ਇੱਕ ਹੱਥ ਨਾ ਹੋਣ ਦੇ ਬਾਵਜੂਦ ਪੰਜਾਬੀ ਇੰਡਸਟਰੀ ‘ਚ ਸਿਤਾਰਿਆਂ ਦੇ ਸਿਰ ‘ਤੇ ਦਸਤਾਰ ਸਜਾਉਂਦਾ ਹੈ ਇਹ ਸ਼ਖਸ, ਕਰਮਜੀਤ ਅਨਮੋਲ ਨੇ ਸਾਂਝਾ ਕੀਤਾ ਵੀਡੀਓ

Beant Singh mawi Turban Punjabi Industry karmjit Anmol

ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਜਿਹੜੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਆਉਣ ਵਾਲੇ ਪ੍ਰੋਜੈਕਟਸ ਦੇ ਸ਼ੂਟ ਅਤੇ ਸ਼ੂਟਿੰਗ ‘ਤੇ ਮਿਲਦੇ ਆਪਣੇ ਖ਼ਾਸ ਦੋਸਤਾਂ ਅਤੇ ਸਖਸ਼ੀਅਤਾਂ ਨੂੰ ਆਪਣੇ ਸਰੋਤਿਆਂ ਦੇ ਰੂ-ਬ-ਰੁ ਕਰਦੇ ਰਹਿੰਦੇ ਹਨ। ਹੁਣ ਉਹਨਾਂ ਇੱਕ ਹੋਰ ਖ਼ਾਸ ਸ਼ਖ਼ਸੀਅਤ ਦੀ ਵੀਡੀਓ ਸਾਂਝੀ ਕੀਤੀ ਹੈ ਜਿਹੜਾ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਦੇ ਸਿਰ ‘ਤੇ ਦਸਤਾਰ ਸਜਾ ਚੁੱਕਿਆ ਹੈ।

 

View this post on Instagram

 

A post shared by Karamjit Anmol (@karamjitanmol) on


ਇਸ ਵਿਅਕਤੀ ਦਾ ਨਾਮ ਹੈ ਬੇਅੰਤ ਸਿੰਘ ਮਾਵੀ ਜਿਹੜੇ ਵੱਖ ਵੱਖ ਤਰ੍ਹਾਂ ਦੀਆਂ ਪੱਗਾਂ ਬੰਨਣ ‘ਚ ਮਾਹਿਰ ਹਨ। ਦੱਸ ਦਈਏ ਬੇਅੰਤ ਸਿੰਘ ਦਾ ਸਿਰਫ਼ ਇੱਕ ਹੱਥ ਹੈ ਪਰ ਇਹ ਉਹਨਾਂ ਦਾ ਕਮਜ਼ੋਰੀ ਨਹੀਂ ਸਗੋਂ ਇਸ ਨੂੰ ਉਹਨਾਂ ਆਪਣੀ ਤਾਕਤ ਬਣਾ ਲਿਆ ਹੈ। ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਜ਼ਿਆਦਾਤਰ ਫ਼ਿਲਮਾਂ ‘ਚ ਜਿਹੜੀਆਂ ਪੱਗਾਂ ਮੇਰੇ ਬੰਨੀਆਂ ਨਜ਼ਰ ਆਉਂਦੀਆਂ ਹਨ ਉਹ ਮਾਵੀ ਹੀ ਬੰਨਦੇ ਹਨ।

ਹੋਰ ਵੇਖੋ : ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਫ਼ਿਲਮ ‘ਫੱਟੇ ਦਿੰਦੇ ਚੱਕ ਪੰਜਾਬੀ’ ‘ਚ ਜ਼ਰੀਨ ਖ਼ਾਨ ਤੇ ਬਿਨੂੰ ਢਿੱਲੋਂ ਦੀ ਬਣੇਗੀ ਜੋੜੀ

