ਡਰੱਗ ਮਾਮਲੇ ‘ਚ ਅਦਾਕਾਰ ਸੁਸ਼ਾਂਤ ਰਾਜਪੂਤ ਦੇ ਦੋਸਤ ਨੂੰ ਕੀਤਾ ਗਿਆ ਗ੍ਰਿਫਤਾਰ

ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਸਿਧਾਰਥ ਪਿਠਾਨੀ ਨੂੰ ਐੱਨਸੀਬੀ ਨੇ ਗ੍ਰਿਫਤਾਰ ਕੀਤਾ ਹੈ । ਸਿਧਾਰਥ ਨੂੰ ਹੈਦਰਾਬਾਦ ਤੋਂ ਸ਼ੁੱਕਰਵਾਰ ਸਵੇਰੇ ਕਾਬੂ ਕੀਤਾ ਗਿਆ ਹੈ । ਦੱਸ ਦਈਏ ਕਿ ਸਿਧਾਰਥ ਪਿਠਾਨੀ ਉਨ੍ਹਾਂ ਲੋਕਾਂ ‘ਚ ਸ਼ਾਮਿਲ ਹੈ ਜੋ ਸੁਸ਼ਾਂਤ ਦੀ ਮੌਤ ਵਾਲੇ ਦਿਨ ਉਸ ਦੇ ਘਰ ‘ਚ ਮੌਜੂਦ ਸੀ । 14 ਜੂਨ ਨੂੰ ਬੀਤੇ ਸਾਲ ਅਦਾਕਾਰ ਦੀ ਲਾਸ਼ ਉਸ ਦੇ ਕਮਰੇ ਚੋਂ ਮਿਲੀ ਸੀ । ਜਿਸ ਤੋਂ ਬਾਅਦ ਇਸ ਮਾਮਲੇ ‘ਚ ਸੁਸ਼ਾਂਤ ਦੀ ਗਰਲ ਫ੍ਰੈਂਡ ਰੀਆ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ ।

Image From Shweta Singh Kriti Instagram

ਹੋਰ ਪੜ੍ਹੋ : ਪਰਵੀਨ ਭਾਰਟਾ ਨੇ ਬੀਤੇ ਦਿਨ ਇਸ ਤਰ੍ਹਾਂ ਮਨਾਈ ਮੈਰਿਜ਼ ਐਨੀਵਰਸਰੀ, ਵਧਾਈ ਦੇਣ ‘ਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ 

sushant singh rajput
Image From sushant singh rajput Instagram

ਸੁਸ਼ਾਂਤ ਸਿੰਘ ਰਾਜਪੂਤ ਡੈੱਥ ਨਾਲ ਜੁੜੇ ਡਰੱਗ ਕੇਸ ‘ਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਦਾਕਾਰ ਦੇ ਦੋਸਤ ਸਿਧਾਰਥ ਪਿਠਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਧਾਰਥ ਦੀ ਗ੍ਰਿਫ਼ਤਾਰੀ ਹੈਦਰਾਬਾਦ ਤੋਂ ਸ਼ੁੱਕਰਵਾਰ ਸਵੇਰੇ ਕੀਤੀ ਗਈ ਹੈ। ਦੱਸ ਦੇਈਏ ਕਿ 14  ਜੂਨ ਨੂੰ ਸੁਸ਼ਾਂਤ ਦੇ ਦੇਹਾਂਤ ਨੂੰ ਇਕ ਸਾਲ ਪੂਰਾ ਹੋ ਰਿਹਾ ਹੈ।

Shweta Singh Kriti shared pic Sushant Singh Rajput, Saying-PRAY...
Image From Shweta Singh Kriti Instagram

