ਮਿਸ ਪੂਜਾ ਨੇ ਆਪਣੇ ਲਾਡਲੇ ਪੁੱਤ ਅਲਾਪ ਦੇ ਨਾਲ ਸ਼ੇਅਰ ਕੀਤਾ ਇਹ ਕਿਊਟ ਜਿਹਾ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

miss pooja shared cute video with her son alaap singh

ਗਾਇਕਾ ਮਿਸ ਪੂਜਾ Miss Pooja ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਹਾਲ ਹੀ ‘ਚ ਉਨ੍ਹਾਂ ਨੇ ਪਰਿਵਾਰ ਬਾਰੇ ਖੁਲਾਸਾ ਕਰਦੇ ਹੋਏ ਆਪਣੇ ਪਤੀ ਰੋਮੀ ਟਾਹਲੀ ਅਤੇ ਪੁੱਤਰ ਅਲਾਪ ਸਿੰਘ ਟਾਹਲੀ Aalaap Singh Tahli ਦੇ ਨਾਲ ਰੂਬਰੂ ਕਰਵਾਇਆ ਸੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਆਪਣੇ ਪੁੱਤਰ ਅਲਾਪ ਦੇ ਨਾਲ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਰੂਹਾਂ ਨੂੰ ਛੂਹ ਰਿਹਾ ਹੈ ਦਿਲਜੀਤ ਦੋਸਾਂਝ ਦਾ ਧਾਰਮਿਕ ਗੀਤ ‘ਧਿਆਨ ਧਰ ਮਹਿਸੂਸ ਕਰ’, ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਕੀਤਾ ਸਮਰਪਿਤ

inside image of miss pooja shared cute video of her son

ਜੀ ਹਾਂ ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਮਿਸ ਪੂਜਾ ਆਪਣੇ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ। ਜੀ ਹਾਂ ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਲ ਪੰਜਾਬ ਆ ਕੇ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਹ ਵੀਡੀਓ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉੱਤੇ ਪੋਸਟ ਕੀਤਾ ।

ਹੋਰ  ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਨੂੰ ਕੁਝ ਇਸ ਅੰਦਾਜ਼ ਨਾਲ ਕੀਤਾ ਬਰਥਡੇਅ ਵਿਸ਼, ਭਵਿੱਖ ‘ਚ ਅੰਬਰ ਵਰਗੀ ਧੀ ਚਾਹੁੰਦੇ ਨੇ ਆਪਣੇ ਜ਼ਿੰਦਗੀ ‘ਚ

inside image of miss pooja son aalaap

ਜੇ ਗੱਲ ਕਰੀਏ ਮਿਸ ਪੂਜਾ ਦੀ ਤਾਂ ਉਹ ਪਿਛਲੇ ਇੱਕ ਦਹਾਕੇ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਤੇ ਰਾਜ ਕਰਦੀ ਆ ਰਹੀ ਹੈ । ਉਸ ਦਾ ਹਰ ਗਾਣਾ ਹਿੱਟ ਹੁੰਦਾ ਹੈ । ਇਸੇ ਲਈ ਉਸ ਦੀ ਲੰਮੀ ਫੈਨ ਫਾਲੋਵਿੰਗ ਹੈ । ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ । ਇਸ ਸਾਲ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਮਿਸ ਪੂਜਾ ਜੋ ਕਿ ਬਿਜਨੈਸ ਵੂਮੈਨ ( hotelier ) ਦੇ ਤੌਰ ‘ਤੇ ਕਈ ਹੋਰ ਕੰਮ ਸ਼ੁਰੂ ਕਰਨ ਜਾ ਰਹੀ ਹੈ। ਜਿਸ ਦੀ ਜਾਣਕਾਰੀ ਖੁਦ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਪਾ ਕੇ ਦਿੱਤੀ ਹੈ।

 

View this post on Instagram

 

A post shared by Miss Pooja (@misspooja)

ਪੰਜਾਬ ’ਚ ਗਾਣਿਆਂ ਤੇ ਫ਼ਿਲਮਾਂ ਦੀ ਸ਼ੂਟਿੰਗ ਲਈ ਬਣਾਏ ਜਾਣਗੇ ਖ਼ਾਸ ਨਿਯਮ …!

ਪੰਜਾਬ ਸਰਕਾਰ ਨੇ ਮੁੱਖ ਸਕੱਤਰ ਨੂੰ ਸੂਬੇ ‘ਚ ਫਿਲਮਾਂ ਅਤੇ ਗਾਣਿਆਂ ਦੀ ਸ਼ੂਟਿੰਗ ਲਈ ਖ਼ਾਸ ਨਿਯਮ ਤਿਆਰ ਕਰਨ ਲਈ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੁੱਧਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਪੰਜਾਬੀ ਗਾਇਕ ਗਿੱਪੀ ਗਰੇਵਾਲ, ਰਣਜੀਤ ਬਾਵਾ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਵੀਡੀਓ ਕਾਨਫੰਰਸ ਰਾਹੀਂ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਸੀ।

https://www.instagram.com/p/B0-NcTkAOR9/

ਇਸ ਗੱਲਬਾਤ ਦੌਰਾਨ ਹੀ ਇਹਨਾਂ ਕਲਾਕਾਰਾਂ ਨੇ ਮੁੱਖ ਮੰਤਰੀ ਨੂੰ ਸ਼ੂਟਿੰਗ ਲਈ ਹਿਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਮਹੀਨੇ ਪੰਜਾਬ ‘ਚ ਸ਼ੂਟਿੰਗ ਦੀ ਇਜਾਜ਼ਤ ਮਿਲ ਗਈ ਸੀ ਪਰ ਬਿਨ੍ਹਾਂ ਸਪੱਸ਼ਟ ਨਿਯਮਾਂ ਦੇ ਕੰਮ ਕਰਨਾ ਬਹੁਤ ਔਖਾ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਚਲਦੇ ਫ਼ਿਲਮਾਂ, ਗੀਤਾਂ ਅਤੇ ਨਾਟਕਾਂ ਦੀ ਸ਼ੂਟਿੰਗ ਠੱਪ ਹੋ ਗਈ ਸੀ ।

