ਇਸ ਖੇਤਰ ‘ਚ ਕਰਮਜੀਤ ਅਨਮੋਲ ਦੇ ਪੁੱਤਰ ਨੇ ਹਾਸਲ ਕੀਤਾ ਦੂਜਾ ਸਥਾਨ, ਅਦਾਕਾਰ ਨੇ ਆਪਣੇ ਪੁੱਤਰ ਦੇ ਨਾਲ ਤਸਵੀਰ ਕੀਤੀ ਸਾਂਝੀ

Karamjit Anmol with son

ਕਰਮਜੀਤ ਅਨਮੋਲ (Karamjit Anmol) ਇੱਕ ਅਜਿਹੇ ਅਦਾਕਾਰ ਹਨ ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਪੰਜਾਬੀ ਇੰਡਸਟਰੀ ‘ਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ । ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ ਲਈ ਉਨ੍ਹਾਂ ਨੇ ਲੰਮਾ ਅਰਸਾ ਸੰਘਰਸ਼ ਕੀਤਾ ਹੈ । ਇਸੇ ਸੰਘਰਸ਼ ਦੀ ਬਦੌਲਤ ਹੀ ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ ‘ਚ ਕਾਮਯਾਬ ਹੋਏ ਹਨ । ਉਨ੍ਹਾਂ ਦੇ ਰਸਤੇ ‘ਤੇ ਚੱਲਦੇ ਹੋਏ ਉਨ੍ਹਾਂ ਦਾ ਪੁੱਤਰ (Son) ਵੀ ਆਪਣੇ ਕਾਲਜ ਟਾਈਮ ‘ਚ ਮੱਲਾਂ ਮਾਰ ਰਿਹਾ ਹੈ । ਆਪਣੇ ਲਖਤ-ਏ-ਜ਼ਿਗਰ ਪੁੱਤਰ ਅਰਮਾਨ ਅਨਮੋਲ (Armaan Anmol) ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।

karamjit Anmol
image From instagram

ਹੋਰ ਪੜ੍ਹੋ : ਜਦੋਂ ਜਾਨ੍ਹਵੀ ਕਪੂਰ ਦਾ ਪੂਜਾ ਨਾਂਅ ਦੀ ਕੁੜੀ ਨਾਲ ਹੋਇਆ ਝਗੜਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਮੇਰੇ ਪੁੱਤਰ ਅਰਮਾਨ ਅਨਮੋਲ ਨੇ ਜ਼ੋਨਲ ਯੂਥ ਫੈਸਟੀਵਲ ਦੌਰਾਨ ਪੰਜਾਬੀ ਸਕਿੱਟ ਜੋ ਕਿ ਐੱਸ ਡੀ ਕਾਲਜ ਚੰਡੀਗੜ੍ਹ ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਕਰਮਜੀਤ ਅਨਮੋਲ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਵਧਾਈ ਦਿੱਤੀ ਹੈ ।

Karamjit Anmol

ਫ਼ਿਲਮ ਡਾਇਰੈਕਟਰ ਸਮੀਪ ਕੰਗ ਨੇ ਵੀ ਇਸ ‘ਤੇ ਕਮੈਂਟ ਕਰਦੇ ਹੋਏ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ‘ਬਹੁਤ-ਬਹੁਤ ਮੁਬਾਰਕਾਂ ਭਾਜੀ, ਟੈਲੇਂਟਡ ਪਿਤਾ ਦਾ ਟੈਲੇਂਟਡ ਪੁੱਤਰ’ । ਇਸ ਤੋਂ ਇਲਾਵਾ ਸਚਿਨ ਆਹੁਜਾ ਨੇ ਵੀ ਕਰਮਜੀਤ ਅਨਮੋਲ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੇ ਪੁੱਤਰ ਨੂੰ ਆਸ਼ੀਰਵਾਦ ਵੀ ਦਿੱਤਾ ਹੈ ।

ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਕਰਮਜੀਤ ਅਨਮੋਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ਅਤੇ ਗਾਇਕੀ ਦੇ ਖੇਤਰ ‘ਚ ਵੀ ਨਾਮਣਾ ਖੱਟਿਆ । ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ । ਕਰਮਜੀਤ ਅਨਮੋਲ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਭਾਵੇਂ ਉਹ ਸੰਜੀਦਾ ਹੋਣ, ਕਾਮੇਡੀ, ਜਾਂ ਫਿਰ ਵਿਲੇਨ ਦਾ ਕਿਰਦਾਰ ਹੋਵੇ । ਹਰ ਕਿਰਦਾਰ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ । ਉਹ ਆਪਣੇ ਕਿਰਦਾਰ ਨੂੰ ਏਨੀਂ ਸੰਜੀਦਗੀ ਨਾਲ ਨਿਭਾਉਂਦੇ ਹਨ ਕਿ ਹਰ ਕਿਰਦਾਰ ਜੀਵੰਤ ਹੋ ਉੱਠਦਾ ਹੈ ।

 

ਜਾਣੋ ਕਿਸ ਦਿਨ ਰਿਲੀਜ਼ ਹੋਣ ਜਾ ਰਿਹਾ ਹੈ ਪੰਜਾਬੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਟ੍ਰੇਲਰ

ਪੰਜਾਬੀ ਗਾਇਕ ਅਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਏਨੀਂ ਦਿਨੀਂ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟਸ ਨੂੰ ਲੈ ਕੇ ਕਾਫੀ ਐਕਟਿਵ ਨੇ। ਉਹ ਬੈਕ ਟੂ ਬੈਕ ਫ਼ਿਲਮ ਰਿਲੀਜ਼ ਕਰ ਰਹੇ ਨੇ। ‘ਪਾਣੀ ‘ਚ ਮਧਾਣੀ’ ਫ਼ਿਲਮ ਦੀ ਸਫਲਤਾ ਤੋਂ ਬਾਅਦ ਉਹ ਆਪਣੀ ਅਗਲੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ Shava Ni Girdhari Lal ਨੂੰ ਲੈ ਕੇ ਆ ਰਹੇ ਨੇ। ਇਸ ਫ਼ਿਲਮ ਦੇ ਕਈ ਪੋਸਟਰ ਅੱਜ ਰਿਲੀਜ਼ ਕੀਤੇ ਗਏ ਨੇ। ਇਸ ਫ਼ਿਲਮ ਦੇ ਨਾਲ ਜੁੜੇ ਹੋਏ ਹਰ ਕਲਾਕਾਰ ਨੇ ਆਪਣੀ ਲੁੱਕ ਰਵੀਲ ਕਰਦੇ ਹੋਏ ਪੋਸਟਰ ਸ਼ੇਅਰ ਕੀਤੇ ਨੇ ਤੇ ਨਾਲ ਹੀ ਫ਼ਿਲਮ ਦੇ ਟ੍ਰੇਲਰ ਦੀ ਤਾਰੀਕ ਵੀ ਦੱਸੀ ਹੈ।

shava ni girdhari lal new poster

ਹੋਰ ਪੜ੍ਹੋ :ਸਲਮਾਨ ਦੇ ਪ੍ਰਸ਼ੰਸਕਾਂ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਸਿਨੇਮਾ ਹਾਲ ‘ਚ ਚਲਾਏ ਪਟਾਕੇ, ਅਦਾਕਾਰ ਨੇ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਕੀਤੀ ਇਹ ਖ਼ਾਸ ਅਪੀਲ

ਜੀ ਹਾਂ ਗਿੱਪੀ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਕਿਰਦਾਰ ਵਾਲਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੇਰੇ ਨਾਲ-ਨਾਲ ਚੱਲੇ ਨੀਂ ਗਿਰਧਾਰੀ ਲਾਲ…ਸ਼ਾਵਾ ਨੀਂ ਗਿਰਧਾਰੀ ਲਾਲ…’ ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਆ ਰਿਹਾ ਸਿਨੇਮਿਆਂ ‘ਚ ਗਿਰਧਾਰੀ ਲਾਲ ਜਿੰਗਲ ਬੈੱਲ- ਜਿੰਗਲ ਬੈੱਲ ਕਰਦਾ 17 ਦਸੰਬਰ ਨੂੰ….ਕ੍ਰਿਸਮਿਸ ‘ਤੇ ਗਾਹ ਪਊਗਾ’ ਨਾਲ ਹੀ ਉਨ੍ਹਾਂ ਫ਼ਿਲਮ ਦੀ ਬਾਕੀ ਸਟਾਰ ਕਾਸਟ ਨੂੰ ਵੀ ਟੈਗ ਕੀਤਾ ਹੈ। ਦੱਸ ਦਈਏ ਫ਼ਿਲਮ ਦਾ ਟ੍ਰੇਲਰ 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਉਤਸੁਕਤਾ ਬਿਆਨ ਕਰ ਰਹੇ ਨੇ।

ਹੋਰ ਪੜ੍ਹੋ : ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਦਾ ਨਵਾਂ ਗੀਤ ‘Sajna Vi Tur Jana’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

save pic of gippy grewal new movie shava ni gidhari lal

ਪੰਜਾਬੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦੀ ਸ਼ੂਟਿੰਗ ਇਸ ਸਾਲ ਸਤੰਬਰ ਮਹੀਨੇ ‘ਚ ਖਤਮ ਹੋਈ ਸੀ । ਇਸ ਫ਼ਿਲਮ ਨੂੰ ਖੁਦ ਗਿੱਪੀ ਗਰੇਵਾਲ ਹੀ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ, ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਰਾਣਾ ਰਣਬੀਰ, ਕਰਮਜੀਤ ਅਨਮੋਲ, ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ 1940 ਦੇ ਦਹਾਕੇ ਦੀ ਪੀਰੀਅਡ ਕਾਮੇਡੀ ਹੈ। ਇਸ ਫ਼ਿਲਮ ਦੀ ਕਹਾਣੀ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਨੇ ਮਿਲਕੇ ਲਿਖੀ ਹੈ ।  ‘ਸ਼ਾਵਾ ਨੀ ਗਿਰਧਾਰੀ ਲਾਲ’ ਅਗਲੇ ਮਹੀਨੇ ਯਾਨੀ ਕਿ 17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਕਾਕਾ ਕੌਤਕੀ ਦੇ ਦਿਹਾਂਤ ‘ਤੇ ਕਰਮਜੀਤ ਅਨਮੋਲ, ਬਿੰਨੂ ਢਿੱਲੋਂ ਸਣੇ ਕਈ ਅਦਾਕਾਰਾਂ ਨੇ ਜਤਾਇਆ ਦੁੱਖ

Karamjit-Anmol and kaka kautki

ਪੰਜਾਬੀ ਫਿਲਮ ਇੰਡਟਰੀ ਤੋਂ ਬੁਰੀ ਖਬਰ ਸਾਹਮਣੇ ਆਈ ਹੈ ਕਈ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਅਦਾਕਾਰਾ ਕਾਕਾ ਕੌਤਕੀ (Kaka Kautki) ਦਾ ਦਿਹਾਂਤ (Death) ਹੋ ਗਿਆ ਹੈ । ਉਹਨਾਂ ਦੀ ਮੌਤ ਤੇ ਕਈ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਅਦਾਕਾਰ ਬੀਨੂੰ ਢਿੱਲੋਂ (Binnu Dhillon) ਨੇ ਉਹਨਾਂ ਦੀ ਮੌਤ ਤੇ ਦੁੱਖ ਜਤਾਉਂਦੇ ਹੋਏ ਆਪਣੇ ਇੰਸਟਾਗ੍ਰਾਮ ਤੇ ਦੁੱਖ ਪ੍ਰਗਟ ਕੀਤਾ ਹੈ । ਇਸੇ ਤਰ੍ਹਾਂ ਗੁਰਨਾਮ ਭੁੱਲਰ ਤੇ ਐਮੀ ਵਿਰਕ ਨੇ ਵੀ ਉਸ ਦੀ ਮੌਤ ਤੇ ਦੁੱਖ ਜਤਾਇਆ ਹੈ ।

