Wedding Season : ਗੁਰਸ਼ਬਦ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਪੈਂਡਾਂ ਉਮਰਾਂ ਦਾ’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Painda Umraan Da sung by Gurshabad

ਪੰਜਾਬੀ ਗਾਇਕ ਅਤੇ ਐਕਟਰ ਗੁਰਸ਼ਬਦ Gurshabad ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੇ ਗੀਤ ‘ਪੈਂਡਾਂ ਉਮਰਾਂ ਦਾ’ (Painda Umraan Da ) ਦਾ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਪੈਂਡਾਂ ਉਮਰਾਂ ਦਾ ਤੈਂਡੇ ਨਾਲ ਹੋਵੇ..ਰਿਲੀਜ਼ ਹੋ ਗਿਆ ਹੈ…ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਟੈਗ ਕਰੋ ਆਪਣੇ ਪਿਆਰੇ ਨੂੰ’

ਹੋਰ ਪੜ੍ਹੋ : ਪੈਰਿਸ ਦੀ ਗੋਰੀ ਮੈਮ ਦਾ ਦਿਲ ਆਇਆ ਹਿੰਦੁਸਤਾਨੀ ਮੁੰਡੇ ‘ਤੇ, ਵਿਦੇਸ਼ ਤੋਂ ਆਈ ਲਾੜੀ ਨੇ ਸੱਤ ਸਮੁੰਦਰ ਪਾਰ ਕਰਕੇ ਬੇਗੂਸਰਾਏ ‘ਚ ਲਏ ਸੱਤ ਫੇਰੇ

gurshabad new song

ਪੈਂਡਾਂ ਉਮਰਾਂ ਦਾ ਗੀਤ ਹਾਲ ਹੀ ‘ਚ ਆਈ ਅਮਰਿੰਦਰ ਗਿੱਲ ਦੀ ਫ਼ਿਲਮ ਚੱਲ ਮੇਰਾ ਪੁੱਤ-3 ‘ਚੋਂ ਹੈ। ਜੀ ਹਾਂ ਇਹ ਗੀਤ ਫ਼ਿਲਮ ‘ਚ ਜਿੰਦਰ ਅਤੇ ਸੈਵੀ ਉੱਤੇ ਫਿਲਮਾਇਆ ਗਿਆ ਹੈ। ਜਿੰਦਰ ਦਾ ਕਿਰਦਾਰ ਅਮਰਿੰਦਰ ਗਿੱਲ ਅਤੇ ਸੈਵੀ ਦਾ ਕਿਰਦਾਰ ਸਿੰਮੀ ਚਾਹਲ ਨੇ ਨਿਭਾਇਆ ਹੈ। ਇਹ ਗੀਤ ਉਸ ਵੇਲੇ ਚੱਲਦਾ ਹੈ ਜਦੋਂ ਜਿੰਦਰ ਅਤੇ ਸੈਵੀ ਦਾ ਵਿਆਹ ਰੱਖਿਆ ਜਾਂਦਾ ਹੈ ਅਤੇ ਸਾਰੇ ਜਣੇ ਦੋਵਾਂ ਦਾ ਵਿਆਹ ਦੀਆਂ ਤਿਆਰੀਆਂ ਕਰਦੇ ਹਨ। ਇਸ ਮਿੱਠਾ ਜਿਹੇ ਗੀਤ ਨੂੰ ਗੁਰਸ਼ਬਦ ਨੇ ਗਾਇਆ ਹੈ । ਇਸ ਗੀਤ ਦੇ ਬੋਲ Satta Vairowalia ਨੇ ਲਿਖੇ ਨੇ ਅਤੇ ਮਿਊਜ਼ਿਕ ਬੀਟ ਮਨਿਸਟਰ ਨੇ ਦਿੱਤਾ ਹੈ। Rhythm Boyz ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਮਨਾਲੀ ਦੀ ਖ਼ੂਬਸੂਰਤ ਵਾਦੀਆਂ ਦਾ ਲੁਤਫ ਲੈਂਦੇ ਨਜ਼ਰ ਆਏ ਧਰਮਿੰਦਰ ਆਪਣੇ ਪੁੱਤਰ ਸੰਨੀ ਦਿਓਲ ਦੇ ਨਾਲ, ਪਿਉ-ਪੁੱਤ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

inside image of gurshabad new song painda umraan da

ਡਾਇਰੈਕਟਰ ਜਨਜੋਤ ਸਿੰਘ ਵੱਲੋਂ ਹੀ ਫ਼ਿਲਮ ਦੇ ਤਿੰਨੋਂ ਭਾਗਾਂ ਨੂੰ ਡਾਇਰੈਕਟ ਕੀਤਾ ਗਿਆ ਹੈ ਤੇ ਕਹਾਣੀ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ। ‘ਚੱਲ ਮੇਰਾ ਪੁੱਤ 3’ (Chal Mera Putt 3)‘ਚ ਵੀ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਤੋਂ ਇਲਾਵਾ ਗੁਰਸ਼ਬਦ, ਹਰਦੀਪ ਗਿੱਲ, ਕਰਮਜੀਤ ਅਨਮੋਲ ਤੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ,  ਜ਼ਫ਼ਰੀ ਖਾਨ, ਸਾਜਨ ਅੱਬਾਸ ਵਰਗੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਰਿਦਮ ਬੁਆਏਜ਼ ਦੇ ਲੇਬਲ ਹੇਠ ਸਾਂਝੇ ਪੰਜਾਬ ਵਾਲੀ ਇਸ ਫ਼ਿਲਮ ਦਾ ਚੌਥਾ ਭਾਗ ਵੀ ਤਿਆਰ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਵੀ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗੀ।

Latest Punjabi Song:-

‘Phull Gende Da’ ਗੀਤ ਪੰਜਾਬੀ ਗਾਇਕ ਅਮਰਿੰਦਰ ਗਿੱਲ ਅਤੇ ਪਾਕਿਸਤਾਨੀ ਸੂਫ਼ੀ ਗਾਇਕਾ ਸਨਮ ਮਾਰਵੀ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

feature image of aminder gill and sanam maarvi new song phull gende da released

Chal Mera Putt 3 ਫ਼ਿਲਮ ਜੋ ਕਿ ਦੇਸ਼-ਵਿਦੇਸ਼ਾਂ ਚ ਦਰਸ਼ਕਾਂ ਦਾ ਅਜੇ ਤੱਕ ਪੂਰਾ ਮਨੋਰੰਜਨ ਕਰ ਰਹੀ ਹੈ। ਅਜਿਹੇ ‘ਚ ਫ਼ਿਲਮ ਦਾ ਇੱਕ ਹੋਰ ਗੀਤ ਫੁੱਲ ਗੇਂਦੇ ਦਾ (Phull Gende Da) ਦਾ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਪਾਕਿਸਤਾਨੀ ਲੋਕ ਗਾਇਕਾ ਅਤੇ ਸੂਫ਼ੀ ਗਾਇਕਾ ਸਨਮ ਮਾਰਵੀ (Sanam Maarvi) ਅਤੇ ਪੰਜਾਬੀ ਗਾਇਕ ਅਮਰਿੰਦਰ ਗਿੱਲ (Amrinder Gill) ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ।

