ਨੀਰੂ ਬਾਜਵਾ ਨੇ ਬਦਲਿਆ ਹੇਅਰ ਸਟਾਇਲ , ਦੇਖੋ ਵੀਡਿਓ 

Neeru Bajwa

ਬਾਲੀਵੁੱਡ ਅਤੇ ਪਾਲੀਵੁੱਡ ਦੇ ਸਿਤਾਰੇ ਨਵੇਂ ਤਜ਼ਰਬੇ ਕਰਦੇ ਰਹਿੰਦੇ ਹਨ । ਇਹ ਤਜ਼ਰਬੇ ਭਾਵੇਂ ਉਹਨਾਂ ਦੀਆ ਫਿਲਮਾਂ ਨੂੰ ਲੈ ਕੇ ਹੋਣ ਜਾਂ ਫਿਰ ਉਹਨਾਂ ਦੀ ਲੁੱਕ ਨੂੰ ਲੈ ਕੇ ਹੋਣ । ਫਿਲਮੀ ਸਿਤਾਰੇ ਅਕਸਰ ਹੀ ਕੁਝ ਨਵਾਂ ਕਰਦੇ ਰਹਿੰਦੇ ਹਨ । ਅਜਿਹਾ ਹੀ ਕੁਝ ਕੀਤਾ ਹੈ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ, ਜੀ ਹਾਂ ਨੀਰੂ ਬਾਜਵਾ ਹੁਣ ਆਪਣੇ ਨਵੇਂ ਅਵਤਾਰ ਵਿੱਚ ਦਿਖਾਈ ਦੇਣਗੇ ਕਿਉਂਕਿ ਉਹਨਾਂ ਨੇ ਆਪਣਾ ਹੇਅਰ ਸਟਾਇਲ ਬਦਲ ਲਿਆ ਹੈ ।

ਹੋਰ ਵੇਖੋ : ਤੈਮੂਰ ਦੇ ਮਾਮੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸਾਰਾ ਅਲੀ ਖਾਨ

Neeru Bajwa in Red Dress

ਨਵੇਂ ਸਟਾਇਲ ਦੀ ਜਾਣਕਾਰੀ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਦਿੱਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਹਮੇਸ਼ਾ ਵਾਂਗ ਨੀਰੂ ਬਾਜਵਾ ਆਪਣੀਆ ਖੂਬਸੁਰਤ ਅਦਾਵਾਂ ਬਿਖੇਰਦੀ ਨਜ਼ਰ ਆ ਰਹੀ ਹੈ ।

ਹੋਰ ਵੇਖੋ : ਪ੍ਰਿਯੰਕਾ ਚੋਪੜਾ ਤੋਂ ਇੱਕ ਵਾਰ ਫਿਰ ਹਾਰੇ ਨਿੱਕ ਜੋਨਸ, ਦੇਖੋ ਤਸਵੀਰਾਂ

https://www.instagram.com/p/BqYq6Londs1/

ਵੀਡਿਓ ਦੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਨੇ ਆਪਣੇ ਸਟਾਇਲ ਵਿੱਚ ਛੋਟਾ ਜਿਹਾ ਬਦਲਾਅ ਕੀਤਾ ਹੈ । ਨੀਰੂ ਬਾਜਵਾ ਦਾ ਇਹ ਨਵਾਂ ਅਵਤਾਰ ਉਹਨਾਂ ਦੇ ਪ੍ਰਸ਼ੰਸਕਾ ਨੂੰ ਵੀ ਖੂਬ ਪਸੰਦ ਆ ਰਿਹਾ ਹੈ ਕਿਉਂਕਿ ਉਹਨਾਂ ਦੀ ਇਸ ਵੀਡਿਓ ਨੂੰ ਕੁਝ ਹੀ ਘੰਟਿਆ ਵਿੱਚ ਹਜ਼ਾਰਾਂ ਲੋਕਾਂ ਨੇ ਦੇਖ ਲਿਆ ਹੈ । ਇਸ ਵੀਡਿਓ ਨੂੰ ਲੋਕਾਂ ਦੇ ਲਾਈਕ ਵੀ ਖੂਬ ਮਿਲ ਰਹੇ ਹਨ ।

ਬਿੰਨੂ ਢਿੱਲੋਂ ਬਣੇ ਨੇ ‘ਨੌਕਰ ਵਹੁਟੀ ਦੇ’ ,ਕਿਵੇਂ ਵੇਖੋ ਤਸਵੀਰਾਂ 

binnu-kavita

ਬਿੰਨੂ ਢਿੱਲੋਂ ਜਲਦ ਲੈ ਕੇ ਆ ਰਹੇ ਨੇ ਆਪਣੀ ਨਵੀਂ ਫਿਲਮ ‘ਨੌਕਰ ਵਹੁਟੀ ਦਾ’। ਇਸ ਫਿਲਮ ‘ਚ ਉਹ ਮੁਖ ਕਿਰਦਾਰ ਦੇ ਤੌਰ ਤੇ ਨਜ਼ਰ ਆਉਣਗੇ । ਜਦਕਿ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਕਵਿਤਾ ਕੌਸ਼ਿਕ ਅਤੇ ਰਣਜੀਤ ਬਾਵਾ । ਇਸ ਤੋਂ ਇਲਾਵਾ ਅਦਾਕਾਰ ਅਤੇ ਆਪਣੀ ਕਾਮੇਡੀ ਰਾਹੀਂ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਦੀ ਜੋੜੀ ਵੀ ਨਜ਼ਰ ਆਏਗੀ । ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸ ਫਿਲਮ ਦਾ ਫ੍ਰਸਟ ਲੁਕ ਜਾਰੀ ਕਰਦਿਆਂ ਹੋਇਆਂ ਲਿਖਿਆ ਕਿ ਵਾਹਿਗੁਰੂ ਮਿਹਰ ਕਰਨ ।

ਹੋਰ ਵੇਖੋ : ਜਦੋਂ ਐਕਟਰ ਤੋਂ ਬਿੰਨੂ ਢਿੱਲੋਂ ਬਣ ਗਏ ਐਂਕਰ ਅਤੇ ਕੀਤਾ ਟਿਕਟੈਕ

https://www.instagram.com/p/BqSlNEEAqt0/

ਇਹ ਫਿਲਮ ਅਗਲੇ ਸਾਲ ਯਾਨੀ 2019’ਚ ਤੇਈ ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਨੂੰ ਸਮੀਪ ਕੰਗ ਅਤੇ ਸੰਜੀਵ ਕੁਮਾਰ ,ਰੋਹਿਤ ਕੁਮਾਰ ਪ੍ਰੋਡਿਊਸ ਕਰ ਰਹੇ ਨੇ । ਫਿਲਮ ਦੀ ਕਹਾਣੀ ਵੈਭਵ ਸ਼੍ਰੈਆ ਨੇ ਲਿਖੀ ਹੈ ।