Kaka Kautki
image From instagram

ਹੋਰ ਪੜ੍ਹੋ : ਆਲੀਆ ਭੱਟ ਦੀ ਫੈਨ ਜਦੋਂ ਉਸ ਨੂੰ ਵੇਖ ਕੇ ਉੱਚੀ-ਉੱਚੀ ਲੱਗ ਪਈ ਰੋਣ ਤਾਂ ਅਦਾਕਾਰਾ ਨੇ ਇਸ ਤਰ੍ਹਾਂ ਦਾ ਦਿੱਤਾ ਰਿਐਕਸ਼ਨ, ਵੀਡੀਓ ਵਾਇਰਲ

ਤੁਹਾਨੂੰ ਦੱਸ ਦਿੰਦੇ ਹਾਂ ਕਿ ਕਾਕਾ ਕੌਤਰੀ ਐਮੀ ਵਿਰਕ ਦੀਆਂ ਕਈ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਸਨ । ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਦਾ ਸੀ ।ਕਰਮਜੀਤ ਅਨਮੋਲ ਨੇ ਵੀ ਇਸ ਸਿਤਾਰੇ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

Kaka Kautki
image From instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਾਕਾ ਕੌਤਕੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ’
ਅਲਵਿਦਾ ਕਾਕਾ ਕੌਤਕੀ ਵੀਰ ਵਾਹਿਗੁਰੂ ਤੈਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ’।

ਇਸ ਤੋਂ ਇਲਾਵਾ ਪੰਂਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਕਾਕਾ ਕੌਤਕੀ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਕਾਕਾ ਕੌਤਕੀ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ ਜਾਂ ਫਿਰ ਕਾਮੇਡੀ ਜਾਂ ਫਿਰ ਖਲਨਾਇਕ ਦਾ ਕਿਰਦਾਰ ਹੋਵੇ । ਉਨ੍ਹਾਂ ਦੀ ਮੌਤ ਕਿਵੇਂ ਹੋਈ, ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ ਹੈ ।

 

View this post on Instagram

 

A post shared by Binnu Dhillon (@binnudhillons)

Kaka Kautki passes away due to heart attack; Punjabi artistes express their condolences

In shocking news on November 26th, renowned Punjabi actor Kaka Kautki has taken his heavenly abode. The actor is said to have suffered from a heart attack which is also the cause of the death.

Kaka Kautki has contributed with numerous Punjabi blockbuster films. His last screen appearance was ‘Puaada’ alongwith Ammy Virk and Sonam Bajwa.

kaka kautki with ammy virk
Image Source: Instagram

He has also appeared in films like –Sufna, Surkhi Bindi, Qismat 2, Guddiyan Patole and many others. Numerous artistes of the Punjabi industry showered condolences after hearing the heart breaking news of Kaka Kautki’s demise.

Meanwhile, the actor will also be seen in Sher Bagga and Lekh which are yet to be released in the theaters.

“ਅਲਵਿਦਾ ਕਾਕਾ ਕੌਤਕੀ ਵੀਰ ਵਾਹਿਗੁਰੂ ਤੈਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ RIP” wrote Karamjit Anmol.

inside image of kaka kautki
Image Source: Instagram

Raghveer Boli sharing the picture of Kaka Kautki write, “ਯਕੀਨ ਨੀ ਹੋ ਰਿਹਾ ਯਰ 😞
ਕਾਕੇ ਬਾਈ ਆ ਕੌਤਕ ਕੋਈ ਵਧੀਆ ਨੀ ਕੀਤਾ ਤੂੰ😞😥ਅਜੇ ਤਾਂ ਭਰਾਵਾ ਇੰਨਾ ਕੰਮ ਕਰਨਾ ਸੀ 😥
ਬਹੁਤ ਹੱਸਮੁੱਖ ਨੇਕ ਰੂਹ ਸਾਨੂੰ ਛੱਡਕੇ ਚਲੀ ਗਈ 🙏🏻
ਵਾਹਿਗੁਰੂ ਆਤਮਾਂ ਨੂੰ ਸ਼ਾਂਤੀ ਦੇਣ ਬਾਈ 🙏🏻🙏🏻
#Rip #Kakakautki

ALSO READ: Why the younger adults more prone to health diseases? How can you fight for it in young age

Gurnam Bhullar also shared a heartfelt note for the actor.

kaka kautki died
Image Source: Instagram

Everyone in the industry, as well as his fans, has been taken aback by the news. His final rites will be performed at the Kharar Cremation Ground, according to reports.

