ਅੱਜ ਹੈ ਗਾਇਕ ਜੱਸੀ ਗਿੱਲ ਦਾ ਜਨਮਦਿਨ, ਪ੍ਰਭ ਗਿੱਲ ਨੇ ਸ਼ੇਅਰ ਕੀਤਾ ਇਹ ਫਨੀ ‘ਬਰਥਡੇਅ ਗੀਤ’ ਵਾਲਾ ਵੀਡੀਓ,ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

26 ਨਵੰਬਰ ਯਾਨੀ ਕਿ ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਅਤੇ ਐਕਟਰ ਜੱਸੀ ਗਿੱਲ ਦਾ ਜਨਮ ਦਿਨ (Happy Birthday Jassie Gill)। ਜੀ ਹਾਂ ਜੱਸੀ ਗਿੱਲ ਅੱਜ ਆਪਣਾ 33ਵਾਂ ਬਰਥਡੇਅ ਸੈਲੀਬ੍ਰੇਟ ਕਰ ਰਹੇ ਨੇ।  ਜੱਸੀ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਇਸ ਤੋਂ ਇਲਾਵਾ ਉਨ੍ਹਾਂ ਦੇ ਖ਼ਾਸ ਦੋਸਤ ਬੱਬਲ ਰਾਏ ਅਤੇ ਪ੍ਰਭ ਗਿੱਲ ਨੇ ਵੀ ਬਹੁਤ ਹੀ ਮਜ਼ੇਦਾਰ ਅੰਦਾਜ਼ ਚ ਜੱਸੀ ਨੂੰ ਬਰਥਡੇਅ ਵਿਸ਼ ਕੀਤਾ ਹੈ। ਗਾਇਕ ਪ੍ਰਭ ਗਿੱਲ ਨੇ ਇਹ ਮਜ਼ੇਦਾਰ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ।

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

Babbal Rai Wished Happy friendship day To Prabh Gill And Jassie Gill

ਇਸ ਵੀਡੀਓ ‘ਚ ਦੇਖ ਸਕਦੇ ਹੋ ਜੱਸੀ ਗਿੱਲ, ਬੱਬਲ ਰਾਏ ਅਤੇ ਕੁਝ ਹੋਰ ਮਿੱਤਰ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਉਨ੍ਹਾਂ ਨੇ ‘ਹਮ ਭੀ ਅਗਰ ਬੱਚੇ ਹੋਤੇ ਨਾਮ ਹੋਤਾ ਬਬਲੂ ਡਬਲੂ ਹੋਤੇ ਤੋ ਖਾਣੇ ਕੋ ਮਿਲਤੇ ਲੱਡੂ’ ਵਾਲੀ ਇੰਸਟਾਗ੍ਰਾਮ ਰੀਲ ਉੱਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਪੋਸਟ ਉੱਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਜੱਸ ਗਿੱਲ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।

ਹੋਰ ਪੜ੍ਹੋ : ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ, ਜਾਣੋ ਕਿਉਂ ਨਰਾਜ਼ ਹੋਏ ਸਲਮਾਨ ਖ਼ਾਨ ਆਪਣੇ ਖ਼ਾਸ ਬਾਡੀਗਾਰਡ ਸ਼ੇਰਾ ਤੋਂ

 

jassie gill new song oye hoye

ਤੁਹਾਨੂੰ ਦੱਸ ਦਿੰਦੇ ਹਾਂ ਕਿ ਜੱਸੀ ਗਿੱਲ ਜਿਨ੍ਹਾਂ ਦਾ ਅਸਲ ਨਾਂਅ ਜਸਦੀਪ ਸਿੰਘ ਗਿੱਲ ਹੈ । ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਪੰਜਾਬੀ ਫ਼ਿਲਮਾਂ ਦੇ ਨਾਲ ਉਹ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਇਸ ਸਾਲ ਉਨ੍ਹਾਂ ਨੂੰ ਚੰਡੀਗੜ੍ਹ ਦੇ ਮੋਸਟ ਡਿਜ਼ਾਇਰਬਲ ਮੈਨ ਆਫ 2020 ਦਾ ਖਿਤਾਬ ਵੀ ਮਿਲਿਆ ਸੀ। ਬਹੁਤ ਜਲਦ ਉਹ ਡੈਡੀ ਕੂਲ ਮੁੰਡੇ ਫੂਲ ਦੇ ਸਿਕਵਲ ਭਾਗ ‘ਚ ਨਜ਼ਰ ਆਉਣਗੇ। ਹਾਲ ਹੀ ‘ਚ ਉਹ ਪੰਜਾਬੀ ਫ਼ਿਲਮ ‘ਫੁੱਫੜ ਜੀ’ ‘ਚ ਨਜ਼ਰ ਆਏ ਸੀ।

 

 

View this post on Instagram

 

A post shared by Prabh Gill (@prabhgillmusic)

 

ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਨੂੰ ਕੁਝ ਇਸ ਅੰਦਾਜ਼ ਨਾਲ ਕੀਤਾ ਬਰਥਡੇਅ ਵਿਸ਼, ਭਵਿੱਖ ‘ਚ ਅੰਬਰ ਵਰਗੀ ਧੀ ਚਾਹੁੰਦੇ ਨੇ ਆਪਣੇ ਜ਼ਿੰਦਗੀ ‘ਚ

parmish verma wished happy birthday to his nephew amber with lovely video

ਪੰਜਾਬੀ ਗਾਇਕ ਪਰਮੀਸ਼ ਵਰਮਾ (Parmish Verma) ਜੋ ਕਿ ਕੁਝ ਦਿਨ ਪਹਿਲਾਂ ਹੀ ਗੀਤ ਗਰੇਵਾਲ ਦੇ ਨਾਲ ਵਿਆਹ ਦੇ ਬੰਧਨ ਚ ਬੱਝੇ ਨੇ। ਉਹ ਆਪਣੇ ਵਿਆਹ ਕਰਕੇ ਖੂਬ ਸੁਰਖੀਆਂ ਚ ਬਣੇ ਰਹੇ ਸੀ। ਉਹ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪਿਆਰੀ ਭਤੀਜੀ ਅੰਬਰ ਦੇ ਲਈ ਖਾਸ ਪੋਸਟ ਪਾਈ ਹੈ। ਅੱਜ ਅੰਬਰ ਦਾ ਬਰਥਡੇਅ ਹੈ। ਚਾਚੂ ਪਰਮੀਸ਼ ਨੇ ਅੰਬਰ ਦੇ ਨਾਲ ਇੱਕ ਪਿਆਰੀ ਜਿਹੀ ਵੀਡੀਓ ਪੋਸਟ ਕਰਕੇ ਜਨਮਦਿਨ (Happy Birthday Ambar)ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਅਦਾਕਾਰਾ ਅੰਮ੍ਰਿਤਾ ਰਾਓ ਦਾ ਪੁੱਤਰ ਵੀਰ ਹੋਇਆ ਇੱਕ ਸਾਲ ਦਾ, ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਕੀਤਾ ਬਰਥਡੇਅ ਵਿਸ਼

feature image of parmish verma and geet grewal wedding reception images

ਇਸ ਵੀਡੀਓ ‘ਚ ਪਰਮੀਸ਼ ਨੇ ਅੰਬਰ ਨੂੰ ਆਪਣੇ ਮੋਢੇ ਉੱਤੇ ਚੁੱਕਿਆ ਹੋਇਆ ਹੈ ਤੇ ਬਾਅਦ ਚ ਅੰਬਰ ਚਾਚੂ ਦੀ ਗੋਦੀ ਚ ਆ ਜਾਂਦੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘#HappyBirthday ਮੇਰੇ ਦਿਲ…ਲਵ ਯੂ ਅੰਬਰ…ਰੱਬ ਹਰ ਖੁਸ਼ੀ ਦੇਵੇ…’। ਇਹ ਪਿਆਰਾ ਜਿਹਾ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਫੈਨਜ਼ ਵੀ ਕਮੈਂਟ ਕਰਕੇ ਅੰਬਰ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ।