ਹੋਰ ਪੜ੍ਹੋ : ਗਾਇਕਾ ਅਮਰ ਨੂਰੀ ਨੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਦੇ ਨਾਲ ਸਾਂਝੀ ਕੀਤੀ ਆਪਣੀ ਇੱਕ ਮਿੱਠੀ ਯਾਦ, ਕੀ ਤੁਸੀਂ ਜਾਣਦੇ ਹੋ ਅਮਰ ਨੂਰੀ ਨੇ ਆਪਣੇ ਸੁਹਾਗ ਦੀ ਖਾਤਿਰ ਦਿੱਤੀ ਸੀ ਵੱਡੀ ਕੁਰਬਾਨੀ….

inisde image of aminder gill and simi chahal new song
image source- youtube

ਇਸ ਗੀਤ ‘ਚ ਸਨਮ ਮਾਰਵੀ ਅਤੇ ਅਮਰਿੰਦਰ ਗਿੱਲ ਵਿਆਹ ਕਰਵਾਉਣ ਵਾਲੇ ਮੁੰਡੇ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰ ਰਹੇ ਨੇ। ਸਨਮ ਮਾਰਵੀ ਲਾੜੀ ਦੇ ਪੱਖ ਤੋਂ ਗਾ ਰਹੀ ਹੈ ਅਤੇ ਕਹਿੰਦੀ ਹੈ ਕਿ ਮੇਰੇ ਜਿਗਰ ਦੇ ਸਰਦਾਰ ਮੈਂ ਤੇਰੇ ਲਈ ਆਪਣੇ ਅੰਮੀ ਨੂੰ ਛੱਡ ਕੇ ਆ ਰਹੀ ਹਾਂ ਅਤੇ ਤੈਨੂੰ ਬਹੁਤ ਪਿਆਰ ਕਰਦੀ ਹਾਂ…ਉੱਧਰ ਅਮਰਿੰਦਰ ਗਿੱਲ ਮੁੰਡੇ ਦੇ ਪੱਖ ਤੋਂ ਗਾਉਂਦਾ ਹੋਇਆ ਕਹਿੰਦਾ ਹੈ ਕਿ ਮੈਂ ਤੈਨੂੰ ਆਪਣੀ ਜਿਗਰ ਦੀ ਰਾਣੀ ਬਣਾ ਕੇ ਰੱਖਾਗਾਂ..’। ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : Eh Diwali Cash Wali : ਇਸ ਵਾਰ ਦੀਵਾਲੀ ਸੈਲੀਬ੍ਰੇਟ ਕਰੋ PTC Chak De ਨਾਲ ਅਤੇ ਜਿੱਤੋ ਲੱਖਾਂ ਰੁਪਏ ਦਾ ਕੈਸ਼ ਪ੍ਰਾਈਜ਼

chal mera putt 3 new song phool gende da released
image source- youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲ ਅਤੇ ਮਿਊਜ਼ਿਕ ਤੱਕ ਦਾ ਕੰਮ Beat Minister ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਫ਼ਿਲਮ ‘ਚ ਸਿੰਮੀ ਚਾਹਲ ਅਤੇ ਅਮਰਿੰਦਰ ਗਿੱਲ ਉੱਤੇ ਫਿਲਮਾਇਆ ਗਿਆ ਹੈ। ਦੱਸ ਦਈਏ ਚੱਲ ਮੇਰਾ ਪੁੱਤ ਦੇ ਤੀਜੇ ਭਾਗ ਨੂੰ ਵੀ ਡਾਇਰੈਕਟਰ ਜਨਜੋਤ ਸਿੰਘ ਨੇ ਹੀ ਡਾਇਰੈਕਟ ਕੀਤਾ ਹੈ ਤੇ ਕਹਾਣੀ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ। ‘ਚੱਲ ਮੇਰਾ ਪੁੱਤ 3’ ‘ਚ ਵੀ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਤੋਂ ਇਲਾਵਾ ਗੁਰਸ਼ਬਦ, ਹਰਦੀਪ ਗਿੱਲ, ਕਰਮਜੀਤ ਅਨਮੋਲ ਤੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ,  ਜ਼ਫ਼ਰੀ ਖਾਨ, ਸਾਜਨ ਅੱਬਾਸ ਵਰਗੇ ਕਈ ਹੋਰ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਚੱਲ ਮੇਰਾ ਪੁੱਤ ਚਾਰ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

‘ਚੱਲ ਮੇਰਾ ਪੁੱਤ 4’ ਦੀ ਸ਼ੂਟਿੰਗ ਹੋਈ ਸ਼ੁਰੂ, ਸਾਹਮਣੇ ਆਈ ਤਸਵੀਰ

feature image of chal mera putt 4 shooting start

ਲਓ ਜੀ ਰਿਦਮ ਬੁਆਏਜ਼ ਦੀ ਫ੍ਰੈਂਚਾਇਜ਼ੀ ਵਾਲੀ ਫ਼ਿਲਮ ‘ਚੱਲ ਮੇਰਾ ਪੁੱਤ’ ਦਾ ਚੌਥਾ (Chal Mera Putt 4) ਭਾਗ ਆ ਰਿਹਾ ਹੈ। ਜੀ ਹਾਂ ਚੱਲ ਮੇਰਾ ਪੁੱਤ ਦੇ ਪਹਿਲੇ, ਦੂਜੇ, ਤੀਜੇ ਭਾਗ ਨੂੰ ਮਿਲੇ ਪਿਆਰ ਤੋਂ ਬਾਅਦ ਅਮਰਿੰਦਰ ਗਿੱਲ ਦੀ ਟੀਮ ਇਸ ਫ਼ਿਲਮ ਦਾ ਚੌਥਾ ਭਾਗ ਲੈ ਕੇ ਆ ਰਹੀ ਹੈ । ਜਿਸ ਤੋਂ ਬਾਅਦ ਪ੍ਰਸ਼ੰਸਕਾਂ ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਇਸ ਫ਼ਿਲਮ ਦੇ ਤਿੰਨੇ ਹੀ ਭਾਗਾਂ ਨੇ ਬਾਕਸ ਆਫਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਦਿਖਾਇਆ ਹੈ।

ਹੋਰ ਪੜ੍ਹੋ : ਸਰਗੁਣ ਮਹਿਤਾ ਨੇ ਪਤੀ ਰਵੀ ਦੁਬੇ ਨਾਲ ਬਣਾਈ ਮਜ਼ੇਦਾਰ ਡਾਂਸ ਵੀਡੀਓ, ਵੈਸਟ ਲੁੱਕ ਤੋਂ ਲੈ ਕੇ ਦੇਸੀ ਲੁੱਕ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

‘ਚੱਲ ਮੇਰਾ ਪੁੱਤ 4’ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਹੋ ਗਈ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਸਟ ਅਤੇ ਕਰੂ ਨੇ ਪਹਿਲਾਂ ਹੀ ਇਸ ਦੀ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਹੈ। ਜੀ ਹਾਂ ਪਾਕਿਸਤਾਨੀ ਕਾਮੇਡੀ ਕਲਾਕਾਰ ਇਫ਼ਤਿਖ਼ਾਰ ਠਾਕੁਰ ਨੇ ਆਪਣੇ ਆਫਿਸ਼ਿਆਲ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੂਟਿੰਗ ਕਰਦੇ ਹੋਏ ਆਪਣੀ ਇੱਕ ਤਸਵੀਰ ਪੋਸਟ ਕਰਕੇ ਐਲਾਨ ਕਰ ਦਿੱਤਾ ਹੈ ਕਿ ਚੱਲ ਮੇਰਾ ਪੁੱਤ ਚਾਰ ਆ ਰਹੀ ਹੈ।

inside image of simi chahal and amrinder gill

ਹੋਰ ਪੜ੍ਹੋ : Eh Diwali Cash Wali : ਇਸ ਵਾਰ ਦੀਵਾਲੀ ਸੈਲੀਬ੍ਰੇਟ ਕਰੋ PTC Chak De ਨਾਲ ਅਤੇ ਜਿੱਤੋ ਲੱਖਾਂ ਰੁਪਏ ਦਾ ਕੈਸ਼ ਪ੍ਰਾਈਜ਼

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਇਫ਼ਤਿਖ਼ਾਰ ਠਾਕੁਰ ਨੇ ਲਿਖਿਆ ਹੈ- ‘ਚੱਲ ਮੇਰਾ ਪੁੱਤ ਚਾਰ ਬਹੁਤ ਜਲਦ’ । ਇਸ ਤਸਵੀਰ ‘ਚ ਉਹ ਫ਼ਿਲਮ ਦੇ ਡਾਇਰੈਕਟਰ ਜਨਜੋਤ ਸਿੰਘ ਦੇ ਨਾਲ ਨਜ਼ਰ ਆ ਰਹੇ ਹਨ। ਗੱਲ ਕਰੀਏ ਜਨਜੋਤ ਸਿੰਘ ਦੀ ਤਾਂ ਉਨ੍ਹਾਂ ਚੱਲ ਮੇਰਾ ਪੁੱਤ ਦੇ ਪਹਿਲੇ ਤਿੰਨ ਭਾਗ ਵੀ ਡਾਇਰੈਕਟ ਕੀਤੇ ਹਨ।

ifitkhr thakur shared pic from chal mera putt 4

ਦੱਸ ਦਈਏ ਚੱਲ ਮੇਰਾ ਪੁੱਤ 3 ‘ਚ ਹੀ ਇਸ ਫ਼ਿਲਮ ਦੇ ਅਗਲੇ ਭਾਗ ਦੇ ਸੰਕੇਤ ਦੇ ਦਿੱਤੇ ਗਏ ਸੀ। ਇਸ ਫ਼ਿਲਮ ‘ਚ ਵੀ ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਦੋਵਾਂ ਤੋਂ ਇਲਾਵਾ ਗੁਰਸ਼ਬਦ, ਹਰਦੀਪ ਗਿੱਲ ਤੋਂ ਇਲਾਵਾ ਪਾਕਿਸਤਾਨੀ ਕਲਾਕਾਰਾ ਜਿਵੇਂ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ, ਜ਼ਫ਼ਰੀ ਖਾਨ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਚੱਲ ਮੇਰਾ ਪੁੱਤ ਚਾਰ ਜੋ ਕਿ ਪਿਛਲੇ ਭਾਗ ਦੀ ਕਹਾਣੀ ਨੂੰ ਅੱਗੇ ਤੋਰ ਦੀ ਨਜ਼ਰ ਆਵੇਗੀ। ਇਸ ਫ਼ਿਲਮ ਦੇ ਪਹਿਲੇ ਭਾਗ ਤੋਂ ਲੈ ਕੇ ਤੀਜੇ ਭਾਗ ਤੱਕ ਸਾਂਝੇ ਪੰਜਾਬ ਦੇ ਪਿਆਰ ਨੂੰ ਪੇਸ਼ ਕੀਤਾ ਗਿਆ ਹੈ

ਹਾਸਿਆਂ ਦੇ ਰੰਗਾਂ ਨਾਲ ਭਰਿਆ ‘Paani Ch Madhaani’ ਦਾ ਟ੍ਰੇਲਰ ਹੋਇਆ ਰਿਲੀਜ਼, ਜਿੱਤੀ ਹੋਈ ਲਾਟਰੀ ਨੇ ਪਾਇਆ ਗਿੱਪੀ ਗਰੇਵਾਲ ਨੂੰ ਭੰਬਲਭੂਸੇ ‘ਚ, ਕੀ ਇੰਗਲੈਂਡ ‘ਚ ਗਿੱਪੀ ਦੀ ਟੀਮ ਲੱਭ ਪਾਏਗੀ ਗੁੰਮੀ ਹੋਈ ਲਾਟਰੀ ਨੂੰ?

Paani Ch Madhaani (Trailer) : ‘ਐਤਕੀਂ ਵੱਖਰੀ ਹੈ ਕਹਾਣੀ..ਪਾਈ ਐ ਪਾਣੀ ਵਿੱਚ ਮਧਾਣੀ’ ਜੀ ਹਾਂ ਇਹ ਟੈੱਗ ਲਾਈਨ ਆਉਣ ਵਾਲੀ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਉੱਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਲਓ ਜੀ ਉਡੀਕ ਦੀਆਂ ਘੜੀਆਂ ਖਤਮ ਹੋ ਗਈਆਂ ਨੇ ਤੇ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਸਟਾਰਰ ਫ਼ਿਲਮ ‘ਪਾਣੀ ‘ਚ ਮਧਾਣੀ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।