ਜਦੋਂ ਕਰਮਜੀਤ ਅਨਮੋਲ ਫ਼ਿਲਮ ਦੇ ਸੈੱਟ ’ਤੇ ਲੈ ਕੇ ਆਏ ਮੇਥੀ ਵਾਲੀਆਂ ਰੋਟੀਆਂ ਤੇ ਚਿੱਬੜਾਂ ਦੀ ਚਟਨੀ

Gippy Grewal

ਗਿੱਪੀ ਗਰੇਵਾਲ (Gippy Grewal) ਏਨੀਂ ਦਿਨੀਂ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਵਿੱਚ ਕਾਫੀ ਬਿਜੀ ਹਨ । ਗਿੱਪੀ ਨੇ ਫਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦੇ ਸੈੱਟ ਤੋਂ ਇੱਕ ਬਹੁਤ ਹੀ ਖ਼ਾਸ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਗਿੱਪੀ ਗਰੇਵਾਲ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਸਮੇਤ ਟੀਮ ਦੇ ਹੋਰ ਮੈਂਬਰ ਦਿਖਾਈ ਦੇ ਰਹੇ ਹਨ । ਇਸ ਵੀਡੀਓ ਵਿੱਚ ਗਿੱਪੀ ਗਰੇਵਾਲ (Gippy Grewal)  ਆਪਣੀ ਫ਼ਿਲਮ ਦੇ ਹਰ ਟੀਮ ਮੈਂਬਰ ਦੀ ਡਾਈਟ ਦੱਸਦੇ ਹਨ । ਇਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਕਰਮਜੀਤ ਅਨਮੋਲ ਆਪਣੇ ਘਰ ਤੋਂ ਮੇਥੀ ਵਾਲੀਆਂ ਰੋਟੀਆਂ ਤੇ ਚਿੱਬੜਾਂ ਦੀ ਚਟਨੀ ਲੈ ਕੇ ਆਏ ਸਨ ।

Gippy Grewal
Pic Courtesy: Instagram

ਹੋਰ ਪੜ੍ਹੋ :

ਇਸ ਵਜ੍ਹਾ ਕਰਕੇ ਨੀਰੂ ਬਾਜਵਾ ਨੂੰ ਆਪਣੇ ਪਿਤਾ ਦੇ ਇਸ ਤਰ੍ਹਾਂ ਦੇ ਮਿਹਣਿਆਂ ਦਾ ਕਰਨਾ ਪੈਂਦਾ ਸੀ ਸਾਹਮਣਾ

Gippy Grewal-min
Pic Courtesy: Instagram

ਜਿਹੜੀ ਕਿ ਬਹੁਤ ਹੀ ਵਧੀਆ ਸੀ । ਇਸ ਦੇ ਨਾਲ ਹੀ ਗਿੱਪੀ (Gippy Grewal)  ਆਪਣੇ ਪ੍ਰਸ਼ੰਸਕਾਂ ਨੂੰ ਪੁੱਛਦੇ ਹਨ ਕਿ ਤੁਹਾਡੇ ਵਿੱਚੋਂ ਚਿੱਬੜਾਂ ਦੀ ਚਟਨੀ ਕਿਸ ਕਿਸ ਬੰਦੇ ਨੇ ਖਾਧੀ ਹੈ । ਇਸ ਦੇ ਨਾਲ ਹੀ ਗਿੱਪੀ ਆਪਣੇ ਪ੍ਰਸ਼ੰਸਕਾਂ ਤੋਂ ਚਿੱਬੜਾਂ ਦੀ ਚਟਨੀ ਦੀ ਰੈਸਿਪੀ ਵੀ ਪੁੱਛਦੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗਿੱਪੀ ਦੀ ਫਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦੀ ਸ਼ੂਟਿੰਗ ਹਾਲ ਹੀ ਵਿੱਚ ਸ਼ੁਰੂ ਹੋਈ ਹੈ । ਇਸ ਫ਼ਿਲਮ ਦਾ ਐਲਾਨ ਅਕਤੂਬਰ ਦੇ ਅੰਤ ਵਿੱਚ ਕੀਤਾ ਗਿਆ ਸੀ । ਇਸ ਫਿਲਮ ਰਾਹੀਂ ਵਿਕਾਸ ਵਸ਼ਿਸ਼ਟ ਨਿਰਦੇਸ਼ਕ ਦੇ ਤੌਰ ਤੇ ਡੈਬਿਊ ਕਰੇਗਾ।

ਗਿੱਪੀ ਗਰੇਵਾਲ (Gippy Grewal)  ਤੇ ਤਨੂੰ ਗਰੇਵਾਲ ਫਿਲਮ ਵਿੱਚ ਮੁੱਖ ਭੂਮਿਕਾਵਾਂ ਨਿਭਾਉਣਗੇ ਤੇ ਕਰਮਜੀਤ ਅਨਮੋਲ, ਰਾਜ ਧਾਲੀਵਾਲ ਸਮੇਤ ਹੋਰ ਕਈ ਕਲਾਕਾਰ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ । ਗਿੱਪੀ ਗਰੇਵਾਲ ਨੇ ਯਾਰ ਮੇਰਾ ਤਿਤਲੀਆਂ ਵਾਰਗਾ ਨੂੰ ਪ੍ਰੋਡਿਊਸ ਕਰਨ ਦਾ ਫੈਸਲਾ ਕੀਤਾ ਹੈ। ਜਿਵੇਂ ਕਿ ਨਿਰਮਾਤਾਵਾਂ ਦੁਆਰਾ ਪਹਿਲਾਂ ਹੀ ਖੁਲਾਸਾ ਕੀਤਾ ਗਿਆ ਹੈ, ਇਹ ਫਿਲਮ ਸਾਲ 2022 ਵਿੱਚ ਰਿਲੀਜ਼ ਹੋਵੇਗੀ । ਇਸ ਫਿਲਮ ਨੂੰ ਨਰੇਸ਼ ਕਥੂਰੀਆ ਨੇ ਲਿਖਿਆ ਹੈ ਅਤੇ ਇਸ ਨੂੰ ਹੰਬਲ ਮੋਸ਼ਨ ਪਿਕਚਰਜ਼ ਦੇ ਲੇਬਲ ਹੇਠ ਪੇਸ਼ ਕੀਤਾ ਜਾਵੇਗਾ। ਹੈਪੀ ਰਾਏਕੋਟੀ, ਜਤਿੰਦਰ ਸ਼ਾਹ, ਮਿਕਸ ਸਿੰਘ ਅਤੇ ਹੋਰ ਫਿਲਮ ਦੇ ਗਾਣੇ ਤਿਆਰ ਕਰ ਰਹੇ ਹਨ ।

ਸਤਿੰਦਰ ਸੱਤੀ, ਦਰਸ਼ਨ ਔਲਖ ਅਤੇ ਕਈ ਹੋਰ ਕਲਾਕਾਰਾਂ ਦੀਆਂ ਅੱਖਾਂ ਹੋਈਆਂ ਨਮ, ਪੋਸਟ ਪਾ ਕੇ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ‘ਤੇ ਜਤਾਇਆ ਦੁੱਖ

satinder satti, darshan aulkha and many other pay tribute gurmeet bawa's death

ਅੱਜ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ਦੇ ਨਾਲ ਗਾਇਕੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ।  ਲੰਮੀ ਹੇਕ ਲਈ ਜਾਣੀ ਜਾਂਦੀ ਗੁਰਮੀਤ ਬਾਵਾ ਕਰੀਬ 77 ਸਾਲ ਦੀ ਉਮਰ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ (Punjabi singer Gurmeet Bawa dies)। ਉਨ੍ਹਾਂ ਦੀ ਮੌਤ ਦੀ ਖਬਰ ਤੋਂ ਬਾਅਦ ਪੰਜਾਬੀ ਗਾਇਕੀ ਦੇ ਖੇਤਰ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਆਮ ਜਨਤ ਤੋਂ ਲੈ ਕੇ ਕਲਾਕਾਰਾਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਪੰਜਾਬੀ ਕਲਾਕਾਰ ਵੀ ਪੋਸਟ ਪਾ ਕੇ ਗੁਰਮੀਤ ਬਾਵਾ ਜੀ ਦੀ ਮੌਤ ਉੱਤੇ ਦੁੱਖ ਜਤਾ ਰਹੇ ਹਨ।

ਹੋਰ ਪੜ੍ਹੋ : ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਦਿਹਾਂਤ, ਪੰਜਾਬੀ ਮਿਊਜ਼ਿਕ ਜਗਤ ‘ਚ ਸੋਗ ਦੀ ਲਹਿਰ

satinder satti shared sad post for gumeet bawa's death

ਅਦਾਕਾਰਾ ਅਤੇ ਗਾਇਕਾ ਸਤਿੰਦਰ ਸੱਤੀ Satinder Satti ਨੇ ਮਰਹੂਮ ਗੁਰਮੀਤ ਬਾਵਾ ਜੀ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਪਹਿਲੀ ਵਾਰ ਮੈਨੂੰ ਬਾਵਾ ਅੰਕਲ ਦਾ ਫੋਨ ਆਇਆ ਕੇ ਅੰਮ੍ਰਿਤਸਰ ‘ਚ ਪ੍ਰੋਗਰਾਮ ਕਰਨਾ ਕਿਉਂਕਿ ਮੈਂ ਗਲੋਰੀ ਤੇ ਲਾਚੀ ਨੂੰ ਪਹਿਲਾਂ ਜਾਣਦੀ ਸੀ ਪਰ ਗੁਰਮੀਤ ਬਾਵਾ ਜੀ ਨੂੰ ਮਿਲਣ ਦਾ ਪਹਿਲਾ ਮੌਕਾ ਸੀ ਮੈਂ ਉਨ੍ਹਾਂ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਸੀ ਪ੍ਰੋਗਰਾਮ ਬਹੁਤ ਸੋਹਣਾ ਹੋਇਆ ਫਿਰ ਸਾਨੂੰ ਉਹ ਆਪਣੇ ਘਰ ਲੈ ਗਏ ਕਹਿੰਦੇ ਅੱਜ ਤੋਂ ਤੂੰ ਮੇਰੀ ਬੇਟੀ ਏ ਤੇ ਫਿਰ ਸਾਰੀ ਉਮਰ ਉਨ੍ਹਾਂ ਨੇ ਮੇਰੇ ਨਾਲ ਮਾਵਾਂ ਵਾਂਗ ਨਿਭਾਈ । ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਲੰਬੀ ਹੇਕ ਦੀ ਰਾਣੀ ਨਾਲ ਇਕ ਯੁੱਗ ਖਤਮ ਹੋ ਗਿਆ ਮਾਂ ਅਲਵਿਦਾ – ਸਤਿੰਦਰ ਸੱਤੀ’

ਹੋਰ ਪੜ੍ਹੋ : ਪੀਟੀਸੀ ਰਿਕਾਰਡਜ਼ ‘ਤੇ ਸਰਵਣ ਕਰੋ ਭਾਈ ਸਤਿੰਦਰਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ‘ਸੁਣਿਐ ਦੂਖ ਪਾਪ ਕਾ ਨਾਸੁ’, ਬਾਬਾ ਨਾਨਕ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ

inside image of karmjeet anmol posed sad post for gurmeet bawa's death

ਉੱਧਰ ਐਕਟਰ ਦਰਸ਼ਨ ਔਲਖ ਨੇ ਵੀ ਗੁਰਮੀਤ ਬਾਵਾ ਦੇ ਨਾਲ ਆਪਣੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ- ‘ਮੈਂ ਗੁਰਮੀਤ ਬਾਵਾ ਜੀ ਨੂੰ ਸੱਚੀ ਸ਼ਰਧਾਂਜਲੀ ਦਿੰਦਾ ਹਾਂ ਵਾਹਿਗੁਰੂ ਜੀ ਗੁਰਮੀਤ ਬਾਵਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਜੀ’ । ਐਕਟਰ ਕਰਮਜੀਤ ਬਾਵਾ ਨੇ ਵੀ ਪੋਸਟ ਪਾ ਕੇ ਗੁਰਮੀਤ ਬਾਵਾ ਜੀ ਦੇ ਦਿਹਾਂਤ ਉੱਤੇ ਦੁੱਖ ਜਤਾਇਆ ਹੈ। ਦੱਸ ਦਈਏ ਸਾਲ 2019 ‘ਚ ਲੋਕ ਗਾਇਕਾ ਗੁਰਮੀਤ ਕੌਰ ਬਾਵਾ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿੱਚ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਨਮਾਨ ਮਿਲਿਆ ਸੀ। ਗੁਰਮੀਤ ਬਾਵਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਐਵਾਰਡ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ‘ਰਾਸ਼ਟਰਪਤੀ ਪੁਰਸਕਾਰ’ ਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ‘ਪੰਜਾਬ ਗੌਰਵ’ ਪੁਰਸਕਾਰ ਵੀ ਮਿਲ ਚੁੱਕੇ ਹਨ। ਦੱਸ ਦਈਏ ਪਿਛਲੇ ਸਾਲ ਹੀ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਦਿਹਾਂਤ ਹੋ ਗਿਆ ਸੀ ।