ਹੋਰ ਪੜ੍ਹੋ : ਅੱਜ ਹੈ ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਦਾ ਬਰਥਡੇਅ, ਗਾਇਕ ਨੇ ਪਿਆਰਾ ਜਿਹਾ ਵੀਡੀਓ ਪੋਸਟ ਕਰਕੇ ਆਪਣੇ ਪੁੱਤਰ ਨੂੰ ਦਿੱਤੀ ਜਨਮ ਦਿਨ ਦੀ ਵਧਾਈ

parmish verma and amber image

ਕੋਰੋਨਾ ਕਾਲ ਹੋਣ ਕਰਕੇ ਉਹ ਆਪਣੀ ਭਤੀਜੀ ਨੂੰ ਲੰਬੇ ਸਮੇਂ ਤੋਂ ਮਿਲ ਨਹੀਂ ਸੀ ਪਾਏ। ਉਨ੍ਹਾਂ ਦਾ ਅੰਬਰ ਨਾਲ ਖਾਸ ਲਗਾਅ ਹੈ ਜਿਸ ਕਰਕੇ ਉਹ ਅਕਸਰ ਹੀ ਅੰਬਰ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇੱਕ ਵਾਰੀ ਪਰਮੀਸ਼ ਵਰਮਾ ਨੇ ਪੋਸਟ ਪਾ ਕੇ ਕਿਹਾ ਸੀ ਕਿ ਉਹ ਭਵਿੱਖ ‘ਚ ਅੰਬਰ ਵਰਗੀਆਂ ਪੰਜ ਧੀਆਂ ਚਾਹੁੰਦੇ ਨੇ । ਉਨ੍ਹਾਂ ਅੰਬਰ ਨੂੰ ਗੋਦ ਲੈਣ ਦੀ ਇੱਛਾ ਵੀ ਜ਼ਾਹਿਰ ਕੀਤੀ ਸੀ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਮੈਂ ਤੇ ਬਾਪੂ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ।

ਅੱਜ ਹੈ ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਦਾ ਬਰਥਡੇਅ, ਗਾਇਕ ਨੇ ਪਿਆਰਾ ਜਿਹਾ ਵੀਡੀਓ ਪੋਸਟ ਕਰਕੇ ਆਪਣੇ ਪੁੱਤਰ ਨੂੰ ਦਿੱਤੀ ਜਨਮ ਦਿਨ ਦੀ ਵਧਾਈ

gippy grewal son gurbaaz grewal second birthday

ਪੰਜਾਬੀ ਮਿਊਜ਼ਿਕ ਜਗਤ ਨਾਮੀ ਗਾਇਕ ਅਤੇ ਸੁਪਰ ਡੁਪਰ ਹਿੱਟ ਐਕਟਰ ਗਿੱਪੀ ਗਰੇਵਾਲ (Gippy Grewal) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਜਦੋਂ ਕੋਈ ਇਨਸਾਨ ਪਿਤਾ ਬਣਦਾ ਹੈ ਤਾਂ ਉਹ ਅਹਿਸਾਸ ਬਹੁਤ ਹੀ ਖ਼ਾਸ ਹੁੰਦਾ ਹੈ । ਅਜਿਹੀ ਹੀ ਖੁਸ਼ੀ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਸਾਲ 2019 ‘ਚ ਦੁਬਾਰਾ ਤੋਂ ਮਹਿਸੂਸ ਕੀਤੀ ਸੀ, ਜਦੋਂ ਉਹ ਤੀਜੀ ਵਾਰ ਪਿਤਾ ਬਣੇ ਸੀ। ਅੱਜ ਉਨ੍ਹਾਂ ਦੇ ਪੁੱਤਰ ਗੁਰਬਾਜ਼ ਗਰੇਵਾਲ ਦਾ ਬਰਥਡੇਅ ਹੈ।

Gurbaaz

ਹੋਰ ਪੜ੍ਹੋ : ‘Phull Gende Da’ ਗੀਤ ਪੰਜਾਬੀ ਗਾਇਕ ਅਮਰਿੰਦਰ ਗਿੱਲ ਅਤੇ ਪਾਕਿਸਤਾਨੀ ਸੂਫ਼ੀ ਗਾਇਕਾ ਸਨਮ ਮਾਰਵੀ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਗੁਰਬਾਜ਼ ਗਰੇਵਾਲ ਜੋ ਕਿ ਅੱਜ ਦੋ ਸਾਲ ਦਾ ਹੋ ਗਿਆ ਹੈ। ਪਿਤਾ ਗਿੱਪੀ ਗਰੇਵਾਲ ਨੇ ਪਿਆਰਾ ਜਿਹਾ ਵੀਡੀਓ ਪੋਸਟ ਕਰਕੇ ਗੁਰਬਾਜ਼ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਵੀਡੀਓ ‘ਚ ਗੁਰਬਾਜ਼ ਦੇ ਪਹਿਲੇ ਜਨਮਦਿਨ ‘ਤੇ ਕਰਵਾਏ ਫੋਟੋ ਸ਼ੂਟ ਵਾਲੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਪ੍ਰਸ਼ੰਸਕ ਅਤੇ ਕਲਾਕਾਰ ਵੀ ਕਮੈਂਟ ਕਰਕੇ ਗੁਰਬਾਜ਼ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

gippy grewal post unseen pics of gurbaaz

ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ‘Paani Ch Madhaani’ ਦਾ ਟ੍ਰੇਲਰ ਹੋਇਆ ਰਿਲੀਜ਼, ਜਿੱਤੀ ਹੋਈ ਲਾਟਰੀ ਨੇ ਪਾਇਆ ਗਿੱਪੀ ਗਰੇਵਾਲ ਨੂੰ ਭੰਬਲਭੂਸੇ ‘ਚ, ਕੀ ਇੰਗਲੈਂਡ ‘ਚ ਗਿੱਪੀ ਦੀ ਟੀਮ ਲੱਭ ਪਾਏਗੀ ਗੁੰਮੀ ਹੋਈ ਲਾਟਰੀ ਨੂੰ?

ਦੱਸ ਦਈਏ ਗੁਰਬਾਜ਼ ਗਰੇਵਾਲ  (Gurbaaz Grewal) ਨੂੰ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਗਿੱਪੀ ਗਰੇਵਾਲ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੁਰਬਾਜ਼ ਦੀਆਂ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੇ ਰਹਿੰਦੇ ਨੇ। ਗੁਰਬਾਜ਼ ਆਪਣੇ ਵੱਡੇ ਭਰਾ ਸ਼ਿੰਦਾ ਗਰੇਵਾਲ ਦੀ ਗੀਤ ‘ਚ ਵੀ ਅਦਾਕਾਰੀ ਕਰਦਾ ਹੋਇਆ ਨਜ਼ਰ ਆਇਆ ਸੀ। ਪਿਛਲੇ ਸਾਲ ਗੁਰਬਾਜ਼ ਅਤੇ ਬਾਲੀਵੁੱਡ ਐਕਟਰ ਅਮਿਰ ਖ਼ਾਨ ਦੇ ਨਾਲ ਵੀ ਤਸਵੀਰਾਂ ਸਾਹਮਣੇ ਆਇਆਂ ਸੀ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆਂ ਸਨ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਪਾਣੀ ‘ਚ ਮਧਾਣੀ’ ‘ਚ ਬਿਜ਼ੀ ਚੱਲ ਰਹੇ ਹਨ। ਇਹ ਫ਼ਿਲਮ ਇਸ ਹਫਤੇ ਰਿਲੀਜ਼ ਹੋਣ ਜਾ ਰਹੀ ਹੈ। ਲਗਪਗ 10 ਸਾਲਾਂ ਬਾਅਦ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

ਅੱਜ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਦਾ ਜਨਮਦਿਨ, ਸੋਸ਼ਲ ਮੀਡੀਆ ਉੱਤੇ ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

Happy Birthday SRK: ਅੱਜ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦਾ ਬਰਥਡੇਅ। ਉਹ ਲਗਾਤਾਰ ਤੀਹ ਸਾਲਾਂ ਤੋਂ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ। ਸ਼ਾਹਰੁਖ ਖਾਨ, ਜੋ ਕਿ 56 ਸਾਲ (Happy Birthday Shah Rukh Khan) ਦੇ ਹੋ ਗਏ ਹਨ, ਦਾ ਜਨਮ 2 ਨਵੰਬਰ 1965 ਨੂੰ ਦਿੱਲੀ ਵਿੱਚ ਹੋਇਆ ਸੀ। ਸੋਸ਼ਲ਼ ਮੀਡੀਆ ਉੱਤੇ ਪ੍ਰਸ਼ੰਸਕ ਸ਼ਾਹਰੁਖ ਖ਼ਾਨ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਹਰ ਕੋਈ ਸ਼ਾਹਰੁਖ ਖ਼ਾਨ ਦੀ ਇੱਕ ਝਲਕ ਦੇਖਣ ਲਈ ਬੇਤਾਬ ਹੈ। ਸ਼ਾਹਰੁਖ ਖ਼ਾਨ ਦੇ ਜਨਮਦਿਨ ਮੌਕੇ ਉੱਤੇ ਉਨ੍ਹਾਂ ਦੇ ਘਰ ਮੰਨਤ ਨੂੰ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ।

ਹੋਰ ਪੜ੍ਹੋ : ‘Phull Gende Da’ ਗੀਤ ਪੰਜਾਬੀ ਗਾਇਕ ਅਮਰਿੰਦਰ ਗਿੱਲ ਅਤੇ ਪਾਕਿਸਤਾਨੀ ਸੂਫ਼ੀ ਗਾਇਕਾ ਸਨਮ ਮਾਰਵੀ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਦੱਸ ਦਈਏ ਪਿਛਲੇ ਸਾਲ ਸ਼ਾਹਰੁਖ ਖ਼ਾਨ ਦੇ ਜਨਮ ਦਿਨ ਦੇ ਮੌਕੇ ‘ਤੇ ਬੁਰਜ ਖਲੀਫਾ ਵੱਲੋਂ ਉਨਾਂ ਨੂੰ ਅਨੋਖੇ ਅੰਦਾਜ਼ ‘ਚ ਜਨਮਦਿਨ ਦੀ ਵਧਾਈ ਦਿੱਤੀ ਗਈ ਸੀ, ਉਨ੍ਹਾਂ ਦੇ 55ਵੇਂ ਜਨਮ ਦਿਨ ‘ਤੇ ਦੁਬਈ ਵਿੱਚ ਇੱਕ ਖਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ ਗਿਆ ਸੀ। ਸ਼ਾਹਰੁਖ ਦੇ ਫ਼ਿਲਮੀ ਕਿਰਦਾਰਾਂ ਦੀ ਦੁਬਈ ਦੇ ਬੁਰਜ ਖਲੀਫਾ ‘ਤੇ ਸਕਰੀਨਿੰਗ ਕੀਤੀ ਗਈ ਤੇ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ ਸੀ। ਦੱਸ ਦਈਏ ਸ਼ਾਹਰੁਖ ਖ਼ਾਨ ਦੀ ਫੈਨ ਫਾਲਵਿੰਗ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਹੈ। ਜਿਸ ਕਰਕੇ ਉਨ੍ਹਾਂ ਦੇ ਪ੍ਰਸ਼ੰਸਕ ਆਪੋ ਆਪਣੇ ਢੰਗ ਦੇ ਨਾਲ ਸ਼ਾਹਰੁਖ ਖ਼ਾਨ ਲਈ ਆਪਣਾ ਪਿਆਰ ਪੇਸ਼ ਕਰਦੇ ਹਨ।

Shahrukh khan

ਹੋਰ ਪੜ੍ਹੋ : ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਨੇ ਸ਼ੇਅਰ ਕੀਤੀ ਪਤਨੀ ਦੀ ਵੀਡੀਓ, ਫਿਰ ਗੁੱਸੇ ‘ਚ ਆਈ ਮੀਰਾ ਰਾਜਪੂਤ ਨੇ ਧਮਕੀ ਦਿੰਦੇ ਹੋਏ ਕਿਹਾ- ਹੁਣ ਤੁਸੀਂ ਵੀ ਦੇਖੋ..

