ਗਾਇਕੀ ਦੀ ਦੂਜੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਹਰਭਜਨ ਸ਼ੇਰਾ

soulmate Harbhajan Shera song second Innings in punjabi music

ਹਰਭਜਨ ਸ਼ੇਰਾ ਗਾਇਕੀ ਦੀ ਦੁਨੀਆਂ ‘ਚ ਜਾਣਿਆ ਪਹਿਚਾਣਿਆ ਨਾਮ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਦਾ ਕੋਈ ਗੀਤ ਸੁਣਨ ਨੂੰ ਨਹੀਂ ਮਿਲਿਆ ਸੀ। ਪਰ ਹੁਣ ਹਰਭਜਨ ਸ਼ੇਰਾ ਵਾਪਸੀ ਕਰਨ ਜਾ ਰਹੇ ਹਨ ਆਪਣੇ ਨਵੇਂ ਗੀਤ ਸੋਲਮੇਟ ਦੇ ਨਾਲ। ਜੀ ਹਾਂ ਉਹਨਾਂ ਦਾ ਇਹ ਨਵਾਂ ਗੀਤ ਕੱਲ੍ਹ ਯਾਨੀ 7 ਅਗਸਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ‘ਤੇ ਐਕਸਕਲਿਉਸਿਵ ਸੁਣਨ ਨੂੰ ਮਿਲਣ ਵਾਲਾ ਹੈ। ਇਸ ਗੀਤ ਦੇ ਬੋਲ ਮਨੀ ਮਨਜੀਤ ਨੇ ਲਿਖੇ ਹਨ ਜਦਕਿ ਮਿਊਜ਼ਿਕ ਹੈਮੀ ਮਾਂਗਟ ਨੇ ਦਿੱਤਾ ਹੈ ।

 

View this post on Instagram

 

Hello Friends First Look Of My New Song Soulmate This is my Second Inning Of Singing ? Hope For Your Love ❤️ And Support ??????

A post shared by Harbhajan Shera (@harbhajansheraofficial) on


ਕੀ ਕੀ ਤੈਨੂੰ ਦੁੱਖ ਦੱਸੀਏ, ਮੁੱਖ ਮੋੜ ਕੇ, ਦਰਦਾਂ ਦੀ ਦਵਾ, ਗੋਰੀ ਗੋਰੀ ਵੀਣੀ, ਖ਼ਤ ਮੋੜ ਕੇ ਆਦਿ ਅਜਿਹੇ ਬਹੁਤ ਸਾਰੇ ਅਨੇਕਾਂ ਗੀਤ ਹਨ ਜਿੰਨ੍ਹਾਂ ਨੇ ਹਰਭਜਨ ਸ਼ੇਰਾ ਦਾ ਨਾਮ ਆਸਮਾਨ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ ਹੈ। ਕਰਮਜੀਤ ਅਨਮੋਲ ਦੀ ਫ਼ਿਲਮ ਮਿੰਦੋ ਤਸੀਲਦਾਰਨੀ ‘ਚ ਹਰਭਜਨ ਸ਼ੇਰਾ ਨੇ ਮੁੜ ਵਾਪਸੀ ਕੀਤੀ ਅਤੇ ਲੋਕਾਂ ਦੀਆਂ ਨਜ਼ਰਾਂ ‘ਚ ਆਏ ਹਨ। ਪਰ ਹੁਣ ਹਰਭਜਨ ਸ਼ੇਰਾ ਮਿਊਜ਼ਿਕ ਦੀ ਦੂਸਰੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ।ਹਰਭਜਨ ਸ਼ੇਰਾ ਦੀ ਇਸ ਦੂਜੀ ਪਾਰੀ ਨੂੰ ਦੇਖਣਾ ਹੋਵੇਗਾ ਦਰਸ਼ਕਾਂ ਦਾ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।

ਹੋਰ ਵੇਖੋ  :ਹਰਭਜਨ ਮਾਨ ਦੀ ਫਿਲਮ ਪੀ.ਆਰ. ‘ਚ ਫੀਮੇਲ ਲੀਡ ਰੋਲ ‘ਚ ਨਜ਼ਰ ਆਵੇਗੀ ਇਹ ਖੂਬਸੂਰਤ ਅਦਾਕਾਰਾ, ਸੈੱਟ ਤੋਂ ਸਾਹਮਣੇ ਆਈ ਤਸਵੀਰ

 

View this post on Instagram

 

Date Note kar lavo g sare #Soulmate #Harbhajan Shera #Mani Manjot #Hammy Mangat Team Surkhab Records Online promotion Digi Info

