ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਬੋਰਵੈੱਲ ‘ਚ ਡਿੱਗਿਆ ਬੱਚਾ ਫ਼ਤਿਹਵੀਰ ਸਹੀ ਸਲਾਮਤ ਬਾਹਰ ਨਿਕਲ ਆਵੇ-ਲਖਵਿੰਦਰ ਵਡਾਲੀ

Fatehveer fall in borewell 65 hours Lakhwinder wadali pray for him

ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਬੋਰਵੈੱਲ ‘ਚ ਡਿੱਗਿਆ ਬੱਚਾ ਫ਼ਤਿਹਵੀਰ ਸਹੀ ਸਲਾਮਤ ਬਾਹਰ ਨਿਕਲ ਆਵੇ-ਲਖਵਿੰਦਰ ਵਡਾਲੀ: ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ 2 ਸਾਲਾ ਬੱਚਾ ਫ਼ਤਿਹਵੀਰ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ।ਤਕਰੀਬਨ 65 ਘੰਟੇ ਦਾ ਸਮਾਂ ਬੀਤ ਚੁੱਕਾ ਹੈ ਤੇ ਅਜੇ ਵੀ ਫਤਿਹਵੀਰ ਨੂੰ ਬਚਾਉਣ ਲਈ ਰੈਸਕਿਊ ਟੀਮਾਂ ਦੇ ਹੱਥ ਖਾਲੀ ਹਨ।ਹਰ ਵਿਅਕਤੀ ਦੀਆਂ ਅੱਖਾਂ ਫਤਿਹਵੀਰ ਨੂੰ ਉਡੀਕ ਰਹੀਆਂ ਹਨ। ਭਾਵੇ ਕਿ ਅੱਜ ਸਵੇਰੇ 5 ਵਜੇ ਰੈਸਕਿਊ ਆਪ੍ਰੇਸ਼ਨ ਰੁਕ ਗਿਆ ਸੀ, ਪਰ ਲੋਕਾਂ ਦੀ ਮਦਦ ਨਾਲ ਇੱਕ ਵਾਰ ਫਿਰ ਫਤਿਹ ਨੂੰ ਬਚਾਉਣ ਲਈ ਆਪ੍ਰੇਸ਼ਨ ਚਾਲੂ ਕਰ ਦਿੱਤਾ ਗਿਆ ਹੈ।Fatehveer fall in borewell 65 hours Lakhwinder wadali pray for him

ਜਿੱਥੇ ਦੁਨੀਆਂ ਭਰ ‘ਚ ਫਤਿਹਵੀਰ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਪੰਜਾਬੀ ਇੰਡਸਟਰੀ ਵੀ ਉਸ ਦੀ ਸਲਾਮਤੀ ਲਈ ਅਰਦਾਸਾਂ ‘ਚ ਲੱਗੀ ਹੋਈ ਹੈ। ਗਾਇਕ ਲਖਵਿੰਦਰ ਵਡਾਲੀ ਨੇ ਸ਼ੋਸ਼ਲ ਮੀਡੀਆ ‘ਤੇ ਫਤਿਹਵੀਰ ਲਈ ਅਰਦਾਸ ਕਰਦੇ ਹੋਏ ਲਿਖਿਆ ਹੈ “ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਬੋਰਵੈਲ ‘ਚ ਡਿੱਗਿਆ ਬੱਚਾ ਫ਼ਤਿਹਵੀਰ ਸਹੀ ਸਲਾਮਤ ਬਾਹਰ ਨਿਕਲ ਆਵੇ ਅਤੇ ਉਸਦੇ ਪਰਿਵਾਰ ਸਮੇਤ ਫ਼ਤਿਹਵੀਰ ਲਈ ਅਰਦਾਸਾਂ ਕਰ ਰਹੇ ਹਰ ਵਿਅਕਤੀ ਨੂੰ ਖੁਸ਼ੀ ਮਿਲੇ!!!!! ਲਖਵਿੰਦਰ ਵਡਾਲੀ”।

ਹੋਰ ਵੇਖੋ : ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਫਤਿਹਵੀਰ ਲਈ ਅਨਮੋਲ ਗਗਨ ਮਾਨ ਨੇ ਵੀ ਕੀਤੀ ਅਰਦਾਸ

Fatehveer fall in borewell 65 hours Lakhwinder wadali pray for him
Fatehveer fall in borewell 65 hours Lakhwinder wadali pray for him

 


ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ। ਉਮੀਦਾਂ ਟੁੱਟ ਰਹੀਆਂ ਹਨ ਪਰ ਹਰ ਕਿਸੇ ਨੂੰ ਚਮਤਕਾਰ ਦਾ ਇੰਤਜ਼ਾਰ ਹੈ। ਮਾਂ ਉਸ ਦੀਆਂ ਕਿਲਕਾਰੀਆਂ ਸੁਣਨ ਨੂੰ ਬੇਹਾਲ ਹੈ। ਆਮ ਲੋਕਾਂ ਦੇ ਵੀ ਹੰਝੂ ਨਿਕਲ ਰਹੇ ਹਨ। ਪੂਰਾ ਦੇਸ਼ ਫਤਿਹ ਲਈ ਅਰਦਾਸ ਕਰ ਰਿਹਾ ਹੈ।

ਦੂਜਿਆਂ ‘ਚ ਕਮੀਆਂ ਕੱਢਣ ਵਾਲਿਆਂ ਨੂੰ ਸ਼ਾਇਰੀ ਰਾਹੀਂ ਲਖਵਿੰਦਰ ਵਡਾਲੀ ਦੀ ਨਸੀਹਤ

Singer Lakhwinder Wadali poetry new viral video Instagram

ਦੂਜਿਆਂ ‘ਚ ਕਮੀਆਂ ਕੱਢਣ ਵਾਲਿਆਂ ਨੂੰ ਸ਼ਾਇਰੀ ਰਾਹੀਂ ਲਖਵਿੰਦਰ ਵਡਾਲੀ ਦੀ ਨਸੀਹਤ : ਸੰਗੀਤਕ ਘਰਾਣੇ ਦੇ ਵਾਰਿਸ ਲਖਵਿੰਦਰ ਵਡਾਲੀ ਜਿਹੜੇ ਆਪਣੀ ਸ਼ਾਨਦਾਰ ਅਤੇ ਸਾਫ ਸੁਥਰੀ ਗਾਇਕੀ ਨਾਲ ਤਾਂ ਪ੍ਰਸੰਸ਼ਕਾਂ ਦਾ ਦਿਲ ਜਿੱਤਦੇ ਹਨ ਪਰ ਸ਼ੋਸ਼ਲ ਮੀਡੀਆ ‘ਤੇ ਸ਼ਾਇਰੀ ਰਾਹੀਂ ਬੜਾ ਹੀ ਪਿਆਰਾ ਸੰਦੇਸ਼ ਵੀ ਦੇ ਰਹੇ ਹਨ। ਲਖਵਿੰਦਰ ਵਡਾਲੀ ਨੇ ਸ਼ੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਉਹ ਖ਼ੂਬਸੂਰਤ ਸ਼ਾਇਰੀ ਦੇ ਬੋਲ ਸਾਂਝੇ ਕਰ ਰਹੇ ਹਨ। ਇਸ ਸ਼ਾਇਰੀ ਰਾਹੀਂ ਉਹ ਕਹਿ ਰਹੇ ਹਨ ਕਿ ਜਿਹੜੇ ਲੋਕ ਦੂਜਿਆਂ ‘ਤੇ ਉਂਗਲਾਂ ਚੁੱਕਦੇ ਹਨ ਉਹਨਾਂ ਨੂੰ ਆਪਣੇ ਵੱਲ ਵੀ ਧਿਆਨ ਦੇਣ ਦੀ ਜ਼ਰੂਰ ਹੈ। ਜਿਹੜੇ ਦੂਜਿਆਂ ਨੂੰ ਬੁਰਾ ਕਹਿੰਦੇ ਹਨ ਉਹਨਾਂ ਨੂੰ ਆਪਣੇ ਅੰਦਰ ਵੀ ਝਾਤ ਮਾਰਨੀ ਚਾਹੀਦੀ ਹੈ।

 

View this post on Instagram

 

Arrz kitta.. Sunke zra. #lakhwinderwadali

A post shared by Lakhwinder Wadali (@lakhwinderwadaliofficial) on

ਹੋਰ ਵੇਖੋ : ਮੁੰਬਈ ਦੀਆਂ ਸੜਕਾਂ ‘ਤੇ ਆਟੋ ਦੀ ਸਵਾਰੀ ਦੇ ਨਜ਼ਾਰੇ ਲੈ ਰਹੇ ਨੇ ਕਰਮਜੀਤ ਅਨਮੋਲ, ਦੇਖੋ ਵੀਡੀਓ

ਉਹਨਾਂ ਦੇ ਇਸ ਵੀਡੀਓ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਪਣੀ ਸੁਰੀਲੀ ਅਵਾਜ਼ ‘ਚ ਬਹੁਤ ਸਾਰੇ ਸੁਪਰਹਿੱਟ ਗੀਤ ਦੇਣ ਵਾਲੇ ਲਖਵਿੰਦਰ ਵਡਾਲੀ ਇਹਨਾਂ ਸੱਤਰਾਂ ਨਾਲ ਇੱਕ ਵਧੀਆ ਸੰਦੇਸ਼ ਸਮਾਜ ਨੂੰ ਦੇ ਰਹੇ ਹਨ। ਥੋੜੇ ਸਮਾਂ ਪਹਿਲਾਂ ਹੀ ਲਖਵਿੰਦਰ ਵਡਾਲੀ ਆਪਣਾ ਨਵਾਂ ਗੀਤ ਤਮੰਨਾ ਲੈ ਕੇ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਸੀ ਜਿਸ ਨੂੰ ਬਹੁਤ ਪਸੰਦ ਕੀਤਾ ਗਿਆ ਹੈ।

ਲਖਵਿੰਦਰ ਵਡਾਲੀ ਦਾ ਨਵਾਂ ਗੀਤ ‘ਤਮੰਨਾ’ ਪੀਟੀਸੀ ਪੰਜਾਬੀ ‘ਤੇ ਪੀਟੀਸੀ ਚੱਕਦੇ ‘ਤੇ ਹੋਇਆ ਰਿਲੀਜ਼ ,ਦੇਖੋ ਵੀਡੀਓ

lakhwinder wadali 's latest song Tammana exclucive released on PTC punjabi and PTC chakkde

ਲਖਵਿੰਦਰ ਵਡਾਲੀ ਦਾ ਨਵਾਂ ਗੀਤ ‘ਤਮੰਨਾ’ ਪੀਟੀਸੀ ਪੰਜਾਬੀ ‘ਤੇ ਪੀਟੀਸੀ ਚੱਕਦੇ ‘ਤੇ ਹੋਇਆ ਰਿਲੀਜ਼ ,ਦੇਖੋ ਵੀਡੀਓ : ਪੰਜਾਬ ਦੇ ਸਭ ਤੋਂ ਵੱਡੇ ਸੰਗੀਤਕ ਘਰਾਣੇ ਦੇ ਵਾਰਿਸ ਲਖਵਿੰਦਰ ਵਡਾਲੀ ਦਾ ਨਵਾਂ ਗੀਤ ਤਮੰਨਾ ਪੀਟੀਸੀ ਨੈੱਟਵਰਕ ਦੇ ਚੈਨਲਜ਼ ‘ਤੇ ਐਕਸਕਲਿਉਸਿਵਲੀ ਰਿਲੀਜ਼ ਹੋ ਚੁੱਕਿਆ ਹੈ। ਸਰੋਤੇ ਲਖਵਿੰਦਰ ਵਡਾਲੀ ਦੇ ਇਸ ਪਿਆਰੇ ਗੀਤ ਦਾ ਅਨੰਦ ਮਾਣ ਰਹੇ ਹਨ। ਲਖਵਿੰਦਰ ਵਡਾਲੀ ਦੇ ਇਸ ਰੋਮਾਂਟਿਕ ਗੀਤ ਦੇ ਬੋਲ ਉਦਾਰ ਨੇ ਲਿਖੇ ਹਨ।

 

View this post on Instagram

 

‪Tamanna is out on PTC punjabi. Check Full video at 5 pm on YouTube too. ‬#teampollywood #music #Brandnewsong #lakhwinderwadali

A post shared by Lakhwinder Wadali (@lakhwinderwadaliofficial) on


ਤਮੰਨਾ ਗੀਤ ਦਾ ਮਿਊਜ਼ਿਕ Cheetah ਵੱਲੋਂ ਦਿੱਤਾ ਗਿਆ ਹੈ। ਵੀਡੀਓ ਨੂੰ ਪਰਮੋਦ ਸ਼ਰਮਾ ਰਾਣਾ ਵੱਲੋਂ ਤਿਆਰ ਕੀਤੀ ਗਈ ਹੈ। ਲਖਵਿੰਦਰ ਵਡਾਲੀ ਜ਼ਿਆਦਾਤਰ ਰੋਮਾਂਟਿਕ ਗੀਤ ਤੇ ਸੈਡ ਗੀਤ ਵਾਲਾ ਜੌਨਰ ਸੁਣਨ ਮਿਲਦਾ ਹੈ। ਲਖਵਿੰਦਰ ਵਡਾਲੀ ਵੱਲੋਂ ਗਾਏ ਗੀਤਾਂ ਨੂੰ ਹਮੇਸ਼ਾਂ ਹੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।
ਯੂ ਟਿਊਬ ‘ਤੇ ਉਹਨਾਂ ਦਾ ਇਹ ਗਾਣਾ ਸ਼ਾਮ 5 ਵਜੇ ਰਿਲੀਜ਼ ਕੀਤਾ ਜਾਣਾ ਹੈ।ਵੀਡੀਓ ‘ਚ ਲਖਵਿੰਦਰ ਵਡਾਲੀ ਦੀ ਬਹੁਤ ਸੋਹਣੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਅਤੇ ਗਾਣੇ ਦਾ ਲੋਕੇਸ਼ਨ ਵੀ ਕਾਫੀ ਸ਼ਾਨਦਾਰ ਹੈ।ਲਖਵਿੰਦਰ ਵਡਾਲੀ ਨੇ ਇੱਕ ਵੀਡੀਓ ਸਾਂਝਾ ਕਰਕੇ ਗਾਣੇ ਬਾਰੇ ਅਤੇ ਆਪਣੀ ਟੀਮ ਦਾ ਧੰਨਵਾਦ ਵੀ ਕੀਤਾ ਹੈ।

ਹੋਰ ਵੇਖੋ :  ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਕੇਸਰੀ ਰੰਗ ‘ਚ ਰੰਗੇ ਅਕਸ਼ੈ ਕੁਮਾਰ ਨੇ ਪਾਏ ਖੂਬ ਭੰਗੜੇ, ਦੇਖੋ ਵੀਡੀਓ

 

View this post on Instagram

 

‪Tamanna is out on PTC punjabi. Check Full video at 5 pm on YouTube too. ‬#music #lakhwinderwadali #pollywood

A post shared by Lakhwinder Wadali (@lakhwinderwadaliofficial) on


ਲਖਵਿੰਦਰ ਵਡਾਲੀ ਦੀ ਗਾਇਕੀ ਦਾ ਲੋਹਾ ਬਾਲੀਵੁੱਡ ਤੋਂ ਪੰਜਾਬੀ ਇੰਡਸਟਰੀ ਤੱਕ ਹਰ ਕੋਈ ਮੰਨਦਾ ਹੈ। ਕਈ ਸੁਪਰਹਿੱਟ ਗਾਣੇ ਦੇਣ ਵਾਲੇ ਲਖਵਿੰਦਰ ਵਡਾਲੀ ਦੇ ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਮੀਂਹ ਦੇ ਬਾਵਜੂਦ ਵੀ ਰਾਜਸਥਾਨ ਦੇ ਟਿੱਬਿਆਂ ‘ਚ ਲਖਵਿੰਦਰ ਵਡਾਲੀ ਨੇ ਲਗਾਇਆ ਅਖਾੜਾ, ਦੇਖੋ ਵੀਡੀਓ

Lakhwinder Wadali live stage show Rajasthan Jaisalmer desert rain performance

ਮੀਂਹ ਦੇ ਬਾਵਜੂਦ ਵੀ ਰਾਜਸਥਾਨ ਦੇ ਟਿੱਬਿਆਂ ‘ਚ ਲਖਵਿੰਦਰ ਵਡਾਲੀ ਨੇ ਲਗਾਇਆ ਅਖਾੜਾ, ਦੇਖੋ ਵੀਡੀਓ : ਸੰਗੀਤਕ ਘਰਾਣੇ ਦੇ ਵਾਰਿਸ ਲਖਵਿੰਦਰ ਵਡਾਲੀ ਜਿੰਨ੍ਹਾਂ ਦੀ ਸ਼ਾਨਦਾਰ ਗਾਇਕੀ ਦੇ ਚਰਚੇ ਦੇਸ਼ ਭਰ ‘ਚ ਹੁੰਦੇ ਹਨ। ਬਾਲੀਵੁੱਡ ਤੋਂ ਲੈ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਚੰਗਾ ਨਾਮ ਬਣਾਉਣ ਵਾਲੇ ਲਖਵਿੰਦਰ ਵਡਾਲੀ ਪਿਛਲੇ ਦਿਨੀ ਰਾਜਸਥਾਨ ਦੇ ਜੈਸਲਮੇਰ ਦੇ ਟਿੱਬਿਆਂ ‘ਚ ਅਖਾੜਾ ਲਗਾਉਣ ਪਹੁੰਚੇ ਸਨ, ਜਿਸ ਦੀਆਂ ਤਸਵੀਰਾਂ ਲਖਵਿੰਦਰ ਵਡਾਲੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।


ਵੀਡੀਓ ‘ਚ ਲਖਵਿੰਦਰ ਵਡਾਲੀ ਰੇਤ ਦੇ ਟਿੱਬਿਆਂ ‘ਚ ਸ਼ੋਅ ਤੋਂ ਪਹਿਲਾਂ ਸਟੇਜ ਅਤੇ ਪੰਡਾਲ ਦੀਆਂ ਤਸਵੀਰਾਂ ਦਿਖਾਉਂਦੇ ਨਜ਼ਰ ਆ ਰਹੇ ਹਨ। ਅਤੇ ਨਾਲ ਹੀ ਇਸ ਨਵੇਂ ਅਨੁਭਵ ਬਾਰੇ ਦੱਸ ਰਹੇ ਹਨ। ਇੰਨ੍ਹਾਂ ਹੀ ਨਹੀਂ ਰਾਤ ਦੇ ਸ਼ੋਅ ਦੀਆਂ ਤਸਵੀਰਾਂ ਵੀ ਲਖਵਿੰਦਰ ਵਡਾਲੀ ਨੇ ਸਾਂਝੀਆਂ ਕੀਤੀਆਂ ਹਨ, ਜਿਸ ‘ਚ ਲਖਵਿੰਦਰ ਵਡਾਲੀ ਮੀਂਹ ਦੇ ਬਾਵਜੂਦ ਵੀ ਦਰਸ਼ਕਾਂ ਦਾ ਆਪਣੀ ਗਾਇਕੀ ਰਾਹੀਂ ਮਨੋਰੰਜਨ ਕਰ ਰਹੇ ਹਨ। ਲਖਵਿੰਦਰ ਵਡਾਲੀ ਨੇ ਵੀਡੀਓ ਦੀ ਕੈਪਸ਼ਨ ਲ ‘ਚ ਜੈਸਲਮੇਰ ਦੀ ਜਨਤਾ ਦਾ ਧੰਨਵਾਦ ਵੀ ਕੀਤਾ ਹੈ ਜੋ ਬਾਰਿਸ਼ ਦੇ ਬਾਵਜੂਦ ਉਹਨਾਂ ਨੂੰ ਅਰਾਮ ਨਾਲ ਸੁਣ ਰਹੇ ਹਨ। ਉਹਨਾਂ ਲਿਖਿਆ ਹੈ,”Tnx desert festival and Jaisalmer ki audience ka sach Main maza aa geya… Barish Main bhi aap ne mera saath diya. Tnx to all”.

ਹੋਰ ਵੇਖੋ : ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ

 

View this post on Instagram

 

Hi.! On sound check of Desert Festival #SAM #Jaisalmer #rajasthan

A post shared by Lakhwinder Wadali (@lakhwinderwadaliofficial) on


ਲਖਵਿੰਦਰ ਵਡਾਲੀ ਦਾ ਸੰਗੀਤ ਪ੍ਰਤੀ ਇਹ ਪਿਆਰ ਅਤੇ ਮੋਹ ਉਹਨਾਂ ਨੂੰ ਵਿਰਾਸਤ ‘ਚ ਮਿਲਿਆ ਹੈ। ਇਹਨਾਂ ਵੀਡੀਓਜ਼ ਰਾਹੀਂ ਉਹਨਾਂ ਦੀ ਮਿਊਜ਼ਿਕ ਪ੍ਰਤੀ ਲਗਨ ਅਤੇ ਜੁੜਾਵ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਵੇਂ ਮੀਂਹ ਆਵੇ ਭਾਵੇਂ ਤੂਫ਼ਾਨ ਉਹਨਾਂ ਨੂੰ ਲਾਈਵ ਗਾਉਣ ਤੋਂ ਕੁਝ ਨਹੀਂ ਰੋਕ ਸਕਦਾ।

ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ

Lakhwinder Wadali as Participant in singing realty show

ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ :ਵਡਾਲੀ ਬ੍ਰਦਰਜ਼ ਪੰਜਾਬੀ ਸੰਗੀਤ ਦਾ ਬਹੁਤ ਵੱਡਾ ਘਰਾਣਾ ਜਿੰਨ੍ਹਾਂ ‘ਚ ਪੀੜੀਆਂ ਤੋਂ ਹੀ ਗਾਇਕੀ ਦਾ ਸਫ਼ਰ ਚਲਦਾ ਆ ਰਿਹਾ ਹੈ। ਇਸੇ ਘਰਾਣੇ ਦਾ ਬਹੁਤ ਵੱਡਾ ਨਾਮ ਹੈ ਲਖਵਿੰਦਰ ਵਡਾਲੀ ਜਿੰਨ੍ਹਾਂ ਦੀ ਰਗ ਰਗ ‘ਚ ਸੰਗੀਤ ਦੌੜਦਾ ਹੈ। ਲਖਵਿੰਦਰ ਵਡਾਲੀ ਦੇ ਦਾਦਾ ਜੀ ਠਾਕੁਰ ਦਾਸ ਵਡਾਲੀ ਅਤੇ ਚਾਚਾ ਅਤੇ ਪਿਤਾ ਪੂਰਣ ਚੰਦ ਵਡਾਲੀ ਪੰਜਾਬ ਦੀ ਕਲਾਸਿਕ ਗਾਇਕੀ ਦਾ ਸਭ ਤੋਂ ਵੱਡਾ ਨਾਮ ਕਹਿ ਸਕਦੇ ਹਾਂ। ਲਖਵਿੰਦਰ ਵਡਾਲੀ ਨੂੰ ਅੱਜ ਸੁਰਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ।


ਉਹਨਾਂ ਦੇ ਇਸ ਮੁਕਾਮ ‘ਤੇ ਪਹੁੰਚਣ ਪਿੱਛੇ ਦੀ ਮਿਹਨਤ ਨੂੰ ਇਹ ਵੀਡੀਓ ਸਾਫ ਦਰਸਾ ਰਿਹਾ ਹੈ ਜਿਸ ‘ਚ ਲਖਵਿੰਦਰ ਵਡਾਲੀ ਟੀਵੀ ਚੈੱਨਲ ਸਟਾਰ ਪਲੱਸ ਦੇ ਸਿੰਗਿੰਗ ਸ਼ੋਅ ‘ਚ ਪ੍ਰਤੀਭਾਗੀ ਦੇ ਤੌਰ ‘ਤੇ ਭਾਗ ਲੈ ਰਹੇ ਹਨ ਜਿੰਨ੍ਹਾਂ ਨੂੰ ਬਾਲੀਵੁੱਡ ਦੇ ਵੱਡੇ ਨਾਮ ਸ਼ਰੀਆ ਗੋਸ਼ਾਲ, ਸ਼ਾਨ, ਹਿਮੇਸ਼ ਰੇਸ਼ਮੀਆ ਅਤੇ ਸ਼ੰਕਰ ਮਹਾਦੇਵਨ ਵਰਗੇ ਵੱਡੇ ਗਾਇਕ ਜੱਜ ਕਰ ਰਹੇ ਹਨ।

 

View this post on Instagram

 

Last night at Bhopal concert… great audience.. Tnx for love & support.. ? #sufism #music #bollywood #lakhwinderwadali

A post shared by Lakhwinder Wadali (@lakhwinderwadaliofficial) on


ਹੋਰ ਵੇਖੋ : ਜਦੋਂ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਨੇ ਇਕੱਠਿਆਂ ਗਾਇਆ ‘ਯਾਮਹਾ’ ਗੀਤ , ਦੇਖੋ ਵੀਡੀਓ

ਇਹ ਵੀਡੀਓ 2009 ਦਾ ਹੈ ਜਦੋਂ ਲਖਵਿੰਦਰ ਵਡਾਲੀ ਹੋਰਾਂ ਨੇ ‘ਮਿਊਜ਼ਿਕ ਕਾ ਮਹਾਮੁਕਾਬਲਾ’ ਨਾਮ ਦੇ ਸਿੰਗਿੰਗ ਰਿਐਲਟੀ ਸ਼ੋਅ ‘ਚ ਭਾਗ ਲਿਆ ਸੀ।ਇਸ ਬਾਰੇ ਜਾਣਕਰੀ ਉਹਨਾਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਇਹ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਇਸ ‘ਚ ਲਖਵਿੰਦਰ ਵਡਾਲੀ ਮੀਕਾ ਸਿੰਘ ਦੀ ਟੀਮ ‘ਚ ਸਨ। ਲਖਵਿੰਦਰ ਵਡਾਲੀ ਨੇ ਕੈਪਸ਼ਨ ‘ਚ ਮੀਕਾ ਸਿੰਘ ਦਾ ਉਹਨਾਂ ‘ਚ ਸਪੋਰਟ ਕਰਨ ਲਈ ਧੰਨਵਾਦ ਵੀ ਕੀਤਾ ਹੈ।

 

View this post on Instagram

 

Merry Christmas to all?? #bollywood #music #sufism #lakhwinderwadali

A post shared by Lakhwinder Wadali (@lakhwinderwadaliofficial) on


ਲਖਵਿੰਦਰ ਵਡਾਲੀ ਦੀ ਸਖਤ ਮਿਹਨਤ ਸਦਕਾ ਜਿੰਨ੍ਹਾਂ ਮੁਕਾਬਲਿਆਂ ‘ਚ ਕਦੇ ਉਹ ਪ੍ਰਤੀਭਾਗੀ ਦੇ ਤੌਰ ‘ਤੇ ਹਿੱਸਾ ਲਿਆ ਕਰਦੇ ਸੀ ਅੱਜ ਅਜਿਹੇ ਗਾਇਕੀ ਦੇ ਮੁਕਾਬਲਿਆਂ ਨੂੰ ਖੁੱਦ ਜੱਜ ਕਰ ਰਹੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲਖਵਿੰਦਰ ਵਡਾਲੀ ਨੇ ਆਪਣੀ ਗਾਇਕੀ ਦੀ ਵਿਰਾਸਤ ਨੂੰ ਕਿਸ ਕਦਰ ਸਾਂਭਿਆ ਹੈ।