ਦੱਸ ਦਈਏ ਬੇਅੰਤ ਸਿੰਘ ਦੇ ਹੱਥ ‘ਚ ਏਨੀ ਸਫਾਈ ਹੈ ਕਿ ਇੰਡਸਟਰੀ ‘ਚ ਉਹਨਾਂ ਤੋਂ ਹਰ ਕੋਈ ਪੱਗ ਬਨਵਾਉਣਾ ਚਾਹੁੰਦਾ ਹੈ। ਪਿਛਲੇ ਦਿਨੀਂ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ‘ਚ ਕਰਮਜੀਤ ਅਨਮੋਲ ਦੇ ਨਾਮ ਨਾਲ ਦੁਕਾਨਾਂ ‘ਤੇ ਹੁਣ ਪੱਗਾਂ ਅਤੇ ਪਰਨੇ ਵੀ ਵਿਕਣ ਲੱਗੇ ਹਨ। ਹੋ ਸਕਦਾ ਹੈ ਇਸ ਪਿੱਛੇ ਵੱਡੀ ਵਜ੍ਹਾ ਬਿਅੰਤ ਸਿੰਘ ਮਾਵੀ ਹੀ ਹੋਣ।ਕਰਮਜੀਤ ਅਨਮੋਲ ਵੱਲੋਂ ਸਾਂਝਾ ਕੀਤਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

 

View this post on Instagram

 

Jionde vasde raho punjabio aina maan satkar den layee

A post shared by Karamjit Anmol (@karamjitanmol) on

ਕਰਮਜੀਤ ਅਨਮੋਲ ਨੇ ਨਿੱਕੇ ਫੈਨ ਦੇ ਦਿਲ ਦਾ ਚਾਅ ਕੀਤਾ ਪੂਰਾ, ਪੋਸਟ ਪੜ੍ਹ ਤੁਹਾਡਾ ਦਿਲ ਹੋ ਜਾਵੇਗਾ ਖੁਸ਼

karamjit anmol

ਪੰਜਾਬੀ ਸਿਨੇਮਾ ਦੇ ਬਿਹਤਰੀਨ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਬਿਹਤਰੀਨ ਇਨਸਾਨ ਵੀ ਹਨ। ਫ਼ਿਲਮਾਂ ‘ਚ ਸਾਦਗੀ ਅਤੇ ਦੇਸੀ ਕਿਰਦਾਰ ਨਿਭਾਉਣ ਵਾਲੇ ਕਰਮਜੀਤ ਅਨਮੋਲ ਆਮ ਜ਼ਿੰਦਗੀ ‘ਚ ਵੀ ਸਾਦਗੀ ਨਾਲ ਰਹਿਣ ਸਹਿਣ ਨੂੰ ਤਰਜੀਹ ਦਿੰਦੇ ਹਨ। ਉਹਨਾਂ ਹਾਲ ‘ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਤੋਂ ਉਹ ਆਪਣੀ ਸਾਦਗੀ ਦਾ ਸਬੂਤ ਦਿੰਦੇ ਹੋਏ ਵੀ ਨਜ਼ਰ ਆਏ।


ਇਹ ਤਸਵੀਰ ਹੈ ਕਰਮਜੀਤ ਅਨਮੋਲ ਅਤੇ ਉਹਨਾਂ ਦੇ ਨਿੱਕੇ ਜਿਹੇ ਫੈਨ ਦੀ ਜਿਸ ਕੋਲ ਨਾ ਮੋਬਾਈਲ ਸੀ ਤੇ ਨਾ ਕੋਈ ਨੰਬਰ ਤਾਂ ਕਰਮਜੀਤ ਅਨਮੋਲ ਨੇ ਉਸ ਦਾ ਚਾਅ ਪੂਰਾ ਕਰਨ ਲਈ ਆਪਣੇ ਫੋਨ ਤੋਂ ਤਸਵੀਰ ਖਿੱਚੀ ਅਤੇ ਸਾਂਝੀ ਕਰ ਦਿੱਤੀ।

