ਜਾਣੋ ਪੰਜਾਬੀ ਇੰਡਸਟਰੀ ਦੇ ਰੌਅਬਦਾਰ ਅਦਾਕਾਰ ਹੌਬੀ ਧਾਲੀਵਾਲ ਬਾਰੇ, ਕਿਵੇਂ ਛੋਟੋ ਜਿਹੇ ਪਿੰਡ ਚਪਰੌੜਾ ਤੋਂ ਤੈਅ ਕੀਤਾ ਪੰਜਾਬੀ ਫ਼ਿਲਮਾਂ ਦਾ ਸਫ਼ਰ

ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਹੌਬੀ ਧਾਲੀਵਾਲ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਖ਼ਾਸ ਜਗ੍ਹਾ ਬਣਾ ਲਈ ਹੈ । ਉਹ ਲਗਪਗ ਹਰ ਦੂਜੀ ਪੰਜਾਬੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੰਦੇ ਨੇ । ਸ਼ਾਇਦ ਹੀ ਅਜਿਹੀ ਕੋਈ ਹੀ ਫ਼ਿਲਮ ਹੋਵੇਗੀ ਜਿਸ ਉਹ ਨਾ ਨਜ਼ਰ ਆਉਣ । ਜ਼ਿਆਦਾਤਰ ਫ਼ਿਲਮਾਂ ‘ਚ ਉਨ੍ਹਾਂ ਦੇ ਰੌਅਬ ਵਾਲੇ ਹੀ ਕਿਰਦਾਰ ਹੁੰਦੇ ਨੇ । ਜਿਸ ਕਰਕੇ ਇਸ ਵਾਰ ਉਨ੍ਹਾਂ ਨੂੰ ਬੈਸਟ ਸਪੋਟਿੰਗ ਐਕਟਰ ਦੇ ਲਈ ਨੌਮੀਨੇਟ ਕੀਤਾ ਗਿਆ ਹੈ । ਦੂਰਬੀਨ ਫ਼ਿਲਮ ‘ਚ ਨਿਭਾਏ ਕਿਰਦਾਰ ਲਈ ਉਨ੍ਹਾਂ ਨੂੰ ਨੌਮੀਨੇਟ ਕੀਤਾ ਗਿਆ ਹੈ । ਜੋ ਤੁਹਾਨੂੰ ਵੀ ਉਨ੍ਹਾਂ ਦਾ ਪੁਲਿਸ ਅਫ਼ਸਰ ਵਾਲਾ ਕਿਰਦਾਰ ਚੰਗਾ ਲੱਗਿਆ ਸੀ ਤਾਂ ਤੁਸੀਂ ਇਸ ਦਿੱਤੇ ਹੋਏ ਲਿੰਕ ਉੱਤੇ ਜਾ ਕੇ ਵੋਟ ਕਰ ਸਕਦੇ ਹੋ :- www.ptcpunjabi.co.in/voting/

ਹੌਬੀ ਧਾਲੀਵਾਲ ਜਿਹੜੇ ਪੰਜਾਬ ਦੇ ਜ਼ਿਲ੍ਹੇ ਸੰਗਰੂਰ ਦੇ ਛੋਟੇ ਜਿਹੇ ਪਿੰਡ ਚਪਰੌਦਾ ਜੰਮੇ-ਪਲੇ , ਪੜ੍ਹੇ ਅਤੇ ਅਗਲੀ ਪੜ੍ਹਾਈ ਲਈ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ । ਕਾਲਜ ਦੇ ਸਮੇਂ ਦੌਰਾਨ ਉਹ ਖੇਡਾਂ, ਗੀਤਾਂ ਅਤੇ ਭੰਗੜੇ ਵਿੱਚ ਸ਼ਾਮਿਲ ਹੁੰਦਾ ਸੀ । ਉਨ੍ਹਾਂ ਨੇ ਬਤੌਰ ਗਾਇਕ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖਿਆ ਸੀ । ਪਰ ਉਨ੍ਹਾਂ ਨੂੰ ਲਗਦਾ ਸੀ ਕਿ ਉਹ ਅਦਾਕਾਰੀ ਦੇ ਖੇਤਰ ਜ਼ਿਆਦਾ ਵਧੀਆ ਕਰ ਸਕਦੇ ਨੇ ।

Vote for your favourite : https://wp.ptcpunjabi.co.in/voting/

ਉਨ੍ਹਾਂ ਨੇ ‘ਅੱਗ ਦੇ ਕਲੀਰੇ’ ਸੀਰੀਅਲ ਤੋਂ ਆਦਾਕਾਰੀ ਦਾ ਆਗਾਜ਼ ਕੀਤਾ ਸੀ । ਇਸ ਤੋਂ ਬਾਅਦ ਉਹਨਾਂ ਨੇ ਸਾਗਰ ਐਸ.ਸ਼ਰਮਾ ਦੀ ਅਗਵਾਈ ਹੇਠ 2012 ਦੀ ਫ਼ਿਲਮ ‘ਬੁਰਰਾਹ’ ‘ਚ ਕੰਮ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜੇ ਕੇ ਨਹੀਂ ਦੇਖਿਆ । ਇਸ ਤੋਂ ਬਾਅਦ ਕਈ ਹੋਰ ਫ਼ਿਲਮਾਂ ਹੀਰ ਐਂਡ ਹੀਰੋ, ਅਰਦਾਸ, ਬੰਬੂਕਾਟ, ਅੰਗ੍ਰੇਜ, ਮੰਜੇ ਬਿਸਤਰੇ, ਮੰਜੇ ਬਿਸਤਰੇ 2, ਸਾਬ ਬਹਾਦਰ, ਕ੍ਰੇਜ਼ੀ ਟੱਬਰ, ਅਸ਼ਕੇ, ਜੋਰਾ 10 ਨੰਬਰੀਆ ਤੇ ਜੱਦੀ ਸਰਦਾਰ ਸਣੇ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮ ਫਿਲੌਰੀ ‘ਚ ਵੀ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕੇ ਨੇ ।