ਹੋਰ ਵੇਖੋ :  ਬਿੰਨੂ ਢਿੱਲੋਂ ਨੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ ,ਪੰਜਾਬੀ ਯੂਨੀਵਰਸਿਟੀ ‘ਚ ਪੁੱਜੇ ਬਿੰਨੂ

jaswinder-binnu

ਇਸ ਫਿਲਮ ਦੀ ਕਹਾਣੀ ਕਿਸ ਤਰ੍ਹਾਂ ਦੀ ਹੈ ਇਸ ਬਾਰੇ ਤਾਂ ਖੁਲਾਸਾ ਬਿੰਨੂ ਢਿੱਲੋਂ ਨੇ ਨਹੀਂ ਕੀਤਾ ਪਰ ਜੇ ਫਿਲਮ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਦੇ ਟਾਈਟਲ ਨੂੰ ਵੇਖ ਕੇ ਤਾਂ ਇੰਝ ਹੀ ਲੱਗਦਾ ਹੈ ਕਿ ਇਹ ਫਿਲਮ ਰੋਮਾਂਟਿਕ ਕਾਮੇਡੀ ਹੋ ਸਕਦੀ ਹੈ ।

binnu-kavita

ਹੁਣ ਇਹ ਨੌਕਰ ਵਹੁਟੀ ਦੇ ਇਸ਼ਾਰਿਆਂ ‘ਤੇ ਚੱਲਣ ਵਾਲਾ ਹੈ ਪਰ ਇਹ ਵਹੁਟੀ ਦਾ ਇਹ ਨੌਕਰ ਜਾਣ ਬੁੱਝ ਕੇ ਆਪਣੀ ਵਹੁਟੀ ਦਾ ਨੌਕਰ ਬਣਿਆ  ਹੋਇਆ ਹੈ ਜਾਂ ਉਸ ਦੇ ਪਿਆਰ ‘ਚ ਏਨਾ ਗ੍ਰਿਫਤਾਰ ਹੈ ਕਿ ਉਸ ਦੀ ਹਰ ਗੱਲ ਮੰਨਦਾ ਹੈ । ਇਹ ਤਾਂ ਫਿਲਮ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਤੁਸੀਂ ਵੇਖੋ ਇਸ ਫਿਲਮ ਦੀ ਫ੍ਰਸਟ ਲੁਕ । ਜੋ ਕਿ ਫਿਲਮ ‘ਚ ਮੁਖ ਕਿਰਦਾਰ ਨਿਭਾ ਰਹੇ ਬਿੰਨੂ ਢਿੱਲੋਂ ਨੇ ਸਾਂਝੀ ਕੀਤੀ ਹੈ ।

ਕਰੋੜਾਂ ‘ਚ ਵਿਕਣਗੀਆਂ ਪ੍ਰਿਯੰਕਾ ਚੋਪੜਾ ਦੇ ਵਿਆਹ ਦੀਆਂ ਤਸਵੀਰਾਂ 

ਬਾਲੀਵੁੱਡ ਦੇ ਸਿਤਾਰਿਆਂ ਦੀਆਂ ਤਸਵੀਰਾਂ ਆਪਣੇ ਆਪ ਵਿੱਚ ਖਾਸ ਹੁੰਦੀਆਂ ਹਨ ਕਿਉਂਕਿ ਉਹਨਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਵਿੱਚ ਹੁੰਦੀ  ਹੈ। ਕੁਝ ਸਿਤਾਰੇ ਇਹਨਾਂ ਤਸਵੀਰਾਂ ਤੋਂ ਲੱਖਾਂ ਰੁਪਏ ਕਮਾਉਂਦੇ ਹਨ ਪਰ ਕੁਝ ਫਿਲਮੀ ਸਿਤਾਰੇ ਅਜਿਹੇ ਵੀ ਹਨ ਜਿਹੜੇ ਕਰੋੜਾਂ ਰੁਪਏ ਤਸਵੀਰਾਂ ਤੋਂ ਕਮਾਉਂਦੇ ਹਨ । ਜੀ ਹਾਂ ਇਹ ਸੱਚ ਹੈ ਬਾਲੀਵੁੱਡ ਦੀ ਦੇਸੀ ਗਰਲ ਦੇ ਨਾਂ ਦੇ ਨਾਲ ਜਾਣੀ ਜਾਂਦੀ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੇ ਆਪਣੇ ਵਿਆਹ ਦੀ ਐਕਸਕਲੂਜ਼ਿਵ ਤਸਵੀਰਾਂ 18 ਕਰੋੜ ‘ਚ ਇੱਕ ਕੌਮਾਂਤਰੀ ਮੈਗਜ਼ੀਨ ਨੂੰ ਵੇਚੀਆਂ ਹਨ।

ਹੋਰ ਵੇਖੋ :ਈਸ਼ਾ ਗੁਪਤਾ ਤੇ ਸੰਦੀਪ ਖੋਸਲਾ ਦੀ ਡਾਂਸ ਵੀਡਿਓ ਨੇ ਛੇੜੀ ਸੋਸ਼ਲ ਮੀਡੀਆਂ ‘ਤੇ ਚਰਚਾ, ਦੇਖੋ ਵੀਡਿਓ

Priyanka Chopra  Madhu Chopra
Priyanka Chopra Madhu Chopra

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਅੰਕਾ-ਨਿੱਕ ਦੇ ਵਿਆਹ ਦੀ ਤਿਆਰੀਆਂ ਜ਼ੋਰਾਂ ਤੇ ਚਲ ਰਹੀਆਂ ਹਨ । ਬਾਲੀਵੁੱਡ ਦੀ ਅਦਾਕਾਰਾ ਪ੍ਰਿਅੰਕਾ ਚੋਪੜਾ ਜਲਦੀ ਹੀ ਆਪਣੇ ਮੰਗੇਤਰ ਨਿੱਕ ਜੋਨਸ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਵਾਲੀ ਹੈ। ਇਸ ਜੋੜੀ ਦਾ ਵਿਆਹ ਇਸੇ ਸਾਲ ਦਸੰਬਰ ਨੂੰ ਰਾਜਸਥਾਨ ਦੇ ਜੋਧਪੁਰ ‘ਚ ਹੋਣ ਜਾ ਰਿਹਾ ਹੈ । ਵਿਆਹ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਪ੍ਰਿਯੰਕਾ ਦੀ ਮਾਂ ਮਧੂ ਚੋਪੜਾ ਸ਼ੁੱਕਰਵਾਰ ਨੂੰ ਉਮੇਦ ਭਵਨ ਪਹੁੰਚੀ ਹੈ ।

ਹੋਰ ਵੇਖੋ :ਕਿਸ ਤਰ੍ਹਾਂ ਫਿਲਮ ‘2.0’ ਦੇ ਸੁਪਰ ਵਿਲੇਨ ਬਣੇ ਅਕਸ਼ੈ ਕੁਮਾਰ, ਦੇਖੋ ਵੀਡਿਓ

https://www.instagram.com/p/BqO7YwygoH4/

ਆਪਣੇ ਇਸ ਦੌਰੇ ਦੌਰਾਨ ਮਧੂ ਨੇ ਜਿਥੇ ਹੋਟਲ ਦੇ ਸਟਾਫ ਨਾਲ ਗੱਲ-ਬਾਤ ਕੀਤੀ ਉਥੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਛੋਟੀਆਂ-ਵੱਡੀਆਂ ਤਿਆਰੀਆਂ ਦੇਖੀਆਂ। ਮਧੂ ਦੇ ਇਸ ਦੌਰੇ ਦੌਰਾਨ ਕੁਝ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁਛਿਆ ਕਿ ਪ੍ਰਿਯੰਕਾ ਦੇ  ਵਿਆਹ ਲਈ ਉਮੇਦਪੁਰ ਨੂੰ ਹੀ ਕਿਉਂ ਚੁਣਿਆ ਗਿਆ ਤਾ ਉਹਨਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜੋਧਪੁਰ ਉਹਨਾਂ ਦਾ ਪਸੰਦੀਦਾ ਸ਼ਹਿਰ ਹੈ। ਇਹ ਸ਼ਹਿਰ ਉਹਨਾਂ ਦੇ ਦਿਲ ‘ਚ ਵੱਸਿਆ ਹੈ ਇਸੇ ਲਈ ਉਹਨਾਂ ਨੇ ਪੂਰੀ ਦੁਨੀਆ ਛੱਡ ਪ੍ਰਿਅੰਕਾ ਦਾ ਵਿਆਹ ਜੋਧਪੁਰ ‘ਚ ਕਰਨਾ ਹੈ।

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੀ ਕਾਰ ਮੁੰਡਿਆਂ ਨੇ ਘੇਰੀ, ਦੇਖੋ ਵੀਡਿਓ

sapna chaudhary

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਏਨੀਂ ਦਿਨੀਂ ਇੰਟਰਨੈੱਟ ਤੇ ਆਪਣੇ ਹੁਸਨ ਦੇ ਜਲਵੇ ਬਿਖੇਰ ਰਹੀ ਹੈ । ਆਏ ਦਿਨ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਸਭ ਦੇ ਚਲਦੇ ਇੱਕ ਖਬਰ ਸਾਹਮਣੇ ਆਈ ਹੈ ਕਿ ਕੁਝ ਮੁੰਡਿਆਂ ਨੇ ਉਹਨਾਂ ਦੀ ਕਾਰ ਨੂੰ ਰੋਕ ਕੇ ਹੂਟਿੰਗ ਕੀਤੀ ਹੈ । ਕੁਝ ਮੁੰਡਿਆਂ ਨੇ ਉਹਨਾਂ ਦੀ ਕਾਰ ਦਾ ਪਿੱਛਾ ਵੀ ਕੀਤਾ ਹੈ ।ਮੁੰਡਿਆਂ ਨੂੰ ਇਸ ਤਰ੍ਹਾਂ ਕਰਦਾ ਦੇਖ,  ਸਪਨਾ ਚੌਧਰੀ ਨੇ ਨਾ ਸਿਰਫ ਆਪਣੀ ਕਾਰ ਰੁਕਵਾਈ ਬਲਕਿ ਉਹਨਾਂ ਨੂੰ  ਝਿੜਕਿਆ ਵੀ ।

ਹੋਰ ਵੇਖੋ : ‘ਭੱਜੋ ਵੀਰੋ ਵੇ’ ਬਾਪੂ ਕੱਲਾ ਮੱਝਾ ਚਾਰਦਾ,ਬਾਪੂ ਨੂੰ ਬਚਾਉਣ ਲਈ ਭੱਜੀ ਪੂਰੀ ਫੌਜ

sapna chaudhary
sapna chaudhary

ਵੀਡਿਓ ਵਿੱਚ ਉਹਨਾਂ ਦੀ ਕਾਲੇ ਰੰਗ ਦੀ ਕਾਰ ਦਾ ਲੜਕੇ ਪਿੱਛਾ ਕਰ ਰਹੇ ਸਨ ਇਸ ਘਟਨਾ ਦਾ ਵੀਡਿਓ ਹੁਣ ਇੰਸਟਾਗ੍ਰਾਮ ‘ਤੇ ਵਾਇਰਲ ਹੋ ਗਿਆ ਹੈ । ਵੀਡਿਓ ਵਿੱਚ ਸਪਨਾ ਚੋਧਰੀ ਦਾ ਪਾਰਾ ਹਾਈ ਦਿਖਾਈ ਦੇ ਰਿਹਾ ਹੈ , ਤੇ ਉਹ ਮੁੰਡਿਆਂ ‘ਤੇ ਭੜਕਦੀ ਹੋਈ ਦਿਖਾਈ ਦੇ ਰਹੀ ਹੈ । ਵੀਡਿਓ ਵਿੱਚ ਸਪਨਾ ਚੌਧਰੀ ਲੋਕਾਂ ‘ਤੇ ਚੀਕਦੀ ਹੋਈ ਦਿਖਾਈ ਦੇ ਰਹੀ ਹੈ ਚੀਕਦੇ ਹੋਏ ‘ਉਸ ਨੇ ਕਿਹਾ ਕਿ ਇਹ ਗੱਡੀ ਕਿਸੇ ਦੇ ਬਾਪ  ਦੀ ਨਹੀਂ । ਤੇਰੇ ਪਿਓ ਨੇ ਲਿਆ ਕੇ ਨਹੀਂ ਦਿੱਤੀ’।ਸਪਨਾ ਚੌਧਰੀ ਦੇ ਪ੍ਰਸ਼ੰਸਕ ਉਹਨਾਂ ਦੀ ਇਸ ਵੀਡਿਓ ਨੂੰ ਕਾਫੀ ਪਸੰਦ ਕਰ ਰਹੇ ਹਨ ।

