ਅਜਿਹੀਆਂ ਫ਼ਿਲਮਾਂ ਜਿਨ੍ਹਾਂ ‘ਚ ਦਰਸ਼ਕਾਂ ਨੂੰ ਬੜੀ ਸਫ਼ਾਈ ਨਾਲ ਬਣਾਇਆ ਗਿਆ ਬੇਵਕੂਫ !

bollywood Movies

ਬਾਲੀਵੁੱਡ ‘ਚ ਫ਼ਿਲਮਾਂ ਬਣਾਈਆਂ ਜਾਂਦੀਆਂ ਹਨ ਦਰਸ਼ਕਾਂ ਦੇ ਮਨੋਰੰਜਨ ਲਈ । ਪਰ ਕਈ ਵਾਰ ਫ਼ਿਲਮਾਂ ‘ਚ ਉਹ ਸਭ ਕੁਝ ਵਿਖਾਇਆ ਜਾਂਦਾ ਹੈ ਉਹ ਅਸਲ ‘ਚ ਹੁੰਦਾ ਹੀ ਨਹੀਂ ।ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਕੁਝ ਅਜਿਹੀਆਂ ਹੀ ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ‘ਚ ਤੁਹਾਨੁੰ ਲੋਕੇਸ਼ਨ ਤਾਂ ਹੋਰ ਵਿਖਾਈ ਗਈ ਸੀ ਪਰ ਅਸਲ ‘ਚ ਉਨ੍ਹਾਂ ਫ਼ਿਲਮਾਂ ਦੀ ਸ਼ੂਟਿੰਗ ਕਿਤੇ ਹੋਰ ਹੀ ਕੀਤੀ  ਗਈ ਸੀ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਬੀਰ ਖ਼ਾਨ  ਦੀ ਫ਼ਿਲਮ ਫੈਂਟਮ ਦੀ ।

ਹੋਰ ਵੇਖੋ :ਲੰਬੇ ਅਰਸੇ ਬਾਅਦ ਬਾਲੀਵੁੱਡ ‘ਚ ਕਮਬੈਕ ਕਰ ਰਹੀ ਹੈ ‘ਫੂਲ ਔਰ ਕਾਂਟੇ’ ਦੀ ਇਹ ਅਦਾਕਾਰਾ,ਇਸ ਕਰਕੇ ਰਹੀ ਬਾਲੀਵੁੱਡ ਤੋਂ ਦੂਰ

ਇਹ ਫ਼ਿਲਮ ਬੇਸ਼ੱਕ ਨਹੀਂ ਸੀ ਚੱਲੀ,ਪਰ ਇਸ ਫ਼ਿਲਮ ‘ਚ ਵੀ ਡੁਪਲੀਕੇਟ ਲੋਕੇਸ਼ਨ ‘ਤੇ ਫ਼ਿਲਮਾਇਆ ਗਿਆ ਸੀ ।ਇਸ ਨੂੰ ਪਾਕਿਸਤਾਨ ‘ਚ ਫਿਲਮਾਇਆ ਜਾਣਾ ਸੀ । ਪਰ ਇਸ ਦੇ ਸੀਨ ਪੰਜਾਬ ‘ਚ ਹੀ ਫ਼ਿਲਮਾਏ ਗਏ ਸਨ ।ਗੱਲ ਕਰੀਏ ਜੇ ਸਭ ਦੀ ਪਸੰਦੀਦਾ ਫ਼ਿਲਮ ਬਜਰੰਗੀ ਭਾਈਜਾਨ ਦੀ ਤਾਂ ਇਸ ਦੇ ਸੈੱਟ ਪਾਕਿਸਤਾਨ ‘ਚ ਬੁੱਕ ਕਰਵਾਏ ਜਾਣੇ ਸਨ ਪਰ ਮੋਸ਼ਨ ਪਿਕਚਰਸ ਨੇ ਫ਼ਿਲਮ ਨੂੰ ਕਸ਼ਮੀਰ ‘ਚ ਸ਼ੂਟ ਕੀਤਾ ।

ਹੋਰ ਵੇਖੋ :2019 ਦੀ ਈਦ ਨੂੰ ਆਵੇਗੀ ਸਲਮਾਨ ਖਾਨ ਦੀ ‘ਭਾਰਤ’ 

bajrangi bhaijaan movie poster के लिए इमेज परिणाम

ਕਿਉਂਕਿ ਇਸ ਲਈ ਮੋਸ਼ਨ ਪਿਕਚਰਸ ਨੂੰ ਪਾਕਿਸਤਾਨ ਤੋਂ ਮਨਜ਼ੂਰੀ ਨਹੀਂ ਸੀ ਮਿਲ ਸਕੀ । ਫ਼ਿਲਮ ਦੇ ਆਖਰੀ ਸੀਨ ਨੂੰ ਪਾਕਿਸਤਾਨ ਦੀ ਬਜਾਏ ਸੋਨਮਾਰਗ ਦੇ ਥਾਜਵਸ ਗਲੇਸ਼ੀਅਰ ‘ਚ ਫ਼ਿਲਮਾਇਆ ਗਿਆ ਸੀ ।

ਹੋਰ ਵੇਖੋ : ਕਿਉਂ ਬਣਿਆ ਇਹ ਪੁਲਿਸ ਵਾਲਾ ਅਨਮੋਲ ਕਵਾਤਰਾ ਦਾ ਮੁਰੀਦ,ਵੇਖੋ ਵੀਡੀਓ 

dabbang movie poster के लिए इमेज परिणाम

ਸਲਮਾਨ ਖ਼ਾਨ ਦੀ ਹਿੱਟ ਫ਼ਿਲਮ ਦਬੰਗ ਦੀ ਗੱਲ ਕਰੀਏ ਤਾਂ ਇਸ ਦੇ ਜ਼ਿਆਦਾਤਰ ਦ੍ਰਿਸ਼ ਉੱਤਰ ਪ੍ਰਦੇਸ਼ ਦੇ ਲਾਲਗੰਜ ‘ਚ ਸ਼ੂਟ ਹੋਣੀ ਸੀ ਕਿਉਂਕਿ ਇਹ ਫ਼ਿਲਮ ਯੂਪੀ ਦੇ ਪੁਲਿਸ ਮਹਿਕਮੇ ‘ਤੇ ਤੰਜ਼ ਕੱਸਦੀ ਹੋਈ ਕਹਾਣੀ ਨੂੰ ਦਰਸਾਉਂਦੀ ਸੀ ਪਰ ਇਸਦੇ ਜ਼ਿਆਦਾਤਰ ਦ੍ਰਿਸ਼ ਪੂਣੇ ਦੀਆਂ ਪਹਾੜੀਆਂ ‘ਚ ਫ਼ਿਲਮਾਏ ਗਏ ਸਨ ।

 

This 16-Year-Old Sikh Girl Nisha Singh Bhaker Is Scotland’s First Female DJ

Girl Nisha Is Scotland’s First Female DJ (PIC Courtesy: Screengrab BBC)

There’s no doubt that Punjabis are the most hard working and talented people. They are creating ripples across the world with their amazing work in various fields including music, acting, technology and others.

Days, after a 15-year-old Punjabi boy Ranveer Singh Sandhu was declared as the youngest accountant in Britain after he set up an accountancy firm while still in school, 16-year-old Nisha Singh Bhaker  has now become the Scotland’s first female Disc Jockey (DJ).