ਦੱਸ ਦਈਏ ਸ਼ਾਹਰੁਖ ਖਾਨ (Shah Rukh Khan) ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲਜ਼ ਤੋਂ ਕੀਤੀ ਸੀ। ਸਭ ਤੋਂ ਪਹਿਲਾਂ ਸ਼ਾਹਰੁਖ ਨੂੰ ਟੀਵੀ ਸੀਰੀਅਲ ਸਰਕਸ ਅਤੇ ਫਿਰ ਫੌਜੀ ਵਿੱਚ ਵੇਖਿਆ ਗਿਆ ਸੀ।ਸਾਲ 1992 ‘ਚ ਸ਼ਾਹਰੁਖ ਦੀ ਪਹਿਲੀ ਫ਼ਿਲਮ ‘ਦੀਵਾਨਾ’ ਰਿਲੀਜ਼ ਹੋਈ ਸੀ।ਇਸ ਫ਼ਿਲਮ ਤੋਂ ਬਾਅਦ ਸ਼ਾਹਰੁਖ ਦਾ ਸਿੱਕਾ ਚੱਲ ਪਿਆ ਅਤੇ ਇੱਕ ਤੋਂ ਬਾਅਦ ਇੱਕ ਫਿਲਮਾਂ ਦੇ ਆਫਰ ਆਉਣ ਲੱਗੇ। ਸ਼ਾਹਰੁਖ ਖਾਨ ਨੂੰ ਫ਼ਿਲਮ ‘ਡਰ’ ਤੋਂ ਇੱਕ ਖ਼ਾਸ ਪਛਾਣ ਮਿਲੀ। ਇਸ ਫ਼ਿਲਮ ਵਿੱਚ ਸ਼ਾਹਰੁਖ ਵਿਲੇਨ ਦੇ ਰੂਪ ਵਿੱਚ ਨਜ਼ਰ ਆਏ ਸੀ। ਉਨ੍ਹਾਂ ਦੇ ਇਸ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਹੌਲੀ-ਹੌਲੀ ਸ਼ਾਹਰੁਖ ਫ਼ਿਲਮ ਇੰਡਸਟਰੀ ਦੇ ਸਭ ਤੋਂ ਮਹਿੰਗੇ ਹੀਰੋ ਬਣ ਗਏ।

 

 

 

ਕਰਨਵੀਰ ਬੋਹਰਾ ਨੇ ਆਪਣੀਆਂ ਜੁੜਵਾ ਧੀਆਂ ਦੇ ਲਈ ਖ਼ਾਸ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ

ਟੀਵੀ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਕਰਨਵੀਰ ਬੋਹਰਾ (Karanvir Bohra) ਆਪਣੇ ਅਦਾਕਾਰੀ ਕਰੀਅਰ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਮਸ਼ਹੂਰ ਹਨ। ਅਕਸਰ, ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ, ਉਹ ਆਪਣੀ ਪਤਨੀ ਟੀਜੇ ਸਿੱਧੂ ਦੇ ਨਾਲ ਆਪਣੀਆਂ ਤਿੰਨ ਧੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਵਿੱਚ ਸਾਂਝਾ ਕਰਦਾ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਜੁੜਵਾਂ ਧੀਆਂ ਨੂੰ ਬਰਥਡੇਅ ਵਿਸ਼ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।

karanvir bohra with his kids

ਹੋਰ ਪੜ੍ਹੋ : ‘Yes I Am Student’ ਫ਼ਿਲਮ ਦਾ ਪਹਿਲਾ ਗੀਤ ‘SAAB’ ਹੋਇਆ ਰਿਲੀਜ਼, ਪਿਉ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ਇਹ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਉਨ੍ਹਾਂ ਨੇ ਆਪਣੀ ਧੀਆਂ ਬੇਲਾ ਤੇ ਵਿਆਨਾ ਦੀਆਂ ਅਣਦੇਖੀਆਂ ਤਸਵੀਰਾਂ ਪੋਸਟਾਂ ਕੀਤੀਆਂ ਹਨ। ਉਨ੍ਹਾਂ ਨੇ ਆਪਣੀ ਬੱਚੀਆਂ ਦੇ ਲਈ ਪੰਜਵੇਂ ਜਨਮਦਿਨ ਉੱਤੇ ਲੰਬੀ ਚੌੜੀ ਪੋਸਟ ਪਾਈ ਹੈ। ਇਸ ਪੋਸਟ ਉੱਤੇ ਤਾਹਿਰਾ ਕਸ਼ਅਪ, ਗੌਹਰ ਖ਼ਾਨ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੇ BELLA ਅਤੇ VIENNA ਨੂੰ ਬਰਥਡੇਅ ਵਿਸ਼ ਕੀਤਾ ਹੈ। ਇਸ ਤੋਂ ਇਲਾਵਾ ਕਰਨਵੀਰ ਬੋਹਰਾ ਨੇ ਆਪਣੀ ਬੇਟੀਆਂ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਕੁਝ ਝਲਕੀਆਂ ਵੀ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ : ਸ਼ਿਪਰਾ ਗੋਇਲ ਆਪਣੇ ਨਵੇਂ ਗੀਤ ‘Koke’ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਗਾਇਕ ਅਰਜਨ ਢਿੱਲੋਂ ਵੀ ਆਪਣੀ ਗਾਇਕੀ ਦਾ ਤੜਕਾ ਲਗਾਉਂਦੇ ਹੋਏ ਆ ਰਹੇ ਨੇ ਨਜ਼ਰ

karanvir bohra and teejay sidhu

ਦੱਸ ਦਈਏ ਐਕਟਰ ਕਰਨਵੀਰ ਬੋਹਰਾ ਤੇ ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਜੋ ਕਿ ਪਿਛਲੇ ਸਾਲ ਇੱਕ ਵਾਰ ਫਿਰ ਤੋਂ ਮੰਮੀ-ਪਾਪਾ ਬਣੇ ਸਨ। ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਨੇ ਧੀ ਨੂੰ ਜਨਮ ਦਿੱਤਾ। ਜਿਸ ਦਾ ਨਾਂਅ ਉਨ੍ਹਾਂ ਨੇ Gia Vanessa Snow ਰੱਖਿਆ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਤੀਜੀ ਧੀ ਦਸ ਮਹੀਨਿਆਂ ਦੀ ਹੋ ਗਈ ਹੈ। ਇਸ ਖ਼ਾਸ ਮੌਕੇ ਤੇ ਕਾਮੇਡੀ ਕੁਵਿਨ ਭਾਰਤੀ ਸਿੰਘ ਦੇ ਨਾਲ ਮਿਲਕੇ ਇਸ ਖ਼ਾਸ ਦਿਨ ਨੂੰ ਸੈਲੀਬ੍ਰੇਟ ਕੀਤਾ ਸੀ। ਕਰਨਵੀਰ ਬੋਹਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਨਾਮੀ ਸੀਰੀਅਲਸ ‘ਚ ਕੰਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਕਈ ਮਿਊਜ਼ਿਕ ਵੀਡੀਓਜ਼ ਚ ਵੀ ਅਦਾਕਾਰੀ ਕਰ ਚੁੱਕੇ ਨੇ।

 

 

View this post on Instagram

 

A post shared by Karenvir Bohra (@karanvirbohra)

 

 

View this post on Instagram

 

A post shared by Karenvir Bohra (@karanvirbohra)