ਹੋਰ ਵੇਖੋ : ਛੱਠ ਪੂਜਾ ‘ਤੇ ਰਿਤਿਕ ਰੋਸ਼ਨ ਨੇ ਵੀਡਿਓ ਕੀਤਾ ਸ਼ੇਅਰ, ਦੇਖੋ ਕੀ ਖਾਸ ਹੈ ਇਸ ਵੀਡਿਓ ‘

https://www.instagram.com/p/BqEQuruAH_p/?utm_source=ig_embed&utm_campaign=embed_video_watch_again

ਕੁਝ ਪ੍ਰਸ਼ੰਸਕ ਉਹਨਾ ਦੇ ਇਸ ਵੀਡਿਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ । ਕੁਝ ਨੇ ਇਸ ਵੀਡਿਓ ‘ਤੇ ਕਮੈਂਟ ਕੀਤਾ ਹੈ । ਉਹਨਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਸਪਨਾ ਬਾਲੀਵੁੱਡ ਫਿਲਮ ‘ਨਾਨੂ ਕੀ ਜਾਨੂ’ ਅਤੇ ਵੀਰੇ ਦੀ ਵੈਡਿੰਗ ਆਈਟਮ ਸਾਂਗ ਕਰ ਚੁੱਕੀ ਹੈ । ਇਹਨਾਂ ਫਿਲਮਾਂ ਵਿੱਚ ਕਈ ਵੱਡੇ ਸਿਤਾਰੇ ਨਜ਼ਰ ਆਉਣਗੇ ।

‘ਭੱਜੋ ਵੀਰੋ ਵੇ’ ਬਾਪੂ ਕੱਲਾ ਮੱਝਾ ਚਾਰਦਾ,ਬਾਪੂ ਨੂੰ ਬਚਾਉਣ ਲਈ ਭੱਜੀ ਪੂਰੀ ਫੌਜ

bhajjo veero ve first look

ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾ ਚਾਰਦਾ । ਜੀ ਹਾਂ ਅਤੇ ਕੱਲੇ ਬਾਪੂ ਨੂੰ ਬਚਾਉਣ ਲਈ ਬਾਪੂ ਦੀ ਪੂਰੀ ਫੌਜ ਉਨ੍ਹਾਂ ਦੇ ਪਿੱਛੇ ਨੱਸ ਪਈ ਹੈ । ਕੌਣ ਬਾਪੂ ਅਤੇ ਕਿਸ ਦਾ ਬਾਪੂ ! ਨਹੀਂ ਸਮਝ ਆਇਆ । ਅਸੀਂ ਗੱਲ ਕਰਨ ਜਾ ਰਹੇ ਹਾਂ ਅੰਬਰਦੀਪ ਸਿੰਘ ਦੀ ਨਵੀਂ ਆ ਰਹੀ ਫਿਲਮ ‘ਭੱਜੋ ਵੀਰੋ ਵੇ’ ਦੀ । ਜੋ ਕਿ ਚੌਦਾਂ ਦਸੰਬਰ ਨੁੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ‘ਚ ਦਾ ਮੋਸ਼ਨ ਪੋਸਟਰ ਜਾਰੀ ਹੋ ਚੁੱਕਿਆ ਹੈ ।ਇਸ ਮੋਸ਼ਨ ਪੋਸਟਰ ‘ਚ ਇੱਕ ਗੀਤ ਗਾਇਆ ਗਿਆ ਹੈ ਜੋ ਕਿ ਫਿਲਮ ਦੇ ਟਾਈਟਲ ਨਾਲ ਮੈਚ ਕਰ ਰਿਹਾ ਹੈ ।

ਹੋਰ ਵੇਖੋ : ਅਦਾਕਾਰਾ ਸਿਮੀ ਚਾਹਲ ਬਣੀ ਦੁਲਹਨ ,ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ

https://www.instagram.com/p/BqFcKwjA4Rh/

ਇਸ ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਡਾਇਰੈਕਸ਼ਨ ਵੀ ਅੰਬਰਦੀਪ ਸਿੰਘ ਦੀ ਹੀ ਹੈ । ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਕਾਰਜ ਗਿੱਲ ਨੇ । ਫਿਲਮ ‘ਚ ਮੁੱਖ ਭੂਮਿਕਾ ‘ਚ ਸਿਮੀ ਚਾਹਲ,ਨਿਰਮਲ ਰਿਸ਼ੀ ਅਤੇ ਹੋਬੀ ਧਾਲੀਵਾਲ ਨਜ਼ਰ ਆਉਣਗੇ । ਇਸ ਫਿਲਮ ‘ਚ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਵੇਖੋ :ਨਿਸ਼ਾ ਬਾਨੋ ਨੇ ਸਿਮੀ ਚਾਹਲ ਨਾਲ ਆਪਣਾ ਵੀਡਿਓ ਇੰਸਟਾਗ੍ਰਾਮ ‘ਤੇ ਕੀਤਾ ਸਾਂਝਾ

bhajo veero ve motion poster
bhajo veero ve motion poster

ਫਿਲਮ ‘ਚ ਅਮਰਿੰਦਰ ਗਿੱਲ ,ਸੁਰਿੰਦਰ ਛਿੰਦਾ ,ਗੁਰਸ਼ਬਦ ਅਤੇ ਗੁਰਪ੍ਰੀਤ ਮਾਨ ਸਣੇ ਕਈ ਗਾਇਕਾਂ ਦੀ ਅਵਾਜ਼ ‘ਚ ਗੀਤ ਸੁਣਨ ਨੂੰ ਮਿਲਣਗੇ । ਇਸ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਅੰਬਰਦੀਪ ਸਿੰਘ ਇਸ ਕਹਾਣੀ ‘ਚ ਹਰ ਵਾਰ ਦੀ ਤਰ੍ਹਾਂ ਕੁਝ ਨਵਾਂ ਪਰੋਸਣ ਦੀ ਕੋਸ਼ਿਸ਼ ਕਰਨਗੇ। ਪਰ ਕਹਾਣੀ ‘ਚ ਹੈ ਕੀ ਇਸ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਿਆ ਪਰ ਇਸ ਦੇ ਮੋਸ਼ਨ ਪੋਸਟਰ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਸ ‘ਚ ਪੰਜਾਬ ਦੇ ਬੀਤੇ ਦਹਾਕਿਆਂ ਦੀ ਕਿਸੇ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਅੰਬਰਦੀਪ ਸਿੰਘ ਨੇ ਕੀਤੀ ਹੈ ।

