‘ਮਿੰਦੋ ਤਸੀਲਦਾਰਨੀ’ ਇਹਨਾਂ ਕਾਰਨਾਂ ਕਰਕੇ ਬਾਕਸ ਆਫ਼ਿਸ ‘ਤੇ ਹੋ ਸਕਦੀ ਹੈ ਹਿੱਟ 

Mindo-Taseeldarni

ਪੰਜਾਬੀ ਫ਼ਿਲਮ ਮਿੰਦੋ ਤਸੀਲਦਾਰਨੀ 28  ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ । ਕਰਮਜੀਤ ਅਨਮੋਲ ਦੀ ਪ੍ਰੋਡਕਸ਼ਨ ਹੇਠ ਬਣੀ ਇਸ ਫ਼ਿਲਮ ਨੂੰ ਲੈ ਕੇ ਪੰਜਾਬੀ ਫ਼ਿਲਮਾਂ ਦੇਖਣ ਵਾਲੇ ਪੱਬਾਂ ਭਾਰ ਹਨ ।  ਫ਼ਿਲਮਾਂ ਦੇ ਜਾਣਕਾਰਾਂ ਦੀ ਮੰਨੀਏ ਤਾਂ ਇਹ ਫ਼ਿਲਮ ਬਾਕਸ ਆਫ਼ਿਸ ਤੇ ਹਿੱਟ ਹੋ ਸਕਦੀ ਹੈ । ਫ਼ਿਲਮ ਦੇ ਜਾਣਕਾਰਾਂ ਨੇ ਇਸ ਫ਼ਿਲਮ ਦੇ ਹਿੱਟ ਹੋਣ ਦੇ ਕੁਝ ਕਾਰਨ ਦੱਸੇ ਹਨ । ਸਭ ਤੋਂ ਵੱਡਾ ਕਾਰਨ ਕਰਮਜੀਤ ਅਨਮੋਲ ਦੀ ਕਮੇਡੀ ਹੈ । ਇਸ ਫ਼ਿਲਮ ਨੂੰ ਉਹਨਾਂ ਦੀ ਕਮੇਡੀ ਹਿੱਟ ਕਰਵਾ ਸਕਦੀ ਹੈ ਕਿਉਂਕਿ ਕਰਮਜੀਤ ਅਨਮੋਲ ਜਿੰਨੀਆਂ ਵੀ ਫ਼ਿਲਮਾਂ ਵਿੱਚ ਨਜ਼ਰ ਆਏ ਹਨ, ਉਨ੍ਹਾਂ ਨੇ ਬਾਕਸ ਆਫ਼ਿਸ ਤੇ ਚੰਗੀ ਕਮਾਈ ਕੀਤੀ ਹੈ ।

https://www.instagram.com/p/By-Mo8dBgGK/

ਕਰਮਜੀਤ ਅਨਮੋਲ ਦੀ ਕਮੇਡੀ ਨੈਚਰਲ ਹੁੰਦੀ ਹੈ, ਉਹ ਆਪਣੇ ਕਿਰਦਾਰ ਨੂੰ ਇਸ ਤਰ੍ਹਾਂ ਨਿਭਾਉਂਦੇ ਹਨ ਕਿ ਫ਼ਿਲਮ ਦੇ ਹੀਰੋ ਦਾ ਕਿਰਦਾਰ ਉਹਨਾਂ ਦੇ ਅੱਗੇ ਫ਼ਿੱਕਾ ਪੈਣ ਲੱਗ ਜਾਂਦਾ ਹੈ । ਇਸ ਫ਼ਿਲਮ ਵਿੱਚ ਜਿਸ ਤਰ੍ਹਾਂ ਦਾ ਕਿਰਦਾਰ ਕਰਮਜੀਤ ਅਨਮੋਲ ਨਿਭਾ ਰਹੇ ਹਨ, ਉਹ ਦਿਲ ਨੂੰ ਛੂਹ ਲੈਂਦਾ ਹੈ ਤੇ ਉਤੋਂ ਕਵਿਤਾ ਕੌਸ਼ਿਕ ਦੀਆਂ ਝਿੜਕਾਂ ਦੀਆਂ ਟਕੋਰਾਂ ਉਹਨਾਂ ਦੇ ਇਸ ਕਿਰਦਾਰ ਨੂੰ ਚਾਰ ਚੰਨ ਲਗਾ ਦਿੰਦੀਆਂ ਹਨ ।

https://www.instagram.com/p/By4iFSHhLBK/

ਫ਼ਿਲਮ ਦੀ ਕਹਾਣੀ ਵੀ ਇਸ ਫ਼ਿਲਮ ਨੂੰ ਹਿੱਟ ਕਰਵਾਉਣ ਲਈ ਵੱਡੀ ਸਹਾਇਕ ਸਾਬਤ ਹੋਵੇਗੀ । ਇਸ ਫ਼ਿਲਮ ਦੀ ਕਹਾਣੀ ਲੋਕਾਂ ਨਾਲ ਜੁੜੀ ਹੋਈ ਹੈ, ਕਿਉਂਕਿ ਲੋਕਾਂ ਦਾ ਅਕਸਰ ਵਾਹ ਸਰਕਾਰੀ ਦਫਤਰਾਂ ਦੇ ਬਾਬੂਆਂ ਨਾਲ ਪੈਂਦਾ ਹੈ । ਉਹਨਾਂ ਨੂੰ ਸਰਕਾਰੀ ਦਫਤਰਾਂ ਵਿੱਚੋਂ ਆਪਣੇ ਕੰਮ ਕਢਵਾਉਣ ਲਈ ਕੀ ਪਾਪੜ ਵੇਲਣੇ ਪੈਂਦੇ ਹਨ । ਇਹ ਸਭ ਇਸ ਫ਼ਿਲਮ ਦੀ ਕਹਾਣੀ ਵਿੱਚ ਦਿਖਾਇਆ ਗਿਆ ਹੈ । ਇਸ ਫ਼ਿਲਮ ਦੀ ਕਹਾਣੀ ਲੋਕਾਂ ਨਾਲ ਜੁੜੀ ਹੋਈ ਹੈ ਇਸ ਲਈ ਮਿੰਦੋ ਤਸੀਲਦਾਰਨੀ ਦੇ ਹਿੱਟ ਹੋਣ ਦੇ ਚਾਂਸ ਵੱਧ ਜਾਂਦੇ ਹਨ ।

https://www.instagram.com/p/Bypf5sDhUeW/

ਫ਼ਿਲਮ ਦੇ ਗਾਣੇ ਵੀ ਇਸ ਫ਼ਿਲਮ ਨੂੰ ਹਿੱਟ ਕਰਵਾ ਸਕਦੇ ਹਨ । ਫ਼ਿਲਮ ਦੇ ਗਾਣਿਆਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਜਾ ਰਿਹਾ ਹੈ ।ਖ਼ਾਸ ਕਰਕੇ ਵੀਰੇ ਦੀਏ ਸਾਲੀਏ, ਸੁਰਮਾ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

https://www.instagram.com/p/ByzFURJHQz1/

ਫ਼ਿਲਮ ਵਿੱਚ ਕਮੇਡੀ ਦੇ ਨਾਲ ਨਾਲ ਰੋਮਾਂਸ ਦਾ ਤੜਕਾ ਵੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਫ਼ਿਲਮ ਵਿੱਚ ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਦੀ ਜੋੜੀ ਅੱਖ ਮਟੱਕਾ ਕਰਦੀ ਹੋਈ ਵੀ ਨਜ਼ਰ ਆਵੇਗੀ । ਇਸ ਜੋੜੀ ਦਾ ਰੋਮਾਂਸ ਵੀ ਇਸ ਫ਼ਿਲਮ ਨੂੰ ਹਿੱਟ ਕਰਵਾਉਣ ਲਈ ਕਾਫੀ ਹੈ ।

https://www.instagram.com/p/By2o0OvhMzR/

Foot Tapping Mindo Taseeldarni Title Track Out Now!

Foot Tapping Mindo Taseeldarni Title Track Out Now!

After releasing hit songs like ‘Surma’, ‘Veere Diye Saliye’, and ‘Kachiye Lagre’, the makers of ‘Mindo Taseeldarni’ have finally released the title track of the movie. The title track features Karamjit Anmol, Kavita Kaushik, Rajvir Jawanda, and Isha Rikhi.

Sung by Sandeep Thind and written by Kuldeep Kandiara, the song will make you tap your feet. The cast looks amazing in the song.

Earlier, the lead actor of the movie Rajvir Jawanda, took down to his official Instagram handle to share the poster of the title track, announcing that the song will drop anytime.

Besides, the trailer of the movie is garnering immense love as it has reached more than 4.4 million views in 2 weeks. Going by the trailer, the movie seems to be a laughter riot.

According to the reports, Kavita Kaushik is playing a titular role in the film. The movie will show Karamjit Anmol and Kavita Kaushik as one pair while Isha Rikhi and Rajvir will be the another pair of the movie.

The movie is slated to release on June 28.

ਜਦੋਂ ਕਰਮਜੀਤ ਅਨਮੋਲ ਦਾ ਹੋਇਆ ‘ਰੋਦਾਂ’ ਵਾਲੀ ਚਾਹ ਨਾਲ ਸਵਾਗਤ,ਵੀਡੀਓ ਵਾਇਰਲ 

karamjit anmol

ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਇਸ ਵੀਡੀਓ ‘ਚ ਇੱਕ ਕੁੜੀ ਉਨ੍ਹਾਂ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਦੇ ਇੱਕ ਡਾਈਲੌਗ ਪ੍ਰੋਮੋ ਦੇ ਕਲਿੱਪ ‘ਤੇ ਟਿਕਟੌਕ ਕਰਦੀ ਹੋਈ ਦਿਖਾਈ ਦਿੰਦੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਇੱਕ ਕੁੜੀ ਲੌਂਗ ‘ਤੇ ਲਾਚੀਆਂ ਵਾਲੀ ਚਾਹ ਲੈ ਕੇ ਆਉਂਦੀ ਹੈ ਪਰ ਆਪਣੀ ਤੋਤਲੀ ਬੋਲੀ ਕਰਕੇ ਉਹ ਇਸ ਚਾਹ ਨੂੰ “ਰੋਦਾਂ ਵਾਲੀ ਚਾਹ ਕਹਿੰਦੀ ਹੈ” ਜਿਸ ‘ਤੇ ਕਰਮਜੀਤ ਅਨਮੋਲ ਕਹਿੰਦੇ ਹਨ ਕਿ ਰਾਊਂਦਾ ਵਾਲੀ ਚਾਹ ਹੈ ਤਾਂ ਫਿਰ ਰਾਈਫਲ ‘ਚ ਹੀ ਪਾ ਕੇ ਲੈ ਆਉਣੀ ਸੀ।

ਹੋਰ ਵੇਖੋ :ਪ੍ਰਵਾਸੀ ਮਜ਼ਦੂਰ ਵੀ ਕਰਮਜੀਤ ਅਨਮੋਲ ਦੇ ਹਨ ਪ੍ਰਸ਼ੰਸਕ,ਫ਼ਿਲਮ ਲਈ ਜ਼ੀਰੀ ਲਗਾਉਣ ਤੋਂ ਕੀਤਾ ਇਨਕਾਰ

https://www.instagram.com/p/By9advfBZLk/

ਜਿਸ ‘ਤੇ ਉਹ ਕੁੜੀ ਆਪਣੀ ਤੋਤਲੀ ਬੋਲੀ ‘ਚ ਕਹਿੰਦੀ ਹੈ ਕਿ “ਲੌਂਦ ‘ਤੇ ਲਾਤੀਆਂ ਵਾਲੀ ਤਾਹ ਏ” ਇਸ ਵੀਡੀਓ ਕਲਿੱਪ ਨੂੰ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਦੱਸ ਦਈਏ ਕਿ ਕਰਮਜੀਤ ਅਨਮੋਲ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ।

https://www.instagram.com/p/ByuvHadBP14/

ਹੁਣ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇਹ ਡਾਇਲਾਗਸ ਪ੍ਰੋਮੋ ਅਤੇ ਇਸ ਕੁੜੀ ਦੀ ਵੀਡੀਓ ਜੋ ਕਿ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।  ਮਿੰਦੋ ਤਸੀਲਦਾਰਨੀ ਫ਼ਿਲਮ ‘ਚ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਰਾਜਵੀਰ ਜਵੰਦਾ ਅਤੇ ਈਸ਼ਾ ਰਿਖੀ ਵੀ ਇਸ ਫ਼ਿਲਮ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੇ ਦਿਖਾਈ ਦੇਣਗੇ । ਇਹ ਫ਼ਿਲਮ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

Mindo Taseeldarni Title Track: Rocking Song To Release Tomorrow

Mindo Taseeldarni Title Track Rocking Song To Release Tomorrow

Ahead of its release, the makers of the upcoming Punjabi film ‘‘Mindo Taseeldarni’ are ready to release the title track of the movie. The title track is sung by Sandeep Thind and written by Kuldeep Kandiara. The song will release on June 21 at anytime.

The makers have released three songs of the movie, ‘Kachiye Lagre’, ‘Surma’, ‘Veere Diye Saliye’ which are already trending among Punjabi music lovers.

The upcoming title track will be a rocking song. The lead actor of the movie Rajvir Jawanda, took down to his official Instagram handle to share the poster of the title track.

Besides, the trailer of the movie is garnering immense love as it has reached more than 4.3 million views in 2 weeks.

The movie will release on June 28.

ਫ਼ਿਲਮ ‘ਮਿੰਦੋ ਤਸੀਲਦਾਰਨੀ’ ਨੂੰ ਵੇਖਣ ਦੇ ਚੱਕਰ ਵਿੱਚ ਜੱਟ ਝੋਨਾ ਲਗਾਉਣਾ ਭੁੱਲੇ, ਵੀਡੀਓ ਵਾਇਰਲ  

karmjit anmol

ਕਰਮਜੀਤ ਅਨਮੋਲ ਦੀ ਫ਼ਿਲਮ ਮਿੰਦੋ ਤਸੀਲਦਾਰਨੀ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦਾ ਟ੍ਰੇਲਰ ਪਿਛਲੇ ਦਿਨੀਂ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਫ਼ਿਲਮ ਨੂੰ ਲੈ ਕੇ ਦਰਸ਼ਕ ਕਾਫੀ ਉਤਸ਼ਾਹਿਤ ਹਨ ਕਿਉਂਕਿ ਜਿਸ ਤਰ੍ਹਾਂ ਦਾ ਫ਼ਿਲਮ ਦਾ ਟਰੇਲਰ ਹੈ, ਉਸ ਤੋਂ ਲੱਗਦਾ ਹੈ ਕਿ ਇਸ ਫ਼ਿਲਮ ਵਿੱਚ ਲੀਹ ਤੋਂ ਹੱਟਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਫ਼ਿਲਮ ਦੀ ਕਹਾਣੀ ਕਾਫੀ ਹੱਟਕੇ ਹੈ, ਇਸੇ ਲਈ ਇਹ ਫ਼ਿਲਮ ਬਾਕਸ ਆਫ਼ਿਸ ਤੇ ਹਿੱਟ ਹੋ ਸਕਦੀ ਹੈ । ਇਸ ਫ਼ਿਲਮ ਵਿੱਚ ਹਾਸਿਆਂ ਦੇ ਬਾਦਸ਼ਾਹ ਤੇ ਕਿਸੇ ਵੀ ਕਿਰਦਾਰ ਵਿੱਚ ਜਾਨ ਪਾਉਣ ਵਾਲੇ ਅਦਾਕਾਰ ਕਰਮਜੀਤ ਅਨਮੋਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ।

https://www.instagram.com/p/Bypf5sDhUeW/

ਇਸ ਤੋਂ ਇਲਾਵਾ ਚੁਲਬੁਲੇ ਸੁਭਾਅ ਵਾਲੀ ਕਵਿਤਾ ਕੌਸ਼ਿਕ ਆਪਣੀਆਂ ਝਿੜਕਾਂ ਨਾਲ ਕਰਮਜੀਤ ਅਨਮੋਲ ਨੂੰ ਟਕੋਰਾਂ ਕਰਦੀ ਹੋਈ ਨਜ਼ਰ ਆਵੇਗੀ। ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਦੀ ਜੋੜੀ ਇਸ ਫ਼ਿਲਮ ਵਿੱਚ ਰੋਮਾਂਸ ਦਾ ਤੜਕਾ ਲਗਾਉਂਦੀ ਹੋਈ ਦਿੱਸੇਗੀ । ਫਿਲਮ ਦੇ ਹੋਰ ਕਿਰਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਰਦਾਰ ਸੋਹੀ, ਹਾਰਬੀ ਸੰਘਾ, ਰੁਪਿੰਦਰ ਰੂਪੀ ਤੇ ਮਲਕੀਤ ਰੌਂਣੀ ਆਪਣੀ ਅਦਾਕਾਰੀ ਨਾਲ ਇਸ ਫ਼ਿਲਮ ਵਿੱਚ ਰੌਣਕਾਂ ਲਗਾਉਣਗੇ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਫ਼ਿਲਮ ਕਰਮਜੀਤ ਅਨਮੋਲ ਦੀ ਆਪਣੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ । ਉਹ ਇਸ ਫ਼ਿਲਮ ਦੇ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ । ਉਹਨਾਂ ਦੇ ਫੈਨ ਵੀ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ । ਜਿਸ ਦਾ ਅੰਦਾਜ਼ਾ ਕਰਮਜੀਤ ਅਨਮੋਲ ਆਪਣੇ ਪ੍ਰਸ਼ੰਸਕਾਂ ਵੱਲੋਂ ਫ਼ਿਲਮ ਨੂੰ ਲੈ ਕੇ ਬਣਾਈਆਂ ਵੀਡੀਓਜ਼ ਤੋਂ ਲਗਾਇਆ ਜਾ ਸਕਦਾ ਹੈ ।

https://www.instagram.com/p/Byt0BLmBzxV/

ਕਰਮਜੀਤ ਅਨਮੋਲ ਆਪਣੇ ਇੰਸਟਾਗ੍ਰਾਮ ਤੇ ਇਹ ਵੀਡੀਓ ਲਗਤਾਰ ਸ਼ੇਅਰ ਕਰ ਰਹੇ ਹਨ । ਕਰਮਜੀਤ ਅਨਮੋਲ ਨੇ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤਾ ਹੈ । ਜਿਸ ਵਿੱਚ ਦੋ ਜੱਟਾਂ ਦੀ ਗੱਲ-ਬਾਤ ਦਿਖਾਈ ਗਈ ਹੈ । ਇਸ ਵੀਡੀਓ ਵਿੱਚ ਇੱਕ ਜੱਟ ਪਾਣੀ ਦਾ ਨੱਕਾ ਮੋੜ ਰਿਹਾ ਹੈ ਤੇ ਦੂਜਾ ਜੱਟ ਉਸ ਨੂੰ ਕਹਿੰਦਾ ਹੈ ਕਿ ੨੮ ਤਰੀਕ ਨੂੰ ਪ੍ਰਵਾਸੀ ਮਜ਼ਦੂਰ ਆਉਣਗੇ, ਤੇ ਤੂੰ ਖੇਤ ਵਿੱਚ ਝੋਨਾ ਲਗਵਾ ਲਈ ਪਰ ਨੱਕਾ ਮੋੜਨ ਵਾਲਾ ਜੱਟ ਕਹਿੰਦਾ ਹੈ ਕਿ ਉਸ ਕੋਲ 28 ਤਰੀਕ ਨੂੰ ਟਾਈਮ ਨਹੀਂ ਕਿਉਂਕਿ ਉਹ ਫ਼ਿਲਮ ਮਿੰਦੋ ਤਸੀਲਦਾਰਨੀ ਦੇਖਣ ਜਾ ਰਿਹਾ, ਇਸ ਤੇ ਦੂਜਾ ਜੱਟ ਵੀ ਕਹਿੰਦਾ ਹੈ ਕਿ ਉਹ ਵੀ ਇਹ ਫ਼ਿਲਮ ਦੇਖਣ ਜਾ ਰਿਹਾ ਹੈ ।

https://www.instagram.com/p/By5onldhk1d/

ਇਸ ਵਿਡੀਓ ਤੋਂ ਪਹਿਲਾਂ ਵੀ ਕਰਮਜੀਤ ਅਨਮੋਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਦਿਖਾਇਆ ਗਿਆ ਸੀ

https://www.instagram.com/p/By4MFRIhU0-/

ਸੋ ਇਹਨਾਂ ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਕਰਮਜੀਤ ਅਨਮੋਲ ਆਪਣੀ ਅਦਾਕਾਰੀ ਤੇ ਨਵੇਂ ਆਈਡੀਆ ਨਾਲ ਕਿਸੇ ਫ਼ਿਲਮ ਨੂੰ ਦਿਲਚਸਪ ਬਣਾ ਦਿੰਦੇ ਹਨ । ਉਸੇ ਤਰ੍ਹਾਂ ਉਹਨਾਂ ਦੇ ਪ੍ਰਸ਼ੰਸਕ ਵੀ ਆਏ ਦਿਨ ਨਵੀਆਂ ਵੀਡੀਓ ਬਣਾਕੇ ਪੂਰਾ ਸਹਿਯੋਗ ਦੇ ਰਹੇ ਹਨ ।

ਪ੍ਰਵਾਸੀ ਮਜ਼ਦੂਰ ਵੀ ਕਰਮਜੀਤ ਅਨਮੋਲ ਦੇ ਹਨ ਪ੍ਰਸ਼ੰਸਕ,ਫ਼ਿਲਮ ਲਈ ਜ਼ੀਰੀ ਲਗਾਉਣ ਤੋਂ ਕੀਤਾ ਇਨਕਾਰ 

karamjit anmol

ਕਰਮਜੀਤ ਅਨਮੋਲ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਨੂੰ ਵੇਖਣ ਲਈ ਪੰਜਾਬੀ ਹੀ ਨਹੀਂ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਵੀ ਉਤਾਵਲੇ ਨੇ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਸਾਰੇ ਕੰਮ ਛੱਡ ਕੇ ਮਿੰਦੋ ਤਸੀਲਦਾਰਨੀ ਵੇਖਣ ਲਈ ਜਾਣਗੇ ।

ਹੋਰ ਵੇਖੋ: ਟੀਵੀ ਇੰਡਸਟਰੀ ਦਾ ਇਹ ਅਦਾਕਾਰ ਕਰ ਰਿਹਾ ਹੈ ਕਰਮਜੀਤ ਅਨਮੋਲ ਦੀ ਅਦਾਕਾਰੀ ਦੀਆਂ ਤਾਰੀਫ਼ਾਂ

https://www.instagram.com/p/By4MFRIhU0-/

ਦਰਅਸਲ ਇੱਕ ਸ਼ਖਸ ਜਦੋਂ ਕਹਿੰਦਾ ਹੈ ਕਿ 10 ਕਿਲ੍ਹੇ ਜ਼ੀਰੀ ਲਗਾ ਕੇ ਮੇਰੇ ਦੋਸਤ ਦੀ ਪਨੀਰੀ ਪੁੱਟ ਕੇ ਪੰਜ ਕਿਲ੍ਹੇ ਹੋਰ ਜ਼ੀਰੀ ਲਗਾਉਣੀ ਹੈ ਅਤੇ ਅਸੀਂ ਤੁਹਾਨੂੰ 30 ਤਰੀਕ ਨੂੰ ਵਿਹਲੇ ਕਰ ਦਿਆਂਗੇ ਪਰ ਪ੍ਰਵਾਸੀ ਮਜ਼ਦੂਰ ਮਨਾ ਕਰ ਦਿੰਦੇ ਹਨ ਕਿ ਅਸੀਂ ਨਹੀਂ ਲਗਾਵਾਂਗੇ ਕਿਉਂਕਿ ਅਸੀਂ ਫ਼ਿਲਮ ਵੇਖਣ ਜਾਣਾ ਹੈ ਜਿਸ ‘ਤੇ ਉਹ ਸ਼ਖਸ ਕਹਿੰਦਾ ਹੈ ਚੱਲੋ ਤੁਸੀਂ ਫ਼ਿਲਮ ਵੇਖ ਲੈਣਾ ਜ਼ੀਰੀ ਅਸੀਂ ਖ਼ੁਦ ਹੀ ਲਗਾ ਲਵਾਂਗੇ,ਜਿਸ ‘ਤੇ ਪ੍ਰਵਾਸੀ ਮਜ਼ਦੂਰ ਖ਼ੁਸ਼ ਹੋ ਜਾਂਦੇ ਹਨ ।

https://www.instagram.com/p/By4BcYrBnee/

ਇਸ ਵੀਡੀਓ ਨੂੰ ਕਰਮਜੀਤ ਅਨਮੋਲ ਨੇ  ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਦੱਸ ਦਈਏ ਕਿ ਕਰਮਜੀਤ ਅਨਮੋਲ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਰਿਲੀਜ਼ ਹੋਣ ਜਾ ਰਹੀ ਹੈ ਜਿਸ ‘ਚ ਉਨ੍ਹਾਂ ਦੇ ਨਾਲ ਕਵਿਤਾ ਕੌਸ਼ਿਕ ਨਜ਼ਰ ਆਉਣਗੇ । ਇਸ ਫ਼ਿਲਮ ਦੀ ਪ੍ਰਮੋਸ਼ਨ ਕਰਮਜੀਤ ਅਨਮੋਲ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਹ ਵੀਡੀਓ ਵੀ ਉਨ੍ਹਾਂ ਦੀ ਪ੍ਰਮੋਸ਼ਨ ਦਾ ਹਿੱਸਾ ਹੋ ਸਕਦਾ ਹੈ ।

https://www.instagram.com/p/ByniTy5B4Kc/

 

ਮਿੰਦੋ ਤਸੀਲਦਾਰਨੀ ਦਾ ਰੋਮਾਂਟਿਕ ਗੀਤ ‘ਕੱਚੀਏ ਲਗਰੇ’ ਸਿਕੰਦਰ ਸਲੀਮ ਤੇ ਮੰਨਤ ਨੂਰ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

Mindo Taseeldarni:Kachiye Lagre song Sung by Sikander Saleem and Mannat noor

ਮਿੰਦੋ ਤਸੀਲਦਾਰਨੀ ਦਾ ਤੀਜਾ ਗੀਤ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਨਵਾਂ ਗੀਤ ‘ਕੱਚੀਏ ਲਗਰੇ’ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗੀਤ ਨੂੰ ਸਿਕੰਦਰ ਸਲੀਮ ਤੇ ਮੰਨਤ ਨੂਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਕੱਚੀਏ ਲਗਰੇ ਗੀਤ ਰੋਮਾਂਟਿਕ ਜੌਨਰ ਦਾ ਹੈ। ਇਸ ਗੀਤ ਨੂੰ ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਉੱਤੇ ਫ਼ਿਲਮਾਇਆ ਗਿਆ ਹੈ।

ਹੋਰ ਵੇਖੋ:ਦੇਵ ਖਰੌੜ ਨੂੰ ਪਿਆਰ ‘ਚ ਕਿਸ ਤੋਂ ਮਿਲਿਆ ਧੋਖਾ, ਸੁਣੋ ਕਰਮਜੀਤ ਅਨਮੋਲ ਦੀ ਆਵਾਜ਼ ‘ਚ, ਵੇਖੋ ਵੀਡੀਓ

ਕੱਚੀਏ ਲਗਰੇ ਗੀਤ ਦੇ ਬੋਲ ਹਰਮਨਜੀਤ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਇਸ ਗੀਤ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ‘ਮਿੰਦੋ ਤਸੀਲਦਾਰਨੀ’ ਨੂੰ ਅਵਤਾਰ ਸਿੰਘ ਵੱਲੋਂ ਲਿਖਿਆ ਗਿਆ ਹੈ ਤੇ ਨਾਲ ਹੀ ਉਨ੍ਹਾਂ ਵੱਲੋਂ ਫ਼ਿਲਮ ਨੂੰ ਡਾਇਰੈਕਟ ਵੀ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਕਮੇਡੀ ਤੇ ਪਰਿਵਾਰਕ ਇਮੋਸ਼ਨਲ ਡਰਾਮਾ 28 ਜੂਨ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗਾ।

ਟੀਵੀ ਇੰਡਸਟਰੀ ਦਾ ਇਹ ਅਦਾਕਾਰ ਕਰ ਰਿਹਾ ਹੈ ਕਰਮਜੀਤ ਅਨਮੋਲ ਦੀ ਅਦਾਕਾਰੀ ਦੀਆਂ ਤਾਰੀਫ਼ਾਂ 

Goppi Bhalla and karamjit anmol

ਟੀਵੀ ਇੰਡਸਟਰੀ ਦਾ ਮਸ਼ਹੂਰ ਕਲਾਕਾਰ ਗੋਪੀ ਭੱਲਾ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਦੀ ਅਦਾਕਾਰੀ ਦਾ ਕਾਇਲ ਹੈ । ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ :ਕਰਮਜੀਤ ਅਨਮੋਲ ਦੇ ਇਸ ਦੋਸਤ ਨੇ ਗਾ ਕੇ ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ, ਵੀਡੀਓ ਵਾਇਰਲ

https://www.instagram.com/p/ByrfX1rBqjH/

ਇਸ ਵੀਡੀਓ ‘ਚ ਗੋਪੀ ਭੱਲਾ ਐੱਫ਼ ਆਈ ਆਰ ਸੀਰੀਅਲ ‘ਚ ਉਨ੍ਹਾਂ ਦੇ ਨਾਲ ਸਹਿ ਅਦਾਕਾਰਾ ਦੇ ਤੌਰ ‘ਤੇ ਕੰਮ ਕਰਨ ਵਾਲੀ ਅਦਾਕਾਰਾ ਕਵਿਤਾ ਕੌਸ਼ਿਕ ਦੀ ਐਕਟਿੰਗ ਦੀ ਵੀ ਤਾਰੀਫ਼ ਕੀਤੀ ਅਤੇ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਦੀ ਆਉਣ ਵਾਲੀ ਫ਼ਿਲਮ ਮਿੰਦੋ ਤਸੀਲਦਾਰਨੀ ਦੇਖਣ ਦੀ ਅਪੀਲ ਵੀ ਕੀਤੀ ।

https://www.instagram.com/p/BykrI1EhJqi/

ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ  ।ਗੋਪੀ ਭੱਲਾ ਨੇ ਕਿਹਾ ਕਿ ਉਹ ਕਰਮਜੀਤ ਅਨਮੋਲ ਦੇ ਵੱਡੇ ਫੈਨ ਨੇ ਅਤੇ ਉਨ੍ਹਾਂ ਕਿਹਾ ਕਿ ਉਹ ਕਦੇ ਉਨ੍ਹਾਂ ਨੂੰ ਮਿਲੇ ਤਾਂ ਨਹੀਂ ਪਰ ਕਰਮਜੀਤ ਅਨਮੋਲ ਬਹੁਤ ਵਧੀਆ ਕੰਮ ਕਰਦੇ ਹਨ ।

ਕਰਮਜੀਤ ਅਨਮੋਲ ਦੇ ਇਸ ਦੋਸਤ ਨੇ ਗਾ ਕੇ ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ, ਵੀਡੀਓ ਵਾਇਰਲ  

karmjit anmol

ਪੰਜਾਬੀ ਫ਼ਿਲਮ ‘ਮਿੰਦੋ ਤਸੀਲਦਾਰਨੀ’ 28  ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਕਰਮਜੀਤ ਅਨਮੋਲ ਕਾਫੀ ਉਤਸ਼ਾਹਿਤ ਹਨ । ਉਹ ਇਸ ਫ਼ਿਲਮ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ । ਉਹਨਾਂ ਵੱਲੋਂ ਇਸ ਫ਼ਿਲਮ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ । ਇਸ ਸਭ ਦੇ ਚੱਲਦੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ।

https://www.instagram.com/p/Bypf5sDhUeW/

ਇਸ ਵੀਡੀਓ ਆਪਣੇ ਆਪ ਵਿੱਚ ਖ਼ਾਸ ਹੈ ਕਿਉਂਕਿ ਵੀਡੀਓ ਵਾਲਾ ਸਖਸ਼ ਵੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਦੀ ਪ੍ਰਮੋਸ਼ਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਸਖਸ਼ ਵੱਲੋਂ ਬਕਾਇਦਾ ਮਿੰਦੋ ਤਸੀਲਦਾਰਨੀ ਦਾ ਗਾਣਾ ਬਣਾਇਆ ਗਿਆ ਹੈ । ਜਿਹੜਾ ਕਿ ਇਸ ਵੀਡੀਓ ਨੂੰ ਖ਼ਾਸ ਬਣਾਉਂਦਾ ਹੈ ।

https://www.instagram.com/p/ByqH-VdB44U/

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੇ ਟਰੇਲਰ ਤੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਫ਼ਿਲਮ ਦੇ ਗਾਣੇ ‘ਸੁਰਮਾ’ ਨੂੰ ਲੋਕਾਂ ਦਾ ਕਾਫੀ ਭਰਵਾ ਹੁੰਗਾਰਾ ਮਿਲਿਆ ਹੈ । ਇਸ ਡਿਊਟ ਗੀਤ ਨੂੰ ਅਵਾਜ਼ ਦਿੱਤੀ ਹੈ ਡਿਊਟ ਗੀਤਾਂ ਦੀ ਰਾਣੀ ਕਹੀ ਜਾਣ ਵਾਲੀ ਗੁਰਲੇਜ ਅਖ਼ਤਰ ਹੋਰਾਂ ਨੇ ਅਤੇ ਫ਼ਿਲਮ ਦੇ ਹੀਰੋ ਕਰਮਜੀਤ ਅਨਮੋਲ ਦੀ ਅਵਾਜ਼ ਨੇ ਵੀ ਗਾਣੇ ਨੂੰ ਚਾਰ ਚੰਨ ਲਗਾ ਦਿੱਤੇ ਹਨ।

https://www.instagram.com/p/ByczDDxh_2I/

ਗੀਤ ‘ਚ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਵਿਚਕਾਰ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗਾਣੇ ਦੀ ਗੱਲ ਕਰੀਏ ਤਾਂ ਗੁਰਬਿੰਦਰ ਮਾਨ ਦੇ ਬੋਲ ਹਨ ਅਤੇ ਨਾਮਵਰ ਮਿਊਜ਼ਿਕ ਡਾਇਰੈਕਟਰ ਚਰਨਜੀਤ ਅਹੂਜਾ ਨੇ ਸੰਗੀਤ ਤਿਆਰ ਕੀਤਾ ਹੈ। ਅਵਤਾਰ ਸਿੰਘ ਦੇ ਨਿਰਦੇਸ਼ਨ ਅਤੇ ਉਹਨਾਂ ਵੱਲੋਂ ਹੀ ਲਿਖੀ ਇਸ ਫ਼ਿਲਮ ‘ਚ ਰਾਜਵੀਰ ਜਵੰਦਾ ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਕਰਮਜੀਤ ਅਨਮੋਲ ਅਤੇ ਰਾਜੀਵ ਸਿੰਗਲਾ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

ਫ਼ਿਲਮ ‘ਮਿੰਦੋ ਤਸੀਲਦਾਰਨੀ’ ‘ਚ ਗੁਰਲੇਜ਼ ਅਖ਼ਤਰ ਤੇ ਕਰਮਜੀਤ ਅਨਮੋਲ ਦਾ ‘ਸੁਰਮਾ’ ਗੀਤ ਹੋਇਆ ਰਿਲੀਜ਼

Mindo taseeldarni song Surma Karamjit anmol gurlej akhatar kavita kaushik

28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮਿੰਦੋ ਤਸੀਲਦਾਰਨੀ ਦਾ ਇੱਕ ਹੋਰ ਸ਼ਾਨਦਾਰ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ ‘ਸੁਰਮਾ’। ਇਸ ਡਿਊਟ ਗੀਤ ਨੂੰ ਅਵਾਜ਼ ਦਿੱਤੀ ਹੈ ਡਿਊਟ ਗੀਤਾਂ ਦੀ ਰਾਣੀ ਕਹੀ ਜਾਣ ਵਾਲੀ ਗੁਰਲੇਜ ਅਖ਼ਤਰ ਹੋਰਾਂ ਨੇ ਅਤੇ ਫ਼ਿਲਮ ਦੇ ਹੀਰੋ ਕਰਮਜੀਤ ਅਨਮੋਲ ਦੀ ਅਵਾਜ਼ ਨੇ ਵੀ ਗਾਣੇ ਨੂੰ ਚਾਰ ਚੰਨ ਲਗਾ ਦਿੱਤੇ ਹਨ। ਗੀਤ ‘ਚ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਵਿਚਕਾਰ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

ਹੋਰ ਵੇਖੋ : ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’ ਕੱਲ੍ਹ ਹੋ ਰਹੀ ਹੈ ਰਿਲੀਜ਼, ਟਿਕਟਾਂ ਦੀ ਐਡਵਾਂਸ ਬੁਕਿੰਗ ਸ਼ੁਰੂ

ਗਾਣੇ ਦੀ ਗੱਲ ਕਰੀਏ ਤਾਂ ਗੁਰਬਿੰਦਰ ਮਾਨ ਦੇ ਬੋਲ ਹਨ ਅਤੇ ਨਾਮਵਰ ਮਿਊਜ਼ਿਕ ਡਾਇਰੈਕਟਰ ਚਰਨਜੀਤ ਅਹੂਜਾ ਨੇ ਸੰਗੀਤ ਤਿਆਰ ਕੀਤਾ ਹੈ। ਅਵਤਾਰ ਸਿੰਘ ਦੇ ਨਿਰਦੇਸ਼ਨ ਅਤੇ ਉਹਨਾਂ ਵੱਲੋਂ ਹੀ ਲਿਖੀ ਇਸ ਫ਼ਿਲਮ ‘ਚ ਰਾਜਵੀਰ ਜਵੰਦਾ ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਕਰਮਜੀਤ ਅਨਮੋਲ ਅਤੇ ਰਾਜੀਵ ਸਿੰਗਲਾ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।