ਮਹਿਤਾਬ ਵਿਰਕ ਦੀ ਡੈਬਿਊ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

mehtab virk shared the releasing date of his debut movie ni main sass kuttani

ਪੰਜਾਬੀ ਮਨੋਰੰਜਨ ਜਗਤ ਦੀ ਵੱਧਦੀ ਲੋਕਪ੍ਰਿਯਤਾ ਦੇ ਚੱਲਦੇ ਨਵੇਂ-ਨਵੇਂ ਵਿਸ਼ਿਆਂ ਉੱਤੇ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ। ਜਿਸਦੇ ਚੱਲਦੇ ਨਵੀਂ ਫ਼ਿਲਮਾਂ ਦੇ ਨਾਲ ਨਵੇਂ ਚਿਹਰੇ ਵੀ ਅਦਾਕਾਰੀ ਦੇ ਖੇਤਰ ‘ਚ ਸਾਹਮਣੇ ਆ ਰਹੇ ਹਨ। ਜੀ ਹਾਂ ਮਹਿਤਾਬ ਵਿਰਕ (Mehtab Virk ) ਜੋ ਕਿ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ (Ni Main Sass Kuttni) ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਣ ਵਾਲੇ ਹਨ। ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਹਨ।

ਹੋਰ ਪੜ੍ਹੋ :ਮੇਹਰ ਬੇਦੀ ਆਪਣੇ ਪਾਪਾ ਅੰਗਦ ਬੇਦੀ ਦੇ ਲਿਪਸਟਿਕ’ ਲਾ ਕੇ ਮੇਕਅੱਪ ਕਰਦੀ ਆਈ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਧੀ ਦਾ ਇਹ ਪਿਆਰਾ ਜਿਹਾ ਵੀਡੀਓ

inside image of mehta virk and nisha bano
image source- instagram

ਉਡੀਕ ਦੀਆਂ ਘੜੀਆਂ ਖਤਮ ਹੋ ਗਈ ਨੇ ਫ਼ਿਲਮ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਗਾਇਕ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਹ ਫ਼ਿਲਮ ਅਗਲੇ ਸਾਲ 4 ਫਰਵਰੀ ਨੂੰ ਰਿਲੀਜ਼ ਹੋਵੇਗੀ। ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਕੀ ਦੱਸੀਏ ਜੀ ਕੀ ਦੱਸੀਏ ਘਰ ਘਰ ਦੇ ਨੇ ਇਹ ਰੌਲੇ, ਲੱਖ ਸਮਝਾਇਆਂ ਸਮਝੇ ਨਾ ਮੇਰੀ ਮਾਂ ਨੂੰ ਮਾੜਾ ਬੋਲੇ, ਕਹਿੰਦੀ ਨੀ ਮੈਂ ਸੱਸ ਕੁੱਟਣੀ-ਕੁੱਟਣੀ ਸੰਦੂਖਾਂ ਅੋਲੇ !’ । ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਫ਼ਿਲਮ ਦੀ ਸਟਾਰ ਕਾਸਟ ਨੂੰ ਦੇ ਰਹੇ ਹਨ।

mehtab virk annoucned his debut movie ni main sass kuttni releasing date
image source- instagram

ਹੋਰ ਪੜ੍ਹੋ : ਬੁਆਏ ਫ੍ਰੈਂਡ ਗੁਰਬਕਸ਼ ਸਿੰਘ ਚਾਹਲ ਨੇ ਰੋਮਾਂਟਿਕ ਅੰਦਾਜ਼ ‘ਚ ਅਦਾਕਾਰਾ ਰੁਬੀਨਾ ਬਾਜਵਾ ਨੂੰ ਵਿਆਹ ਲਈ ਕੀਤਾ ਪ੍ਰਪੋਜ਼, ਕਲਾਕਾਰ ਇਸ ਜੋੜੀ ਨੂੰ ਦੇ ਰਹੇ ਨੇ ਵਧਾਈਆਂ

ਨੀ ਮੈਂ ਸੱਸ ਕੁੱਟਣੀ’ ਟਾਈਟਲ ਹੀ ਬਹੁਤ ਮਜ਼ੇਦਾਰ ਹੈ। ਜਿਸ ਕਰਕੇ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਸੀ। ਫ਼ਿਲਮ ਦਾ ਨਿਰਦੇਸ਼ਨ ਪ੍ਰਵੀਨ ਕੁਮਾਰ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਪੰਜਾਬੀ ਇੰਡਸਟਰੀ ਦੇ ਨਾਮਵਰ ਲੇਖ਼ਕ ਰਾਜੂ ਵਰਮਾ ਵੱਲੋਂ ਲਿਖੀ ਗਈ ਹੈ। ਬਨਵੈਤ ਫ਼ਿਲਮਜ਼ ਦੇ ਬੈਨਰ ਹੇਠ ਫ਼ਿਲਮ ਰਿਲੀਜ਼ ਕੀਤੀ ਜਾਵੇਗੀ। ਮੋਹਿਤ ਬਨਵੈਤ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਚਿਹਰੇ ਨਿਰਮਲ ਰਿਸ਼ੀ, ਨੀਸ਼ਾ ਬਾਨੋ, ਅਨਿਤਾ ਦੇਵਗਨ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ।


 

Harbhajan Mann finally announce the release date and official poster of his much-awaited movie ‘PR’

Harbhajan Mann has finally announced the release date of his upcoming movie– P.R. The release date for P.R has been announced by the actor recently through his social media accounts. The film will be released in theatres worldwide on May 13, 2022.

Image Source: Instagram

Harbhajan Mann took to his Instagram account, and shared a lengthy and detailed post about the same.

Let it be known that the audience is looking forward to Harbhajan Mann’s new film. But we’ll have to wait a little longer because this film won’t be released until next year.

Image Source: Instagram

Harbhajan Mann posted this on his Instagram account and captioned, ‘Today I am happy and proud to announce that the movie” PR “will be released on May 13, 2022. It will be released in cinemas all over the world. It’s not just my next film, it’s a film for all of you.’

ALSO READ: PTC Globe Moviez’s ‘Yes I Am Student’ starring Sidhu Moosewala- Mandy Takhar gets a massive opening

When it comes to Harbhajan Mann’s work, he has given the Punjabi industry many hit songs. He has also appeared in a number of Punjabi films.

Image Source: Instagram

Besides announcing the release date, the singer-actor also revealed that Harbhajan Mann and Manmohan Singh are collaborating almost after a decade for ‘P.R.’.

Delbar Arya, who will be seen opposite Mann in this film, will also be making her Pollywood debut. Kanwaljit Singh, Sardool Sikander, Amar Noorie, Karamjit Anmol, and many other talented actors also appear in the film.

ਹਾਸਿਆਂ ਦੇ ਰੰਗਾਂ ਨਾਲ ਭਰਿਆ ‘Paani Ch Madhaani’ ਦਾ ਟ੍ਰੇਲਰ ਹੋਇਆ ਰਿਲੀਜ਼, ਜਿੱਤੀ ਹੋਈ ਲਾਟਰੀ ਨੇ ਪਾਇਆ ਗਿੱਪੀ ਗਰੇਵਾਲ ਨੂੰ ਭੰਬਲਭੂਸੇ ‘ਚ, ਕੀ ਇੰਗਲੈਂਡ ‘ਚ ਗਿੱਪੀ ਦੀ ਟੀਮ ਲੱਭ ਪਾਏਗੀ ਗੁੰਮੀ ਹੋਈ ਲਾਟਰੀ ਨੂੰ?

Paani Ch Madhaani (Trailer) : ‘ਐਤਕੀਂ ਵੱਖਰੀ ਹੈ ਕਹਾਣੀ..ਪਾਈ ਐ ਪਾਣੀ ਵਿੱਚ ਮਧਾਣੀ’ ਜੀ ਹਾਂ ਇਹ ਟੈੱਗ ਲਾਈਨ ਆਉਣ ਵਾਲੀ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਉੱਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਲਓ ਜੀ ਉਡੀਕ ਦੀਆਂ ਘੜੀਆਂ ਖਤਮ ਹੋ ਗਈਆਂ ਨੇ ਤੇ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਸਟਾਰਰ ਫ਼ਿਲਮ ‘ਪਾਣੀ ‘ਚ ਮਧਾਣੀ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।

ਹੋਰ ਪੜ੍ਹੋ :  ਦਿਲਜੀਤ ਦੋਸਾਂਝ ਨੇ ਇਸ ਕਪਲ ਨੂੰ ਬੱਚਾ ਰੱਖਣ ਲਈ ਦਿੱਤੀ ਅਜਿਹੀ ਡੀਲ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