ਕਿਹੜੇ ਕਲਾਕਾਰਾਂ ਦੀ ਦੋਸਤੀ ਆਈ ਤੁਹਾਨੂੰ ਪਸੰਦ ਤਾਂ ਵੋਟ ਕਰੋ ‘FILMY YAAR OF THE YEAR’ ਦੇ ਲਈ

PTC Punjabi Film Awards 2020 : Vote For FILMY YAAR OF THE YEAR

ਇੱਕ ਵਾਰ ਫਿਰ ਤੋਂ ਸੱਜੇਗੀ ਸਿਤਾਰਿਆਂ ਦੇ ਨਾਲ ਭਰੀ ਮਹਿਫ਼ਿਲ ਪੀਟੀਸੀ ਦੇ ਵਿਹੜੇ । ਜੀ ਹਾਂ ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020, ਬਿਲਕੁਲ ਵੱਖਰੇ ਅੰਦਾਜ਼ ‘ਚ ।

Vote for your favourite : Shivjothttps://wp.ptcpunjabi.co.in/voting/

ਇਸ ਵਾਰ ਇਹ ਅਵਾਰਡ ਸਮਾਰੋਹ ਹੋਣ ਜਾ ਰਿਹਾ ਹੈ ਆਨਲਾਈਨ, ਜਿਸ ਕਰਕੇ ਦਰਸ਼ਕਾਂ ਦੇ ਨਾਲ ਕਲਾਕਾਰ ਵੀ ਕਾਫੀ ਉਤਸੁਕ ਨੇ ਇਸ ਅਵਾਰਡ ਸਮਾਰੋਹ ਲਈ । ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀਆਂ ਵੱਖ ਵੱਖ ਕੈਟਾਗਿਰੀਆਂ ਦੀ ਨੌਮੀਨੇਸ਼ਨ ਖੁੱਲ ਚੁੱਕੀਆਂ ਨੇ ਤੇ ਲੋਕ ਵੱਧ ਚੜ੍ਹ ਕੇ ਆਪਣੇ ਪਸੰਦੀਦਾ ਕਲਾਕਾਰਾਂ ਲਈ ਵੋਟ ਕਰ ਰਹੇ ਨੇ । ‘FILMY YAAR OF THE YEAR’ ਕੈਟਾਗਿਰੀ ਲਈ ਹੇਠ ਦਿੱਤੀਆਂ ਜੋੜੀਆਂ ਨੂੰ ਰੱਖਿਆ ਗਿਆ ਹੈ ।

Guggu Gill & Hobby Dhaliwal Jaddi Sardar
Guggu Gill & Yograj Singh Lukan Michi
Jassie Gill / Ninja / Ranjit Bawa High End Yaariyaan
Preet Baath / Deep Joshi Mitran Nu Shaunk Hathyaran Da
Kumar Ajay, Veer Vashisht Mitran Nu Shaunk Hathyaran Da
Sardar Sohi / Malkeet Rauni & Ardaas Karaan
Rana Jung Bahadur Ardaas Karaan
Yuraj Hans / Gagan Kokri & Yaara Ve
Raghveer Boli Yaara Ve
Iftikhar Thakur, Nasir Chinyoti & Akram Udas Chal Mera Putt

 ਤੁਸੀਂ ਆਪਣੀ ਪਸੰਦੀਦਾ ਕਲਾਕਾਰਾਂ ਦੀ ਜੋੜੀ ਨੂੰ ਵੋਟ ਇਸ ਦਿੱਤੇ ਹੋਏ ਲਿੰਕ ‘ਤੇ ਕਲਿੱਕ ਕਰ ਦੇ ਸਕਦੇ ਹੋਏ :- https://wp.ptcpunjabi.co.in/voting/  । ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਸਾਡੀ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

pfa 2020 punjabi

ਕੋਰੋਨਾ ਵਾਇਰਸ ਦਾ ਕਹਿਰ : ਸਤਿੰਦਰ ਸਰਤਾਜ, ਗਿੱਪੀ ਗਰੇਵਾਲ, ਹੰਸ ਰਾਜ ਹੰਸ ਸਣੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਮਜ਼ਦੂਰ ‘ਤੇ ਦਿਹਾੜੀਦਾਰਾਂ ਦੀ ਇਸ ਤਰ੍ਹਾਂ ਕਰ ਰਹੇ ਮਦਦ

Actor Distribute Rations

ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀਆਂ ਮੌਤ ਦੇ ਆਗੌਸ਼ ‘ਚ ਸਮਾ ਚੁੱਕੀਆਂ ਹਨ ।ਇਸ ਵਾਇਰਸ ਦੀ ਲਪੇਟ ‘ਚ ਭਾਰਤ ਦੇ ਵੀ ਲੋਕ ਆ ਚੁੱਕੇ ਹਨ । ਜਿਸ ਕਾਰਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਪੂਰੇ ਦੇਸ਼ ‘ਚ ਲਾਕਡਾਊਨ ਦਾ ਸੱਦਾ ਦਿੱਤਾ ਹੈ । ਪਰ ਇਸ ਲਾਕ ਡਾਊਨ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਝੇਲਣਾ ਪੈ ਰਿਹਾ ਮਜ਼ਦੂਰ ਅਤੇ ਦਿਹਾੜੀਦਾਰ ਕਾਮਿਆਂ ਨੂੰ । ਜਿਨ੍ਹਾਂ ਨੇ ਰੋਜ਼ ਕਮਾਉਣਾ ਹੈ ਅਤੇ ੳੇੁਸੇ ਦੇ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਚੱਲਦੀ ਹੈ ।

https://www.instagram.com/p/B-MocvTHp1y/

ਪਰ ਹੁਣ ਸੈਲੀਬ੍ਰੇਟੀ ਵੀ ਇਨ੍ਹਾਂ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਦੀ ਮਦਦ ਲਈ ਅੱਗੇ ਆਏ ਹਨ । ਪੰਜਾਬੀ ਇੰਡਸਟਰੀ ਦੇ ਸੁਰਾਂ ਦੇ ਸਰਤਾਜ ਅਤੇ ਅਦਾਕਾਰ ਸਤਿੰਦਰ ਸਰਤਾਜ ਵੀ ਲੋਕਾਂ ਦੀ ਮਦਦ ਕਰ ਰਹੇ ਹਨ ।ਮੋਹਾਲੀ ‘ਚ ਸਤਿੰਦਰ ਸਰਤਾਜ ਵੱਲੋਂ ਮਜ਼ਦੂਰਾਂ ਅਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ ਗਿਆ ।ਸਰਤਾਜ ਫਾਊਂਡੇਸ਼ਨ ਵੱਲੋਂ ਇਹ ਰਾਸ਼ਨ ਵਰਤਾਇਆ ਗਿਆ ਹੈ ।

https://www.instagram.com/p/B-Mj6pyAaPP/

ਉੱਧਰ ਗਿੱਪੀ ਗਰੇਵਾਲ ਵੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆ ਰਹੇ ਨੇ । ਉਨ੍ਹਾਂ ਨੇ ਹੋਰਨਾਂ ਕਲਾਕਾਰਾਂ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ।ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਆਪਾਂ ਸਭ ਨੂੰ ਪਤਾ ਈ ਆ ਕਿ ਕਰੋਨਾ ਦਾ ਕਹਿਰ ਪੂਰੇ ਸੰਸਾਰ ਚ ਫੈਲਿਆ ਹੋਇਆ ਤੇ ਪ੍ਰਸ਼ਾਸਨ ਵੀ ਡਿਓਟੀ ਕਰ ਰਿਹਾ ਹੈ ਤੇ ਸਾਡਾ ਵੀ ਜਿੰਮੇਵਾਰੀ ਬਣਦੀ ਕਿ ਅਸੀਂ ਓਹਨਾਂ ਦੇ ਨਾਲ ਖੜੀਏ ਸੋ ਇਹ ਵਕਤ ਆ ਇੱਕ ਦੂਜੇ ਦੀ ਮਦਦ ਕਰਨ ਦਾ ., ਸੋ ਆਉ ਸਾਰੇ ਆਪਣੇ ਆਪਣੇ ਗਲੀ-ਮੁਹੱਲੇ , ਪਿੰਡ , ਸ਼ਹਿਰ ਤੇ ਜੋ ਵੀ ਤੁਸੀਂ ਕੰਮ ਕਰਦੇ ਉਸ ਕਿੱਤੇ ਨਾਲ ਸਬੰਧਤ ਲੋੜਵੰਦ ਲੋਕਾਂ ਦੀ ਮਦਦ ਕਰੀਏ , ਉਹਨਾ ਦੇ ਘਰ ਖਾਣ ਪੀਣ ਦੀਆਂ ਰਸਦਾਂ ਪਹੁੰਚਾ ਕੇ ।। ਇਹ ਟਾਈਮ ਇੱਕ ਦੂਜੇ ਨੂੰ ਕੋਸਣ ਦਾ ਨਹੀਂ ਤੇ ਨਾ ਹੀ ਇਹ ਕਹਿਣ ਦਾ ਕਿ ਇਹ ਸਿਰਫ ਬੋਲਣ ਵਾਲੇ ਨੇ , ਕਰਨਾ ਕੁਛ ਹੈਨੀ । ਸੋ ਇੱਦਾਂ ਦੀ ਨੈਗੇਟਿਵ ਸੋਚ ਨੂੰ ਪਾਸੇ ਰੱਖ ਕੇ ਲੋੜਵੰਦਾਂ ਦੀ ਮਦਦ ਕਰੀਏ ।। ਅਸੀਂ ਵੀ ਆਪਣੇ ਕਿੱਤੇ ਨਾਲ ਜੁੜੇ ਹੋਏ ਲੋਕਾਂ ਦੀ ਤੇ ਬਾਹਰ ਵੀ ਮਦਦ ਕਰ ਰਹੇ ਹਾਂ ਸੋ ਤੁਸੀਂ ਵੀ ਕਰੋ ।  ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ।ਉੱਧਰ ਗਾਇਕ ਅਤੇ ਸਾਂਸਦ ਹੰਸ ਰਾਜ ਹੰਸ ਨੇ ਵੀ ਆਪਣੇ ਐੱਮਪੀ ਕੋਟੇ ਚੋਂ ਪੰਜਾਹ ਲੱਖ ਦੀ ਮਦਦ ਦਾ ਐਲਾਨ ਕੀਤਾ ਹੈ ।

https://www.instagram.com/p/B-MbyvmjpUK/

ਦੱਸ ਦਈਏ ਕਿ ਬੀਤੇ ਦਿਨੀਂ ਹੌਬੀ ਧਾਲੀਵਾਲ ਨੇ ਵੀ ਆਪਣੇ ਇਲਾਕੇ ਦੇ ਲੋਕਾਂ ਦੀ ਮਦਦ ਕੀਤੀ ਹੈ ।ਇਸ ਸਭ ਦੇ ਚਲਦੇ ਹੌਬੀ ਧਾਲੀਵਾਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਫ਼ਿਲਮੀ ਸਿਤਾਰਿਆਂ ਨੂੰ ਅਪੀਲ ਕਰਦੇ ਹੋਏ ਕਹਿ ਰਹੇ ਹਨ ਕਿ ਹਰ ਫ਼ਿਲਮੀ ਸਿਤਾਰਾ ਆਪਣੇ ਪਿੰਡ ਦੇ ਉਹਨਾਂ ਲੋਕਾਂ ਦੀ ਮਦਦ ਕਰੇ ਜਿਹੜੇ ਮਜ਼ਦੂਰੀ ਕਰਦੇ ਹਨ ਤੇ ਕੋਰੋਨਾ ਵਾਇਰਸ ਕਰਕੇ ਘਰ ਬੈਠੇ ਹਨ । ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਦਾ ਪਿੰਡ ਸੰਗਰੂਰ ਦੇ ਕੋਲ ਹੈ ਤੇ ਉਹ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਕਰਨਗੇ । ਉਹਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਰਾਸ਼ਨ, ਸਬਜ਼ੀ ਜਾ ਕਿਸੇ ਹੋਰ ਸਮਾਨ ਦੀ ਲੋੜ ਹੈ ਉਹ ਮਦਦ ਕਰਨਗੇ । ਹੌਬੀ ਧਾਲੀਵਾਲ ਨੇ ਕਿਹਾ ਕਿ ਉਹਨਾਂ ਦੇ ਭਰਾ ਨੇ ਪਿੰਡ ਵਿੱਚ ਸੇਨੈਟਾਈਜ਼ਰ ਦੀ ਸਪਰੇ ਵੀ ਕਰਵਾਈ ਹੈ ।

ਲਾਕ ਡਾਊਨ ਕਰਕੇ ਕਈ ਮਜ਼ਦੂਰਾਂ ਦੇ ਘਰ ਦਾ ਚੁੱਲ੍ਹਾ ਹੋਇਆ ਠੰਡਾ, ਪਾਲੀਵੁੱਡ ਅਦਾਕਾਰ ਹੌਬੀ ਧਾਲੀਵਾਲ ਨੇ ਮਦਦ ਦਾ ਕੀਤਾ ਐਲਾਨ

ਕੋਰੋਨਾ ਵਾਇਰਸ ਕਰਕੇ ਦੇਸ਼ ਭਰ ਵਿੱਚ ਲਾਕਡਾਊਨ ਹੈ, ਜਿਸ ਕਰਕੇ ਹਰ ਕੋਈ ਘਰ ਵਿੱਚ ਰਹਿਣ ਲਈ ਮਜ਼ਬੂਰ ਹੈ। ਇਸ ਲਾਕ ਡਾਊਨ ਦਾ ਅਸਰ ਲੋਕਾਂ ਦੇ ਕਾਰੋਬਾਰ ਤੇ ਵੀ ਦਿਖਾਈ ਦੇ ਰਿਹਾ ਹੈ । ਸਭ ਤੋਂ ਵੱਧ ਉਹ ਲੋਕ ਪ੍ਰਭਾਵਿਤ ਹੋ ਰਹੇ ਹਨ ਜਿਹੜੇ  ਮਜ਼ਦੂਰ ਹਨ ਕਿਉਂਕਿ ਇਹਨਾਂ ਲੋਕਾਂ ਦਾ ਚੁੱਲ੍ਹਾ ਹਰ ਰੋਜ਼ ਦੀ ਮਜ਼ਦੂਰੀ ਨਾਲ ਹੀ ਧੁਖਦਾ ਹੈ ।

https://www.instagram.com/p/Bm7sDsngmSu/

ਇਹਨਾਂ ਲੋਕਾਂ ਦੀ ਮਦਦ ਲਈ ਜਿੱਥੇ ਕੁਝ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ ਉੱਥੇ ਪਾਲੀਵੁੱਡ ਦੇ ਕੁਝ ਸਿਤਾਰੇ ਵੀ ਮਦਦ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਸਭ ਦੇ ਚਲਦੇ ਹੌਬੀ ਧਾਲੀਵਾਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਫ਼ਿਲਮੀ ਸਿਤਾਰਿਆਂ ਨੂੰ ਅਪੀਲ ਕਰਦੇ ਹੋਏ ਕਹਿ ਰਹੇ ਹਨ ਕਿ ਹਰ ਫ਼ਿਲਮੀ ਸਿਤਾਰਾ ਆਪਣੇ ਪਿੰਡ ਦੇ ਉਹਨਾਂ ਲੋਕਾਂ ਦੀ ਮਦਦ ਕਰੇ ਜਿਹੜੇ ਮਜ਼ਦੂਰੀ ਕਰਦੇ ਹਨ ਤੇ ਕੋਰੋਨਾ ਵਾਇਰਸ ਕਰਕੇ ਘਰ ਬੈਠੇ ਹਨ ।

https://www.instagram.com/p/B-MY9D3AstF/

ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਦਾ ਪਿੰਡ ਸੰਗਰੂਰ ਦੇ ਕੋਲ ਹੈ ਤੇ ਉਹ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਕਰਨਗੇ । ਉਹਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਰਾਸ਼ਨ, ਸਬਜ਼ੀ ਜਾ ਕਿਸੇ ਹੋਰ ਸਮਾਨ ਦੀ ਲੋੜ ਹੈ ਉਹ ਮਦਦ ਕਰਨਗੇ । ਹੌਬੀ ਧਾਲੀਵਾਲ ਨੇ ਕਿਹਾ ਕਿ ਉਹਨਾਂ ਦੇ ਭਰਾ ਨੇ ਪਿੰਡ ਵਿੱਚ ਸੇਨੈਟਾਈਜ਼ਰ ਦੀ ਸਪਰੇ ਵੀ ਕਰਵਾਈ ਹੈ ।

https://www.instagram.com/p/B-MZSuMA-td/

‘ਜੋਰਾ ਦੂਜਾ ਅਧਿਆਇ’ ਦਾ ਨਵਾਂ ਗੀਤ ‘ਦਲੇਰੀਆਂ’ ਸਿੰਗਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਮੋਸਟ ਅਵੇਟਡ ਫ਼ਿਲਮ ‘ਜੋਰਾ ਦੂਜਾ ਅਧਿਆਇ’ ਦਾ ਨਵਾਂ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ‘ਦਲੇਰੀਆਂ’ ਟਾਈਟਲ ਹੇਠ ਫ਼ਿਲਮ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ ।  ਇਸ ਗੀਤ ਨੂੰ ਪੰਜਾਬੀ ਮਿਊਜ਼ਿਕ ਜਗਤ ਦੇ ਡੈਸ਼ਿੰਗ ਤੇ ਬਾਕਮਾਲ ਦੇ ਗਾਇਕ ਸਿੰਗਾ ਨੇ ਗਾਇਆ ਹੈ ।

ਹੋਰ ਵੇਖੋ:ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ‘ਇੱਕ ਸੰਧੂ ਹੁੰਦਾ ਸੀ’ ਦਾ ਸੈਡ ਸੌਂਗ ਹਿੰਮਤ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਵੇਖੋ ਵੀਡੀਓ

‘ਦਲੇਰੀਆਂ’ ਗੀਤ ਦੇ ਬੋਲ ਸਿੰਗਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਦੇਸੀ ਕਰਿਊ ਵਾਲਿਆਂ ਨੇ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾ ਦਿੱਤੇ ਨੇ । ਇਸ ਗੀਤ ‘ਚ ਗੁੱਗੂ ਗਿੱਲ, ਦੀਪ ਸਿੱਧੂ ਤੇ ਸਿੰਗਾ ਨਜ਼ਰ ਆ ਰਹੇ ਨੇ । ਗੀਤ ਨੂੰ Loud Roar Studios ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਗਾਣਾ ਸ਼ੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ‘ਜੋਰਾ ਦੂਜਾ ਅਧਿਆਇ’ ਫ਼ਿਲਮ ਦੀ ਤਾਂ ਇਹ ਸਾਲ 2017 ‘ਚ ਆਈ ਫ਼ਿਲਮ ਜੋਰਾ 10 ਨੰਬਰੀਆ ਦਾ ਸਿਕਵਲ ਭਾਗ ਹੈ, ਜੋ ਕਿ ‘ਜੋਰਾ 10 ਨੰਬਰੀਆ’ ਦੀ ਕਹਾਣੀ ਨੂੰ ਅੱਗੇ ਤੋਰੇਗੀ । ਇਸ ਫ਼ਿਲਮ ‘ਚ ਧਰਮਿੰਦਰ, ਦੀਪ ਸਿੱਧੂ, ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਗੁੱਗੂ ਗਿੱਲ ਤੋਂ ਇਲਾਵਾ ਕਈ ਹੋਰ ਅਦਾਕਾਰ ਨਜ਼ਰ ਆਉਣਗੇ । ‘ਜੋਰਾ-ਦੂਜਾ ਅਧਿਆਇ’ ਫ਼ਿਲਮ ਬਠਿੰਡੇ ਵਾਲੇ ਭਾਈ ਫ਼ਿਲਮਸ ਦੀ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ ਵਾਲੇ । ਇਹ ਫ਼ਿਲਮ 6 ਮਾਰਚ 2020 ਨੂੰ ਸਿਨੇਮਾ ਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।

ਧਰਮਿੰਦਰ, ਦੀਪ ਸਿੱਧੂ ਤੇ ਸਿੰਗਾ ਦੇ ਬਾਕਮਾਲ ਡਾਇਲਾਗਸ ਦੇ ਨਾਲ ਭਰਿਆ ‘ਜੋਰਾ ਦੂਜਾ ਅਧਿਆਇ’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

Deep Sidhu And Singga Jora The Second Chapterr Trailer Out Now

ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਮੋਸਟ ਅਵੇਟਡ ਫ਼ਿਲਮ ‘ਜੋਰਾ ਦੂਜਾ ਅਧਿਆਇ’ ਦੇ ਸ਼ਾਨਦਾਰ ਟ੍ਰੇਲਰ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਗੱਲ ਕਰੀਏ ਟ੍ਰੇਲਰ ਦੀ ਤਾਂ ਸ਼ੁਰੂਆਤ ‘ਚ ਹੌਬੀ ਧਾਲੀਵਾਲ, ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਤੇ ਗੁੱਗੂ ਗਿੱਲ ਦੇ ਸ਼ਾਨਦਾਰ ਡਾਇਲਾਗਸ ਸੁਣਨ ਨੂੰ ਮਿਲ ਰਹੇ ਨੇ ।

ਹੋਰ ਵੇਖੋ:ਹਿੰਦੀ ਫ਼ਿਲਮਾਂ ਵਾਂਗ ਪੰਜਾਬੀ ਫ਼ਿਲਮਾਂ ਨੂੰ ਤਰਜੀਹ ਦਿੰਦੇ ਨੇ ਧਰਮਿੰਦਰ, ਅਮਰਦੀਪ ਗਿੱਲ ਨੇ ਫ਼ਿਲਮ ਦੇ ਸੈੱਟ ਤੋਂ ਸ਼ੇਅਰ ਕੀਤੀ ਖ਼ਾਸ ਫੋਟੋ

ਇਸ ਤੋਂ ਇਲਾਵਾ  ਸਿਆਸਤ ਦੇ ਰੰਗ ਵੀ ਦੇਖਣ ਨੂੰ ਮਿਲ ਰਹੇ ਨੇ । ਕਹਾਣੀ ਨੂੰ ਅੱਗੇ ਤੋਰਦੇ ਹੋਏ ਦੀਪ ਸਿੱਧੂ ਤੇ ਸਿੰਗਾ ਦੇ ਵੀ ਕਮਾਲ ਦੇ ਡਾਇਲਾਗਸ ਸੁਣਨ ਤੇ ਸ਼ਾਨਦਾਰ ਐਕਸ਼ਨ ਦੇਖਣ ਨੂੰ ਮਿਲ ਰਹੇ ਹਨ । 2 ਮਿੰਟ 51 ਸੈਕਿੰਡ ਦਾ ਟ੍ਰੇਲਰ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।

 ਇਸ ਫ਼ਿਲਮ ‘ਚ ਧਰਮਿੰਦਰ, ਦੀਪ ਸਿੱਧੂ, ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਗੁੱਗੂ ਗਿੱਲ ਤੋਂ ਇਲਾਵਾ ਕਈ ਹੋਰ ਅਦਾਕਾਰ ਨਜ਼ਰ ਆਉਣਗੇ । ‘ਜੋਰਾ-ਦੂਜਾ ਅਧਿਆਇ’ ਫ਼ਿਲਮ ਬਠਿੰਡੇ ਵਾਲੇ ਭਾਈ ਫ਼ਿਲਮਸ ਦੀ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ ਵਾਲੇ। ਇਹ ਫ਼ਿਲਮ 6 ਮਾਰਚ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

ਦੀਪ ਸਿੱਧੂ ਦੀ ਦਮਦਾਰ ਆਵਾਜ਼ ‘ਚ ਤੇ ਸਿੰਗਾ ਦੇ ਫੇਮਸ ਡਾਇਲਾਗ ਦੇ ਨਾਲ ਰਿਲੀਜ਼ ਹੋਇਆ ‘ਜੋਰਾ ਦੂਜਾ ਅਧਿਆਇ’ ਸ਼ਾਨਦਾਰ ਟੀਜ਼ਰ

ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਆਪਣੀ ਮੋਸਟ ਅਵੇਟਡ ਫ਼ਿਲਮ ‘ਜੋਰਾ ਦੂਜਾ ਅਧਿਆਇ’ ਦੇ ਸ਼ਾਨਦਾਰ ਟੀਜ਼ਰ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਇਹ ਫ਼ਿਲਮ ਜੋ ਕਿ ਸਾਲ 2017 ‘ਚ ਆਈ ਫ਼ਿਲਮ ਜੋਰਾ 10 ਨੰਬਰੀਆ ਦਾ ਸਿਕਵਲ ਭਾਗ ਹੈ। ਇਸ ਫ਼ਿਲਮ ਦੇ ਰਾਹੀਂ ‘ਜੋਰਾ 10 ਨੰਬਰੀਆ’ ਦੀ ਕਹਾਣੀ ਨੂੰ ਅੱਗੇ ਤੋਰੇਗੀ।

ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਜਿਸ ‘ਚ ਦੀਪ ਸਿੱਧੂ ਦੀ ਰੋਬਦਾਰ ਆਵਾਜ਼ ‘ਚ ਦਮਦਾਰ ਡਾਇਲਾਗ ਸੁਣਨ ਨੂੰ ਮਿਲ ਰਹੇ ਹਨ। ਇੱਕ ਮਿੰਟ ਦੇ ਵੀਡੀਓ ‘ਚ ਮਨੋਰੰਜਨ ਦਾ ਪੂਰਾ ਮਸਾਲਾ ਮੌਜੂਦ ਹੈ। ਜੋ ਕਿ ਦਰਸ਼ਕਾਂ ਨੂੰ ਇਸ ਫ਼ਿਲਮ ਨੂੰ ਦੇਖਣ ਦੇ ਲਈ ਮਜਬੂਰ ਕਰ ਰਿਹਾ ਹੈ। ਟੀਜ਼ਰ ‘ਚ ਦੀਪ ਸਿੱਧੂ, ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਗੁੱਗੂ ਗਿੱਲ ਤੋਂ ਇਲਾਵਾ ਬਾਲੀਵੁੱਡ ਦੇ ਦਿੱਗਜ ਸਟਾਰ ਧਰਮਿੰਦਰ ਦੀ ਝਲਕ ਵੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਗਾਇਕ ਸਿੰਗਾ ਵੀ ਨਜ਼ਰ ਆ ਰਹੇ ਹਨ। ਸਿੰਗਾ ਆਪਣੇ ਫੇਮਸ ਡਾਇਲਾਗ ‘ਸਿੰਗਾ ਬੋਲਦਾ’ ਦੇ ਨਾਲ ਨਜ਼ਰ ਆ ਰਹੇ ਹਨ।ਟੀਜ਼ਰ ਨੂੰ Loud Roar Studios ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਰਿਲੀਜ਼ ਤੋਂ ਬਾਅਦ ਟੀਜ਼ਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।

ਹੋਰ ਵੇਖੋ:ਪਰਮੀਸ਼ ਵਰਮਾ ਦੀਆਂ ‘ਕਲੋਲਾਂ’ ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ, ਦੇਖੋ ਵੀਡੀਓ

‘ਜੋਰਾ-ਦੂਜਾ ਅਧਿਆਇ’ ਫ਼ਿਲਮ ਬਠਿੰਡੇ ਵਾਲੇ ਭਾਈ ਫ਼ਿਲਮਸ ਦੀ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ ਵਾਲੇ। ਇਹ ਫ਼ਿਲਮ 6 ਮਾਰਚ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

ਰਿਸ਼ਤਿਆਂ ਦੀ ਅਹਿਮੀਅਤ ਦਰਸਾਉਂਦਾ ‘ਨਾਨਕਾ ਮੇਲ’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

Roshan Prince-Rubina Bajwa movie Nanka Mel Out Now

ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਨਾਨਕਾ ਮੇਲ’ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਇਹ ਫ਼ਿਲਮ ਪੰਜਾਬੀ ਸੱਭਿਆਚਾਰ ਨਾਲ ਜੁੜੀ ਹੈ। ਜਿਸ ‘ਚ ਪੰਜਾਬ ਦੇ ਵਿਰਸੇ ਨਾਨਕਾ ਮੇਲ ਨੂੰ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਨਾਨਕਾ ਮੇਲ ਕੀ ਹੁੰਦਾ ਹੈ। ਨਾਨਕਾ ਮੇਲ ਮਾਂ ਦੇ ਪੇਕਿਆਂ ਵਾਲੇ ਰਿਸ਼ਤੇ ਹੁੰਦੇ ਨੇ। ਦੋਹਤਾ ਦੋਹਤੀ ਦੇ ਵਿਆਹ ਸਮੇਂ ਨਾਨਕਾ ਮੇਲ ਦੀ ਪੂਰੀ ਟੌਹਰ ਤੇ ਪੁੱਛ ਪ੍ਰਤੀਤ ਹੁੰਦੀ ਹੈ। ਵਿਆਹ ਵਾਲੇ ਘਰ ਨਾਨਕਾ ਮੇਲ ਦੀ ਉਡੀਕ ਬੜੇ ਹੀ ਬੇਸਬਰੀ ਦੇ ਨਾਲ ਕੀਤਾ ਜਾਂਦਾ ਹੈ। ਨਾਨਕਾ ਮੇਲ ਦੀ ਵਿਆਹ ਵਿਚ ਸਭ ਤੋਂ ਵਧ ਗਿਣਤੀ ਹੁੰਦੀ ਹੈ।

ਹੋਰ ਵੇਖੋ:ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ਦੀ ਰੈਪਅੱਪ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਜੇ ਗੱਲ ਕਰੀਏ ਟਰੇਲਰ ਦੀ ਤਾਂ ਉਸ ‘ਚ ਪੇਸ਼ ਕੀਤਾ ਗਿਆ ਹੈ ਕਿ ਰੌਸ਼ਨ ਪ੍ਰਿੰਸ ਦੇ ਪਿਓ ਦੀ ਆਪਣੇ ਸਹੁਰਿਆਂ ਨਾਲ ਕਿਸੇ ਗੱਲ ਨੂੰ ਲੈ ਕੇ ਨਰਾਜ਼ ਹੋ ਜਾਂਦਾ ਹੈ। ਪਰ ਰੌਸ਼ਨ ਪ੍ਰਿੰਸ ਚਾਹੁੰਦਾ ਹੈ ਕਿ ਉਸ ਦੇ ਵਿਆਹ ਦੇ ਜਸ਼ਨ ‘ਚ ਉਸਦੇ ਮਾਂ ਦੇ ਰਿਸ਼ਤੇਦਾਰ ਵੱਧ ਚੜ੍ਹ ਕੇ ਆਉਣ ਤੇ ਰੌਣਕਾਂ ਲਗਾਉਣਗੇ। ਜਿਸਦੇ ਚੱਲਦੇ ਰੌਸ਼ਨ ਪ੍ਰਿੰਸ ਆਪਣੇ ਨਾਨਕੇ ਪਰਿਵਾਰ ਵਾਲਿਆਂ ਤੇ ਆਪਣੇ ਪਿਓ ਵਿਚਕਾਰ ਪੈਂਦਾ ਹੋਈ ਨਰਾਜ਼ਗੀ ਨੂੰ ਦੂਰ ਕਰਕੇ ਮਨਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਇਸ ਕੋਸ਼ਿਸ਼ਾਂ ‘ਚ ਕਾਮਯਾਬ ਹੋ ਪਾਉਂਦਾ ਹੈ ਇਸ ਗੱਲ ਦਾ ਖੁਲਾਸਾ ਦਾ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ। ਟਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਤੋਂ ਇਲਾਵਾ ਨਿਰਮਲ ਰਿਸ਼ੀ, ਹੌਬੀ ਧਾਲੀਵਾਲ ,ਸਰਦਾਰ ਸੋਹੀ, ਹਾਰਬੀ ਸੰਘਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ ਸਿਮਰਜੀਤ ਸਿੰਘ ਹੁੰਦਲ ਤੇ ਪ੍ਰਿੰਸ ਕੰਵਲਜੀਤ ਸਿੰਘ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ। ਇਸ ਫ਼ਿਲਮ ਨੂੰ ਅਮਿਤ ਕੁਮਾਰ ਅੰਮੂ ਤੇ ਰਾਹੁਲ ਚੌਧਰੀ ਪ੍ਰੋਡਿਊਸ ਕਰ ਰਹੇ ਹਨ। ਨਾਨਕਾ ਮੇਲ 8 ਨਵੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।

ਇਸ ਗਾਇਕ ਦੀ ਗਾਇਕੀ ਤੋਂ ਖੁਸ਼ ਹੋ ਕੇ ਅਦਾਕਾਰ ਹੌਬੀ ਧਾਲੀਵਾਲ ਨੇ ਦਿੱਤੇ ਗਾਇਕ ਨੁੰ ਸੋਨੇ ਦੇ ਬਟਨ

hobby dhaliwal

ਜਲੰਧਰ ਦੇ ਆਦਮਪੁਰ ‘ਚ ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ‘ਚ ਕਠਾਰ ਮੇਲੇ ਦਾ ਪ੍ਰਬੰਧ ਕੀਤਾ ਗਿਆ । ਇਸ ਮੇਲੇ ‘ਚ ਕਈ ਕਲਾਕਾਰਾਂ ਨੇ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ । ਇਸ ਦੇ ਨਾਲ ਹੀ ਇਸ ਮੌਕੇ ‘ਤੇ ਗਾਇਕਾਂ ਦੇ ਨਾਲ-ਨਾਲ ਕਈ ਫ਼ਿਲਮੀ ਕਲਾਕਾਰ ਵੀ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੰਚੇ ਹੋਏ ਸਨ ।

ਹੋਰ ਵੇਖੋ:Search ਹੌਬੀ ਧਾਲੀਵਾਲ ‘ਮਿਸਟਰ ਪੰਜਾਬ-2019’ ‘ਚ ਗੱਭਰੂਆਂ ਦੀ ਅਦਾਕਾਰੀ ਨੂੰ ਪਰਖਣ ਲਈ ਪਹੁੰਚ ਰਹੇ ਹਨ ਹੌਬੀ ਧਾਲੀਵਾਲ

https://www.instagram.com/p/B2Wy_ifnRJ5/

ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰ ਹੌਬੀ ਧਾਲੀਵਾਲ ਵੀ ਇਸ ਮੇਲੇ ‘ਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ । ਇਸ ਮੌਕੇ ਕਈ ਗਾਇਕਾਂ ਨੇ ਪਰਫਾਰਮ ਕੀਤਾ ਅਤੇ ਗਾਇਕ ਦਿਲਜਾਨ ਨੇ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ।

ਹੌਬੀ ਧਾਲੀਵਾਲ ਦਿਲਜਾਨ ਦੀ ਪਰਫਾਰਮੈਂਸ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਸਟੇਜ ‘ਤੇ ਨਾਂ ਸਿਰਫ਼ ਦਿਲਜਾਨ ਦੀ ਗਾਇਕੀ ਦੀ ਤਾਰੀਫ਼ ਕੀਤੀ ਬਲਕਿ ਸਟੇਜ ‘ਤੇ ਕਿਹਾ ਕਿ “ਇਸ ਵੇਲੇ ਉਨ੍ਹਾਂ ਦੀਆਂ ਦੋਨੇ ਜੇਬਾਂ ਖਾਲੀ ਨੇ ਪਰ ਉਨ੍ਹਾਂ ਕੋਲ ਕੁੜਤੇ ਦੀਆਂ ਬਾਹਵਾਂ ‘ਤੇ ਸੋਨੇ ਦੇ ਬਟਨ ਹਨ ਜੋ ਕਿ ਕਾਫੀ ਮਸ਼ਹੂਰ ਹਨ”।ਉਨ੍ਹਾਂ ਨੇ ਆਪਣੀਆਂ ਕੁੜਤੇ ਦੀਆਂ ਦੋਵਾਂ ਬਾਹਵਾਂ ਤੋਂ ਬਟਨ ਉਤਾਰ ਕੇ ਗਾਇਕ ਦਿਲਜਾਨ ਨੂੰ ਦੇ ਦਿੱਤੇ ।

https://www.instagram.com/p/B1tH1osHNTm/

ਦੱਸ ਦਈਏ ਕਿ ਦਿਲਜਾਨ ਨੇ ਕਈ ਰਿਆਲਿਟੀ ਸ਼ੋਅਜ਼ ਜਿੱਤੇ ਹਨ । ਦਿਲਜਾਨ ਜਲੰਧਰ ਦੇ ਕਰਤਾਰਪੁਰ ਨਾਲ ਸਬੰਧ ਰੱਖਦੇ ਹਨ ।ਉਨ੍ਹਾਂ ਨੇ ਸੰਗੀਤ ਦੀਆਂ ਬਾਰੀਕੀਆਂ ਉਸਤਾਦ ਪੂਰਨਸ਼ਾਹਕੋਟੀ ਸਾਹਿਬ ਤੋਂ ਸਿੱਖੀਆਂ ਹਨ ।

 

Mr Punjab 2019: Hobby Dhaliwal Will Be The Celebrity Guest On August 20

Mr Punjab 2019: Hobby Dhaliwal Will Be The Celebrity Guest On August 20

Hobby Dhaliwal, known for working in popular films like ‘JATT vs IELTS’, ‘Jora 10 Numbaria’, ‘Manje Bistre’ among other films will be featuring as the celebrity guest in the upcoming episode of Mr. Punjab 2019 on August 20.

The show went on air on July 22 only on the World’s Number 1 Punjabi entertainment channel, PTC Punjabi. 24 contestants made out of the mega auditions, and fought their way up in the first week of studio rounds. 6 contestants were eliminated in the first week of studio rounds, while the 18 other contestants moved forward to the next week.

Now, 8 contestants who are currently in the danger zone, will fight to stay in the game.

The auditions were held in the major cities of Punjab, including Jalandhar, Chandigarh, Ludhiana, and Amritsar. Meanwhile, the show is judged by Ihana Dhillon, Reetinder Singh Sodhi and Kuljinder Sidhu.

Don’t forget to watch the latest episode of Mr. Punjab 2019 tonight at 8:30 and see how many contestants are still in the fight for the title of Mr. Punjab 2019.