Girl Nisha Is Scotland’s First Female DJ (PIC Courtesy: Screengrab BBC)
Girl Nisha Is Scotland’s First Female DJ (PIC Courtesy: Screengrab BBC)

Popularly known as DJ NSB, Nisha is being supported by a new charity called Intercultural Youth Scotland.

While talking to BBC, Nisha said: “Recently I’ve just started getting into DJing with the help of Intercultural Youth Scotland.”

Girl Nisha Is Scotland’s First Female DJ (PIC Courtesy: Screengrab BBC)
Girl Nisha Is Scotland’s First Female DJ (PIC Courtesy: Screengrab BBC)

‘It’s a new hobby for me and something I never thought I would ever do. I have always loved listening to music, but never thought I would actually DJ with it,” Nisha added.

Intercultural Youth Scotland is an NGO which help people from minority backgrounds realise their ambitions.

ਪਾਲੀਵੁੱਡ ਦੀਆਂ ਸ਼ੁਰੂਆਤੀ ਫ਼ਿਲਮਾਂ ਵਿੱਚ ਹੁੰਦਾ ਸੀ ਵਿਸਾਖੀ ਦਾ ਜ਼ਿਕਰ

ਸੱਭਿਆਚਾਰ, ਇਤਿਹਾਸ ਅਤੇ ਧਰਮ ਨਾਲ ਜੁੜੇ ਹੋਣ ਕਰਕੇ ਵਿਸਾਖੀ ਆਪਣੀ ਵਿਸ਼ੇਸ਼ ਥਾਂ ਰੱਖਦੀ ਹੈ । ਇਸੇ ਲਈ ਪਾਲੀਵੁੱਡ ਦੀਆਂ ਸ਼ੁਰੂਆਤੀ ਫ਼ਿਲਮਾਂ ਵਿੱਚ ਵੀ ਵਿਸਾਖੀ ਦੇ ਤਿਉਹਾਰ ਤੇ ਉਸ ਨਾਲ ਸਬੰਧਤ ਗੀਤ ਅਕਸਰ ਫ਼ਿਲਮਾਏ ਜਾਂਦੇ ਸਨ ।ਪੰਜਾਬੀ ਫਿਲਮਾਂ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਪਹਿਲਾਂ ਪੰਜਾਬੀ ਫ਼ਿਲਮ ਪਿੰਡ ਦੀ ਕੁੜੀ ਵਿੱਚ ਵਿਸਾਖੀ ਦਾ ਗੀਤ ਫ਼ਿਲਮਾਇਆ ਗਿਆ ਸੀ ।  ਇਸ ਗੀਤ ਦੇ ਬੋਲ ਸਨ ‘ਖ਼ਸਮਾਂ ਨੂੰ ਖਾ ਗਿਆ ਘਰ ਨੀ, ਚੱਲ ਮੇਲੇ ਚੱਲੀਏ …’

ਇਸੇ ਤਰ੍ਹਾਂ ਫ਼ਿਲਮ ‘ਯਮਲਾ ਜੱਟ’ ਵਿੱਚ ਵੀ ‘ਕਣਕਾਂ ਦੀਆਂ ਫ਼ਸਲਾਂ ਪੱਕੀਆਂ ਨੇ, ਬੱਦਲਾਂ ‘ਚੋਂ ਖ਼ੁਸ਼ੀਆਂ ਵੱਸੀਆਂ ਨੇ …’ ਗੀਤ ਫ਼ਿਲਮਾਇਆ ਗਿਆ ਸੀ ਇਹ ਗੀਤ ਵੀ ਵਿਸਾਖੀ ਨੂੰ ਲੈ ਕੇ ਹੀ ਫ਼ਿਲਮਾਇਆ ਗਿਆ ਸੀ । ਇੱਥੇ ਹੀ ਬੱਸ ਨਹੀਂ ਸੰਨ 1951 ਵਿੱਚ ‘ਵਿਸਾਖੀ’ ਟਾਈਟਲ ਹੇਠ ਫ਼ਿਲਮ ਵੀ ਬਣਾਈ ਗਈ ਸੀ।


ਵਿਸਾਖੀ ਦੀ ਮਹੱਤਤਾ ਨੂੰ ਦੇਖਦੇ ਹੋਏ 1951 ਵਿੱਚ ‘ਭੰਗੜਾ’ ਟਾਈਟਲ ਹੇਠ ਫ਼ਿਲਮ ਬਣਾਈ ਗਈ ਸੀ, ਇਹ ਫ਼ਿਲਮ ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਸੁਪਰ ਹਿੱਟ ਰਹੀ ਇਸ ਦੇ ਗਾਣੇ ਹਰ ਗਲੀ ਮੁਹੱਲੇ ਵਿੱਚ ਵੱਜਣ ਲੱਗੇ ਸਨ । ਹੋਰ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਫਿਲਮ ‘ਦੋ ਲੱਛੀਆਂ’, ਪੱਗੜੀ ਸੰਭਾਲ ਜੱਟਾ, ਯਮਲਾ ਜੱਟ, ‘ਬਿੱਲੋ’, ‘ਗੁੱਡੀ’, ‘ਜੱਟੀ’ ਵਰਗੀਆਂ ਫ਼ਿਲਮਾਂ ਵਿੱਚ ਵਿਸਾਖੀ ਨਾਲ ਸਬੰਧਤ ਗੀਤ ਫ਼ਿਲਮਾਏ ਗਏ ।

https://www.youtube.com/watch?v=iYbDEiUH4tg

ਪਰ ਜਿਸ ਤਰ੍ਹਾਂ ਜ਼ਮਾਨਾ ਬਦਲਦਾ ਗਿਆ ਉਸੇ ਤਰ੍ਹਾਂ ਵਿਸਾਖੀ ਪੰਜਾਬੀ ਫਿਲਮਾਂ ਵਿੱਚੋਂ ਗਾਇਬ ਹੁੰਦੀ ਗਈ । ਇੱਕ ਲੰਮੇ ਅਰਸੇ ਤੋਂ ਬਾਅਦ ਪੰਜਾਬੀ ਫ਼ਿਲਮਾਂ ਵਿੱਚ 1992 ਨੂੰ ਵਿਸਾਖੀ ਦਾ ਫਿਰ ਜਿਕਰ ਹੋਇਆ ਕਿਉਂਕਿ ਇਸੇ ਸਾਲ ‘ਵਿਸਾਖੀ’ ਨਾਮ ਦੀ ਫ਼ਿਲਮ ਵੱਡੇ ਪਰਦੇ ਤੇ ਦਿਖਾਈ ਦਿੱਤੀ ਸੀ ।

ਇਸ ਤੋਂ ਬਾਅਦ ੨੦੧੬ ਵਿੱਚ ‘ਵਿਸਾਖੀ ਲਿਸਟ’ ਫਿਲਮ ਬਣਾਈ। ਪਰ ਜਿਸ ਤਰ੍ਹਾਂ ਦਾ ਵਿਸਾਖੀ ਦਾ ਮਹੱਤਵ ਹੈ ਉਸ ਨੂੰ ਦੇਖਕੇ ਲਗਦਾ ਹੈ ਕਿ ਇਸ ਤਰ੍ਹਾਂ ਦੀਆਂ ਹੋਰ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ ।ਜਿੰਨ੍ਹਾ ਵਿੱਚੋਂ ਪੰਜਾਬ ਦੇ ਸੱਭਿਆਚਾਰ ਦੀ ਝਲਕ ਦਿਖਾਈ ਦੇਵੇ ।

ਬਾਲੀਵੁੱਡ ਦੇ ਇਹਨਾਂ ਸਿਤਾਰਿਆਂ ਨੂੰ ਹੈ ਪਾਲਤੂ ਜਾਨਵਰਾਂ ਨਾਲ ਖ਼ਾਸ ਲਗਾਅ, ਇੱਕ ਨੇ ਕੁੱਤੇ ਲਈ ਖਰੀਦਿਆ 2 ਲੱਖ ਦਾ ਘਰ  

ਬਾਲੀਵੁੱਡ ਵਿੱਚ ਬਹੁਤ ਸਾਰੇ ਸਿਤਾਰੇ ਇਸ ਤਰ੍ਹਾਂ ਦੇ ਹਨ ਜਿਹੜੇ ਕਿ ਪੈੱਟ ਲਵਰ ਹਨ । ਇਹ ਸਿਤਾਰਿਆਂ ਨੇ ਆਪਣੇ ਘਰਾਂ ਵਿੱਚ ਵੱਖ ਵੱਖ ਪਾਲਤੂ ਜਾਨਵਰ ਪਾਲੇ ਹੋਏ ਹਨ ਤੁ ਉਹਨਾਂ ਇਹਨਾਂ ਦਾ ਖਿਆਲ ਆਪਣੇ ਬੱਚਿਆਂ ਵਾਂਗ ਰੱਖਦੇ ਹਨ । ਕੁਝ ਤਾਂ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਇਹਨਾਂ ਜਾਨਵਰਾਂ ਤੇ ਲੱਖਾਂ ਰੁਪਏ ਖਰਚ ਕਰਦੇ ਹਨ । ਇਹਨਾਂ ਸਿਤਾਰਿਆਂ ਵਿੱਚ ਸਲਮਾਨ ਖ਼ਾਨ, ਆਲੀਆ ਭੱਟ ਤੇ ਦੇਸੀ ਗਰਲ ਵੀ ਸ਼ਾਮਿਲ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਹੀ ਕੁਝ ਸਿਤਾਰਿਆਂ ਨਾਲ ਮਿਲਾਉਂਦੇ ਹਾਂ । ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਿਯੰਕਾ ਚੋਪੜਾ ਦੀ, ਪ੍ਰਿਯੰਕਾ ਦੇ ਪੱੈਟ ਦਾ ਨਾਂ ਡਾਇਨਾ ਹੈ । ਪ੍ਰਿਯੰਕਾ ਅਕਸਰ ਡਾਇਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ । ਹਾਲ ਹੀ ਵਿੱਚ ਡਾਇਨਾ ਲਈ ਘਰ ਤੇ ਜੈਕੇਟ ਖਰੀਦਿਆ ਸੀ ਜਿਸ ਦੀ ਕੀਮਤ ਦੋ ਲੱਖ ਕਹੀ ਜਾਂਦੀ ਹੈ ।ਡਾਇਨਾ ਦੀ ਜੈਕੇਟ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕੀਮਤ 36  ਹਜ਼ਾਰ ਰੁਪਏ ਸੀ ।

https://www.instagram.com/p/BtCcE5RH3V9/?utm_source=ig_embed&utm_medium=loading

ਮਾਧੁਰੀ ਦੀਕਸ਼ਿਤ ਦਾ ਵੀ ਜਾਨਵਰਾਂ ਨਾਲ ਕਾਫੀ ਲਗਾਅ ਹੈ । ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਇੱਕ ਕੁੱਤਾ ਗੋਦ ਲਿਆ ਹੈ । ਇਹ ਕੁੱਤਾ ਉਹਨਾਂ ਨੇ ਜਾਨਵਰਾਂ ਲਈ ਕੰਮ ਕਰਨ ਵਾਲੀ ਸੰਸਥਾ ਤੋਂ ਲਿਆ ਹੈ ।ਮਾਧੁਰੀ ਅਕਸਰ ਇਸ ਕੁੱਤੇ ਨਾਲ ਸਮਾਂ ਬਿਤਾਉਂਦੀ ਨਜ਼ਰ ਆਉਂਦੀ ਹੈ ।

Madhuri Dixit
Madhuri Dixit

ਆਲੀਆ ਭੱਟ ਨੇ ਆਪਣੇ ਘਰ ਵਿੱਚ ਕਈ ਬਿੱਲੀਆਂ ਰੱਖੀਆਂ ਹਨ ।ਸੋਸ਼ਲ ਮੀਡੀਆ ਤੇ ਉਹ ਅਕਸਰ ਬਿੱਲੀਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਉਹਨਾਂ ਦਾ ਬਿੱਲੀਆਂ ਦੇ ਨਾਲ ਕਾਫੀ ਲਗਾਅ ਹੈ । ਇਸੇ ਲਈ ਉਹ ਇਹਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੀ ਹੈ ।

Alia Bhatt
Alia Bhatt

ਬਾਲੀਵੁੱਡ ਐਕਟਰ ਰਣਵੀਰ ਹੁੱਡਾ ਨੂੰ ਘੋੜਿਆਂ ਨਾਲ ਕਾਫੀ ਲਗਾਅ ਹੈ । ਉਹਨਾਂ ਨੇ ਆਪਣੇ ਫਾਰਮ ਹਾਊਸ ਤੇ 40 ਤੋਂ ਵੱਧ ਘੋੜੇ ਰੱਖੇ ਹੋਏ ਹਨ । ਇਸ ਤੋਂ ਇਲਾਵਾ ਉਹਨਾਂ ਦਾ ਪੋਲੋ ਕਲੱਬ ਵੀ ਹੈ ।

randeep hooda
randeep hooda

ਸਲਮਾਨ ਖ਼ਾਨ ਨੂੰ ਕੁੱਤਿਆਂ ਨਾਲ ਬਹੁਤ ਪਿਆਰ ਹੈ । ਇਸੇ ਲਈ ਉਹ ਆਪਣੇ ਕੁੱਤਿਆਂ ਨੂੰ ਆਪਣੇ ਘਰ ਦੇ ਮੈਂਬਰ ਸਮਝਦੇ ਹਨ । ਕੁਝ ਦਿਨ ਪਹਿਲਾਂ ਹੀ ਸਲਮਾਨ ਦੇ ਇੱਕ ਕੁੱਤੇ ਦੀ ਮੌਤ ਹੋ ਗਈ ਦੀ ਜਿਸ ਦੀ ਜਾਣਕਾਰੀ ਸਲਮਾਨ ਨੇ ਸੋਸ਼ਲ ਮੀਡੀਆ ਤੇ ਦਿੱਤੀ ਸੀ ।

salman khan
salman khan

ਦੁਨੀਆਂ ਦੇ ਦਸਤੂਰ ਨੂੰ ਬਾਖੂਬੀ ਬਿਆਨ ਕਰਦਾ ਹੈ ਛੋਟੇ ਬੱਚੇ ਵੱਲੋਂ ਗਾਇਆ ਇਹ ਗੀਤ,ਵੀਡੀਓ ਹੋ ਰਹੀ ਹੈ ਵਾਇਰਲ

harvinder harrys maula song sung by a small kid viral video

ਦੁਨੀਆਂ ਦੇ ਦਸਤੂਰ ਨੂੰ ਬਾਖੂਬੀ ਬਿਆਨ ਕਰਦਾ ਹੈ ਛੋਟੇ ਬੱਚੇ ਵੱਲੋਂ ਗਾਇਆ ਇਹ ਗੀਤ, ਵੀਡੀਓ ਹੋ ਰਹੀ ਹੈ ਵਾਇਰਲ : ਸ਼ੋਸ਼ਲ ਮੀਡੀਆ ਅੱਜ ਦੇ ਦੌਰ ‘ਚ ਕਿਸੇ ਦੇ ਵੀ ਹੁਨਰ ਨੇ ਅੱਗੇ ਲਿਆਉਣ ਦਾ ਸਭ ਤੋਂ ਵੱਡਾ ਸਾਧਨ ਬਣ ਚੁੱਕਿਆ ਹੈ। ਹਰ ਰੋਜ਼ ਹੀ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਹੜੀਆਂ ਕਿਸੇ ਨਾ ਕਿਸੇ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦੀਆਂ ਹਨ। ਅਜਿਹੀ ਵੀਡੀਓ ਇੱਕ ਬੱਚੇ ਦੀ ਵਾਇਰਲ ਹੋ ਰਹੀ ਹੈ ਜਿਸ ਦੀ ਗਾਇਕੀ ਸੁਣਦੇ ਹੀ ਬਣਦੀ ਹੈ। ਪੀਟੀਸੀ ਸਟੂਡੀਓ ‘ਚ ਹਾਰਵਿਦੰਰ ਹੈਰੀ ਵੱਲੋਂ ਗਾਏ ਗੀਤ ਮੌਲਾ ਨੂੰ ਸਾਈਕਲ ‘ਤੇ ਬੈਠਾ ਇਹ ਛੋਟਾ ਬੱਚਾ ਬਹੁਤ ਹੀ ਖੂਬਸੂਰਤ ਗਾ ਰਿਹਾ ਹੈ।

ਜ਼ਿੰਦਗੀ ਦੇ ਦਸਤੂਰ ਨੂੰ ਬਿਆਨ ਕਰਦਾ ਇਹ ਗੀਤ ਮੌਲਾ ਬੱਚੇ ਵੱਲੋਂ ਗਾਇਆ ਜਾ ਰਿਹਾ ਹੈ ਜਿਸ ਦਾ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਪੰਜਾਬ ‘ਚ ਅਜਿਹਾ ਟੈਲੇਂਟ ਹਰ ਥਾਂ ਦੇਖਣ ਨੂੰ ਮਿਲ ਰਿਹਾ ਹੈ। ਪਰ ਅਸੀਂ ਮਜ਼ਾਕ ਮਜ਼ਾਕ ‘ਚ ਅਜਿਹੇ ਹੁਨਰ ਨੂੰ ਪਿੱਛੇ ਛੱਡ ਰਹੇ ਹਾਂ। ਦੱਸ ਦਈਏ ਇਹ ਗੀਤ ਹਰਵਿੰਦਰ ਹੈਰੀ ਵੱਲੋਂ ਪੀਟੀਸੀ ਸਟੂਡੀਓ ‘ਚ ਰਿਕਾਰਡ ਕੀਤਾ ਗਿਆ ਹੈ ਜਿਸ ਨੂੰ ਤੇਜਵੰਤ ਕਿੱਟੂ ਹੋਰਾਂ ਨੇ ਸੰਗੀਤ ਦਿੱਤਾ ਹੈ। ਇਸ ਬੱਚੇ ਦੇ ਮੂਹੋਂ ਇਹ ਗੀਤ ਬੜਾ ਹੀ ਖੂਬਸੂਰਤ ਗਾਇਆ ਗਿਆ ਹੈ। ਉੱਥੇ ਹੀ ਹਰਵਿੰਦਰ ਹੈਰੀ ਵੱਲੋਂ ਗਾਏ ਗੀਤ ਨੂੰ ਵੀ ਕਾਫੀ ਪਿਆਰ ਮਿਲ ਰਿਹਾ ਹੈ।

ਹੋਰ ਵੇਖੋ : 2500 ਤੋਂ ਵੱਧ ਪੁਰਾਣੇ ਤਵਿਆਂ ‘ਚ ਪੰਜਾਬ ਦੇ ਸੱਭਿਆਚਾਰ ਨੂੰ ਸਾਂਭੀ ਬੈਠਾ ਹੈ ਭੀਮ ਸਿੰਘ, ਦੇਖੋ ਵੀਡੀਓ

ਜਦੋਂ ਸਲਮਾਨ ਖਾਨ ਸਾਹਮਣੇ ਨਵਰਾਜ ਹੰਸ ਨੇ ਗਾਇਆ ਉਹਨਾਂ ਦੀ ਫਿਲਮ ਦਾ ਗੀਤ, ਦੇਖੋ ਵੀਡੀਓ

navraj hans sung the jag ghumiya song in front of salman khan

ਜਦੋਂ ਸਲਮਾਨ ਖਾਨ ਸਾਹਮਣੇ ਨਵਰਾਜ ਹੰਸ ਨੇ ਗਾਇਆ ਉਹਨਾਂ ਦੀ ਫਿਲਮ ਦਾ ਗੀਤ, ਦੇਖੋ ਵੀਡੀਓ : ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਪਿਛਲੇ ਦਿਨੀ ਸੇਲਿਬ੍ਰਿਟੀ ਕ੍ਰਿਕੇਟ ਮੈਚ ਲਈ ਚੰਡੀਗੜ੍ਹ ਆਏ ਤੇ ਸੋਹੇਲ ਖਾਨ ਦੀ ਟੀਮ ਦੇ ਮੈਚ ਜਿੱਤਣ ਤੋਂ ਬਾਅਦ ਪਾਰਟੀ ਦੀਆਂ ਇਹ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ। ਇਹਨਾਂ ਵੀਡੀਓਜ਼ ‘ਚ ਬਾਲੀਵੁੱਡ ਅਤੇ ਪਾਲੀਵੁੱਡ ਦੇ ਵੱਡੇ ਸਿਤਾਰੇ ਪੰਜਾਬੀ ਤੇ ਬਾਲੀਵੁੱਡ ਗਾਣਿਆਂ ‘ਤੇ ਖੂਬ ਝੂਮਦੇ ਨਜ਼ਰ ਆ ਰਹੇ। ਇਹਨਾਂ ‘ਚ ਸਭ ‘ਚ ਵੱਧ ਧਿਆਨ ਖਿਚਿਆ ਹੈ ਸਲਮਾਨ ਖਾਨ ਨੇ ਜਿੰਨ੍ਹਾਂ ਨੇ ਗਾਣਿਆਂ ‘ਤੇ ਖ਼ੂਬ ਮਸਤੀ ਕੀਤੀ ਹੈ।

ਹੋਰ ਵੇਖੋ : ਰਾਣਾ ਰਣਬੀਰ ਨੇ ਲੱਚਰ ਗਾਇਕੀ ‘ਤੇ ਸੁਣਾਈਆਂ ਖਰੀਆਂ ਖਰੀਆਂ, ਦੇਖੋ ਵੀਡੀਓ


ਨਵਰਾਜ ਹੰਸ ਨੇ ਵੀ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਨਵਰਾਜ ਹੰਸ ਸਲਮਾਨ ਖਾਨ ਦੀ ਫਿਲਮ ਸੁਲਤਾਨ ਦਾ ਗਾਣਾ ‘ਜਗ ਘੁੰਮਿਆ’ ਗਾ ਰਹੇ ਹਨ ਤੇ ਸਲਮਾਨ ਖਾਨ ਗੀਤ ਦਾ ਅਨੰਦ ਮਾਣ ਰਹੇ ਹਨ। ਇਹਨਾਂ ਹੀ ਨਹੀਂ ਇਸ ਪਾਰਟੀ ‘ਚ ਸਲਮਾਨ ਖਾਨ ਤੋਂ ਇਲਾਵਾ ਸੁਨੀਲ ਸ਼ੈੱਟੀ, ਸੋਹੇਲ ਖਾਨ, ਬੌਬੀ ਦਿਓਲ, ਬਾਦਸ਼ਾਹ , ਗਾਇਕ ਜਸਬੀਰ ਜੱਸੀ, ਡੇਜ਼ੀ ਸ਼ਾਹ,ਰਿਤੇਸ਼ ਦੇਸ਼ਮੁਖ ਵਰਗੇ ਬਾਲੀਵੁੱਡ ਅਤੇ ਪਾਲੀਵੁੱਡ ਸਟਾਰ ਸ਼ਾਮਿਲ ਰਹੇ।

 

View this post on Instagram

 

Fun…. after #CCT10 match party in Chandigarh #SalmanKhan

A post shared by Mystery (@mystery6038) on


ਇਹ ਸਾਰੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ‘ਤੇ ਖਾਸੀਆਂ ਵਾਇਰਲ ਹੋ ਰਹੀਆਂ ਹਨ। ਸਲਮਾਨ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਾਲ ਈਦ ‘ਤੇ ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਭਾਰਤ’ ‘ਚ ਕੈਟਰੀਨਾ ਕੈਫ ਨਾਲ ਨਜ਼ਰ ਆਉਣਗੇ।

 

View this post on Instagram

 

Such a cutie??? – – #SalmanKhan #salman #beingsalmankhan #beinghuman #bharat #cclt20 #celebritycricketleague #bollywood

A post shared by Salman Khan (@salmankhanplanet) on

ਭਾਰਤ ਦੇ ਗਾਇਬ ਹੋਏ ਪਾਇਲਟ ਦੀ ਕਹਾਣੀ ਨਾਲ ਮੇਲ ਖਾਂਦੀਆਂ ਹਨ ਬਾਲੀਵੁੱਡ ਦੀਆਂ ਇਹ ਫ਼ਿਲਮਾਂ, ਵੇਖੋ ਵੀਡਿਓ  

mig-27

ਅੱਤਵਾਦੀਆਂ ਦੇ ਟਿਕਾਣਿਆਂ ਤੇ ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਹਵਾਈ ਫੌਜ ਦੇ ਜਹਾਜ਼ਾਂ ਨੇ ਵੀ ਭਾਰਤ ਦੀਆਂ ਸਰਹੱਦਾਂ ਤੇ ਦਸਤਕ ਦਿੱਤੀ ਸੀ । ਭਾਰਤੀ ਹਵਾਈ ਫੌਜ ਨੇ ਵੀ ਪਾਕਿਸਤਾਨ ਦੀ ਇਸ ਕਾਰਵਾਈ ਦਾ ਮੂੰਹ ਤੋੜ ਜਵਾਬ ਦਿੱਤਾ ਹੈ । ਪਰ ਇਸ ਸਭ ਦੇ ਚਲਦੇ ਪਾਕਿਸਤਾਨ ਨੇ ਦਾਵਾ ਕੀਤਾ ਹੈ ਭਾਰਤ ਦਾ ਇੱਕ ਪਾਈਲਟ ਅਭਿਨੰਦਨ ਉਹਨਾਂ ਦੀ ਹਿਰਾਸਤ ਵਿੱਚ ਹੈ । ਅਭਿਨੰਦਨ ਨੂੰ ਵਾਰ ਹੀਰੋ ਦੇ ਨਾਂ ਨਾਲ ਬੁਲਾਇਆ ਜਾ ਰਿਹਾ ਹੈ । ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਇਸ ਦੀਆਂ ਕਈ ਫ਼ਿਲਮਾਂ ਹਨ, ਜਿਨ੍ਹਾਂ ਵਿੱਚ ਵਾਰ ਹੀਰੋ ਦੀਆਂ ਕਹਾਣੀਆਂ ਦਿਖਾਈਆਂ ਗਈਆਂ ਹਨ । ਇਹਨਾਂ ਨੂੰ ਫਰਸੋਨeਰ ੌਡ ਾਂaਰ ਵੀ ਕਿਹਾ ਜਾਂਦਾ ਹੈ । ਇਸ ਤਰ੍ਹਾਂ ਦੀਆਂ ਫਿਲਮਾਂ ਵਿੱਚ ਸਭ ਤੋਂ ਪਹਿਲਾਂ ਅਕਸ਼ੇ ਕੁਮਾਰ ਦੀ ਫ਼ਿਲਮ “ਸੈਨਿਕ” ਆਉਂਦੀ ਹੈ । 1993  ਵਿੱਚ ਆਈ ਇਸ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਅਕਸ਼ੇ ਫੌਜ ਦੇ ਇੱਕ ਅਪਰੇਸ਼ਨ ਲਈ ਜਾਂਦੇ ਹਨ । ਬਾਅਦ ਵਿੱਚ ਉਹਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਆਉਂਦੀ ਹੈ । ਪਰ ਬਾਅਦ ਵਿੱਚ ਪਤਾ ਲਗਦਾ ਹੈ ਕਿ ਉਹ ਜਿਉਂਦੇ ਹਨ ਤੇ ਕਈ ਸਾਲਾਂ ਬਾਅਦ ਉਹ ਆਪਣੇ ਵਤਨ ਵਾਪਿਸ ਪਰਤਦੇ ਹਨ ।

“ਸਰਬਜੀਤ” ਇਹ ਫ਼ਿਲਮ ਅਸਲੀ ਘਟਨਾ ਤੇ ਅਧਾਰਿਤ ਸੀ । ਇਸ ਕਹਾਣੀ ਵਿੱਚ ਭਾਰਤ ਦਾ ਇੱਕ ਕਿਸਾਨ ਗਲਤੀ ਨਾਲ ਭਾਰਤ ਪਾਕਿਸਤਾਨ ਦੀ ਸਰਹੱਦ ਲੰਘ ਜਾਂਦਾ ਹੈ । ਪਾਕਿਸਤਾਨ ਉਸ ਨੂੰ ਭਾਰਤੀ ਜਾਸੂਸ ਕਰਾਰ ਦੇ ਕੇ ਜੇਲ੍ਹ ਵਿੱਚ ਬੰਦ ਕਰ ਦਿੰਦਾ ਹੈ । ਕਈ ਦਹਾਕੇ ਜੇਲ੍ਹ ਵਿੱਚ ਗੁਜਾਰਨ ਤੋਂ ਬਾਅਦ ਉਹ ਬੇਕਸੂਰ ਸਾਬਿਤ ਹੁੰਦਾ ਹੈ ਪਰ ਇਸ ਦੇ ਨਾਲ ਹੀ ਉਸ ਨੂੰ ਜੇਲ੍ਹ ਵਿੱਚ ਮਾਰ ਦਿੱਤਾ ਜਾਂਦਾ ਹੈ ।