ਪ੍ਰਤੀਕ ਬੱਬਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਮਰਹੂਮ ਮਾਂ ਸਮਿਤਾ ਪਾਟਿਲ ਨੂੰ ਦਿੱਤੀ ਜਨਮਦਿਨ ਦੀ ਵਧਾਈ

feature image of partik babbar shared his late mother samrit

ਬਾਲੀਵੁੱਡ ਐਕਟਰ ਪ੍ਰਤੀਕ ਬੱਬਰ (prateik babbar) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਪ੍ਰਤੀਕ ਬੱਬਰ ਜਿਸ ਨੂੰ ਆਪਣੀ ਮਾਂ ਦੇ ਨਾਲ ਸਮਾਂ ਬਿਤਾਉਣ ਦਾ ਮੌਕਾ ਹੀ ਨਹੀਂ ਮਿਲਿਆ । ਸਮਿਤਾ ਪਾਟਿਲ (Smita Patil) ਬੇਟੇ ਪ੍ਰਤੀਕ ਬੱਬਰ ਨੂੰ ਜਨਮ ਦੇਣ ਦੇ ਕੁਝ ਦਿਨਾਂ ਬਾਅਦ ਹੀ ਇਸ ਦੁਨੀਆਂ ਤੋਂ ਰੁਖਸਤ ਹੋ ਗਈ ਸੀ। ਇਸ ਦੇ ਬਾਵਜੂਦ ਪ੍ਰਤੀਕ ਬੱਬਰ ਨੇ ਆਪਣੀ ਮਾਂ ਸਮਿਤਾ ਪਾਟਿਲ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਿਆ ਹੈ । ਇਸ ਲਈ ਪ੍ਰਤੀਕ ਨੇ ਆਪਣੀ ਮਾਂ ਦਾ ਨਾਮ ਅਤੇ ਜਨਮ ਦੇ ਸਾਲ ਨੂੰ ਆਪਣੀ ਛਾਤੀ ‘ਤੇ ਟੈਟੂ ਬਣਾ ਕੇ ਗੁੰਦਵਾਇਆ ਹੈ। ਬੀਤੇ ਦਿਨੀਂ ਉਨ੍ਹਾਂ ਮਾਂ ਦਾ ਬਰਥਡੇਅ ਸੀ । ਜਿਸ ਕਰਕੇ ਉਨ੍ਹਾਂ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਮਰਹੂਮ ਮਾਂ ਨੂੰ ਬਰਥਡੇਅ ਵਿਸ਼ ਕੀਤਾ ਹੈ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੇ ਅਖੀਰਲੇ ਗੀਤ ‘ਅਧੂਰਾ’ ਦਾ ਪੋਸਟਰ ਰਿਲੀਜ਼, ਸ਼੍ਰੇਆ ਘੋਸ਼ਾਲ ਨੇ ਕਿਹਾ-‘ਇਹ ਅਧੂਰਾ ਹੈ ਪਰ ਪੂਰਾ ਹੋ ਜਾਵੇਗਾ’

ਪ੍ਰਤੀਕ ਨੇ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੇਰੀ ਸੁਪਰਮੌਮ ਨੂੰ ਜਨਮਦਿਨ ਮੁਬਾਰਕ’। ਇਸ ਪੋਸਟ ਉੱਤੇ ਕਈ ਕਲਾਕਾਰਾਂ ਤੇ ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰਕੇ ਸਮਿਤਾ ਪਾਟਿਲ ਨੂੰ ਬਰਥਡੇਅ ਵਿਸ਼ ਕੀਤਾ ਹੈ।

ਹੋਰ ਪੜ੍ਹੋ : ਸ਼ਿਪਰਾ ਗੋਇਲ ਆਪਣੇ ਨਵੇਂ ਗੀਤ ‘Koke’ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਗਾਇਕ ਅਰਜਨ ਢਿੱਲੋਂ ਵੀ ਆਪਣੀ ਗਾਇਕੀ ਦਾ ਤੜਕਾ ਲਗਾਉਂਦੇ ਹੋਏ ਆ ਰਹੇ ਨੇ ਨਜ਼ਰ

Raj Babbar-Prateik Smita Patil Death Anniversary

ਮਰਹੂਮ ਅਦਾਕਾਰਾ ਸਮਿਤਾ ਪਾਟਿਲ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਪਿਤਾ ਇੱਕ ਸਿਆਸੀ ਆਗੂ ਸਨ ਅਤੇ ਮਾਂ ਇੱਕ ਸਮਾਜ ਸੇਵਿਕਾ ਸੀ । ਉਨ੍ਹਾਂ ਨੇ ਆਪਣਾ ਕਰੀਅਰ ਬਤੌਰ ਨਿਊਜ਼ ਐਂਕਰ ਸ਼ੁਰੂ ਕੀਤਾ ਸੀ।ਉਹ ਬੰਬੇ ਦੂਰਦਰਸ਼ਨ ‘ਚ ਮਰਾਠੀ ‘ਚ ਖ਼ਬਰਾਂ ਪੜ੍ਹਦੇ ਹੁੰਦੇ ਸਨ । ਜਿਸ ਤੋਂ ਬਾਅਦ ਉਹ ਹੌਲੀ ਹੌਲੀ ਫ਼ਿਲਮੀ ਦੁਨੀਆ ‘ਚ ਆ ਗਏ । ਸਮਿਤਾ ਪਾਟਿਲ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਜਿੰਨੀ ਪ੍ਰਸਿੱਧ ਸੀ ਓਨੀ ਹੀ ਉਹ ਰਾਜ ਬੱਬਰ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਸਨ । ਰਾਜ ਬੱਬਰ ਸਮਿਤਾ ਦੇ ਪਿਆਰ ‘ਚ ਦੀਵਾਨੇ ਹੋ ਗਏ ਸਨ ਕਿ ਉਨ੍ਹਾਂ ਨੇ ਸਮਿਤਾ ਲਈ ਆਪਣੀ ਪਹਿਲੀ ਪਤਨੀ ਨਾਦਿਰਾ ਨੂੰ ਛੱਡਣ ਤੱਕ ਦਾ ਫ਼ੈਸਲਾ ਕਰ ਲਿਆ ਸੀ । ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲਿਆ , ਕਿਉਂਕਿ ਸਮਿਤਾ ਮਹਿਜ 33 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ ਸੀ । ਪ੍ਰਤੀਕ ਬੱਬਰ ਰਾਜ ਬੱਬਰ ਅਤੇ ਸਮਿਤਾ ਪਾਟਿਲ ਦਾ ਪੁੱਤਰ ਹੈ।

 

 

View this post on Instagram

 

A post shared by prateik babbar (@_prat)

ਗਾਇਕਾ ਜਸਵਿੰਦਰ ਬਰਾੜ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਦਿੱਤੀ ਜਨਮਦਿਨ ਦੀ ਵਧਾਈ

singer jaswinder brar wished happy birthday to her son lovepreet singh

ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਜਸਵਿੰਦਰ ਬਰਾੜ (Jaswinder Brar) ਜੋ ਕਿ ਕਿਸੇ ਵੀ ਪਹਿਚਾਣ ਦੀ ਮੁਹਤਾਜ਼ ਨਹੀਂ ਹੈ। ਉਹ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ। ਉਹ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਪੁੱਤਰ ਲਵਪ੍ਰੀਤ ਸਿੰਘ ਨੂੰ ਬਰਥਡੇਅ ਵਿਸ਼ ਕਰਦੇ ਹੋਏ ਪਿਆਰੀ ਜਿਹੀ ਪੋਸਟ ਪਾਈ ਹੈ।

ਹੋਰ ਪੜ੍ਹੋ : ‘Yes I Am Student’ Trailer: ਸਿੱਧੂ ਮੂਸੇਵਾਲਾ ਬਿਆਨ ਕਰ ਰਹੇ ਨੇ ਵਿਦੇਸ਼ਾਂ ‘ਚ ਪੰਜਾਬੀ ਵਿਦਿਆਰਥੀਆਂ ਦੇ ਨਾਲ ਹੁੰਦੀ ਧੱਕੇਸ਼ਾਹੀ ਤੇ ਸੰਘਰਸ਼ ਦੀ ਕਹਾਣੀ ਨੂੰ

happy birthday lovepreet singh son of jaswinder brar
Image Source: instagram

ਉਨ੍ਹਾਂ ਨੇ ਆਪਣੇ ਪੁੱਤਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ..ਹੈਪੀ ਬਰਥਡੇਅ ਬੇਟਾ ਜੀ..ਰੱਬ ਤੰਦਰੁਸਤੀਆਂ ਬਖ਼ਸ਼ੇ’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਲਵਪ੍ਰੀਤ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਦੱਸ ਦਈਏ ਪਿਛਲੇ ਸਾਲ ਜਸਵਿੰਦਰ ਬਰਾੜ ਦੇ ਬੇਟੇ ਦੀ ਕਿਡਨੀ ਦੀ ਸਰਜਰੀ ਹੋਈ ਸੀ । ਜਿਸ ਲਈ ਉਨ੍ਹਾਂ ਨੇ ਇੱਕ ਭਾਵੁਕ ਪੋਸਟ ਪਾ ਕੇ ਸਭ ਨੂੰ ਦੁਆਵਾਂ ਕਰਨ ਲਈ ਕਿਹਾ ਸੀ ।

ਹੋਰ ਪੜ੍ਹੋ : ਅਦਾਕਾਰਾ ਮੋਨਿਕਾ ਗਿੱਲ ਨੇ ਅਮਰਿੰਦਰ ਗਿੱਲ ਦੇ ‘ਚੱਲ ਜਿੰਦੀਏ’ ਗੀਤ ਉੱਤੇ ਬਣਾਈ ਪਿਆਰੀ ਜਿਹੀ ਵੀਡੀਓ, ਹਰ ਇੱਕ ਨੂੰ ਆ ਰਹੀ ਹੈ ਖੂਬ ਪਸੰਦ

singer jaswinder brar wished happy birthday to sidhu moose wala
Image Source: instagram

ਜਸਵਿੰਦਰ ਬਰਾੜ ਨੇ 1990 ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪੈਰ ਰੱਖਿਆ ਸੀ । ਉਹਨਾਂ ਦੀ ਪਹਿਲੀ ਕੈਸੇਟ ਦਾ ਨਾਂ ਸੀ ਕੀਮਤੀ ਚੀਜ ਸੀ, ਇਸ ਤੋਂ ਬਾਅਦ ਉਹਨਾਂ ਦੀ ਕੈਸੇਟ ਆਈ ਖੁੱਲਾ ਅਖਾੜਾ, ਰਾਂਝਾ ਜੋਗੀ ਹੋ ਗਿਆ ਇਹ ਕੈਸੇਟਾਂ ਸੁਪਰ ਹਿੱਟ ਰਹੀਆਂ । ਜਸਵਿੰਦਰ ਬਰਾੜ ਨੇ ਜ਼ਿਆਦਾ ਲਾਈਵ ਅਖਾੜੇ ਕੀਤੇ ਹਨ, ਇਸ ਲਈ ਉਹਨਾਂ ਨੂੰ ਅਖਾੜਿਆਂ ਦੀ ਰਾਣੀ ਕਿਹਾ ਜਾਂਦਾ ਹੈ । ਜਵਿੰਦਰ ਬਰਾੜ ਨੂੰ ਫੋਕ ਕਵੀਨ ਵੀ ਕਿਹਾ ਜਾਂਦਾ ਹੈ । ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ। ਗਾਇਕ ਸਿੱਧੂ ਮੂਸੇਵਾਲਾ ਨੇ ਵੀ ਆਪਣੇ ਗੀਤ ਦੇ ਰਾਹੀ ਜਸਵਿੰਦਰ ਬਰਾੜ ਨੂੰ ਸਤਿਕਾਰ ਦਿੱਤਾ ਸੀ।

 

ਯੁਜ਼ਵੇਂਦਰ ਚਾਹਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਧਨਾਸ਼ਰੀ ਵਰਮਾ ਨੂੰ ਦਿੱਤੀ ਜਨਮਦਿਨ ਦੀ ਦਿੱਤੀ ਵਧਾਈ

ਕਿਊਟ ਕਪਲ ਯੁਜ਼ਵੇਂਦਰ ਚਾਹਲ Yuzvendra Chahal ਤੇ ਧਨਾਸ਼ਰੀ ਵਰਮਾ  Dhanashree Verma ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ। ਯੁਜ਼ਵੇਂਦਰ ਚਾਹਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਧਨਾਸ਼ਰੀ ਵਰਮਾ ਨੂੰ ਜਨਮਦਿਨ (Happy Birthday Dhanashree Verma) ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ: ਸ਼ਿਲਪਾ ਸ਼ੈੱਟੀ ਨੇ ਆਪਣੀ ਧੀ ਸਮੀਸ਼ਾ ਦਾ ਕਿਊਟ ਜਿਹਾ ਵੀਡੀਓ ਕੀਤਾ ਸ਼ੇਅਰ, ਦੋ ਮਿਲੀਅਨ ਤੋਂ ਵੱਧ ਵਾਰ ਦੇਖਿਆ  ਗਿਆ ਇਹ ਵੀਡੀਓ

Dhanashree Verma and yuzvendra chahal celebrates six month marriage anniversary

ਉਨ੍ਹਾਂ ਨੇ ਧਨਾਸ਼ਰੀ ਵਰਮਾ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜਨਮਦਿਨ ਮੁਬਾਰਕ, ਮੇਰੇ ਪਿਆਰ… You deserve the very best out of life because you are the very best thing that has ever happened to me. ਹੈਪੀ ਬਰਥਡੇਅ ਮੇਰੀ  angel ਜਿਸ ਨੇ ਮੇਰੀ ਜ਼ਿੰਦਗੀ ਰੌਸ਼ਨੀ ਦੇ ਨਾਲ ਭਰ ਦਿੱਤੀ ਹੈ। ਮੈਂ ਬਹੁਤ ਧੰਨਵਾਦੀ ਹਾਂ ਕਿ ਮੈਂ ਤੁਹਾਡੇ ਲਈ ਆਪਣਾ ਰਸਤਾ ਲੱਭਣ ਦੇ ਯੋਗ ਸੀ। ਜਨਮਦਿਨ ਮੁਬਾਰਕ ਦੁਬਾਰਾ ਪਤਨੀ’ । ਪ੍ਰਸ਼ੰਸਕ ਕਮੈਂਟ ਕਰਕੇ ਧਨਾਸ਼ਰੀ ਵਰਮਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

yuzi chahal happy birthday to his wife dhanshree verma-min

ਹੋਰ ਪੜ੍ਹੋ: ਸੰਨੀ ਦਿਓਲ ਪਹਾੜਾਂ ‘ਚ ਆਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਬਰਫ ‘ਚ ਖੇਡਦੇ ਹੋਏ ਨਜ਼ਰ ਆਏ, ਮਾਂ-ਪੁੱਤ ਦਾ ਇਹ ਵੀਡੀਓ ਛੂਹ ਰਿਹਾ ਹੈ ਹਰ ਇੱਕ ਦੇ ਦਿਲ ਨੂੰ

ਦੱਸ ਦਈਏ ਏਨਾਂ ਦਿਨੀਂ ਇਹ ਜੋੜੀ ਆਈਪੀਐਲ 2021 ਦੇ ਦੂਜੇ ਭਾਗ ਲਈ ਯੂਏਈ ਪਹੁੰਚੀ ਹੋਈ ਹੈ। ਯੁਜਵੇਂਦਰ ਚਾਹਲ ਆਰਸੀਬੀ ਲਈ ਖੇਡ ਰਹੇ ਹਨ । ਦੱਸ ਦਈਏ ਧਨਾਸ਼ਰੀ ਵਰਮਾ ਤੇ ਯੁਜ਼ਵੇਂਦਰ ਚਾਹਲ ਪਿਛਲੇ ਸਾਲ ਵਿਆਹ ਦੇ ਬੰਧਨ ‘ਚ ਬੱਝ ਗਏ ਸੀ। ਧਨਾਸ਼ਰੀ ਵਰਮਾ ਪੇਸ਼ੇ ਤੋਂ ਡਾਕਟਰ ਨੇ ਪਰ ਉਨ੍ਹਾਂ ਨੇ ਆਪਣਾ ਕਰੀਅਰ ਬਤੌਰ ਯੂਟਿਊਬ ਡਾਂਸਰ ਬਣਾਇਆ ਹੈ। ਉਨ੍ਹਾਂ ਪਿੱਛੇ ਜਿਹੇ ਉਹ ਜੱਸੀ ਗਿੱਲ ਦੇ ਗੀਤ ‘Oye Hoye Hoye’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਆਪਣੀ ਸ਼ਾਨਦਾਰ ਡਾਂਸ ਵੀਡੀਓ ਬਣਾ ਕੇ ਯੂਟਿਊਬ ਤੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ।

ਜੈਨੇਲੀਆ ਡਿਸੂਜ਼ਾ ਤੇ ਰਿਤੇਸ਼ ਦੇਸ਼ਮੁਖ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਭਤੀਜੀ ਨੂੰ ਦਿੱਤੀ ਜਨਮਦਿਨ ਦੀ ਵਧਾਈ

ritesh deshmukh and genlia dsouz wished happy birthday to his niece-min

ਬਾਲੀਵੁੱਡ ਇੰਡਸਟਰੀ ਦੀ ਕਿਊਟ ਜੋੜੀ ਅਦਾਕਾਰ ਰਿਤੇਸ਼ ਦੇਸ਼ਮੁਖ  (Ritiesh Deshmukh ) ਅਤੇ ਜੈਨੇਲੀਆ ਡਿਸੂਜ਼ਾ (Genelia Deshmukh), ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਦੋਵੇਂ ਕਲਾਕਾਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਦੋਵਾਂ ਨੇ ਆਪਣੀ ਭਤੀਜੀ ਦੇ ਲਈ ਪਿਆਰੀ ਜਿਹੀ ਪੋਸਟ ਪਾ ਕੇ ਜਨਮਦਿਨ ਦੀ ਵਧਾਈ ਦਿੱਤੀ ਹੈ।

riteish posted cute pic of his niece-min
Image Source: Instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੀ ਫ਼ਿਲਮ ‘ਹੌਸਲਾ ਰੱਖ’ ਦਾ ਨਵਾਂ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ, ਜਾਣੋ ਕਿਸ ਦਿਨ ਰਿਲੀਜ਼ ਹੋਣ ਜਾ ਰਿਹਾ ਹੈ ਟ੍ਰੇਲਰ

ਰਿਤੇਸ਼ ਦੇਸ਼ਮੁਖ ਆਪਣੀ ਭਤੀਜੀ ਦੇ ਨਾਲ ਬਹੁਤ ਹੀ ਕਿਊਟ ਜਿਹੀ ਤਸਵੀਰ ਪੋਸਟ ਕੀਤੀ ਹੈ ਤੇ ਨਾਲ ਲਿਖਿਆ ਹੈ- ‘ਹੈਪੀ ਬਰਥਡੇਅ ਮੇਰੀ ਪਿਆਰੀ Nitara – ਤੂੰ ਹੁਣ ਇੱਕ ਸਾਲ ਦੀ ਹੋ ਗਈ ਹੈ – ਤੂੰ ਹਰ ਬੀਤੇ ਦਿਨ ਦੇ ਨਾਲ ਹੋਰ ਜ਼ਿਆਦਾ ਪਿਆਰੀ ਹੋ ਰਹੀ ਹੈ। ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ’ । ਇਸ ਪੋਸਟ ਉੱਤੇ ਬਾਲੀਵੁੱਡ ਐਕਟਰ ਧਰਮਿੰਦਰ ਨੇ ਕਮੈਂਟ ਕਰਕੇ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਦਰਸ਼ਕਾਂ ਵੱਲੋਂ ‘ਕਿਸਮਤ-2’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਜਗਦੀਪ ਸਿੱਧੂ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ ਤੇ ਨਾਲ ਹੀ ‘ਕਿਸਮਤ-3’ ਦਾ ਕਰਤਾ ਐਲਾਨ

