ਗਾਇਕ RAMBY ਦਾ ਨਵਾਂ ਗਾਣਾ ‘KASOOR’ 11 ਜੁਲਾਈ ਨੂੰ ਹੋਵੇਗਾ ਰਿਲੀਜ਼

ਗਾਇਕ RAMBY ਨਵਾਂ ਗਾਣਾ ਲੈ ਕੇ ਆ ਰਹੇ ਹਨ । ‘KASOOR’ ਟਾਈਟਲ ਹੇਠ ਉਹਨਾਂ ਦੇ ਇਸ ਗਾਣੇ ਦਾ 11 ਜੁਲਾਈ ਨੂੰ ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ, ਪੀਟੀਸੀ ਮਿਊਜ਼ਿਕ, ਪੀਟੀਸੀ ਰਿਕਾਰਡਜ਼ ਦੀ ਯੂਟਿਊਬ ਚੈਨਲ ਤੇ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ ।

ਹੋਰ ਪੜ੍ਹੋ :

ਗਾਇਕ ਹਰਦੀਪ ਗਰੇਵਾਲ ਦੀ ਡੈਬਿਊ ਫ਼ਿਲਮ ‘ਤੁਣਕਾ-ਤੁਣਕਾ’ 16 ਜੁਲਾਈ ਨੂੰ ਨਹੀਂ ਹੋਵੇਗੀ ਰਿਲੀਜ਼

 

ਇਸ ਗੀਤ ਦੇ ਬੋਲ ਵਿਰਕ ਸਨਸੇਸ਼ਨ ਮਿਊਜ਼ਿਕ ਨੇ ਲਿਖੇ ਹਨ ਜਦੋਂ ਕਿ ਗੀਤ ਦਾ ਮਿਊਜ਼ਿਕ ਕੁਵਰ ਵਿਰਕ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਸੰਦੀਪ ਬੇਦੀ ਨੇ ਤਿਆਰ ਕੀਤਾ ਹੈ । ਇਸ ਗੀਤ ਨੂੰ ਲੈ ਕੇ ਰੈਬੀ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਰਿਕਾਰਡਜ਼ ਤੇ ਹਰ ਦਿਨ ਨਵੇਂ ਤੋਂ ਨਵੇਂ ਗਾਣੇ ਰਿਲੀਜ਼ ਹੁੰਦੇ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਕਾਫੀ ਪਿਆਰ ਮਿਲਦਾ ਹੈ । ਪੀਟੀਸੀ ਨੈੱਟਵਰਕ ਦੇ ਦਰਸ਼ਕਾਂ ਨੂੰ ਇਹਨਾਂ ਗੀਤਾਂ ਦਾ ਇੰਤਜ਼ਾਰ ਰਹਿੰਦਾ ਹੈ । ਇਸ ਤੋਂ ਪਹਿਲਾਂ ਵੀ ਪੀਟੀਸੀ ਰਿਕਾਰਡਜ਼ ਤੇ ਕਈ ਹਿੱਟ ਗਾਣੇ ਰਿਲੀਜ਼ ਹੋਏ ਹਨ ।

ਅਦਬ ਬਰਾੜ ਦਾ ਗੀਤ ‘ਮਿਹਨਤਾਂ ਦੀ ਰਫ਼ਲ’ ਸਰੋਤਿਆਂ ਨੂੰ ਆ ਰਿਹਾ ਪਸੰਦ

Mehanta Di Raffal

ਅਦਬ ਬਰਾੜ ਦਾ ਗੀਤ ‘ਮਿਹਨਤਾਂ ਦੀ ਰਫ਼ਲ’ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ ।ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ‘ਚ ਇੱਕ ਅਜਿਹੇ ਨੌਜਵਾਨ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੀ ਮਿਹਨਤ ਦੇ ਨਾਲ ਹਰ ਕਿਸੇ ਨੂੰ ਜਵਾਬ ਦੇਣਾ ਜਾਣਦਾ ਹੈ ।

ਹੋਰ ਪੜ੍ਹੋ :ਪੀਟੀਸੀ ਰਿਕਾਰਡਜ਼ ‘ਤੇ ਰਿਲੀਜ਼ ਹੋਵੇਗਾ ਰਾਏ ਜੁਝਾਰ ਦਾ ਗੀਤ ‘ਸਮਾਇਲ’, ਟੀਜ਼ਰ ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ

Adab Brar
Adab Brar

ਗੀਤ ਦੇ ਬੋਲ ਸ਼ੌਕੀ ਬਸੰਤਪੁਰਾ ਨੇ ਲਿਖੇ ਨੇ ਅਤੇ ਬੀਟ ਸਾਊਲ ਵੱਲੋਂ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ ।ਡਾਇਰੈਕਸ਼ਨ ਰਿੰਕੂ ਜਯਾ ਨੇ ਕੀਤੀ ਹੈ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।


ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ‘ਤੇ ਵੀ ਵੇਖ ਸਕਦੇ ਹੋ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਰਿਕਾਰਡਜ਼ ਵੱਲੋਂ ਲਗਾਤਾਰ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ।

adab brar
adab brar

ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਅਦਬ ਬਰਾੜ ਦੇ ਇਸ ਨਵੇਂ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

 

ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਹਰਭਜਨ ਮਾਨ ਦਾ ਨਵਾਂ ਗੀਤ ‘ਗ਼ਮ ਤੇਰੇ’

ਹਰਭਜਨ ਮਾਨ ਦਾ ਨਵਾਂ ਸਿੰਗਲ ਟਰੈਕ ਰਿਲੀਜ਼ ਹੋ ਗਿਆ ਹੈ, ਉਨ੍ਹਾਂ ਆਪਣੇ ਨਵੇਂ ਗੀਤ ‘ਗ਼ਮ ਤੇਰੇ’ ਦਾ ਪੋਸਟਰ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਇਹ ਗੀਤ ਰਿਲੀਜ਼ ਹੋ ਗਿਆ ਹੈ । ‘ਗ਼ਮ ਤੇਰੇ’ ਹਰਭਜਨ ਮਾਨ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ, ਇਸੇ ਕਰਕੇ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਗਈ ਹੈ ।ਮਾਨ ਦੇ ਇਸ ਗੀਤ ਦੇ ਬੋਲ Mian Muhammad Bakhsh & Folk   ਢੋਲਕ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਫਰਿਆਦ ਵਿਰਕ ਨੇ ਤਿਆਰ ਕੀਤਾ ਹੈ ।

https://www.instagram.com/p/CEaySp8nonJ/

ਗੀਤ ਦਾ ਵੀਡੀਓ ਐੱਸ ਸਵਾਮੀ ਨੇ ਤਿਆਰ ਕੀਤਾ ਹੈ । ਫੀਮੇਲ ਆਰਟਿਸਟ ਦੇ ਤੌਰ ਤੇ ਸੋਨੀਆ ਮਾਨ ਨੂੰ ਫੀਚਰ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ‘ਚ ਉਹ ਲੋਕ ਕਿੱਸਿਆਂ ਦੇ ਨਾਲ ਪ੍ਰਸ਼ੰਸਕਾਂ ਦੇ ਰੁਬਰੂ ਹੋਏ ਸਨ । ਜੇ ਗੱਲ ਕਰੀਏ ਹਰਭਜਨ ਮਾਨ ਦੇ ਆਉਣ ਵਾਲੇ ਪ੍ਰੋਜੈਕਟ ਦੀ ਤਾਂ ਉਹ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ । ਜੀ ਹਾਂ ਉਹ ਪੰਜਾਬੀ ਫ਼ਿਲਮ ਪੀ.ਆਰ ‘ਚ ਨਜ਼ਰ ਆਉਣਗੇ ।

https://www.instagram.com/p/CEa8Bz0HtxC/

ਮਾਂ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ਹੈ ਹਰਭਜਨ ਮਾਨ ਦਾ ਨਵਾਂ ਗਾਣਾ ‘ਮਾਂ ਸੁਰਗਾਂ ਦਾ ਸਿਰਨਾਵਾਂ’