https://www.instagram.com/p/BzE1JstAcxR/

ਕਲਾਕਾਰਾਂ ਦੀ ਇਸ ਮੰਗ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਇਸ ਮੁੱਦੇ ਤੇ ਨੋਟਿਸ ਲੈਂਦੇ ਹੋਏ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਤੁਰੰਤ ਹਦਾਇਤਾਂ ਤਿਆਰ ਕਰਨ ਨੂੰ ਕਿਹਾ ਹੈ।ਜਿਸ ਨਾਲ ਕੋਰੋਨਾ ਮਹਾਮਾਰੀ ‘ਚ ਸਾਵਧਾਨੀ ਦਾ ਖਿਆਲ ਰੱਖਦੇ ਹੋਏ ਸ਼ੂਟਿੰਗ ਨੂੰ ਮੁਕੰਮਲ ਕੀਤਾ ਜਾ ਸਕੇ।

https://www.instagram.com/p/ByZWIUoAaR2/

ਗੈਰੀ ਸੰਧੂ ਨੇ ਕੌਰ ਬੀ ਨਾਲ ਗਾਏ ਗੀਤ ‘ਦੁਆਬੇ ਵਾਲਾ’ ਦੇ ਕੁਝ ਬੋਲ ਕੀਤੇ ਸਾਂਝੇ, ਦੇਖੋ ਵੀਡੀਓ

garry sandhu and kaur b new song doabey wala releasing soon

ਗੈਰੀ ਸੰਧੂ ਨੇ ਕੌਰ ਬੀ ਨਾਲ ਗਾਏ ਗੀਤ ‘ਦੁਆਬੇ ਵਾਲਾ’ ਦੇ ਕੁਝ ਬੋਲ ਕੀਤੇ ਸਾਂਝੇ, ਦੇਖੋ ਵੀਡੀਓ : ਗੈਰੀ ਸੰਧੂ ਅਤੇ ਕੌਰ ਬੀ ਨੂੰ ਇਕੱਠੇ ਦੇਖਣ ਲਈ ਦਰਸ਼ਕ ਕਾਫੀ ਉਤਸਾਹਿਤ ਹਨ। ਦੋਨਾਂ ਦਾ ਡਿਊਟ ਗੀਤ ‘ਦੋਆਬੇ ਵਾਲਾ’ ਦਾ ਪੋਸਟਰ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਹੈ। ਹੁਣ ਗੈਰੀ ਸੰਧੂ ਵੱਲੋਂ ਇਸ ਗੀਤ ਦੇ ਕੁਝ ਬੋਲ ਵੀ ਸਾਂਝੇ ਕੀਤੇ ਗਏ ਹਨ, ਜੋ ਕਿ ਸੁਣਨ ‘ਚ ਤਾਂ ਕਾਫੀ ਸ਼ਾਨਦਾਰ ਲੱਗ ਰਹੇ ਹਨ। ਗੈਰੀ ਸੰਧੂ ਤੇ ਕੌਰ ਬੀ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਹਨ।ਇਸ ਤੋਂ ਇਲਾਵਾ ਗੀਤ ‘ਚ ਫੇਮਸ Dj Goddess ਵੀ ਨਜ਼ਰ ਆਉਣਗੇ।

 

View this post on Instagram

 

A post shared by Garry Sandhu (@officialgarrysandhu) on


ਦੱਸ ਦਈਏ ਗਾਣੇ ਦੇ ਬੋਲ ਗੈਰੀ ਸੰਧੂ ਦੇ ਹੀ ਹਨ ਅਤੇ ਮਿਊਜ਼ਿਕ ਦਿੱਤਾ ਹੈ ਫੇਮਸ ਮਿਊਜ਼ਿਕ ਡਾਇਰੈਕਟਰ ਇਕਵਿੰਦਰ ਸਿੰਘ ਹੋਰਾਂ ਨੇ। ਉੱਥੇ ਹੀ ਵੀਡੀਓ ਨਾਮਵਰ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ। ਦੇਖਣਾ ਹੋਵੇਗਾ ਕੌਰ ਬੀ ਅਤੇ ਗੈਰੀ ਸੰਧੂ ਦੀ ਜੋੜੀ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ। ਇਸ ਤੋਂ ਪਹਿਲਾਂ ਗੈਰੀ ਸੰਧੂ ਜੈਸਮੀਨ ਸੈਂਡਲਾਸ ਨਾਲ ਕਈ ਡਿਊਟ ਗੀਤ ਗਾ ਚੁੱਕੇ ਹੈ ਜਿੰਨ੍ਹਾਂ ਨੂੰ ਕਾਫੀ ਪਿਆਰ ਮਿਲਿਆ ਹੈ।

ਹੋਰ ਵੇਖੋ : ਯੁਵਰਾਜ ਹੰਸ ਜੇ ਹਨੀਮੂਨ ਮਨਾਉਣ ਗਏ ਨਾ ਤਾਂ ਖੁਸ਼ਖ਼ਬਰੀ ਲੈ ਕੇ ਪਰਤਣ, ਯੁਵਰਾਜ ਹੰਸ ਨੂੰ ਉਹਨਾਂ ਦੇ ਡਾਇਰੈਕਟਰ ਦੀ ਨਸੀਹਤ

 

View this post on Instagram

 

#DoabeyWala Coming Soon .. Subscribe Fresh Media Records Umeed a Tuhanu Pasand Aauga ??