“ਟਿਊਬਲਾਈਟ” ਫ਼ਿਲਮ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਹੈ । ਇਸ ਭਾਰਤ ਤੇ ਚੀਨ ਵਿਚਲੀ ਜੰਗ ਨੂੰ ਦਿਖਾਇਆ ਗਿਆ ਹੈ । ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਦੇ ਭਰਾ ਜੰਗ ਤੇ ਜਾਂਦੇ ਹਨ ਤੇ ਉਹਨਾਂ ਦੀ ਜੰਗ ਵਿੱਚ ਮੌਤ ਹੋ ਜਾਂਦੀ ਹੈ ਪਰ ਇਸ ਕਹਾਣੀ ਨੂੰ ਬਾਅਦ ਵਿੱਚ ਫ਼ਿਲਮੀ ਰੰਗ ਦੇ ਦਿੱਤਾ ਜਾਂਦਾ ਹੈ ।

“1971” ਇਹ ਫ਼ਿਲਮ ਸੱਚੀ ਕਹਾਣੀ ‘ਤੇ ਅਧਾਰਿਤ ਹੈ । ਇਸ ਕਹਾਣੀ ਵਿੱਚ ੬ ਭਾਰਤੀ ਜਵਾਨ ਪਾਕਿਸਤਾਨ ਦੇ ਕਬਜ਼ੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਹਨ । ਦੇਸ਼ ਦੀ ਰੱਖਿਆ ਤੇ ਸਨਮਾਨ ਲਈ ਫੌਜੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ ।

“ਲਲਕਾਰ” ਵਿੱਚ ਆਈ ਇਸ ਫਿਲਮ ਦੀ ਕਹਾਣੀ ਇੱਕ ਅਜਿਹੇ ਪਰਿਵਾਰ ਦੇ ਆਲੇ-ਦੁਵਾਲੇ ਘੁੰਮਦੀ ਹੈ ਜਿਸ ਦਾ ਇੱਕ ਬੇਟਾ ਆਰਮੀ ਵਿੱਚ ਤੇ ਇੱਕ ਬੇਟਾ ਹਵਾਈ ਫੌਜ ਵਿੱਚ ਹੁੰਦਾ ਹੈ । ਦੋਹਾਂ ਬੇਟਿਆਂ ਨੂੰ ਜਪਾਨੀ ਫੌਜ ਦੇ ਖਿਲਾਫ ਮਿਸ਼ਨ ਤੇ ਭੇਜਿਆ ਜਾਂਦਾ ਹੈ । ਪਰ ਦੋਹਵੇਂ ਜਪਾਨੀਆਂ ਦੀ ਕੈਦ ਵਿੱਚ ਫਸ ਜਾਂਦੇ ਹਨ ।ਪਰ ਇਹ ਦੋਵੇਂ ਬਹਾਦਰ ਨਾ ਸਿਰਫ ਆਪਣਾ ਮਿਸ਼ਨ ਪੂਰਾ ਕਰਦੇ ਹਨ ਬਲਕਿ ਉਹਨਾਂ ਦੀ ਕੈਦ ਵਿੱਚੋਂ ਵੀ ਬਾਹਰ ਆਉਂਦੇ ਹਨ ।

https://www.youtube.com/watch?v=QAi0eoy4k30

“ਦੀਵਾਰ”  ਅਮਿਤਾਬ ਬੱਚਨ, ਅਕਸ਼ੇ ਖੰਨਾ, ਸੰਜੇ ਦੱਤ ਦੇ ਅਹਿਮ ਕਿਰਦਾਰ ਵਾਲੀ ਇਹ ਫ਼ਿਲਮ 2004 ਵਿੱਚ ਆਈ ਸੀ । ਇਸ ਫ਼ਿਲਮ ਦੀ ਕਹਾਣੀ ਵਿੱਚ 30 ਦੇ ਲਗਭਗ ਭਾਰਤੀ ਜਵਾਨ ਪਾਕਿਸਤਾਨ ਦੀ ਚੁੰਗਲ ਵਿਚ ਫੱਸ ਜਾਂਦੇ ਹਨ । ਲੰਮੇ ਅਰਸੇ ਤੋਂ ਬਾਅਦ ਇਹ ਕੈਦੀ ਪਾਕਿਸਤਾਨ ਦੀ ਜੇਲ੍ਹ ‘ਚੋਂ ਬਾਹਰ ਨਿਕਲਣ ਦਾ ਮਾਸਟ ਪਲਾਨ ਬਣਾਉਂਦੇ ਹਨ ।

ਰੁਬੀਨਾ ਤੇ ਨੀਰੂ ਬਾਜਵਾ ਦੀਆਂ ਅਦਾਵਾਂ ਨੇ ਮਚਾਈ ਧੂਮ, ਵੀਡੀਓ ਹੋਇਆ ਵਾਇਰਲ

neeru bajwa and rubin bajwa fun video viral rubin birthday

ਰੁਬੀਨਾ ਤੇ ਨੀਰੂ ਬਾਜਵਾ ਦੀਆਂ ਅਦਾਵਾਂ ਨੇ ਮਚਾਈ ਧੂਮ, ਵੀਡੀਓ ਹੋਇਆ ਵਾਇਰਲ : ਪੰਜਾਬੀ ਇੰਡਸਟਰੀ ਦੀਆਂ ਦੋ ਖੂਬਸੂਰਤ ਭੈਣਾਂ ਜਿੰਨ੍ਹਾਂ ਦੀ ਅਦਾਕਾਰੀ ਨੇ ਪੰਜਾਬੀਆਂ ਨੂੰ ਮੁਰੀਦ ਬਣਾਇਆ ਹੋਇਆ ਹੈ। ਅਸੀਂ ਗੱਲ ਕਰ ਰਹੇ ਹਾਂ ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਜਿੰਨ੍ਹਾਂ ਦੀ ਚਰਚਾ ਅਕਸਰ ਹੀ ਸ਼ੋਸ਼ਲ ਮੀਡੀਆ ‘ਤੇ ਹੁੰਦੀ ਰਹਿੰਦੀ ਹੈ। ਪਿਛਲੇ ਦਿਨੀ ਰੁਬੀਨਾ ਬਾਜਵਾ ਦਾ ਜਨਮਦਿਨ ਸੀ ਅਤੇ ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਨੂੰ ਬੜੇ ਹੀ ਅਨੋਖੇ ਢੰਗ ਨਾਲ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਹਨਾਂ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਰੁਬੀਨਾ ਬਾਜਵਾ ਅਤੇ ਨੀਰੂ ਬਾਜਵਾ ਕਾਫੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇੰਨ੍ਹਾਂ ਹੀ ਨਹੀਂ ਕਦੇ ਦੋਨੋ ਭੈਣਾਂ ਇੱਕ ਦੂਜੇ ਨਾਲ ਲੜਦੀਆਂ ਅਤੇ ਕਦੇ ਪੂਰੇ ਪਰਿਵਾਰ ਨਾਲ ਮਸਤੀ ਕਰਦੀਆਂ ਦਿਖ ਰਹੀਆਂ ਹਨ।

 

View this post on Instagram

 

Happy happiest birthday my love @rubina.bajwa ????

A post shared by Neeru Bajwa (@neerubajwa) on

ਹੋਰ ਵੇਖੋ : ਫੈਨਜ਼ ਦੀ ਡਿਮਾਂਡ ਤੋਂ ਬਾਅਦ ਟਿੱਕ ਟੌਕ ‘ਤੇ ਗਾਹ ਪਾਉਣ ਆ ਗਈ ਹੈ ਗੁਲਾਬੀ ਕੁਈਨ ਜੈਸਮੀਨ, ਦੇਖੋ ਪਹਿਲੀ ਟਿੱਕ ਟੌਕ ਵੀਡੀਓ

ਇਹ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਤੇ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਦੀ ਕੈਪਸ਼ਨ ‘ਚ ਨੀਰੂ ਬਾਜਵਾ ਨੇ ਰੁਬੀਨਾ ਬਾਜਵਾ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਨੇ 2017 ‘ਚ ਸਰਗੀ ਫਿਲਮ ਨਾਲ ਪੰਜਾਬੀ ਸਿਨੇਮਾ ‘ਤੇ ਡੈਬਿਊ ਕੀਤਾ ਸੀ ਜਿਸ ਉਹਨਾਂ ਦਾ ਸਾਥ ਨਿਭਾਇਆ ਸੀ ਜੱਸੀ ਗਿੱਲ ਅਤੇ ਬੱਬਲ ਰਾਏ ਹੋਰਾਂ ਨੇ। ਉਸ ਤੋਂ ਬਾਅਦ ਰੁਬਿਨ ਬਾਜਵਾ ਰੋਸ਼ਨ ਪ੍ਰਿੰਸ ਦੀ ਸੁਪਰਹਿੱਟ ਫਿਲਮ ਲਾਂਵਾਂ ਫੇਰੇ ‘ਚ ਲੀਡ ਰੋਲ ਨਿਭਾਉਂਦੇ ਨਜ਼ਰ ਆਏ ਸੀ। ਨੀਰੂ ਬਾਜਵਾ ਦਾ ਫ਼ਿਲਮੀ ਸਫ਼ਰ ਕਾਫੀ ਸ਼ਾਨਦਾਰ ਰਿਹਾ ਹੈ।

ਇਸੇ ਸਾਲ ਆਈ ਉਹਨਾਂ ਦੀ ਫਿਲਮ ਉੜਾ ਆੜਾ ਨੇ ਬਾਕਸ ਆਫਿਸ ਤੇ ਕਾਫੀ ਚੰਗੀ ਕਮਾਈ ਕੀਤੀ ਹੈ ਅਤੇ ਫਿਲਮ ਦਾ ਟੌਪਿਕ ਵੀ ਕਾਫੀ ਸ਼ਾਨਦਾਰ ਸੀ। ਦੱਸ ਦਈਏ ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਕੁਝ ਸਮੇਂ ਬਾਅਦ ਇਕੱਠੇ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ ਫਿਲਮ ‘ਮੁੰਡਾ ਹੀ ਚਾਹੀਦਾ’ ‘ਚ ਜਿਸ ਦਾ ਪੋਸਟਰ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਸੀ। ਅਤੇ ਫਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ।

 

View this post on Instagram

 

All the best team ??

A post shared by Neeru Bajwa (@neerubajwa) on

ਫੈਨਜ਼ ਦੀ ਡਿਮਾਂਡ ਤੋਂ ਬਾਅਦ ਟਿੱਕ ਟੌਕ ‘ਤੇ ਗਾਹ ਪਾਉਣ ਆ ਗਈ ਹੈ ਗੁਲਾਬੀ ਕੁਈਨ ਜੈਸਮੀਨ, ਦੇਖੋ ਪਹਿਲੀ ਟਿੱਕ ਟੌਕ ਵੀਡੀਓ

jasmine sandlas first tikk tokk video gulabi queen on tik tok

ਫੈਨਜ਼ ਦੀ ਡਿਮਾਂਡ ਤੋਂ ਬਾਅਦ ਟਿੱਕ ਟੌਕ ‘ਤੇ ਗਾਹ ਪਾਉਣ ਆ ਗਈ ਹੈ ਗੁਲਾਬੀ ਕੁਈਨ ਜੈਸਮੀਨ, ਦੇਖੋ ਪਹਿਲੀ ਟਿੱਕ ਟੌਕ ਵੀਡੀਓ : ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਅਜਿਹੀ ਪੰਜਾਬੀ ਗਾਇਕਾ ਜਿਹੜੀ ਸ਼ੋਸ਼ਲ ਮੀਡੀਆ ‘ਤੇ ਸਭ ਤੋਂ ਵੱਧ ਐਕਟਿਵ ਰਹਿੰਦੇ ਹਨ। ਪਰ ਜੈਸਮੀਨ ਹਾਲੇ ਤੱਕ ਸ਼ੋਸ਼ਲ ਮੀਡੀਆ ਐਪ ਟਿੱਕ ਟੌਕ ‘ਤੇ ਨਹੀਂ ਸਨ ਪਰ ਹੁਣ ਉੱਥੇ ਵੀ ਜੈਸਮੀਨ ਸੈਂਡਲਾਸ ਦੀ ਕਮੀ ਮਹਿਸੂਸ ਨਹੀਂ ਹੋਣ ਵਾਲੀ ਹੈ।


ਜੀ ਹਾਂ ਜੈਸਮੀਨ ਸੈਂਡਲਾਸ ਨੇ ਆਪਣੀ ਪਹਿਲੀ ਟਿੱਕ ਟੌਕ ਵੀਡੀਓ ਇੰਸਟਾਗ੍ਰਾਮ ‘ਤੇ ਵੀ ਸਾਂਝੀ ਕੀਤੀ ਹੈ ਜਿਸ ‘ਚ ਜੈਸਮੀਨ  ਫੈਨਜ਼ ਨੂੰ ਕਹਿ ਰਹੀ ਹੈ ਕਿ ਆ ਜਾਓ ਹੁਣ ਇੱਥੇ ਵੀ ਗਾਹ ਪੌਨੇ ਹਾਂ’। ਜੈਸਮੀਨ ਸੈਂਡਲਾਸ ਜਿਹੜੇ ਗੈਰੀ ਸੰਧੂ ਦੇ ਨਾਲ ਆਪਣੇ ਰਿਲੇਸ਼ਨ ਦੇ ਚਲਦਿਆਂ ਅਕਸਰ ਹੀ ਸੁਰਖੀਆਂ ਬਟੋਰਦੀ ਰਹਿੰਦੀ ਹੈ। ਜੈਸਮੀਨ ਸੈਂਡਲਾਸ ਹੁਣ ਟਿੱਕ ਟੌਕ ‘ਤੇ ਵੀ ਬਾਕੀ ਸ਼ੋਸ਼ਲ ਮੀਡੀਆ ਐਪਜ਼ ਦੀ ਤਰਾਂ ਹੀ ਆਪਣੇ ਫੈਨਜ਼ ਨੂੰ ਦਰਸ਼ਨ ਦਿਆ ਕਰੇਗੀ।

 

View this post on Instagram

 

Ishq ch hoye bure haal ❤️ Happy Valentines to all the fools in love.

A post shared by Jasmine Sandlas (@jasminesandlas) on


ਹੋਰ ਵੇਖੋ : 15-20 ਮਿੰਟ ‘ਚ ਆਈ ਫੋਨ ‘ਤੇ ਇੱਲਤਾਂ ਕਰਦਿਆਂ ਨੇ ਬਣਾਈ ਗਾਣੇ ਦੀ ਵੀਡੀਓ – ਗੈਰੀ ਸੰਧੂ, ਦੇਖੋ ਵੀਡੀਓ

ਇੰਨ੍ਹਾਂ ਹੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਭ ਤੋਂ ਪਹਿਲਾਂ ਗਾਣਾ ਉਹਨਾਂ ਦਾ ਟਿੱਕ ਟੌਕ ‘ਤੇ ਹੀ ਰਿਲੀਜ਼ ਹੋਇਆ ਕਰੇਗਾ। ਜੈਸਮੀਨ ਸੈਂਡਲਾਸ ਦੇ ਗਾਇਕੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਸੁਪਰਹਿੱਟ ਗਾਣੇ ਦਰਸ਼ਕਾਂ ਲਈ ਗਾ ਚੁੱਕੇ ਹਨ। ਗੈਰੀ ਸੰਧੂ ਨਾਲ ਵੀ ਉਹਨਾਂ ਲੱਡੂ ਵਰਗੇ ਕਈ ਗਾਣੇ ਗਾਏ ਹਨ ਅਤੇ ਦੋਨਾਂ ਦੀ ਜੋੜੀ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਹੈ।

ਸਪਨਾ ਚੌਧਰੀ ਨਾਲ ਦਲੇਰ ਮਹਿੰਦੀ ਦਾ ਭੰਗੜਾ, ਦੇਖੋ ਵੀਡੀਓ

sapna chaudhari and daler mehndi new haryanvi song bavli pred location shoot

ਸਪਨਾ ਚੌਧਰੀ ਨਾਲ ਦਲੇਰ ਮਹਿੰਦੀ ਦਾ ਭੰਗੜਾ, ਦੇਖੋ ਵੀਡੀਓ : ਸਪਨਾ ਚੌਧਰੀ ਜਿੰਨ੍ਹਾਂ ਦੇ ਡਾਂਸ ਦਾ ਪੂਰਾ ਭਾਰਤ ਫੈਨ ਹੈ, ਉੱਥੇ ਹੀ ਦੁਨੀਆਂ ਭਰ ‘ਚ ਪੰਜਾਬੀਆਂ ਦਾ ਨਾਮ ਚਮਕਾਉਣ ਵਾਲੇ ਦਲੇਰ ਮਹਿੰਦੀ ਸਪਨਾ ਚੌਧਰੀ ਨਾਲ ਆਪਣਾ ਨਵਾਂ ਹਰਿਆਣਵੀ ਗਾਣਾ ਲੈ ਕੇ ਜਲਦ ਹੀ ਸਰੋਤਿਆਂ ਅੱਗੇ ਪੇਸ਼ ਹੋਣ ਵਾਲੇ ਹਨ। ਸ਼ੂਟ ਦੀਆਂ ਐਕਸਕਲੂਸਿਵ ਤਸਵੀਰਾਂ ਅੱਜ ਅਸੀਂ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੇ ਹਾਂ। ਇਹਨਾਂ ਤਸਵੀਰਾਂ ‘ਚ ਸਪਨਾ ਚੌਧਰੀ ਅਤੇ ਦਲੇਰ ਮਹਿੰਦੀ ਭੰਗੜਾ ਪਾ ਰਹੇ ਹਨ।


ਦੱਸ ਦਈਏ ਇਹ ਸ਼ੂਟ ਚੱਲ ਰਿਹਾ ਹੈ ਹਰਿਆਣਵੀ ਗੀਤ ‘ਬਾਵਲੀ ਪਰੇਡ’ ਦਾ ਜਿਸ ਨੂੰ ਦਲੇਰ ਮਹਿੰਦੀ ਵੱਲੋਂ ਗਾਇਆ ਗਿਆ ਹੈ। ਗਾਣੇ ਦੇ ਸ਼ੂਟ ਤੋਂ ਤਾਂ ਸਾਫ ਹੈ ਕਿ ਇਹ ਗੀਤ ਰੰਗੀਲਾ ਹੋਣ ਵਾਲਾ ਹੈ ਅਤੇ ਉੱਪਰੋਂ ਸਪਨਾ ਚੌਧਰੀ ਦਾ ਭੰਗੜਾ ਅਤੇ ਠੁਮਕੇ ਸੋਨੇ ‘ਤੇ ਸੁਹਾਗਾ ਹੋਣ ਵਾਲਾ ਹੈ। ਦੱਸ ਦਈਏ ਸ਼ੂਟ ਦੀਆਂ ਇਹ ਤਸਵੀਰਾਂ ਪੰਚਕੂਲਾ ਨਜ਼ਦੀਕ ਚੌਕੀ ਧਨੀ ਦੀਆਂ ਹਨ ਜਿੱਥੇ ਇਸ ਗਾਣੇ ਦਾ ਸ਼ੂਟ ਚੱਲ ਰਿਹਾ ਹੈ।

ਹੋਰ ਵੇਖੋ : ਸ਼ੇਰ ਦੀ ਸੈਲਫੀ ਤੇ ਬਾਂਦਰ ਦਾ ਐਕਸ਼ਨ, ਟੋਟਲ ਧਮਾਲ ਦਾ ਮਸਾਲਾ ਟ੍ਰੇਲਰ ਰਿਲੀਜ਼, ਦੇਖੋ ਵੀਡੀਓ


ਦਲੇਰ ਮਹਿੰਦੀ ਵੱਲੋਂ ਬਾਲੀਵੁੱਡ ਅਤੇ ਪੰਜਾਬੀ ਦੇ ਕਈ ਬਲਾਕਬਸਟਰ ਗਾਣੇ ਗਾਏ ਗਏ ਹਨ। ਜਿੰਨ੍ਹਾਂ ਨੂੰ ਭਾਰਤੀਆਂ ਨੇ ਖਾਸਾ ਪਿਆਰ ਦਿੱਤਾ ਹੈ। ਉੱਥੇ ਹੀ ਬਿੱਗ ਬਾਸ ਸ਼ੋਅ ਰਾਹੀਂ ਚਰਚਾ ‘ਚ ਆਈ ਸਪਨਾ ਚੌਧਰੀ ਵੀ ਕਈ ਸੁਪਰਹਿੱਟ ਗਾਣੇ ਗਾ ਚੁੱਕੀ ਹੈ ਅਤੇ ਬਾਲੀਵੁੱਡ ਫ਼ਿਲਮਾਂ ‘ਚ ਵੀ ਡੈਬਿਊ ਕਰ ਚੁੱਕੀ ਹੈ।