ਹਰਭਜਨ ਮਾਨ ਆਪਣੇ ਪ੍ਰਸ਼ੰਸਕਾਂ ਲਈ ਇੱਕ ਤੋਂ ਬਾਅਦ ਇੱਕ ਗਾਣੇ ਲੈ ਕੇ ਆ ਰਹੇ ਹਨ । ਉਹਨਾਂ ਦਾ ਨਵਾਂ ਗਾਣਾ ‘ਮਾਂ ਸੁਰਗਾਂ ਦਾ ਸਿਰਨਾਵਾਂ’ ਰਿਲੀਜ਼ ਹੋ ਗਿਆ ਹੈ । ਇਸ ਗੀਤ ਦੇ ਬੋਲ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ, ਤੇ ਸਟਾਲਿਨ ਵੀਰ ਨੇ ਵੀਡੀਓ ’ਤੇ ਕੰਮ ਕੀਤਾ ਹੈ । ਇਸ ਗੀਤ ਨੂੰ ਰਿਲੀਜ਼ ਕਰਦੇ ਹੋਏ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ ।

https://www.instagram.com/p/CCFl_ugh8-s/

ਉਹਨਾਂ ਨੇ ਗਾਣੇ ਦੀ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ ‘ਮੇਰਾ ਇਹ ਗੀਤ ਉਨ੍ਹਾਂ ਅਣਗਿਣਤ ਮਾਂਵਾਂ ਲਈ ਹੈ, ਜੋ ਮੈਨੂੰ ਹਰ ਪਲ ਅਣਗਿਣਤ ਦੁਆਵਾਂ ਦਿੰਦੀਆਂ ਰਹਿੰਦੀਆਂ ਹਨ। ਤੁਹਾਡੀਆਂ ਸਭ ਦੀਆਂ ਮਾਂਵਾਂ ਦੀਆਂ ਲੰਮੀਆਂ ਉਮਰਾਂ ਲਈ ਮੈਂ ਦੁਆ ਕਰਦਾ ਹਾਂ।-ਹਰਭਜਨ ਮਾਨ’ । ਗਾਇਕ ਹਰਭਜਨ ਮਾਨ ਦਾ ਇਹ ਗਾਣਾ ਬਹੁਤ ਭਾਵੁਕ ਹੈ ।

https://www.instagram.com/p/CCczR8dB4Xr/

ਇਸ ਗੀਤ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਪੰਜਾਬੀ ਫ਼ਿਲਮ ਪੀ ਆਰ ਵਿੱਚ ਨਜ਼ਰ ਆਉਣ ਵਾਲੇ ਹਨ ।

https://www.instagram.com/p/CCDD5w8hJk6/

ਅੱਜ ਦਾ ਦਿਨ ਰਾਜ ਬਰਾੜ ਦੀ ਪਤਨੀ ਲਈ ਹੁੰਦਾ ਹੈ ਖ਼ਾਸ, ਧੀ ਸਵੀਤਾਜ਼ ਬਰਾੜ ਨੇ ਮਾਂ ਨੂੰ ਦਿੱਤਾ ਇਹ ਖ਼ਾਸ ਤੋਹਫ਼ਾ

ਮਰਹੂਮ ਗਾਇਕ ਰਾਜ ਬਰਾੜ ਦੀ ਅੱਜ ਮੈਰਿਜ ਐਨੀਵਰਸਰੀ ਹੈ, ਜਿਸ ਨੂੰ ਉਹਨਾਂ ਦੀ ਬੇਟੀ ਸਵੀਤਾਜ਼ ਬਰਾੜ ਨੇ ਖ਼ਾਸ ਬਣਾਇਆ ਹੈ । ਸਵੀਤਾਜ਼ ਬਰਾੜ ਨੇ ਆਪਣੇ ਪਿਤਾ ਦੀ ਯਾਦ ਵਿੱਚ ਆਪਣਾ ਨਵਾਂ ਗਾਣਾ ਰਲੀਜ਼ ਕੀਤਾ ਹੈ ।‘ਨਖਰਿਆਂ ਵਾਲੀ’ ਟਾਈਟਲ ਹੇਠ ਰਿਲੀਜ਼ ਕੀਤੇ ਇਸ ਗਾਣੇ ਦੇ ਬੋਲ ਗੁਰਸਾਂਝ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦੇਸੀ ਰੂਟਜ਼ ਵੱਲੋਂ ਦਿੱਤਾ ਗਿਆ ਹੈ ।

