ਕੰਠ ਕਲੇਰ ਦੇ ਫੈਨਸ ਲਈ ਖੁਸ਼ਖਬਰੀ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਰੀਲੇ ਗਾਇਕ ਕੰਠ ਕਲੇਰ ਦੇ ਗੀਤਾਂ ਨੂੰ ਉਨ੍ਹਾਂ ਦੇ ਫੈਨਸ ਬਹੁਤ ਚਿਰ ਤੋਂ ਉਡੀਕ ਕਰ ਰਹੇ ਸੀ, ਘੈਂਟ ਘੈਂਟ ਗੀਤ ਕਰਨ ਤੋਂ ਬਾਅਦ ਕੰਠ ਕਲੇਰ ਦੇ ਗੀਤਾਂ ਦੇ ਵਿਚਕਾਰ ਬਹੁਤ ਵੱਡਾ ਫ਼ਾਸਲਾ ਪੈ ਗਿਆ ਸੀ, ਤਾਂ ਜੋ ਉਨ੍ਹਾਂ ਦੇ ਫੈਨਸ ਬਹੁਤ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਕਰ ਰਹੇ ਸਨ |

ਹੁਣ ਕੰਠ ਕਲੇਰ Kanth Kaler ਨੇ ਆਪਣੇ ਫੈਨਸ ਦਾ ਇੰਤਜ਼ਾਰ ਖ਼ਤਮ ਕਰਦੇ ਹੋਏ ਸਾਂਝਾ ਕਿੱਤਾ ਹੈ ਆਪਣੇ ਆਉਣ ਵਾਲੇ ਗੀਤ ਦੀ ਪਹਿਲੀ ਝੱਲਕ | ਉਨ੍ਹਾਂ ਦੇ ਆਉਣ ਵਾਲੇ ਗੀਤ ਦਾ ਨਾਮ ਹੈ “ਇਨ ਲਵ In Love” ਤੇ ਇਹ ਸੋਂਗ 22 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ | ਇਸਲਈ ਤਿਆਰ ਹੋ ਜਾਓ ਇਕ ਹੋਰ ਪਿਆਰ ਭਰੇ ਗੀਤ ਨੂੰ ਸੁਣਨ ਦੇ ਲਈ ਉਹ ਵੀ ਕੰਠ ਕਲੇਰ ਦੀ ਆਵਾਜ਼ ਦੇ ਵਿਚ !