ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ਹੋਈ ਇੱਕ ਖਾਸ ਚੀਜ ਦੇਖ ਕੇ ਆਊਟ ਆਫ ਕੰਟਰੋਲ, ਦੇਖੋ ਵੀਡਿਓ 

shilpa shetty

ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ਭਾਵੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਈ ਤਰ੍ਹਾਂ ਦੀਆਂ ਐਕਸਰ-ਸਾਇਜ਼ ਕਰਦੀ ਤੇ ਆਪਣੇ ਖਾਣ ਪੀਣ ਦਾ ਖਾਸ ਖਿਆਲ ਰੱਖਦੀ ਹੈ । ਪਰ ਜਦੋਂ ਉਹਨਾਂ ਦੇ ਸਾਹਮਣੇ ਗੁਲਾਬ ਜਾਮੁਨ ਆ ਜਾਂਦੇ ਹਨ ਤਾਂ ਉਹ ਸਭ ਕੁਝ ਭੁੱਲ ਜਾਂਦੀ ਹੈ, ਕਿਉਂਕਿ ਸ਼ਿਲਪਾ ਸ਼ੈੱਟੀ ਨੂੰ ਗੁਲਾਬ ਜਾਮੁਨ ਬੇਹੱਦ ਪਸੰਦ ਹਨ ।ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ।

ਹੋਰ ਵੇਖੋ : ਕੇਸਰੀ ਰੰਗ ਵਿੱਚ ਰੰਗੀ ਐਕਟਰੈੱਸ ਪ੍ਰੀਨਿਤੀ ਚੋਪੜਾ, ਦੇਖੋ ਵੀਡਿਓ

shilpa shetty
shilpa shetty

ਜਿਸ ਵਿੱਚ ਉਹ ਕਿਸੇ ਦੁਕਾਨ ਤੇ ਗੁਲਾਬ-ਜਾਮੁਨ ਖਾਂਦੀ ਦਿਖਾਈ ਦੇ ਰਹੀ ਹੈ । ਵੀਡਿਓ ਵਿੱਚ ਉਹ ਕਹਿ ਰਹੀ ਹੈ ਜਦੋਂ ਵੀ ਉਸ ਦੇ ਸਾਹਮਣੇ ਗੁਲਾਬ ਜਾਮੁਨ ਆਉਂਦੇ ਹਨ ਤਾਂ ਉਹ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ ।ਸ਼ਿਲਪਾ ਸ਼ੈੱਟੀ ਮੁਤਾਬਿਕ ਭਾਵੇਂ ਗੁਲਾਬ ਜਾਮੁਨ ਦੀਆਂ ਕਈ ਕਿਸਮਾਂ ਹਨ । ਪਰ ਉਸ ਨੂੰ ਅਸਲੀ ਗੁਲਾਬ ਜਾਮੁਨ ਹੀ ਪਸੰਦ ਹੈ । ਇਸ ਵੀਡਿਓ ਦੇ ਨਾਲ ਸ਼ਿਲਪਾ ਨੇ ਕੁਝ ਲਿਖਿਆ ਵੀ ਹੈ ।

ਹੋਰ ਵੇਖੋ : ਬਿੰਨੂ ਢਿੱਲੋਂ ਨੇ ਇਸ ਅਦਾਕਾਰਾ ਨਾਲ ਲਗਾਈ ਲੰਡਨ ਬ੍ਰਿਜ ‘ਤੇ ਦੌੜ ਕੌਣ ਰਿਹਾ ਅੱਗੇ ,ਵੇਖੋ ਵੀਡਿਓ

https://www.instagram.com/p/Brc4ylrBr3x/

ਉਸ ਨੇ ਲਿਖਿਆ ਹੈ ਕਿ ਗੁਲਾਬ ਜਾਮੁਨ ਖਾਣ ਦਾ ਸ਼ੌਂਕ ਉਸ ਨੂੰ ਸਕੂਲ ਦੇ ਦਿਨਾਂ ਤੋਂ ਹੀ ਸੀ । ਉਹ ਅਕਸਰ ਆਪਣੇ ਪਰਿਵਾਰ ਨਾਲ ਇਸ ਜਗ੍ਹਾ ਤੇ ਗੁਲਾਬ ਜਾਮੁਨ ਖਾਣ ਲਈ ਆਉਂਦੀ ਸੀ । ਸ਼ਿਲਪਾ ਦਾ ਕਹਿਣਾ ਹੈ ਕਿ ਗੁਲਾਬ ਜਾਮੁਨ ਖਾ ਕੇ ਉਸ ਦਾ ਢਿੱਡ ਤਾਂ ਭਰ ਜਾਂਦਾ ਹੈ ਪਰ ਮਨ ਨਹੀਂ ।

ਗਾਇਕ ਗੀਤਾ ਜੈਲਦਾਰ ਦੀ ਪਹਿਲੀ ਪਸੰਦ ਹਨ ਕੁਲਚੇ, ਦੇਖੋ ਵੀਡਿਓ 

geeta zaildar

ਗਾਇਕ ਗੀਤਾ ਜੈਲਦਾਰ ਨੂੰ ਪੰਜਾਬ ਦੇ ਸੱਭਿਆਚਾਰ ਨਾਲ ਖਾਸ ਲਗਾਅ ਹੈ ।ਇਸੇ ਲਈ ਉਹਨਾਂ ਦੇ ਗਾਣਿਆਂ ਵਿੱਚ ਇਸ ਦੀ ਝਲਕ ਦੇਖਣ ਨੂੰ ਮਿਲਦੀ ਹੈ । ਇੱਥੇ ਹੀ ਬਸ ਨਹੀਂ ਉਹਨਾਂ ਨੂੰ ਪੰਜਾਬ ਦੇ ਦੇਸੀ ਖਾਣੇ ਵੀ ਖਾਸੇ ਪਸੰਦ ਹਨ । ਗੀਤਾ ਜੈਲਦਾਰ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਵੀਡਿਓ ਸ਼ੇਅਰ ਕੀਤੀਆਂ ਹਨ ਜਿਸ ਤੋਂ ਇਸ ਸਭ ਦਾ ਖੁਲਾਸਾ ਹੁੰਦਾ ਹੈ ।

ਹੋਰ ਵੇਖੋ : ਦਿਲਜੀਤ ਦੋਸਾਂਝ ਦੇ ਗੀਤ ‘ਤੇ ਰਾਜਵੀਰ ਜਵੰਦਾ ਅਤੇ ਵੀਤ ਬਲਜੀਤ ਨੇ ਪਾਇਆ ਭੰਗੜਾ ,ਵੇਖੋ ਵੀਡਿਓ

Geeta Zaildaar New Song-'T Dot'

ਪਹਿਲੀ ਵੀਡਿਓ ਵਿੱਚ ਉਹ ਆਪਣੇ ਪਿੰਡ ਦੇ ਕੁਝ ਲੋਕਾਂ ਨਾਲ ਕੁਲਚੇ ਖਾਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡਿਓ ਵਿੱਚ ਗੀਤਾ ਜੈਲਦਾਰ ਕੁਲਚੇ ਵਾਲੇ ਨਾਲ ਗੱਲਬਾਤ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ ਇਸ ਵੀਡਿਓ ਨੂੰ ਉਹਨਾਂ ਨੇ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕੁਲਚਾ ਉਹ ਭਾਰਤੀ ਖਾਣਾ ਹੈ ਜਿਹੜਾ ਸਭ ਤੋਂ ਛੇਤੀ ਤਿਆਰ ਹੁੰਦਾ ਹੈ ਤੇ ਸਭ ਤੋਂ ਸਵਾਦੀ ਹੁੰਦਾ ਹੈ । ਇੱਥੇ ਹੀ ਬੱਸ ਨਹੀਂ ਇਹ ਕੁਲਚਾ ਪੂਰੇ ਵਿਸ਼ਵ ਵਿੱਚ ਮਸ਼ਹੂਰ ਹੈ ।

ਹੋਰ ਵੇਖੋ : ਤੁਸੀਂ ਵੀ ਆਪਣੇ ਸੁਫਨਿਆਂ ਨੂੰ ਕਰੋ ਪੂਰਾ, ‘ਵਾਈਸ ਆਫ ਪੰਜਾਬ’ ਸੀਜ਼ਨ-9 ਸ਼ੁਰੂ, ਆਡੀਸ਼ਨ ਮੋਹਾਲੀ ‘ਚ

https://www.instagram.com/p/Bq9bDY1lm49/

ਇਸੇ ਤਰ੍ਹਾਂ ਦੀ ਇੱਕ ਹੋਰ ਵੀਡਿਓ ਗੀਤਾ ਜੈਲਦਾਰ ਨੇ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਸਟੀਲ ਦੇ ਗਲਾਸ ਵਿੱਚ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡਿਓ ਵਿੱਚ ਉਹ ਸਰਦੀ ਦੇ ਸੀਜ਼ਨ ਦ ਿਪਹਿਲੀ ਧੁੰਦ ਦਾ ਮਜ਼ਾ ਲੈ ਰਹੇ ਹਨ । ਪਰ ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਨੂੰ ਧੂੰਦ ਤੋਂ ਬਚਣ ਦੀ ਹਿਦਾਇਤ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ ਤੇ ਲੋਕਾਂ ਨੂੰ ਸੇਫ ਡਰਾਇਵ ਕਰਨ ਦੀ ਸਲਾਹ ਦੇ ਰਹੇ ਹਨ ।

ਹੋਰ ਵੇਖੋ : ਪ੍ਰਿਯੰਕਾ ਅਤੇ ਨਿਕ ਦਾ ਵਿਆਹ ਦੀ ਦੇਖੋ ਪੁਰੀ ਵੀਡਿਓ

https://www.instagram.com/p/Bq_OrOTlO9Q/

 

ਕਿਸ ਤਰ੍ਹਾਂ ਹੋਈ ਹਰਮਨ ਚੀਮੇ ਦੀ ਸੋਸ਼ਲ ਮੀਡਿਆ ‘ਤੇ ਚੜਾਈ, ਦੇਖੋ ਪੂਰੀ ਕਹਾਣੀ 

Harman Cheema

ਹਰਮਨ ਚੀਮਾ ਉਰਫ ਵਿੱਕੀ ਜਿਸ ਨੇ ਸੋਸ਼ਲ ਮੀਡੀਆ ‘ਤੇ ਓਨੀਂ ਹੀ ਪ੍ਰਸਿੱਧੀ ਹਾਸਲ ਕੀਤੀ ਹੈ ਜਿੰਨੀ ਕਿਸੇ ਮਸ਼ਹੂਰ ਗਾਇਕ ਨੂੰ ਹੁੰਦੀ ਹੈ । ਹਰਮਨ ਚੀਮੇ ਦੇ ਹੁਣ ਕੁਝ ਗਾਣੇ ਆ ਗਏ ਹਨ ਤੇ ਕੁਝ ਲੋਕ ਉਸ ਦੇ ਗਾਣਿਆਂ ਨੂੰ ਵੀ ਖੂਬ ਪਸੰਦ ਕਰ ਰਹੇ ਹਨ । ਹਰਮਨ ਚੀਮੇ ਦੀ ਸੋਸ਼ਲ ਮੀਡਿਆ ਤੇ ਏਨੀਂ ਚੜਾਈ ਹੈ ਕਿ ਉਸ ਦੀ ਇੱਕਲੀ ਇੱਕਲੀ ਵੀਡਿਓ ਦੇ ਲੱਖਾਂ ਵੀਵਰਜ਼ ਹਨ । ਉਸ ਦੀ ਇਸ ਤਰ੍ਹਾਂ ਦੀ ਪ੍ਰਸਿੱਧੀ ਹੈ ਕਿ ਹਰ ਕੋਈ ਚੀਮੇ ਦੇ ਬਾਰੇ ਜਾਣਨਾ ਚਾਹੁੰਦਾ ਹੈ ।

ਹੋਰ ਵੇਖੋ : ਸਾਰਾਗੁਰਪਾਲ ਦੇ ਧਰਤੀ ‘ਤੇ ਨਹੀਂ ਲੱਗਦੇ ਪੈਰ ਕਿਉਂਕਿ ਸੱਜਣਾ ਨੇ ਲਿਆਂਦਾ ਹੈ ਪਰਾਂਦਾ, ਦੇਖੋ ਵੀਡਿਓ

https://www.instagram.com/p/BpzcX06gfNY/

ਚੀਮਾ ਪਟਿਅਲਾ ਦੇ ਰਣਜੀਤ ਨਗਰ ਦਾ ਰਹਿਣ ਵਾਲਾ ਹੈ । ਹਰਮਨ ਚੀਮੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਭਰਾ ਭੈਣ ਹਨ । ਚੀਮਾ ਦੇ ਪਿਤਾ ਜੀ ਟਰੱਕ ਡਰਾਇਵਰ ਹਨ ਤੇ ਉਸ ਦਾ ਭਰਾ ਪੜ੍ਹ ਰਿਹਾ ਹੈ। ਹਰਮਨ ਚੀਮਾ ਸ਼ੁਰੂ ਦੇ ਦਿਨਾਂ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਪਰ ਗਾਉਂਣ ਦਾ ਸ਼ੌਂਕ ਉਸ ਨੂੰ ਪ੍ਰਸਿੱਧੀ ਦਿਵਾਉਂਦਾ ਗਿਆ । ਚੀਮੇ ਨੇ ਆਪਣੇ ਇਸ ਸ਼ੌਂਕ ਨੂੰ ਬਰਕਰਾਰ ਰੱਖਿਆ ਤੇ ਇਸ ਸਭ ਦੇ ਚਲਦੇ ਉਸ ਨੇ ਇੱਕ ਵੀਡਿਓ ਬਣਾਕੇ ਆਪਣੇ ਰਿਸ਼ਤੇਦਾਰਾਂ ਦੇ ਵਾਟਸਐਪ ਗਰੁੱਪ ਵਿੱਚ ਪਾ ਦਿੱਤਾ ਜਿਸ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਸ ਨੂੰ ਗਾਉਣਾ ਨਹੀਂ ਆਉਂਦਾ ,ਜਿਸ ਤੋਂ ਗੁੱਸਾ ਖਾ ਕੇ ਚੀਮੇ ਨੇ ਉਹ ਵੀਡਿਓ ਫੇਸਬੁੱਕ ‘ਤੇ ਪਾ ਦਿੱਤੀ ।

ਹੋਰ ਵੇਖੋ : ਰਾਜਵੀਰ ਜਵੰਦਾ ‘ਤੇ ਹੈ ਰੱਬ ਦੀ ਮਿਹਰ ,ਜਾਣੋ ਕਿਸ ਚੀਜ਼ ਨੇ ਦਿਵਾਈ ਪ੍ਰਸਿੱਧੀ

ਇਸ ਵੀਡਿਓ ਨੂੰ ਹਰ ਵੱਡੇ ਗਾਇਕ ਨੇ ਦੇਖਿਆ ਤੇ ਸ਼ੇਅਰ ਕੀਤਾ ਤੇ ਦੇਖਦੇ ਹੀ ਦੇਖਦੇ ਸੋਸ਼ਲ ਮੀਡਿਆ ‘ਤੇ ਉਸ ਨੂੰ ਪ੍ਰਸਿੱਧੀ ਮਿਲਣੀ ਸ਼ੁਰੂ ਹੋ ਗਈ ।ਹਰਮਨ ਚੀਮੇ ਨੂੰ ਇੰਦਰ ਪੰਡੋਰੀ ਦਾ ਸਾਥ ਮਿਲਿਆ ਹੋਇਆ ਹੈ । ਚੀਮਾ ਜਿੱਥੇ ਗਾਉਣ ਦੇ ਗੁਰ ਸਿੱਖ ਰਿਹਾ ਹੈ ਉੱਥੇ ਉਸ ਦੇ ਕਈ ਗਾਣੇ ਵੀ ਆ ਰਹੇ ਹਨ ।

ਹੋਰ ਵੇਖੋ : ਪਰਮੀਸ਼ ਵਰਮਾ ਦੇ ਗਾਣੇ ‘ਸਭ ਫੜੇ ਜਾਣਗੇ’ ਦੇ ਵੀਵਰਜ਼ ਦੀ ਗਿਣਤੀ ਪਹੁੰਚੀ ਲੱਖਾਂ ‘ਚ, ਦੇਖੋ ਵੀਡਿਓ

https://www.youtube.com/watch?v=PTUbziPdXGY

ਚੀਮੇ ਦੀ ਸੋਸ਼ਲ ਮੀਡਿਆ ‘ਤੇ ਚੜਾਈ ਦੇਖ ਕੇ ਕਈ ਕੰਪਨੀਆ ਉਸ ਦੀ ਵੀਡਿਓ ਕਰਨਾ ਚਾਹੁੰਦੀਆਂ ਹਨ ਜਿਸ ਦੇ ਉਸ ਨੂੰ ਚੰਗੇ ਪੈਸੇ ਦੀ ਵੀ ਆਫਰ ਮਿਲ ਰਹੀ ਹੈ । ਸੋ ਹਰਮਨ ਚੀਮੇ ਨੂੰ ਸੋਸ਼ਲ ਮੀਡਿਆ ਦਾ ਕਿੰਗ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ।

ਹੋਰ ਵੇਖੋ : ਦੁਕਾਨਦਾਰ ਨੇ ਐਕਟਰੈੱਸ ਪਾਇਲ ਰਾਜਪੂਤ ਦੇ ਕਢਵਾਏ ਤਰਲੇ, ਦੇਖੋ ਵੀਡਿਓ

ਗਾਇਕੀ ਦੇ ਨਾਲ-ਨਾਲ ਨਿੰਜਾ ਜਿਮ ਵਿੱਚ ਵੀ ਕਰਵਾਉਂਦਾ ਹੈ ਅੱਤ, ਦੇਖੋ ਵੀਡਿਓ 

ਗਾਇਕ ਨਿੰਜਾ ਆਪਣੇ ਨਾਂ ਦੇ ਸ਼ਾਬਦਿਕ ਅਰਥ ਵਾਂਗ ਬਹੁਤ ਹੀ ਮਿਹਨਤੀ ਹਨ ।ਵੈਸੇ ਤਾਂ ਨਿੰਜਾ ਨੂੰ ਜਪਾਨ ਦੇ ਇੱਕ ਯੋਧੇ ਨੂੰ ਕਿਹਾ ਜਾਂਦਾ ਹੈ ਜਿਹੜਾ ਤਲਵਾਰਬਾਜ਼ੀ ਦੇ ਕੁਝ ਖਾਸ ਗੁਰ ਜਾਣਦਾ ਹੁੰਦਾ ਹੈ ਪਰ ਇਸ ਦਾ ਸ਼ਾਬਦਿਕ ਅਰਥ ਹਾਰਡ ਵਰਕ ਹੀ ਹੈ ।ਗਾਇਕ ਨਿੰਜਾ ਵੀ ਆਪਣੇ ਨਾਂ ਵਾਂਗ ਹਾਰਡ ਵਰਕਰ ਹੈ, ਇਸੇ ਲਈ ਉਸ ਦਾ ਹਰ ਗਾਣਾ ਹਿੱਟ ਹੁੰਦਾ ਹੈ । ਨਿੰਜਾ ਦੀ ਗਾਇਕੀ ਦੀ ਖਾਸ ਗੱਲ ਇਹ ਹੈ ਕਿ ਉਹ ਇੱਕ ਖਾਸ ਸਕੈਲ ‘ਤੇ ਗਾਉਂਦਾ ਹੈ ਤੇ ਉਸ ਦਾ ਇਹ ਰਿਕਾਰਡ ਕੋਈ ਨਹੀਂ ਤੋੜ ਸਕਿਆ ਕਿਉਂਕਿ ਇਸ ਲਈ ਉਹ ਚੰਗੀ ਮਿਹਨਤ ਕਰਦਾ ਹੈ ।

ਹੋਰ ਵੇਖੋ :ਆਪਣੀ ਪਸੰਦ ਦੀ ਗਾਇਕਾ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ਦਿਵਾਉਣ ਲਈ ਵੋਟ ਕਰੋ

“Ninja
“Ninja

ਇੱਥੇ ਹੀ ਬੱਸ ਨਹੀਂ ਨਿੰਜਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਵੀ ਖਾਸ ਮਿਹਨਤ ਕਰਦਾ ਹੈ ।ਨਿੰਜਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਵਰਕਆਉਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡਿਓ ਵਿੱਚ ਵੀ ਨਿੰਜਾ ਇੱਕ ਯੋਧੇ ਵਾਂਗ ਮੁੱਕੇਬਾਜ਼ੀ ਦੀ ਪ੍ਰੈਕਟਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਕੁਝ ਘੰਟੇ ਪਹਿਲਾਂ ਨਿੰਜਾ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਹਜ਼ਾਰਾਂ ਲੋਕਾਂ ਨੇ ਦੇਖ ਲਿਆ ਹੈ ਤੇ ਕਈ ਲੋਕਾਂ ਦੇ ਲਾਈਕ ਵੀ ਇਸ ਵੀਡਿਓ ਨੂੰ ਮਿਲ ਰਹੇ ਹਨ ।

ਹੋਰ ਵੇਖੋ :ਗਾਇਕ ਹਰਫ ਚੀਮਾ ਨੇ ਕਾਲਜ ਦੇ ਦਿਨਾਂ ਦੀਆਂ ਗੱਲਾਂ ਕੀਤੀਆਂ ਸ਼ੇਅਰ, ਦੇਖੋ ਵੀਡਿਓ

https://www.instagram.com/p/BqtWXOSnH9M/

ਨਿੰਜਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ‘ਤੇਰਾ ਚੰਡੀਗੜ੍ਹ’, ‘ਗੱਲ ਜੱਟਾਂ ਵਾਲੀ’, ‘ਆਦਤ’ ਵਰਗੇ ਉਸ ਦੇ ਕਈ ਹਿੱਟ ਗੀਤ ਹਨ ਜਿਹੜੇ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਹਨ ਤੇ ਇਸ ਪਸੰਦ ਦਾ ਕਾਰਨ ਵੀ ਨਿੰਜਾ ਦੀ ਮਿਹਨਤ ਹੀ ਹੈ ।

ਆਪਣੇ ਆਪ ਨੂੰ ਇਸ ਤਰ੍ਹਾਂ ਫਿੱਟ ਰੱਖਦੀ ਹੈ, ਪੰਜਾਬੀ ਐਕਟਰੈੱਸ ਅਤੇ ਮਾਡਲ ਸੋਨੀਆ ਮਾਨ, ਦੇਖੋ ਵੀਡਿਓ 

Punjabi-Actress-Sonia-Mann-Latest-Hot-Photoshoot

ਪੰਜਾਬੀ ਐਕਟਰੈੱਸ ਅਤੇ ਮਾਡਲ ਸੋਨੀਆ ਮਾਨ ਦੀਆਂ ਖੂਬਸੁਰਤ ਅਦਾਵਾਂ ਦਾ ਕੋਈ ਵੀ ਕਾਇਲ ਹੋ ਜਾਂਦਾ ਹੈ ਤੇ ਉਸ ਦੀ ਹਰ ਅਦਾ ਮੁੰਡਿਆਂ ਨੂੰ ਪਾਗਲ ਬਣਾ ਦਿੰਦੀ ਹੈ । ਪਰ ਇਹਨਾਂ ਖੂਬਸੁਰਤ ਅਦਾਵਾਂ ਨੂੰ ਬਣਾ ਕੇ ਰੱਖਣ ਲਈ ਸੋਨੀਆ ਮਾਨ ਬਹੁਤ ਮਿਹਨਤ ਕਰਦੀ ਹੈ । ਸੋਨੀਆ ਮਾਨ ਜਿੱਥੇ ਆਪਣੇ ਖਾਣ-ਪੀਣ ਦਾ ਖਾਸ ਖਿਆਲ ਰੱਖਦੀ ਹੈ ਉੱਥੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਜਿਮ ਵੀ ਜਾਂਦੀ ਹੈ ।ਜਿਮ ਵਿੱਚ ਸੋਨੀਆ ਮਾਨ ਹਰ ਤਰ੍ਹਾਂ ਦੀ ਕਸਰਤ ਕਰਦੀ ਹੈ ਤੇ ਖੂਬ ਪਸੀਨਾ ਬਹਾਉਂਦੀ ਹੈ ।

ਹੋਰ ਵੇਖੋ :ਗਿੱਪੀ ਗਰੇਵਾਲ ਨੌਜਵਾਨਾਂ ਨੂੰ ਫਿਲਮ ‘ਚ ਕੰਮ ਕਰਨ ਦਾ ਦੇ ਰਹੇ ਹਨ ਮੌਕਾ, ਦੇਖੋ ਵੀਡਿਓ

ਇਸ ਸਭ ਦਾ ਖੁਲਾਸਾ ਸੋਨੀਆ ਮਾਨ ਨੇ ਖੁਦ ਕੀਤਾ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ,ਜਿਸ ਵਿੱਚ ਉਹ ਜਿਮ ਵਿੱਚ ਖੂਬ ਪਸੀਨਾ ਬਹਾਅ ਰਹੀ ਹੈ । ਸੋਨੀਆ ਮਾਨ ਦੀ ਇਸ ਵੀਡਿਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ, ਹਜ਼ਾਰਾਂ ਲੋਕ ਇਸ ਵੀਡਿਓ ਨੂੰ ਲਾਈਕ ਕਰ ਚੁੱਕੇ ਹਨ ।

ਹੋਰ ਵੇਖੋ :ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ

https://www.instagram.com/p/Bqefb4nn8rd/

ਸੋਨੀਆ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਨਵਾਂ ਗਾਣਾ ‘ਹੀਰ ਸਲੇਟੀ’ ਆਇਆ ਹੈ । ਇਹ ਗਾਣਾ ਜੋਰਡਨ ਸੰਧੂ ਨੇ ਗਾਇਆ ਹੈ ਜਿਸ ਵਿੱਚ ਸੋਨੀਆ ਮਾਨ ਮਾਡਲ ਦੇ ਰੂਪ ਵਿੱਚ ਆਈ ਹੈ । ਇਸ ਗਾਣੇ ਵਿੱਚ ਸੋਨੀਆ ਮਾਨ ਬੇਹਦ ਖੂਬਸੁਰਤ ਦਿਖਾਈ ਦੇ ਰਹੀ ਹੈ । ਜੋਰਡਨ ਸੰਧੂ ਉਹਨਾਂ ਦੇ ਪਿਆਰ ਵਿੱਚ ਪਾਗਲ ਹੋਈ ਜਾ ਰਹੇ ਹਨ ।

ਗੈਰੀ ਸੰਧੂ ਕਰਨਾ ਚਾਹੁੰਦੇ ਹਨ ਪਿਆਰ ਦੀਆਂ ਗੱਲਾਂ, ਕਿਸ ਨਾਲ ਦੇਖੋ ਵੀਡਿਓ ‘ਚ 

Garry Sandhu

ਪੰਜਾਬੀ ਗਾਇਕ ਅਤੇ ਐਕਟਰ ਜ਼ਿਆਦਾਤਰ ਮੀਡੀਆ ਨੂੰ ਆਪਣੀ ਪਰਸਨਲ ਲਾਈਫ ਤੋਂ ਦੂਰ ਹੀ ਰੱਖਦੇ ਹਨ ।ਬਾਲੀਵੁੱਡ ਦੇ ਮੁਕਾਬਲੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਤੇ ਗਾਇਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੋਕਾਂ ਨਾਲ ਸ਼ੇਅਰ ਨਹੀਂ ਕਰਦੇ ।ਇਸ ਲਈ ਬਹੁਤ ਸਾਰੇ ਅਜਿਹੇ ਪੰਜਾਬੀ ਕਲਾਕਾਰ ਹਨ ਜਿਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਪਰ ਸੋਸ਼ਲ ਮੀਡੀਆ ਨੇ ਇਸ ਸਭ ਤੋਂ ਪਰਦਾ ਹਟਾ ਦਿੱਤਾ ਹੈ । ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਤਸਵੀਰਾਂ ਤੇ ਵੀਡਿਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਤੋਂ ਬਹੁਤ ਹੱਦ ਤੱਕ ਕਿਸੇ ਦੀ ਨਿੱਜੀ ਜ਼ਿੰਦਗੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।

ਹੋਰ ਵੇਖੋ :ਆਰ ਨਾਨਕ,ਪਾਰ ਨਾਨਕ ਹਰ ਥਾਂ ਏਕ ਓਂਕਾਰ ਨਾਨਕ

Jasmine Sandlas and Garry Sandhu
Jasmine Sandlas and Garry Sandhu

ਅਜਿਹਾ ਹੀ ਇੱਕ ਵੀਡਿਓ ਗੈਰੀ ਸੰਧੂ ਨੇ ਸ਼ੇਅਰ ਕੀਤਾ ਹੈ ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿਸੇ ਨੂੰ ਮਿਸ ਕਰ ਰਹੇ ਹਨ । ਗੈਰੀ ਨੇ ਆਪਣੇ ਇੰਸਟਾਗ੍ਰਾਮ ‘ਤੇ ਜੋ ਵੀਡਿਓ ਸ਼ੇਅਰ ਕੀਤਾ ਹੈ ਉਸ ਵਿੱਚ ਉਹ ਆਪਣੇ ਹੀ ਗਾਣੇ ਨੂੰ ਗੁਣਗੁਣਾਉਂਦੇ ਹੋਏ ਨਜ਼ਰ ਆ ਰਹੇ ਹਨ । ‘ਚੰਨ ਦੀ ਚਾਂਦਨੀ ਥੱਲੇ ਬਹਿ ਕੇ ਦੋ ਗੱਲਾਂ ਕਰੀਏ ਪਿਆਰ ਦੀਆਂ’ ਗਾਣੇ ਦੇ ਇਹਨਾਂ ਬੋਲਾਂ ਤੋਂ ਲਗਦਾ ਹੈ ਕਿ ਗੈਰੀ ਜ਼ਰੂਰ ਕਿਸੇ ਨੂੰ ਮਿਸ ਕਰ ਰਹੇ ਹਨ ਜਿਸ ਨਾਲ ਉਹ ਗੱਲਾਂ ਕਰਨਾ ਚਾਹੁੰਦੇ ਹਨ ।

ਹੋਰ ਵੇਖੋ :ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਗੀਤ ‘ਤੇ ਸੁਨੰਦਾ ਦੇ ਡਾਂਸ ਸਟੈੱਪ ,ਵੇਖੋ ਵੀਡਿਓ

https://www.instagram.com/p/Bprx_kLhHKj/

ਇਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਆਪਣੀ ਦੋਸਤੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੇ ਹਨ ਜਿਸ ਤਰ੍ਹਾਂ ਦੇ ਐਕਸਪ੍ਰੈਸ਼ਨ ਉਹਨਾਂ ਦੇ ਇਸ ਗਾਣੇ ਵਿੱਚ ਨਜ਼ਰ ਆ ਰਹੇ ਹਨ ਉਸ ਤੋਂ ਲਗਦਾ ਹੈ ਕਿ ਉਹ ਜ਼ਰੂਰ ਕਿਸੇ ਨੂੰ ਮਿਸ ਕਰ ਰਹੇ ਹਨ ।

18 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫ਼ਿਲਮ “ਆਟੇ ਦੀ ਚਿੜੀ”

Aate Di Chidi Poster

19 ਅਕਤੂਬਰ ਨੂੰ ਸਿਨੇਮਾਘਰ ਦਾ ਸ਼ਿੰਗਾਰ ਬਣਨ ਵਾਲੀ ਪੰਜਾਬੀ ਫਿਲਮ ‘ਆਟਾ ਦੀ ਚਿੜੀ’ ਦੀ ਰਿਲੀਜ਼ਿੰਗ ਡੇਟ ਬਦਲ ਚੁੱਕੀ ਹੈ। ਜੀ ਹਾਂ, ਇਹ ਫਿਲਮ ਪਹਿਲਾਂ 19 ਅਕਤੂਬਰ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਸੀ ਪਰ ਹੁਣ ਇਹ ਫਿਲਮ 18 ਅਕਤੂਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟਰ ਸ਼ੇਅਰ ਕਰਦਿਆ ਦਿੱਤੀ।

https://www.instagram.com/p/Bo_gs6_ndVN/

ਇਸ ਫਿਲਮ ‘ਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਪਹਿਲੀ ਵਾਰ ਪਰਦੇ ‘ਤੇ ਇਕੱਠੀ ਨਜ਼ਰ ਆਉਣ ਵਾਲੀ ਹੈ। ਇਸ ਮਸ਼ਹੂਰ ਜੋੜੀ ਦੇ ਨਾਲ ਹੀ ਫਿਲਮ ‘ਚ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ ਜਿਵੇਂ ਕਿ ਤਜਰਬੇਕਾਰ ਅਭਿਨੇਤਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਦਿਲਾਵਰ ਸਿੱਧੂ, ਪ੍ਰਕਾਸ਼ ਜਾਦੂ ਤੇ ਅਨਮੋਲ ਵਰਮਾ। ਰਿਲੀਜ਼ ਹੋਏ ਟਰੇਲਰ ਮੁਤਾਬਕ ‘ਆਟੇ ਦੀ ਚਿੜੀ’ ਇਕ ਕਾਮੇਡੀ ਫਿਲਮ ਹੈ, ਜਿਸ ‘ਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸ ਰਸ ਅੰਦਾਜ਼ ‘ਚ ਪੇਸ਼ ਕੀਤਾ ਗਿਆ ਹੈ।

ਹੋਰ ਪੜੋ : ਮਹਿਲਾਵਾਂ ਦੇ ਸ਼ੌਂਕ ਪੂਰੇ ਕਰਨ ਦੀ ਗੱਲ ਕਰਦਾ ਗੀਤ ‘ਆਟੇ ਦੀ ਚਿੜੀ’ ਹੋਇਆ ਰਿਲੀਜ਼

Aate Di Chidi Gets New Release Date, Neeru Bajwa & Amrit Mann Announce New Date
Aate Di Chidi Gets New Release Date, Neeru Bajwa & Amrit Mann Announce New Date

ਦੱਸ ਦੇਈਏ ਕਿ ਫਿਲਮ ਦਾ ਨਿਰਦੇਸ਼ਕ ਹੈਰੀ ਭੱਟੀ ਨੇ ਕੀਤਾ ਹੈ ਅਤੇ ਇਸ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਆਪਣੀ ਨਵੀਂ ਫਿਲਮ ਬਾਰੇ ਗੱਲ ਕਰਦੇ ਹੋਏ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਕਿਹਾ ਕਿ ਉਨ੍ਹਾਂ ਇਹ ਫੈਸਲਾ ਲਿਆ ਹੈ ਕਿ ਕਾਲਜ ਦੀ ਤਰ੍ਹਾਂ ਹੀ ਜਿੱਥੇ ਉਹ ਕੋਸ਼ਿਸ਼ ਕਰਦੇ ਹਨ ਬੱਚਿਆਂ ਨੂੰ ਸਿਖਾਉਣ ਦੀ ਅਤੇ ਵਧੀਆ ਇਨਸਾਨ ਬਣਾਉਣ ਦੀ, ਉਥੇ ਉਨ੍ਹਾਂ ਦੀਆਂ ਫਿਲਮਾਂ ਵੀ ਕੁਝ ਸਿਖਾਉਣ ਦੀ ਕੋਸ਼ਿਸ਼ ਕਰਨਗੀਆਂ।

ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦੀਆਂ ਫਿਲਮਾਂ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦੇਣ ਅਤੇ ਦਰਸ਼ਕਾਂ ‘ਤੇ ਕੋਈ ਨਾ ਕੋਈ ਪ੍ਰਭਾਵ ਜ਼ਰੂਰ ਪਾਉਣ। ਆਟੇ ਦੀ ਚਿੜੀ ਨੂੰ ਪੂਰੇ ਸੰਸਾਰ ਭਰ ਵਿਚ ਮੁਨੀਸ਼ ਸਾਹਨੀ ਦੀ ਕੰਪਨੀ ਓਮਜੀ ਗਰੁੱਪ ਵਲੋਂ ਡਿਸਟ੍ਰੀਬਿਊਟ ਕੀਤਾ ਜਾਵੇਗਾ।

ਦੇਸ਼ ਭਰ ਵਿੱਚ ਪਹਿਲੇ ਦਿਨ 1.60 ਕਰੋੜ ਦੀ ਕਮਾਈ ਕਰ ਗਈ ਕੁਲਵਿੰਦਰ ਬਿੱਲਾ ਦੀ ਫ਼ਿਲਮ “ਪ੍ਰਾਹੁਣਾ”

Parahuna Box Office Collection: Film Earns Rs 1.60 Cr On Day 1, Shows Going Housefull

ਕੁਲਵਿੰਦਰ ਬਿੱਲਾ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ “ਪ੍ਰਾਹੁਣਾ” ਨੇ ਬਾਕਸ ਆਫ਼ਿਸ ਤੇ ਧੂੰਮਾਂ ਪੱਟ ਦਿੱਤੀਆਂ ਹਨ| ਫ਼ਿਲਮ ਨੇ ਪਹਿਲੇ ਦਿਨ ਹੀ 1 .60 ਕਰੋੜ ਦੀ ਕਮਾਈ ਕੀਤੀ ਹੈ| ਇਸ ਬਾਰੇ ਜਾਣਕਾਰੀ ਕੁਲਵਿੰਦਰ ਬਿੱਲਾ kulwinder billa ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟਰ ਸਾਂਝਾ ਕਰਕੇ ਦਿੱਤੀ ਹੈ| ਜਿਸ ਵਿੱਚ ਉਹਨਾਂ ਨੇ ਦੱਸਿਆ ਕੀ ਫ਼ਿਲਮ ਨੇ ਓਪਨਿੰਗ ਡੇ ਤੇ ਹੀ 1 . 60 ਕਰੋੜ ਦੀ ਕਮਾਈ ਕੀਤੀ ਹੈ| ਉਹਨਾਂ ਨੇ ਇਹ ਪੋਸਟਰ ਸਾਂਝਾ ਕਰਦੇ ਹੋਏ ਨਾਲ ਆਪਣੇ ਫੈਨਸ ਦਾ ਧੰਨਵਾਦ ਕਰਦੇ ਹੋਏ ਲਿਖਿਆ ਕੀ: Waheguru da shukar a , first day collection 1.60 cr . Thnx sab da aina pyaar den lai .

https://www.instagram.com/p/BoTUg1rlBeQ/?taken-by=kulwinderbilla

ਦੱਸ ਦੇਈਏ ਕੀ ਇਸ ਫਿਲਮ ਦੀ ਕਹਾਣੀ ਪੰਜਾਬੀ ਸੱਭਿਆਚਾਰ ਬਾਰੇ ਹੈ ,ਜਿਸ ‘ਚ ਪ੍ਰਾਹੁਣਾਚਾਰੀ ਨੂੰ ਖਾਸ ਮਹੱੱਤਵ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਜਵਾਈਆਂ ਦੀ ਅਹਿਮੀਅਤ ਨੂੰ ਵੀ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਜਵਾਈ ਆਪਣੇ ਆਪ ਨੂੰ ਸਾਬਿਤ ਕਰਨ ਲਈ ਅਤੇ ਆਪਣੀ ਮੁੱਛ ਖੜੀ ਰੱਖਣ ਲਈ ਸਹੁਰੇ ਪਰਿਵਾਰ ਤੇ ਰੋਅਬ ਦਾਬਾ ਰੱਖਦੇ ਨੇ ।

ਹੋਰ ਪੜੋ :  ਸਿਨੇਮਾ ਘਰਾਂ ‘ਚ ਪਹੁੰਚੀ ‘ਪ੍ਰਾਹੁਣਾ’ ,ਲੋਕਾਂ ਨੂੰ ਪਸੰਦ ਆਏ ਪ੍ਰਾਹੁਣੇ

Song Tich Button From Parahuna Is Out Now & It Will Surely Touch You Heart
Song Tich Button From Parahuna Is Out Now & It Will Surely Touch You Heart

ਇਸ ਫਿਲਮ ‘ਚ ਕੁਲਵਿੰਦਰ ਬਿੱਲਾ kulwinder billa ਨੇ ਜੰਟਾ ਨਾਂਅ ਦੇ ਸ਼ਖਸ ਦਾ ਕਿਰਦਾਰ ਨਿਭਾਇਆ ਹੈ ਅਤੇ ਉਨ੍ਹਾਂ ਨਾਲ ਮੁੱਖ ਭੂਮਿਕਾ ‘ਚ ਵਾਮਿਕਾ ਗਾਬੀ ਨੇ ।

ਪੀਟੀਸੀ ਪੰਜਾਬੀ ਅਤੇ ਪੀਟੀਸੀ ਮਿਊਜ਼ਿਕ ਵੱਲੋਂ ਰਿਲੀਜ ਕੀਤਾ ਗਿਆ ਕਮਲਜੀਤ ਨੀਰੂ ਦਾ ਨਵਾਂ ਗੀਤ ” ਜਾਗੋ ਵਾਲੀ ਰਾਤ “

ਪੰਜਾਬ ਦੀ ਮਸ਼ਹੂਰ ਗਾਇਕਾ ” ਕਮਲਜੀਤ ਨੀਰੂ ” punjabi singer ਨੂੰ ਤਾਂ ਹਰ ਕੋਈ ਜਾਣਦਾ ਹੀ ਹੈ ਅਤੇ ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਕਾਫੀ ਲੰਮੇ ਸਮੇਂ ਤੋਂ ਗਾ ਰਹੇ ਹਨ | ” ਕਮਲਜੀਤ ਨੀਰੂ ” ਨੇਂ ਪੰਜਾਬੀ ਇੰਡਸਟਰੀ ਨੂੰ ਕਾਫੀ ਸਾਰੇ ਹਿੱਟ ਗੀਤ ਦਿੱਤੇ ਹਨ ਜਿਵੇਂ ਕਿ ” ਜਦੋ ਮੇਰਾ ਲੱਕ ਹਿੱਲਦਾ , ਸੀਟੀ ਤੇ ਸੀਟੀ , ਨੱਚਣਾ ” ਆਦਿ ਹੋਰ ਵੀ ਬਹੁਤ ਸਾਰੇ ਗੀਤ ਹਨ ਜਿਹਨਾਂ ਨੂੰ ਕਿ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ | ਦੱਸ ਦਈਏ ਕਿ ” ਕਮਲਜੀਤ ਨੀਰੂ ” ਦਾ ਹਾਲ ਹੀ ਵਿਚ ਨਵਾਂ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਮ ਹੈ ” ਜਾਗੋ ਵਾਲੀ ਰਾਤ ” | ਇਸ ਗੀਤ ਨੂੰ ਪੀਟੀਸੀ ਪੰਜਾਬੀ ਵਲੋਂ ਰਿਲੀਜ ਕੀਤਾ ਗਿਆ ਹੈ |

ਇਸ ਗੀਤ ਦਾ ਮਿਊਜ਼ਿਕ ਵੀ ਪੀਟੀਸੀ ਪੰਜਾਬੀ / ਪੀਟੀਸੀ ਰਿਕਾਰਡ ” ਦੁਆਰਾ ਤਿਆਰ ਕੀਤਾ ਗਿਆ ਹੈ | ਇਸ ਗੀਤ ਵਿੱਚ ਕਮਲਜੀਤ ਨੀਰੂ ਆਪਣੇ ਗੁਆਂਢੀਆਂ ਨੂੰ ਕਹਿ ਰਹੀ ਹੈ ਕਿ ਅੱਜ ਸ਼ਗਨਾਂ ਅਤੇ ਜਾਗੋ ਵਾਲੀ ਰਾਤ ਹੈ ਸਾਰੇ ਉੱਠੋ ਅਤੇ ਅਤੇ ਇਸ ਜਾਗੋ ਦਾ ਆਨੰਦ ਮਾਣੋ | ਦੱਸ ਦਈਏ ਕਿ ਜਾਗੋ ਇਕ ਤਰਾਂ ਪੰਜਾਬੀ ਸੱਭਿਆਚਾਰ ਦਾ ਹੀ ਹਿੱਸਾ ਹੈ | ਜਾਗੋ ਵਿਆਹ ਵਾਲੇ ਘਰ ਬਰਾਤ ਤੋਂ ਇਕ ਦਿਨ ਪਹਿਲਾ ਰਾਤ ਨੂੰ ਨਾਨਕ ਮੇਲ ਵੱਲੋ ਕੱਢੀ ਜਾਂਦੀ ਹੈ | ਦੱਸ ਦਈਏ ਕਿ ” ਕਮਲਜੀਤ ਨੀਰੂ ” ਪੀਟੀਸੀ ਦੇ ਸ਼ੋਅ ” ਮਿਸ ਪੀਟੀਸੀ ਪੰਜਾਬੀ ” ਦੇ ਵਿੱਚ ਜੱਜ ਵੀ ਰਹਿ ਚੁੱਕੇ ਹਨ | ਪਿਛਲੇ ਸਾਲ ਪੀਟੀਸੀ ਵੱਲੋਂ ਇਹਨਾਂ ਦਾ ਇੱਕ ਗੀਤ ਰਿਲੀਜ ਕੀਤਾ ਗਿਆ ਸੀ ਜਿਸਦਾ ਨਾਮ ਸੀ ” ਤੇਰੇ ਇਸ਼ਕ ਚ ” ਜਿਸਨੂੰ ਕਿ ਲੋਕਾਂ ਨੇਂ ਬਹੁਤ ਹੀ ਪਿਆਰ ਦਿੱਤਾ | ਇਸ ਗੀਤ ਦੇ ਬੋਲ ” ਦੇਵਿੰਦਰ ਸਿੰਘ ਬੈਨੀਪਾਲ ” ਦੁਆਰਾ ਲਿਖੇ ਗਏ ਸਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਪੀਟੀਸੀ ਮਿਊਜ਼ਿਕ/ ਪੀਟੀਸੀ ਮੋਸ਼ਨ ਪਿਚਰ ” ਦੁਆਰਾ ਦਿੱਤਾ ਗਿਆ ਹੈ |

ਵੇਖਣਾ ਨਾ ਭੁੱਲੋ ‘ਦੀ ਕੈਨੇਡਾ ਟਰੱਕਿੰਗ ਸ਼ੋਅ’ ਵੀਰਵਾਰ ਰਾਤ 7:30 ਵਜੇ ਅਤੇ ਹਰ ਐਤਵਾਰ ਸਵੇਰੇ 11:30 ਵਜੇ ਸਿਰਫ ਪੀਟੀਸੀ ਪੰਜਾਬੀ ਕੈਨੇਡਾ ‘ਤੇ

ਜੇਕਰ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਮਿਹਨਤ ਅਤੇ ਕਾਮਯਾਬੀ ਦੇ ਚਰਚੇ ਹਮੇਸ਼ਾ ਤੋਂ ਹੀ ਸੁਣਦੇ ਆ ਰਹੇ ਹਾਂ | ਜੇਕਰ ਵੇਖਿਆ ਜਾਵੇ ਤਾਂ ਅੱਜ ਪੰਜਾਬੀਆਂ ਨੇਂ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾ ਵਿੱਚ ਵੀ ਆਪਣੇ ਬਹੁਤ ਸਾਰੇ ਕਿੱਤੇ ਚਲਾ ਰੱਖੇ ਹਨ ਜਿਹਨਾਂ ਦੀ ਬਦੋਲਤ ਉਹ ਅੱਜ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਿਲ ਕਰ ਚੁੱਕੇ ਹਨ | ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਟਰੱਕਾਂ ਦੇ ਕਿੱਤੇ ਦੀ ਜਿਸ ਨਾਲ ਉਹਨਾਂ ਨੇਂ ਦਿਨ ਰਾਤ ਮਿਹਨਤ ਕਰਕੇ ਇੱਕ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ |

ਵੈਸੇ ਵੇਖਿਆ ਜਾਵੇ ਤਾ ਪੰਜਾਬੀ ਟਰੱਕਾਂ ਦੇ ਲਈ ਮਸ਼ਹੂਰ ਵੀ ਹਨ ਅਤੇ ਕਈ ਪੰਜਾਬੀ ਗਾਇਕਾਂ ਨੇਂ ਟਰੱਕਾਂ ਤੇ ਗੀਤ ਵੀ ਗਾਏ ਹਨ | ਪੰਜਾਬੀਆਂ ਦੇ ਇਸ ਕਿੱਤੇ ਨੂੰ ਚੁਨਣ ਦੇ ਦੋ ਕਰਨ ਹੋ ਸਕਦੇ ਹਨ ਇੱਕ ਤਾਂ ਆਪਾਂ ਇਹ ਕਹਿ ਸਕਦੇ ਕੁਝ ਮਜਬੂਰੀਆਂ ਕਰਨ ਉਹ ਜਿਆਦਾ ਪੜਾਈ ਨਹੀਂ ਕਰ ਪਾਏ ਅਤੇ ਨੌਕਰੀਆਂ ਤੋਂ ਵਾਂਝੇ ਰਹਿ ਗਏ ਜਿਸ ਵਜਾ ਕਰਕੇ ਓਹਨਾ ਨੇਂ ਇਹ ਕਿੱਤਾ ਸ਼ੁਰੂ ਕਰ ਲਿਆ ਅਤੇ ਦੂਜਾ ਇਹ ਕਿ ਪੰਜਾਬੀਆਂ ਨੂੰ ਵੈਸੇ ਹੀ ਟਰੱਕਾਂ ਦਾ ਬਹੁਤ ਸ਼ੋਂਕ ਵੀ ਹੈ |

ਜੇ ਆਪਾ ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਜਿਆਦਾਤਰ ਪੰਜਾਬੀ ਟਰੱਕਾਂ ਦਾ ਹੀ ਕਿੱਤਾ ਕਰ ਰਹੇ ਹਨ ਅਤੇ ਆਪਣੀਆਂ ਟਰੱਕ ਟ੍ਰਾੰਸਪੋਰਟ ਕੰਪਨੀਆਂ ਵੀ ਬਣਾਈਆਂ ਹੋਇਆ ਹਨ | ਇਸ ਟਰੱਕਾਂ ਦੇ ਕਿੱਤੇ ਬਾਰੇ ਜਿਆਦਾ ਜਾਨਣ ਲਈ ਵੇਖੋ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ” ਦੀ ਕੈਨੇਡਾ ਟਰੱਕਿੰਗ ਸ਼ੋ ” ਜੋ ਕਿ ਹਰ ਵੀਰਵਾਰ ਰਾਤ 7::30 ਵਜੇ ਅਤੇ ਹਰ ਐਤਵਾਰ ਸਵੇਰੇ 11:30 ਵਜੇ ਸਿਰਫ ਪੀਟੀਸੀ ਪੰਜਾਬੀ ਕੈਨੇਡਾ ਤੇ |

https://www.facebook.com/PtcPunjabiCanada/videos/628915480836548/

ਜਿਸ ਵਿੱਚ ਇਸ ਕਿੱਤੇ ਨੂੰ ਅਪਨਾਉਣ ਵਾਲੇ ਪੰਜਾਬੀਆਂ ਵੱਲੋ ਇਸ ਕਿੱਤੇ ਨੂੰ ਸ਼ੁਰੂ ਕਰਨ ਤੋਂ ਲੈ ਕੇ ਅਤੇ ਅਖੀਰ ਤੱਕ ਦੱਸਿਆ ਜਾਵੇਗਾ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਕਿਹਨਾਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ |