂਹਾਂ ਉਤੇ ਲਾਏ ਮੋਰਚਿਆਂ ਨੂੰ ਇੱਕ ਸਾਲ ਹੋਣ ਵਾਲਾ ਹੈ । ਪਰ ਹੰਕਾਰੀ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਹੈ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ।

singer armaan bedil image

ਹੋਰ ਪੜ੍ਹੋ : Happy Daughters’ Day 2021: ਕਪਿਲ ਸ਼ਰਮਾ ਨੇ ਧੀ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਸ਼ੇਅਰ ਕੀਤੀਆਂ ਆਪਣੀ ਧੀ ਅਨਾਇਰਾ ਦੀਆਂ ਕਿਊਟ ਤਸਵੀਰਾਂ

ਕੇਂਦਰ ਦੀ ਸਰਕਾਰ ਉਤੇ ਦਬਾਅ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਯਾਨੀਕਿ ਅੱਜ ਭਾਰਤ ਬੰਦ Bharat bandh ਦਾ ਸੱਦਾ ਦਿੱਤਾ ਹੈ। ਪੰਜਾਬੀ ਕਲਾਕਾਰ ਵੀ ਭਾਰਤ ਬੰਦ ਨੂੰ ਆਪਣਾ ਸਮਰਥਨ ਦੇ ਰਹੇ ਨੇ।

ਹੋਰ ਪੜ੍ਹੋ : ਸੰਨੀ ਦਿਓਲ ਪਹਾੜਾਂ ‘ਚ ਆਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਬਰਫ ‘ਚ ਖੇਡਦੇ ਹੋਏ ਨਜ਼ਰ ਆਏ, ਮਾਂ-ਪੁੱਤ ਦਾ ਇਹ ਵੀਡੀਓ ਛੂਹ ਰਿਹਾ ਹੈ ਹਰ ਇੱਕ ਦੇ ਦਿਲ ਨੂੰ

kisan

ਗਾਇਕ ਅਰਮਾਨ ਬੇਦਿਲ ARMAAN BEDIL ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਭਾਰਤ ਬੰਦ ਨੂੰ ਆਪਣਾ ਸਮਰਥਨ ਦਿੱਤਾ ਹੈ। ਇਹ ਵੀਡੀਓ ਉਨ੍ਹਾਂ ਦੇ ਲਾਈਵ ਮਿਊਜ਼ਿਕ ਸ਼ੋਅ ਦੀ ਹੈ। ਜਿਸ ‘ਚ ਉਹ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਦੇਖ ਸਕਦੇ ਹੋ ਦਰਸ਼ਕ ਵੀ ਕਿਸਾਨੀ ਨਾਅਰੇ ਲੈਂਦੇ ਹੋਏ ਨਜ਼ਰ ਆ ਰਹੇ ਨੇ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਪ੍ਰਸ਼ੰਸਕ ਵੀ ਕਮੈਂਟ ਕਰਕੇ ਕਿਸਾਨੀ ਸੰਘਰਸ਼ ਨੂੰ ਆਪਣਾ ਸਮਰਥਨ ਦੇ ਰਹੇ ਨੇ। ਗਾਇਕ ਦੇ ਇਸ ਅੰਦਾਜ਼ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ।

 

 

View this post on Instagram

 

A post shared by ARMAAN BEDIL (@iamarmaanbedil)

ਕਿਸਾਨੀ ਮੋਰਚੇ ਵਿੱਚ ਮਰਨ ਵਾਲੇ ਹਰ ਕਿਸਾਨ ਨੂੰ ਦਿੱਤਾ ਜਾਵੇ ਸ਼ਹੀਦ ਦਾ ਦਰਜਾ, ਕਿਹਾ ਰਣਜੀਤ ਬਾਵਾ ਨੇ