ਹੋਰ ਪੜ੍ਹੋ :  ਦਿਲਜੀਤ ਦੋਸਾਂਝ ਨੇ ਇਸ ਕਪਲ ਨੂੰ ਬੱਚਾ ਰੱਖਣ ਲਈ ਦਿੱਤੀ ਅਜਿਹੀ ਡੀਲ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

inside imge of neeru bajwa

ਜੇ ਗੱਲ ਕਰੀਏ 3 ਮਿੰਟ 6 ਸੈਕਿੰਡ ਦੇ ਟ੍ਰੇਲਰ ਦੀ ਤਾਂ ਉਸ ਵਿੱਚ ਦਰਸ਼ਕਾਂ ਨੂੰ ਇੱਕ ਬਿਹਤਰੀਨ ਫ਼ਿਲਮ ਦੇ ਸਾਰੇ ਹੀ ਰੰਗ ਮਿਲਣਗੇ। ਟ੍ਰੇਲਰ ਦੀ ਸ਼ੁਰੂਆਤ ਟੈਲੀਫੋਨ ਦੀ ਰਿੰਗ ਤੋਂ ਹੁੰਦੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਫ਼ਿਲਮ ਪੁਰਾਣੇ ਸਮੇਂ ਦੀ ਹੈ। ਜੀ ਹਾਂ ਇਸ ਫ਼ਿਲਮ ਦੀ ਕਹਾਣੀ 80 ਦੇ ਦਹਾਕੇ ਦੇ ਪੰਜਾਬ ਦੇ ਉੱਭਰਦੇ ਹੋਏ ਗਾਇਕ ਗੁੱਲੀ (ਯਾਨੀਕਿ ਗਿੱਪੀ ਗਰੇਵਾਲ) ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਗਾਇਕ ਗੁੱਲੀ ਆਪਣੇ ਸਾਥੀਆਂ ਦੇ ਨਾਲ ਮਿਲਕੇ ਅਖਾੜੇ ਲਗਾਉਂਦਾ ਹੈ ਤੇ ਆਪਣੇ ਘਰ ਦੀ ਬਹੁਤ ਹੀ ਮੁਸ਼ਕਿਲ ਦੇ ਨਾਲ ਰੋਟੀ-ਪਾਣੀ ਚਲਾਉਂਦਾ ਹੈ। ਫਿਰ ਉਹ ਆਪਣੀ ਗਾਇਕ ਮੰਡਲੀ ਨੂੰ ਕਾਮਯਾਬ ਬਨਾਉਣ ਲਈ ਮਹਿਲਾ ਸਿੰਗਰ ਨੂੰ ਸ਼ਾਮਿਲ ਕਰਦੇ ਨੇ, ਯਾਨੀਕਿ ਨੀਰੂ ਬਾਜਵਾ ਦੀ ਐਂਟਰੀ ਹੁੰਦੀ ਹੈ। ਉਸ ਤੋਂ ਬਾਅਦ ਕੰਮ ਵਧੀਆ ਚੱਲਣ ਲੱਗ ਜਾਂਦਾ ਹੈ ਤੇ ਗੁੱਲੀ ਨੂੰ ਇੰਗਲੈਂਡ ਤੋਂ ਅਖਾੜਾ ਲਗਾਉਣ ਦੀ ਪੇਸ਼ਕਸ਼ ਆਉਂਦੀ ਹੈ,ਤੇ ਗੁੱਲੀ ਆਪਣੀ ਟੀਮ ਦੇ ਨਾਲ ਇੰਗਲੈਂਡ ਪਹੁੰਚ ਜਾਂਦਾ ਹੈ। ਕਹਾਣੀ ‘ਚ ਇੱਕ ਦਿਲਚਸ਼ਪ ਮੋੜ ਉਦੋਂ ਆਉਂਦਾ ਹੈ ਜਦੋਂ ਗੁੱਲੀ ਨੂੰ ਪਤਾ ਚੱਲਦਾ ਹੈ ਕਿ ਉਸਦੀ 21 ਲੱਖ ਦੀ ਲਾਟਰੀ ਨਿਕਲ ਗਈ ਹੈ, ਪਰ ਪਾਣੀ ‘ਚ ਮਧਾਣੀ ਉਦੋ ਪੈ ਜਾਂਦੀ ਹੈ ਜਦੋਂ ਗੁੱਲੀ ਨੂੰ ਯਾਦ ਆਉਂਦਾ ਹੈ ਕਿ ਲਾਟਰੀ ਵਾਲਾ ਕੋਟ ਤਾਂ ਉਨ੍ਹਾਂ ਨੇ ਇੰਗਲੈਂਡ ਵਾਲੇ ਭਿਖਾਰੀ ਨੂੰ ਦੇ ਦਿੱਤਾ ਹੈ। ਹੁਣ ਦਰਸ਼ਕਾਂ ਨੂੰ ਸਿਨੇਮਾ ਘਰਾਂ ‘ਚ ਜਾ ਕੇ ਦੇਖਣਾ ਪਵੇਗਾ ਕਿ 21 ਲੱਖ ਦੀ ਲਾਟਰੀ ਲੱਭਣ ਲਈ ਗਿੱਪੀ ਯਾਨੀ ਕਿ ਗੁੱਲੀ ਆਪਣੀ ਟੀਮ ਦੇ ਨਾਲ ਮਿਲਕੇ ਕਿਹੜੇ-ਕਿਹੜੇ ਪਾਪੜ ਵੇਲਦਾ ਹੈ।

inside image of gippy grewal and his team

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦਾ ਪਾਰਟੀ ਸੌਂਗ ‘Lalkaare’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੇ ਨਾਲ ਭੰਗੜੇ ਪਾਉਂਦੇ ਆ ਰਹੇ ਨੇ ਨਜ਼ਰ

ਹਾਸਿਆਂ ਦੇ ਰੰਗਾਂ ਨਾਲ ਭਰਿਆ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਫ਼ਿਲਮ ਵਿੱਚ ਗਿੱਪੀ ਤੇ ਨੀਰੂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਾਰਬੀ ਸੰਘਾ,ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ  ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਵਿਜੇ ਕੁਮਾਰ ਅਰੋੜਾ ਅਤੇ ਫ਼ਿਲਮ ਦੀ ਕਹਾਣੀ ਨਾਮੀ ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆ ਨੇ ਲਿਖੀ ਹੈ । ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਮਨੀ ਧਾਲੀਵਾਲ, ਸੰਨੀ ਰਾਜ, ਡਾ. ਪ੍ਰਭਜੋਤ ਸਿੰਘ ਸਿੱਧੂ । ਇਹ ਫ਼ਿਲਮ 4 ਨਵੰਬਰ ਯਾਨੀਕਿ ਦੀਵਾਲੀ ਵਾਲੇ ਦਿਨ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।

 

 

 

 

ਹਾਸਿਆਂ ਤੇ ਇਮੋਸ਼ਨ ਦੇ ਨਾਲ ਭਰਿਆ ‘ਚੱਲ ਮੇਰਾ ਪੁੱਤ-3’ ਦਾ ਟ੍ਰੇਲਰ ਹੋਇਆ ਰਿਲੀਜ਼, ਅਮਰਿੰਦਰ ਗਿੱਲ ਦੀ ਬੁਢਾਪੇ ਵਾਲੀ ਲੁੱਕ ਨੇ ਕੀਤਾ ਹਰ ਇੱਕ ਨੂੰ ਹੈਰਾਨ

feature imge of chal mera putt 3 trailer relesed-min

ਅਮਰਿੰਦਰ ਗਿੱਲ Amrinder Gill ਤੇ ਸਿੰਮੀ ਚਾਹਲ ਦੀ ਆਉਣ ਵਾਲੀ ਫ਼ਿਲਮ ਚੱਲ ਮੇਰਾ ਪੁੱਤ-3 CHAL MERA PUTT 3 ਦਾ ਦਿਲ ਨੂੰ ਛੂਹ ਜਾਣ ਵਾਲਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।  ਟ੍ਰੇਲਰ ਜੋ ਕਿ ਚੱਲ ਮੇਰਾ ਪੁੱਤ-2 ਫ਼ਿਲਮ ਦੀ ਕਹਾਣੀ ਨੂੰ ਅੱਗੇ ਤੋਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਫ਼ਿਲਮ ਨੂੰ ਵੀ ਡਾਇਰੈਕਟਰ Janjot Singh ਵੱਲੋਂ ਤਿਆਰ ਕੀਤਾ ਗਿਆ ਹੈ ਤੇ ਕਹਾਣੀ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ।

ਹੋਰ ਪੜ੍ਹੋ : ‘ਹੌਸਲਾ ਰੱਖ’ ਦਾ ਟ੍ਰੇਲਰ ਛਾਇਆ ਟਰੈਂਡਿੰਗ ‘ਚ, ਦਿਲਜੀਤ ਦੋਸਾਂਝ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

inside imge of amrinder gill chal mera putt 3 trailer-min
image source- youtube

3 ਮਿੰਟ 37 ਸੈਕਿੰਡ ਦਾ ਸ਼ਾਨਦਾਰ ਟ੍ਰੇਲਰ ਚ ਕਾਮੇਡੀ, ਪਿਆਰ, ਤਕਰਾਰ ਤੇ ਜੁਦਾਈ ਦੇਖਣ ਨੂੰ ਮਿਲ ਰਹੀ ਹੈ। ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਜਿੰਦਰ ਤੇ ਸੈਵੀ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਨੇ। ਪਰ ਦੋਵਾਂ ਦੇ ਪਿਆਰ ‘ਚ ਅਜਿਹਾ ਮੋੜ ਆਉਂਦਾ ਹੈ ਜਿਸ ਨੂੰ ਲੈ ਕੇ ਸਸਪੈਂਸ ਰੱਖਿਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਿੰਦਰ ਤੇ ਸੈਵੀ ਇੱਕ ਹੋ ਪਾਉਣਗੇ ਜਾਂ ਨਹੀਂ । ਪਰ ਟ੍ਰੇਲਰ ‘ਚ ਸਭ ਜ਼ਿਆਦਾ ਹੈਰਾਨ ਕਰ ਰਹੀ ਹੈ ਅਮਰਿੰਦਰ ਗਿੱਲ ਦੀ ਬਜ਼ੁਰਗ ਵਾਲੀ ਲੁੱਕ । ਜੀ ਹਾਂ ਇਸ ਵਾਰ ਦਰਸ਼ਕਾਂ ਨੂੰ ਕਹਾਣੀ ‘ਚ ਬੁੱਢੇ ਹੋਏ ਅਮਰਿੰਦਰ ਗਿੱਲ ਵੀ ਦੇਖਣ ਨੂੰ ਮਿਲਣਗੇ। ਫ਼ਿਲਮ ਦਾ ਟ੍ਰੇਲਰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸੋ।

ਹੋਰ ਪੜ੍ਹੋ : ਅਮਰਿੰਦਰ ਗਿੱਲ ਹੋਏ ਭਾਵੁਕ, ਪਿਆਰੀ ਜਿਹੀ ਪੋਸਟ ਪਾ ਕੇ ‘ਜੁਦਾ 3’ ਤੇ ‘ਚੱਲ ਮੇਰਾ ਪੁੱਤ-2’ ਲਈ ਕੀਤਾ ਦਿਲੋਂ ਧੰਨਵਾਦ

chal mera putt 3 trailer released-min
image source- youtube

ਚੱਲ ਮੇਰਾ ਪੁੱਤ 3’ ‘ਚ ਵੀ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਤੋਂ ਇਲਾਵਾ ਗੁਰਸ਼ਬਦ, ਹਰਦੀਪ ਗਿੱਲ, ਕਰਮਜੀਤ ਅਨਮੋਲ ਤੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ,  ਜ਼ਫ਼ਰੀ ਖਾਨ, ਸਾਜਨ ਅੱਬਾਸ ਵਰਗੇ ਕਈ ਹੋਰ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਸਾਂਝੇ ਪੰਜਾਬ ਵਾਲੀ ਇਹ ਫ਼ਿਲਮ ਰਿਦਮ ਬੁਆਏਜ਼ ਦੇ ਲੇਬਲ ਹੇਠ ਇੱਕ ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

ਅਮਰਿੰਦਰ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪਰਾਈਜ਼, ‘ਚੱਲ ਮੇਰਾ ਪੁੱਤ-3’ ਦਾ ਕੀਤਾ ਐਲਾਨ

ਪੰਜਾਬੀ ਫਿਲਮ ‘ਚੱਲ ਮੇਰਾ ਪੁੱਤ-3’ (Chal Mera Putt 3) ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਚੱਲ ਮੇਰਾ ਪੁੱਤ-2’(Chal Mera Putt 2) ਰਿਲੀਜ਼ ਹੋਈ । ਇਸ ਫ਼ਿਲਮ ਦੇ ਰਿਲੀਜ਼ ਹੁੰਦੇ ਹੀ ਨਿਰਮਾਤਾਵਾਂ ਨੇ ‘ਚੱਲ ਮੇਰਾ ਪੁੱਤ-3’ ਦਾ ਐਲਾਨ ਕਰ ਦਿੱਤਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਰਸ਼ਕ ਇੱਕ ਸਾਲ ਦੇ ਲੰਮੇ ਅਰਸੇ ਤੋਂ ਚੱਲ ਮੇਰਾ ਪੁੱਤ 2 ਦਾ ਇੰਤਜ਼ਾਰ ਕਰ ਰਹੇ ਸਨ । ਜਦਂੋ ਦਰਸ਼ਕ ਇਸ ਫ਼ਿਲਮ ਦਾ ਆਨੰਦ ਲੈ ਰਹੇ ਸਨ ਤਾਂ ਨਿਰਮਾਤਾਵਾਂ ਨੇ ਉਨ੍ਹਾਂ ਨੂੰ ਸਰਪਰਾਈਜ਼ ਦਿੰਦੇ ਹੋਏ ‘ਚੱਲ ਮੇਰਾ ਪੁੱਤ 3’ ਦਾ ਐਲਾਨ ਕਰ ਦਿੱਤਾ ।

Pic Courtesy: Instagram

ਹੋਰ ਪੜ੍ਹੋ :

ਲੰਮੇ ਅਰਸੇ ਤੋਂ ਬਾਅਦ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਤੇ ਹੋਈ ਐਕਟਿਵ, ਸ਼ੇਅਰ ਕੀਤੀ ਭਾਵੁਕ ਪੋਸਟ

Pic Courtesy: Instagram

ਇਹ ਫ਼ਿਲਮ 1 ਅਕਤੂਬਰ, 2021 ਨੂੰ ਨੂੰ ਰਿਲੀਜ਼ ਕੀਤੀ ਜਾਵੇਗੀ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਚੱਲ ਮੇਰਾ ਪੁੱਤ ਦੀ ਟੀਮ ਨੇ ਲਗਭਗ 5 ਮਹੀਨੇ ਪਹਿਲਾਂ ਸ਼ੂਟਿੰਗ ਸਮਾਪਤ ਕੀਤੀ ਸੀ। ਫਿਲਮ ਵਿੱਚ ਅਮਰਿੰਦਰ ਗਿੱਲ (Amrinder Gill), ਸਿਮੀ ਚਾਹਲ(Simi Chahal) , ਗੁਰਸ਼ਬਦ, ਇਫਤਿਖਾਰ ਠਾਕੁਰ, ਨਾਸਿਰ ਚਿਨਯੋਤੀ, ਅਕਰਮ ਉਦਾਸ ਅਤੇ ਹੋਰ ਬਹੁਤ ਸਾਰੇ ਕਲਾਕਾਰ ਹਨ।

ਇਸ ਟੀਮ ਨੇ ਲੜੀ ਦੀਆਂ ਪਿਛਲੀਆਂ ਦੋ ਕਿਸ਼ਤਾਂ ਲਈ ਵੀ ਇਕੱਠੇ ਕੰਮ ਕੀਤਾ ਹੈ।ਖਾਸ ਗੱਲ ਇਹ ਹੈ ਕਿ, ਚਲ ਮੇਰਾ ਪੁੱਤ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮਾਂ ਵਿੱਚੋਂ ਇੱਕ ਹੈ ਅਤੇ ਵਿਦੇਸ਼ਾਂ ਵਿੱਚ ਵੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਹੈ।

ਕਿਹੜੇ ਕਲਾਕਾਰਾਂ ਦੀ ਦੋਸਤੀ ਆਈ ਤੁਹਾਨੂੰ ਪਸੰਦ ਤਾਂ ਵੋਟ ਕਰੋ ‘FILMY YAAR OF THE YEAR’ ਦੇ ਲਈ

PTC Punjabi Film Awards 2020 : Vote For FILMY YAAR OF THE YEAR

ਇੱਕ ਵਾਰ ਫਿਰ ਤੋਂ ਸੱਜੇਗੀ ਸਿਤਾਰਿਆਂ ਦੇ ਨਾਲ ਭਰੀ ਮਹਿਫ਼ਿਲ ਪੀਟੀਸੀ ਦੇ ਵਿਹੜੇ । ਜੀ ਹਾਂ ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020, ਬਿਲਕੁਲ ਵੱਖਰੇ ਅੰਦਾਜ਼ ‘ਚ ।

Vote for your favourite : Shivjothttps://wp.ptcpunjabi.co.in/voting/

ਇਸ ਵਾਰ ਇਹ ਅਵਾਰਡ ਸਮਾਰੋਹ ਹੋਣ ਜਾ ਰਿਹਾ ਹੈ ਆਨਲਾਈਨ, ਜਿਸ ਕਰਕੇ ਦਰਸ਼ਕਾਂ ਦੇ ਨਾਲ ਕਲਾਕਾਰ ਵੀ ਕਾਫੀ ਉਤਸੁਕ ਨੇ ਇਸ ਅਵਾਰਡ ਸਮਾਰੋਹ ਲਈ । ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀਆਂ ਵੱਖ ਵੱਖ ਕੈਟਾਗਿਰੀਆਂ ਦੀ ਨੌਮੀਨੇਸ਼ਨ ਖੁੱਲ ਚੁੱਕੀਆਂ ਨੇ ਤੇ ਲੋਕ ਵੱਧ ਚੜ੍ਹ ਕੇ ਆਪਣੇ ਪਸੰਦੀਦਾ ਕਲਾਕਾਰਾਂ ਲਈ ਵੋਟ ਕਰ ਰਹੇ ਨੇ । ‘FILMY YAAR OF THE YEAR’ ਕੈਟਾਗਿਰੀ ਲਈ ਹੇਠ ਦਿੱਤੀਆਂ ਜੋੜੀਆਂ ਨੂੰ ਰੱਖਿਆ ਗਿਆ ਹੈ ।

Guggu Gill & Hobby Dhaliwal Jaddi Sardar
Guggu Gill & Yograj Singh Lukan Michi
Jassie Gill / Ninja / Ranjit Bawa High End Yaariyaan
Preet Baath / Deep Joshi Mitran Nu Shaunk Hathyaran Da
Kumar Ajay, Veer Vashisht Mitran Nu Shaunk Hathyaran Da
Sardar Sohi / Malkeet Rauni & Ardaas Karaan
Rana Jung Bahadur Ardaas Karaan
Yuraj Hans / Gagan Kokri & Yaara Ve
Raghveer Boli Yaara Ve
Iftikhar Thakur, Nasir Chinyoti & Akram Udas Chal Mera Putt

 ਤੁਸੀਂ ਆਪਣੀ ਪਸੰਦੀਦਾ ਕਲਾਕਾਰਾਂ ਦੀ ਜੋੜੀ ਨੂੰ ਵੋਟ ਇਸ ਦਿੱਤੇ ਹੋਏ ਲਿੰਕ ‘ਤੇ ਕਲਿੱਕ ਕਰ ਦੇ ਸਕਦੇ ਹੋਏ :- https://wp.ptcpunjabi.co.in/voting/  । ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਸਾਡੀ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