ਕਰਮਜੀਤ ਅਨਮੋਲ ਨੇ ਤਸਵੀਰ ਦੀ ਕੈਪਸ਼ਨ ‘ਚ ਲਿਖਿਆ,”ਇਹ ਮੁੰਡਾ ਕੱਲ੍ਹ ਮੇਰੇ ਕੋਲ ਆਇਆ ਕਹਿੰਦਾ ਮੈਂ ਤਸਵੀਰ ਕਰਵਾਉਣੀ ਮੈਂ ਕਿਹਾ ਕਰਵਾ ਲੈ ਕਹਿੰਦਾ ਮੇਰੇ ਕੋਲ ਫੋਨ ਨੀ ਫੋਟੋ ਵਾਲਾ ਮੈਂ ਆਪਣੇ ਫੋਨ ‘ਤੇ ਪਿਕ ਖਿੱਚ ਕੇ ਕਿਹਾ ਲਿਆ ਪੁੱਤ ਨੰਬਰ ਦੇਦੇ ਕਹਿੰਦਾ ਮੇਰੇ ਕੋਲ ਨੰਬਰ ਵੀ ਹੈਨੀ, ਫਿਰ ਮੈਨੂੰ ਲੱਗਿਆ ਕਿ ਮੇਰੇ ਇਸ ਨਿੱਕੇ ਜਿਹੇ ਫੈਨ ਦਾ ਚਾਅ ਦਿਲ ਵਿਚ ਹੀ ਨਾ ਰਹਿ ਜਾਵੇ ਇਸ ਕਰਕੇ ਏਹਦੀ ਤਸਵੀਰ ਸਾਂਝੀ ਕਰਕੇ ਖੁਸ਼ੀ ਮਹਿਸੂਸ ਕਰ ਰਿਹਾਂ”।

ਹੋਰ ਵੇਖੋ : ਅੰਮ੍ਰਿਤ ਮਾਨ ਨੇ ਨਵੇਂ ਗਾਣੇ ਦੀਆਂ ਸੱਤਰਾਂ ਸਾਂਝੀਆਂ ਕਰ ਫੈਨਸ ਤੋਂ ਮੰਗੀ ਇਹ ਸਲਾਹ, ਦੇਖੋ ਵੀਡੀਓ

 

View this post on Instagram

 

On the set of #nimainsasskutni

A post shared by Karamjit Anmol (@karamjitanmol) on


ਗਾਇਕ ਐਮੀ ਵਿਰਕ ਨੇ ਉਹਨਾਂ ਦੀ ਇਸ ਪੋਸਟ ‘ਤੇ ਭਾਜੀ ਲਿਖ ਕੇ ਖੁਸ਼ੀ ਵਾਲੇ ਇਮੋਜੀ ਰਾਹੀਂ ਖੁਸ਼ੀ ਬਿਆਨ ਕੀਤੀ ਹੈ। ਕਰਮਜੀਤ ਅਨਮੋਲ ਦੇ ਪ੍ਰਸ਼ੰਸਕ ਵੀ ਇਸ ਤਸਵੀਰ ਦੇ ਕਮੈਂਟ ਸੈਕਸ਼ਨ ‘ਚ ਤਾਰੀਫ ਕਰ ਰਹੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਮਹਿਤਾਬ ਵਿਰਕ ਦੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦੀ ਸ਼ੂਟਿੰਗ ਚੱਲ ਰਹੀ ਹੈ ਜਿਸ ‘ਚ ਕਰਮਜੀਤ ਅਨਮੋਲ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਕਰਮਜੀਤ ਅਨਮੋਲ ਦਾ ਨਵਾਂ ਗੀਤ ‘ਮੁਲਾਕਾਤ’ ਪਹੁੰਚਦਾ ਹੈ ਦਿਲ ਦੀਆਂ ਗਹਿਰਾਈਆਂ ਤੱਕ, ਦੇਖੋ ਵੀਡੀਓ