inside imae of geneli dsouza post-min
Image Source: Instagram

ਜੈਨੇਲੀਆ ਡਿਸੂਜ਼ਾ ਨੇ ਆਪਣੀ ਭਤੀਜੀ ਨਿਤਾਰਾ Nitara ਦੇ ਪਹਿਲੇ ਜਨਮਦਿਨ ਮੌਕੇ ਉੱਤੇ ਪਿਆਰੀ ਜਿਹੀ ਲੰਬੀ ਚੌੜੀ ਪੋਸਟ ਪਾ ਕੇ ਵਿਸ਼ ਕੀਤਾ ਹੈ । ਉਨ੍ਹਾਂ ਨੇ ਇੱਕ ਪਿਆਰੀ ਜਿਹੀ ਤਸਵੀਰ ਵੀ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਸਭ ਤੋਂ ਪਿਆਰੀ ਬੱਚੀ💚 ਮੈਂ ਤੁਹਾਨੂੰ ਸਭ ਤੋਂ ਪਹਿਲਾਂ ਉਦੋ ਦੇਖਿਆ ਸੀ ਜਦੋਂ ਤੂੰ ਜਨਮ ਲਿਆ ਸੀ। ਅਤੇ ਮੇਰੇ ਲਈ ਇਹ ਹੁਣ ਤੱਕ ਦਾ ਸਭ ਤੋਂ ਉੱਤਮ ਤੋਹਫਾ ਹੈ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਪਰ ਮੈਂ ਨਿਸ਼ਚਤ ਰੂਪ ਤੋਂ ਇਸ ਗੱਲ ਤੋਂ ਸਹਿਮਤ ਹੋਵਾਂਗੀ ਕਿ ਤੁਹਾਡੇ ਭਰਾ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ ਕਿਉਂਕਿ ਤੁਸੀਂ ਉਨ੍ਹਾਂ ਲਈ ਵੀ ਬਹੁਤ ਕੀਮਤੀ ਹੋ । ਦੱਸ ਦਈਏ ਨੀਤਾਰਾ ਜੈਨੇਲੀਆ ਦੇ ਭਰਾ ਦੀ ਬੇਟੀ ਹੈ।

 

 

View this post on Instagram

 

A post shared by Riteish Deshmukh (@riteishd)

ਰਣਦੀਪ ਹੁੱਡਾ ਨੇ ਆਪਣੇ ਭਾਣਜੇ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਸਰਦਾਰੀ ਲੁੱਕ ‘ਚ ਨਜ਼ਰ ਆਏ ਮਾਮਾ-ਭਾਣਜਾ

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ Randeep Hooda  ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਭਾਣਜੇ ਦੇ ਨਾਲ ਆਪਣੀ ਪਿਆਰੀ ਜਿਹੀ ਤਸਵੀਰ ਪੋਸਟ ਕੀਤੀ ਹੈ। ਇਹ ਖ਼ਾਸ ਮੌਕਾ ਰਿਹਾ ਉਨ੍ਹਾਂ ਨੇ ਦੇ ਭਾਣਜੇ  nephew ਓਜਸ ਸਾਂਗਵਾਨ ਦੇ ਜਨਮਦਿਨ ਦਾ।

INSIDE IMAGE OF RANDEEP HOOD WITH SISTER
image source- instagram

ਹੋਰ ਪੜ੍ਹੋ : ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ ਗਾਇਕ ਯੋ ਗੋਲਡ ਈ ਗਿੱਲ ਦਾ ਨਵਾਂ ਗੀਤ ‘Miss Kardi’

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਭਾਣਜੇ ਦੇ ਨਾਲ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- “When we were kings !!” ਹੈਪੀ ਬਰਥਡੇਅ ਮੇਰੇ ਪਿਆਰੇ ਭਾਣਜੇ

Ojas Sangwan @thisisphotojas

🤗🤗

All the best for your film school starting Tom in Chicago beta 👊🏽👊🏽💪🏽💪🏽’

#throwback’ । ਤਸਵੀਰ ‘ਚ ਰਣਦੀਪ ਹੁੱਡਾ ਤੇ ਉਨ੍ਹਾਂ ਦੇ ਭਾਣਜੇ ਨੇ ਪੱਗ ਬੰਨੀ ਹੋਈ ਹੈ। ਪ੍ਰਸ਼ੰਸਕਾਂ ਨੂੰ ਮਾਮੇ-ਭਾਣਜੇ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ਚ ਇਸ ਪੋਸਟ ਉੱਤੇ ਲਾਈਕਸ ਤੇ ਵਧਾਈ ਵਾਲੇ ਮੈਸੇਜ ਆ ਚੁੱਕੇ ਨੇ।

randeep hood wished happy birthday to his nephew
image source- instagram

ਹੋਰ ਪੜ੍ਹੋ : ਪੰਜਾਬੀ ਗੀਤ ‘ਬਟੂਆ’ ਉੱਤੇ ਇਸ ਬਜ਼ੁਰਗ ਔਰਤ ਦਾ ਡਾਂਸ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਸਚਿਨ ਆਹੂਜਾ ਨੇ ਵੀਡੀਓ ਸ਼ੇਅਰ ਕਰਕੇ ਆਖੀ ਇਹ ਖ਼ਾਸ ਗੱਲ

ਦੱਸ ਦਈਏ ਰਣਦੀਪ ਹੁੱਡਾ ਦਾ ਜਨਮ ਹਰਿਆਣਾ ਦੇ ਰੋਹਤਕ ‘ਚ ਹੋਇਆ ਸੀ। ਉਨ੍ਹਾਂ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਐਕਟਿੰਗ ਦਾ ਦਮ ਦਿਖਾਇਆ ਹੈ । ਹੁਣ ਤੱਕ ਦੇ ਕਰੀਅਰ ‘ਚ ਉਨ੍ਹਾਂ ਨੇ ਕਈ ਤਰ੍ਹਾਂ ਦੇ ਵੱਖ-ਵੱਖ ਰੋਲ ਨੂੰ ਨਿਭਾਇਆ ਹੈ। ਹੁੱਡਾ ਨੇ ਆਪਣੀ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 2001 ਦੀ ਮੀਰਾ ਨਾਇਰ ਦੀ ”ਮਾਨਸੂਨ ਵੈਡਿੰਗ” ਫ਼ਿਲਮ ਦੇ ਨਾਲ ਕੀਤੀ ਸੀ। ਇਸ ਤੋਂ ਬਾਅਦ ਰਣਦੀਪ ਨੇ ‘ਵੰਨਸ ਅਪੋਨ ਏ ਟਾਈਮ ਇਨ ਮੁੰਬਈ’, ‘ਜੰਨਤ-2’, ‘ਸਰਬਜੀਤ’, ‘ਸੁਲਤਾਨ’, ‘ਸਾਹਿਬ ਬੀਵੀ ਔਰ ਗੈਂਗਸਟਰ’, ‘ਮੌਨਸੂਨ ਵੇਡਿੰਗ’, ‘ਰੰਗਰਸਿਆ’, ‘ਹਾਈਵੇਅ’ ਵਰਗੀ ਫਿਲਮਾਂ ‘ਚ ਕੰਮ ਕਰ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ। ਸਾਲ 2016 ‘ਚ ਆਈ ਸਰਬਜੀਤ ਫ਼ਿਲਮ ‘ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਦੀ ਚਾਰੇ-ਪਾਸੇ ਸ਼ਲਾਘਾ ਹੋਈ, ਜਿਸ ਕਰਕੇ ਉਨ੍ਹਾਂ ਦੀ ਝੋਲੀ ਕਈ ਅਵਾਰਡਜ਼ ਵੀ ਪਏ। ਅਖੀਰਲੀ ਵਾਰ ਉਹ ਸਲਮਾਨ ਖ਼ਾਨ ਦੀ ਫ਼ਿਲਮ ਰਾਧੇ ‘ਚ ਨਜ਼ਰ ਆਏ ਸੀ।