Ranjit-Bawa-4-min

ਗਾਇਕ ਰਣਜੀਤ ਬਾਵਾ (Ranjit Bawa) ਨੇ ਅਦਾਕਾਰ ਦੀਪ ਸਿੱਧੂ ਦੇ ਉਸ ਬਿਆਨ ਦਾ ਜਵਾਬ ਦਿੱਤਾ ਹੈ ਜਿਸ ਵਿੱਚ ਦੀਪ ਸਿੱਧੂ (Deep Sidhu) ਨੇ ਕਿਹਾ ਸੀ ਕਿ ‘ਉਹ ਕਿਸਾਨਾਂ ਦੇ ਨਾਲ ਹਰ ਸੰਗਰਸ਼ ਵਿੱਚ ਉਹਨਾਂ ਦੇ ਨਾਲ ਖੜ੍ਹਾ ਹੈ ਪਰ ਉਹ ਇਸ ਗੱਲ ਤੇ ਸਿਹਮਤੀ ਨਹੀਂ ਜਤਾਉਂਦਾ ਕਿ ਜੋ ਕਿਸਾਨ ਕਿਸੇ ਸਿਹਤ ਸਮੱਸਿਆ ਕਰਕੇ ਮਰਦਾ ਹੈ ਤਾਂ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ । ਉਸ ਨੂੰ ਸ਼ਹੀਦ ਨਹੀਂ ਕਿਹਾ ਜਾਣਾ ਚਾਹੀਦਾ’ । ਦੀਪ ਸਿਧੂ ਦੇ ਇਸ ਬਿਆਨ ਦਾ ਵਿਰੋਧ ਕਰਦੇ ਹੋਏ ਰਣਜੀਤ ਬਾਵਾ (Ranjit Bawa)  ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

ranjit bawa support to this man
Pic Courtesy: Instagram

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਦੀ ਯਾਦ ‘ਚ ਸ਼ਹਿਨਾਜ਼ ਗਿੱਲ ਦੇ ਭਰਾ ਨੇ ਕੀਤਾ ਅਜਿਹਾ ਕੰਮ, ਹਰ ਪਾਸੇ ਹੋ ਰਹੀ ਤਾਰੀਫ

Pic Courtesy: Instagram

ਜਿਸ ਵਿੱਚ ਰਜੀਤ ਬਾਵਾ ਨੇ ਕਿਹਾ ਹੈ ‘ਜਿਹੜਾ ਵੀ ਬੰਦਾ ਆਪਣੇ ਘਰੋਂ ਸੰਗਰਸ਼ ਲਈ ਨਿਕਲਦਾ ਹੈ, ਉਸ ਦਾ ਯੋਗਦਾਨ ਕਿਸਾਨੀ ਮੋਰਚੇ ਵਿੱਚ ਮੰਨਿਆ ਜਾਵੇਗਾ, ਸਾਰੇ ਪੰਜਾਬੀਆਂ ਤੇ ਹੋਰ ਰਾਜਾਂ ਦੇ ਕਿਸਾਨਾਂ ਨੇ ਇਸ ਮੋਰਚੇ ਵਿੱਚ ਬਿਨ੍ਹਾ ਕਿਸੇ ਪਰਵਾਹ ਦੇ ਸਾਥ ਦਿੱਤਾ । ਜੋ ਵੀ ਕੋਈ ਮੋਰਚੇ ਵਿੱਚ ਜਾ ਕੇ ਆਪਣੀ ਜਾਨ ਗਵਾ ਗਿਆ, ਉਸ ਨੂੰ ਸ਼ਹੀਦ ਕਿਹਾ ਜਾਵੇਗਾ ਕਿਉਂਕਿ ਉਸ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਬਲਕਿ ਆਪਣੀ ਜ਼ਿੰਦਗੀ ਕਿਸਾਨੀ ਸੰਗਰਸ਼ ਦੇ ਲੇਖੇ ਲਾ ਦਿੱਤੀ ।

ਇਹਨਾਂ ਵਿੱਚੋਂ ਜੋ ਵੀ ਕੋਈ ਆਪਣੇ ਘਰ ਵਿੱਚ ਹੁੰਦਾ ਤਾਂ ਉਹ ਸਰਦੀ ਵਿੱਚ ਰਜਾਈ ਵਿੱਚ ਹੁੰਦਾ ਤੇ ਗਰਮੀ ਵਿੱਚ ਏ ਸੀ ਵਿੱਚ ਹੁੰਦਾ । ਪਰ ਇਹਨਾਂ ਕਿਸਾਨ ਵੀਰਾਂ ਨੇ ਕਿਸੇ ਚੀਜ ਦੀ ਪਰਵਾਹ ਨਹੀਂ ਕੀਤੀ । ਪਰਮਾਤਮਾ ਸਭ ਦਾ ਭਲਾ ਕਰੇ’ । ਰਣਜੀਤ ਬਾਵਾ ਦੀ ਇਸ ਪੋਸਟ ਤੇ ਲਗਾਤਾਰ ਲੋਕ ਆਪਣਾ ਪ੍ਰਤੀਕਰਮ ਦੇ ਰਹੇ ਹਨ ।

ਕੰਗਨਾ ਰਣੌਤ ਦੀ ਫ਼ਿਲਮ ਦਾ ਪੰਜਾਬ ‘ਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ

Kangna pp-min (1)

ਕੰਗਨਾ ਰਣੌਤ (Kangna Ranaut) ਦੀ ਫ਼ਿਲਮ ‘ਥਲਾਇਵੀ’ ਦਾ ਪੰਜਾਬ ‘ਚ ਕਿਸਾਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਪੰਜਾਬ ਦੇ ਕਈ ਇਲਾਕਿਆਂ ‘ਚ ਕਿਸਾਨਾਂ (Farmers) ਦੇ ਵੱਲੋਂ ਕੰਗਨਾ ਦੀ ਨਵੀਂ ਰਿਲੀਜ਼ ਹੋਈ (Thalaivii) ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ । ਦੋਰਾਹੇ ਸਥਿਤ ਰਾਇਲਟਨ ਸਿਟੀ ‘ਚ ਬਣੇ ਇੱਕ ਸਿਨੇਮਾ ਹਾਲ ਦੇ ਬਾਹਰ ਵੀ ਕਿਸਾਨਾਂ ਨੇ ਇਸ ਫ਼ਿਲਮ ਦਾ ਵਿਰੋਧ ਕੀਤਾ ।ਜਿਸ ਤੋਂ ਬਾਅਦ ਸਿਨੇਮਾ ਹਾਲ ਦੇ ਮੈਨੇਜਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਮਸਲੇ ਨੂੰ ਸੁਲਝਾਇਆ ।

Farmers_Protest
Image From Google

ਹੋਰ ਪੜ੍ਹੋ : ਮੂਸ ਜਟਾਨਾ ‘ਬਿੱਗ ਬੌਸ ਓਟੀਟੀ’ ਤੋਂ ਹੋਈ ਬਾਹਰ, ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕੱਢੀ ਦਿਲ ਦੀ ਭੜਾਸ

ਪਰ ਕਿਸਾਨ ਲੀਡਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਉਦੋਂ ਤੱਕ ਅਕਸ਼ੇ ਕੁਮਾਰ, ਕੰਗਨਾ ਰਣੌਤ ਅਤੇ ਧਰਮਿੰਦਰ ਦੀਆਂ ਫ਼ਿਲਮਾਂ ਦਾ ਵਿਰੋਧ ਕਰਦੇ ਰਹਿਣਗੇ । ਜਦੋਂ ਤੱਕ ਕਿ ਇਸ ਮਾਮਲੇ ‘ਤੇ ਕੋਈ ਫੈਸਲਾ ਨਹੀਂ ਹੋ ਜਾਂਦਾ । ਸਿਨੇਮਾ ਦੇ ਜਨਰਲ ਮੈਨੇਜਰ ਨੇ ਕਿਸਾਨ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਕਿਸੇ ਵੀ ਵਿਵਾਦਤ ਕਲਾਕਾਰ ਦੀ ਫ਼ਿਲਮ ਸਿਨੇਮਾਹਾਲ ‘ਚ ਨਹੀਂ ਚਲਾਈ ਜਾਵੇਗੀ।

Kangna -min
Image From Instagram

ਇਸ ਦੇ ਨਾਲ ਹੀ ਉਨ੍ਹਾਂ ਕੰਗਨਾ ਦੀ ਫ਼ਿਲਮ ਵੀ ਬੰਦ ਕਰ ਦਿੱਤੀ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਅੰਦੋਲਨ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਦੇਸ਼ ਦੇ ਦੋ ਵੱਡੇ ਮਲਟੀਪਲੈਕਸ ਪੀਵੀਆਰ ਤੇ ਆਈਨੌਕਸ ਨੇ ਇਸ ਦੇ ਚੱਲਦਿਆਂ ਫ਼ਿਲਮ ਦੇ ਹਿੰਦੀ ਵਰਜ਼ਨ ਨੂੰ ਆਪਣੇ ਸਿਨੇਮਾਘਰਾਂ ‘ਚ ਚਲਾਉਣ ਤੋਂ ਮਨ੍ਹਾ ਕਰ ਦਿੱਤਾ ਸੀ।

 

 

ਕਰਨਾਲ ਧਰਨੇ ’ਤੇ ਅਦਾਕਾਰਾ ਸੋਨੀਆ ਮਾਨ ਨੇ ਕਿਸਾਨਾਂ ਨਾਲ ਕੇਕ ਕੱਟ ਕੇ ਮਨਾਇਆ ਜਨਮ ਦਿਨ

ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ । ਇਸ ਧਰਨੇ ਵਿੱਚ ਪੰਜਾਬੀ ਅਦਾਕਾਰਾ ਸੋਨੀਆ ਮਾਨ (Sonia Mann) ਵੀ ਲਗਾਤਾਰ ਆਪਣੀ ਹਾਜ਼ਰੀ ਲਗਵਾ ਰਹੀ ਹੈ । ਸੋਨੀਆ ਮਾਨ ਕਿਸਾਨਾਂ ਦੀ ਹਰ ਮਹਾਂ ਪੰਚਾਇਤ ਵਿੱਚ ਵੱਧ ਚੜਕੇ ਹਿੱਸਾ ਲੈ ਰਹੀ ਹੈ । ਇਸੇ ਤਰ੍ਹਾਂ ਉਹ (Sonia Mann) ਕਰਨਾਲ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਵਿੱਚ ਵੀ ਪਹੁੰਚੀ ਤੇ ਖੱਟੜ ਸਰਕਾਰ ਖਿਲਾਫ ਆਵਾਜ਼ ਬੁਲੰਦ ਕੀਤੀ । ਇੱਥੇ ਹੀ ਬੱਸ ਨਹੀਂ ਸੋਨੀਆ ਮਾਨ ਨੇ ਆਪਣਾ ਜਨਮ ਦਿਨ ਵੀ ਧਰਨੇ ਵਾਲੀ ਥਾਂ ਤੇ ਮਨਾਇਆ ।

Pic Courtesy: Instagram

ਹੋਰ ਪੜ੍ਹੋ :

ਡਾਂਸ ਦੇ ਮਾਮਲੇ ਵਿੱਚ ਵੱਡਿਆਂ ਵੱਡਿਆਂ ਨੂੰ ਫੇਲ ਕਰ ਦਿੰਦੀ ਹੈ ਇਹ ਬੇਬੇ, ਡਾਂਸ ਦੀਆਂ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Pic Courtesy: Instagram

ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝੀਆ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਸੋਨੀਆ ਮਾਨ (Sonia Mann) ਧਰਨੇ ਤੇ ਪਹੁੰਚੇ ਕਿਸਾਨਾਂ ਨਾਲ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ । ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸੋਨੀਆ ਮਾਨ (Sonia Mann) ਨੇ ਲੰਮਾ ਚੌੜਾ ਨੋਟ ਵੀ ਲਿਖਿਆ ਹੈ ।

Pic Courtesy: Instagram

ਸੋਨੀਆ ਮਾਨ ਨੇ ਲਿਖਿਆ ਹੈ ‘ਹਰਿਆਣਾ ਦੇ ਕਰਨਾਲ ਵਿੱਚ ਖੱਟਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦਾ ਵਿਰੋਧ ਕਰ ਰਹੇ ਮੇਰੇ ਕਿਸਾਨ ਸਾਥੀਆਂ ਦੀ ਤਹਿਦਿਲੋਂ ਧੰਨਵਾਦੀ ਹਾਂ, ਜੋ ਉਹਨਾਂ ਨੇ ਅਜਿਹੀ ਸਥਿਤੀ ਵਿੱਚ ਵੀ ਮੇਰੇ ਲਈ ਕੇਕ ਦਾ ਪ੍ਰਬੰਧ ਕੀਤਾ। ਮੇਰੇ ਕੋਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕੋਈ ਸ਼ਬਦ ਨਹੀਂ ਹੈ।ਹਰ ਸਥਿਤੀ ਵਿੱਚ ਖ਼ੁਸ਼ੀਆਂ ਨੂੰ ਮਾਣਨ ਦੀ ਇਹ ਕੋਸ਼ਿਸ਼ ਸਾਡੇ ਅੰਦੋਲਨ ਨੂੰ ਹੋਰ ਮਜ਼ਬੂਤੀ ਦਿੰਦੀ ਹੈ। ਕਿਸਾਨ ਏਕਤਾ ਜ਼ਿੰਦਾਬਾਦ’ ।

ਅਦਾਕਾਰ ਗੈਵੀ ਚਹਿਲ ਨੇ ਤੁਰਕੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ, ਲਹਿਰਾਇਆ ਕਿਸਾਨੀ ਝੰਡਾ

ਬਾਲੀਵੁੱਡ ਅਦਾਕਾਰ ਗੈਵੀ ਚਹਿਲ (Gavie Chahal ) ਏਨੀਂ ਦਿਨੀਂ ਤੁਰਕੀ ‘ਚ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ‘ਚ ਰੁਝਿਆ ਹੋਇਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਕੁਝ ਵੀਡੀਓ ਤੇ ਤਸਵੀਰਾਂ ਗੈਵੀ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਤੇ ਵੀਡੀਓ ਵਿੱਚ ਗੈਵੀ (Gavie Chahal ) ਕਿਸਾਨ ਅੰਦੋਲਨ (farmers)  ਦਾ ਝੰਡਾ ਬੁਲੰਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।

Pic Courtesy: Instagram

ਹੋਰ ਪੜ੍ਹੋ :

ਉੱਬਲਦੇ ਪਾਣੀ ਦੀ ਕੜਾਹੀ ਵਿੱਚ ਬੈਠਕੇ ਭਗਤੀ ਕਰਦਾ ਹੈ ਇਹ ਬੱਚਾ, ਵੀਡੀਓ ਦੇਖ ਕੇ ਲੋਕ ਹੋ ਰਹੇ ਹਨ ਹੈਰਾਨ

Pic Courtesy: Instagram

ਇਸ ਵੀਡੀਓ ਵਿੱਚ ਗੈਵੀ ਤੁਰਕੀ ਦੇ ਇੱਕ ਸ਼ਹਿਰ ‘ਚ ਕਿਸਾਨੀ (farmers) ਦਾ ਝੰਡਾ ਲੈ ਕੇ, ਸਥਾਨਕ ਲੋਕਾਂ ਦਾ ਧਿਆਨ ਖਿੱਚਦਾ ਨਜ਼ਰ ਆ ਰਿਹਾ ਹੈ । ਇਸ ਤੋਂ ਇਲਾਵਾ ਉਹ (Gavie Chahal ) ਹਵਾਈ ਜਹਾਜ ‘ਚ ਵੀ ਕਿਸਾਨ ਅੰਦੋਲਨ ਦਾ ਝੰਡਾ ਲੈ ਕੇ ਵਿਚਰਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਗੈਵੀ (Gavie Chahal ) ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਗਾ ਰਿਹਾ ਹੈ ਤੇ ਨਾਲ ਹੀ ਕਹਿ ਰਿਹਾ ਹੈ, ਜਿੱਥੇ ਵੀ ਜਾਵਾਂਗੇ ਝੰਡੇ ਗੱਡ ਕੇ ਆਵਾਂਗੇ।

 

View this post on Instagram

 

A post shared by Gavie Chahal (@chahalgavie)


ਆਪਣੀ ਇਸ ਸਰਗਰਮੀ ਸਬੰਧੀ ਗੈਵੀ ਚਹਿਲ ਦਾ ਕਹਿਣਾ ਹੈ ਕਿ ਹਰੇਕ ਭਾਰਤੀ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਅੰਨਦਾਤਾ ਦੇ ਹੱਕ ‘ਚ ਆਪਣੀ ਅਵਾਜ਼ ਕਿਸੇ ਨਾ ਕਿਸੇ ਰੂਪ ‘ਚ ਬੁਲੰਦ ਕਰੇ। ਦੱਸਣਯੋਗ ਹੈ ਕਿ ਗੈਵੀ ਦਾ ਹਾਲ ਹੀ ਵਿੱਚ ਕਿਸਾਨ ਸੰਘਰਸ਼ ਬਾਰੇ ਗਾਇਆ ਗੀਤਾ ਕਿਸਾਨੀ ਯੋਧੇ ਕਾਫੀ ਮਕਬੂਲ ਹੋਇਆ ਹੈ।

 

View this post on Instagram

 

A post shared by Gavie Chahal (@chahalgavie)

ਕਿਸਾਨਾਂ ਦੀ ਮਦਦ ਕਰਨ ਵਾਲੇ ਰਾਮ ਸਿੰਘ ਰਾਣਾ ਦੇ ਹੱਕ ਵਿੱਚ ਨਿੱਤਰੇ ਪੰਜਾਬੀ ਕਲਾਕਾਰ, ਹਰਜੀਤ ਹਰਮਨ ਨੇ ਵੀ ਰਾਣਾ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ

ਕਿਸਾਨਾਂ ਦੀ ਮਦਦ ਕਰਨ ਵਾਲੇ ਕਾਰੋਬਾਰੀ ਰਾਮ ਸਿੰਘ ਰਾਣਾ ਦੇ ਸਮਰਥਨ ਵਿੱਚ ਗਾਇਕ ਹਰਜੀਤ ਹਰਮਨ ਨੇ ਵੀ ਆਵਾਜ਼ ਬੁਲੰਦ ਕੀਤੀ ਹੈ । ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਕਿਸਾਨ ਜੱਥੇਬੰਦੀਆਂ ਤੇ ਆਮ ਲੋਕਾਂ ਨੂੰ ਰਾਮ ਸਿੰਘ ਰਾਣਾ ਦੇ ਹੱਕ ਵਿੱਚ ਖੜਨ ਦੀ ਅਪੀਲ ਕੀਤੀ ਹੈ । ਤਾਂ ਜੋ ਉਸ ਦਾ ਕਾਰੋਬਾਰ ਇੱਕ ਵਾਰ ਰਫਤਾਰ ਫੜ ਸਕੇ ।

ਹੋਰ ਪੜ੍ਹੋ :

ਅਨੁਪਮ ਖੇਰ ਨੂੰ ਲੱਗਿਆ ਝਟਕਾ, ਜਦੋਂ ਅਦਾਕਾਰ ਨੂੰ ਨਹੀਂ ਪਛਾਣ ਸਕਿਆ ਇਹ ਸ਼ਖਸ, ਵੀਡੀਓ ਵਾਇਰਲ

ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਮ ਸਿੰਘ ਰਾਣਾ ਨਾਂ ਦਾ ਇੱਕ ਵਿਅਕਤੀ ਪਿਛਲੇ 7 ਮਹੀਨਿਆਂ ਤੋਂ ਕਿਸਾਨ ਅੰਦੋਲਨ ਕਈ ਤਰ੍ਹਾਂ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਜਿਵੇਂ ਕਿ ਪਾਣੀ, ਦੁੱਧ ਅਤੇ ਲੰਗਰ ਦੀ ਸੇਵਾ ਕਰ ਰਿਹਾ ਹੈ। ਰਾਮ ਸਿੰਘ ਰਾਣਾ ਦਾ ਸਰਹੱਦ ‘ਤੇ ਗੋਲਡਨ ਹੱਟ ਦਾ ਨਾਂ ਹੋਟਲ ਹੈ। ਉਹ ਤਿੰਨੇ ਬਾਰਡਰਾਂ ‘ਤੇ ਕਿਸਾਨਾਂ ਲਈ ਸੇਵਾ ਨਿਭਾਅ ਰਹੇ ਹਨ।

ਉੱਥੇ ਰਾਮ ਸਿੰਘ ਰਾਣਾ ਦਾ ਕੁਰੂਕਸ਼ੇਤਰ ‘ਚ ਦੂਜਾ ਹੋਟਲ ਵੀ ਮੌਜੂਦ ਹੈ, ਜਿੱਥੇ ਸਰਕਾਰ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ, ਤਾਂ ਜੋ ਉਸ ਤੇ ਦਬਾਅ ਬਣਾਇਆ ਜਾ ਸਕੇ ਕਿ ਉਹ ਕਿਸਾਨਾਂ ਦੀ ਮਦਦ ਕਰਨ ਤੋਂ ਹਟ ਜਾਵੇ । ਇਸ ਸਭ ਦੇ ਚਲਦੇ ਰਣਜੀਤ ਬਾਵਾ ਸਮੇਤ ਹੋਰ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ਤੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਰਾਮ ਸਿੰਘ ਦਾ ਸਾਥ ਦੇਣ ਤਾਂ ਜੋ ਹੋਟਲ ਦਾ ਰਾਹ ਜਲਦੀ ਖੋਲਿ੍ਆ ਜਾ ਸਕੇ।

ਕਿਸਾਨਾਂ ਨੂੰ ਬਦਨਾਮ ਕਰਨ ਵਾਲਿਆਂ ਦੀ ਇਸ ਵੀਡੀਓ ਨੇ ਖੋਲੀ ਪੋਲ, ਲੱਖਾਂ ਲੋਕ ਦੇਖ ਰਹੇ ਹਨ ਵੀਡੀਓ

ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਅੰਦੋਲਨ ਲਗਾਤਾਰ ਚੱਲ ਰਿਹਾ ਹੈ । ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਹੈ । ਗੋਦੀ ਮੀਡੀਆ ਕਿਸਾਨਾਂ ਨੂੰ ਬਦਨਾਮ ਕਰਨ ਤੇ ਲੱਗਾ ਹੋਇਆ ਹੈ ਕਿ ਕਿਸਾਨ ਕੋਰੋਨਾ ਮਹਾਮਾਰੀ ਵਿੱਚ ਸੜਕਾਂ ਰੋਕ ਕੇ ਬੈਠੇ ਹੋਏ ਹਨ । ਜਿਸ ਕਰਕੇ ਲੋਕਾਂ ਤੱਕ ਸਿਹਤ ਸਹੂਲਤਾਂ ਨਹੀਂ ਪਹੁੰਚ ਰਹੀਆਂ ।

kisan ekta morcha
image from kisan ekta morcha’s instagram

ਹੋਰ ਪੜ੍ਹੋ :

ਕੋਰੋਨਾ ਮਹਾਮਾਰੀ ਵਿੱਚ ਸਿੱਖ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਹਨ ਇਹ ਕੰਮ, ਹਰ ਪਾਸੇ ਹੋ ਰਹੀ ਹੈ ਪ੍ਰਸ਼ੰਸਾ

image from kisan ekta morcha’s instagram

ਪਰ ਇਸ ਸਭ ਦੇ ਚਲਦੇ ਕਿਸਾਨ ਮੋਰਚੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਗੋਦੀ ਮੀਡੀਆ ਵੱਲੋਂ ਚਲਾਏ ਜਾ ਰਹੇ ਏਜੰਡੇ ਦੀ ਪੋਲ ਖੁੱਲ੍ਹਦੀ ਦਿਖਾਈ ਦੇ ਰਹੀ ਹੈ । ਇਹ ਵੀਡੀਓ ਸਿੰਘੂ ਬਾਰਡਰ ਦੀ ਹੈ ਜਿੱਥੇ ਆਕਸੀਜ਼ਨ ਨਾਲ ਭਰਿਆ ਟਰੱਕ ਕਿਸਾਨ ਅੰਦੋਲਨ ਵਿੱਚ ਵੜ ਜਾਂਦਾ ਹੈ ।

image from kisan ekta morcha’s instagram

ਟਰੱਕ ਡਰਾਈੲਵਰ ਤੇ ਦਿੱਲੀ ਪੁਲਿਸ ਦੇ ਮੁਲਾਜ਼ਮ ਦਿੱਲੀ ਜਾਣ ਦਾ ਰਸਤਾ ਭੁੱਲ ਜਾਂਦੇ ਹਨ । ਪਰ ਇੱਸ ਦੌਰਾਨ ਨੌਜਵਾਨ ਕਿਸਾਨ ਨਾ ਸਿਰਫ ਟਰੱਕ ਡਰਾਇਵਰ ਤੇ ਪੁਲਿਸ ਦੀ ਮਦਦ ਕਰਦਾ ਹੈ ਬਲਕਿ ਬਹੁਤ ਹੀ ਛੋਟੇ ਰਸਤੇ ਤੋਂ ਇਸ ਟਰੱਕ ਨੂੰ ਦਿੱਲੀ ਪਹੁੰਚਾਉਂਦਾ ।

 

View this post on Instagram

 

A post shared by Kisan Ekta Morcha (@kisanektamorcha)


ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਿਸਾਨ ਮੋਰਚੇ ਨੇ ਲਿਖਿਆ ਹੈ ਕਿ ਦਿੱਲੀ ਦਾ ਰਸਤਾ ਕਿਸਾਨਾਂ ਨੇ ਨਹੀਂ ਬਲਕਿ ਸਰਕਾਰ ਨੇ ਰੋਕਿਆ ਹੈ ਜਿਸ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।