https://www.instagram.com/p/CAaHZVGhI3L/

ਸਵੀਤਾਜ਼ ਬਰਾੜ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਉਹ ਆਪਣੇ ਨਵੇਂ ਗੀਤ ਨੂੰ ਆਪਣੇ ਮਾਤਾ ਪਿਤਾ ਦੀ ਮੈਰਿਜ਼ ਐਨੀਵਰਸਰੀ ਵਾਲੇ ਦਿਨ ਰਿਲੀਜ਼ ਕਰੇਗੀ ।ਤੁਹਾਨੂੰ ਦੱਸ ਦਿੰਦੇ ਹਾਂ ਸਵੀਤਾਜ਼ ਬਰਾੜ ਕਈ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੇ ਹਨ । ਸਵੀਤਾਜ ਬਰਾੜ ਹੁਣ ਜਲਦ ਹੀ ਇੱਕ ਫ਼ਿਲਮ ‘ਚ ਵੀ ਨਜ਼ਰ ਆਉਣ ਵਾਲੇ ਹਨ ।

https://www.instagram.com/p/CAmWgwQBnqw/

ਜਿਸ ਦਾ ਪਿਛਲੇ ਦਿਨੀਂ ਉਨ੍ਹਾਂ ਨੇ ਅਨਾਊਂਸਮੈਂਟ ਪੋਸਟਰ ਵੀ ਰਿਲੀਜ਼ ਕੀਤਾ ਸੀ ।ਇਸ ਫ਼ਿਲਮ ਦੇ ਨਾਲ ਉਹ ਫ਼ਿਲਮਾਂ ‘ਚ ਡੈਬਿਊ ਕਰਨ ਜਾ ਰਹੇ ਨੇ ਅਤੇ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ।

https://www.instagram.com/p/B41qulzBLCT/

ਗੁਰਲੇਜ਼ ਅਖਤਰ ਅਤੇ ਸਾਰਥੀ ਕੇ ਦੀ ਆਵਾਜ਼ ਅਤੇ ਕਮਲ ਖੰਗੂਰਾ ਦੀਆਂ ਅਦਾਵਾਂ ਨੇ ਬੰਨਿਆ ਰੰਗ

sarthi k and gurlej akhtar

ਗੁਰਲੇਜ਼ ਅਖਤਰ ਅਤੇ ਸਾਰਥੀ ਕੇ ਦੀ ਖੂਬਸੂਰਤ ਆਵਾਜ਼ ‘ਚ ਗੀਤ ‘ਸਵੈਗ ਇਨ ਬਲੱਡ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੀ ਫੀਚਰਿੰਗ ‘ਚ ਕਮਲ ਖੰਗੂਰਾ ਨਜ਼ਰ ਆ ਰਹੇ ਹਨ । ਗੀਤ ਦੇ ਬੋਲ ਜੇਪੀ ਨੇ ਲਿਖੇ ਨੇ । ਇਸ ਗੀਤ ‘ਚ ਜੱਟੀ ਦੇ ਸਵੈਗ ਦੀ ਗੱਲ ਕੀਤੀ ਗਈ ਹੈ ਕਿ ਜੋ ਕਿ ਆਪਣੇ ਨਖਰਿਆਂ ਨਾਲ ਹਰ ਦਿਲ ‘ਤੇ ਰਾਜ਼ ਕਰਦੀ ਹੈ ।ਗੁਰਲੇਜ਼ ਅਖਤਰ ਨੇ ਆਪਣੀ ਦਮਦਾਰ ਆਵਾਜ਼ ਦੇ  ਨਾਲ ਇਸ ਗੀਤ ‘ਚ ਆਪਣਾ ਰੰਗ ਬਿਖੇਰਿਆ ਹੈ ।

ਹੋਰ ਵੇਖੋ:ਹਰਮੀਤ ਔਲਖ ਅਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ‘ਚ ‘ਲੀਵ ਇਟ’ ਗੀਤ ਪਾ ਰਿਹਾ ਧੱਕ

