Here Is Why Gagan Kokri Is Excited For PTC Punjabi Film Awards 2019

Here Is Why Gagan Kokri Is Excited For PTC Punjabi Film Awards 2019

Punjabi singer turned actor Gagan Kokri is popular for songs like ‘9 To 5’, ‘Laavan Tere Naal’, ‘Blessings Of Baapu’ among other hit songs. The singer is also famous for his role in the movie ‘Laatu’, which was his debut Punjabi movie.

‘Laatu’ has been nominated for the upcoming PTC Punjabi Film Awards 2019, and Gagan took down to his Facebook to share his joy. He expressed his immense joy with a heartfelt caption, telling his experience of the movie and what ‘Laatu’ movie is for him.

He added, the Laatu has been nominated for most of the categories, and this movie means a lot to him. He has further requested for the audience to vote for him, if they liked him in the movie or the most deserving will win it.

On the workfront, he will next be seen in ‘Yaara Ve’ along with Monica Gill, Yuvraj Hans, and Raghveer Boli. ‘Yaara Ve’ will release on April 5.

 

ਯੋਗਰਾਜ ਸਿੰਘ ਨੇ ਗਗਨ ਕੋਕਰੀ ਲਈ ਕੀਤੀ ਅਰਦਾਸ 

ਗਗਨ ਕੋਕਰੀ ਦੀ ਫਿਲਮ ‘ਲਾਟੂ’ 16  ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਤੇ ਕੋਕਰੀ ਇਸ ਫਿਲਮ ਦੀ ਸ਼ੋਸਲ ਮੀਡੀਆ ‘ਤੇ ਖੂਬ ਪ੍ਰਮੋਸ਼ਨ ਕਰ ਰਹੇ ਹਨ । ਕੋਕਰੀ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਹੜ ਯੋਗਰਾਜ ਸਿੰਘ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਗਗਨ ਕੋਕਰੀ ਨੂੰ ਫਿਲਮ ਲਾਟੂ ਦੀ ਸਫਲਤਾ ਲਈ ਦੁਆਵਾਂ ਦਿੰਦੇ ਹੋਏ ਨਜ਼ਰ ਆ ਰਹੇ ਹਨ ।

Gagan Kokri, Yograj Singh
Gagan Kokri, Yograj Singh

ਯੋਗਰਾਜ ਇਸ ਵੀਡਿਓ ਵਿੱਚ ਕਹਿੰਦੇ ਹਨ ਕਿ ਗਗਨ ਕੋਕਰੀ ਉਹਨਾਂ ਦੇ ਪੁੱਤਰ ਵਰਗੇ ਹਨ ਤੇ ਉਹ ਮਾਲਕ ਅੱਗੇ ਅਰਦਾਸ ਕਰਦੇ ਹਨ ਕਿ ਉਸ ਦੀ ਫਿਲਮ ਲਾਟੂ ਸੂਪਰ ਡੂਪਰ ਹਿੱਟ ਹੋਵੇ ਤਾਂ ਜੋ ਗਗਨ ਕੋਕਰੀ ਪੰਜਾਬੀ ਫਿਲਮ ਇੰਡਸਟਰੀ ਦਾ ਸੂਪਰ ਸਟਾਰ ਬਣ ਜਾਵੇ । ਗਗਨ ਕੋਕਰੀ ਦੀ ਫਿਲਮ ‘ਲਾਟੂ’ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਉਹਨਾਂ ਦੇ ਨਾਲ ਕਰਮਜੀਤ ਅਨਮੋਲ ਅਤੇ ਪੋਲੀਵੁੱਡ ਦੇ ਹੋਰ ਕਈ ਵੱਡੇ ਕਲਾਕਾਰ ਆ ਰਹੇ ਹਨ ।

https://www.instagram.com/p/BpqPeMvlunW/

ਫਿਲਮ ਦੀ ਕਹਾਣੀ ਉਸ ਸਮੇਂ ਦੀ ਹੈ ਜਦੋਂ ਕਈ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਨਹੀਂ ਸੀ ਪਹੁੰਚੀ । ਲਾਟੂ ਫਿਲਮ ਵਿੱਚ ਗਗਨ ਕੋਕਰੀ ਜਿੱਥੇ ਆਪਣੇ ਪਿਆਰ ਨੂੰ ਪਾਉਣ ਲਈ ਸੰਘਰਸ਼ ਕਰਦੇ ਹੋਏ ਨਜ਼ਰ ਆਉਣਗੇ ਉੱਥੇ ਆਪਣੇ ਪਿੰਡ ਵਿੱਚ ਬਿਜਲੀ ਦੀ ਸਪਲਾਈ ਲਿਆਉਣ ਲਈ ਭ੍ਰਿਸ਼ਟ ਅਧਿਕਾਰੀਆਂ ਨਾਲ ਲੜਦੇ ਹੋਏ ਵੀ ਦਿਖਾਈ ਦੇਣਗੇ ।ਫਿਲਮ ਲਾਟੂ ਨੂੰ ਹਿੱਟ ਬਣਾਉਣ ਲਈ ਗਗਨ ਕੋਕਰੀ ਪੂਰਾ ਜ਼ੋਰ ਲਗਾ ਰਹੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਉਹਨਾਂ ਦਾ ਲਗਾਇਆ ਜ਼ੋਰ ਉਹਨਾਂ ਦੇ ਕਰੀਅਰ ਦਾ ਲਾਟੂ ਜਗਾਉਂਦਾ ਹੈ ਜਾ ਨਹੀਂ ।

ਗਗਨ ਕੋਕਰੀ ਦਾ ਜਗਿਆ ‘ਲਾਟੂ’, ਹੋਇਆ ਚਾਨਣ ਦੇਖੋ ਕਿਸ ਤਰ੍ਹਾਂ 

ਮਾਨਵ ਸ਼ਾਹ ਵੱਲੋਂ ਨਿਰਦੇਸ਼ਤ ਕੀਤੀ ਗਈ ਫਿਲਮ ‘ਲਾਟੂ’ ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ । ਇਹ ਟ੍ਰੇਲਰ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ ਕਿਉਂਕਿ ਇਸ ਦੇ ਲਾਂਚ ਹੁੰਦੇ ਹੀ ਯੂ ਟਿਉਬ ਤੇ ਇਸ ਦੇ ਵੀਵਰਜ਼ ਦੀ ਗਿਣਤੀ ਹਜਾਰਾਂ ਵਿੱਚ ਪਹੁੰਚ ਗਈ ਹੈ । ਇਸ ਟ੍ਰੇਲਰ ਵਿੱਚ ਪੁਰਾਣੇ ਪੰਜਾਬ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹੀ ਨਹੀਂ ਇਸ ਟ੍ਰੇਲਰ ਵਿੱਚ ਪੰਜਾਬੀਆਂ ਦੀ ਸੋਚ ਅਤੇ ਅਣਖ ਨੂੰ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਵੇਖੋ : ਡ੍ਰੀਮ ਗਰਲ ਹੇਮਾ ਮਾਲਿਨੀ ਨੇ ਪੰਜਾਬੀਆਂ ਪ੍ਰਤੀ ਫਿਰ ਵਿਖਾਇਆ ਪਿਆਰ

ਪਰ ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਅਣਖ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ । ਇਸ ਟ੍ਰੇਲਰ ਵਿੱਚ ਉਹਨਾਂ ਦਿਨਾਂ ਦੀ ਯਾਦ ਦਿਵਾਈ ਗਈ ਹੈ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਬਿਜਲੀ ਨਹੀਂ ਸੀ ਆਈ । ਜਿਨ੍ਹਾਂ ਪਿੰਡਾਂ ਵਿੱਚ ਬਿਜਲੀ ਆ ਗਈ ਸੀ ਉਹ ਲੋਕ ਕਿਸ ਤਰ੍ਹਾਂ ਇਸ ਤੇ ਮਾਣ ਕਰਦੇ ਸਨ ਤੇ ਕਿਸੇ ਘਰ ਵਿੱਚ ਬਿਜਲੀ ਹੋਣਾ ਮਾਣ ਦੀ ਗੱਲ ਮੰਨਿਆ ਜਾਂਦਾ ਸੀ ।ਪਰ ਇਸ ਦੇ ਨਾਲ ਹੀ ਕੁੜੀ ਮੁੰਡੇ ਦੇ ਪਿਆਰ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ  ਤੇ ਮੁੰਡਾ ਆਪਣੇ ਪਿਆਰ ਨੂੰ ਪਾਉਣ ਲਈ ਆਪਣੇ ਪਿੰਡ ਵਿੱਚ ਬਿਜਲੀ ਲੈ ਕੇ ਆਉਂਦਾ ਹੈ ।

ਹੋਰ ਵੇਖੋ :ਚੀਨ ‘ਚ ਰਾਣੀ ਮੁਖਰਜੀ ਦੀ ਫਿਲਮ ‘ਹਿਚਕੀ’ ਨੇ ਤੋੜੇ ਕਮਾਈ ਦੇ ਰਿਕਾਰਡ

Gagan Kokri
Gagan Kokri

ਘਰ ਵਿੱਚ ਲਾਟੂ ਜਗਾਉਣ ਲਈ ਉਸ ਨੂੰ ਕਈ ਲੋਕਾਂ ਨਾਲ ਟਾਕਰਾ ਕਰਨਾ ਪੈਂਦਾ ਹੈ । ਇਸ ਦੇ ਨਾਲ ਹੀ ਫਿਲਮ ਵਿੱਚ ਸਰਕਾਰੀ ਦਫਤਰਾਂ ਵਿੱਚ ਫੈਲੇ ਭ੍ਰਿਸਟਾਚਾਰ ਨੂੰ ਵੀ ਬਿਆਨ ਕੀਤਾ ਗਿਆ ਹੈ। ਇਸ ਫਿਲਮ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਰਕਾਰੀ ਬਾਬੂ ਆਮ ਲੋਕਾਂ ਨੂੰ ਉਲਝਾਈ ਰੱਖਦੇ ਹਨ ।ਇਸ ਫਿਲਮ ਵਿੱਚ ਕਮੇਡੀ ਦਾ ਤੜਕਾ ਵੀ ਲਗਾਇਆ ਗਿਆ ਹੈ । ਟ੍ਰੇਲਰ ਨੂੰ ਦੇਖਕੇ ਲੱਗਦਾ ਹੈ ਕਿ ਇਹ ਫਿਲਮ ਲੋਕਾਂ ਨੂੰ ਖੂਬ ਪਾਸੰਦ ਆਵੇਗੀ । ਇਸ ਫਿਲਮ ਵਿੱਚ ਮੁੱਖ ਭੂਮੀਕਾ ਵਿੱਚ ਗਗਨ ਕੋਕਰੀ, ਕਰਮਜੀਤ ਅਨਮੋਲ, ਅਦਿਤੀ ਸ਼ਰਮਾ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਹੋਰ ਕਈ ਵੱਡੇ ਕਲਾਕਾਰ ਦਿਖਾਈ ਦੇਣਗੇ