karamjit anmol latest sad song Mulakat out now ptc exclusive

ਕਰਮਜੀਤ ਅਨਮੋਲ ਦਾ ਨਵਾਂ ਗੀਤ ‘ਮੁਲਾਕਾਤ’ ਪਹੁੰਚਦਾ ਹੈ ਦਿਲ ਦੀਆਂ ਗਹਿਰਾਈਆਂ ਤੱਕ, ਦੇਖੋ ਵੀਡੀਓ : ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਜਿੰਨ੍ਹਾਂ ਦੇ ਹਰ ਇੱਕ ਹੁਨਰ ਨੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ। ਇਸ ਵਾਰ ਕਰਮਜੀਤ ਅਨਮੋਲ ਆਪਣਾ ਨਵਾਂ ਗੀਤ ਮੁਲਾਕਾਤ ਲੈ ਕੇ ਆਏ ਹਨ ਜਿਹੜਾ ਸੈਡ ਸੌਂਗ ਹੈ। ਕਰਮਜੀਤ ਅਨਮੋਲ ਖੁਦ ਬੜੇ ਹੀ ਜ਼ਬਰਦਸਤ ਐਕਟਰ ਹਨ ਪਰ ਇਸ ਵਾਰ ਗੀਤ ‘ਚ ਉਹਨਾਂ ਨੇ ਨਹੀਂ ਸਗੋਂ ਮਨੀਸ਼ ਬਾਧਵਾ ਅਤੇ ਸਿਮਰਨ ਕਾਗਟਾ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ।

ਕਰਮਜੀਤ ਅਨਮੋਲ ਦੇ ਗੀਤ ‘ਚ ਸਿਰਫ ਸਿੰਕ ਲਏ ਗਏ ਹਨ। ਗੀਤ ਮੁਲਾਕਾਤ ਨੂੰ ਤਾਂ ਕਰਮਜੀਤ ਅਨਮੋਲ ਨੇ ਆਪਣੀ ਆਵਾਜ਼ ਨਾਲ ਚਾਰ ਚੰਨ ਹੀ ਲਗਾ ਦਿੱਤੇ ਹਨ। ਇਹ ਗੀਤ ਦੋ ਪਿਆਰ ਕਰਨ ਵਾਲਿਆਂ ਦੇ ਵਿਛੋੜੇ ਅਤੇ ਉਹਨਾਂ ਪਿਆਰੀਆਂ ਯਾਦਾਂ ਨੂੰ ਦਰਸਾਉਂਦਾ ਹੈ ਜਿਹੜੇ ਇਸ ਜਨਮ ‘ਚ ਇੱਕ ਦੂਜੇ ਦੇ ਨਾ ਹੋ ਸਕੇ।

ਹੋਰ ਵੇਖੋ : ਨਿੰਜਾ ਨੇ ਫਿਲਮ ‘ਦੂਰਬੀਨ’ ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਇਹ ਖਾਸ ਤਸਵੀਰਾਂ

ਗੀਤ ਦੇ ਬੋਲ ਸੁੱਖ ਡੀ ਅਤੇ ਮਿਊਜ਼ਿਕ ਸੁੱਖ ਬਰਾੜ ਨੇ ਦਿੱਤਾ ਹੈ।ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਰਿਲੀਜ਼ ਕੀਤਾ ਗਿਆ ਹੈ। ਅਤੇ ਯੂ ਟਿਊਬ ‘ਤੇ ਜੱਸ ਰਿਕਾਰਡਸ ਦੇ ਲੇਬਲ ਨਾਲ ਰਿਲੀਜ਼ ਹੋਇਆ ਹੈ। ਕਰਮਜੀਤ ਅਨਮੋਲ ਬਹੁਤ ਜਲਦ ਫਿਲਮ ਮੰਜੇ ਬਿਸਤਰੇ 2 ‘ਚ ਸਾਧੂ ਹਲਵਾਈ ਦੇ ਰੂਪ ‘ਚ ਨਜ਼ਰ ਆਉਣ ਵਾਲੇ ਹਨ ਅਤੇ ਮਿੰਦੋ ਤਸੀਲਦਾਰਨੀ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਣਗੇ।

ਕਰਮਜੀਤ ਅਨਮੋਲ ਦੀ ਗਾਇਕੀ ਅੱਗੇ ਫਿੱਕੀ ਪਈ ਕਵਿਤਾ ਕੌਸ਼ਿਕ, ਮਿੰਦੋ ਤਸੀਲਦਾਰਨੀ ਦੇ ਸੈੱਟ ਤੋਂ ਸਾਹਮਣੇ ਆਈ ਵੀਡੀਓ

karamjit anmol and kavita Kaushik singing on set Mindo taseeldarni

ਕਰਮਜੀਤ ਅਨਮੋਲ ਦੀ ਗਾਇਕੀ ਅੱਗੇ ਫਿੱਕੀ ਪਈ ਕਵਿਤਾ ਕੌਸ਼ਿਕ, ਮਿੰਦੋ ਤਸੀਲਦਾਰਨੀ ਦੇ ਸੈੱਟ ਤੋਂ ਸਾਹਮਣੇ ਆਈ ਵੀਡੀਓ : ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਆਪਣੀ ਆਉਣ ਵਾਲੀ ਫਿਲਮ ‘ਮਿੰਦੋ ਤਸੀਲਦਾਰਨੀ’ ਦੇ ਸ਼ੂਟ ‘ਚ ਕਾਫੀ ਰੁੱਝੇ ਹੋਏ ਹਨ। ਪਰ ਸੈੱਟ ਤੋਂ ਪੂਰੀ ਸਟਾਰ ਕਾਸਟ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਦੀ ਗਾਇਕੀ ਦਾ ਛੋਟਾ ਜਿਹਾ ਨਮੂਨਾ ਦੇਖਣ ਨੂੰ ਮਿਲ ਰਿਹਾ ਹੈ। ਵੀਡੀਓ ਫਿਲਮ ਦੇ ਸੈੱਟ ਦਾ ਹੈ ਜਿਸ ‘ਚ ਫਿਲਮ ਦੀ ਪੂਰੀ ਟੀਮ ਕਵਿਤਾ ਕੌਸ਼ਿਕ ਅਤੇ ਕਰਮਜੀਤ ਅਨਮੋਲ ਦੀ ਗਾਇਕੀ ਦਾ ਅਨੰਦ ਮਾਣ ਰਹੀ ਹੈ।


ਪਹਿਲਾਂ ਕਵਿਤਾ ਗੀਤ ਗਾਉਂਦੀ ਹੈ ਪਰ ਉਹਨਾਂ ਨੂੰ ਕੁਝ ਖਾਸ ਰਿਸਪਾਂਸ ਨੂੰ ਮਿਲ ਪਾਉਂਦਾ ਪਰ ਜਦੋਂ ਹੀ ਕਰਮਜੀਤ ਅਨਮੋਲ ਦੀ ਐਂਟਰੀ ਹੁੰਦੀ ਹੈ ਸਾਰੇ ਰੌਲਾ ਪਾ ਦਿੰਦੇ ਹਨ। ਕਿਉਂਕਿ ਉਹ ਅਦਾਕਾਰ ਤਾਂ ਕਮਾਲ ਦੇ ਹਨ ਪਰ ਗਾਇਕੀ ‘ਚ ਵੀ ਉਹਨਾਂ ਦਾ ਕੋਈ ਮੁਕਾਬਲਾ ਨਹੀਂ। ਇਹ ਵੀਡੀਓ ਮਜ਼ਾਕ ਦੇ ਤੌਰ ‘ਤੇ ਬਣਾਇਆ ਗਿਆ ਹੈ ਪਰ ਦਰਸ਼ਕਾਂ ਵੱਲੋਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

ਹੋਰ ਵੇਖੋ :ਮੀਕਾ ਸਿੰਘ ਦੀ ਗਾਇਕੀ ਹੀ ਨਹੀਂ ਦਿਲ ਵੀ ਹੈ ਖੂਬਸੂਰਤ, ਗਰੀਬ ਬੱਚਿਆਂ ਨਾਲ ਖਾਂਦੇ ਦਿਖੇ ਖਾਣਾ, ਦੇਖੋ ਵੀਡੀਓ

 

View this post on Instagram

 

