ਜਸਬੀਰ ਜੱਸੀ ਪਹੁੰਚੇ ਗੁੱਗੂ ਗਿੱਲ ਦੇ ਪਿੰਡ, ਗਾਇਕ ਨੇ ਤਸਵੀਰਾਂ ਕੀਤੀਆਂ ਸਾਂਝੀਆਂ

Jasbir And Guggu pp-min

ਜਸਬੀਰ ਜੱਸੀ (Jasbir jassi) ਗੁੱਗੂ ਗਿੱਲ ਦੇ ਪਿੰਡ ਪਹੁੰਚੇ, ਜਿੱਥੇ ਜਸਬੀਰ ਜੱਸੀ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ । ਗੁੱਗੂ ਗਿੱਲ ਵੀ ਜਸਬੀਰ ਜੱਸੀ ਦੇ ਗੀਤਾਂ ਦਾ ਅਨੰਦ ਮਾਣਦੇ ਹੋਏ ਨਜ਼ਰ ਆਏ । ਜਸਬੀਰ ਜੱਸੀ ਨੇ ਕੁਝ ਵੀਡੀਓ ਅਤੇ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਗੁੱਗੂ ਗਿੱਲ ਨੂੰ ਹੀਰ ਸੁਣਾ ਰਹੇ ਹਨ ਅਤੇ ਗੁੱਗੂ ਗਿੱਲ ਵੀ ਬੜੇ ਧਿਆਨ ਦੇ ਨਾਲ ‘ਹੀਰ’ ਸੁਣ ਰਹੇ ਹਨ ।

jasbir jassi, -min
image From instagram

ਹੋਰ ਪੜ੍ਹੋ : ਗੁਰੂ ਰੰਧਾਵਾ ਦਾ ਨਵਾਂ ਗਾਣਾ ‘ਏਸੇ ਨਾ ਛੋੜੋ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ, ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਜੱਸੀ ਨੇ ਬੀਤੇ ਦਿਨੀਂ ਆਪਣੇ ਪਿੰਡ ਦੇ ਲੋਕਾਂ ਦੇ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।

guggu,,-min
image From instagram

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਗਿਆ ਸੀ । ਗੁੱਗੂ ਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਗੁੱਗੂ ਗਿੱਲ ਵੀ ਬਹੁਤ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ । ਹੁਣ ਤੱਕ ਉਨ੍ਹਾਂ ਨੇ ਅਨੇਕਾਂ ਹੀ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਜੱਦੀ ਸਰਦਾਰ’ ਅਤੇ ‘ਭੱਜੋ ਵੀਰੋ ਵੇ’ ਆਈ ਸੀ । ਇਨ੍ਹਾਂ ਫ਼ਿਲਮਾਂ ਨੂੰ ਬਹੁਤ ਹੀ ਜ਼ਿਆਦਾ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Jassi (@jassijasbir)

Tania- Ammy Virk starrer ‘Bajre Da Sitta’ release date announced

Tania is surely a gem our industry could be ever blessed with. She has always taken a step forward to be experimental with her looks and characters. Recently she has exemplified her versatility with her role in ‘Qismat 2‘.

Now, she has given another treat to her fans with the announcement of her upcoming movie ‘Bajre Da Sitta’ along with Ammy Virk, Guggu Gill and Noor Chahal.   

Image Source: Instagram

Well, this multi-starrer movie is one of the most anticipated films of Punjabi industry. Ammy Virk and Tania have previously worked together in Qismat, Sufna  and Qismat 2.

In Sufna, they were seen as lovers now in their upcoming movie ‘Bajre Da Sitta’ they will be seen as a married couple and surely their fans are all excited much.

Image Source: Instagram

Meanwhile, talking about the other stars Noor Chahal is the same internet sensation who allured with her soothing cover song videos. Now she is all set to mark her acting debut with ‘Bajre Da Sitta’.

Whereas, Guggu Gill is one of the most spectacular actors of Punjab.

ALSO READ: Diljit Dosanjh named the face of FILA’s Motorsport collection says, ‘Hum Fila wale ban gaye

While sharing the first look poster of teh movie , Tania wrote, “Mishri to Mittha ae tu, nim’m nalo kaudeya,
Baajre Da Sitta❤️
15 July 2022″

Image Source: Instagram

Bajre Da Sitta is written and directed by Jass Grewal and is set to hit theaters on 15th July 2022. 