ਸਿਧਾਰਥ ਪਿਠਾਨੀ ਉਨ੍ਹਾਂ ਚਾਰ ਲੋਕਾਂ ‘ਚ ਸ਼ਾਮਲ ਹੈ, ਜੋ ਸੁਸ਼ਾਂਤ ਦੇ ਦੇਹਾਂਤ ਦੇ ਸਮੇਂ ਉਨ੍ਹਾਂ ਦੇ ਘਰ ‘ਤੇ ਮੌਜੂਦ ਸਨ। ਇਸ ਕੇਸ ‘ਚ ਸਿਧਾਰਥ ਤੋਂ ਮੁੰਬਈ ਪੁਲਿਸ ਤੇ ਸੀਬੀਆਈ ਨੇ ਪੁੱਛਗਿੱਛ ਕੀਤੀ ਸੀ। ਦੱਸ ਦੇਈਏ ਕਿ, ਸੁਸ਼ਾਂਤ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਕਮਰੇ ‘ਚ ਪੱਖੇ ਨਾਲ ਲਟਕੀ ਮਿਲੀ ਸੀ।

 

ਸ਼ਵੇਤਾ ਸਿੰਘ ਕ੍ਰਿਤੀ ਨੇ ਪੋਸਟ ਕੀਤੀ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਅਣਦੇਖੀ ਬਚਪਨ ਦੀ ਤਸਵੀਰ, ਸੋਸ਼ਲ ਮੀਡੀਆ ‘ਤੇ ਛਾਈ ਇਹ ਫੋਟੋ

Shweta Singh kirti Shared Her Brother Sushant Singh Rajput Unseen Pic

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 100 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ । ਪਰ ਉਨ੍ਹਾਂ ਦੀ ਮੌਤ ਦੀ ਗੁੱਥੀ ਅਜੇ ਤੱਕ ਨਹੀਂ ਸੁਲਝ ਪਾਈ ਹੈ ।

sushant singh rajput at golden temple

ਹੋਰ ਪੜ੍ਹੋ : ‘ਪੱਗੜੀ ਸੰਭਾਲ ਓ ਜੱਟਾ’ ਮੁਹਿੰਮ ਦੇ ਨਾਲ ਕਿਸਾਨ ਕਲਾਕਾਰ ਪੁੱਤ ਦੇਣਗੇ ਧਰਨਾ, ਗੂੰਜਣਗੇ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ

ਜਿਸ ਕਰਕੇ ਫੈਨਜ਼ ਤੇ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਸੋਸ਼ਲ ਮੀਡੀਆ ਉੱਤੇ ਇਨਸਾਫ ਦੀ ਮੁਹਿੰਮ ਚਲਾ ਰਹੇ ਹਨ । shweta singh kirti shared his brother

ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਜੋ ਕਿ ਸੋਸ਼ਲ ਮੀਡੀਆ ਉੱਤੇ ਆਪਣੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੇ ਬਚਪਨ ਦੀ ਅਣਦੇਖੀ ਇੱਕ ਤਸਵੀਰ ਸਾਂਝੀ ਕੀਤੀ ਹੈ ।

shweta singh kirti post emotional note for her brother

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, “ਉਹ ਚਮਕਦਾਰ ਅੱਖਾਂ … ਅੰਦਰਲੀ ਸ਼ੁੱਧਤਾ ਨੂੰ ਦਰਸਾਉਂਦੀਆਂ ਹਨ.” । ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਹਨ । ਇਸ ਫੋਟੋ ਉੱਤੇ ਫੈਨਜ਼ ਨੇ ਕਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ।

shushant singh rajput with his sister pic

ਸ਼ਵੇਤਾ ਸਿੰਘ ਕ੍ਰਿਤੀ ਨੇ ਸ਼ੇਅਰ ਕੀਤੀ ਆਪਣੇ ਮਰਹੂਮ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਇਹ ਖ਼ਾਸ ਤਸਵੀਰ, ਕਿਹਾ-‘ਅਰਦਾਸ ਕਰੋ..ਕਿਉਂਕਿ ਅਰਦਾਸਾਂ ਸੁਣੀਆਂ ਜਾਂਦੀਆਂ ਨੇ’

Shweta Singh Kriti shared pic Sushant Singh Rajput, Saying-PRAY...

ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਜੋ ਕਿ 34 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਉਨ੍ਹਾਂ ਦੀ ਮੌਤ ਦਾ ਪਰਿਵਾਰ ਵਾਲਿਆਂ ਤੇ ਫੈਨਜ਼  ਬਹੁਤ ਨੂੰ ਵੱਡਾ ਝਟਕਾ ਲੱਗਿਆ ਸੀ । ਜਿਸ ਕਰਕੇ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਜੋ ਕਿ ਆਪਣੇ ਭਰਾ ਦੀ ਮੌਤ ਦੇ ਸੱਚ ਲਈ ਸੋਸ਼ਲ ਮੀਡੀਆ ਉੱਤੇ #Justice4SSR ਮੁਹਿੰਮ ਚਲਾਈ ਹੋਈ ਹੈ ।  shweta singh kirti post her late brother

ਇਸ ਤੋਂ ਇਲਾਵਾ ਉਹ ਆਪਣੇ ਮਰਹੂਮ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਤਸਵੀਰਾਂ ਦੇ ਨਾਲ ਪ੍ਰਸ਼ੰਸਕਾਂ ਨੂੰ ਖ਼ਾਸ ਮੈਸੇਜ ਦਿੰਦੇ ਰਹਿੰਦੇ ਨੇ ।

justice for sushant singh rajput

ਹਾਲ ਹੀ ‘ਚ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਨੇ।

sushant singh rajput

ਸ਼ਵੇਤਾ ਨੇ ਲਿਖਿਆ ਹੈ ਕਿ- ‘ਅਰਦਾਸ ਕਰੋ… ਕਿਉਂਕਿ ਅਰਦਾਸਾਂ ਸੁਣੀਆਂ ਜਾਂਦੀਆਂ ਤੇ ਚਮਤਕਾਰ ਹੁੰਦੇ ਹਨ ।‘ ਇਸ ਪੋਸਟ ਉੱਤੇ ਫੈਨਜ਼ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਇਨਸਾਫ ਵਾਲੇ ਮੈਸੇਜ ਕਰ ਰਹੇ ਹਨ । ਇੱਕ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਹਨ ।

sushant singh rajput with family

ਸ਼ਵੇਤਾ ਸਿੰਘ ਕ੍ਰਿਤੀ ਨੇ ਆਪਣੇ ਮਰਹੂਮ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੀ ਅਣਦੇਖੀ ਤਸਵੀਰ ਸਾਂਝੀ ਕਰਦੇ ਲਿਖਿਆ ‘ਅਣਮੁੱਲੀਆਂ ਯਾਦਾਂ’

Shweta Singh kirti Shared Sushant Singh Rajput Pic 'Treasured Memories'

ਬਾਲੀਵੁੱਡ ਦੇ ਮਰਹੂਮ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਜੋ ਕਿ ਲਗਾਤਾਰ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਭਰਾ ਦੀ ਮੌਤ ਦੇ ਇਨਸਾਫ ਦੀ ਮੁਹਿੰਮ ਚਲਾ ਰਹੀ ਹੈ । ਉਹ ਅਕਸਰ ਹੀ ਪ੍ਰਸ਼ੰਸਕਾਂ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਦੀ ਅਣਦੇਖੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ ।sushant singh rajput sister shweta shared her sangeet pic

ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਦੋ ਬੈਕ ਟੂ ਬੈਕ ਤਸਵੀਰਾਂ ਸਾਂਝੀਆਂ ਕੀਤੀਆ ਹੈ । ਪਹਿਲੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਭਾਈ ਤੇ ਮੈਂ ਮੇਰੇ ਲੇਡੀ ਸੰਗੀਤ ਤੇ ਨੱਚਦੇ ਹੋਏ । ਅਣਮੁੱਲੀਆਂ ਯਾਦਾਂ’ । ਇਸ ਤੋਂ ਬਾਅਦ ਉਨ੍ਹਾਂ ਦੂਜੀ ਤਸਵੀਰ ਵੀ ਸਾਂਝੀ ਕੀਤੀ ਹੈ । ਦੋਵਾਂ ਪੋਸਟ ਉੱਤੇ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ ।

shweta singh kirti shared emotional post

ਇਸ ਤੋਂ ਇਲਾਵਾ ਸ਼ਵੇਤਾ ਸਿੰਘ ਕ੍ਰਿਤੀ ਨੇ ਵਰਲਡ ਵਾਈਡ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਇਨਸਾਨ ਵਾਲੀ ਮੁਹਿੰਮ ਚਲਾਈ ਹੋਈ ਹੈ । ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ । ਉਨ੍ਹਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ.ਬੀ.ਆਈ ਕਰ ਰਹੀ ਹੈ ।

shweta singh kirti 100 justice for sushant singh rajput

ਸੁਸ਼ਾਂਤ ਸਿੰਘ ਰਾਜਪੂਤ ਦਾ ਵੈਕਸ ਸਟੈਚੂ ਦੇਖਕੇ ਭੈਣ Shweta Singh kirti ਹੋਈ ਭਾਵੁਕ ਬੋਲੀ ‘ਐਸਾ ਲੱਗ ਰਿਹਾ ਹੈ ਕਿ ਜੈਸੇ ਭਾਈ…’

Shweta Singh kirti Shares Sushant Singh Rajput Wax Statue Video

ਸ਼ਵੇਤਾ ਸਿੰਘ ਕ੍ਰਿਤੀ ਜੋ ਕਿ ਸੋਸ਼ਲ ਮੀਡੀਆ ਉੱਤੇ ਲਗਾਤਾਰ ਆਪਣੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਇਨਸਾਫ਼ ਦੀ ਮੰਗ ਕਰ ਰਹੀ ਹੈ ।

Shweta Singh kirti   ਹੋਰ ਪੜ੍ਹੋ : ਰਘਵੀਰ ਬੋਲੀ ਨੇ ਦਿੱਗਜ ਅਦਾਕਾਰਾ ਜਤਿੰਦਰ ਕੌਰ ਦੇ ਨਾਲ ਪੁਰਾਣੇ ਪੰਜਾਬੀ ਗੀਤ ਉੱਤੇ ਬਣਾਈ ਵੀਡੀਓ, ਛਾਈ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

ਸੁਸ਼ਾਂਤ ਦੇ ਇੱਕ ਪ੍ਰਸ਼ੰਸਕ ਨੇ ਸੁਸ਼ਾਂਤ ਸਿੰਘ ਰਾਜਪੂਤ ਦਾ ਵੈਕਸ ਸਟੈਚੂ ਬਣਾ ਕੇ ਸ਼ਰਧਾਂਜਲੀ ਦਿੱਤੀ ਹੈ ।

shushant singh rajput with father

ਇਸ ਵੈਕਸ ਸਟੈਚੂ ਦੀ ਵੀਡੀਓ ਦੇਖਕੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ੇਅਰ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਏ । ਇਸ ਵੀਡੀਓ ‘ਚ ਮੂਰਤੀਕਾਰ Sukanto Roy ਨੇ ਵੈਕਸ ਸਟੈਚੂ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ।

sushant singh rajput

ਸ਼ਵੇਤਾ ਸਿੰਘ ਕ੍ਰਿਤੀ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਇਵੇਂ ਮਹਿਸੂਸ ਹੋ ਰਿਹਾ ਹੈ ਜਿਵੇਂ ਭਾਈ ਜ਼ਿੰਦਾ ਹੋ ਗਏ ਹੋਣ’। ਫੈਨਜ਼ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਦੋ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ ।

shweta singh kirti

 

 

View this post on Instagram

 

A post shared by Shweta Singh kirti (@shwetasinghkirti) on

 

ਇਸ ਫੈਨ ਨੇ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਤਸਵੀਰਾਂ ਛਾਈਆਂ ਇੰਟਰਨੈੱਟ ‘ਤੇ, ਪ੍ਰਸ਼ੰਸਕ ਹੋਏ ਭਾਵੁਕ

Sukanto Roy Made Sushant Singh Rajput Wax Statue

ਬਾਲੀਵੁੱਡ ਦੇ ਮਰਹੂਮ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਇਸ ਦੁਨੀਆ ਤੋਂ ਗਏ ਤਿੰਨ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ । ਪਰ ਅੱਜ ਵੀ ਫੈਨ ਸੁਸ਼ਾਂਤ ਦੀ ਮੌਤ ਦੇ ਗਮ ਤੋਂ ਨਿਕਲ ਨਹੀਂ ਪਾਏ । ਇਸ ਲਈ ਫੈਨਜ਼ ਆਪਣੇ ਅੰਦਾਜ਼ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੇ ਰਹਿੰਦੇ ਨੇ ।

late sushant singh rajput  ਹੋਰ ਪੜ੍ਹੋ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਸ਼ੇਅਰ ਕੀਤੀ ਅਨਿਲ ਕਪੂਰ ਨਾਲ ਜੁੜੀ ਇੱਕ ਯਾਦ

ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਸੁਸ਼ਾਂਤ ਸਿੰਘ ਰਾਜਪੂਤ ਦਾ ਵੈਕਸ ਸਟੈਚੂ ਬਣਾ ਕੇ ਸ਼ਰਧਾਂਜਲੀ ਦਿੱਤੀ ਹੈ ।

sushant singht rajput

ਬੰਗਾਲ ਦੇ ਮੂਰਤੀਕਾਰ Sukanto Roy ਨੇ ਵੈਕਸ ਸਟੈਚੂ ਬਣਾਇਆ ਹੈ । ਸਟੈਚੂ ‘ਚ ਸੁਸ਼ਾਂਤ ਸਿੰਘ ਰਾਜਪੂਤ ਦਾ ਹੱਸਦਾ ਹੋਇਆ ਚਿਹਰਾ ਦੇਖਣ ਨੂੰ ਮਿਲ ਰਿਹਾ ਹੈ । ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ।

west bengal sukanto roy sushant singh rajput wax statue

ਪ੍ਰਸ਼ੰਸਕ ਸੁਸ਼ਾਂਤ ਸਿੰਘ ਰਾਜਪੂਤ ਦੇ ਇਸ ਰੂਪ ਨੂੰ ਦੇਖ ਕੇ ਭਾਵੁਕ ਹੋ ਰਹੇ ਨੇ । ਉਨ੍ਹਾਂ ਨੂੰ ਲੱਗ ਹੀ ਨਹੀਂ ਰਿਹਾ ਹੈ ਕਿ ਸੁਸ਼ਾਂਤ ਹੁਣ ਸਾਡੇ ਵਿਚਕਾਰ ਨਹੀਂ ਹਨ । ਵੈਕਸ ਸਟੈਚੂ ਬਿਲਕੁਲ ਅਸਲੀ ਲੱਗ ਰਿਹਾ ਹੈ ।  ਇਸ ਤੋਂ ਪਹਿਲਾਂ ਕਈ ਕਲਾਕਾਰ ਸੁਸ਼ਾਂਤ ਸਿੰਘ ਨੂੰ ਪੈਟਿੰਗ, ਰੰਗੋਲੀ, ਸਕੈੱਚ ਬਣਾ ਕੇ ਸ਼ਰਧਾਂਜਲੀ ਦੇ ਚੁੱਕੇ ਨੇ । ਹੁਣ ਸੀ.ਬੀ.ਆਈ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ।

wax statu sushant singh

ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਦਾ ਬਿਆਨ ਆਇਆ ਸਾਹਮਣੇ ਕਿਹਾ 2013 ਤੋਂ ਡਿਪ੍ਰੈਸ਼ਨ ‘ਚ ਸੀ ਸੁਸ਼ਾਂਤ

sushant-singh-rajput

ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ‘ਚ ਨਿੱਤ ਨਵੇਂ ਖੁਲਾਸੇ ਹੋ ਰਹੇ ਨੇ । ਹੁਣ ਇਸ ਮਾਮਲੇ ‘ਚ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਹੈ । ਜਿਸ ‘ਚ ੳੇੁਨ੍ਹਾਂ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਬੇਟਾ 2013 ਤੋਂ ਡਿਪ੍ਰੈਸ਼ਨ ਦਾ ਸ਼ਿਕਾਰ ਸੀ । ਇਸ ਦੇ ਨਾਲ ਹੀ ਉਨ੍ਹਾਂ ਦੀਆਂ ਭੈਣਾਂ ਦਾ ਵੀ ਇਹੀ ਕਹਿਣਾ ਕਿ ਸੁਸ਼ਾਂਤ 2013 ਤੋਂ ਹੀ ਡਿਪ੍ਰੈਸ਼ਨ ‘ਚ ਚੱਲ ਰਿਹਾ ਸੀ ।

https://www.instagram.com/p/B_y5I0iDxlF/

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਇਸ ਬਿਆਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਹ ਸਿਰਫ 2013 ਵਿੱਚ ਹੋਇਆ ਸੀ ਜਦੋਂ ਇੱਕ ਸਾਇਕੇਟਰਿਸਟ ਨੇ ਸੁਸ਼ਾਂਤ ਸਿੰਘ ਰਾਜਪੂਤ ਦਾ ਇਲਾਜ ਸ਼ੁਰੂ ਕੀਤਾ ਸੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪਰਿਵਾਰ ਨੇ ਘਟਨਾ ਨੂੰ ਖੁਦਕੁਸ਼ੀ ਦੱਸਿਆ ਹੈ।

https://www.instagram.com/p/B_U1WWijwSA/

ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨੇ ਖੁਦਕੁਸ਼ੀ ਕਿਉਂ ਕੀਤੀ, ਮੈਨੂੰ ਕਦੇ ਵੀ ਤਣਾਅ ਬਾਰੇ ਨਹੀਂ ਦੱਸਿਆ। ਅਜਿਹਾ ਲਗਦਾ ਹੈ ਕਿ ਉਸ ਨੇ ਅਸਫਲ ਹੋਣ ਕਾਰਨ ਖੁਦਕੁਸ਼ੀ ਕੀਤੀ ਹੈ। 2019 ਵਿੱਚ ਮੁੰਡਨ ਪ੍ਰੋਗਰਾਮ ‘ਤੇ ਆਇਆ ਸੀ। ਕੇ ਕੇ ਸਿੰਘ ਦਾ ਇਹ ਬਿਆਨ 16 ਜੂਨ ਦਾ ਹੈ।

https://www.instagram.com/p/CEifr88l3dU/

ਉਸ ਦੀ ਭੈਣ ਮੀਤੂ ਸਿੰਘ ਨੇ ਇਹ ਵੀ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਨੇ ਖੁਦਕੁਸ਼ੀ ਕਿਉਂ ਕੀਤੀ। ਉਸ ਨੇ ਬਿਆਨ ਵਿੱਚ ਕਿਹਾ ਕਿ ਸਾਲ 2019 ਵਿੱਚ ਸੁਸ਼ਾਂਤ ਦੀ ਸਿਹਤ ਵਿਗੜ ਗਈ। ਉਹ 8 ਜੂਨ ਨੂੰ ਸੁਸ਼ਾਂਤ ਦੇ ਬੁਲਾਉਣ ‘ਤੇ ਘਰ ਵੀ ਗਈ ਸੀ। ਨੀਤੂ ਸਿੰਘ ਨੇ ਦੱਸਿਆ ਕਿ 2013 ਤੋਂ ਸੁਸ਼ਾਂਤ ਡਿਪ੍ਰੈਸ਼ਨ ਵਿੱਚ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਭੈਣ ਪ੍ਰਿਅੰਕਾ ਨੇ ਇਹ ਵੀ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਮਾਨਸਿਕ ਤਣਾਅ ਵਿੱਚ ਸੀ

ਸੁਰੇਸ਼ ਰੈਨਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ ‘ਚ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ‘ਤੁਸੀਂ ਹਮੇਸ਼ਾ ਦਿਲ ‘ਚ ਜ਼ਿੰਦਾ ਰਹੋਗੇ’

Suresh Raina Shared Emotional Post For Sushant Singh Rajput

ਸਾਬਕਾ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਸੁਰੇਸ਼ ਰੈਨਾ ਨੂੰ ਮਹਿੰਦਰ ਸਿੰਘ ਧੋਨੀ ਦੇ ਕਰੀਬ ਮੰਨਿਆ ਜਾਂਦਾ ਹੈ । ਲੰਬੇ ਸਮੇਂ ਤੱਕ ਉਨ੍ਹਾਂ ਦੀ ਕਪਤਾਨੀ ‘ਚ ਖੇਡਣ ਤੋਂ ਬਾਅਦ ਰੈਨਾ ਨੇ 15 ਅਗਸਤ ਨੂੰ ਆਪਣੇ ਸਾਬਕਾ ਕਪਤਾਨ ਨਾਲ ਹੀ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ ਸੀ ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਗੀਤ ਸੁਣਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਭਰਾ ਤੁਸੀਂ ਹਮੇਸ਼ਾ ਦਿਲ ‘ਚ ਜਿੰਦਾ ਰਹੋਗੇ। ਤੁਹਾਡੇ ਫੈਨਜ਼ ਬਹੁਤ ਯਾਦ ਕਰਦੇ ਰਹਿੰਦੇ ਨੇ । ਮੈਨੂੰ ਆਪਣੀ ਸਰਕਾਰ ‘ਤੇ ਪੂਰਾ ਭਰੋਸਾ ਹੈ ਉਹ ਤੁਹਾਨੂੰ ਨਿਆਂ ਦਿਵਾਉਣ ‘ਚ ਕੋਈ ਕਮੀ ਨਹੀਂ ਛੱਡਣਗੇ।’

ਇਸ ਵੀਡੀਓ ‘ਚ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ‘ਕੇਦਾਰਨਾਥ’ ਦਾ ਗਾਣਾ ‘Jaan Nisaar’ ਚੱਲ ਰਿਹਾ ਹੈ । ਇਸ ਪੋਸਟ ਉੱਤੇ ਫੈਨਜ਼ ਕਮੈਂਟਸ ਕਰ ਰਹੇ ਨੇ । ਅਜੇ ਤੱਕ ਛੇ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਸੁਸ਼ਾਂਤ ਸਿੰਘ ਰਾਜਪੂਤ ਦਾ ਇਹ ਡਾਂਸ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Sushant Singh Rajput And Swastika Mukherjee Viral Dance Video

ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਜਿਨ੍ਹਾਂ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਏ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ । ਹੁਣ ਉਨ੍ਹਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ । ਸੁਸ਼ਾਂਤ ਸਿੰਘ ਰਾਜਪੂਤ ਦੀਆਂ ਪੁਰਾਣੀਆਂ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਨੇ।

ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੀ ਕੋ-ਅਦਾਕਾਰਾ Swastika Mukherjee ਦੇ ਨਾਲ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਸੁਸ਼ਾਂਤ ਸਿੰਘ ਰਾਜਪੂਤ ਬਹੁਤ ਹੱਸਮੁੱਖ ਨਜ਼ਰ ਆ ਰਹੇ ਨੇ ।

ਸਵਾਸਤੀਕਾ ਮੁਖਰਜੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀ ਇਸ ਡਾਂਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ ਕਿ ‘ਮੈਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਹਮੇਸ਼ਾ ਹੱਸਦੇ ਹੋਏ ਤੇ ਮਸਤੀ ਕਰਦੇ ਹੋਏ ਮੁੰਡੇ ਦੇ ਰੂਪ ‘ਚ ਯਾਦ ਰੱਖਣਾ ਚਾਹੁੰਦੀ ਹਾਂ’ । ਸਵਾਸਤੀਕਾ ਮੁਖਰਜੀ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ‘ਦਿਲ ਬੇਚਾਰਾ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ ।

ਸੁਪਰੀਮ ਕੋਰਟ ਦੇ CBI ਜਾਂਚ ਦੇ ਆਦੇਸ਼ ਉੱਤੇ ਭੈਣ ਸ਼ਵੇਤਾ ਸਿੰਘ ਤੇ ਕੰਗਣਾ ਨੇ ਟਵੀਟ ਕਰਕੇ ਆਖੀ-ਆਖ਼ਿਰਕਾਰ…

"Congrats To SSR Warriors": Kangana, Shweta On CBI Probe

ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਉੱਤੇ ਅੱਜ ਸੁਪਰੀਮ ਕੋਰਟ ਨੇ ਸੀਬੀਆਈ ਜਾਂਚ ਦੇ ਆਦੇਸ਼ ਦੇ ਦਿੱਤੇ ਹਨ । ਮਹਾਰਾਸ਼ਟਰ ਸਰਕਾਰ ਦੀ ਅਪੀਲ ਨੂੰ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ ਹੈ । ਕੋਰਟ ਦੇ ਇਸ ਫੈਸਲੇ ਤੋਂ ਪਰਿਵਾਰ ਅਤੇ ਫੈਨਜ਼ ਕਾਫੀ ਖੁਸ਼ ਨੇ । 

ਕੋਰਟ ਦੇ ਇਸ ਆਦੇਸ਼ ਉੱਤੇ ਸੁਸ਼ਾਂਤ ਦੀ ਭੈਣ ਸ਼ਵੇਤਾ ਨੇ ਇੱਕ ਨਹੀਂ ਸਗੋਂ ਕਈ ਟਵੀਟ ਕੀਤੇ ਹਨ । ਆਪਣੇ ਟਵੀਟ ਵਿੱਚ ਸ਼ਵੇਤਾ ਨੇ ਲੋਕਾਂ ਦੇ ਸਮਰਥਨ ਨੂੰ ਲੈ ਕੇ ਆਪਣੀ ਖੁਸ਼ੀ ਸ਼ੇਅਰ ਕੀਤੀ ਹੈ । ਸ਼ਵੇਤਾ ਨੇ ਟਵੀਟ ਕਰਦੇ ਹੋਏ ਲਿਖਿਆ , ‘ਆਖ਼ਿਰਕਾਰ, ‘ਸੁਸ਼ਾਂਤ ਸਿੰਘ ਲਈ ਸੀਬੀਆਈ ਜਾਂਚ… #CBITakesOver’ । ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਟਵਿਟ ‘ਚ ਰੱਬ ਦਾ ਧੰਨਵਾਦ ਕੀਤਾ ਹੈ ਤੇ ਸੱਚਾਈ ਵੱਲ ਇਹ ਪਹਿਲਾ ਕਦਮ ਹੈ ਤੇ ਸੀਬੀਆਈ ਦੀ ਜਾਂਚ ‘ਤੇ ਪੂਰਾ ਵਿਸ਼ਵਾਸ ਹੈ ।

ਉਧਰ ਕੰਗਨਾ ਰਣੌਤ ਨੇ ਵੀ ਟਵਿਟ ਕਰਕੇ ਕਿਹਾ ਹੈ, ‘ਇਨਸਾਨੀਅਤ ਦੀ ਜਿੱਤ,  SSR warriors ਨੂੰ ਬਹੁਤ ਬਹੁਤ ਮੁਬਾਰਕਾਂ… ਪਹਿਲੀ ਵਾਰ ਮੈਨੂੰ ਸਮੂਹਿਕ ਚੇਤਨਾ ਦੀ ਅਜਿਹੀ ਮਜ਼ਬੂਤ ​​ਤਾਕਤ ਮਹਿਸੂਸ ਹੋਈ, #CBITakesOver’ । ਫੈਨਜ਼ ਇਸ ਟਵਿਟ ਦੇ ਹੇਠ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਨੇ । ਹੁਣ ਤੱਕ 21.5 ਕੇ ਰੀ-ਟਵਿਟ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।