@mindotaseeldarni shoot start

A post shared by Karamjit Anmol (@karamjitanmol) on


ਫਿਲਮ ਦੀ ਗੱਲ ਕਰੀਏ ਤਾਂ ਮਿੰਦੋ ਤਸੀਲਦਾਰਨੀ ਫਿਲਮ ਦੀ ਕਹਾਣੀ ਅਵਤਾਰ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਵਤਾਰ ਸਿੰਘ ਹੀ ਕਰ ਰਹੇ ਹਨ।ਫਿਲਮ ਮਿੰਦੋ ਤਸੀਲਦਾਰਨੀ 28 ਜੂਨ ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।ਫਿਲਮ ‘ਚ ਕਰਮਜੀਤ ਅਨਮੋਲ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।ਫਿਲਮ ਨੂੰ ਕਰਮਜੀਤ ਅਨਮੋਲ ਪ੍ਰੋਡਿਊਸ ਕਰ ਰਹੇ ਹਨ।ਫਿਲਮ ‘ਚ ਗਾਇਕ ਹਰਭਜਨ ਸ਼ੇਰਾ ਵੀ ਕਾਫੀ ਲੰਬੇ ਸਮੇਂ ਬਾਅਦ ਫ਼ਿਲਮੀ ਦੁਨੀਆਂ ‘ਚ ਆਪਣਾ ਡੈਬਿਊ ਕਰਦੇ ਨਜ਼ਰ ਆਉਣਗੇ।

‘ਮਿੰਦੋ ਤਸੀਲਦਾਰਨੀ’ ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ

singer Harbhajan shera debut with karamjit anmol movie Mindo taseeldarni

‘ਮਿੰਦੋ ਤਸੀਲਦਾਰਨੀ’ ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ : ਕਰਮਜੀਤ ਅਨਮੋਲ ਦੀ ਆਉਣ ਵਾਲੀ ਫਿਲਮ ‘ਮਿੰਦੋ ਤਸੀਲਦਾਰਨੀ’ ਦਾ ਸ਼ੂਟ ਕੁਝ ਸਮੇਂ ਪਹਿਲਾਂ ਸ਼ੁਰੂ ਹੋ ਚੁੱਕਿਆ ਹੈ। ਸੈੱਟ ਤੋਂ ਕਈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਫਿਲਮ ‘ਚ ਕਰਮਜੀਤ ਅਨਮੋਲ ਦੇ ਨਾਲ ਕਵਿਤਾ ਕੌਸ਼ਿਕ ਲੀਡ ਰੋਲ ‘ਚ ਹਨ। ਪਰ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਉਹ ਇਹ ਕਿ ਇਸ ਫਿਲਮ ਰਾਹੀਂ ਗਾਇਕ ਹਰਭਜਨ ਸ਼ੇਰਾ ਪੰਜਾਬੀ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਕਰਮਜੀਤ ਅਨਮੋਲ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਜਿਸ ‘ਚ ਉਹਨਾਂ ਦਾ ਨਾਲ ਹਰਭਜਨ ਸ਼ੇਰਾ ਨਜ਼ਰ ਆ ਰਹੇ ਹਨ।

Last day of Voice of Punjab Season 9 Voting! Have you voted yet? Click here, if Not.

 

View this post on Instagram

 

On set @mindotaseeldarni

A post shared by Karamjit Anmol (@karamjitanmol) on


ਦੱਸ ਦਈਏ ਹਰਭਜਨ, ਸ਼ੇਰਾ ਮੁੱਖ ਮੋੜ ਕੇ, ਕਹਿੰਦੇ ਨੇ ਨੈਣਾਂ ਤੇਰੇ ਕੋਲ ਰਹਿਣਾ, ਤੂੰ ਸਾਡਾ ਨਹੀਂ, ਆਜਾ ਵੇ ਮਾਹੀਆ, ਸਾਨੂੰ ਦਰਦਾਂ ਦੀ ਦੇ ਜਾ ਤੂੰ ਦਵਾ, ਵਰਗੇ ਕਈ ਸੁਪਰਹਿੱਟ ਗਾਣੇ ਦੇ ਚੁੱਕੇ ਹਨ। ਪਰ ਪਿਛਲੇ ਕਾਫੀ ਸਮੇਂ ਤੋਂ ਹਰਭਜਨ ਸ਼ੇਰ ਚਰਚਾ ‘ਚ ਨਹੀਂ ਹਨ। ਕੁਝ ਸਮਾਂ ਪਹਿਲਾਂ ਕਰਮਜੀਤ ਅਨਮੋਲ ਨੇ ਹੀ ਇੱਕ ਵੀਡੀਓ ਸਾਂਝਾਂ ਕੀਤਾ ਸੀ, ਜਿਸ ‘ਚ ਉਹਨਾਂ ਹਰਭਜਨ ਸ਼ੇਰਾ ਦੀ ਜਲਦ ਵੱਡੀ ਵਾਪਸੀ ਦੇ ਸੰਕੇਤ ਦਿੱਤੇ ਸੀ। ਹੁਣ ਹਰਭਜਨ ਸ਼ੇਰਾ ਦੀ ਵਾਪਸੀ ਪੰਜਾਬੀ ਫ਼ਿਲਮਾਂ ‘ਚ ਹੋਣ ਜਾ ਰਹੀ ਹੈ।

ਹੋਰ ਵੇਖੋ : ਕਰਮਜੀਤ ਅਨਮੋਲ ਨਾਲ ਗਾਇਕ ਹਰਭਜਨ ਸ਼ੇਰਾ , ਕੀ ਹੋਣ ਵਾਲਾ ਹੈ ਖਾਸ , ਦੇਖੋ ਵੀਡੀਓ

 

View this post on Instagram

 

Wid @harbhajan Shera & Karamraj karma

A post shared by Karamjit Anmol (@karamjitanmol) on

ਹੋਰ ਵੇਖੋ : ਨਿੰਜਾ ਨੇ ਫਿਲਮ ‘ਦੂਰਬੀਨ’ ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਇਹ ਖਾਸ ਤਸਵੀਰਾਂ
ਮਿੰਦੋ ਤਸੀਲਦਾਰਨੀ ਫਿਲਮ ਦੀ ਕਹਾਣੀ ਅਵਤਾਰ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਵਤਾਰ ਸਿੰਘ ਹੀ ਕਰ ਰਹੇ ਹਨ।ਫਿਲਮ ਮਿੰਦੋ ਤਸੀਲਦਾਰਨੀ 28 ਜੂਨ ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।ਫਿਲਮ ‘ਚ ਕਰਮਜੀਤ ਅਨਮੋਲ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।ਫਿਲਮ ਨੂੰ ਕਰਮਜੀਤ ਅਨਮੋਲ ਪ੍ਰੋਡਿਊਸ ਕਰ ਰਹੇ ਹਨ।

ਕਰਮਜੀਤ ਅਨਮੋਲ ਨਾਲ ਗਾਇਕ ਹਰਭਜਨ ਸ਼ੇਰਾ , ਕੀ ਹੋਣ ਵਾਲਾ ਹੈ ਖਾਸ , ਦੇਖੋ ਵੀਡੀਓ

Karamjit Anmol With harbhajan Shera

ਕਰਮਜੀਤ ਅਨਮੋਲ ਨਾਲ ਗਾਇਕ ਹਰਭਜਨ ਸ਼ੇਰਾ , ਕੀ ਹੋਣ ਵਾਲਾ ਹੈ ਖਾਸ , ਦੇਖੋ ਵੀਡੀਓ : ਪੰਜਾਬੀ ਫਿਲਮ ਜਗਤ ਦੇ ਮੰਝੇ ਹੋਏ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਜਿਹੜੇ ਆਪਣੇ ਯਾਰਾਂ ਦੋਸਤਾਂ ਨਾਲ ਅਕਸਰ ਹੀ ਮਿਲਦੇ ਰਹਿੰਦੇ ਨੇ ਅਤੇ ਆਪਣੇ ਸ਼ੋਸ਼ਲ ਮੀਡੀਆ ਰਾਹੀਂ ਦਰਸ਼ਕਾਂ ਨਾਲ ਵੀ ਮਿਲਾਉਂਦੇ ਰਹਿੰਦੇ ਹਨ। ਉਹਨ ਹੁਣੇ ਜੇ ਤਾਜ਼ਾ ਵੀਡੀਓ ਅਪਲੋਡ ਕੀਤਾ ਹੈ ਜਿਸ ‘ਚ ਕਰਮਜੀਤ ਅਨਮੋਲ ਨਾਲ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਸ਼ੇਰਾ ਦਿਖਾਈ ਦੇ ਰਹੇ ਹਨ। ਹਰਭਜਨ ਸ਼ੇਰਾ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਸੰਗੀਤਕ ਦੁਨੀਆ ‘ਚ ਮਸ਼ਹੂਰ ਗੀਤ ਗਾ ਰਹੇ ਹਨ ਪਰ ਇਹ ਵੀ ਦੱਸਣ ਯੋਗ ਹੈ ਕਿ ਕੁੱਝ ਸਮੇਂ ਤੋਂ ਹਰਭਜਨ ਸ਼ੇਰਾ ਦਾ ਕੋਈ ਗਾਣਾ ਰਿਲੀਜ਼ ਨਹੀਂ ਹੋਇਆ ਹੈ।