A post shared by Harbhajan Shera (@harbhajansheraofficial) on

ਲੰਬਾ ਸਮਾਂ ਗਾਇਕੀ ਤੋਂ ਦੂਰ ਰਹਿਣ ਤੋਂ ਬਾਅਦ ਹਰਭਜਨ ਸ਼ੇਰਾ ਕਰਨ ਜਾ ਰਹੇ ਨੇ ਨਵੀਂ ਸ਼ੁਰੂਆਤ, ਗੀਤ ਦਾ ਪੋਸਟਰ ਆਇਆ ਸਾਹਮਣੇ

Harbhajan Shera starts second Inning of his music journey with song Soulmate

ਹਰਭਜਨ ਸ਼ੇਰਾ ਪੰਜਾਬੀ ਸੰਗੀਤ ਜਗਤ ਦਾ ਉਹ ਨਾਮ ਜਿਸ ਨੇ ਪੂਰਾ ਇੱਕ ਦਹਾਕਾ ਇਸ ਇੰਡਸਟਰੀ ‘ਤੇ ਰਾਜ ਕੀਤਾ ਹੈ।ਕੀ ਕੀ ਤੈਨੂੰ ਦੁੱਖ ਦੱਸੀਏ, ਮੁੱਖ ਮੋੜ ਕੇ, ਦਰਦਾਂ ਦੀ ਦਵਾ, ਗੋਰੀ ਗੋਰੀ ਵੀਣੀ, ਖ਼ਤ ਮੋੜ ਕੇ ਆਦਿ ਅਜਿਹੇ ਬਹੁਤ ਸਾਰੇ ਅਨੇਕਾਂ ਗੀਤ ਹਨ ਜਿਹੜੇ ਹਰਭਜਨ ਸ਼ੇਰਾ ਦੀ ਗਾਇਕੀ ਨੂੰ ਹਰ ਕਿਸੇ ਦੇ ਦਿਲ ‘ਚ ਵਸਾ ਗਏ ਸੀ। ਪਰ ਪਿਛਲੇ ਕੁਝ ਸਮੇਂ ਤੋਂ ਹਰਭਜਨ ਸ਼ੇਰਾ ਸੰਗੀਤ ਦੀ ਦੁਨੀਆਂ ਤੋਂ ਦੂਰੀਆਂ ਬਣਾਏ ਹੋਏ ਸਨ। ਉਹ ਲੰਬਾ ਸਮਾਂ ਮਿਊਜ਼ਿਕ ਇੰਡਸਟਰੀ ਤੋਂ ਦੂਰ ਰਹੇ।

 

View this post on Instagram

 

Hello Friends First Look Of My New Song Soulmate This is my Second Inning Of Singing ? Hope For Your Love ❤️ And Support ??????

A post shared by Harbhajan Shera (@harbhajansheraofficial) on


ਕਰਮਜੀਤ ਅਨਮੋਲ ਦੀ ਫ਼ਿਲਮ ਮਿੰਦੋ ਤਸੀਲਦਾਰਨੀ ‘ਚ ਹਰਭਜਨ ਸ਼ੇਰਾ ਨੇ ਮੁੜ ਵਾਪਸੀ ਕੀਤੀ ਅਤੇ ਲੋਕਾਂ ਦੀਆਂ ਨਜ਼ਰਾਂ ‘ਚ ਆਏ ਹਨ। ਪਰ ਹੁਣ ਹਰਭਜਨ ਸ਼ੇਰਾ ਮਿਊਜ਼ਿਕ ਦੀ ਦੂਸਰੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਜੀ ਹਾਂ ਉਹਨਾਂ ਦੇ ਨਵੇਂ ਗੀਤ ‘ਸੋਲਮੇਟ(ਰੂਹਾਂ ਦੇ ਹਾਣੀ)’ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ। ਹਰਭਜਨ ਸ਼ੇਰਾ ਨੇ ਇਸ ਦਾ ਪੋਸਟਰ ਆਪਣੇ ਸ਼ੋਸ਼ਲ ਮੀਡੀਆ ‘ਤੇ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਇਹ Hello Friends, First Look Of My New Song Soulmate. This is my Second Inning Of Singing. Hope For Your Love And Support’।

ਹੋਰ ਵੇਖੋ : ਹਰਭਜਨ ਸਿੰਘ ਨੇ ਸਾਂਝੀਆਂ ਕੀਤੀਆਂ 21 ਸਾਲ ਪੁਰਾਣੀਆਂ ਯਾਦਾਂ, ਪਹਿਲੀ ਗੱਡੀ ਨਾਲ ਦੇਖੋ ਤਸਵੀਰ

 

View this post on Instagram

 

Sat sri Akal ? Have a happy Sunday ???

A post shared by Harbhajan Shera (@harbhajansheraofficial) on


ਪੰਜਾਬੀ ਇੰਡਸਟਰੀ ‘ਚ ਨਵੇਂ ਗਾਇਕਾਂ ਦੀ ਹਰ ਰੋਜ਼ ਹੀ ਗਿਣਤੀ ਜ਼ਰੂਰ ਵਧ ਰਹੀ ਹੈ ਪਰ ਦਰਸ਼ਕ ਅੱਜ ਵੀ ਹਰਭਜਨ ਸ਼ੇਰਾ ਵਰਗੇ ਗਾਇਕਾਂ ਨੂੰ ਸੁਣਨਾ ਪਸੰਦ ਕਰਦੇ ਹਨ। ਹਰਭਜਨ ਸ਼ੇਰਾ ਵਰਗੇ ਗਾਇਕ ਕੁਝ ਸਮੇਂ ਲਈ ਸੰਗੀਤ ਤੋਂ ਦੂਰ ਜ਼ਰੂਰ ਹੁੰਦੇ ਹਨ ਪਰ ਦਰਸ਼ਕਾਂ ਦੇ ਦਿਲਾਂ ‘ਚ ਆਪਣੇ ਗੀਤਾਂ ਰਾਹੀਂ ਰਾਜ ਕਰਦੇ ਰਹਿੰਦੇ ਹਨ। ਉਮੀਦ ਹੈ ਹਰਭਜਨ ਸ਼ੇਰਾ ਦੇ ਸੰਗੀਤਕ ਸਫ਼ਰ ਦਾ ਇਹ ਅਗਲਾ ਅਧਿਆਏ ਦਰਸ਼ਕ ਵੀ ਜ਼ਰੂਰ ਮਕਬੂਲ ਕਰਨਗੇ।

‘ਮਿੰਦੋ ਤਸੀਲਦਾਰਨੀ’ ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ

singer Harbhajan shera debut with karamjit anmol movie Mindo taseeldarni

‘ਮਿੰਦੋ ਤਸੀਲਦਾਰਨੀ’ ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ : ਕਰਮਜੀਤ ਅਨਮੋਲ ਦੀ ਆਉਣ ਵਾਲੀ ਫਿਲਮ ‘ਮਿੰਦੋ ਤਸੀਲਦਾਰਨੀ’ ਦਾ ਸ਼ੂਟ ਕੁਝ ਸਮੇਂ ਪਹਿਲਾਂ ਸ਼ੁਰੂ ਹੋ ਚੁੱਕਿਆ ਹੈ। ਸੈੱਟ ਤੋਂ ਕਈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਫਿਲਮ ‘ਚ ਕਰਮਜੀਤ ਅਨਮੋਲ ਦੇ ਨਾਲ ਕਵਿਤਾ ਕੌਸ਼ਿਕ ਲੀਡ ਰੋਲ ‘ਚ ਹਨ। ਪਰ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਉਹ ਇਹ ਕਿ ਇਸ ਫਿਲਮ ਰਾਹੀਂ ਗਾਇਕ ਹਰਭਜਨ ਸ਼ੇਰਾ ਪੰਜਾਬੀ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਕਰਮਜੀਤ ਅਨਮੋਲ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਜਿਸ ‘ਚ ਉਹਨਾਂ ਦਾ ਨਾਲ ਹਰਭਜਨ ਸ਼ੇਰਾ ਨਜ਼ਰ ਆ ਰਹੇ ਹਨ।

Last day of Voice of Punjab Season 9 Voting! Have you voted yet? Click here, if Not.

 

View this post on Instagram

 