inside imge of neeru bajwa

ਜੇ ਗੱਲ ਕਰੀਏ 3 ਮਿੰਟ 6 ਸੈਕਿੰਡ ਦੇ ਟ੍ਰੇਲਰ ਦੀ ਤਾਂ ਉਸ ਵਿੱਚ ਦਰਸ਼ਕਾਂ ਨੂੰ ਇੱਕ ਬਿਹਤਰੀਨ ਫ਼ਿਲਮ ਦੇ ਸਾਰੇ ਹੀ ਰੰਗ ਮਿਲਣਗੇ। ਟ੍ਰੇਲਰ ਦੀ ਸ਼ੁਰੂਆਤ ਟੈਲੀਫੋਨ ਦੀ ਰਿੰਗ ਤੋਂ ਹੁੰਦੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਫ਼ਿਲਮ ਪੁਰਾਣੇ ਸਮੇਂ ਦੀ ਹੈ। ਜੀ ਹਾਂ ਇਸ ਫ਼ਿਲਮ ਦੀ ਕਹਾਣੀ 80 ਦੇ ਦਹਾਕੇ ਦੇ ਪੰਜਾਬ ਦੇ ਉੱਭਰਦੇ ਹੋਏ ਗਾਇਕ ਗੁੱਲੀ (ਯਾਨੀਕਿ ਗਿੱਪੀ ਗਰੇਵਾਲ) ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਗਾਇਕ ਗੁੱਲੀ ਆਪਣੇ ਸਾਥੀਆਂ ਦੇ ਨਾਲ ਮਿਲਕੇ ਅਖਾੜੇ ਲਗਾਉਂਦਾ ਹੈ ਤੇ ਆਪਣੇ ਘਰ ਦੀ ਬਹੁਤ ਹੀ ਮੁਸ਼ਕਿਲ ਦੇ ਨਾਲ ਰੋਟੀ-ਪਾਣੀ ਚਲਾਉਂਦਾ ਹੈ। ਫਿਰ ਉਹ ਆਪਣੀ ਗਾਇਕ ਮੰਡਲੀ ਨੂੰ ਕਾਮਯਾਬ ਬਨਾਉਣ ਲਈ ਮਹਿਲਾ ਸਿੰਗਰ ਨੂੰ ਸ਼ਾਮਿਲ ਕਰਦੇ ਨੇ, ਯਾਨੀਕਿ ਨੀਰੂ ਬਾਜਵਾ ਦੀ ਐਂਟਰੀ ਹੁੰਦੀ ਹੈ। ਉਸ ਤੋਂ ਬਾਅਦ ਕੰਮ ਵਧੀਆ ਚੱਲਣ ਲੱਗ ਜਾਂਦਾ ਹੈ ਤੇ ਗੁੱਲੀ ਨੂੰ ਇੰਗਲੈਂਡ ਤੋਂ ਅਖਾੜਾ ਲਗਾਉਣ ਦੀ ਪੇਸ਼ਕਸ਼ ਆਉਂਦੀ ਹੈ,ਤੇ ਗੁੱਲੀ ਆਪਣੀ ਟੀਮ ਦੇ ਨਾਲ ਇੰਗਲੈਂਡ ਪਹੁੰਚ ਜਾਂਦਾ ਹੈ। ਕਹਾਣੀ ‘ਚ ਇੱਕ ਦਿਲਚਸ਼ਪ ਮੋੜ ਉਦੋਂ ਆਉਂਦਾ ਹੈ ਜਦੋਂ ਗੁੱਲੀ ਨੂੰ ਪਤਾ ਚੱਲਦਾ ਹੈ ਕਿ ਉਸਦੀ 21 ਲੱਖ ਦੀ ਲਾਟਰੀ ਨਿਕਲ ਗਈ ਹੈ, ਪਰ ਪਾਣੀ ‘ਚ ਮਧਾਣੀ ਉਦੋ ਪੈ ਜਾਂਦੀ ਹੈ ਜਦੋਂ ਗੁੱਲੀ ਨੂੰ ਯਾਦ ਆਉਂਦਾ ਹੈ ਕਿ ਲਾਟਰੀ ਵਾਲਾ ਕੋਟ ਤਾਂ ਉਨ੍ਹਾਂ ਨੇ ਇੰਗਲੈਂਡ ਵਾਲੇ ਭਿਖਾਰੀ ਨੂੰ ਦੇ ਦਿੱਤਾ ਹੈ। ਹੁਣ ਦਰਸ਼ਕਾਂ ਨੂੰ ਸਿਨੇਮਾ ਘਰਾਂ ‘ਚ ਜਾ ਕੇ ਦੇਖਣਾ ਪਵੇਗਾ ਕਿ 21 ਲੱਖ ਦੀ ਲਾਟਰੀ ਲੱਭਣ ਲਈ ਗਿੱਪੀ ਯਾਨੀ ਕਿ ਗੁੱਲੀ ਆਪਣੀ ਟੀਮ ਦੇ ਨਾਲ ਮਿਲਕੇ ਕਿਹੜੇ-ਕਿਹੜੇ ਪਾਪੜ ਵੇਲਦਾ ਹੈ।

inside image of gippy grewal and his team

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦਾ ਪਾਰਟੀ ਸੌਂਗ ‘Lalkaare’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੇ ਨਾਲ ਭੰਗੜੇ ਪਾਉਂਦੇ ਆ ਰਹੇ ਨੇ ਨਜ਼ਰ

ਹਾਸਿਆਂ ਦੇ ਰੰਗਾਂ ਨਾਲ ਭਰਿਆ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਫ਼ਿਲਮ ਵਿੱਚ ਗਿੱਪੀ ਤੇ ਨੀਰੂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਾਰਬੀ ਸੰਘਾ,ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ  ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਵਿਜੇ ਕੁਮਾਰ ਅਰੋੜਾ ਅਤੇ ਫ਼ਿਲਮ ਦੀ ਕਹਾਣੀ ਨਾਮੀ ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆ ਨੇ ਲਿਖੀ ਹੈ । ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਮਨੀ ਧਾਲੀਵਾਲ, ਸੰਨੀ ਰਾਜ, ਡਾ. ਪ੍ਰਭਜੋਤ ਸਿੰਘ ਸਿੱਧੂ । ਇਹ ਫ਼ਿਲਮ 4 ਨਵੰਬਰ ਯਾਨੀਕਿ ਦੀਵਾਲੀ ਵਾਲੇ ਦਿਨ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।

 

 

 

 

‘Paani Ch Madhani’: Gippy Grewal and Karamjit Anmol will take on the ‘old-age’ look

Gippy Grewal has planned our year by announcing his numerous projects in the works. ‘Paani Ch Madhani,‘ starring Gippy Grewal and Neeru Bajwa, is one of the most anticipated films, with a November 4th theatrical release. Gippy Grewal and the film’s producers are keeping their fans updated before the film’s release.

Image Source: Instagram

Recently, Gippy Grewal has dropped one such picture on his social media accounts which left everyone awestruck.

We had no idea Gippy Grewal and Karamjit Anmol would look so different in the picture. Both actors can be seen with grey beards, which explains their old-age look in the upcoming film ‘Paani Ch Madhani.’ Now it will be interesting to see Gippy Grewal and Karamjit Anmol play such distinct characters in their upcoming film.

Image Source: Instagram

Paani Ch Madhani is written by Naresh Kathooria whereas directed by Vijay Kumar Arora. Apart from this Gippy Grewal has numerous others projects lined up.

ALSO READ: ਗੁਰਬਾਜ਼ ਗਰੇਵਾਲ ਨਾਲ ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਵੀਡੀਓ

Image Source: Instagram

Also while sharing the picture with Karamjit Anmol, Gippy Grewal informed that his upcoming song ‘Bandook’ from the album ‘Limited Edition’ will be out on October 6th under Humble Music.