ਕਿਸਾਨ-ਮਜ਼ਦੂਰ ਸੰਘਰਸ਼ ਦੇ ਚੱਲਦੇ ਦਿੱਗਜ ਐਕਟਰ ਗੁੱਗੂ ਗਿੱਲ ਨਹੀਂ ਮਨਾਇਆ ਆਪਣਾ ਜਨਮਦਿਨ, ਕਿਸਾਨੀ ਝੰਡੇ ਦੇ ਨਾਲ ਸ਼ੇਅਰ ਕੀਤੀ ਤਸਵੀਰ

Guggu Gill not celebrate his birthday due to kisan andolan

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਗੁੱਗੂ ਗਿੱਲ ਜਿਨ੍ਹਾਂ ਨੂੰ ਆਪਣੇ ਦੇਸੀ ਅੰਦਾਜ਼ ਕਰਕੇ ਵੀ ਜਾਣਿਆ ਜਾਂਦਾ  ਹੈ। ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਅੱਜ ਤੋਂ 30 ਸਾਲ ਪਹਿਲਾਂ ਉਹ ਜਿਸ ਤਰ੍ਹਾਂ ਦੇ ਵਿਖਾਈ ਦਿੰਦੇ ਸਨ ਅੱਜ ਵੀ ਉਸੇ ਤਰ੍ਹਾਂ ਦਿੱਸਦੇ ਹਨ । ਉਹ ਆਪਣੇ ਆਪ ਨੂੰ ਕਾਫੀ ਫਿੱਟ ਰੱਖਦੇ ਨੇ । ਬੀਤੇ ਦਿਨੀਂ ਉਨ੍ਹਾਂ ਦਾ ਜਨਮਦਿਨ ਸੀ । ਪਰ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਕਰਕੇ ਉਨ੍ਹਾਂ ਨੇ ਆਪਣਾ ਬਰਥਡੇਅ ਨਹੀਂ ਮਨਾਇਆ ।

guggu gill fitness

 

ਹੋਰ ਪੜ੍ਹੋ : ਅੱਜ ਹੈ ਦਿੱਗਜ ਗਾਇਕ ਸਰਦੂਲ ਸਿਕੰਦਰ ਦਾ ਜਨਮ ਦਿਨ, ਪਤਨੀ ਅਮਰ ਨੂਰੀ ਨੇ ਪੋਸਟ ਪਾ ਕੇ ਪਰਮਾਤਮਾ ਅੱਗੇ ਖੁਸ਼ੀਆਂ ਭਰੀ ਜ਼ਿੰਦਗੀ ਲਈ ਕੀਤੀ ਪ੍ਰਾਥਨਾ

ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ- ਪਿਆਰੇ ਦੋਸਤੋ, ਵੈਸੇ ਤਾਂ ਅੱਜ ਮੇਰਾ ਜਨਮ ਦਿਨ ਹੈ,ਪਰ ਕਿਸਾਨ- ਮਜ਼ਦੂਰ ਸੰਘਰਸ਼ ਕਰਕੇ ਮੈਂ ਇਸ ਵਾਰ ਕਿਸੇ ਤਰ੍ਹਾਂ ਦੀ ਸੈਲੇਬ੍ਰੇਸ਼ਨ ਨਹੀਂ ਕਰ ਰਿਹਾ….. ਤੁਹਾਡੀਆਂ ਸ਼ੁੱਭ ਇੱਛਾਵਾਂ ਲਈ ਧੰਨਵਾਦ…!?

ਆਪ ਸਭ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ’

inside image of guggu gill not celebrates his birthday

ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਚ ਉਨ੍ਹਾਂ ਨੇ ਕਿਸਾਨੀ ਝੰਡਾ ਆਪਣੇ ਹੱਥ ਚ ਫੜਿਆ ਹੋਇਆ ਹੈ । ਪ੍ਰਸ਼ੰਸਕ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਨੇ । ਦੱਸ ਦਈਏ ਪਿਛਲੇ 50 ਦਿਨਾਂ ਤੋਂ ਕਿਸਾਨ ਦਿੱਲੀ ਦੀ ਸਰਹੱਦਾਂ ਉੱਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ । ਪਰ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਬੇਰੁਖੀ ਦੇਖਣ ਨੂੰ ਮਿਲ ਰਹੀ ਹੈ।

 

inside photo of guggu gill

 

ਅੱਜ ਹੈ ਗੱਗੂ ਗਿੱਲ ਦਾ ਜਨਮ ਦਿਨ, ਇਸ ਵਾਰ ਇਸ ਵਜ੍ਹਾ ਕਰਕੇ ਨਹੀਂ ਮਨਾਉਣਗੇ ਜਨਮ ਦਿਨ

ਪੰਜਾਬੀ ਅਦਾਕਾਰ ਗੱਗੂ ਗਿੱਲ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਪਰ ਇਸ ਵਾਰ ਗੱਗੂ ਗਿੱਲ ਆਪਣਾ ਜਨਮ ਦਿਨ ਨਹੀਂ ਮਨਾ ਰਹੇ । ਜਿਸ ਦੀ ਵਜ੍ਹਾ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਦੱਸੀ ਹੈ ।

ਉਹਨਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਕੇ ਲਿਖਿਆ ਹੈ ‘ਪਿਆਰੇ ਦੋਸਤੋ, ਵੈਸੇ ਤਾਂ ਅੱਜ ਮੇਰਾ ਜਨਮ ਦਿਨ ਹੈ,ਪਰ ਕਿਸਾਨ- ਮਜ਼ਦੂਰ ਸੰਘਰਸ਼ ਕਰਕੇ ਮੈਂ ਇਸ ਵਾਰ ਕਿਸੇ ਤਰ੍ਹਾਂ ਦੀ ਸੈਲੇਬ੍ਰੇਸ਼ਨ ਨਹੀਂ ਕਰ ਰਿਹਾ….. ਤੁਹਾਡੀਆਂ ਸ਼ੁੱਭ ਇੱਛਾਵਾਂ ਲਈ ਧੰਨਵਾਦ…! ਆਪ ਸਭ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ….’ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਤਸਵੀਰ ਵਿੱਚ ਉਹਨਾਂ ਕਿਸਾਨਾਂ ਏਕਜਤਾ ਦਾ ਝੰਡਾ ਫੜਿਆ ਹੋਇਆ ਹੈ ।

Guggu Gill

ਹੋਰ ਪੜ੍ਹੋ :

ਹਰ ਇੱਕ ਨੂੰ ਪਸੰਦ ਆ ਰਿਹਾ ਹੈ ਸੁਨੰਦਾ ਸ਼ਰਮਾ ਦੇ ਨਵੇਂ ਗਾਣੇ ਦਾ ਟੀਜ਼ਰ

ਬੀਬੀ ਜਗੀਰ ਕੌਰ ਤੇ ਗਾਇਕ ਦਿਲਜੀਤ ਦੋਸਾਂਝ ਬਣੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ, ‘ਦ ਸਿੱਖ ਗਰੁੱਪ’ ਵੱਚੋਂ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ

guggu gill

ਤੁਹਾਨੂੰ ਦੱਸ ਦਿੰਦੇ ਹਾਂ ਕਿ ਪਾਲੀਵੁੱਡ ਵਿੱਚ ਗੱਗੂ ਗਿੱਲ ਉਹ ਨਾਂ ਹੈ ਜਿਸ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਬਿਹਤਰੀਨ ਫਿਲਮਾਂ ਦਿੱਤੀਆਂ ।ਉਹਨਾਂ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ । ਖਾਸ ਕਰਕੇ ਉਹਨਾਂ ਦੇ ਡਾਈਲੌਗ ਬੋਲਣ ਦੇ ਅੰਦਾਜ਼ ਦਾ । ਜੇਕਰ ਉਹਨਾਂ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਦਾ ਜਨਮ 13 ਫਰਵਰੀ ਨੂੰ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ ਵਿੱਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ ਸੀ ।

ਗੱਗੂ ਗਿੱਲ ਦੇ ਚਾਰ ਭੈਣ ਭਰਾ ਹਨ । ਉਹਨਾਂ ਦੇ ਸਭ ਤੋਂ ਵੱਡੇ ਭਰਾ ਦਾ ਨਾਂ ਭੁਪਿੰਦਰ ਗਿੱਲ, ਦਵਿੰਦਰ ਗਿੱਲ, ਰੁਪਿੰਦਰ ਗਿੱਲ ਹੈ । ਗੱਗੂ ਗਿੱਲ ਦੇ ਅਸਲ ਨਾਂ ਕੁਲਵਿੰਦਰ ਸਿੰਘ ਗਿੱਲ ਹੈ । ਪਰ ਉਹਨਾਂ ਦਾ ਫਿਲਮੀ ਨਾਂ ਗੱਗੂ ਗਿੱਲ ਹੈ । ਗੱਗੂ ਗਿੱਲ ਦੇ ਦੋ ਬੇਟੇ ਹਨ ਜਿੰਨਾ ਦਾ ਨਾਂ ਗੁਰਅੰਮ੍ਰਿਤ ਗਿੱਲ ਹੈ । ਗੁਰਅੰਮ੍ਰਿਤ ਗਿੱਲ ਨੂੰ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਣ ਦਾ ਮਾਣ ਵੀ ਹਾਸਲ ਹੈ । ਗੁਰਅੰਮ੍ਰਿਤ ਮਹਿਜ 22 ਸਾਲਾਂ ਦਾ ਸੀ ਜਦੋਂ ਉਹ ਪਿੰਡ ਦਾ ਸਰਪੰਚ ਬਣਿਆ ।

ਖ਼ਾਸ ਤਸਵੀਰ ਛਾਈ ਸੋਸ਼ਲ ਮੀਡੀਆ ‘ਤੇ, ਗੁੱਗੂ ਗਿੱਲ, ਐਮੀ ਵਿਰਕ ਤੇ ਸਿੱਧੂ ਮੂਸੇਵਾਲਾ ਨਜ਼ਰ ਆਏ ਇਕੱਠੇ, ਕੀ ਲੈ ਕੇ ਆ ਰਹੇ ਨੇ ਕੋਈ ਨਵਾਂ ਪ੍ਰੋਜੈਕਟ?

Guggu Gill Shared Splendid Photo With Ammy Virk And Sidhu Moose Wala

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਗੁੱਗੂ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ ।guggu gill facebook ਹੋਰ ਪੜ੍ਹੋ : ਇੱਕ ਫਰੇਮ ‘ਚ ਨਜ਼ਰ ਆਏ ਧਰਮਿੰਦਰ, ਗੁਰਦਾਸ ਮਾਨ ਤੇ ਗੁੱਗੂ ਗਿੱਲ, ਐਮੀ ਵਿਰਕ ਨੇ ਸ਼ੇਅਰ ਕੀਤੀ ਇਹ ਖ਼ਾਸ ਤਸਵੀਰ

ਗੁੱਗੂ ਗਿੱਲ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਐਮੀ ਵਿਰਕ ਤੇ ਸਿੱਧੂ ਮੂਸੇਵਾਲਾ ਦੇ ਨਾਲ ਦਿਖਾਈ ਦੇ ਰਹੇ ਨੇ ।

guggu gill shared photo

ਫੋਟੋ ਨੂੰ ਸ਼ੇਅਰ ਕਰਦੇ ਹੋਏ ਗੁੱਗੂ ਗਿੱਲ ਨੇ ਲਿਖਿਆ ਹੈ- ‘ਆਪਣੇ ਪੰਜਾਬ ਦਾ ਮਾਣ ਤੇ ਸ਼ਾਨ… ਦੋਵੇਂ ਛੋਟੇ ਵੀਰ ਐਮੀ ਵਿਰਕ ਤੇ ਸਿੱਧੂ ਮੂਸੇਵਾਲਾ ਖਾਸ ਤੌਰ ‘ਤੇ ਅੱਜ ਮਿਲਣ ਆਏ ਤਾਂ ਬੜੀ ਖੁਸ਼ੀ ਹੋਈ… ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ੇ’

ammy virk and guggu gill with punjabi actor

ਇਸ ਫੋਟੋ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । 50k ਲਾਈਕਸ ਤੇ 2.5k ਕਮੈਂਟਸ ਇਸ ਪੋਸਟ ਤੇ ਆ ਚੁੱਕੇ ਨੇ । ਫਿਲਹਾਲ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਇਹ ਤਿਕੜੀ ਇਕੱਠੇ ਕਿਹੜਾ ਨਵਾਂ ਪ੍ਰੋਜੈਕਟ ਲੈ ਕੇ ਆ ਰਹੀ ਹੈ । ਹੁਣ ਇਹ ਕੋਈ ਗੀਤ ਜਾਂ ਫਿਰ ਫ਼ਿਲਮ ਹੋਵੇਗੀ ਇਸ ਗੱਲ ਦਾ ਖੁਲਾਸਾ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ।

ਕਿਹੜੇ ਕਲਾਕਾਰਾਂ ਦੀ ਦੋਸਤੀ ਆਈ ਤੁਹਾਨੂੰ ਪਸੰਦ ਤਾਂ ਵੋਟ ਕਰੋ ‘FILMY YAAR OF THE YEAR’ ਦੇ ਲਈ

PTC Punjabi Film Awards 2020 : Vote For FILMY YAAR OF THE YEAR

ਇੱਕ ਵਾਰ ਫਿਰ ਤੋਂ ਸੱਜੇਗੀ ਸਿਤਾਰਿਆਂ ਦੇ ਨਾਲ ਭਰੀ ਮਹਿਫ਼ਿਲ ਪੀਟੀਸੀ ਦੇ ਵਿਹੜੇ । ਜੀ ਹਾਂ ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020, ਬਿਲਕੁਲ ਵੱਖਰੇ ਅੰਦਾਜ਼ ‘ਚ ।

Vote for your favourite : Shivjothttps://wp.ptcpunjabi.co.in/voting/

ਇਸ ਵਾਰ ਇਹ ਅਵਾਰਡ ਸਮਾਰੋਹ ਹੋਣ ਜਾ ਰਿਹਾ ਹੈ ਆਨਲਾਈਨ, ਜਿਸ ਕਰਕੇ ਦਰਸ਼ਕਾਂ ਦੇ ਨਾਲ ਕਲਾਕਾਰ ਵੀ ਕਾਫੀ ਉਤਸੁਕ ਨੇ ਇਸ ਅਵਾਰਡ ਸਮਾਰੋਹ ਲਈ । ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀਆਂ ਵੱਖ ਵੱਖ ਕੈਟਾਗਿਰੀਆਂ ਦੀ ਨੌਮੀਨੇਸ਼ਨ ਖੁੱਲ ਚੁੱਕੀਆਂ ਨੇ ਤੇ ਲੋਕ ਵੱਧ ਚੜ੍ਹ ਕੇ ਆਪਣੇ ਪਸੰਦੀਦਾ ਕਲਾਕਾਰਾਂ ਲਈ ਵੋਟ ਕਰ ਰਹੇ ਨੇ । ‘FILMY YAAR OF THE YEAR’ ਕੈਟਾਗਿਰੀ ਲਈ ਹੇਠ ਦਿੱਤੀਆਂ ਜੋੜੀਆਂ ਨੂੰ ਰੱਖਿਆ ਗਿਆ ਹੈ ।

Guggu Gill & Hobby Dhaliwal Jaddi Sardar
Guggu Gill & Yograj Singh Lukan Michi
Jassie Gill / Ninja / Ranjit Bawa High End Yaariyaan
Preet Baath / Deep Joshi Mitran Nu Shaunk Hathyaran Da
Kumar Ajay, Veer Vashisht Mitran Nu Shaunk Hathyaran Da
Sardar Sohi / Malkeet Rauni & Ardaas Karaan
Rana Jung Bahadur Ardaas Karaan
Yuraj Hans / Gagan Kokri & Yaara Ve
Raghveer Boli Yaara Ve
Iftikhar Thakur, Nasir Chinyoti & Akram Udas Chal Mera Putt

 ਤੁਸੀਂ ਆਪਣੀ ਪਸੰਦੀਦਾ ਕਲਾਕਾਰਾਂ ਦੀ ਜੋੜੀ ਨੂੰ ਵੋਟ ਇਸ ਦਿੱਤੇ ਹੋਏ ਲਿੰਕ ‘ਤੇ ਕਲਿੱਕ ਕਰ ਦੇ ਸਕਦੇ ਹੋਏ :- https://wp.ptcpunjabi.co.in/voting/  । ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਸਾਡੀ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

pfa 2020 punjabi

ਇੱਕ ਫਰੇਮ ‘ਚ ਨਜ਼ਰ ਆਏ ਧਰਮਿੰਦਰ, ਗੁਰਦਾਸ ਮਾਨ ਤੇ ਗੁੱਗੂ ਗਿੱਲ, ਐਮੀ ਵਿਰਕ ਨੇ ਸ਼ੇਅਰ ਕੀਤੀ ਇਹ ਖ਼ਾਸ ਤਸਵੀਰ

Ammy Virk Shared Pic Of Dharmendra, Gurdas Maan & Guggu Gill

ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ  ਹੀ ਖ਼ਾਸ ਫੋਟੋ ਸ਼ੇਅਰ ਕੀਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ ‘ਅਸੀਂ ਹਾਂ’

 

View this post on Instagram

 

We are

A post shared by Ammy Virk ( ਐਮੀ ਵਿਰਕ ) (@ammyvirk) on

ਹੋਰ ਵੇਖੋ:ਕਿਹੋ ਜਿਹੀ ਮੁਸ਼ਕਲ ‘ਚ ਫਸੇ ਪਰਮੀਸ਼ ਵਰਮਾ, ਸਿਰ ‘ਤੇ ਚੁੰਨੀ, ਹੱਥ ‘ਚ ਲੌਲੀਪੌਪ ਤੇ ਹਾਸੇ ਦੇ ਰੰਗਾਂ ਨਾਲ ਭਰਿਆ ਸਾਹਮਣੇ ਆਇਆ ਨਵੀਂ ਫ਼ਿਲਮ ‘ਸ਼ੁਦਾਈ’ ਦਾ ਪੋਸਟਰ

ਇਹ ਫੋਟੋ ਇਸ ਲਈ ਖ਼ਾਸ ਹੈ ਕਿਉਂਕਿ ਇਸ ਇੱਕ ਫਰੇਮ ‘ਚ ਬਾਲੀਵੁੱਡ ਤੇ ਪਾਲੀਵੁੱਡ ਦੇ ਪੰਜਾਬੀ ਸਟਾਰ ਇਕੱਠੇ ਨਜ਼ਰ ਆ ਰਹੇ ਨੇ । ਇਹ ਉਹ ਪੰਜਾਬੀ ਨੇ ਜਿਨ੍ਹਾਂ ਨੇ ਆਪਣੀ ਆਪਣੀ ਫੀਲਡ ‘ਚ ਕਾਮਯਾਬੀ ਦੇ ਝੰਡੇ ਗੱਡੇ ਨੇ ।  ਜੀ ਹਾਂ ਬਾਲੀਵੁੱਡ ‘ਚ ਆਪਣੀ ਅਦਾਕਾਰੀ ਨਾਲ ਧੱਕ ਪਾਉਣ ਵਾਲੇ ਧਰਮਿੰਦਰ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਗੁਰਦਾਸ ਮਾਨ ਤੇ ਪੰਜਾਬੀ ਸਿਨੇਮਾ ਜਗਤ ਦੇ ਦਿੱਗਜ ਅਦਾਕਾਰ ਗੁੱਗੂ ਗਿੱਲ ਇਕੱਠੇ ਨਜ਼ਰ ਆ ਰਹੇ ਨੇ ।  ਇਸ ਫੋਟੋ ਨੂੰ ਸ਼ੋਸਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹੁਣ ਤੱਕ ਇੱਕ ਲੱਖ ਤੋਂ ਵੱਧ ਲਾਈਕਸ ਇਸ ਤਸਵੀਰ ਨੂੰ ਆ ਚੁੱਕੇ ਨੇ ।

View this post on Instagram

 

Yes #thisis83 @ranveersingh @kabirkhankk @83thefilm

A post shared by Ammy Virk ( ਐਮੀ ਵਿਰਕ ) (@ammyvirk) on

ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਹਾਲ ਹੀ ‘ਚ ਆਈ ਫ਼ਿਲਮ ‘ਸੁਫ਼ਨਾ’ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ । ਇਸ ਤੋਂ ਇਲਾਵਾ ਉਹ ਬਹੁਤ ਜਲਦ ਬਾਲੀਵੁੱਡ ਫ਼ਿਲਮ ‘83 ‘ਚ ਨਜ਼ਰ ਆਉਣ ਵਾਲੇ ਨੇ । ਇਸ ਫ਼ਿਲਮ ‘ਚ ਉਹ ਰਣਵੀਰ ਸਿੰਘ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

 

‘ਜੋਰਾ ਦੂਜਾ ਅਧਿਆਇ’ ਦਾ ਨਵਾਂ ਗੀਤ ‘ਦਲੇਰੀਆਂ’ ਸਿੰਗਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਮੋਸਟ ਅਵੇਟਡ ਫ਼ਿਲਮ ‘ਜੋਰਾ ਦੂਜਾ ਅਧਿਆਇ’ ਦਾ ਨਵਾਂ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ‘ਦਲੇਰੀਆਂ’ ਟਾਈਟਲ ਹੇਠ ਫ਼ਿਲਮ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ ।  ਇਸ ਗੀਤ ਨੂੰ ਪੰਜਾਬੀ ਮਿਊਜ਼ਿਕ ਜਗਤ ਦੇ ਡੈਸ਼ਿੰਗ ਤੇ ਬਾਕਮਾਲ ਦੇ ਗਾਇਕ ਸਿੰਗਾ ਨੇ ਗਾਇਆ ਹੈ ।

ਹੋਰ ਵੇਖੋ:ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ‘ਇੱਕ ਸੰਧੂ ਹੁੰਦਾ ਸੀ’ ਦਾ ਸੈਡ ਸੌਂਗ ਹਿੰਮਤ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਵੇਖੋ ਵੀਡੀਓ

‘ਦਲੇਰੀਆਂ’ ਗੀਤ ਦੇ ਬੋਲ ਸਿੰਗਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਦੇਸੀ ਕਰਿਊ ਵਾਲਿਆਂ ਨੇ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾ ਦਿੱਤੇ ਨੇ । ਇਸ ਗੀਤ ‘ਚ ਗੁੱਗੂ ਗਿੱਲ, ਦੀਪ ਸਿੱਧੂ ਤੇ ਸਿੰਗਾ ਨਜ਼ਰ ਆ ਰਹੇ ਨੇ । ਗੀਤ ਨੂੰ Loud Roar Studios ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਗਾਣਾ ਸ਼ੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ‘ਜੋਰਾ ਦੂਜਾ ਅਧਿਆਇ’ ਫ਼ਿਲਮ ਦੀ ਤਾਂ ਇਹ ਸਾਲ 2017 ‘ਚ ਆਈ ਫ਼ਿਲਮ ਜੋਰਾ 10 ਨੰਬਰੀਆ ਦਾ ਸਿਕਵਲ ਭਾਗ ਹੈ, ਜੋ ਕਿ ‘ਜੋਰਾ 10 ਨੰਬਰੀਆ’ ਦੀ ਕਹਾਣੀ ਨੂੰ ਅੱਗੇ ਤੋਰੇਗੀ । ਇਸ ਫ਼ਿਲਮ ‘ਚ ਧਰਮਿੰਦਰ, ਦੀਪ ਸਿੱਧੂ, ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਗੁੱਗੂ ਗਿੱਲ ਤੋਂ ਇਲਾਵਾ ਕਈ ਹੋਰ ਅਦਾਕਾਰ ਨਜ਼ਰ ਆਉਣਗੇ । ‘ਜੋਰਾ-ਦੂਜਾ ਅਧਿਆਇ’ ਫ਼ਿਲਮ ਬਠਿੰਡੇ ਵਾਲੇ ਭਾਈ ਫ਼ਿਲਮਸ ਦੀ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ ਵਾਲੇ । ਇਹ ਫ਼ਿਲਮ 6 ਮਾਰਚ 2020 ਨੂੰ ਸਿਨੇਮਾ ਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।

ਧਰਮਿੰਦਰ, ਦੀਪ ਸਿੱਧੂ ਤੇ ਸਿੰਗਾ ਦੇ ਬਾਕਮਾਲ ਡਾਇਲਾਗਸ ਦੇ ਨਾਲ ਭਰਿਆ ‘ਜੋਰਾ ਦੂਜਾ ਅਧਿਆਇ’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

Deep Sidhu And Singga Jora The Second Chapterr Trailer Out Now

ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਮੋਸਟ ਅਵੇਟਡ ਫ਼ਿਲਮ ‘ਜੋਰਾ ਦੂਜਾ ਅਧਿਆਇ’ ਦੇ ਸ਼ਾਨਦਾਰ ਟ੍ਰੇਲਰ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਗੱਲ ਕਰੀਏ ਟ੍ਰੇਲਰ ਦੀ ਤਾਂ ਸ਼ੁਰੂਆਤ ‘ਚ ਹੌਬੀ ਧਾਲੀਵਾਲ, ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਤੇ ਗੁੱਗੂ ਗਿੱਲ ਦੇ ਸ਼ਾਨਦਾਰ ਡਾਇਲਾਗਸ ਸੁਣਨ ਨੂੰ ਮਿਲ ਰਹੇ ਨੇ ।

ਹੋਰ ਵੇਖੋ:ਹਿੰਦੀ ਫ਼ਿਲਮਾਂ ਵਾਂਗ ਪੰਜਾਬੀ ਫ਼ਿਲਮਾਂ ਨੂੰ ਤਰਜੀਹ ਦਿੰਦੇ ਨੇ ਧਰਮਿੰਦਰ, ਅਮਰਦੀਪ ਗਿੱਲ ਨੇ ਫ਼ਿਲਮ ਦੇ ਸੈੱਟ ਤੋਂ ਸ਼ੇਅਰ ਕੀਤੀ ਖ਼ਾਸ ਫੋਟੋ

ਇਸ ਤੋਂ ਇਲਾਵਾ  ਸਿਆਸਤ ਦੇ ਰੰਗ ਵੀ ਦੇਖਣ ਨੂੰ ਮਿਲ ਰਹੇ ਨੇ । ਕਹਾਣੀ ਨੂੰ ਅੱਗੇ ਤੋਰਦੇ ਹੋਏ ਦੀਪ ਸਿੱਧੂ ਤੇ ਸਿੰਗਾ ਦੇ ਵੀ ਕਮਾਲ ਦੇ ਡਾਇਲਾਗਸ ਸੁਣਨ ਤੇ ਸ਼ਾਨਦਾਰ ਐਕਸ਼ਨ ਦੇਖਣ ਨੂੰ ਮਿਲ ਰਹੇ ਹਨ । 2 ਮਿੰਟ 51 ਸੈਕਿੰਡ ਦਾ ਟ੍ਰੇਲਰ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।

 ਇਸ ਫ਼ਿਲਮ ‘ਚ ਧਰਮਿੰਦਰ, ਦੀਪ ਸਿੱਧੂ, ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਗੁੱਗੂ ਗਿੱਲ ਤੋਂ ਇਲਾਵਾ ਕਈ ਹੋਰ ਅਦਾਕਾਰ ਨਜ਼ਰ ਆਉਣਗੇ । ‘ਜੋਰਾ-ਦੂਜਾ ਅਧਿਆਇ’ ਫ਼ਿਲਮ ਬਠਿੰਡੇ ਵਾਲੇ ਭਾਈ ਫ਼ਿਲਮਸ ਦੀ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ ਵਾਲੇ। ਇਹ ਫ਼ਿਲਮ 6 ਮਾਰਚ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

ਇਹ ਹੈ ਗੁੱਗੂ ਗਿੱਲ ਦੀ ਸਿਹਤ ਦਾ ਰਾਜ਼, ਇਸ ਚੀਜ਼ ਤੋਂ ਰਹਿੰਦੇ ਹਨ ਕੋਹਾਂ ਦੂਰ

Guggu Gill punjabi actor

ਗੁੱਗੂ ਗਿੱਲ ਆਪਣੇ ਦੇਸੀ ਅੰਦਾਜ਼ ਲਈ ਜਾਣੇ ਜਾਂਦੇ ਨੇ । ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਅੱਜ ਤੋਂ 30 ਸਾਲ ਪਹਿਲਾਂ ਉਹ ਜਿਸ ਤਰ੍ਹਾਂ ਦੇ ਵਿਖਾਈ ਦਿੰਦੇ ਸਨ ਅੱਜ ਵੀ ਉਸੇ ਤਰ੍ਹਾਂ ਦਿੱਸਦੇ ਹਨ । ਉਨ੍ਹਾਂ ਦੀ ਫ਼ਿੱਟਨੈੱਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਉਹ ਆਪਣੇ ਦਿਨ ਦੀ ਸ਼ੁਰੂਆਤ ਕਸਰਤ ਤੋਂ ਕਰਦੇ ਨੇ ।ਇਸ ਲਈ ਉਨ੍ਹਾਂ ਨੇ ਕੋਈ ਜਿੰਮ ਜੁਆਇਨ ਨਹੀਂ ਕੀਤਾ ਬਲਕਿ ਉਹ ਆਪਣੇ ਘਰ ‘ਚ ਹੀ ਆਪਣੇ ਵੱਡ ਵਡੇਰਿਆਂ ਵੱਲੋਂ ਵਰਤੀਆਂ ਜਾਣ ਵਾਲੀਆਂ ਮੁਗਲੀਆਂ ਨਾਲ ਵਰਜਿਸ਼ ਕਰਦੇ ਹਨ ।

ਹੋਰ ਵੇਖੋ:ਗੁੱਗੂ ਗਿੱਲ ਦੀ ਫ਼ਿਲਮ ‘ਆਸਰਾ’ ਦਾ ਟਰੇਲਰ ਹੋਇਆ ਰਿਲੀਜ਼, ਮਨੋਰੰਜਨ, ਐਕਸ਼ਨ ਤੇ ਪਰਿਵਾਰਕ ਰਿਸ਼ਤਿਆਂ ਦਾ ਸੁਨੇਹਾ ਦੇ ਰਿਹਾ ਹੈ, ਦੇਖੋ ਵੀਡੀਓ

Guggu Gill
Guggu Gill

ਇਸ ਤੋਂ ਇਲਾਵਾ ਡੰਡ ਬੈਠਕਾਂ ਅਤੇ ਕੁਝ ਹੋਰ ਦੇਸੀ ਕਸਰਤਾਂ ਕਰਦੇ ਹਨ।ਕਸਰਤ ਤੋਂ ਬਾਅਦ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਦੇਸੀ ਘਿਉ ਦੀ ਚੂਰੀ ਅਤੇ ਦੁੱਧ ਦੇ ਵੱਡੇ ਗਿਲਾਸ ਦੇ ਨਾਲ ।ਚੂਰੀ ਵਿੱਚ ਉਹ ਸ਼ੱਕਰ ਇਸਤੇਮਾਲ ਕਰਦੇ ਹਨ ।

Guggu Gill
Guggu Gill

ਇਸ ਦੇ ਨਾਲ ਹੀ ਅੱਧ ਰਿੜਕੀ ਲੱਸੀ ਦੇ ਵੀ ਬੇਹੱਦ ਸ਼ੁਕੀਨ ਹਨ ।ਉਨ੍ਹਾਂ ਦੀ ਇਹ ਆਦਤ ਬਚਪਨ ਤੋਂ ਹੀ ਹੈ,ਜੋ ਅੱਜ ਵੀ ਉਨ੍ਹਾਂ ਦੀ ਪਹਿਲੀ ਪਸੰਦ ਹੈ।ਅੱਧ ਰਿੜਕੀ ਲੱਸੀ,ਦਹੀ,ਮੱਖਣ ਬਹੁਤ ਵਧੀਆ ਲੱਗਦਾ ਹੈ ।

https://www.instagram.com/p/B8a1-YqBnRx/

ਜਦੋਂ ਉਹ ਘਰ ਹੁੰਦੇ ਹਨ ਤਾਂ ਘਰ ‘ਚ ਜੂਸ ਜਾਂ ਫਿਰ ਕੋਈ ਫਰੂਟ ਖਾਂਦੇ ਹਨ ।ਦੁਪਹਿਰ ਵੇਲੇ ਜੋ ਘਰ ‘ਚ ਬਣਿਆ ਹੁੰਦਾ ਹੈ ਉਹੀ ਖਾਂਦੇ ਹਨ ।ਰਾਤ ਦੇ ਖਾਣੇ ‘ਚ ਉਹ ਹਲਕਾ ਖਾਣਾ ਹੀ ਖਾਂਦੇ ਹਨ,ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰਦੇ ਹਨ ।

https://www.instagram.com/p/B3zjp0aBy2O/

ਉਨ੍ਹਾਂ ਨੂੰ ਦੁੱਧ ਪੀਣਾ ਬੇਹੱਦ ਪਸੰਦ ਹੈ ।ਉਨ੍ਹਾਂ ਦੀ ਮਾਂ ਵੱਲੋਂ ਬਣਾਇਆ ਗਿਆ ਖੋਆ ਅਤੇ ਗਜਰੇਲਾ ਬਹੁਤ ਪਸੰਦ ਹੈ,ਜਿਸ ਨੂੰ ਕਿ ਉਹ ਬਹੁਤ ਹੀ ਮਿਸ ਕਰਦੇ ਹਨ ।

ਉਨ੍ਹਾਂ ਦਾ ਪੁੱਤਰ ਗੁਰਜੋਤ ਵੀ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੈ ਅਤੇ ਖੂਬ ਵਰਜਿਸ਼ ਕਰਦਾ ਹੈ ।ਨਸ਼ਿਆਂ ਤੋਂ ਬੇਹੱਦ ਦੂਰੀ ਬਣਾ ਕੇ ਰਹਿੰਦੇ ਨੇ ਅਤੇ ਸ਼ਰਾਬ ਨੂੰ ਤਾਂ ਅੱਜ ਤੱਕ ਉਨ੍ਹਾਂ ਨੇ ਛੂਹਿਆ ਵੀ ਨਹੀਂ ਹੈ ।

ਅੱਜ ਹੈ ਗੱਗੂ ਗਿੱਲ ਦਾ ਜਨਮ ਦਿਨ,ਇਸ ਤਰ੍ਹਾਂ ਹੋਈ ਪੰਜਾਬੀ ਇੰਡਸਟਰੀ ‘ਚ ਐਂਟਰੀ

Happy Birthday Guggu Gill

ਅੱਜ ਪਾਲੀਵੁੱਡ ਅਦਾਕਾਰ ਗੱਗੂ ਗਿੱਲ ਦਾ ਜਨਮ ਦਿਨ ਹੈ । ਪੰਜਾਬੀ ਇੰਡਸਟਰੀ ਦੇ ਇਸ ਇਹ ਸੁਪਰ ਸਟਾਰ ਅਦਾਕਾਰ ਦੀ ਮੜਕ ਅੱਜ ਵੀ ਬਰਕਰਾਰ ਹੈ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਉਦੋਂ ਕਦਮ ਰੱਖਿਆ ਸੀ ਜਦੋਂ ਇੰਡਸਟਰੀ ‘ਚ ਬਹੁਤ ਹੀ ਛੋਟੇ ਬਜਟ ਦੀਆਂ ਫ਼ਿਲਮਾਂ ਬਣਦੀਆਂ ਸਨ । ਉਨ੍ਹਾਂ ਦੀ ਡਾਇਲਾਗਸ ਡਿਲੀਵਰੀ ਏਨੀ ਬਾਕਮਾਲ ਹੈ ਕਿ ਕਿਸੇ ਵੀ ਸੱਥ ‘ਚ ਉਹ ਬੈਠੇ ਹੋਣ ਤਾਂ ਲੋਕ ਉਨ੍ਹਾਂ ਨੂੰ ਆਪਣੇ ਫ਼ਿਲਮੀ ਡਾਇਲਾਗਸ ਸੁਨਾਉਣ ਦੀ ਮੰਗ ਕਰਦੇ ਹਨ ।

ਹੋਰ ਵੇਖੋ:ਜਿਹੜਾ ਡਿੱਗ ਕੇ ਖੜਾ ਹੋ ਜਾਵੇ ਉਹ ਹੈ ਅਸਲ ਪੰਜਾਬੀ, ਗੱਗੂ ਗਿੱਲ ਦੀ ਇਹ ਵੀਡੀਓ ਕਰਦੀ ਹੈ ਸਭ ਕੁਝ ਬਿਆਨ

https://www.instagram.com/p/B3uF4kvB5-L/

ਜੇਕਰ ਉਹਨਾਂ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਦਾ ਜਨਮ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ ਵਿੱਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ ਸੀ । ਗੱਗੂ ਗਿੱਲ ਦੇ ਚਾਰ ਭੈਣ ਭਰਾ ਹਨ । ਉਹਨਾਂ ਦੇ ਸਭ ਤੋਂ ਵੱਡੇ ਭਰਾ ਦਾ ਨਾਂ ਭੁਪਿੰਦਰ ਗਿੱਲ, ਦਵਿੰਦਰ ਗਿੱਲ, ਰੁਪਿੰਦਰ ਗਿੱਲ ਹੈ । ਗੱਗੂ ਗਿੱਲ ਦੇ ਅਸਲ ਨਾਂ ਕੁਲਵਿੰਦਰ ਸਿੰਘ ਗਿੱਲ ਹੈ । ਪਰ ਉਹਨਾਂ ਦਾ ਫਿਲਮੀ ਨਾਂ ਗੱਗੂ ਗਿੱਲ ਹੈ ।

https://www.instagram.com/p/Bv3Iej7hn7X/

ਗੱਗੂ ਗਿੱਲ ਦੇ ਦੋ ਬੇਟੇ ਹਨ ਜਿੰਨਾ ਦਾ ਨਾਂ ਗੁਰਅੰਮ੍ਰਿਤ ਗਿੱਲ ਹੈ । ਗੁਰਅੰਮ੍ਰਿਤ ਗਿੱਲ ਨੂੰ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਣ ਦਾ ਮਾਣ ਵੀ ਹਾਸਲ ਹੈ । ਗੁਰਅੰਮ੍ਰਿਤ ਮਹਿਜ 22  ਸਾਲਾਂ ਦਾ ਸੀ ਜਦੋਂ ਉਹ ਪਿੰਡ ਦਾ ਸਰਪੰਚ ਬਣਿਆ ।

https://www.instagram.com/p/Bqq563Ygw2n/

ਗੱਗੂ ਗਿੱਲ ਦੇ ਸਭ ਤੋਂ ਛੋਟੇ ਬੇਟੇ ਦਾ ਨਾਂ ਗੁਰਜੋਤ ਗਿੱਲ ਹੈ । ਗੱਗੂ ਗਿੱਲ ਨੇ 1981 ਵਿੱਚ ਪੰਜਾਬੀ ਫਿਲਮ ਇੰਡਸਟਰੀ ਵਿੱਚ ਪੈਰ ਰੱਖਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ ।ਗੱਗੂ ਗਿੱਲ ਦੇ ਫਿਲਮਾਂ ਵਿੱਚ ਆਉਣ ਪਿੱਛੇ ਇੱਕ ਕਹਾਣੀ ਹੈ । ਗੱਗੂ ਗਿੱਲ ਦੇ ਪਰਿਵਾਰ ਦਾ ਫਿਲਮਾਂ ਨਾਲ ਕੋਈ ਵਾਸਤਾ ਨਹੀਂ ਸੀ ।ਪਰ ਗੱਗੂ ਗਿੱਲ ਦੇ ਭਰਾ ਦਵਿੰਦਰ ਗਿੱਲ ਦਾ ਦੋਸਤ ਬਲਦੇਵ ਗੋਸ਼ਾ ਫਿਲਮਾਂ ਵਿੱਚ ਕੰਮ ਕਰਦਾ ਸੀ ।