On set @mindotaseeldarni

A post shared by Karamjit Anmol (@karamjitanmol) on


ਦੱਸ ਦਈਏ ਹਰਭਜਨ, ਸ਼ੇਰਾ ਮੁੱਖ ਮੋੜ ਕੇ, ਕਹਿੰਦੇ ਨੇ ਨੈਣਾਂ ਤੇਰੇ ਕੋਲ ਰਹਿਣਾ, ਤੂੰ ਸਾਡਾ ਨਹੀਂ, ਆਜਾ ਵੇ ਮਾਹੀਆ, ਸਾਨੂੰ ਦਰਦਾਂ ਦੀ ਦੇ ਜਾ ਤੂੰ ਦਵਾ, ਵਰਗੇ ਕਈ ਸੁਪਰਹਿੱਟ ਗਾਣੇ ਦੇ ਚੁੱਕੇ ਹਨ। ਪਰ ਪਿਛਲੇ ਕਾਫੀ ਸਮੇਂ ਤੋਂ ਹਰਭਜਨ ਸ਼ੇਰ ਚਰਚਾ ‘ਚ ਨਹੀਂ ਹਨ। ਕੁਝ ਸਮਾਂ ਪਹਿਲਾਂ ਕਰਮਜੀਤ ਅਨਮੋਲ ਨੇ ਹੀ ਇੱਕ ਵੀਡੀਓ ਸਾਂਝਾਂ ਕੀਤਾ ਸੀ, ਜਿਸ ‘ਚ ਉਹਨਾਂ ਹਰਭਜਨ ਸ਼ੇਰਾ ਦੀ ਜਲਦ ਵੱਡੀ ਵਾਪਸੀ ਦੇ ਸੰਕੇਤ ਦਿੱਤੇ ਸੀ। ਹੁਣ ਹਰਭਜਨ ਸ਼ੇਰਾ ਦੀ ਵਾਪਸੀ ਪੰਜਾਬੀ ਫ਼ਿਲਮਾਂ ‘ਚ ਹੋਣ ਜਾ ਰਹੀ ਹੈ।

ਹੋਰ ਵੇਖੋ : ਕਰਮਜੀਤ ਅਨਮੋਲ ਨਾਲ ਗਾਇਕ ਹਰਭਜਨ ਸ਼ੇਰਾ , ਕੀ ਹੋਣ ਵਾਲਾ ਹੈ ਖਾਸ , ਦੇਖੋ ਵੀਡੀਓ

 

View this post on Instagram

 

Wid @harbhajan Shera & Karamraj karma

A post shared by Karamjit Anmol (@karamjitanmol) on

ਹੋਰ ਵੇਖੋ : ਨਿੰਜਾ ਨੇ ਫਿਲਮ ‘ਦੂਰਬੀਨ’ ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਇਹ ਖਾਸ ਤਸਵੀਰਾਂ
ਮਿੰਦੋ ਤਸੀਲਦਾਰਨੀ ਫਿਲਮ ਦੀ ਕਹਾਣੀ ਅਵਤਾਰ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਵਤਾਰ ਸਿੰਘ ਹੀ ਕਰ ਰਹੇ ਹਨ।ਫਿਲਮ ਮਿੰਦੋ ਤਸੀਲਦਾਰਨੀ 28 ਜੂਨ ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।ਫਿਲਮ ‘ਚ ਕਰਮਜੀਤ ਅਨਮੋਲ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।ਫਿਲਮ ਨੂੰ ਕਰਮਜੀਤ ਅਨਮੋਲ ਪ੍ਰੋਡਿਊਸ ਕਰ ਰਹੇ ਹਨ।

ਕਰਮਜੀਤ ਅਨਮੋਲ ਨਾਲ ਗਾਇਕ ਹਰਭਜਨ ਸ਼ੇਰਾ , ਕੀ ਹੋਣ ਵਾਲਾ ਹੈ ਖਾਸ , ਦੇਖੋ ਵੀਡੀਓ

Karamjit Anmol With harbhajan Shera

ਕਰਮਜੀਤ ਅਨਮੋਲ ਨਾਲ ਗਾਇਕ ਹਰਭਜਨ ਸ਼ੇਰਾ , ਕੀ ਹੋਣ ਵਾਲਾ ਹੈ ਖਾਸ , ਦੇਖੋ ਵੀਡੀਓ : ਪੰਜਾਬੀ ਫਿਲਮ ਜਗਤ ਦੇ ਮੰਝੇ ਹੋਏ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਜਿਹੜੇ ਆਪਣੇ ਯਾਰਾਂ ਦੋਸਤਾਂ ਨਾਲ ਅਕਸਰ ਹੀ ਮਿਲਦੇ ਰਹਿੰਦੇ ਨੇ ਅਤੇ ਆਪਣੇ ਸ਼ੋਸ਼ਲ ਮੀਡੀਆ ਰਾਹੀਂ ਦਰਸ਼ਕਾਂ ਨਾਲ ਵੀ ਮਿਲਾਉਂਦੇ ਰਹਿੰਦੇ ਹਨ। ਉਹਨ ਹੁਣੇ ਜੇ ਤਾਜ਼ਾ ਵੀਡੀਓ ਅਪਲੋਡ ਕੀਤਾ ਹੈ ਜਿਸ ‘ਚ ਕਰਮਜੀਤ ਅਨਮੋਲ ਨਾਲ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਸ਼ੇਰਾ ਦਿਖਾਈ ਦੇ ਰਹੇ ਹਨ। ਹਰਭਜਨ ਸ਼ੇਰਾ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਸੰਗੀਤਕ ਦੁਨੀਆ ‘ਚ ਮਸ਼ਹੂਰ ਗੀਤ ਗਾ ਰਹੇ ਹਨ ਪਰ ਇਹ ਵੀ ਦੱਸਣ ਯੋਗ ਹੈ ਕਿ ਕੁੱਝ ਸਮੇਂ ਤੋਂ ਹਰਭਜਨ ਸ਼ੇਰਾ ਦਾ ਕੋਈ ਗਾਣਾ ਰਿਲੀਜ਼ ਨਹੀਂ ਹੋਇਆ ਹੈ।

https://www.instagram.com/p/BrovibdBJku/

ਇਸ ਵੀਡੀਓ ‘ਚ ਕਰਮਜੀਤ ਅਨਮੋਲ ਨੇ ਹਰਭਜਨ ਸ਼ੇਰਾ ਦਾ ਤਾਰੂਫ ਉਹਨਾਂ ਦੇ ਗਾਣੇ ਨਾਲ ਹੀ ਦਿੱਤਾ ਹੈ। ਕਰਮਜੀਤ ਅਨਮੋਲ ਨੇ ਖੁਲਾਸਾ ਕੀਤਾ ਹੈ ਕਿ ਜਲਦ ਹੀ ਹਰਭਜਨ ਸ਼ੇਰਾ ਦੇ ਨਵੇਂ ਗੀਤ ਆਉਣ ਵਾਲੇ ਹਨ। ਇੰਨ੍ਹਾਂ ਹੀ ਨਹੀਂ ਉਹਨਾਂ ਦਾ ਕਹਿਣਾ ਕਿ ਹਰਭਜਨ ਸ਼ੇਰਾ ਜਲਦ ਹੀ ਫ਼ਿਲਮਾਂ ‘ਚ ਵੀ ਨਜ਼ਰ ਆ ਸਕਦੇ ਹਨ।

ਹੋਰ ਪੜ੍ਹੋ : ਜਾਣੋ ਹੁਣ ਤੱਕ ਕਿਵੇਂ ਰਿਹਾ ਸੁਪਰਸਟਾਰ ਬੱਬੂ ਮਾਨ ਦੇ ਫ਼ਿਲਮੀ ਸਫ਼ਰ ਦਾ ਗ੍ਰਾਫ

‘ਕਹਿੰਦੇ ਨੇ ਨੈਣਾਂ ਤੇਰੇ ਕੋਲ ਰਹਿਣਾ, ਤੂੰ ਸਾਡਾ ਨਹੀਂ, ਆਜਾ ਵੇ ਮਾਹੀਆ, ਸਾਨੂੰ ਦਰਦਾਂ ਦੀ ਦੇ ਜਾ ਤੂੰ ਦਵਾ, ਮੁੱਖ ਮੋੜ ਕੇ‘ ਜਿਹੇ ਅਨੇਕਾਂ ਸੁਪਰ ਹਿੱਟ ਗੀਤ ਦੇਣ ਵਾਲੇ ਸਟਾਰ ਗਾਇਕ ਹਰਭਜਨ ਸ਼ੇਰਾ ਕਰਮਜੀਤ ਅਨਮੋਲ ਨਾਲ ਕਾਫੀ ਲੰਬੇ ਸਮੇਂ ਬਾਅਦ ਇਸ ਵੀਡੀਓ ਰਾਹੀਂ ਲੋਕਾਂ ਦੇ ਸਿਰਮੁਖ ਹੋਏ ਹਨ। ਹਰਭਜਨ ਸ਼ੇਰਾ ਦੇ ਨਵੇਂ ਗਾਣੇ ਜਾਂ ਫਿਲਮ ਦਾ ਉਹਨਾਂ ਦੇ ਫੈਨਜ਼  ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੇਖਣਾ ਹੋਵੇਗਾ ਉਹ ਕਦੋਂ ਤੱਕ ਦਰਸ਼ਕਾਂ ਦੀ ਕਚਹਿਰੀ ‘ਚ ਆਪਣੇ ਪ੍ਰੋਜੈਕਟ ਨਾਲ ਪੇਸ਼ ਹੁੰਦੇ ਹਨ।