A post shared by Garry Sandhu (@officialgarrysandhu) on


ਕੌਰ ਬੀ ਦਾ ਗੀਤ ਲਾਈਕ ਯੂ ਵੀ 10 ਅਪ੍ਰੈਲ ਨੂੰ ਸ਼ਾਮੀ 5 ਵਜੇ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਗੈਰੀ ਸੰਧੂ ਨਾਲ ਉਹਨਾਂ ਦਾ ਇਹ ਗੀਤ ਦੁਆਬੇ ਵਾਲਾ ਵੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਦੱਸ ਦਈਏ ਇਹ ਗੀਤ ਯੂ ਟਿਊਬ ‘ਤੇ ਫਰੈਸ਼ ਮੀਡੀਆ ਰਿਕਾਰਡਜ਼ ‘ਤੇ ਰਿਲੀਜ਼ ਹੋਣ ਵਾਲਾ ਹੈ।

ਕੁਲਵਿੰਦਰ ਬਿੱਲਾ ‘ਟੈਲੀਵਿਜ਼ਨ’ ਫਿਲਮ ‘ਚ ਆਪਣੀ ਲੁੱਕ ਦਾ ਨਹੀਂ ਖੋਲਣਾ ਚਾਹੁੰਦੇ ਭੇਦ, ਦੇਖੋ ਵੀਡੀਓ

kulwinder billa new video from the set of movie television with harby sngha

ਕੁਲਵਿੰਦਰ ਬਿੱਲਾ ‘ਟੈਲੀਵਿਜ਼ਨ’ ਫਿਲਮ ‘ਚ ਆਪਣੀ ਲੁੱਕ ਦਾ ਨਹੀਂ ਖੋਲਣਾ ਚਾਹੁੰਦੇ ਭੇਦ, ਦੇਖੋ ਵੀਡੀਓ : ਕੁਲਵਿੰਦਰ ਬਿੱਲਾ ਜਿੰਨ੍ਹਾਂ ਦੀ ਫਿਲਮ ਟੈਲੀਵਿਜ਼ਨ ਦਾ ਸ਼ੂਟ ਚੱਲ ਰਿਹਾ ਹੈ। ਉਹਨਾਂ ਵੱਲੋਂ ਫਿਲਮ ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ‘ਚ ਕੁਲਵਿੰਦਰ ਬਿੱਲਾ ਤੇ ਅਦਾਕਾਰ ਹਾਰਬੀ ਸੰਘਾ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਦੋਨੋ ਫਿਲਮ ਟੈਲੀਵਿਜ਼ਨ ਬਾਰੇ ਗੱਲ ਕਰਦੇ ਦਿਖਾਈ ਦੇ ਰਹੇ ਹਨ। ਕੁਲਵਿੰਦਰ ਬਿੱਲਾ ਦਾ ਕਹਿਣਾ ਹੈ ਕਿ ਫਿਲਮ ਟੈਲੀਵਿਜ਼ਨ ‘ਚ ਤਸਵੀਰਾਂ ਬੋਲਦੀਆਂ ਨਜ਼ਰ ਆਉਣ ਵਾਲੀਆਂ।


ਪਰ ਕੁਲਵਿੰਦਰ ਬਿੱਲਾ ਫਿਲਮ ਦੀ ਲੁੱਕ ਰਵੀਲ ਨਹੀਂ ਕਰਨਾ ਚਾਹੁੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਤਾਂ ਹੁਣ ਫਿਲਮ ‘ਚ ਹੀ ਪਤਾ ਚੱਲੇਗਾ ਕਿ ਸਿਰ ‘ਤੇ ਕੀ ਹੋਣ ਵਾਲਾ ਹੈ।ਇਸ ਤੋਂ ਤਾਂ ਜ਼ਾਹਿਰ ਹੈ ਕੁਲਵਿੰਦਰ ਬਿੱਲਾ ਦੀ ਲੁੱਕ ਜ਼ਰੂਰ ਖਾਸ ਹੋਣ ਵਾਲੀ ਹੈ। ਇਸ ਫਿਲਮ ਨੂੰ ਤਾਜ ਡਾਇਰੈਕਟ ਕਰ ਰਹੇ ਨੇ ਜਦਕਿ ਪੁਸ਼ਪਿੰਦਰ ਕੌਰ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ।ਫਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਮੈਂਡੀ ਤੱਖਰ, ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਬਨਿੰਦਰਜੀਤ ਸਿੰਘ, ਅਤੇ ਗੁਰਪ੍ਰੀਤ ਭੰਗੂ ਵਰਗੇ ਵੱਡੇ ਕਲਾਕਾਰ ਹਾਸਿਆਂ ਦੇ ਠਹਾਕੇ ਲਗਵਾਉਂਦੇ ਨਜ਼ਰ ਆਉਣ ਵਾਲੇ ਹਨ।

ਹੋਰ ਵੇਖੋ : ਗੁਰਪ੍ਰੀਤ ਘੁੱਗੀ ਨੂੰ ਫਿਲਮ ਦੇ ਸੈੱਟ ‘ਤੇ ਚੜ੍ਹਿਆ ਇਹ ਕਿਹੋ ਜਿਹਾ ਬੁਖਾਰ, ਦੇਖੋ ਵੀਡੀਓ

kulwinder billa new video from the set of movie television with harby sngha
television movie

ਪ੍ਰਾਹੁਣਾ ਵਰਗੀ ਹਿੱਟ ਫਿਲਮ ਨਾਲ ਪੰਜਾਬੀ ਇੰਡਸਟਰੀ ‘ਚ ਨਾਇਕ ਦੇ ਤੌਰ ‘ਤੇ ਡੈਬਿਊ ਕਰ ਚੁੱਕੇ ਟੈਲੀਵਿਜ਼ਨ ਤੋਂ ਇਲਾਵਾ ਪ੍ਰਾਹੁਣਿਆਂ ਨੂੰ ਦਫ਼ਾ ਕਰੋ ਫਿਲਮ ਨਾਲ ਵੀ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣਗੇ।

ਜਿਸ ਜਗ੍ਹਾ ਨੇ ਬਖਸ਼ੀ ਸਤਿੰਦਰ ਸਰਤਾਜ ਨੂੰ ਫ਼ਨਕਾਰੀ ਉੱਥੇ ਬਿੱਖਰਿਆ ਸਰਤਾਜ ਦੀ ਗਾਇਕੀ ਦਾ ਰੰਗ, ਦੇਖੋ ਵੀਡੀਓ

satinder sartajs biggest event in punjab university chandigarh

ਜਿਸ ਜਗ੍ਹਾ ਨੇ ਬਖਸ਼ੀ ਸਤਿੰਦਰ ਸਰਤਾਜ ਨੂੰ ਫ਼ਨਕਾਰੀ ਉੱਥੇ ਬਿੱਖਰਿਆ ਸਰਤਾਜ ਦੀ ਗਾਇਕੀ ਦਾ ਰੰਗ, ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦੇ ਸਰਤਾਜ ਸਤਿੰਦਰ ਸਰਤਾਜ ਜਿੰਨ੍ਹਾਂ ਦੇ ਸੂਫ਼ੀਆਨਾ ਅੰਦਾਜ਼ ਦਾ ਹਰ ਕੋਈ ਦੀਵਾਨਾ ਹੈ। ਸਤਿੰਦਰ ਸਰਤਾਜ ਨੇ ਪਿਛਲੇ ਦਿਨੀ ਉਸ ਜਗ੍ਹਾ ‘ਤੇ ਪਰਫਾਰਮ ਕੀਤਾ ਹੈ ਜਿਸ ਜਗ੍ਹਾ ਨੇ ਉਹਨਾਂ ਨੂੰ ਫ਼ਨਕਾਰੀ ਬਖਸ਼ੀ ਹੈ। ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਸਗੋਂ ਉਹ ਆਪਣੇ ਗਾਣਿਆਂ ‘ਚ ਖੁਦ ਕਹਿੰਦੇ ਹਨ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਸਥਾਨ ਹੈ ਜਿੱਥੇ ਉਹਨਾਂ ਗਾਉਣਾ, ਲਿਖਣਾ ਅਤੇ ਜ਼ਿੰਦਗੀ ਜਿਉਣਾ ਸਿੱਖਿਆ ਹੈ।


ਇਸ ਵਾਰ ਚੰਡੀਗੜ੍ਹ ਵਿਖੇ ਪੀਯੂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਈਵੈਂਟ ਰਿਹਾ, ਜਿੱਥੇ ਪੀਯੂ ਦੇ ਮਾਣ ਸਤਿੰਦਰ ਸਰਤਾਜ ਨੇ ਆਪਣੀ ਸ਼ਾਇਰੀ ਅਤੇ ਗਾਇਕੀ ਨਾਲ ਇਸ ਸ਼ਾਨਦਾਰ ਸ਼ਾਮ ‘ਚ ਆਪਣੇ ਰੰਗ ਬਿਖੇਰੇ ਹਨ। ਇਸ ਪ੍ਰੋਗਰਾਮ ਦਾ ਵੀਡੀਓ ਸਤਿੰਦਰ ਸਰਤਾਜ ਹੋਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾਂ ਕੀਤਾ ਹੈ। ਜਿਸ ‘ਚ ਉਹਨਾਂ ਆਪਣੇ ਨਵੇਂ ਪੁਰਾਣੇ ਗਾਣਿਆਂ ਨਾਲ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਹੈ।

ਹੋਰ ਵੇਖੋ : ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਜ਼ ਵੀ ਥੱਲੇ ਆ, ਅੰਮ੍ਰਿਤ ਮਾਨ ਵੱਲ ਹੋ ਗਈਆਂ ਵਧਾਈਆਂ, ਦੇਖੋ ਵੀਡੀਓ


ਸਤਿੰਦਰ ਸਰਤਾਜ ਹੋਰਾਂ ਨੇ ਸੂਫੀ ਸਿੰਗਿੰਗ ‘ਚ ਪੰਜਾਬ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਡਿਗਰੀ ਹਾਸਿਲ ਕੀਤੀ ਹੈ। ਉਹਨਾਂ ਨੂੰ ਪਹਿਚਾਣ ਪੰਜਾਬ ਯੂਨੀਵਰਸਿਟੀ ਵੱਲੋਂ ਹੀ ਮਿਲੀ ਹੈ। ਸਰਤਾਜ ਹੁਣ ਤੱਕ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ ਨੂੰ ਸੁਣ ਕੇ ਰੂਹ ਨੂੰ ਸ਼ਾਂਤੀ ਪਹੁੰਚਦੀ ਹੈ। ਇੰਨ੍ਹਾਂ ਹੀ ਨਹੀਂ ਸਤਿੰਦਰ ਸਰਤਾਜ ਫਿਲਮ ਬਲੈਕ ਪ੍ਰਿੰਸ ਰਾਹੀਂ ਐਕਟਿੰਗ ਦੀ ਦੁਨੀਆਂ ‘ਚ ਡੈਬਿਊ ਕਰ ਚੁੱਕੇ ਹਨ।

ਦੀਪ ਜੰਡੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ

deep jandu meets the chief Minister of punjab Captain amarinder

ਦੀਪ ਜੰਡੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ : ਕੈਨੇਡਾ ‘ਚ ਰਹਿੰਦੇ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਜਿਹੜੇ ਅੱਜ ਕੱਲ ਪੰਜਾਬ ਆਏ ਹੋਏ ਹਨ। ਦੀਪ ਜੰਡੂ ‘ਤੇ ਕਰਨ ਔਜਲਾ ਦੇ ਸ਼ੋਅਜ਼ ਵੀ ਪੰਜਾਬ ‘ਚ ਲਗਾਤਾਰ ਚੱਲ ਰਹੇ ਹਨ। ਇਸ ਦੇ ਵਿੱਚ ਦੀਪ ਜੰਡੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੇ ਘਰ ਮੁਲਾਕਾਤ ਕੀਤੀ ਹੈ ਜਿਸ ਦੀ ਤਸਵੀਰ ਦੀਪ ਜੰਡੂ ਨੇ ਆਪਣੇ ਸ਼ੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।


ਦੀਪ ਜੰਡੂ ਨੇ ਤਸਵੀਰ ਦੀ ਕੈਪਸ਼ਨ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭਾਰਤ ਸਵਾਗਤ ਕਰਨ ਲਈ ਅਤੇ ਉਹਨਾਂ ਦੇ ਨਵੇਂ ਗਾਣੇ ਲਈ ਉਹਨਾਂ ਵੱਲੋਂ ਕਹੇ ਗਏ ਸ਼ਬਦਾਂ ਲਈ ਧੰਨਵਾਦ ਕੀਤਾ ਹੈ। ਦੀਪ ਜੰਡੂ ਦੀ ਮੁੱਖ ਮੰਤਰੀ ਨਾਲ ਇਹ ਤਸਵੀਰ ਕਾਫੀ ਪਸੰਦ ਕੀਤੀ ਜਾ ਰਹੀ ਹੈ।

ਹੋਰ ਵੇਖੋ : ਦੀਪ ਜੰਡੂ ਦੀ ਬੀਟ ‘ਤੇ ਦੇਬੀ ਦੀ “ਸ਼ਾਇਰੀ” ਦਾ ਤੜਕਾ , ਦੇਖੋ ਵੀਡੀਓ


ਦੀਪ ਜੰਡੂ ਕਈ ਪੰਜਾਬੀ ਹਿੱਟ ਗੀਤ ਗਾ ਚੁੱਕੇ ਹਨ ਅਤੇ ਬਹੁਤ ਸਾਰੇ ਗਾਣਿਆਂ ਦਾ ਸੰਗੀਤ ਦੇ ਚੁੱਕੇ ਹਨ। ਹਾਲ ਹੀ ‘ਚ ਕਰਨ ਔਜਲਾ ਅਤੇ ਦੀਪ ਜੰਡੂ ਦਾ ਗੀਤ ਸਨੇਕ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਹਰਜੀਤ ਹਰਮਨ ਦੀ ਨਵੀਂ ਫਿਲਮ ‘ਤੂੰ ਮੇਰਾ ਕੀ ਲੱਗਦਾ’ ਦਾ ਸ਼ੂਟ ਹੋਇਆ ਸ਼ੁਰੂ, ਇਸ ਖੂਬਸੂਰਤ ਅਦਾਕਾਰਾ ਦਾ ਮਿਲੇਗਾ ਸਾਥ

Harjit harman new movie Tu Mera Ki Laggda shoot start shefali sharma yograj singh

ਹਰਜੀਤ ਹਰਮਨ ਦੀ ਨਵੀਂ ਫਿਲਮ ‘ਤੂੰ ਮੇਰਾ ਕੀ ਲੱਗਦਾ’ ਦਾ ਸ਼ੂਟ ਹੋਇਆ ਸ਼ੁਰੂ, ਇਸ ਖੂਬਸੂਰਤ ਅਦਾਕਾਰਾ ਦਾ ਮਿਲੇਗਾ ਸਾਥ : ਹਰਜੀਤ ਹਰਮਨ ਜਿੰਨ੍ਹਾਂ ਦੀ ਗਾਇਕੀ ਅਤੇ ਅਦਾਕਾਰੀ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ। ਕੁੜਮਾਈਆਂ ਫਿਲਮ ਨਾਲ ਨਾਇਕ ਦੇ ਤੌਰ ‘ਤੇ ਸਭ ਦੇ ਹਰਮਨ ਪਿਆਰੇ ਬਣੇ ਹਰਜੀਤ ਹਰਮਨ ਦੀ ਨਵੀਂ ਫਿਲਮ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ। ਫਿਲਮ ਦਾ ਨਾਮ ਹੈ ‘ਤੂੰ ਮੇਰਾ ਕੀ ਲੱਗਦਾ’ ਜਿਸ ਬਾਰੇ ਜਾਣਕਾਰੀ ਹਰਜੀਤ ਹਰਮਨ ਹੋਰਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟਰ ਸਾਂਝਾਂ ਕਰਕੇ ਦਿੱਤੀ ਹੈ। ਵਿਨਰਜ਼ ਫਿਲਮ ਪ੍ਰੋਡਕਸ਼ਨ ‘ਚ ਬਣ ਰਹੀ ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਅਤੇ ਗੁਰਮੀਤ ਸਾਜਨ ਹੋਰੀਂ ਕਰ ਰਹੇ ਹਨ।


ਫਿਲਮ ‘ਚ ਹਰਜੀਤ ਹਰਮਨ ਦੇ ਨਾਲ ਸ਼ੇਫਾਲੀ ਸ਼ਰਮਾ ਲੀਡ ਰੋਲ ਨਿਭਾ ਰਹੇ ਹਨ। ਇਸ ਤੋਂ ਇਲਾਵਾ ਯੋਗਰਾਜ ਸਿੰਘ, ਗੁਰਮੀਤ ਸਾਜਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੇਜੇ ਸਿੰਘ ਵਰਗੇ ਵੱਡੇ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਜਿਸ ਦੀ ਤਸਵੀਰ ਸ਼ੇਫਾਲੀ ਸ਼ਰਮਾ ਵੱਲੋਂ ਵੀ ਸਾਂਝੀ ਕੀਤੀ ਗਈ ਹੈ।

ਹੋਰ ਵੇਖੋ :ਘਰ ਵਾਲੀਆਂ ਤੋਂ ਤੰਗ ਆ ਚੁੱਕੇ ਮਰਦਾਂ ਦਾ ਹਾਲ ਬਿਆਨ ਕਰੇਗੀ ਫਿਲਮ ‘No Life With Wife’, ਦੇਖੋ ਪੋਸਟਰ ਲੌਂਚ ਦੀਆਂ ਐਕਸਕਲਿਉਸਿਵ ਤਸਵੀਰਾਂ

 

View this post on Instagram

 

Need ur blessings #new project coming soon #???????

A post shared by Shefali Sharma (@ishefalisharma) on


ਹਰਜੀਤ ਹਰਮਨ ਇਸ ਤੋਂ ਪਹਿਲਾਂ ਕੁੜਮਾਈਆਂ, ਰੌਲਾ ਪੈ ਗਿਆ, ਦੇਸੀ ਰੋਮੀਓਜ਼, ਤੇਰਾ ਮੇਰਾ ਕੀ ਰਿਸ਼ਤਾ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਹਾਲ ‘ਚ ਆਪਣੇ ਅਜੀਜ਼ ਦੋਸਤ ਪਰਗਟ ਲਿੱਦੜਾਂ ਨੂੰ ਖੋ ਚੁੱਕੇ ਹਰਜੀਤ ਹਰਮਨ ਉਹਨਾਂ ਦੀ ਮੌਤ ਤੋਂ ਕਾਫੀ ਸਦਮੇ ‘ਚ ਸਨ ਜਿਸ ਤੋਂ ਬਾਅਦ ਉਹਨਾਂ ਗੀਤਕਾਰ ਪਰਗਟ ਸਿੰਘ ਨਾਲ ਤਸਵੀਰ ਸਾਂਝੀ ਕਰ ਲਿਖਿਆ ਸੀ ਕਿ ਜਲਦ ਵੱਡੇ ਐਲਾਨ ਕਰਾਂਗੇ ਪਰ ਪਰਗਟ ਲਿੱਦੜਾਂ ਹਮੇਸ਼ਾਂ ਉਹਨਾਂ ਦੇ ਦਿਲ ‘ਚ ਰਹੇਗਾ।

ਸ਼ਹਿਨਾਜ਼ ਗਿੱਲ ਨੇ ਫਿਰ ਲਏ ਅਲੋਚਕ ਕਰੜੇ ਹੱਥੀਂ, ਹੇਟਰਾਂ ਨੂੰ ਕਿਹਾ ਸੱਪ, ਦੇਖੋ ਵੀਡੀਓ

shehnaz gill call haters snake watch video viral instagram post

ਸ਼ਹਿਨਾਜ਼ ਗਿੱਲ ਨੇ ਫਿਰ ਲਏ ਅਲੋਚਕ ਕਰੜੇ ਹੱਥੀਂ, ਹੇਟਰਾਂ ਨੂੰ ਕਿਹਾ ਸੱਪ, ਦੇਖੋ ਵੀਡੀਓ : ਸ਼ਹਿਨਾਜ਼ ਗਿੱਲ ਜਿੰਨ੍ਹਾਂ ਦਾ ਨਾਮ ਪਿਛਲੇ ਦਿਨੀ ਪੰਜਾਬੀ ਇੰਡਸਟਰੀ ‘ਚ ਛਾਇਆ ਹੋਇਆ ਸੀ ਕਿਸੇ ਗਾਣੇ ਜਾਂ ਫਿਲਮ ਕਰਕੇ ਨਹੀਂ ਸਗੋਂ ਗਾਇਕ ਅਤੇ ਮਾਡਲ ਹਿਮਾਂਸ਼ੀ ਖੁਰਾਣਾ ਨਾਲ ਚਲਦੇ ਵਿਵਾਦ ਦੇ ਚਲਦਿਆਂ। ਅਜਿਹੇ ਵਿਚਾਰ ਤਕਰਾਰ ਤਾਂ ਅਕਸਰ ਹੀ ਮਨੋਰੰਜਨ ਜਗਤ ‘ਚ ਚਲਦੇ ਹੀ ਰਹਿੰਦੇ ਹਨ। ਪਰ ਹਿਮਾਂਸ਼ੀ ਖੁਰਾਣਾ ਜਿਹੜੇ ਬੇਬਾਕ ਬੋਲਣ ਲਈ ਜਾਣੇ ਜਾਂਦੇ ਹਨ ਉਹਨਾਂ ਫਿਰ ਆਪਣੇ ਹੇਟਰਜ਼ ਨੂੰ ਠੋਕਵਾਂ ਜਵਾਬ ਦਿੱਤਾ ਹੈ।

 

View this post on Instagram

 

Ethe koi chakkar ni kon star aa ?har ek de veere Sira hi yaar aa. ?don’t worry about the haters. Kyuki oh ne ????????????

A post shared by Shehnaz Kaur Gill (@shehnaazgill) on


ਜੀ ਹਾਂ ਕੁੱਝ ਦਿਨ ਪਹਿਲਾਂ ਦੀਪ ਜੰਡੂ ਅਤੇ ਕਰਨ ਔਜਲਾ ਦਾ ਗੀਤ ਰਿਲੀਜ਼ ਹੋਇਆ ਹੈ ਜਿਸ ਦਾ ਨਾਮ ਹੈ ਸਨੇਕ। ਸ਼ਹਿਨਾਜ਼ ਨੇ ਇਸੇ ਗਾਣੇ ‘ਤੇ ਆਪਣੇ ਆਲੋਚਕਾਂ ਨੂੰ ਜਵਾਬ ਦਿੰਦੇ ਹੋਏ ਵੀਡੀਓ ਸਾਂਝੀ ਕੀਤੀ ਹੈ ਜਿਸ ‘ਚ ਉਹ ਆਪਣੇ ਆਲੋਚਕਾਂ ਨੂੰ ‘ਸੱਪ’ ਕਹਿੰਦੇ ਹੋਏ ਵੀ ਨਜ਼ਰ ਆ ਰਹੇ ਹਨ। ਸ਼ਹਿਨਾਜ਼ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਉਹਨਾਂ ਦੇ ਪ੍ਰਸ਼ੰਸ਼ਕ ਉਹਨਾਂ ਦੀ ਸਪੋਰਟ ਵੀ ਕਰ ਰਹੇ ਹਨ।

ਹੋਰ ਵੇਖੋ : ਪੰਜਾਬੀ ਵਿਰਸਾ 2018 ‘ਚ ਮਨਮੋਹਨ ਵਾਰਿਸ ਨੇ ਫਿਰ ਜੜਿਆ ‘ਕੋਕਾ’ , ਦੇਖੋ ਵੀਡੀਓ

 

View this post on Instagram

 

A post shared by Shehnaz Kaur Gill (@shehnaazgill) on


ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਦੀ ਆਉਣ ਵਾਲੀ ਫਿਲਮ ‘ਡਾਕਾ’ ‘ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਵੀ ਸ਼ਹਿਨਾਜ਼ ਗਿੱਲ ਕਈ ਹਿੱਟ ਪੰਜਾਬੀ ਗਾਣਿਆਂ ‘ਚ ਆਪਣੀ ਛਾਪ ਛੱਡ ਚੁੱਕੀ ਹੈ। ਪਿਛਲੇ ਮਹੀਨੇ ਰਿਲੀਜ਼ ਹੋਈ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਸਟਾਰਰ ਫਿਲਮ ਕਾਲਾ ਸ਼ਾਹ ਕਾਲਾ ‘ਚ ਸ਼ਹਿਨਾਜ਼ ਗਿੱਲ ਦੀ ਅਦਾਕਾਰੀ ਦੇਖਣ ਨੂੰ ਮਿਲੀ ਸੀ।

ਫਿਲਮ ‘ਦਿਲ ਦੀਆਂ ਗੱਲਾਂ’ ਦੇ ਟਾਈਟਲ ਟਰੈਕ ‘ਪਿੰਡਾਂ ਵਾਲੇ ਜੱਟ’ ਦਾ ਪਰਮੀਸ਼ ਵਰਮਾ ਨੇ ਕੀਤਾ ਐਲਾਨ, ਦੇਖੋ ਵੀਡੀਓ

parmish verma announce Dil diyan gallan 's title track Pinda aale jatt out soon

ਫਿਲਮ ‘ਦਿਲ ਦੀਆਂ ਗੱਲਾਂ’ ਦੇ ਟਾਈਟਲ ਟਰੈਕ ‘ਪਿੰਡਾਂ ਵਾਲੇ ਜੱਟ’ ਦਾ ਪਰਮੀਸ਼ ਵਰਮਾ ਨੇ ਕੀਤਾ ਐਲਾਨ, ਦੇਖੋ ਵੀਡੀਓ : ਵਾਮੀਕਾ ਗੱਬੀ ਅਤੇ ਪਰਮੀਸ਼ ਵਰਮਾ ਦੀ ਮੋਸ੍ਟ ਅਵੇਟਡ ਫਿਲਮ ‘ਦਿਲ ਦੀਆਂ ਗੱਲਾਂ’ ਜਿਹੜੀ 3 ਮਈ ਨੂੰ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਪਰਮੀਸ਼ ਵਰਮਾ ਵੱਲੋਂ ਫਿਲਮ ਦੇ ਟਾਈਟਲ ਟਰੈਕ ਦਾ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ 25 ਮਾਰਚ ਵਾਲੇ ਦਿਨ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁਖਨ ਵਰਮਾ ਦਾ ਜਨਮਦਿਨ ਸੀ ਜਿਸ ‘ਤੇ ਉਹਨਾਂ ਆਪਣੀ ਫਿਲਮ ਦੇ ਗਾਣੇ ਬਾਰੇ ਦੱਸਿਆ ਹੈ।ਗਾਣੇ ਦਾ ਨਾਮ ਹੈ ‘ਪਿੰਡਾਂ ਵਾਲੇ ਜੱਟ’ ਜਿਸ ਨੂੰ ਗਾਇਕ ਅਤੇ ਗੀਤਕਾਰ ਲਾਡੀ ਚਾਹਲ ਨੇ ਆਪਣੀ ਕਲਮ ਦਿੱਤੀ ਹੈ।ਅਤੇ ਗਾਇਆ ਖੁਦ ਪਰਮੀਸ਼ ਵਰਮਾ ਨੇ ਹੀ ਹੈ। ਗਾਣੇ ਦਾ ਮਿਊਜ਼ਿਕ ਸੁਪਰਹਿੱਟ ਜੋੜੀ ਦੇਸੀ ਕਰਿਉ ਵੱਲੋਂ ਦਿੱਤਾ ਗਿਆ ਹੈ।


ਪਰਮੀਸ਼ ਵਰਮਾ ਮੁਤਾਬਿਕ ਉਹਨਾਂ ਦਾ ਇਹ ਗੀਤ 27 ਜਾਂ 28 ਮਾਰਚ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਖਾਸ ਗੱਲ ਇਹ ਕਿ ਦਿਲ ਦੀਆਂ ਗੱਲਾਂ ਫਿਲਮ ਦੇ ਇਸ ਗੀਤ ‘ਚ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ‘ਚ ਪੜਦੇ ਪੰਜਾਬੀ ਮੁੰਡੇ ਕੁੜੀਆਂ ਨੇ ਫ਼ੀਚਰ ਕੀਤਾ ਹੈ ਜੋ ਕਿ ਵੀਡੀਓ ‘ਚ ਨਜ਼ਰ ਆਉਣਗੇ। ਫਿਲਮ ਦੀ ਗੱਲ ਕਰੀਏ ਤਾਂ ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਯੇ ਪ੍ਰਤਾਪ ਵੱਲੋਂ ਕੀਤਾ ਗਿਆ ਹੈ।ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਦਿਨੇਸ਼ ਔਲਖ,ਰੂਬੀ ਅਤੇ ਸੰਦੀਪ ਬਾਂਸਲ ਹੋਰਾਂ ਨੇ ਕੀਤਾ ਹੈ।

 

View this post on Instagram

 

Be Ready Guys ?????????? @desi_crew @parmishverma @speedrecords @pitaaratv

A post shared by Desi Crew (@desi_crew) on

ਹੋਰ ਵੇਖੋ : ਬਿੰਨੂ ਢਿੱਲੋਂ ਤੇ ਗੁਰਪ੍ਰੀਤ ਘੁੱਗੀ ਅਗਲੇ ਸਾਲ ‘ਹੇਰਾ ਫੇਰੀ’ ਕਰਦੇ ਆਉਣਗੇ ਨਜ਼ਰ, ਰਾਜ ਸਿੰਘ ਬੇਦੀ ਦਾ ਵੀ ਮਿਲੇਗਾ ਸਾਥ

ਫਿਲਮ ਦੇ ਟੀਜ਼ਰ ਨੂੰ ਤਾਂ ਦਰਸ਼ਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਹੈ ਅਤੇ ਗਾਣੇ ਦੀ ਖਬਰ ਸੋਰਤੀਆਂ ਨਾਲ ਸਾਂਝੀ ਕਰਕੇ ਪਰਮੀਸ਼ ਵਰਮਾ ਨੇ ਫੈਨਜ਼ ਦੀ ਉਤਸੁਕਤਾ ਵਧਾ ਦਿੱਤੀ ਹੈ। ਦੇਖਣਾ ਹੋਵੇਗਾ ਫਿਲਮ ਦੇ ਪਹਿਲੇ ਗੀਤ ਪਿੰਡਾਂ ਵਾਲੇ ਜੱਟ ਨੂੰ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ।

ਬਿੰਨੂ ਢਿੱਲੋਂ ਤੇ ਗੁਰਪ੍ਰੀਤ ਘੁੱਗੀ ਅਗਲੇ ਸਾਲ ‘ਹੇਰਾ ਫੇਰੀ’ ਕਰਦੇ ਆਉਣਗੇ ਨਜ਼ਰ, ਰਾਜ ਸਿੰਘ ਬੇਦੀ ਦਾ ਵੀ ਮਿਲੇਗਾ ਸਾਥ

new punjabi movie Hera Pheri staring binnu dhillon gurpreet ghuggi and raj singh bedi

ਬਿੰਨੂ ਢਿੱਲੋਂ ਤੇ ਗੁਰਪ੍ਰੀਤ ਘੁੱਗੀ ਅਗਲੇ ਸਾਲ ‘ਹੇਰਾ ਫੇਰੀ’ ਕਰਦੇ ਆਉਣਗੇ ਨਜ਼ਰ, ਨਵੀਂ ਫਿਲਮ ਦਾ ਐਲਾਨ : ਪੰਜਾਬੀ ਸਿਨੇਮਾ ਦੀਆਂ ਬੁਲੰਦੀਆਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਜਿੱਥੇ ਇਸ ਸਾਲ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਦੀ ਦੇ ਐਲਾਨ ਹੋ ਰਹੇ ਹਨ ਉੱਥੇ ਹੀ 2020 ਦਾ ਸਾਲ ਵੀ ਬੁੱਕ ਕੀਤਾ ਜਾ ਰਿਹਾ ਹੈ। ਜੀ ਹਾਂ ਬਾਲੀਵੁੱਡ ਦੀ ਹੇਰਾ ਫੇਰੀ ਨੇ ਤਾਂ ਕਈ ਰੰਗ ਦਿਖਾਏ ਹਨ ਪਰ ਹੁਣ ਹੇਰਾ ਫੇਰੀ ਪੰਜਾਬੀ ਸਿਨੇਮਾ ‘ਤੇ ਵੀ ਅਗਲੇ ਸਾਲ ਨਜ਼ਰ ਆਉਣ ਵਾਲੀ ਹੈ। ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ ਅਤੇ ਰਾਜ ਸਿੰਘ ਬੇਦੀ ਦੀ ਆਉਣ ਵਾਲੀ ਫਿਲਮ ਹੇਰਾ ਫੇਰੀ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦਾ ਪੋਸਟਰ ਵੀ ਰਿਲੀਜ਼ ਹੋ ਚੁੱਕਿਆ ਹੈ।


ਫਿਲਮ ਨੂੰ ਸਮੀਪ ਕੰਗ ਹੋਰਾਂ ਵੱਲੋਂ ਡਾਇਰੈਕਟ ਕੀਤਾ ਜਾਵੇਗਾ ਅਤੇ 24 ਅਪ੍ਰੈਲ 2020 ਨੂੰ ਫਿਲਮ ਵੱਡੇ ਪਰਦੇ ‘ਤੇ ਵੇਖਣ ਨੂੰ ਮਿਲੇਗੀ। ਮੂਵੀਜ਼ ਸਟੂਡੀਓ, ਫਾਈਵ ਰਿਵਰ ਫ਼ਿਲਮਜ਼, ਅਤੇ ਓਮਜੀ ਸਟਾਰ ਸਟੂਡੀਓ ਦੀ ਪ੍ਰੋਡਕਸ਼ਨ ‘ਚ ਫਿਲਮ ਨੂੰ ਤਿਆਰ ਕੀਤਾ ਜਾਣਾ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸਮੀਰ ਦੀਕਸ਼ਿਤ, ਜਤੀਸ਼ ਵਰਮਾ, ਗਿਰੀਸ਼ ਜੌਹਰ, ਕੇਵਲ ਗਰਗ ਅਤੇ ਪ੍ਰਵੀਨ ਚੌਧਰੀ।

ਹੋਰ ਵੇਖੋ : ‘ਜ਼ਿੰਦਗੀ ਜ਼ਿੰਦਾਬਾਦ’ ਫਿਲਮ ਦੇ ਸੈੱਟ ‘ਤੇ ਮਿੰਟੂ ਗੁਰਸਰੀਆ ਦੀ ਲੁੱਕ ‘ਚ ਨਜ਼ਰ ਆਏ ਨਿੰਜਾ

 

View this post on Instagram

 

Band Vaje 15th of March ????

A post shared by Binnu Dhillon (@binnudhillons) on


ਦੇਖਣਾ ਹੋਵੇਗਾ ਕੀ ਇਹ ਪੰਜਾਬੀ ਫਿਲਮ ਹਿੰਦੀ ਫਿਲਮ ਹੇਰਾ ਫੇਰੀ ਦੀ ਰੀਮੇਕ ਹੋਣ ਵਾਲੀ ਹੈ ਜਾਂ ਪੰਜਾਬੀਆਂ ਦੀ ਕੋਈ ਆਪਣੀ ਹੇਰਾ ਫੇਰੀ ਹੋਵੇਗੀ। ਬਿੰਨੂ ਢਿੱਲੋਂ ਗੁਰਪ੍ਰੀਤ ਘੁੱਗੀ ਅਤੇ ਸਮੀਪ ਕੰਗ ਹੋਰਾਂ ਦੀ ਹਾਲ ਹੀ ‘ਚ ਕਾਮੇਡੀ ਨਾਲ ਭਰਪੂਰ ਫਿਲਮ ਬੈਂਡ ਵਾਜੇ ਰਿਲੀਜ਼ ਹੋਈ ਹੈ ਜਿਸ ਨੇ ਬਾਕਸ ਆਫਿਸ ‘ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਫਿਲਹਾਲ ਇਹ ਨਵੀਂ ਹੇਰਾ ਫੇਰੀ ਦੇਖਣ ਲਈ ਪੂਰੇ ਇੱਕ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ।