ਕੁਲਦੀਪ ਮਾਣਕ ਨੇ ਗਾਣੇ ‘ਚ ਸਮਝਾਈ ਸੀ ਲੋਕਾਂ ਨੂੰ ਕੰਮ ਦੀ ਗੱਲ, ਦੇਖੋ ਵੀਡਿਓ 

Kuldeep Manak

ਕੁਲਦੀਪ ਮਾਣਕ ਗਾਇਕੀ ਦੇ ਖੇਤਰ ਦਾ ਉਹ ਚਮਕਦਾ ਸਿਤਾਰਾ ਹੈ ਜਿਸ ਦੀ ਚਮਕ ਅੱਜ ਵੀ ਬਰਕਰਾਰ ਹੈ । ਭਾਵਂੇ ਉਹ ਅੱਜ ਸਾਡੇ ‘ਚ ਮੌਜੂਦ ਨਹੀਂ ਪਰ ਫਿਰ ਵੀ ਉਹਨਾਂ ਦੇ ਗਾਣੇ ਸੁਣੇ ਜਾਂਦੇ ਹਨ ਕਿਉਂਕਿ ਕੁਲਦੀਪ ਮਾਣਕ ਜਿੱਥੇ ਆਪਣੇ ਗਾਣਿਆਂ ਵਿੱਚ ਲੋਕਾਂ ਦੀ ਗੱਲ ਕਰਦਾ ਹੈ ਉੱਥੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ‘ਤੇ ਵੀ ਚੋਟ ਕਰਦਾ ਹੈ । ਉਸ ਦੇ ਗਾਣੇ ਲੋਕਾਂ ਨੂੰ ਨਵੀਂ ਸੇਧ ਦਿੰਦੇ ਹਨ । ਸਮਾਜਿਕ ਕੁਰੀਤੀ ਨੂੰ ਖਤਮ ਕਰਨ ਲਈ ਲੋਕਾਂ ਨੂੰ ਲਾਮਬੱਧ ਕਰਦੇ ਹਨ ।

ਹੋਰ ਵੇਖੋ : ਸੁਖਜਿੰਦਰ ਯਮਲਾ ਨੂੰ ਲੱਗ ਗਿਆ ਹੈ ਕਿਹੜਾ ਰੋਗ ,ਵੇਖੋ ਵੀਡਿਓ

Kuldeep Manak
Kuldeep Manak

ਮਾਣਕ ਦੇ ਗਾਣਿਆਂ ਪੰਜਾਬ ਦੀਆਂ ਧੀਆਂ ਦੀ ਗੱਲ ਹੁੰਦੀ ਹੈ ।ਜਿਨ੍ਹਾਂ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ । ਜੇਕਰ ਇਸ ਧੀ ਦਾ ਜਨਮ ਹੋ ਵੀ ਜਾਵੇ ਤਾਂ ਵਿਆਹ ਤੋਂ ਬਾਅਦ ਸੱਸ ਦੇ ਤਾਅਨੇ ਮਿਹਣੇ ਉਸ ਨੂੰ ਹਰ ਦਿਨ ਮਾਰਦੇ ਹਨ । ਮਾਣਕ ਦਾ ਗਾਣਾ ‘ਕੀ ਹੋਇਆ ਜੇ ਧੀ ਜੰਮ ਗਈ’ ਇਸੇ ਕਹਾਣੀ ਨੂੰ ਬਿਆਨ ਕਰਦਾ ਹੈ । ਇਸ ਗਾਣੇ ਵਿੱਚ ਮਾਣਕ ਨੇ ਪੰਜਾਬ ਦੀ ਧੀ ਦੇ ਦਰਦ ਨੂੰ ਬਿਆਨ ਕੀਤਾ ਹੈ ।

ਹੋਰ ਵੇਖੋ : ਸਲਮਾਨ ਖਾਨ ਨੇ ਆਪਣੇ ਫਾਰਮ ਹਾਊਸ ‘ਤੇ ਮਨਾਇਆ ਜਨਮ ਦਿਨ, ਕਟਰੀਨਾ ਕੈਫ ਨੇ ਦਿੱਤੀ ਆਪਣੇ ਹੀ ਤਰੀਕੇ ਨਾਲ ਵਧਾਈ , ਦੇਖੋ ਵੀਡਿਓ

ਇਸ ਗਾਣੇ ਵਿੱਚ ਮਾਣਕ ਦੱਸਦਾ ਹੈ ਕਿ ਭਾਵੇਂ ਧੀਆਂ ਨੂੰ ਕਈ ਤਰ੍ਹਾਂ ਦੇ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਫਿਰ ਵੀ ਉਹ ਸਭ ਦੀ ਸੁੱਖ ਮੰਗਦੀ ਹੈ । ਸੋ ਇਸ ਗਾਣੇ ਵਿੱਚ ਮਾਣਕ ਉਹਨਾਂ ਲੋਕਾਂ ਨੂੰ ਸਮਾਜਿਕ ਸੁਨੇਹਾ ਦਿੰਦਾ ਹੈ ਜਿਹੜੇ ਧੀ ਅਤੇ ਪੁੱਤਰ ਵਿੱਚ ਫਰਕ ਰੱਖਦੇ ਹਨ ।

ਗੁਲਾਬੀ ਕਵੀਨ ਜੈਸਮੀਨ ਸੈਂਡਲਾਸ ਨੇ ਹਿੰਦੀ ਫਿਲਮ ਦੇ ਗਾਣੇ ‘ਤੇ ਡਾਂਸ ਕਰਕੇ ਕੀਤਾ ਸਭ ਨੂੰ ਇਮੋਸ਼ਨਲ, ਦੇਖੋ ਵੀਡਿਓ 

ਗਾਇਕੀ ਦੇ ਖੇਤਰ ਵਿੱਚ ਜੈਸਮੀਨ ਸੈਂਡਲਾਸ ਨੇ ਜੋ ਮੁਕਾਮ ਹਾਸਲ ਕੀਤਾ ਹੈ ਉਸ ਦਾ ਸਾਰਾ ਸਿਹਰਾ ਉਹ ਆਪਣੇ ਪਰਿਵਾਰ ਦੇ ਸਿਰ ਬੰਨਦੀ ਹੈ । ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕਰਕੇ ਲਿਖਿਆ ਹੈ ਕਿ ਅੱਜ ਉਹ ਜਿਸ ਮੁਕਾਮ ਤੇ ਪਹੁੰਚੀ ਹੈ ਉਸ ਪਿੱਛੇ ਉਸ ਦੇ ਪਰਿਵਾਰ ਦੀਆਂ ਅਸੀਸਾਂ ਤੇ ਉਹਨਾਂ ਦਾ ਸਾਥ ਹੈ ।ਜੈਸਮੀਨ ਨੇ ਲਿਖਿਆ ਹੈ ਜਦੋਂ ਉਸ ਦਾ ਪਰਿਵਾਰ ਉਸ ਤੇ ਮਾਣ ਕਰਨ ਲੱਗ ਗਿਆ ਤਾਂ ਉਸ ਸਮੇਂ ਉਹ ਸਮਝੇਗੀ ਕਿ ਉਹ ਕਾਮਯਾਬ ਇਨਸਾਨ ਹੈ ।

jasmine sandlas
jasmine sandlas

ਵੀਡਿਓ ਦੀ ਗੱਲ ਕੀਤੀ ਜਾਵੇ ਤਾਂ  ਇਸ ਵੀਡਿਓ ਵਿੱਚ ਜੈਸਮੀਨ ਦਾ ਪੂਰਾ ਪਰਿਵਾਰ ਡਾਂਸ ਕਰਦਾ ਨਜ਼ਰ ਆ ਰਿਹਾ ਹੈ । ਇਸ ਵੀਡਿਓ ਵਿੱਚ ਜੈਸਮੀਨ ਦੀ ਮਾਂ, ਭੈਣ, ਭਰਾ ਤੇ ਪਰਿਵਾਰ ਦੇ ਕੁਝ ਹੋਰ ਮੈਂਬਰ ਦਿਖਾਈ ਦੇ ਰਹੇ ਹਨ ।

https://www.instagram.com/p/BrlXJsgArpa/

ਪੂਰਾ ਪਰਿਵਾਰ ਇੱਕ ਹਿੰਦੀ ਫਿਲਮ ਦੇ ਗਾਣੇ ‘ਤੇ ਡਾਂਸ ਕਰ ਰਿਹਾ ਹੈ ।ਇਸ ਵੀਡਿਓ ਤੋਂ ਸਾਫ ਪਤਾ ਲਗਦਾ ਹੈ ਕਿ ਜਿਸ ਕਲਚਰ ਵਿੱਚ ਜੈਸਮੀਨ ਵੱਡੀ ਹੋਈ ਹੈ ਉਸ ਕਲਚਰ ਦੇ ਉਲਟ ਜੈਸਮੀਨ ਆਪਣੇ ਪਰਿਵਾਰ ਨਾਲ ਕਿਨ੍ਹੇ ਗੂੜੇ ਤਰੀਕੇ ਨਾਲ ਜੁੜੀ ਹੋਈ ਹੈ । ਜੈਸਮੀਨ ਸੈਂਡਲਾਸ ਲਈ ਉਸ ਦਾ ਪਰਿਵਾਰ ਹੀ ਸਭ ਕੁਝ ਹੈ ।

ਗਾਇਕ ਕਮਲ ਖਾਨ ਤੇ ਕੁਵਰ ਵਿਰਕ ਦਾ ਗਾਣਾ ‘ਨਿਰਾ ਪਟੋਲਾ’ ਰਿਲੀਜ਼ 

ਗਾਇਕ ਕਮਲ ਖਾਨ ਦਾ ਨਵਾਂ ਗਾਣਾ ‘ਨਿਰਾ ਪਟੋਲਾ’ ਪੀਟੀਸੀ ਪਰਾਇਮ ‘ਤੇ ਰਿਲੀਜ਼ ਹੋ ਗਿਆ ਹੈ ।ਇਸ ਗਾਣੇ ਵਿੱਚ ਕਮਲ ਖਾਨ ਦੇ ਨਾਲ ਕੁਵਰ ਵਿਰਕ ਆਏ ਹਨ । ਇਸ ਗਾਣੇ ਦੇ ਬੋਲ ਅਤੇ ਮਿਊਜ਼ਿਕ ਕੁਵਰ ਵਿਰਕ ਨੇ ਹੀ ਬਣਾਇਆ ਹੈ ਜਦੋਂ ਕਿ ਹਿੰਮਾਸ਼ੂ ਸ਼ੇਖਰ ਇਸ ਦੇ ਪ੍ਰੋਡਿਊਸਰ ਹਨ । ਇਸ ਗੀਤ ਦੀ ਵੀਡਿਓ ਟੀਮ ਡੀਜੀ ਡੋਪ ਨੇ ਬਣਾਈ ਹੈ ।

ਹੋਰ ਵੇਖੋ : ਸੈਫ ਤੇ ਕਰੀਨਾ ਦਾ ਨਵਾਬ ਤੈਮੂਰ ਅਲੀ ਖਾਨ ਸਾਊਥ ਅਫਰੀਕਾ ਵਿੱਚ ਮਨਾ ਰਿਹਾ ਹੈ ਛੁੱਟੀਆਂ, ਮਸਤੀ ਕਰਦੇ ਦੀ ਦੇਖੋ ਵੀਡਿਓ

ਗਾਣੇ ਦੀ ਕੋਰੀਓਗ੍ਰਾਫੀ ਅਮਿਤ ਸਿਆਲ ਨੇ ਕੀਤੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਵਿੱਚ ਕੁੜੀ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ । ਇਸ ਗੀਤ ਵਿੱਚ ਕੁੜੀ ਦੀ ਹਰ ਅਦਾ ਦੀ ਤਾਰੀਫ ਕੀਤੀ ਗਈ ਹੈ ।ਗਾਣੇ ਵਿੱਚ ਬਹੁਤ ਹੀ ਖੁਬਸੂਰਤ ਮਾਡਲਸ ਲਈਆਂ ਗਈਆਂ ਹਨ ਜਿਹੜੀਆਂ ਕਿ ਕਮਲ ਖਾਨ ਅਤੇ ਕੁਵਰ ਵਿਰਕ ਦੇ ਆਲੇ ਦੁਆਲੇ ਘੁੰਮਦੀਆਂ ਦਿਖਾਈ ਦੇ ਰਹੀਆਂ ਹਨ ।ਗਾਣੇ ਦੀ ਵੀਡਿਓ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਫਿਲਮਾਈ ਗਈ ਹੈ ।

ਹੋਰ ਵੇਖੋ : ਕਪਿਲ ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ ਦੀ ਇੱਕ ਹੋਰ ਆਈ ਵੀਡਿਓ ਸਾਹਮਣੇ, ਜ਼ੋਰਾ ਰੰਧਾਵਾ ਦੇ ਗਾਣੇ ‘ਤੇ ਖੂਬ ਪਾਇਆ ਭੰਗੜਾ, ਦੇਖੋ ਵੀਡਿਓ

ਇਹ ਗਾਣਾ ਸਭ ਤੋਂ ਪਹਿਲਾਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ‘ਤੇ ਰਿਲੀਜ਼ ਹੋਇਆ ਹੈ । ਇਸ ਗਾਣੇ ਦੇ ਜਾਰੀ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।

ਗਾਇਕ ਪਰਮੀਸ਼ ਵਰਮਾ ਦੇ ਗਾਣੇ ਦਾ ਟੀਜ਼ਰ ਰਿਲੀਜ਼, ਦੇਖੋ ਵੀਡਿਓ 

ਐਕਟਰ, ਨਿਰਦੇਸ਼ਕ ਅਤੇ ਗਾਇਕ ਪਰਮੀਸ਼ ਵਰਮਾ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਪਰਮੀਸ਼ ਵਰਮਾ ਦੇ ਗਾਣੇ ਦਾ ਟੀਸਰ ਦੇਸੀ ਕਰਿਉ ਨੇ ਜਾਰੀ ਕੀਤਾ ਹੈ । ਇਸ ਗਾਣੇ ਦੇ ਬੋਲ ਹਨ ‘ਸਭ ਫੜੇ ਜਾਣਗੇ’ ਇਹ ਗਾਣਾ 4 ਦਸੰਬਰ ਨੂੰ ਰਿਲੀਜ਼ ਹੋਵੇਗਾ । ਇਸ ਗਾਣੇ ਦੇ ਟੀਜ਼ਰ ਤੋਂ ਲਗਦਾ ਹੈ ਕਿ ਇਹ ਗਾਣਾ ਲੋਕਾਂ ਦੇ ਮਨੋਰੰਜਨ ਦੇ ਨਾਲ-ਨਾਲ ਕੋਈ ਕਹਾਣੀ ਵੀ ਬਿਆਨ ਕਰੇਗਾ ।

ਹੋਰ ਵੇਖੋ : ਰੇਸ਼ਮ ਸਿੰਘ ਅਨਮੋਲ ਤੇ ਜੈਲੀ ਨੇ ਤੂੰਬੀ ‘ਤੇ ਕਰਵਾਈ ਧੰਨ-ਧੰਨ ,ਦੇਖੋ ਵੀਡਿਓ

https://www.instagram.com/p/BqttOJsFtzp/

ਪਰਮੀਸ਼ ਵਰਮਾ ਇਹ ਗਾਣਾ ਗੋਲਡੀ ਅਤੇ ਸੱਤੇ ਦੇ ਨਾਲ ਮਿਲ ਕੇ ਬਣਾ ਰਿਹਾ ਹੈ ਇਸ ਲਈ ਇਸ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਗਾਣੇ ਦੇ ਬੋਲ ਸਰਭਾ ਮਾਨ ਨੇ ਲਿਖੇ ਹਨ ਜਦੋਂ ਕਿ ਇਸ ਮਿਊਜ਼ਿਕ ਦੇਸੀ ਕਰਿਉ ਨੇ ਦਿੱਤਾ ਹੈ । ਇਸ ਗਾਣੇ ਦੇ ਟੀਜ਼ਰ ਜਾਰੀ ਕਰਨ ਤੋਂ ਪਹਿਲਾਂ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਕਈ ਪੋਸਟਰ ਸ਼ੇਅਰ ਕੀਤੇ ਸਨ ।

ਹੋਰ ਵੇਖੋ : ਗਾਇਕੀ ਦੇ ਨਾਲ-ਨਾਲ ਨਿੰਜਾ ਜਿਮ ਵਿੱਚ ਵੀ ਕਰਵਾਉਂਦਾ ਹੈ ਅੱਤ, ਦੇਖੋ ਵੀਡਿਓ

https://www.instagram.com/p/Bqo-jj7lYOW/

ਪਰਮੀਸ਼ ਵਰਮਾ ਨੇ ਜੋ ਪੋਸਟਰ ਜਾਰੀ ਕੀਤੇ ਸਨ ਉਹਨਾਂ ਵਿੱਚ ਕਈ ਕਿਰਦਾਰ ਦਿਖਾਏ ਗਏ ਸਨ ਜਿਸ ਤੋਂ ਵਰਮਾ ਦਾ ਇਹ ਸਿੰਗਲ ਟਰੇਕ ਘੱਟ ਇੱਕ ਫਿਲਮ ਜਿਆਦਾ ਲੱਗਦਾ ਹੈ ।

ਹੋਰ ਵੇਖੋ : ਆਪਣੇ ਪਸੰਦ ਦੇ ਰੋਮਾਂਟਿਕ ਗੀਤ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ‘ ਦਿਵਾਉਣ ਲਈ ਕਰੋ ਵੋਟ

https://www.instagram.com/p/BqtuENcge8X/

ਗਾਇਕ ਹਰਫ ਚੀਮਾ ਨੇ ਕਾਲਜ ਦੇ ਦਿਨਾਂ ਦੀਆਂ ਗੱਲਾਂ ਕੀਤੀਆਂ ਸ਼ੇਅਰ, ਦੇਖੋ ਵੀਡਿਓ 

Harf Cheema

ਗਾਇਕ ਹਰਫ ਚੀਮਾ ਨੂੰ ਆਪਣੇ ਕਾਲਜ ਦੇ ਦਿਨਾਂ ਦੀ ਬਹੁਤ ਯਾਦ ਆਉਂਦੀ ਹੈ । ਉਹਨਾਂ ਨੂੰ ਹਰ ਉਹ ਘਟਨਾ ਯਾਦ ਹੈ ਜਿਹੜੀ ਉਹਨਾਂ ਦੀ ਇੰਜੀਨਰਿੰਗ ਦੀ ਪੜਾਈ ਦੌਰਾਨ ਹੋਈ ਸੀ । ਹਰਫ ਚੀਮਾ ਨੇ ਇਹ ਸਾਰੀਆਂ ਗੱਲ ਦਾ ਖੁਲਾਸਾ ਇੱਕ ਰੇਡੀਓ ਦੇ ਪ੍ਰੋਗਰਾਮ ਦੌਰਾਨ ਕੀਤਾ ਹੈ । ਉਹਨਾਂ ਨੇ ਇਸ ਪ੍ਰੋਗਰਾਮ ਦੌਰਾਨ ਖੁਲਾਸਾ ਕੀਤਾ ਹੈ ਕਿ ਜਦੋਂ ਉਹ ਮਕੈਨਿਕਲ ਇੰਜੀਨਰਿੰਗ ਕਰ ਰਹੇ ਸਨ ਉਸ ਸਮੇਂ ਉਹਨਾਂ ਦੇ ਬੈਚ ਵਿੱਚ ਕੋਈ ਵੀ ਕੁੜੀ ਨਹੀਂ ਸੀ ਪੜਦੀ ਜਿਸ ਕਰਕੇ ਉਹਨਾਂ ਦੇ ਬੈਚ ਦੇ ਸਾਰੇ ਮੁੰਡਿਆਂ ਨੂੰ ਛੜੇ ਕਿਹਾ ਜਾਂਦਾ ਸੀ ।

ਹੋਰ ਵੇਖੋ : ਆਪਣੇ ਪਸੰਦ ਦੇ ਰੋਮਾਂਟਿਕ ਗੀਤ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ‘ ਦਿਵਾਉਣ ਲਈ ਕਰੋ ਵੋਟ

https://www.instagram.com/p/BqrZYeelkDg/

ਲੋਕਾਂ ਦੀਆਂ ਇਹਨਾਂ ਤਾਅਨਿਆਂ ਤੋਂ ਪ੍ਰਭਾਵਿਤ ਹੋ ਕੇ ਹੀ ਉਹਨਾਂ ਨੇ ਗਾਣਾ ਵੀ ਕੱਢਿਆ ਸੀ ।ਹਰਫ ਚੀਮਾ ਮੁਤਾਬਿਕ ਉਸ ਸਮੇਂ ਉਹਨਾਂ ਦਾ ਇਹ ਗਾਣਾ ਕਾਫੀ ਵਾਇਰਲ ਹੋਇਆ ਸੀ ।ਇਹ ਗਾਣਾ ਹਰ ਇੱਕ ਦੀ ਜ਼ੁਬਾਨ ‘ਤੇ ਚੜ ਗਿਆ ਸੀ । ਹਰਫ ਚੀਮਾ ਵੱਲੋਂ ਇਹ ਵੀਡਿਓ ਉਹਨਾਂ ਦੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਗਿਆ ਹੈ । ਜਿਸ ਨੂੰ ਕਾਫੀ ਲਾਈਕ ਮਿਲ ਰਹੇ ਹਨ ।

ਹੋਰ ਵੇਖੋ : ਗਾਇਕ ਗੁਰੂ ਰੰਧਾਵਾ ਨੇ ਭੂਸ਼ਣ ਕੁਮਾਰ ਨੂੰ ਜਨਮ ਦਿਨ ‘ਤੇ ਦਿੱਤਾ ਖਾਸ ਤੋਹਫਾ, ਦੇਖੋ ਵੀਡਿਓ

https://www.instagram.com/p/Bqrm3OKl4S8/

ਹਰਫ ਚੀਮਾ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕੁਝ ਦਿਨ ਪਹਿਲਾਂ ਹੀ ਗਾਣਾ ‘ਗੱਲਬਾਤ’ ਰਿਲੀਜ਼ ਹੋਇਆ ਹੈ । ਇਹ ਗਾਣਾ ਲੋਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ : ਸਨੀ ਦਿਓਲ ਨੇ ਬੇਟੇ ਰੌਕੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ ਸ਼ੇਅਰ ਕੀਤੀਆਂ ਬਚਪਨ ਦੀਆਂ ਤਸਵੀਰਾਂ ਦੇਖੋ

ਗਿੱਪੀ ਗਰੇਵਾਲ ਨੌਜਵਾਨਾਂ ਨੂੰ ਫਿਲਮ ‘ਚ ਕੰਮ ਕਰਨ ਦਾ ਦੇ ਰਹੇ ਹਨ ਮੌਕਾ, ਦੇਖੋ ਵੀਡਿਓ

Gippy Grewal

ਗਾਇਕ ਅਤੇ ਐਕਟਰ ਗਿੱਪੀ ਗਰੇਵਾਲ ‘ਅਰਦਾਸ’ ਫਿਲਮ ਦਾ ਸੀਕਵਲ ਬਣਾਉਣ ਜਾ ਰਹੇ ਹਨ । ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨਵੇਂ ਉਭਰ ਰਹੇ ਕਲਾਕਾਰਾਂ ਨੂੰ ਵੀ ਆਪਣੀ ਫਿਲਮ ‘ਅਰਦਾਸ-2’ ਵਿੱਚ ਕੰਮ ਕਰਨ ਦਾ ਮੌਕਾ ਦੇ ਰਹੇ ਹਨ, ਜਿਸ ਦਾ ਐਲਾਨ ਉਹਨਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਕੀਤਾ । ਉਹਨਾਂ ਨੇ ਇੱਕ ਵੀਡਿਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਛੇਤੀ ਹੀ ‘ਅਰਦਾਸ-2’ ਲੈ ਕੇ ਆ ਰਹੇ ਹਨ ।

ਹੋਰ ਵੇਖੋ :ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ

gippy grewal new song weekend

ਇਸ ਫਿਲਮ ਵਿੱਚ ਵੀ ਵੱਖ-ਵੱਖ ਲੋਕਾਂ ਨਾਲ ਜੁੜੀਆਂ ਕਹਾਣੀਆਂ ਨੂੰ ਬਿਆਨ ਕੀਤਾ ਜਾਵੇਗਾ । ਇਹਨਾਂ ਕਹਾਣੀਆਂ ਨੂੰ ਬਿਆਨ ਕਰਨ ਲਈ ਉਹਨਾਂ ਨੂੰ ਕੁਝ ਨਵੇਂ ਕਲਾਕਾਰਾਂ ਦੀ ਲੋੜ ਹੈ ਤੇ aੁਹ ਨਵੇਂ ਅਦਾਕਾਰਾਂ ਦੀ ਭਾਲ ਕਰ ਰਹੇ ਹਨ ਜਦੋਂ ਕਿ ਕੁਝ ਕਲਾਕਾਰ ਉਹਨਾਂ ਵੱਲੋਂ ਪੁਰਾਣੀ ਫਿਲਮ ਵਿੱਚੋਂ ਹੀ ਕਾਸਟ ਕੀਤੇ ਜਾਣਗੇ । ਇਸ ਵੀਡਿਓ ਵਿੱਚ ਗਿੱਪੀ ਨੇ ਖਾਸ ਹਦਾਇਤ ਕੀਤੀ ਹੈ ਕਿ ਉਹਨਾਂ ਨੂੰ ਉਹੀ ਕਲਾਕਾਰ ਸੰਪਰਕ ਕਰਨ ਜਿਨ੍ਹਾਂ ਦਾ ਅਦਾਕਾਰੀ ਨਾਲ ਵਾਸਤਾ ਹੈ । ਗਿੱਪੀ ਨੇ ਇਸ ਲਈ ਆਪਣਾ ਈ-ਮੇਲ ਆਈ ਡੀ ਵੀ ਦਿੱਤੀ ਹੈ ।

ਹੋਰ ਵੇਖੋ :ਰਾਖੀ ਸਾਵੰਤ ਦਾ ਇੱਕ ਹੋਰ ਡਰਾਮਾ ਆਇਆ ਸਾਹਮਣੇ , ਦੇਖੋ ਵੀਡਿਓ

https://www.instagram.com/p/BqgOImTHl0C/

ਜਿਸ ਵਿੱਚ ਨਵੇਂ ਅਦਾਕਾਰ ਆਪਣੀ ਅਦਾਕਾਰੀ ਦੀ ਵੀਡਿਓ ਅਤੇ ਤਸਵੀਰਾਂ ਭੇਜ ਸਕਦੇ ਹਨ । ਸੋ ਗਿੱਪੀ ‘ਅਰਦਾਸ-2’ ਵਿੱਚ ਨਵੇਂ ਕਲਾਕਾਰਾਂ ਨੂੰ ਮੌਕਾ ਦੇਣਾ ਚਾਹੁੰਦੇ ਹਨ । ਪਰ ਇਸ ਤੋਂ ਪਹਿਲੀ ‘ਅਰਦਾਸ’ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਈ ਇਹ ਫਿਲਮ ਪੰਜਾਬ ਦੀਆਂ ਮੌਜ਼ੂਦਾ ਸਮੱਸਿਆਵਾਂ ਨੂੰ ਬਿਆਨ ਕਰਦੀ ਸੀ ਤੇ ਕਈ ਲੋਕਾਂ ਦੇ ਜੀਵਨ ਦੇ ਕਿਸੇ ਨਾ ਕਿਸੇ ਪੱਖ ਨਾਲ ਜੁੜੀ ਵੀ ਹੋਈ ਸੀ । ਪਰ ਹੁਣ ‘ਅਰਦਾਸ-2’ ਵਿੱਚ ਗਿੱਪੀ ਕਿਹੜੀਆਂ ਨਵੀਆਂ ਕਹਾਣੀਆਂ ਲੈ ਕੇ ਆਉਂਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ ।

ਅੰਗਦ ਤੇ ਨੇਹਾ ਦੀ ਬੇਟੀ ਦੀ ਪਹਿਲੀ ਤਸਵੀਰ ਆਈ ਸਾਹਮਣੇ 

Here’s The FIRST Photo Of Neha Dhupia & Angad Bedi's Daughter Mehr

ਬਾਲੀਵੁੱਡ ਐਕਟਰੈੱਸ ਨੇਹਾ ਧੂਪਿਆ ਦੇ ਘਰ ਬੇਟੀ ਨੇ ਜਨਮ ਲਿਆ ਹੈ । ਕੱਲ ਅੰਗਦ ਬੇਦੀ ਨੇ ਆਪਣੀ ਬੇਟੀ ਦੀ ਇੱਕ ਝਲਕ ਦੇ ਨਾਲ ਉਸ ਦੇ ਨਾਂ ਦਾ ਖੁਲਾਸਾ ਕੀਤਾ ਸੀ । ਅੰਗਦ ਬੇਦੀ ਨੇ ਆਪਣੀ ਬੇਟੀ ਦਾ ਨਾਂ ਮੇਹਰ ਰੱਖਿਆ ਹੈ । ਹੁਣ ਮੇਹਰ ਦੇ ਦਾਦੇ ਤੇ ਅੰਗਦ ਦੇ ਪਿਤਾ ਬਿਸ਼ਨ ਸਿੰਘ ਬੇਦੀ ਨੇ ਨੇਹਾ ਦੀ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ । ਮੇਹਰ ਇਸ ਤਸਵੀਰ ਵਿੱਚ ਬਹੁਤ ਹੀ ਕਿਊਟ ਲੱਗ ਰਹੀ ਹੈ ।

ਹੋਰ ਵੇਖੋ :‘ਭੱਜੋ ਵੇ ਵੀਰੋ’ ‘ਚ ਸਿੰਮੀ ਚਾਹਲ ਨਾਲ ਭੱਜਦੇ ਨਜ਼ਰ ਆਉਣਗੇ ਅੰਬਰਦੀਪ

ਬਿਸ਼ਨ ਸਿੰਘ ਬੇਦੀ ਨੇ ਇਹ ਤਸਵੀਰ ਟਵਿੱਟਰ ‘ਤੇ ਸ਼ੇਅਰ ਕੀਤੀ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਨੇਹਾ ਨੇ ਆਪਣੀ ਪ੍ਰੇਗਨੈਂਸੀ ਦਾ ਐਲਾਨ ਕਰ ਦਿੱਤਾ ਸੀ । ਨੇਹਾ ਦੇ ਇਸ ਖੁਲਾਸੇ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਰਹੀ ਸੀ ।

ਹੋਰ ਵੇਖੋ :ਸਰਦਾਰੀ ਨੂੰ ਦਰਸਾਉਂਦਾ ਗੀਤ ਹੈ ਸਰਦਾਰਨੀ ,ਵੇਖੋ ਵੀਡਿਓ

ਕੁਝ ਦਿਨ ਪਹਿਲਾਂ ਹੀ ਅੰਗਦ ਨੇ ਨੇਹਾ ਦੀ ਪ੍ਰੇਗਨੈਂਸੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਸੀ । ਅੰਗਦ ਨੇ ਦੱਸਿਆ ਸੀ ਕਿ ਨੇਹਾ ਵਿਆਹ ਤੋਂ ਪਹਿਲਾ ਹੀ ਗਰਭਵਤੀ ਸੀ । ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਅੰਗਦ ਅਤੇ ਨੇਹਾ ਨੇ ਆਪਣੇ ਮਾਤਾ-ਪਿਤਾ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਨੂੰ ਬਹੁਤ ਝਿੜਕਾਂ ਪਈਆਂ ।

ਸੈਫ–ਕਰੀਨਾ ਦੇ ਸ਼ਹਿਜ਼ਾਦੇ ਦੀ ਹਰ ਪਾਸੇ ਚੜਤ, ਦੇਖੋ ਤਸਵੀਰਾਂ

taimur

ਬਾਲੀਵੁੱਡ ਐਕਟਰ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦਾ ਬੇਟਾ ਤੈਮੂਰ ਅਲੀ ਖ਼ਾਨ ਹਰ ਇੱਕ ਦਾ ਮਨ ਮੋਹ ਲੈਂਦਾ ਹੈ । ਉਸ ਦੀ ਹਰ ਤਸਵੀਰ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ, ਇਥੇ ਹੀ ਬਸ ਨਹੀਂ ਕਈ ਸਾਇਟਾਂ ’ਤੇ ਤੈਮੂਰ ਦੀਆਂ ਤਸਵੀਰਾਂ ਵਿਕਦੀਆਂ ਵੀ ਹਨ ਜਿਸ ਦਾ ਖੁਲਾਸਾ ਸੈਫ ਅਲੀ ਖਾਨ ਨੇ ਖੁਦ ਕੀਤਾ ਸੀ । ਇੱਕ ਟੀਵੀ ਸ਼ੋਅ ਦੇ ਦੌਰਾਨ ਸੈਫ ਨੇ ਖੁਲਾਸਾ ਕੀਤਾ ਸੀ ਕਿ ਤੈਮੂਰ ਦੀ ਇੱਕ ਫੋਟੋ 1500 ਰੁਪਏ ਵਿੱਚ ਵਿੱਕਦੀ ਹੈ ।

ਹੋਰ ਵੇਖੋ :ਜਦ ਹੋ ਜਾਵੇ ਵਿਆਹ ਤਾਂ ਫਿਰ ਦਿੱਤੇ ਨੀ ਜਾਂਦੇ ਮੁੱਛਾਂ ਨੂੰ ਤਾਅ , ਵੀਡਿਓ ‘ਚ ਵੇਖੋ ਕਿਸ ਤਰ੍ਹਾਂ

taimur
taimur

ਪਰ ਇਸ ਸਭ ਦੇ ਚਲਦੇ ਤੈਮੂਰ ਨਾਲ ਜੁੜੀ ਇੱਕ ਹੋਰ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਕੋਈ ਵੀ ਹੈਰਾਨ ਹੋ ਜਾਵੇਗਾ। ਹੁਣ ਤੈਮੂਰ ਦੀ ਸ਼ਕਲ ਦੇ ਬਾਜ਼ਾਰ ‘ਚ ਖਿਡੌਣੇ ਵਿਕਣੇ ਸ਼ੁਰੂ ਹੋ ਗਏ ਹਨ। ਖਿਡੌਣੇ ਬਣਾਉਣ ਵਾਲੀਆਂ ਕਈ ਕੰਪਨੀਆਂ ਨੇ ਮਾਰਕੀਟ ‘ਚ ਤੈਮੂਰ ਗੁੱਡਾ ਉਤਾਰਿਆ ਹੈ।ਇਸ ਸਭ ਦੀ ਜਾਣਕਾਰੀ ਇੱਕ ਚੈਨਲ ਦੀ ਪੱਤਰਕਾਰ ਅਸ਼ਵਿਨੀ ਯਾਰਦੀ ਨੇ ਦਿੱਤੀ ਹੈ । ਅਸ਼ਵਿਨੀ ਨੇ ਆਪਣੇ ਟਵਿਟਰ ’ਤੇ ਇੱਕ ਪੋਸਟ ਸ਼ੇਅਰ ਕਰਕੇ ਤੈਮੂਰ ਦੀ ਸ਼ਕਲ ਵਾਲੇ ਗੁੱਡੇ ਦੀ ਫੋਟੋ ਵੀ ਪਾਈ ਹੈ ।

ਹੋਰ ਵੇਖੋ :ਫੇਸਬੁੱਕ ਨਾਲ ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਵੱਲੋਂ ਮਿਲਾਇਆ ਗਿਆ ਵੱਡੇ ਇਵੈਂਟ ਲਈ ਹੱਥ

ਤੈਮੂਰ ਅਲੀ ਖਾਨ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚੜਤ ਹੈ, ਉਸ ਦੀ ਕੋਈ ਤਸਵੀਰ ਵੀ ਸਾਹਮਣੇ ਆਉਂਦੀ ਹੈ ਤਾਂ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦੀ ਹੈ ।ਤੈਮੂਰ ਦੀ ਇੱਕ ਫੋਟੋ ’ਤੇ ਲੱਖਾਂ ਵੀਵਰਜ ਹੁੰਦੇ ਹਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲਾਈਕ ।

ਪ੍ਰਿਯੰਕਾ ਚੋਪੜਾ ਤੋਂ ਇੱਕ ਵਾਰ ਫਿਰ ਹਾਰੇ ਨਿੱਕ ਜੋਨਸ, ਦੇਖੋ ਤਸਵੀਰਾਂ 

Priyanka Chopra

ਹਾਲੀਵੁੱਡ ਐਕਟਰ ਨਿੱਕ ਜੋਨਸ ਤੇ ਪ੍ਰਿਯੰਕਾ ਚੋਪੜਾ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਆਏ ਹੋਏ ਹਨ । ਇਹ ਜੋੜਾ ਜਲਦ ਹੀ ਰਾਜਸਥਾਨ ਦੇ ਉਮੇਦ ਭਵਨ ‘ਚ ਵਿਆਹ ਦੇ ਬੰਧਨ ‘ਚ ਬੱਝਣ ਵਾਲਾ ਹੈ ।ਪਰ ਵਿਆਹ ਤੋਂ ਪਹਿਲਾਂ ਇਸ ਜੋੜੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ।ਇਹਨਾਂ ਤਸਵੀਰਾਂ ਵਿੱਚ ਨਿੱਕ ਜੋਨਸ ਤੇ ਪ੍ਰਿਯੰਕਾ ਮਾਰਟਲ ਕਾਮਬੈਟ ਗੇਮ ਖੇਡਦੇ ਨਜ਼ਰ ਆ ਰਹੇ ਹਨ।

ਹੋਰ ਵੇਖੋ : ਦੀਪਿਕਾ ਅਤੇ ਰਣਵੀਰ ਨੇ ਨਵੇਂ ਘਰ ‘ਚ ਕੀਤਾ ਗ੍ਰਹਿ ਪ੍ਰਵੇਸ਼, ਦੇਖੋ ਤਸਵੀਰਾਂ

ਇਸ ਤੋਂ ਬਾਅਦ ਦੂਜੀ ਤਸਵੀਰ ‘ਚ ਪ੍ਰਿਯੰਕਾ ਚੋਪੜਾ ਗੇਮ ਜਿੱਤਣ ਤੋਂ ਬਾਅਦ ਡਾਂਸ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਗੇਮ ਜਿੱਤਣ ਤੋਂ ਬਾਅਦ ਪ੍ਰਿਯੰਕਾ ਚੋਪੜਾ ਬਹੁਤ ਖੁਸ਼ ਹੈ ਤੇ ਨਿੱਕ ਦਾ ਹਾਰ ਕਰਕੇ ਰੰਗ ਉੱਡ ਗਿਆ ਹੈ ।

ਹੋਰ ਵੇਖੋ : ਸਲਮਾਨ ਖਾਨ ਦੀ ਭਾਰਤ ਦੇ ਸੈੱਟ ‘ਤੇ ਵਾਪਸੀ, ਦੋਖੋ ਵੀਡਿਓ

ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਤੇ ਹੁਣ ਤੱਕ ਇਨ੍ਹਾਂ ਤਸਵੀਰਾਂ ਨੂੰ ਲੱਖਾਂ ਲੋਕਾਂ ਦੇ ਲਾਈਕ ਮਿਲ ਚੁੱਕੇ ਹਨ। ਪ੍ਰਿਯੰਕਾ ਤੇ ਨਿੱਕ ਦੇ ਵਿਆਹ ਦੀਆਂ ਰਸਮਾਂ 29 ਨਵੰਬਰ ਤੋਂ ਸ਼ੁਰੂ ਹੋ ਜਾਣਗੀਆਂ।ਕੁਝ ਦਿਨ ਪਹਿਲਾਂ ਹੀ ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਉਮੈਦ ਭਵਨ ਪਹੁੰਚ ਕੇ ਵਿਆਹ ਦੀਆਂ ਛੋਟੀਆਂ ਵੱਡੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ, ਮਧੂ ਚੋਪੜਾ ਦੇ ਇਸ ਦੌਰੇ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ ।

ਕਰੋੜਾਂ ‘ਚ ਵਿਕਣਗੀਆਂ ਪ੍ਰਿਯੰਕਾ ਚੋਪੜਾ ਦੇ ਵਿਆਹ ਦੀਆਂ ਤਸਵੀਰਾਂ 

ਬਾਲੀਵੁੱਡ ਦੇ ਸਿਤਾਰਿਆਂ ਦੀਆਂ ਤਸਵੀਰਾਂ ਆਪਣੇ ਆਪ ਵਿੱਚ ਖਾਸ ਹੁੰਦੀਆਂ ਹਨ ਕਿਉਂਕਿ ਉਹਨਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਵਿੱਚ ਹੁੰਦੀ  ਹੈ। ਕੁਝ ਸਿਤਾਰੇ ਇਹਨਾਂ ਤਸਵੀਰਾਂ ਤੋਂ ਲੱਖਾਂ ਰੁਪਏ ਕਮਾਉਂਦੇ ਹਨ ਪਰ ਕੁਝ ਫਿਲਮੀ ਸਿਤਾਰੇ ਅਜਿਹੇ ਵੀ ਹਨ ਜਿਹੜੇ ਕਰੋੜਾਂ ਰੁਪਏ ਤਸਵੀਰਾਂ ਤੋਂ ਕਮਾਉਂਦੇ ਹਨ । ਜੀ ਹਾਂ ਇਹ ਸੱਚ ਹੈ ਬਾਲੀਵੁੱਡ ਦੀ ਦੇਸੀ ਗਰਲ ਦੇ ਨਾਂ ਦੇ ਨਾਲ ਜਾਣੀ ਜਾਂਦੀ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੇ ਆਪਣੇ ਵਿਆਹ ਦੀ ਐਕਸਕਲੂਜ਼ਿਵ ਤਸਵੀਰਾਂ 18 ਕਰੋੜ ‘ਚ ਇੱਕ ਕੌਮਾਂਤਰੀ ਮੈਗਜ਼ੀਨ ਨੂੰ ਵੇਚੀਆਂ ਹਨ।

ਹੋਰ ਵੇਖੋ :ਈਸ਼ਾ ਗੁਪਤਾ ਤੇ ਸੰਦੀਪ ਖੋਸਲਾ ਦੀ ਡਾਂਸ ਵੀਡਿਓ ਨੇ ਛੇੜੀ ਸੋਸ਼ਲ ਮੀਡੀਆਂ ‘ਤੇ ਚਰਚਾ, ਦੇਖੋ ਵੀਡਿਓ

Priyanka Chopra  Madhu Chopra
Priyanka Chopra Madhu Chopra

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿਅੰਕਾ-ਨਿੱਕ ਦੇ ਵਿਆਹ ਦੀ ਤਿਆਰੀਆਂ ਜ਼ੋਰਾਂ ਤੇ ਚਲ ਰਹੀਆਂ ਹਨ । ਬਾਲੀਵੁੱਡ ਦੀ ਅਦਾਕਾਰਾ ਪ੍ਰਿਅੰਕਾ ਚੋਪੜਾ ਜਲਦੀ ਹੀ ਆਪਣੇ ਮੰਗੇਤਰ ਨਿੱਕ ਜੋਨਸ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਵਾਲੀ ਹੈ। ਇਸ ਜੋੜੀ ਦਾ ਵਿਆਹ ਇਸੇ ਸਾਲ ਦਸੰਬਰ ਨੂੰ ਰਾਜਸਥਾਨ ਦੇ ਜੋਧਪੁਰ ‘ਚ ਹੋਣ ਜਾ ਰਿਹਾ ਹੈ । ਵਿਆਹ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਪ੍ਰਿਯੰਕਾ ਦੀ ਮਾਂ ਮਧੂ ਚੋਪੜਾ ਸ਼ੁੱਕਰਵਾਰ ਨੂੰ ਉਮੇਦ ਭਵਨ ਪਹੁੰਚੀ ਹੈ ।

ਹੋਰ ਵੇਖੋ :ਕਿਸ ਤਰ੍ਹਾਂ ਫਿਲਮ ‘2.0’ ਦੇ ਸੁਪਰ ਵਿਲੇਨ ਬਣੇ ਅਕਸ਼ੈ ਕੁਮਾਰ, ਦੇਖੋ ਵੀਡਿਓ

https://www.instagram.com/p/BqO7YwygoH4/

ਆਪਣੇ ਇਸ ਦੌਰੇ ਦੌਰਾਨ ਮਧੂ ਨੇ ਜਿਥੇ ਹੋਟਲ ਦੇ ਸਟਾਫ ਨਾਲ ਗੱਲ-ਬਾਤ ਕੀਤੀ ਉਥੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਛੋਟੀਆਂ-ਵੱਡੀਆਂ ਤਿਆਰੀਆਂ ਦੇਖੀਆਂ। ਮਧੂ ਦੇ ਇਸ ਦੌਰੇ ਦੌਰਾਨ ਕੁਝ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁਛਿਆ ਕਿ ਪ੍ਰਿਯੰਕਾ ਦੇ  ਵਿਆਹ ਲਈ ਉਮੇਦਪੁਰ ਨੂੰ ਹੀ ਕਿਉਂ ਚੁਣਿਆ ਗਿਆ ਤਾ ਉਹਨਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜੋਧਪੁਰ ਉਹਨਾਂ ਦਾ ਪਸੰਦੀਦਾ ਸ਼ਹਿਰ ਹੈ। ਇਹ ਸ਼ਹਿਰ ਉਹਨਾਂ ਦੇ ਦਿਲ ‘ਚ ਵੱਸਿਆ ਹੈ ਇਸੇ ਲਈ ਉਹਨਾਂ ਨੇ ਪੂਰੀ ਦੁਨੀਆ ਛੱਡ ਪ੍ਰਿਅੰਕਾ ਦਾ ਵਿਆਹ ਜੋਧਪੁਰ ‘ਚ ਕਰਨਾ ਹੈ।