ਇਸ ਤੋਂ ਪਹਿਲਾਂ ਗੁਰਲੇਜ਼ ਅਖਤਰ ਦਾ ਬੀਤੇ ਦਿਨੀਂ ਹਰਮੀਤ ਔਲਖ ਨਾਲ ਗੀਤ ‘ਲੀਵ ਇਟ’ ਆਇਆ ਸੀ ਅਤੇ ਇਸ ਤੋਂ ਇਲਾਵਾ ਉਨ੍ਹਾਂ ਦਾ ਅੱਜ ਦਿਲਪ੍ਰੀਤ ਢਿੱਲੋਂ ਦੇ ਨਾਲ ਵੀ ਉਨ੍ਹਾਂ ਦਾ ਗੀਤ ਆਇਆ ਹੈ ‘ਕਬਜ਼ਾ’। ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।

 

ਗਾਇਕ ਜੌਰਡਨ ਸੰਧੂ ਨੂੰ ਹਰ ਪਾਸੇ ਇਸ ਕੁੜੀ ਦੇ ਪੈਂਦੇ ਹਨ ਭੁਲੇਖੇ

ਗਾਇਕ ਜੌਰਡਨ ਸੰਧੂ ਇੱਕ ਤੋਂ ਬਾਅਦ ਇੱਕ ਗਾਣੇ ਲੈ ਕੇ ਆ ਰਹੇ ਹਨ ।ਜੌਰਡਨ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਗਿਆ ਹੈ । ‘ਪੀਕੌਕ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੌਰਡਨ ਦੇ ਇਸ ਗਾਣੇ ਵਿੱਚ ਰੁਬੀਨਾ ਬਾਜਵਾ ਨੂੰ ਫੀਚਰ ਕੀਤਾ ਗਿਆ ਹੈ । ਇਸ ਗਾਣੇ ਵਿੱਚ ਜੌਰਡਨ ਸੰਧੂ ਤੇ ਰੁਬੀਨਾ ਬਾਜਵਾ ਦੀ ਕਮਿਸਟਰੀ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ ।

https://www.instagram.com/p/B6CiSwnB7a3/

ਗਾਣੇ ਦੇ ਬੋਲ ਤੇ ਕੰਪੋਜ਼ਿੰਗ ਬੰਟੀ ਬੈਂਸ ਨੇ ਕੀਤੀ ਹੈ ਜਦੋਂ ਕਿ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਦਾ ਫ਼ਿਲਮਾਂਕਣ ਭਿੰਦਰ ਬੁਰਜ ਨੇ ਕੀਤਾ ਹੈ । ਜੌਰਡਨ ਸੰਧੂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ਗਿੱਦੜਸਿੰਗੀ ਰਿਲੀਜ਼ ਹੋਈ ਹੈ ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਤੇ ਹੁਣ ਜੌਰਡਨ ਛੇਤੀ ਹੀ ਫ਼ਿਲਮ ਖਤਰੇ ਦਾ ਘੁੱਗੂ ਵਿੱਚ ਨਜ਼ਰ ਆਉਣਗੇ ।

https://www.instagram.com/p/B5996ffBCTo/

ਰਿਲੀਜ਼ ਹੁੰਦੇ ਹੀ ਵੀਤ ਬਲਜੀਤ ਦਾ ‘ਕਾਲਾ ਗੀਤ’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਦਾ ਜਿੱਤ ਰਿਹਾ ਹੈ ਦਿਲ

Veet Baljit latest song Kala Geet trending on you Tube

ਗੀਤਕਾਰ, ਗਾਇਕ ਅਤੇ ਅਦਾਕਾਰ ਵੀਤ ਬਲਜੀਤ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਦਾ ਨਾਮ ‘ਕਾਲਾ ਗੀਤ’ ਜਿਸ ਨੂੰ ਲਿਖਿਆ ਗਾਇਆ ਅਤੇ ਕੰਪੋਜ਼ ਵੀਤ ਬਲਜੀਤ ਨੇ ਖੁਦ ਕੀਤਾ ਹੈ। ਰਿਲੀਜ਼ ਹੁੰਦਿਆਂ ਹੀ ਇਹ ਗੀਤ ਯੂ ਟਿਊਬ ‘ਤੇ ਟਰੈਂਡਿੰਗ ਲਿਸਟ ‘ਚ ਸ਼ੁਮਾਰ ਹੋ ਗਿਆ ਹੈ। ਗਾਣੇ ਦੇ ਨਾਮ ਦੀ ਤਰ੍ਹਾਂ ਵੀਡੀਓ ‘ਚ ਵੀ ਕਾਲੇ ਕੰਮ ਕਰਨ ਵਾਲੇ ਵਿਅਕਤੀ ਦੀ ਜ਼ਿੰਦਗੀ ਇਸ ਗੀਤ ‘ਚ ਪੇਸ਼ ਕੀਤੀ ਗਈ ਹੈ।

ਓ.ਪੀ.ਆਈ.ਦੇ ਸੰਗੀਤ ਨੇ ਗਾਣੇ ਨੂੰ ਚਾਰ ਚੰਨ ਲਗਾ ਦਿੱਤੇ ਹਨ ਅਤੇ ਉਥੇ ਹੀ ਮੋਹਿਤ ਭਾਰਦਵਾਜ ਦੇ ਨਿਰਦੇਸ਼ਨ ‘ਚ ਬਣਿਆ ਵੀਡੀਓ ਗਾਣੇ ਦੇ ਬੋਲਾਂ ਨੂੰ ਪੂਰੀ ਤਰ੍ਹਾਂ ਬਿਆਨ ਕਰ ਰਿਹਾ ਹੈ।

ਹੋਰ ਵੇਖੋ : ਗਾਣੇ ਦੇ 100 ਮਿਲੀਅਨ ਵਿਊਜ਼ ਹੋਣ ‘ਤੇ ਭੰਗੜਾ ਪਾ ਰਹੇ ਨੇ ਐਮੀ ਵਿਰਕ, ਵੀਡੀਓ ਰਾਹੀਂ ਖੁਸ਼ੀ ਕੀਤੀ ਸਾਂਝੀ

 

View this post on Instagram

 

On December first this year state studio is releasing Kala Geet stay tuned

A post shared by Veet Kaonke (@veetbaljit_) on


ਵੀਤ ਬਲਜੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਫ਼ਿਲਮਾਂ ‘ਚ ਗੈਸਟ ਰੋਲ ਨਿਭਾਉਣ ਤੋਂ ਬਾਅਦ ਹੁਣ ਵੀਤ ਬਲਜੀਤ ਬਹੁਤ ਜਲਦ ਫ਼ਿਲਮ ਭਾਖੜਾ ਮੈਂ ਤੇ ਤੂੰ ‘ਚ ਲੀਡ ਰੋਲ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫਿਲਹਾਲ ਆਪਣੇ ਗੀਤਾਂ ਨਾਲ ਵੀਤ ਬਲਜੀਤ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ।

ਖ਼ਾਨ ਭੈਣੀ ਇੱਕ ਵਾਰ ਫਿਰ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਸ਼ਿੱਪਰਾ ਗੋਇਲ ਦਾ ਵੀ ਮਿਲਿਆ ਸਾਥ, ਦੇਖੋ ਵੀਡੀਓ

khan bhaini Shipra goyal new song gaddi pichhe naa

ਗੀਤਕਾਰ ਤੋਂ ਗਾਇਕ ਬਣੇ ਖ਼ਾਨ ਭੈਣੀ ਨੇ ਆਪਣੇ ਪਿਛਲੇ ਗਾਣੇ ਬਿੱਲੇ ਬਿੱਲੇ ਨੈਣਾਂ ਵਾਲੀਏ ਨਾਲ ਹਰ ਕਿਸੇ ਦਾ ਦਿਲ ਜਿੱਤਿਆ। ਹੁਣ ਇੱਕ ਵਾਰ ਆਪਣੇ ਨਵੇਂ ਗਾਣੇ ਨਾਲ ਖ਼ਾਨ ਭੈਣੀ ਚਰਚਾ ‘ਚ ਆ ਚੁੱਕੇ ਹਨ। ਜੀ ਹਾਂ ਉਹਨਾਂ ਦਾ ਨਵਾਂ ਗੀਤ ਗੱਡੀ ਪਿੱਛੇ ਨਾਂਅ ਰਿਲੀਜ਼ ਹੋ ਚੁੱਕਿਆ ਹੈ ਅਤੇ ਰਿਲੀਜ਼ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ  ਯੂ ਟਿਊਬ ‘ਤੇ ਟਰੈਂਡਿੰਗ ਲਿਸਟ ‘ਚ ਬਣਿਆ ਹੋਇਆ ਹੈ।

ਖ਼ਾਨ ਭੈਣੀ ਦਾ ਇਹ ਗੀਤ ਡਿਊਟ ਗਾਣਾ ਹੈ ਜਿਸ ‘ਚ ਫੀਮੇਲ ਆਵਾਜ਼ ਗਾਇਕਾ ਸ਼ਿੱਪਰਾ ਗੋਇਲ ਦੀ ਸੁਣਨ ਨੂੰ ਮਿਲ ਰਹੀ ਹੈ। ਗਾਣੇ ਦੇ ਬੋਲ ਖ਼ਾਨ ਭੈਣੀ ਦੇ ਹੀ ਹਨ ਅਤੇ ਸੰਗੀਤ ਸਾਈਕੋ ਸਟਾਈਲ ਵੱਲੋਂ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ : ਇਸ ਅਦਾਕਾਰਾ ਨੇ ਸਲਮਾਨ ਖ਼ਾਨ ਨਾਲ ਦਿੱਤੀ ਸੀ ਸੁਪਰਹਿੱਟ ਫ਼ਿਲਮ,ਫਲੌਪ ਹੋਣ ਤਾਂ ਬਾਅਦ ਛੱਡੀ ਫ਼ਿਲਮੀ ਦੁਨੀਆ, ਹੁਣ ਕਰਦੀ ਹੈ ਅਜਿਹਾ ਕੰਮ

 

View this post on Instagram

 

1 Day to go ? Gaddi Pichhe Naa @khanbhaini @theshipragoyal @b2getherpros @sycostylemusic @singletrackstudios

A post shared by Khan Bhaini (@khanbhaini) on


ਗਾਣੇ ਦਾ ਵੀਡੀਓ ਮਾਹੀ ਸੰਧੂ ਅਤੇ ਜੋਬਨ ਸੰਧੂ ਵੱਲੋਂ ਡਾਇਰੈਕਟ ਕੀਤਾ ਗਿਆ ਹੈ।ਗਾਣੇ ਨੂੰ ਯੂ ਟਿਊਬ ‘ਤੇ 13 ਲੱਖ ਦੇ ਕਰੀਬ ਵਿਊਜ਼ ਹਾਸਿਲ ਹੋ ਚੁੱਕੇ ਹਨ ਅਤੇ ਹਜ਼ਾਰਾਂ ਹੀ ਲੋਕ ਪਸੰਦ ਕਰ ਚੁੱਕੇ ਹਨ। ਖ਼ਾਨ ਭੈਣੀ ਦਾ ਇਸ ਤੋਂ ਪਿਛਲਾ ਗਾਣਾ ਬਿੱਲੇ ਬਿੱਲੇ ਨੈਣਾ ਵਾਲੀਏ ਵੀ ਕਾਫੀ ਹਿੱਟ ਸਾਬਿਤ ਹੋਇਆ ਹੈ।

ਅਜੀਤ ਸਿੰਘ ਦਾ ਨਵਾਂ ਗੀਤ ‘ਰੋਟੀ’ ਜਿੱਤ ਰਿਹਾ ਹੈ ਹਰ ਕਿਸੇ ਦਾ ਦਿਲ, ਦੇਖੋ ਵੀਡੀਓ

Ajit singh new song Roti out now latest punjabi song

ਅਜੀਤ ਸਿੰਘ ਪੰਜਾਬੀ ਗਾਇਕੀ ਦਾ ਬਹੁਤ ਵੱਡਾ ਨਾਮ ਹੈ ਪਰ ਉਮਰ ਹਾਲੇ ਇਸ ਗਾਇਕ ਦੀ ਮਹਿਜ਼ 15 ਕੁ ਸਾਲ ਦੀ ਹੀ ਹੈ। ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਮੰਚ ਤੋਂ ਪਹਿਚਾਣ ਬਣਾਉਣ ਵਾਲੇ ਅਜੀਤ ਸਿੰਘ ਹੁਣ ਇੱਕ ਹੋਰ ਸ਼ਾਨਦਾਰ ਗਾਣਾ ਲੈ ਕੇ ਹਾਜ਼ਿਰ ਹੋ ਚੁੱਕੇ ਹਨ ਜਿਸ ਦਾ ਨਾਮ ਹੈ ‘ਰੋਟੀ’।ਇਸ ਗਾਣੇ ‘ਚ ਅਜੀਤ ਸਿੰਘ ਪਰਮਾਤਮਾ ਅੱਗੇ ਹਰ ਇੱਕ ਮਨੁੱਖ ਲਈ ਰੋਟੀ ਦੀ ਅਰਦਾਸ ਕਰ ਰਹੇ ਹਨ ਤਾਂ ਜੋ ਕੋਈ ਵੀ ਇਨਸਾਨ ਭੁੱਖਾ ਨਾ ਰਹੇ।

ਗਾਣੇ ਦਾ ਵੀਡੀਓ ਵੀ ਕਾਫੀ ਸ਼ਾਨਦਾਰ ਹੈ ਜਿਸ ‘ਚ ਮਿਹਨਤ ਨਾਲ ਰੋਟੀ ਕਮਾਉਣ ਅਤੇ ਵੰਡ ਛਕਣ ਦਾ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਵੀ ਬਾਖੂਬੀ ਦੇ ਰਹੇ ਹਨ। ਗਾਣੇ ਦੇ ਬੋਲ ਜ਼ੈਲਦਾਰ ਪਰਗਟ ਸਿੰਘ ਨੇ ਲਿਖੇ ਹਨ ਅਤੇ ਸੰਗੀਤ ਮਿਊਜ਼ਿਕ ਨਸ਼ਾ ਵੱਲੋਂ ਤਿਆਰ ਕੀਤਾ ਗਿਆ ਹੈ। ਕ੍ਰੇਟਿਵ ਕਰਿਉ ਵੱਲੋਂ ਗਾਣੇ ਦਾ ਵੀਡੀਓ ਬਣਾਇਆ ਗਿਆ ਹੈ।

ਹੋਰ ਵੇਖੋ : ਲੌਂਗ ਲਾਚੀ ਗਾਣੇ ‘ਤੇ ਬੱਚੇ ਨੇ ਪਾਇਆ ਅਜਿਹਾ ਭੰਗੜਾ ਨੀਰੂ ਬਾਜਵਾ ਦਾ ਵੀ ਜਿੱਤਿਆ ਦਿਲ, ਵਾਇਰਲ ਹੋਇਆ ਵੀਡੀਓ

 

View this post on Instagram

 

Roti – Ajit Singh 1st December ? #2DaysToGo

A post shared by ਅਜੀਤ ਸਿੰਘ¹³? (@officialajitsingh) on


ਅਜੀਤ ਸਿੰਘ ਦੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਅਜੀਤ ਸਿੰਘ ਵਾਇਸ ਆਫ਼ ਵਾਇਸ ਛੋਟਾ ਚੈਂਪ ਸੀਜ਼ਨ 2 ‘ਚ ਆਪਣੀ ਕਿਸਮਤ ਅਜ਼ਮਾਉਣ ਲਈ ਆਇਆ ਸੀ ਪਰ ਜ਼ਿਆਦਾ ਅੱਗੇ ਨਹੀਂ ਵੱਧ ਸਕਿਆ। ਪਰ ਉਸ ਨੇ ਹੌਂਸਲਾ ਨਹੀਂ ਹਾਰਿਆ ਅਜੀਤ ਸਿੰਘ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 3 ‘ਚ ਪੂਰੀ ਤਿਆਰੀ ਨਾਲ ਫਿਰ ਆਇਆ ਜਿੱਥੇ ਉਸ ਨੇ ਆਪਣੀ ਪਹਿਚਾਣ ਦਰਜ ਕਰਵਾ ਦਿੱਤੀ ਸੀ।ਅਜੀਤ ਸਿੰਘ ਨੇ ਹੁਣ ਤੱਕ ‘ਦਿਨ ਚੰਗੇ’,’ਧਾਕੜ ਯਾਰ’, ‘ਫਿਊਚਰ’, ‘ਚੰਗੇ V/S ਮਾੜੇ ਦਿਨ’, ਵਰਗੇ ਵੱਡੇ ਹਿੱਟ ਗੀਤ ਦਿੱਤੇ ਹਨ।