https://www.instagram.com/p/BrovibdBJku/

ਇਸ ਵੀਡੀਓ ‘ਚ ਕਰਮਜੀਤ ਅਨਮੋਲ ਨੇ ਹਰਭਜਨ ਸ਼ੇਰਾ ਦਾ ਤਾਰੂਫ ਉਹਨਾਂ ਦੇ ਗਾਣੇ ਨਾਲ ਹੀ ਦਿੱਤਾ ਹੈ। ਕਰਮਜੀਤ ਅਨਮੋਲ ਨੇ ਖੁਲਾਸਾ ਕੀਤਾ ਹੈ ਕਿ ਜਲਦ ਹੀ ਹਰਭਜਨ ਸ਼ੇਰਾ ਦੇ ਨਵੇਂ ਗੀਤ ਆਉਣ ਵਾਲੇ ਹਨ। ਇੰਨ੍ਹਾਂ ਹੀ ਨਹੀਂ ਉਹਨਾਂ ਦਾ ਕਹਿਣਾ ਕਿ ਹਰਭਜਨ ਸ਼ੇਰਾ ਜਲਦ ਹੀ ਫ਼ਿਲਮਾਂ ‘ਚ ਵੀ ਨਜ਼ਰ ਆ ਸਕਦੇ ਹਨ।

ਹੋਰ ਪੜ੍ਹੋ : ਜਾਣੋ ਹੁਣ ਤੱਕ ਕਿਵੇਂ ਰਿਹਾ ਸੁਪਰਸਟਾਰ ਬੱਬੂ ਮਾਨ ਦੇ ਫ਼ਿਲਮੀ ਸਫ਼ਰ ਦਾ ਗ੍ਰਾਫ

‘ਕਹਿੰਦੇ ਨੇ ਨੈਣਾਂ ਤੇਰੇ ਕੋਲ ਰਹਿਣਾ, ਤੂੰ ਸਾਡਾ ਨਹੀਂ, ਆਜਾ ਵੇ ਮਾਹੀਆ, ਸਾਨੂੰ ਦਰਦਾਂ ਦੀ ਦੇ ਜਾ ਤੂੰ ਦਵਾ, ਮੁੱਖ ਮੋੜ ਕੇ‘ ਜਿਹੇ ਅਨੇਕਾਂ ਸੁਪਰ ਹਿੱਟ ਗੀਤ ਦੇਣ ਵਾਲੇ ਸਟਾਰ ਗਾਇਕ ਹਰਭਜਨ ਸ਼ੇਰਾ ਕਰਮਜੀਤ ਅਨਮੋਲ ਨਾਲ ਕਾਫੀ ਲੰਬੇ ਸਮੇਂ ਬਾਅਦ ਇਸ ਵੀਡੀਓ ਰਾਹੀਂ ਲੋਕਾਂ ਦੇ ਸਿਰਮੁਖ ਹੋਏ ਹਨ। ਹਰਭਜਨ ਸ਼ੇਰਾ ਦੇ ਨਵੇਂ ਗਾਣੇ ਜਾਂ ਫਿਲਮ ਦਾ ਉਹਨਾਂ ਦੇ ਫੈਨਜ਼  ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੇਖਣਾ ਹੋਵੇਗਾ ਉਹ ਕਦੋਂ ਤੱਕ ਦਰਸ਼ਕਾਂ ਦੀ ਕਚਹਿਰੀ ‘ਚ ਆਪਣੇ ਪ੍ਰੋਜੈਕਟ ਨਾਲ ਪੇਸ਼ ਹੁੰਦੇ ਹਨ।