pfa 2020 punjabi

ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਕੱਚਿਆਂ ਤੋਂ ਪੱਕੇ ਹੋਣ ਦੇ ਸੰਘਰਸ਼ ਦੀ ਕਹਾਣੀ ਨੂੰ ਬਿਆਨ ਕਰਦਾ ‘ਚੱਲ ਮੇਰਾ ਪੁੱਤ 2’ ਦਾ ਕਮੇਡੀ ਤੇ ਇਮੋਸ਼ਨ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਅਮਰਿੰਦਰ ਗਿੱਲ ਜੋ ਇਸ ਸਾਲ ਦਾ ਆਗਾਜ਼ ਆਪਣੀ ਨਵੀਂ ਫ਼ਿਲਮ ‘ਚੱਲ ਮੇਰਾ ਪੁੱਤ 2’ ਦੇ ਨਾਲ ਕਰਨ ਜਾ ਰਹੇ ਹਨ । ਜੀ ਹਾਂ ਉਨ੍ਹਾਂ ਦੀ ਫ਼ਿਲਮ ‘ਚੱਲ ਮੇਰਾ ਪੁੱਤ 2’ ਦਾ ਬਾਕਮਾਲ ਦਾ ਟ੍ਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ । ‘ਚੱਲ ਮੇਰਾ ਪੁੱਤ 2’ ਜੋ ਕਿ ਪਿਛਲੇ ਸਾਲ ਆਈ ‘ਚੱਲ ਮੇਰਾ ਪੁੱਤ’ ਦਾ ਹੀ ਸਿਕਵਲ ਹੈ ਤੇ ਪਹਿਲੇ ਭਾਗ ਦੀ ਕਹਾਣੀ ਨੂੰ ਅੱਗੇ ਤੋਰ ਦੀ ਹੋਈ ਦਿਖਾਈ ਦੇ ਰਹੀ ਹੈ ।

ਜੇ ਗੱਲ ਕਰੀਏ ‘ਚੱਲ ਮੇਰਾ ਪੁੱਤ 2’ ਦੇ ਟ੍ਰੇਲਰ ਦੀ ਤਾਂ ਉਸ ‘ਚ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਦੇ ਵਿਦੇਸ਼ਾਂ ‘ਚ ਪੱਕੇ ਹੋਣ ਦੀ ਕਹਾਣੀ ਨੂੰ ਬਿਹਤਰੀਨ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ ਤੇ ਇੱਕ ਵਾਰ ਫਿਰ ਤੋਂ ਸਾਂਝੇ ਪੰਜਾਬ ਨੂੰ ਇਕੱਠੇ ਪੇਸ਼ ਕੀਤਾ ਜਾਵੇਗਾ । ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਸ਼ੁਰੂਆਤ ਕਮੇਡੀ ਦੇ ਨਾਲ ਹੁੰਦੀ ਹੈ ਜਿਸ ‘ਚ ਅਮਰਿੰਦਰ ਗਿੱਲ ਤੇ ਪਾਕਿਸਤਾਨੀ ਕਲਾਕਾਰਾਂ ਦੇ ਹਾਸੇ ਦੇ ਰੰਗ ਦੇਖਣ ਨੂੰ ਮਿਲਦੇ ਨੇ ।

 ਹੋਰ ਵੇਖੋ:‘ਕੈਨੇਡਾ ਵਾਲੀ’ ਗੀਤ ਦੇ ਨਾਲ ਸੁਣਾ ਰਹੇ ਨੇ ਦਿਲ ਦੇ ਦਰਦ ਕੈਂਬੀ ਰਾਜਪੁਰੀਆ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਇਸ ਤੋਂ ਇਲਾਵਾ ਗੈਰੀ ਸੰਧੂ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆ ਰਹੇ ਹਨ । ਕਮੇਡੀ ਤੇ ਇਮੋਸ਼ਨਲ ਦੇ ਤੜਕੇ ਵਾਲਾ 3 ਮਿੰਟ 19 ਸੈਕਿੰਡ ਦਾ ਵੀਡੀਓ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ । ਦਰਸ਼ਕਾਂ ਵੱਲੋਂ ਵੀ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਇਸ ਫ਼ਿਲਮ ‘ਚ ਅਮਰਿੰਦਰ ਗਿੱਲ, ਸਿੰਮੀ ਚਾਹਲ, ਗੁਰਸ਼ਬਦ, ਗੈਰੀ ਸੰਧੂ, ਹਰਦੀਪ ਗਿੱਲ, ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । ਜਨਜੋਤ ਸਿੰਘ ਵੱਲੋਂ ‘ਚੱਲ ਮੇਰਾ ਪੁੱਤ 2’ ਨੂੰ ਡਾਇਰੈਕਟ ਕੀਤਾ ਗਿਆ ਹੈ । ਇਹ ਫ਼ਿਲਮ ਰਿਦਮ ਬੁਆਏਜ਼ ਦੇ ਲੇਬਲ ਹੇਠ 13 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।

ਜ਼ਿੰਦਗੀ ਦੇ ਕੌੜੇ ਸੱਚ ਨੂੰ ਬਿਆਨ ਕਰਦਾ ‘ਬੂਟਾ ਗਾਲ੍ਹਾਂ ਕੱਢਦਾ ਏ’ ਅਮਰਿੰਦਰ ਗਿੱਲ ਤੇ ਗੁਰਸ਼ਬਦ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਮਨੋਰੰਜਨ ਜਗਤ ਦੇ ਬਾਕਮਾਲ ਦੇ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਜਿਨ੍ਹਾਂ ਦੇ ਫੈਨਜ਼  ਬੜੀ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ। ਪਰ ਪਿਛਲੇ ਕੁਝ ਸਮੇਂ ਤੋਂ ਅਮਰਿੰਦਰ ਗਿੱਲ ਨੇ ਸਿੰਗਲ ਟਰੈਕਸ ਤੋਂ ਕੁਝ ਦੂਰੀ ਬਣਾਈ ਹੋਈ ਹੈ ਪਰ ਉਨ੍ਹਾਂ ਦੇ ਫੈਨਜ਼ ਲਈ ਨਵੀਂ ਖੁਸ਼ਖਬਰੀ ਹੈ ਕਿਉਂਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਚੱਲ ਮੇਰਾ ਪੁੱਤ 2’ ਦਾ ਪਹਿਲਾ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਜੀ ਹਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਹੀ ਗਾਇਆ ਹੈ ਤੇ ਗਾਇਕੀ ‘ਚ ਸਾਥ ਦਿੱਤਾ ਹੈ ਪੰਜਾਬੀ ਗਾਇਕ ਗੁਰਸ਼ਬਦ ਨੇ ।

ਹੋਰ ਵੇਖੋ:ਕਰਨ ਔਜਲਾ ਆਪਣੇ ਬਰਥਡੇਅ ਵਾਲੇ ਦਿਨ ‘ਤੇ ਦਰਸ਼ਕਾਂ ਨੂੰ ਦੇਣਗੇ ਨਵੇਂ ਗੀਤ ਦਾ ਤੋਹਫਾ, ਸ਼ੇਅਰ ਕੀਤਾ ਪੋਸਟਰ

ਫ਼ਿਲਮ ਦਾ ਪਹਿਲਾ ਗੀਤ ‘ਬੂਟਾ ਗਾਲ੍ਹਾਂ ਕੱਢਦਾ ਏ’ ਟਾਈਟਲ ਹੇਠ ਰਿਲੀਜ਼ ਹੋਇਆ ਹੈ । ਇਸ ਗਾਣੇ ‘ਚ ਅਮਰਿੰਦਰ ਗਿੱਲ ਜ਼ਿੰਦਗੀ ਦੀਆਂ ਕੌੜੀ ਸੱਚਾਈਆਂ ਨੂੰ ਪੇਸ਼ ਕਰ ਰਹੇ ਨੇ । ਗਾਣੇ ‘ਚ ਅਮਰਿੰਦਰ ਗਿੱਲ, ਗੁਰਸ਼ਬਦ, ਸਿੰਮੀ ਚਾਹਲ ਤੋਂ ਇਲਾਵਾ ਫ਼ਿਲਮ ਦੇ ਬਾਕੀ ਕਲਾਕਾਰ ਵੀ ਨਜ਼ਰ ਆ ਰਹੇ ਹਨ । 

ਜੇ ਗੱਲ ਕਰੀਏ ਇਸ ਗੀਤ ਦੇ ਬੋਲ ਸੱਤਾ ਵੈਰੇਵਾਲੀਆ ਨੇ ਲਿਖੇ ਨੇ ਤੇ ਮਿਊਜ਼ਿਕ ਡਾਕਟਰ ਜ਼ਿਊਸ ਨੇ ਦਿੱਤਾ ਹੈ । ਇਸ ਗਾਣੇ ਨੂੰ ਰਿਦਮ ਬੁਆਏਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਰਿਲੀਜ਼ ਤੋਂ ਬਾਅਦ ਗੀਤ ਟਰੈਡਿੰਗ ‘ਚ ਚੱਲ ਰਿਹਾ ਹੈ ।

ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਇਨ੍ਹਾਂ ਤੋਂ ਇਲਾਵਾ ਇਸ ਫ਼ਿਲਮ ‘ਚ ਗੁਰਸ਼ਬਦ, ਗੈਰੀ ਸੰਧੂ, ਹਰਦੀਪ ਗਿੱਲ ਤੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ ਵਰਗੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । ਇਹ ਫ਼ਿਲਮ ਪਿਛਲੇ ਸਾਲ ਆਈ ‘ਚੱਲ ਮੇਰਾ ਪੁੱਤ’ ਦਾ ਹੀ ਸਿਕਵਲ ਹੈ । ਸਾਂਝੇ ਪੰਜਾਬ ਵਾਲੀ ਇਸ ਫ਼ਿਲਮ ਨੂੰ ਵੀ ਜਨਜੋਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਇਹ ਫ਼ਿਲਮ ਰਿਦਮ ਬੁਆਏਜ਼ ਦੇ ਲੇਬਲ ਹੇਠ 13 ਮਾਰਚ ਨੂੰ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੀ ਹੈ ।

‘ਚੱਲ ਮੇਰਾ ਪੁੱਤ’ ਫ਼ਿਲਮ ਦੇ ਬਿਹਾਈਂਡ ਦਾ ਸੀਨ ਵੀ ਹੱਸਣ ਲਈ ਕਰ ਰਹੇ ਹਨ ਮਜ਼ਬੂਰ, ਵੀਡੀਓ ਹੋਰ ਰਹੀ ਖੂਬ ਵਾਇਰਲ  

ਅਮਰਿੰਦਰ ਗਿੱਲ ਛੇਤੀ ਹੀ ਆਪਣੀ ਨਵੀਂ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ’ ਲੈ ਕੇ ਆ ਰਹੇ ਹਨ । ਇਸ ਫ਼ਿਲਮ ਨੂੰ ਲੈ ਕੇ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਸ ਫ਼ਿਲਮ ਵਿੱਚ ਪਾਕਿਸਤਾਨ ਦੇ ਵੀ ਕਈ ਅਦਾਕਾਰ ਦਿਖਾਈ ਦੇਣਗੇ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਇਸ ਫ਼ਿਲਮ ਦੇ ਬਿਹਾਈਂਡ ਦਾ ਸੀਨ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ।

https://www.instagram.com/p/Bz5taeHluwB/

ਇਸ ਵੀਡੀਓ ਵਿੱਚ ਪਾਕਿਸਤਾਨੀ ਕਲਾਕਾਰ ਪੰਜਾਬੀ ਕਲਾਕਾਰਾਂ ਤੇ ਉਹਨਾਂ ਪਲਾਂ ਨੂੰ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਉਹ ਖੂਬ ਇਨਜੁਆਏ ਕਰ ਰਹੇ ਹਨ । ਫ਼ਿਲਮ ਦੇ ਬਿਹਾਈਂਡ ਦਾ ਸੀਨ ਵੀ ਤੁਹਾਨੂੰ ਹੱਸਣ ਲਈ ਮਜ਼ਬੂਰ ਕਰ ਦੇਣਗੇ ।

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ । ਇਹ ਫ਼ਿਲਮ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਪੱਕੇ ਹੋਣ ਦੇ ਸੰਘਰਸ਼ ਯਾਨੀ ਪੀ.ਆਰ. ਲੈਣ ਲਈ ਕਿੰਝ ਪੰਜਾਬੀ ਮਸ਼ੱਕਤ ਦਾ ਸਾਹਮਣਾ ਕਰਦੇ ਹਨ ਅਤੇ ਕਿੰਝ ਪੁਲਿਸ ਤੋਂ ਬਚ ਕੇ ਕੰਮ ਕਰਦੇ ਹਨ ,ਦਿਖਾਇਆ ਜਾਵੇਗਾ। ਉੱਥੇ ਹੀ ਅਮਰਿੰਦਰ ਗਿੱਲ ਦੇ ਨਾਲ ਸਿਮੀ ਚਾਹਲ ਦੇ ਜੋੜੀ ਵੀ ਸ਼ਾਨਦਾਰ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਅਕਰਮ ਉਦਾਸ, ਨਾਸਿਰ ਚਿਨੋਤੀ, ਇਫ਼ਤਿਖ਼ਾਰ ਠਾਕੁਰ ਸਮੇਤ ਫ਼ਿਲਮ ‘ਚ ਹੋਰ ਵੀ ਕਈ ਆਰਟਿਸਟ ਹਸਾਉਂਦੇ ਨਜ਼ਰ ਆਉਣਗੇ। ਜਨਜੋਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਇਹ ਫ਼ਿਲਮ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। 26  ਜੁਲਾਈ ਨੂੰ ਫ਼ਿਲਮ ਰਿਲੀਜ਼ ਹੋਣ ਵਾਲੀ ਹੈ।

https://www.instagram.com/p/BzfBia2lXND/