ਗੱਗੂ ਗਿੱਲ ਨੇ ਪੋਸਟ ਪਾ ਕੇ ਐਮੀ ਵਿਰਕ ਲਈ ਆਖੀ ਇਹ ਗੱਲ

actor guggu gill feature image with ammy virk and sidhu moosewala-min

ਪੰਜਾਬੀ ਗਾਇਕ ਐਮੀ ਵਿਰਕ (Ammy Virk) ਜਿਹੜੇ ਕਿ ਇਨ੍ਹਾਂ ਦਿਨੀਂ ਸੁਰਖੀਆਂ ‘ਚ ਬਣੇ ਹੋਏ ਨੇ। ਜੀ ਐਮੀ ਦੇ ਖਿਲਾਫ਼ ਕੁਝ ਲੋਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਹ ਪੂਰਾ ਮਸਲਾ ਐਮੀ ਵਿਰਕ ਦੀ ਬਾਲੀਵੁੱਡ ਫ਼ਿਲਮ ਤੋਂ ਸ਼ੁਰੂ ਹੋਇਆ ਹੈ। ਲੋਕਾਂ ਦਾ ਮੰਨਣਾ ਹੈ ਕਿ ਐਮੀ ਵਿਰਕ ਉਹਨਾਂ ਕੰਪਨੀਆਂ ਨਾਲ ਕੰਮ ਕਰ ਰਿਹਾ ਹੈ, ਜਿਹੜੀਆਂ ਕਿਸਾਨ ਸੰਘਰਸ਼ ਬਾਰੇ ਬੁਰਾ ਭਲਾ ਕਹਿ ਰਹੇ ਨੇ। ਪਰ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਇਸ ਮੁੱਦੇ ਤੇ ਐਮੀ ਵਿਰਕ (Ammy Virk) ਦਾ ਸਮਰਥਨ ਕਰ ਰਹੇ ਹਨ ।

ammy virk got emotional
Image Source -Instagram

ਹੋਰ ਪੜ੍ਹੋ: ਅਦਾਕਾਰਾ ਸਨਾ ਖ਼ਾਨ ਆਪਣੇ ਪਤੀ ਨਾਲ ਮਾਲਦੀਵ ‘ਚ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਵੀਡੀਓ ਬਨਾਉਣ ਦੇ ਚੱਕਰ ‘ਚ ਸਨਾ ਡਿੱਗੀ ਸਵਿਮਿੰਗ ਪੂਲ ‘ਚ

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਗੱਗੂ ਗਿੱਲ (Guggu Gill) ਨੇ ਵੀ ਪੋਸਟ ਪਾ ਕੇ ਐਮੀ ਗਿੱਲ ਨੂੰ ਆਪਣਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਐਮੀ ਵਿਰਕ ਤੇ ਸਿੱਧੂ ਮੂਸੇਵਾਲਾ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਦਿਲਾਂ ਦੇ ਸੱਚੇ @ammyvirk @sidhu_moosewala’ । ਜੀ ਹਾਂ ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਐਮੀ ਵਿਰਕ ਤੇ ਸਿੱਧੂ ਮੂਸੇਵਾਲਾ ਨੂੰ ਟੈਗ ਵੀ ਕੀਤਾ ਹੈ। ਪ੍ਰਸ਼ੰਸਕਾਂ ਵੀ ਕਮੈਂਟ ਕਰਕੇ ਐਮੀ ਵਿਰਕ ਨੂੰ ਆਪਣਾ ਸਮਰਥਨ ਦੀ ਗੱਲ ਆਖ ਰਹੇ ਨੇ।

guggu gill posted in the support of ammy virk-min
Image Source -Instagram

ਹੋਰ ਪੜ੍ਹੋ: ਵਿਦੇਸ਼ ‘ਚ ਰਹਿੰਦੇ ਮੋਗਾ ਦੇ ਮੁੰਡੇ ਨੇ ਇਸ ਅੰਦਾਜ਼ ਨਾਲ ਜਿੱਤਿਆ ਹਰ ਇੱਕ ਦਾ ਦਿਲ,ਵੀਡੀਓ ਛਾਈ ਸੋਸ਼ਲ ਮੀਡੀਆ ਉੱਤੇ, ਗਾਇਕ ਪਰਮੀਸ਼ ਵਰਮਾ ਨੇ ਵੀ ਸਾਂਝਾ ਕੀਤਾ ਇਹ ਵੀਡੀਓ

ਦੱਸ ਦਈਏ ਕਈ ਹੋਰ ਕਲਾਕਾਰ ਜਿਵੇਂ ਰਣਜੀਤ ਬਾਵਾ, ਰੇਸ਼ਮ ਸਿੰਘ ਅਨਮੋਲ, ਤਾਨੀਆ, ਜਗਦੀਪ ਸਿੱਧੂ, ਗਿੱਲ ਰੌਂਤਾ, ਜੱਸੀ ਗਿੱਲ ਤੇ ਕਈ ਹੋਰ ਕਲਾਕਾਰਾਂ ਨੇ ਵੀ ਪੋਸਟ ਪਾ ਕੇ ਐਮੀ ਵਿਰਕ ਦੀ ਸਪੋਟ ਕੀਤੀ ਹੈ। ਐਮੀ ਵਿਰਕ ਦੀ ਗੱਲ ਕਰਈਏ ਤਾਂ ਉਹ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਨੇ।

ਗੁੱਗੂ ਗਿੱਲ ਖੇਤ ‘ਚ ਕੰਮ ਕਰਦੇ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਐਕਟਰ ਦਾ ਇਹ ਦੇਸੀ ਅੰਦਾਜ਼

picture of actor guggu gill in field

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਅਦਾਕਾਰ ਗੁੱਗੂ ਗਿੱਲ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਾ ਕੁਝ ਨਵਾਂ ਸਾਂਝਾ ਕਰਦੇ ਰਹਿੰਦੇ ਨੇ। ਏਨੀਂ ਦਿਨੀਂ ਉਹ ਮਿੱਟੀ ਦੇ ਨਾਲ ਮਿੱਟੀ ਹੋ ਰਹੇ ਨੇ। ਉਹ ਆਪਣੇ ਖੇਤਾਂ ‘ਚ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਨੇ।

 

Guggu Gill not celebrate his birthday due to kisan andolan
 Image Source: Instagram

ਹੋਰ ਪੜ੍ਹੋ : ਇਸ ਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ਹਾਲੀਵੁੱਡ ਫ਼ਿਲਮ ‘ਟਰਮੀਨੇਟਰ ਸੈਲਵੇਸ਼ਨ’ ਸਿਰਫ਼ ਪੀਟੀਸੀ ਪੰਜਾਬੀ ਚੈਨਲ ‘ਤੇ

: ਪਿਆਰ ਦੇ ਰੰਗਾਂ ਨਾਲ ਭਰਿਆ ਗੀਤ ‘Tenu Yaad Karaan’ ਛਾਇਆ ਟਰੈਂਡਿੰਗ ‘ਚ, ਦੇਖਣ ਨੂੰ ਮਿਲ ਰਹੀ ਹੈ ਗੁਰਨਜ਼ਰ ਤੇ ਜੈਸਮੀਨ ਭਸੀਨ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

inside image of guggu gill
Image Source: Instagram

ਉਨ੍ਹਾਂ ਨੇ ਆਪਣੀ ਝੋਨਾ ਲਗਾਉਂਦੇ ਹੋਈ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਗੁੱਗੂ ਗਿੱਲ ਨੇ ਕੈਪਸ਼ਨ ‘ਚ ਲਿਖਿਆ ਹੈ- ‘ਦਿਲ ਵਿੱਚ ਜੱਟ ਨੇ ਰੱਖੀ ਨਹੀਂ ਚਲਾਕੀ …

ਜਵਾ ਸਿੱਧੇ ਆ ਤਰੀਕੇ ਜ਼ਿੰਦਗੀ ਜਿਉਣ ਦੇ…

#ਦੱਬ ਕੇ ਵਾਹ, ਤੇ ਰੱਜ ਕੇ ਖਾਹ…’ । ਪ੍ਰਸ਼ੰਸਕਾਂ ਨੂੰ ਆਪਣੇ ਐਕਟਰ ਦਾ ਇਹ ਦੇਸੀ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਇਸ ਤਸਵੀਰ ਉੱਤੇ ਲਾਈਕਸ ਆ ਚੁੱਕੇ ਨੇ।

Guggu Gill  punjabi actor
Image Source: Instagram

 

ਜੇ ਗੱਲ ਕਰੀਏ ਗੁੱਗੂ ਗਿੱਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਬਹੁਤ ਜਲਦ ਕਈ ਨਵੀਆਂ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਅਖੀਰਲੀ ਵਾਰ ਉਹ ‘ਜੋਰਾ-ਦੂਜਾ ਅਧਿਆਇ -2’ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

 

ਪੰਜਾਬੀ ਅਦਾਕਾਰ ਗੁੱਗੂ ਗਿੱਲ ਨੇ ਕਰੋਨਾ ਵੈਕਸੀਨ ਦਾ ਟੀਕਾ ਲਗਵਾਉਂਦੇ ਹੋਏ ਸ਼ੇਅਰ ਕੀਤੀ ਤਸਵੀਰ

ਕੋਰੋਨਾ ਵਾਇਰਸ ਨਾਲ ਦੇਸ਼ ਵਿੱਚ ਲਗਾਤਾਰ ਹਾਲਾਤ ਵਿਗੜ ਰਹੇ ਹਨ । ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਹਰ ਕੋਈ ਪ੍ਰਮਾਤਮਾ ਅੱਗੇ ਅਰਦਾਸ ਕਰ ਰਿਹਾ ਹੈ । ਗੁੱਗੂ ਗਿੱਲ ਨੇ ਵੀ ਪ੍ਰਮਾਤਮਾਂ ਅੱਗੇ  ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ ।ਗੁੱਗੂ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ।

inside pic of guggu gill
image from instagram

ਹੋਰ ਪੜ੍ਹੋ :

‘ਰਾਮਾਇਣ’ ’ਚ ਸੀਤਾ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਅਦਾਕਾਰਾ ਦੀਪਿਕਾ ਚਿਖਾਲਿਆ ਦਾ ਹੈ ਅੱਜ ਜਨਮ-ਦਿਨ, ਇਸ ਤਰ੍ਹਾਂ ਹੋਈ ਸੀ ਕਰੀਅਰ ਦੀ ਸ਼ੁਰੂਆਤ

inside photo of guggu gill
image from instagram

ਜਿਸ ਦੇ ਵਿੱਚ ਉਹ ਕੋਰੋਨਾ ਵੈਕਸੀਨ ਲਗਵਾਉਂਦੇ ਹੋਏ ਨਜ਼ਰ ਆ ਰਹੇ ਹਨ । ਨਾਲ ਹੀ ਉਹਨਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ – ਦੋਸਤੋ , ਕੋਰੋਨਾ ਦੀ ਮਹਾਂਮਾਰੀ ਚੱਲ ਰਹੀ ਐ….. ਆਪਣੇ ਨਜ਼ਦੀਕੀ ਹਸਪਤਾਲ਼ ਵਿੱਚ ਜਾ ਕੇ ਆਪਣੀ ਤੇ ਪਰਿਵਾਰ ਦੀ ਕੋਵਿਡ ਵੈਕਸੀਨੇਸ਼ਨ ਜ਼ਰੂਰ ਲਗਵਾਉਣ !

Guggu Gill
image from instagram

ਇਸ ਸੰਕਟ ਦੀ ਘੜੀ ਵਿੱਚ ਵਾਹਿਗੁਰੂ ਜੀ ਸਭ ਦਾ ਭਲਾ ਕਰੇ ! ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਹਲਾਤ ਵਿਗੜਦੇ ਹੀ ਜਾ ਰਹੇ ਹਨ । ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਜਗਾ ਹੀ ਨਹੀਂ ਮਿਲ ਰਹੀ ਤੇ ਆਕਸੀਜਨ ਦੀ ਵੀ ਬਹੁਤ ਕਮੀ ਹੋ ਰਹੀ ਹੈ। ਆਮ ਲੋਕਾਂ ਦੇ ਨਾਲ – ਨਾਲ ਕੋਰੋਨਾ ਵਾਇਰਸ ਕਰਕੇ ਹੁਣ ਤੱਕ ਕਈ ਫ਼ਿਲਮੀ ਸਿਤਾਰਿਆਂ ਦੀ ਮੌਤ ਵੀ ਹੋ ਗਈ ਹੈ ।

 

ਹਰਭਜਨ ਮਾਨ ਤੇ ਗੁੱਗੂ ਗਿੱਲ ਨੇ ਪੋਸਟ ਪਾ ਕੇ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਸਤੀਸ਼ ਕੌਲ ਦੇ ਦਿਹਾਂਤ ‘ਤੇ ਜਤਾਇਆ ਦੁੱਖ

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਸਤੀਸ਼ ਕੌਲ ਜੋ ਕਿ ਬੀਤੇ ਦਿਨੀਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਸਤੀਸ਼ ਕੌਲ ਦੇ ਦਿਹਾਂਤ ਦੀ ਖ਼ਬਰ ਨੇ ਪੰਜਾਬੀ ਫ਼ਿਲਮੀ ਇੰਡਸਟਰੀ ਤੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਸਨ। ਉਹਨਾਂ ਦਾ ਇਲਾਜ਼ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ ।

inside image of satish kaul passes away

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਆਪਣੀ ਖੁਸ਼ੀ ਦਰਸ਼ਕਾਂ ਦੇ ਨਾਲ ਕੀਤੀ ਸਾਂਝੀ, ਨਵੀਂ ਲਗਜ਼ਰੀ ਕਾਰ ਦੀ ਝਲਕ ਦਰਸ਼ਕਾਂ ਦੇ ਨਾਲ ਕੀਤੀ ਸ਼ੇਅਰ

inside image of satish kaul

ਉਨ੍ਹਾਂ ਨੂੰ ਪੰਜਾਬੀ ਫ਼ਿਲਮਾਂ ਦੇ ਅਮਿਤਾਭ ਬੱਚਨ ਵੀ ਕਿਹਾ ਜਾਂਦਾ ਸੀ। ਗਾਇਕ ਹਰਭਜਨ ਮਾਨ ਨੇ ਵੀ ਆਪਣੇ ਫੇਸਬੁੱਕ ਪੇਜ਼ ਤੇ ਸਤੀਸ਼ ਕੌਲ ਦੇ ਨਾਲ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ – ‘ਪੰਜਾਬੀ ਫ਼ਿਲਮ ਉਦਯੋਗ ਦੇ ਸੁਪਰ ਸਟਾਰ ਰਹੇ, ਅਦਾਕਾਰ ਸਤੀਸ਼ ਕੌਲ ਜੀ ਦੇ ਸਦੀਵੀਂ ਵਿਛੋੜੇ ਬਾਰੇ ਜਾਣ ਕੇ ਬੜਾ ਦੁੱਖ ਲੱਗਿਆ। ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਆਤਮਿਕ ਸ਼ਾਂਤੀ ਬਖ਼ਸ਼ੇ। #SatishKaul’ ।

guggu gill

ਐਕਟਰ ਗੁੱਗੂ ਗਿੱਲ ਨੇ ਵੀ ਸਤੀਸ਼ ਕੌਲ ਦੇ ਦਿਹਾਂਤ ‘ਤੇ ਦੁੱਖ ਜਤਾਉਂਦੇ ਹੋਏ ਕਿਹਾ ਹੈ-‘ਅਲਵਿਦਾ ਸਤੀਸ਼ ਕੌਲ ਸਾਬ ! ਤੁਸੀਂ ਆਪਣੀਆਂ ਫ਼ਿਲਮਾਂ ਰਾਹੀਂ ਹਮੇਸ਼ਾਂ ਸਿਨੇਮਾ ਪ੍ਰੇਮੀਆਂ ਦੇ ਦਿਲਾਂ ਵਿੱਚ ਜਿਉਂਦੇ ਰਹੋਂਗੇ। ਪਰਮਾਤਮਾ ਇਸ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ।🙏🙏’ ।

satish kaul death

ਉਨ੍ਹਾਂ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਸੀ। ਜਿਸ ਕਰਕੇ ਉਹ ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜਤ ਚੱਲ ਰਹੇ ਸੀ। ਸਤੀਸ਼ ਕੌਲ ਨੇ 300 ਤੋਂ ਵੀ ਵੱਧ ਹਿੰਦੀ ਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਸਤੀਸ਼ ਕੌਲ ਨੇ ਮਿਥਿਹਾਸਕ ਲੜੀ ਮਹਾਂਭਾਰਤ ਵਿੱਚ ਭਗਵਾਨ ਇੰਦਰ ਦੀ ਭੂਮਿਕਾ ਨਿਭਾਈ ਸੀ।

 

ਗੁੱਗੂ ਗਿੱਲ ਨੇ ਆਰ ਨੇਤ ਤੇ ਕੋਰਆਲਾ ਮਾਨ ਦੇ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ, ਗਾਇਕਾਂ ਬਾਰੇ ਆਖੀ ਇਹ ਗੱਲ

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਗੁੱਗੂ ਗਿੱਲ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਲਈ ਕੁੱਝ ਨਾ ਕੁਝ ਨਵਾਂ ਸਾਂਝਾ ਕਰਦੇ ਰਹਿੰਦੇ ਨੇ।

gagu gill shared r nait image
Image Source – instagram

 

ਹੋਰ ਪੜ੍ਹੋ : ਸੁੱਖ ਖਰੌੜ ਆਪਣੀ ਵਹੁਟੀ ਦੇ ਨਾਲ ਅਮਰਿੰਦਰ ਗਿੱਲ ਦੇ ਗੀਤ ਉੱਤੇ ਪਾਏ ਭੰਗੜੇ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਨਵੀਂ ਵਿਆਹੀ ਜੋੜੀ ਦਾ ਇਹ ਡਾਂਸ ਵੀਡੀਓ

guggu Gill in jora second chapter movie image
Image Source – facebook.com/guggugillofficial

ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗਾਇਕ ਆਰ ਨੇਤ ਤੇ ਕੋਰਆਲਾ ਮਾਨ ਦੀ ਤਸਵੀਰ ਸ਼ੇਅਰ ਕੀਤੀ  ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਬਹੁਤ ਅੱਛੇ ਸਿੰਗਰ… ਤੇ ਉਸ ਤੋਂ ਵੀ ਅੱਛੇ ਇਨਸਾਨ @korala_maan @official_rnait #guggugill’ । ਇਹ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

image of actor guggu gill from facebook
Image Source – facebook.com/guggugillofficial

ਜੇ ਗੱਲ ਕਰੀਏ ਗੁੱਗੂ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਕਈ ਨਵੀਂ ਪੰਜਾਬੀ ਫ਼ਿਲਮਾਂ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਅਖੀਰਲੀ ਵਾਰ ਉਹ ‘ਜੋਰਾ-ਦੂਜਾ ਅਧਿਆਇ -2’ ਫ਼ਿਲਮ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

 

 

View this post on Instagram

 

A post shared by Guggu Gill (@realguggugill)

‘ਕਿਸਾਨੀ ਸੰਘਰਸ਼ ਦੇ ਯੋਧਿਆਂ ਨੂੰ ਤਹਿ ਦਿਲੋਂ ਸਲਾਮ’-ਗੁੱਗੂ ਗਿੱਲ, ਇਹ ਤਸਵੀਰ ਸ਼ੇਅਰ ਕਰਕੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ਦਾ ਲਾਇਆ ਨਾਅਰਾ

ਕਿਸਾਨੀ ਅੰਦੋਲਨ ਨੂੰ ਖਰਾਬ ਕਰਨ ਦੇ ਲਈ ਹੰਕਾਰੀ ਹੋਈ ਕੇਂਦਰ ਸਰਕਾਰ ਬਹੁਤ ਘਟੀਆ ਨੀਤੀਆਂ ਦਾ ਮੁਜ਼ਾਹਰਾ ਕਰ ਰਹੀ ਹੈ । ਜਿਸਦੇ ਚੱਲਦੇ ਕੁਝ ਦਿਨ ਪਹਿਲਾਂ ਹੀ ਕਿਸਾਨਾਂ ਦੇ ਮੋਰਚਿਆਂ ਉੱਤੇ ਸ਼ਰਾਰਤੀ ਲੋਕਾਂ ਨੇ ਗੁੰਡਾਗਰਦੀ ਕੀਤੀ ਸੀ । ਜਿੱਥੇ ਪੁਲਿਸ ਵਾਲਿਆਂ ਨੇ ਵੀ ਕਿਸਾਨਾਂ ਨੂੰ ਕੁੱਟਿਆ। ਅਜਿਹੇ ਹੀ ਇੱਕ ਯੋਧਾ ਜੋ ਕਿ ਆਪਣੇ ਮੋਰਚੇ ਨੂੰ ਬਚਾਉਣ ਦੇ ਲਈ ਅੱਗੇ ਆਇਆ ਸੀ, ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁਟਿਆ ਗਿਆ ।

image of farmer protest

ਹੋਰ ਪੜ੍ਹੋ : ਬਾਲੀਵੁੱਡ ਐਕਟਰ ਗੈਵੀ ਚਾਹਲ ਨੇ ਸਿੰਘੂ ਬਾਰਡਰ ਤੋਂ ਕਿਸਾਨਾਂ ਦਾ ਹੌਸਲਾ ਵਧਾਉਂਦੇ ਹੋਏ ਸ਼ੇਅਰ ਕੀਤੀਆਂ ਤਸਵੀਰਾਂ, ਲੋਕਾਂ ਨੂੰ ਕਿਸਾਨਾਂ ਦਾ ਸਾਥ ਦੇਣ ਲਈ ਕੀਤੀ ਅਪੀਲ

ਇਸ ਯੋਧੇ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ ਤੇ ਲੋਕ ਇਸ ਨੂੰ ਪ੍ਰਣਾਮ ਕਰ ਰਹੇ ਨੇ । ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਗੁੱਗੂ ਗਿੱਲ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਯੋਧੇ  ਨੂੰ ਸਲਾਮ ਕਰਦੇ ਹੋਏ ਫੋਟੋ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਕਿਸਾਨੀ ਸੰਘਰਸ਼ ਦੇ ਯੋਧਿਆਂ ਨੂੰ ਤਹਿ ਦਿਲੋਂ ਸਲਾਮ…??

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ…!!’

inside pic of guggu gill

ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਕਿਸਾਨੀ ਯੋਧੇ ਨੂੰ ਸਲਾਮ ਕਰ ਰਹੇ ਨੇ । ਵੱਡੀ ਗਿਣਤੀ ‘ਚ ਲੋਕ ਇਸ ਪੋਸਟ ‘ਤੇ ਕਮੈਂਟ ਕਰ ਚੁੱਕੇ ਨੇ । ਪੰਜਾਬੀ ਕਲਾਕਾਰ ਵੀ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਵੱਧ ਚੜ੍ਹ ਕੇ ਕਿਸਾਨੀ ਸੰਘਰਸ਼ ‘ਚ ਸ਼ਾਮਿਲ ਹੋਣ ਦੀ ਅਪੀਲ ਕਰ ਰਹੇ ਨੇ।

inside pic of farmer

ਕਿਸਾਨ-ਮਜ਼ਦੂਰ ਸੰਘਰਸ਼ ਦੇ ਚੱਲਦੇ ਦਿੱਗਜ ਐਕਟਰ ਗੁੱਗੂ ਗਿੱਲ ਨਹੀਂ ਮਨਾਇਆ ਆਪਣਾ ਜਨਮਦਿਨ, ਕਿਸਾਨੀ ਝੰਡੇ ਦੇ ਨਾਲ ਸ਼ੇਅਰ ਕੀਤੀ ਤਸਵੀਰ

Guggu Gill not celebrate his birthday due to kisan andolan

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਗੁੱਗੂ ਗਿੱਲ ਜਿਨ੍ਹਾਂ ਨੂੰ ਆਪਣੇ ਦੇਸੀ ਅੰਦਾਜ਼ ਕਰਕੇ ਵੀ ਜਾਣਿਆ ਜਾਂਦਾ  ਹੈ। ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਅੱਜ ਤੋਂ 30 ਸਾਲ ਪਹਿਲਾਂ ਉਹ ਜਿਸ ਤਰ੍ਹਾਂ ਦੇ ਵਿਖਾਈ ਦਿੰਦੇ ਸਨ ਅੱਜ ਵੀ ਉਸੇ ਤਰ੍ਹਾਂ ਦਿੱਸਦੇ ਹਨ । ਉਹ ਆਪਣੇ ਆਪ ਨੂੰ ਕਾਫੀ ਫਿੱਟ ਰੱਖਦੇ ਨੇ । ਬੀਤੇ ਦਿਨੀਂ ਉਨ੍ਹਾਂ ਦਾ ਜਨਮਦਿਨ ਸੀ । ਪਰ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਕਰਕੇ ਉਨ੍ਹਾਂ ਨੇ ਆਪਣਾ ਬਰਥਡੇਅ ਨਹੀਂ ਮਨਾਇਆ ।

guggu gill fitness

 

ਹੋਰ ਪੜ੍ਹੋ : ਅੱਜ ਹੈ ਦਿੱਗਜ ਗਾਇਕ ਸਰਦੂਲ ਸਿਕੰਦਰ ਦਾ ਜਨਮ ਦਿਨ, ਪਤਨੀ ਅਮਰ ਨੂਰੀ ਨੇ ਪੋਸਟ ਪਾ ਕੇ ਪਰਮਾਤਮਾ ਅੱਗੇ ਖੁਸ਼ੀਆਂ ਭਰੀ ਜ਼ਿੰਦਗੀ ਲਈ ਕੀਤੀ ਪ੍ਰਾਥਨਾ

ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ- ਪਿਆਰੇ ਦੋਸਤੋ, ਵੈਸੇ ਤਾਂ ਅੱਜ ਮੇਰਾ ਜਨਮ ਦਿਨ ਹੈ,ਪਰ ਕਿਸਾਨ- ਮਜ਼ਦੂਰ ਸੰਘਰਸ਼ ਕਰਕੇ ਮੈਂ ਇਸ ਵਾਰ ਕਿਸੇ ਤਰ੍ਹਾਂ ਦੀ ਸੈਲੇਬ੍ਰੇਸ਼ਨ ਨਹੀਂ ਕਰ ਰਿਹਾ….. ਤੁਹਾਡੀਆਂ ਸ਼ੁੱਭ ਇੱਛਾਵਾਂ ਲਈ ਧੰਨਵਾਦ…!?

ਆਪ ਸਭ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ’

inside image of guggu gill not celebrates his birthday

ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਚ ਉਨ੍ਹਾਂ ਨੇ ਕਿਸਾਨੀ ਝੰਡਾ ਆਪਣੇ ਹੱਥ ਚ ਫੜਿਆ ਹੋਇਆ ਹੈ । ਪ੍ਰਸ਼ੰਸਕ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਨੇ । ਦੱਸ ਦਈਏ ਪਿਛਲੇ 50 ਦਿਨਾਂ ਤੋਂ ਕਿਸਾਨ ਦਿੱਲੀ ਦੀ ਸਰਹੱਦਾਂ ਉੱਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ । ਪਰ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਬੇਰੁਖੀ ਦੇਖਣ ਨੂੰ ਮਿਲ ਰਹੀ ਹੈ।

 

inside photo of guggu gill

 

ਅੱਜ ਹੈ ਗੱਗੂ ਗਿੱਲ ਦਾ ਜਨਮ ਦਿਨ, ਇਸ ਵਾਰ ਇਸ ਵਜ੍ਹਾ ਕਰਕੇ ਨਹੀਂ ਮਨਾਉਣਗੇ ਜਨਮ ਦਿਨ

ਪੰਜਾਬੀ ਅਦਾਕਾਰ ਗੱਗੂ ਗਿੱਲ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਪਰ ਇਸ ਵਾਰ ਗੱਗੂ ਗਿੱਲ ਆਪਣਾ ਜਨਮ ਦਿਨ ਨਹੀਂ ਮਨਾ ਰਹੇ । ਜਿਸ ਦੀ ਵਜ੍ਹਾ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਦੱਸੀ ਹੈ ।

ਉਹਨਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਕੇ ਲਿਖਿਆ ਹੈ ‘ਪਿਆਰੇ ਦੋਸਤੋ, ਵੈਸੇ ਤਾਂ ਅੱਜ ਮੇਰਾ ਜਨਮ ਦਿਨ ਹੈ,ਪਰ ਕਿਸਾਨ- ਮਜ਼ਦੂਰ ਸੰਘਰਸ਼ ਕਰਕੇ ਮੈਂ ਇਸ ਵਾਰ ਕਿਸੇ ਤਰ੍ਹਾਂ ਦੀ ਸੈਲੇਬ੍ਰੇਸ਼ਨ ਨਹੀਂ ਕਰ ਰਿਹਾ….. ਤੁਹਾਡੀਆਂ ਸ਼ੁੱਭ ਇੱਛਾਵਾਂ ਲਈ ਧੰਨਵਾਦ…! ਆਪ ਸਭ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ….’ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਤਸਵੀਰ ਵਿੱਚ ਉਹਨਾਂ ਕਿਸਾਨਾਂ ਏਕਜਤਾ ਦਾ ਝੰਡਾ ਫੜਿਆ ਹੋਇਆ ਹੈ ।

Guggu Gill

ਹੋਰ ਪੜ੍ਹੋ :

ਹਰ ਇੱਕ ਨੂੰ ਪਸੰਦ ਆ ਰਿਹਾ ਹੈ ਸੁਨੰਦਾ ਸ਼ਰਮਾ ਦੇ ਨਵੇਂ ਗਾਣੇ ਦਾ ਟੀਜ਼ਰ

ਬੀਬੀ ਜਗੀਰ ਕੌਰ ਤੇ ਗਾਇਕ ਦਿਲਜੀਤ ਦੋਸਾਂਝ ਬਣੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ, ‘ਦ ਸਿੱਖ ਗਰੁੱਪ’ ਵੱਚੋਂ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ

guggu gill

ਤੁਹਾਨੂੰ ਦੱਸ ਦਿੰਦੇ ਹਾਂ ਕਿ ਪਾਲੀਵੁੱਡ ਵਿੱਚ ਗੱਗੂ ਗਿੱਲ ਉਹ ਨਾਂ ਹੈ ਜਿਸ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਬਿਹਤਰੀਨ ਫਿਲਮਾਂ ਦਿੱਤੀਆਂ ।ਉਹਨਾਂ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ । ਖਾਸ ਕਰਕੇ ਉਹਨਾਂ ਦੇ ਡਾਈਲੌਗ ਬੋਲਣ ਦੇ ਅੰਦਾਜ਼ ਦਾ । ਜੇਕਰ ਉਹਨਾਂ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਦਾ ਜਨਮ 13 ਫਰਵਰੀ ਨੂੰ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ ਵਿੱਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ ਸੀ ।

ਗੱਗੂ ਗਿੱਲ ਦੇ ਚਾਰ ਭੈਣ ਭਰਾ ਹਨ । ਉਹਨਾਂ ਦੇ ਸਭ ਤੋਂ ਵੱਡੇ ਭਰਾ ਦਾ ਨਾਂ ਭੁਪਿੰਦਰ ਗਿੱਲ, ਦਵਿੰਦਰ ਗਿੱਲ, ਰੁਪਿੰਦਰ ਗਿੱਲ ਹੈ । ਗੱਗੂ ਗਿੱਲ ਦੇ ਅਸਲ ਨਾਂ ਕੁਲਵਿੰਦਰ ਸਿੰਘ ਗਿੱਲ ਹੈ । ਪਰ ਉਹਨਾਂ ਦਾ ਫਿਲਮੀ ਨਾਂ ਗੱਗੂ ਗਿੱਲ ਹੈ । ਗੱਗੂ ਗਿੱਲ ਦੇ ਦੋ ਬੇਟੇ ਹਨ ਜਿੰਨਾ ਦਾ ਨਾਂ ਗੁਰਅੰਮ੍ਰਿਤ ਗਿੱਲ ਹੈ । ਗੁਰਅੰਮ੍ਰਿਤ ਗਿੱਲ ਨੂੰ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਣ ਦਾ ਮਾਣ ਵੀ ਹਾਸਲ ਹੈ । ਗੁਰਅੰਮ੍ਰਿਤ ਮਹਿਜ 22 ਸਾਲਾਂ ਦਾ ਸੀ ਜਦੋਂ ਉਹ ਪਿੰਡ ਦਾ ਸਰਪੰਚ ਬਣਿਆ ।