https://www.instagram.com/p/BmknM6wheJt/

ਇਸ ਦੌਰਾਨ ਬਲਦੇਵ ਸਿੰਘ ਗੋਸ਼ਾ ਨੇ ਪਿੰਡ ਮਾਹਣੀ ਖੇੜਾ ਵਿੱਚ ਫਿਲਮ ਪੁੱਤ ਜੱਟਾਂ ਦੇ ਦੀ ਸ਼ੂਟਿੰਗ ਕੀਤੀ ਸੀ । ਇਸ ਸਭ ਦੇ ਚਲਦੇ ਗੱਗੂ ਗਿੱਲ ਨੇ ਬਲਦੇਵ ਨੂੰ ਸਿਫਾਰਸ਼ ਕੀਤੀ ਸੀ ਕਿ ਉਹ ਆਪਣੇ ਕੁੱਤੇ, ਉਹਨਾਂ ਦੀ ਫਿਲਮ ਵਿੱਚ ਦਿਖਾਉਣਾ ਚਾਹੁੰਦੇ ਹਨ ਤਾਂ ਫਿਲਮ ਦੇ ਡਾਇਰੈਕਟਰ ਨੇ ਗੱਗੂ ਗਿੱਲ ਨੂੰ ਇੱਕ ਡਾਈਲੌਗ ਦਿੱਤਾ ।

https://www.instagram.com/p/Bk-JP-8BQls/

ਇਹ ਡਾਈਲੌਗ ਪੰਜਾਬ ਦੇ ਲੋਕਾਂ ਨੂੰ ਏਨਾ ਪਸੰਦ ਆਇਆ ਕਿ ਇਹ ਹਰ ਇੱਕ ਦੀ ਜ਼ੁਬਾਨ ‘ਤੇ ਚੜ ਗਿਆ।ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।

ਦੀਪ ਸਿੱਧੂ ਦੀ ਦਮਦਾਰ ਆਵਾਜ਼ ‘ਚ ਤੇ ਸਿੰਗਾ ਦੇ ਫੇਮਸ ਡਾਇਲਾਗ ਦੇ ਨਾਲ ਰਿਲੀਜ਼ ਹੋਇਆ ‘ਜੋਰਾ ਦੂਜਾ ਅਧਿਆਇ’ ਸ਼ਾਨਦਾਰ ਟੀਜ਼ਰ

ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਆਪਣੀ ਮੋਸਟ ਅਵੇਟਡ ਫ਼ਿਲਮ ‘ਜੋਰਾ ਦੂਜਾ ਅਧਿਆਇ’ ਦੇ ਸ਼ਾਨਦਾਰ ਟੀਜ਼ਰ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਇਹ ਫ਼ਿਲਮ ਜੋ ਕਿ ਸਾਲ 2017 ‘ਚ ਆਈ ਫ਼ਿਲਮ ਜੋਰਾ 10 ਨੰਬਰੀਆ ਦਾ ਸਿਕਵਲ ਭਾਗ ਹੈ। ਇਸ ਫ਼ਿਲਮ ਦੇ ਰਾਹੀਂ ‘ਜੋਰਾ 10 ਨੰਬਰੀਆ’ ਦੀ ਕਹਾਣੀ ਨੂੰ ਅੱਗੇ ਤੋਰੇਗੀ।

ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਜਿਸ ‘ਚ ਦੀਪ ਸਿੱਧੂ ਦੀ ਰੋਬਦਾਰ ਆਵਾਜ਼ ‘ਚ ਦਮਦਾਰ ਡਾਇਲਾਗ ਸੁਣਨ ਨੂੰ ਮਿਲ ਰਹੇ ਹਨ। ਇੱਕ ਮਿੰਟ ਦੇ ਵੀਡੀਓ ‘ਚ ਮਨੋਰੰਜਨ ਦਾ ਪੂਰਾ ਮਸਾਲਾ ਮੌਜੂਦ ਹੈ। ਜੋ ਕਿ ਦਰਸ਼ਕਾਂ ਨੂੰ ਇਸ ਫ਼ਿਲਮ ਨੂੰ ਦੇਖਣ ਦੇ ਲਈ ਮਜਬੂਰ ਕਰ ਰਿਹਾ ਹੈ। ਟੀਜ਼ਰ ‘ਚ ਦੀਪ ਸਿੱਧੂ, ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਗੁੱਗੂ ਗਿੱਲ ਤੋਂ ਇਲਾਵਾ ਬਾਲੀਵੁੱਡ ਦੇ ਦਿੱਗਜ ਸਟਾਰ ਧਰਮਿੰਦਰ ਦੀ ਝਲਕ ਵੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਗਾਇਕ ਸਿੰਗਾ ਵੀ ਨਜ਼ਰ ਆ ਰਹੇ ਹਨ। ਸਿੰਗਾ ਆਪਣੇ ਫੇਮਸ ਡਾਇਲਾਗ ‘ਸਿੰਗਾ ਬੋਲਦਾ’ ਦੇ ਨਾਲ ਨਜ਼ਰ ਆ ਰਹੇ ਹਨ।ਟੀਜ਼ਰ ਨੂੰ Loud Roar Studios ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਰਿਲੀਜ਼ ਤੋਂ ਬਾਅਦ ਟੀਜ਼ਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।

ਹੋਰ ਵੇਖੋ:ਪਰਮੀਸ਼ ਵਰਮਾ ਦੀਆਂ ‘ਕਲੋਲਾਂ’ ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ, ਦੇਖੋ ਵੀਡੀਓ

‘ਜੋਰਾ-ਦੂਜਾ ਅਧਿਆਇ’ ਫ਼ਿਲਮ ਬਠਿੰਡੇ ਵਾਲੇ ਭਾਈ ਫ਼ਿਲਮਸ ਦੀ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ ਵਾਲੇ। ਇਹ ਫ਼ਿਲਮ 6 ਮਾਰਚ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।