ਪ੍ਰਿਯੰਕਾ ਦੀ ਇਸ ਡਰੈੱਸ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਜਾਣੋਂ ਕੀ ਖਾਸ ਹੈ ਇਸ ਡਰੈੱਸ ‘ਚ  

ਬਾਲੀਵੁੱਡ ਦੇ ਸਿਤਾਰੇ ਹਮੇਸ਼ਾ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ । ਕਦੇ ਉਹਨਾਂ ਦੀ ਤਸਵੀਰ ਸੁਰਖੀਆਂ ਦਾ ਕਾਰਨ ਬਣਦੀ ਹੈ, ਤੇ ਕਦੇ ਉਹਨਾਂ ਦੀਆਂ ਫਿਲਮਾਂ ਨੂੰ ਲੈ ਕੇ ਚਰਚਾ ਛਿੜੀ ਰਹਿੰਦੀ ਹੈ । ਪਰ ਏਨੀਂ ਦਿਨੀ ਫਿਲਮੀ ਹਸਤੀਆਂ ਦੇ ਕੱਪੜੇ ਵੀ ਸੁਰਖੀਆਂ ਬਣ ਰਹੇ ਹਨ ਕਿਉਂ ਇਹ ਕੱਪੜੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ । ਪ੍ਰਿਯੰਕਾ ਚੋਪੜਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਕੱਪੜਿਆ ਦੀ ਕੀਮਤ ਲੱਖਾਂ ਵਿੱਚ ਹੁੰਦੀ ਹੈ ।

ਹੋਰ ਵੇਖੋ :ਲਿਪਕਿੱਸ ਵਾਲੀ ਤਸਵੀਰ ਤੋਂ ਬਾਅਦ ਸ਼ਾਹਿਦ ਤੇ ਮੀਰਾ ਫਿਰ ਚਰਚਾ ‘ਚ, ਤਸਵੀਰਾਂ ਵਾਇਰਲ

priyanka chopra
priyanka chopra

ਕੁਝ ਦਿਨ ਪਹਿਲਾ ਪ੍ਰਿਯੰਕਾ ਨੇ ਇੱਕ ਯੈਲੋ ਰੰਗ ਦੀ ਡਰੈੱਸ ਪਾਈ ਸੀ, ਜਿਸ ਦੀ ਕੀਮਤ ਜਾਣ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ। ਖਬਰਾਂ ਦੀ ਮੰਨੀਏ ਤਾਂ, ਅਨੀਤਾ ਡੋਂਗਰਾ ਵੱਲੋਂ ਤਿਆਰ ਕੀਤੀ ਪ੍ਰਿਯੰਕਾ ਦੀ ਇਸ ਡਰੈੱਸ ਦੀ ਕੀਮਤ ਡੇਢ ਲੱਖ ਰੁਪਏ ਹੈ, ਜਦੋਂਕਿ ਉਹਨਾਂ ਦੀ ਜੁੱਤੀ ਦੀ ਕੀਮਤ 3290 ਰੁਪਏ ਹੈ। ਇਸ ਤੋਂ ਤੁਸੀ ਅੰਦਾਜ਼ਾ ਲਾ ਸਕਦੇ ਹੋ ਕਿ ਜੇਕਰ ਆਮ ਦਿਨਾਂ ਵਿੱਚ ਪ੍ਰਿਯੰਕਾ ਇੰਨੇ ਕੀਮਤੀ ਕੱਪੜੇ ਪਾ ਸਕਦੀ ਹੈ ਤਾਂ ਆਪਣੇ ਵਿਆਹ ‘ਤੇ ਉਹ ਕਿੰਨੇ ਕੀਮਤੀ ਕੱਪੜੇ ਪਾਵੇਗੀ ।

ਹੋਰ ਵੇਖੋ :ਰਾਧਿਕਾ ਦੀਆਂ ਬੋਲਡ ਤਸਵੀਰਾਂ ਵਾਇਰਲ, ਦੋਖੋ ਤਸਵੀਰਾਂ

https://www.instagram.com/p/Bp48jkGnui3/

ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਯੰਕਾ ਆਪਣੇ ਪ੍ਰੇਮੀ ਨਿੱਕ ਜੋਨਸ ਨਾਲ ਵਿਆਹ ਕਰਵਾਉਣ ਜਾ ਰਹੀ ਹੈ । ਕੁਝ ਦਿਨ ਪਹਿਲਾਂ ਹੀ ਪ੍ਰਿਯੰਕਾ ਚੋਪੜਾ ਨੇ ਕਰੀਬੀ ਦੋਸਤਾਂ ਨਾਲ ਬੈਚਲਰੇਟ ਪਾਰਟੀ ਸੈਲੀਬ੍ਰੇਟ ਕੀਤੀ ਸੀ, ਜਿਸ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਪ੍ਰਿਯੰਕਾ ਅਤੇ ਨਿੱਕ ਦੇ ਵਿਆਹ ਦੀ ਤਾਰੀਕ ਦਾ ਹਾਲੇ ਤੱਕ ਕੋਈ ਐਲਾਨ ਨਹੀਂ ਹੋਇਆ ਹੈ ਪਰ ਉਮੀਦ ਲਾਈ ਜਾ ਰਹੀ ਹੈ ਕਿ ਦੋਵੇਂ ਜੈਪੁਰ ‘ਚ ਦਸੰਬਰ ਦੇ ਪਹਿਲੇ ਹਫਤੇ ‘ਚ ਵਿਆਹ ਕਰ ਸਕਦੇ ਹਨ।

ਰਾਧਿਕਾ ਦੀਆਂ ਬੋਲਡ ਤਸਵੀਰਾਂ ਵਾਇਰਲ, ਦੋਖੋ ਤਸਵੀਰਾਂ

ਐਕਟਰਸ ਰਾਧਿਕਾ ਆਪਟੇ ਆਏ ਦਿਨ ਆਪਣੀਆਂ ਬੋਲਡ ਤਸਵੀਰਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ । ਰਾਧਿਕਾ ਨੇ ਇੱਕ ਵਾਰ ਫਿਰ ਵੋਗ ਇੰਡੀਆ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ । ਇਸ ਤੋਂ ਪਹਿਲਾ ਵੀ ਰਾਧਿਕਾ ਵੋਗ ਲਈ ਕਈ ਵਾਰ ਫੋਟੋਸ਼ੂਟ ਕਰਵਾ ਚੁੱਕੀ ਹੈ ।ਉਹਨਾਂ ਦੀਆਂ ਇਹ ਤਸਵੀਰਾਂ ਕਵਰ ਪੇਜ਼ ‘ਤੇ ਵੀ ਛੱਪ ਚੁੱਕੀਆਂ ਹਨ ।

ਹੋਰ ਵੇਖੋ :ਸ਼ਾਹਿਦ ਕਪੂਰ ਦੀ ਲਿਪਕਿੱਸ ਨੇ ਸੋਸ਼ਲ ਮੀਡੀਆ ‘ਤੇ ਪਵਾਏ ਪਵਾੜੇ, ਦੇਖੋ ਤਸਵੀਰਾਂ

Radhika Apte shows off her glam side for Vogue
Radhika Apte shows off her glam side for Vogue

ਵੋਗ ਮੈਗਜ਼ੀਨ ਦੇ ਇੰਸਟਾਗ੍ਰਾਮ ਅਕਾਉਂਟ ਤੋਂ ਰਾਧਿਕਾ ਨੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਉਹ ਸੈਕਸੀ ਪੋਜ ਦਿੰਦੀ ਹੋਈ ਦਿਖਾਈ ਦੇ ਰਹੀ ਹੈ । ਇਹਨਾਂ ਤਸਵੀਰਾਂ ਦੇ ਨਾਲ ਲਿਖਿਆ ਹੈ ਕਿ ਇਹਨਾਂ ਤਸਵੀਰਾਂ ਨੂੰ ਬਿਕਰਮ ਬੋਸ ਨੇ ਖਿਚਿਆ ਹੈ ਜਦੋਂ ਕਿ ਸ਼ਟਾਈਲ ਅਨੀਤਾ ਦਾ ਹੈ ।ਇਹਨਾਂ ਤਸਵੀਰਾਂ ਵਿੱਚ ਰਾਧਿਕਾ ਨੇ ਰੈੱਡ ਕਲਰ ਦਾ ਗਾਉਨ ਪਾਇਆ ਹੋਇਆ ਹੈ ਤੇ ਉਹ ਗਲੈਮਰ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ ।

ਹੋਰ ਵੇਖੋ :ਕੀ ਸਰਗੁਣ ਮਹਿਤਾ ਹੈ ਗਰਭਵਤੀ, ਰਵੀ ਕਰਨਗੇ ਖੁਲਾਸਾ

https://www.instagram.com/p/Bp7VcODn8HM/

ਦੂਜੀ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਰਾਧਿਕਾ ਨੇ ਵਾਈਟ ਟਾਪ ਪਾਇਆ ਹੋਇਆ ਅਤੇ ਚੈੱਕਦਾਰ ਸਕਰਟ ਪਾਈ ਹੋਈ ਹੈ । ਇਹ ਤਸਵੀਰਾਂ ਇਸ ਤਰ੍ਹਾਂ ਦੀਆਂ ਹਨ ਕਿ ਇਹਨਾਂ ਨੂੰ ਦੇਖਕੇ ਕਿਸੇ ਦੇ ਵੀ ਸਾਹ ਰੁੱਕ ਜਾਣਗੇ ।

ਹੋਰ ਵੇਖੋ :ਕਿਉਂ ਕਿਹਾ ਜਾਂਦਾ ਹੈ ਪੰਮੀ ਬਾਈ ਨੂੰ ਭੰਗੜੇ ਦਾ ਸਰਤਾਜ਼ ਦੇਖੋ

https://www.instagram.com/p/Bpoyc9NH_Ny/

ਇਹਨਾਂ ਤਸਵੀਰਾਂ ਕਰਕੇ ਰਾਧਿਕਾ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ । ਜੇਕਰ ਰਾਧਿਕਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਰਾਧਿਕਾ ਨੇ ਇਸ ਸਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ । ਰਾਧਿਕਾ ਦੀ ਕੁਝ ਮਹੀਨੇ ਪਹਿਲਾ ਹੀ ਪੈਡਮੈਨ ਫਿਲਮ ਆਈ ਹੈ ।ਰਾਧਿਕਾ ਦੀਆਂ ਹੋਰ ਵੀ ਕਈ ਫਿਲਮਾਂ ਹਨ ਜਿਹੜੀਆਂ ਇਸੇ ਸਾਲ ਆਈਆਂ ਹਨ ।

ਗਿੱਪੀ ਗਰੇਵਾਲ ਨੇ ਦੀਵਾਲੀ ‘ਤੇ ਦਿੱਤਾ ਸਰਪਰਾਇਜ਼, ਦੋਖੋ ਕਿਸ ਤਰ੍ਹਾਂ 

Gippy Grewal

ਗਿੱਪੀ ਗਰੇਵਾਲ ਨੇ ਦੀਵਾਲੀ ਦੇ ਮੌਕੇ ‘ਤੇ ਸਭ ਨੂੰ ਸਰਪਰਾਇਜ਼ ਦਿੱਤਾ ਹੈ । ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਫਿਲਮ  “ਮੰਜੇ ਬਿਸਤਰੇ-੨” ਦਾ  ਪੋਸਟਰ ਜਾਰੀ ਕੀਤਾ ਹੈ ।12 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਪੋਸਟਰ ਵਿੱਚ ਗਿੱਪੀ ਗਰੇਵਾਲ ਸਰਦਾਰ ਲੁੱਕ ਵਿੱਚ ਦਿਖਾਈ ਦੇ ਰਹੇ ਹਨ ।ਇਸ ਫਿਲਮ ਦੀ ਸਟੋਰੀ ਗਿੱਪੀ ਗਰੇਵਾਲ ਦੀ ਹੈ ਜਦੋ ਕਿ ਫਿਲਮ ਦੇ ਡਾਈਲੋਗ ਨਰੇਸ਼ ਕਥੂਰੀਆ ਨੇ ਲਿਖੇ ਹਨ । ਫਿਲਮ ਦੇ ਨਿਰਦੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਬਲਜੀਤ ਸਿੰਘ ਡੀ ਈ ਓ ਨੇ ਕੀਤਾ ਹੈ ।

ਹੋਰ ਵੇਖੋ :ਦੇਸੀ ਜੱਟ ਅੰਮ੍ਰਿਤ ਮਾਨ ਨੇ ਮਾਰ ਲਈ ਹੈ ਬਾਜ਼ੀ ਕਿਸ ਤਰ੍ਹਾਂ !ਵੇਖੋ ਵੀਡਿਓ

https://www.instagram.com/p/Bp0t2LXn8N-/

ਫਿਲਮ ਵਿੱਚ ਮੁੱਖ ਭੁਮਿਕਾ ਵਿੱਚ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦਿਖਾਈ ਦੇਣਗੇ, ਇਹਨਾਂ ਦੋਹਾਂ ਤੋਂ ਇਲਾਵਾ ਕਰਮਜੀਤ ਅਨਮੋਲ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨਗੇ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗਰੇਵਾਲ ਨੇ ਆਪਣੀ ਫਿਲਮ ਦੀ ਪਹਿਲੀ ਲੁੱਕ ਜਾਰੀ ਕੀਤੀ ਸੀ ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਦੇ ਕਾਫੀ ਲਾਈਕ ਮਿਲੇ ਸਨ ਤੇ ਹੁਣ ਉਹਨਾਂ ਦੀ ਫਿਲਮ ਦੇ ਪੋਸਟਰ ਨੂੰ ਵੀ ਲੋਕ ਕਾਫੀ ਪਸੰਦ ਕਰ ਰਹੇ ਹਨ ।

ਹੋਰ ਵੇਖੋ :ਆਪਣੀ ਬੈਚਲਰ ਪਾਰਟੀ ਵਿੱਚ ਕਾਫੀ ਹੋਟ ਦਿਖੀ ਪ੍ਰਿਯੰਕਾ, ਦੇਖੋ ਤਸਵੀਰਾਂ

https://www.instagram.com/p/BpoNypUnUpT/

ਗਿੱਪੀ ਗਰੇਵਾਲ ਨੇ ਇਹ ਪੋਸਟਰ ਜਾਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਕੁਝ ਦਿਨ ਪਹਿਲਾਂ ਦੀ ਉਹਨਾਂ ਦੀ ਕੈਰੀ ਆਨ ਜੱਟਾ ਦੀ ਸੀਕਵਲ ਰਿਲੀਜ਼ ਹੋਈ ਸੀ ਤੇ ਇਹ ਫਿਲਮ ਲੋਕਾਂ ਨੂੰ ਕਾਫੀ ਪਸੰਦ ਆਈ ਹੈ । ਹੁਣ ਮੰਜੇ ਬਿਸਤਰੇ ਦਾ ਸੀਕਵਲ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ ਗਿੱਪੀ ਦੇ ਪ੍ਰਸ਼ੰਸਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ ਇਹ ਦੇਖਣਾ ਹੋਵੇਗਾ

18 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫ਼ਿਲਮ “ਆਟੇ ਦੀ ਚਿੜੀ”

Aate Di Chidi Poster

19 ਅਕਤੂਬਰ ਨੂੰ ਸਿਨੇਮਾਘਰ ਦਾ ਸ਼ਿੰਗਾਰ ਬਣਨ ਵਾਲੀ ਪੰਜਾਬੀ ਫਿਲਮ ‘ਆਟਾ ਦੀ ਚਿੜੀ’ ਦੀ ਰਿਲੀਜ਼ਿੰਗ ਡੇਟ ਬਦਲ ਚੁੱਕੀ ਹੈ। ਜੀ ਹਾਂ, ਇਹ ਫਿਲਮ ਪਹਿਲਾਂ 19 ਅਕਤੂਬਰ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਸੀ ਪਰ ਹੁਣ ਇਹ ਫਿਲਮ 18 ਅਕਤੂਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟਰ ਸ਼ੇਅਰ ਕਰਦਿਆ ਦਿੱਤੀ।

https://www.instagram.com/p/Bo_gs6_ndVN/

ਇਸ ਫਿਲਮ ‘ਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਪਹਿਲੀ ਵਾਰ ਪਰਦੇ ‘ਤੇ ਇਕੱਠੀ ਨਜ਼ਰ ਆਉਣ ਵਾਲੀ ਹੈ। ਇਸ ਮਸ਼ਹੂਰ ਜੋੜੀ ਦੇ ਨਾਲ ਹੀ ਫਿਲਮ ‘ਚ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ ਜਿਵੇਂ ਕਿ ਤਜਰਬੇਕਾਰ ਅਭਿਨੇਤਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਦਿਲਾਵਰ ਸਿੱਧੂ, ਪ੍ਰਕਾਸ਼ ਜਾਦੂ ਤੇ ਅਨਮੋਲ ਵਰਮਾ। ਰਿਲੀਜ਼ ਹੋਏ ਟਰੇਲਰ ਮੁਤਾਬਕ ‘ਆਟੇ ਦੀ ਚਿੜੀ’ ਇਕ ਕਾਮੇਡੀ ਫਿਲਮ ਹੈ, ਜਿਸ ‘ਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸ ਰਸ ਅੰਦਾਜ਼ ‘ਚ ਪੇਸ਼ ਕੀਤਾ ਗਿਆ ਹੈ।

ਹੋਰ ਪੜੋ : ਮਹਿਲਾਵਾਂ ਦੇ ਸ਼ੌਂਕ ਪੂਰੇ ਕਰਨ ਦੀ ਗੱਲ ਕਰਦਾ ਗੀਤ ‘ਆਟੇ ਦੀ ਚਿੜੀ’ ਹੋਇਆ ਰਿਲੀਜ਼

Aate Di Chidi Gets New Release Date, Neeru Bajwa & Amrit Mann Announce New Date
Aate Di Chidi Gets New Release Date, Neeru Bajwa & Amrit Mann Announce New Date

ਦੱਸ ਦੇਈਏ ਕਿ ਫਿਲਮ ਦਾ ਨਿਰਦੇਸ਼ਕ ਹੈਰੀ ਭੱਟੀ ਨੇ ਕੀਤਾ ਹੈ ਅਤੇ ਇਸ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਆਪਣੀ ਨਵੀਂ ਫਿਲਮ ਬਾਰੇ ਗੱਲ ਕਰਦੇ ਹੋਏ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਕਿਹਾ ਕਿ ਉਨ੍ਹਾਂ ਇਹ ਫੈਸਲਾ ਲਿਆ ਹੈ ਕਿ ਕਾਲਜ ਦੀ ਤਰ੍ਹਾਂ ਹੀ ਜਿੱਥੇ ਉਹ ਕੋਸ਼ਿਸ਼ ਕਰਦੇ ਹਨ ਬੱਚਿਆਂ ਨੂੰ ਸਿਖਾਉਣ ਦੀ ਅਤੇ ਵਧੀਆ ਇਨਸਾਨ ਬਣਾਉਣ ਦੀ, ਉਥੇ ਉਨ੍ਹਾਂ ਦੀਆਂ ਫਿਲਮਾਂ ਵੀ ਕੁਝ ਸਿਖਾਉਣ ਦੀ ਕੋਸ਼ਿਸ਼ ਕਰਨਗੀਆਂ।

ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦੀਆਂ ਫਿਲਮਾਂ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦੇਣ ਅਤੇ ਦਰਸ਼ਕਾਂ ‘ਤੇ ਕੋਈ ਨਾ ਕੋਈ ਪ੍ਰਭਾਵ ਜ਼ਰੂਰ ਪਾਉਣ। ਆਟੇ ਦੀ ਚਿੜੀ ਨੂੰ ਪੂਰੇ ਸੰਸਾਰ ਭਰ ਵਿਚ ਮੁਨੀਸ਼ ਸਾਹਨੀ ਦੀ ਕੰਪਨੀ ਓਮਜੀ ਗਰੁੱਪ ਵਲੋਂ ਡਿਸਟ੍ਰੀਬਿਊਟ ਕੀਤਾ ਜਾਵੇਗਾ।

ਫ਼ਿਲਮ “ਅਫਸਰ” ਨੂੰ ਲੈ ਕੇ ਫੈਨਸ ਹਨ ਉਤਸ਼ਾਹਿਤ,ਤਰਸੇਮ ਜੱਸੜ ਨੇ ਵੀਡੀਓ ਕੀਤਾ ਸਾਂਝਾ

ਹਾਲ ਹੀ ਵਿੱਚ ਰਿਲੀਜ਼ ਹੋਈ ਤਰਸੇਮ ਜੱਸੜ ਦੀ ਫ਼ਿਲਮ punjabi movie” ਅਫਸਰ ” ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਫ਼ਿਲਮ ਬਾਕਸ ਤੇ ਹਿੱਟ ਜਾ ਰਹੀ ਹੈ | ਜਿਵੇਂ ਅੱਜ ਤੱਕ ਤਰਸੇਮ ਜੱਸੜ ਦੀਆਂ ਸਾਰੀਆਂ ਫ਼ਿਲਮਾਂ ਨੂੰ ਹੀ ਲੋਕਾਂ ਦੁਆਰਾ ਬਹੁਤ ਜਿਆਦਾ ਪਿਆਰ ਮਿਲਿਆ ਹੈ ਓਸੇ ਤਰਾਂ ਇਸ ਫ਼ਿਲਮ ਨੂੰ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਤਰਸੇਮ ਜੱਸੜ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਕੁਝ ਵੀਡੀਓ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਕਿ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰਾਂ ਫ਼ਿਲਮ ” ਅਫਸਰ ” ਨੂੰ ਵੇਖਣ ਗਏ ਲੋਕ ਸਿਨੇਮਾਂ ਦੀ ਸਕਰੀਨ ਅੱਗੇ ਨੱਚ ਰਹੇ ਹਨ ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਹ ਫ਼ਿਲਮ ਲੋਕਾਂ ਦੀਆਂ ਉਮੀਦਾਂ ਤੇ ਇਕ ਦਮ ਖਰੀ ਉੱਤਰੀ ਹੈ |

ਹੋਰ ਪੜੋ : ਤਰਸੇਮ ਜੱਸੜ ਦੀ ਫ਼ਿਲਮ ਅਫਸਰ ਦਾ ਇੱਕ ਹੋਰ ਗੀਤ ” ਇਸ਼ਕ ਜਿਹਾ ਹੋ ਗਿਆ ” ਹੋਇਆ ਰਿਲੀਜ

https://www.instagram.com/p/BolPVukBV45/?taken-by=tarsemjassar

ਇਸ ਪੋਸਟ ਨੂੰ ਸਾਂਝੀ ਕਰਦੇ ਹੋਏ ਤਰਸੇਮ ਜੱਸੜ ਨੇ ਸਭ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ -: ਤੁਹਾਡੇ ਇਸ ਪਿਆਰ ਦੇ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ | ਇਸ ਫਿਲਮ ਦੀ ਕਹਾਣੀ ਮਸ਼ਹੂਰ ਲੇਖਕ ” ਜੱਸ ਗਰੇਵਾਲ ” ਵੱਲੋਂ ਲਿਖੀ ਗਈ ਹੈ ਅਤੇ ਇਸ ਫ਼ਿਲਮ ਨੂੰ ” ਗੁਲਸ਼ਨ ਸਿੰਘ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ | ਇਸ ਫਿਲਮ ਲਈ ਮੁੜ ਤੋਂ ਉਹ ਟੀਮ ਇਕੱਠੀ ਹੋਈ ਹੈ ਜਿਨ੍ਹਾਂ ਨੇ ਪਹਿਲਾਂ ਬਹੁਤ ਹਿੱਟ ਫ਼ਿਲਮਾਂ ਦਿੱਤੀਆਂ ਹਨ |

https://www.instagram.com/p/Boj1F6wBkq1/?taken-by=tarsemjassar

ਮਸ਼ਹੂਰ ਲੇਖਕ ਜੱਸ ਗਰੇਵਾਲ ਦੁਆਰਾ ਲਿਖੀ ਇਹ ਫਿਲਮ ਪਟਵਾਰੀ ਅਤੇ ਕਾਨੂੰਗੋ ਦੇ ਆਲੇ-ਦੁਆਲੇ ਘੁੰਮਦੀ ਹੈ | ਇਸ ਵਾਰ ” ਤਰਸੇਮ ਜੱਸੜ ” ਇਸ ਫ਼ਿਲਮ ਵਿੱਚ ਇੱਕ ਅਫਸਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ |