ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਗਾ ਰਹੇ ਨੇ ਇੱਕ ਦੂਜੇ ਦੀ ਫ਼ਿਲਮ ਲਈ ਗੀਤ, ਗਿੱਪੀ ਗਰੇਵਾਲ ਕਰਨਗੇ ਪਹਿਲੀ ਵਾਰ ਇਹ ਕੰਮ, ਦੇਖੋ ਵੀਡੀਓ

gippy grewal and karamjit anmol sing songs for their movies

ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਗਾ ਰਹੇ ਨੇ ਇੱਕ ਦੂਜੇ ਦੀ ਫ਼ਿਲਮ ਲਈ ਗੀਤ, ਗਿੱਪੀ ਗਰੇਵਾਲ ਕਰਨਗੇ ਪਹਿਲੀ ਵਾਰ ਇਹ ਕੰਮ, ਦੇਖੋ ਵੀਡੀਓ : ਪੰਜਾਬੀ ਫ਼ਿਲਮ ਇੰਡਸਟਰੀ ‘ਚ ਅਕਸਰ ਹੀ ਕਲਾਕਾਰਾਂ ਨੂੰ ਇੱਕ ਦੂਜੇ ਨਾਲ ਦੋਸਤੀ ਨਿਭਾਉਂਦੇ ਦੇਖਿਆ ਜਾਂਦਾ ਰਹਿੰਦਾ ਹੈ। ਅਜਿਹਾ ਹੀ ਦੋਸਤੀ ਵਾਲਾ ਪਿਆਰ ਨਿਭਾ ਰਹੇ ਹਨ ਕਰਮਜੀਤ ਅਨਮੋਲ ਅਤੇ ਗਿੱਪੀ ਗਰੇਵਾਲ। ਜੀ ਹਾਂ ਗਿੱਪੀ ਗਰੇਵਾਲ ਨੇ ਕਰਮਜੀਤ ਅਨਮੋਲ ਦੀ ਆਉਣ ਵਾਲੀ ਫ਼ਿਲਮ ਮਿੰਦੋ ਤਸੀਲਦਾਰਨੀ ਲਈ ਗੀਤ ਗਾਇਆ ਹੈ ਉੱਥੇ ਹੀ ਕਰਮਜੀਤ ਅਨਮੋਲ ਦੀ ਅਵਾਜ਼ ‘ਚ 24 ਮਈ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ‘ਚ ਗੀਤ ਸੁਣਨ ਨੂੰ ਮਿਲਣ ਵਾਲਾ ਹੈ। ਇਸ ਬਾਰੇ ਜਾਣਕਾਰੀ ਕਰਮਜੀਤ ਅਨਮੋਲ ਅਤੇ ਗਿੱਪੀ ਗਰੇਵਾਲ ਨੇ ਇੱਕ ਵੀਡੀਓ ਸਾਂਝਾ ਕਰਕੇ ਦਿੱਤੀ ਹੈ।

 

View this post on Instagram

 

Chandigarh Amritsar Chandigarh 24th May

A post shared by Karamjit Anmol (@karamjitanmol) on


ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਦਰਸ਼ਕ ਇਹ ਨਾ ਸੋਚਣ ਕਿ ਅਸੀਂ ਇੱਕ ਦੂਜੇ ਦਾ ਵੱਟਾ ਲਾ ਰਹੇ ਹਾਂ ਬਲਕਿ ਇਹ ਤਾਂ ਪਿਆਰ ਹੀ ਹੈ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਦਾ ਪ੍ਰਮੋਸ਼ਨ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਉੱਥੇ ਹੀ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਮੂਵੀ ਮਿੰਦੋ ਤਸੀਲਦਾਰਨੀ ਦਾ ਡਬਿੰਗ ਸ਼ੈਸ਼ਨ ਚੱਲ ਰਿਹਾ ਹੈ। ਜਿਸ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ। ਗਿੱਪੀ ਗਰੇਵਾਲ ਦਾ ਇਹ ਵੀ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਉਹ ਕਿਸੇ ਦਾ ਗਾਏ ਗਾਣੇ ‘ਤੇ ਲਿਪਸਿੰਗ ਕਰਦੇ ਨਜ਼ਰ ਆਉਣਗੇ।

ਹੋਰ ਵੇਖੋ : ‘ਮੁਕਲਾਵਾ ‘ਚ ਐਮੀ ਵਿਰਕ ਦੇ ਵੱਡੇ ਭਰਾ ਬਣੇ ਸਰਬਜੀਤ ਚੀਮਾ, ਭੰਗੜੇ ‘ਚ ਵੀ ਖੱਟ ਚੁੱਕੇ ਹਨ ਚੰਗਾ ਨਾਮਣਾ


ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਗੀਤਾਂ ਅਤੇ ਟਰੇਲਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਵੱਡੇ ਪਰਦੇ ‘ਤੇ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਦੇਖਣਾ ਹੋਵੇਗਾ ਇਸ ਜੋੜੀ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ।

ਜਦੋਂ ਕਵਿਤਾ ਕੌਸ਼ਿਕ ਨੇ ਗਾਇਆ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ  ‘ਇੱਕ ਕੁੜੀ ਜਿਹਦਾ ਨਾਂਅ ਮੁਹੱਬਤ’ 

karmjit anmol and kavita

ਕਰਮਜੀਤ ਅਨਮੋਲ   ਆਪਣੀ ਕੋ ਸਟਾਰ ਕਵਿਤਾ ਕੌਸ਼ਿਕ ਨਾਲ ਸੈੱਟ ‘ਤੇ ਖੂਬ ਮਸਤੀ ਕਰ ਰਹੇ ਨੇ । ਉਹ ਸੈੱਟ ਤੇ ਰੁੱਝੇ ਹੋਏ ਸ਼ੈਡਿਊਲ ਚੋਂ ਵੀ ਕੁਝ ਸਮਾਂ ਹਾਸੇ ਮਜ਼ਾਕ ਲਈ ਕੱਢ ਹੀ ਲੈਂਦੇ ਨੇ । ਉਨ੍ਹਾਂ ਨੇ ਮਿੰਦੋ ਤਸੀਲਦਾਰਨੀ ਦੇ ਸੈੱਟ ਤੋਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਨੇ ।

ਹੋਰ ਵੇਖੋ  :ਕੁੜ੍ਹੀਆਂ ਦੀ ਕਿਸ ਆਦਤ ਤੋਂ ਮਿੰਦੋ ਤਸੀਲਦਾਰਨੀ ਦੇ ਸੈੱਟ ‘ਤੇ ਪਰੇਸ਼ਾਨ ਹੋਏ ਕਰਮਜੀਤ ਅਨਮੋਲ,ਵੇਖੋ ਵੀਡੀਓ

https://www.instagram.com/p/Bvi3QO8BDOH/

ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਕਵਿਤਾ ਕੌਸ਼ਿਕ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ ਇੱਕ ਕੁੜੀ ਜਿਹਦਾ ਨਾਂਅ ਮੁਹੱਬਤ ਗਾ ਕੇ ਸੁਣਾ ਰਹੀ ਹੈ ਅਤੇ ਉਸੇ ਵੇਲੇ ਪਿਛੋਂ ਆ ਕੇ ਕਰਮਜੀਤ ਅਨਮੋਲ ਉਨ੍ਹਾਂ ਦੇ ਗਾਉਣ ‘ਚ ਸਾਥ ਦੇ ਰਹੇ ਨੇ । ਇਸ ਵੀਡੀਓ ਨੂੰ ਦੋਨਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ ‘ਤੇ ਲਗਾਤਾਰ ਕਮੈਂਟ ਕਰ ਰਹੇ ਨੇ । ਦੱਸ ਦਈਏ ਕਿ ਕਰਮਜੀਤ ਅਨਮੋਲ ਮਿੰਦੋ ਤਸੀਲਦਾਰਨੀ ਫ਼ਿਲਮ ‘ਚ ਨਜ਼ਰ ਆਉਣਗੇ ਅਤੇ ਲੋਕਾਂ ਨੂੰ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।

Mindo taseeldarni shoot start on locations video karmjit anmol rajvir jawanda kavita
Mindo taseeldarni shoot start on locations video karmjit anmol rajvir jawanda kavita

 

‘ਮਿੰਦੋ ਤਸੀਲਦਾਰਨੀ’ ਦਾ ਸ਼ੂਟ ਹੋਇਆ ਪੂਰਾ, ਰੈਪ ਅੱਪ ਪਾਰਟੀ ‘ਤੇ ਦੇਖੋ ਸਿਤਾਰਿਆਂ ਦੀ ਮਸਤੀ

Mindo taseeldarni shoot complete wrap party karamjit rajvir sardar sohi rangli duniya

‘ਮਿੰਦੋ ਤਸੀਲਦਾਰਨੀ’ ਦਾ ਸ਼ੂਟ ਹੋਇਆ ਪੂਰਾ, ਰੈਪ ਅੱਪ ਪਾਰਟੀ ‘ਤੇ ਦੇਖੋ ਸਿਤਾਰਿਆਂ ਦੀ ਮਸਤੀ : ਰਾਜਵੀਰ ਜਵੰਦਾ, ਕਾਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਸਟਾਰਰ ਫਿਲਮ ਮਿੰਦੋ ਤਸੀਲਦਾਰਨੀ ਦਾ ਸ਼ੂਟ ਪੂਰਾ ਹੋ ਚੁੱਕਿਆ ਹੈ ਅਤੇ ਫਿਲਮ ਦੀ ਰੈਪਅੱਪ ਪਾਰਟੀ ਕਾਫੀ ਸ਼ਾਨਦਾਰ ਰਹੀ ਹੈ। ਪਾਰਟੀ ‘ਚ ਫਿਲਮ ਦੀ ਲੱਗਭਗ ਸਾਰੀ ਸਟਾਰ ਕਾਸਟ ਮੌਜੂਦ ਰਹੀ ਤੇ ਸਿਤਾਰਿਆਂ ਨੇ ਜੰਮ ਕੇ ਜਸ਼ਨ ਮਨਾਇਆ ਹੈ ਜਿਸ ਦੀਆਂ ਐਕਸਕਲਿਉਸਿਵ ਤਸਵੀਰਾਂ ਪੀਟੀਸੀ ਪੰਜਾਬੀ ਦੀ ਟੀਮ ਤੁਹਾਡੇ ਸਾਹਮਣੇ ਲੈ ਕੇ ਆਈ ਹੈ।

Mindo taseeldarni shoot complete wrapup party karamjit rajvir sardar sohi rangli duniya
mindo taseeldarni

ਇਸ ਸ਼ਾਨਦਾਰ ਪਾਰਟੀ ‘ਚ ਸਰਦਾਰ ਸੋਹੀ,ਕਰਮਜੀਤ ਅਨਮੋਲ ਅਤੇ ਰਾਜਵੀਰ ਜਵੰਦਾ ਸਮੇਤ ਫਿਲਮ ਦਾ ਕਰਿਊ ਵੀ ਮੌਜੂਦ ਰਿਹਾ। ਇਹਨਾਂ ਸਿਤਾਰਿਆਂ ਵੱਲੋਂ ਪਾਰਟੀ ‘ਚ ਕੀਤੀ ਪੂਰੀ ਮਸਤੀ ਦੇਖਣ ਲਈ ਦੇਖਣਾ ਪਵੇਗਾ ਪੀਟੀਸੀ ਪੰਜਾਬੀ ਦਾ ਦੁਨੀਆਂ ਦਾ ਸਭ ਤੋਂ ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਸ਼ੋਅ ਰੰਗਲੀ ਦੁਨੀਆਂ ਜਿੱਥੇ ਮੁਨੀਸ਼ ਪੁਰੀ ਨਾਲ ਦੇਖਣ ਮਿਲੇਗੀ ਮਿੰਦੋ ਤਸੀਲਦਾਰਨੀ ਦੀ ਸਟਾਰ ਕਾਸਟ ਨਾਲ ਐਕਸਕਲਿਉਸਿਵ ਗੱਲ ਬਾਤ।

ਹੋਰ ਵੇਖੋ : ਮਿੰਟੂ ਗੁਰਸਰੀਆ ਦੀ ਜ਼ਿੰਦਗੀ ‘ਤੇ ਅਧਾਰਿਤ ਨਿੰਜਾ ਤੇ ਮੈਂਡੀ ਤੱਖਰ ਸਟਾਰਰ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦਾ ਸ਼ੂਟ ਹੋਇਆ ਸ਼ੁਰੂ, ਦੇਖੋ ਤਸਵੀਰਾਂ

Mindo taseeldarni shoot complete wrapup party karamjit rajvir sardar sohi rangli duniya
mindo tseeldarni

ਫਿਲਮ ਦੀ ਗੱਲ ਕਰੀਏ ਤਾਂ ਮਿੰਦੋ ਤਸੀਲਦਾਰਨੀ ਫਿਲਮ ਦੀ ਕਹਾਣੀ ਅਵਤਾਰ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਵਤਾਰ ਸਿੰਘ ਨੇ ਹੀ ਕੀਤਾ ਹੈ। ਫਿਲਮ ਮਿੰਦੋ ਤਸੀਲਦਾਰਨੀ 28 ਜੂਨ ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।

ਹੋਰ ਵੇਖੋ : ਜਦੋਂ ਗੁਰਪ੍ਰੀਤ ਘੁੱਗੀ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ ‘ਤੇ ਆ ਗਿਆ ‘ਸੱਪ’ ਤਾਂ ਵੇਖੋ ਕੀ ਹੋਇਆ

Mindo taseeldarni shoot complete wrapup party karamjit rajvir sardar sohi rangli duniya
mindo taseeldarni

ਫਿਲਮ ‘ਚ ਕਰਮਜੀਤ ਅਨਮੋਲ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਈਸ਼ਾ ਰਿਖੀ ਅਤੇ ਸਰਦਾਰ ਸੋਹੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

ਮਿੰਦੋ ਤਸੀਲਦਾਰਨੀ ਦੇ ਸੈੱਟ ‘ਤੇ ਦੇਖੋ ਕਰਮਜੀਤ ਅਨਮੋਲ ਤੇ ਰਾਜਵੀਰ ਜਵੰਦਾ ਨੇ ਕਿਸ ਤਰ੍ਹਾ ਕੀਤੀ ਮਸਤੀ, ਦੇਖੋ ਵੀਡਿਓ 

mindo taseeldarni

ਰਾਜਵੀਰ ਜਵੰਦਾ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਦੀ ਸ਼ੂਟਿੰਗ ਚੱਲ ਰਹੀ ਹੈ । ਇਸ ਫ਼ਿਲਮ ਵਿੱਚ ਪੰਜਾਬ ਦੇ ਸੱਭਿਆਚਾਰ ਤੇ ਪਿੰਡਾਂ ਦੀ ਝਲਕ ਦੇਖਣ ਨੂੰ ਮਿਲੇਗੀ ਕਿਉਂਕਿ ਰਾਜਵੀਰ ਜਵੰਦਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੂਟਿੰਗ ਦੀਆਂ ਕੁਝ ਵੀਡਿਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਵੀਡਿਓ ਨੂੰ ਦੇਖਕੇ ਲੱਗਦਾ ਹੈ ਕਿ ਇਹ ਫ਼ਿਲਮ ਪੰਜਾਬ ਦੇ ਸੱਭਿਆਚਾਰ ਦੇ ਬਹੁਤ ਕਰੀਬ ਹੋਵੇਗੀ ।

https://www.instagram.com/p/Bu-SiRrFvBy/

ਰਾਜਵੀਰ ਜਵੰਦਾ ਇਹਨਾਂ ਵੀਡਿਓ ਵਿੱਚ ਫ਼ਿਲਮ ਦੀ ਪੂਰੀ ਟੀਮ ਨਾਲ ਮਿਲਾਉਂਦੇ ਹਨ । ਇਸ ਫ਼ਿਲਮ ਵਿੱਚ ਕਿਹੜਾ ਸ਼ਖਸ ਕਿਹੜਾ ਕੰਮ ਕਰਦਾ ਹੈ । ਜਵੰਦਾ ਵੱਲੋਂ ਸ਼ੇਅਰ ਕੀਤੀ ਵੀਡਿਓ ਵਿੱਚ ਦੇਖਿਆ ਜਾ ਸਕਦਾ ਹੈ ।

https://www.instagram.com/p/BvA71oLFguN/

ਫਿਲਮ ਦੀ ਗੱਲ ਕਰੀਏ ਤਾਂ ਮਿੰਦੋ ਤਸੀਲਦਾਰਨੀ ਫਿਲਮ ਦੀ ਕਹਾਣੀ ਅਵਤਾਰ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਵਤਾਰ ਸਿੰਘ ਹੀ ਕਰ ਰਹੇ ਹਨ।ਫਿਲਮ ਮਿੰਦੋ ਤਸੀਲਦਾਰਨੀ 28 ਜੂਨ ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।ਫਿਲਮ ‘ਚ ਕਰਮਜੀਤ ਅਨਮੋਲ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।ਫਿਲਮ ਨੂੰ ਕਰਮਜੀਤ ਅਨਮੋਲ ਪ੍ਰੋਡਿਊਸ ਕਰ ਰਹੇ ਹਨ।ਫਿਲਮ ‘ਚ ਗਾਇਕ ਹਰਭਜਨ ਸ਼ੇਰਾ ਵੀ ਕਾਫੀ ਲੰਬੇ ਸਮੇਂ ਬਾਅਦ ਫ਼ਿਲਮੀ ਦੁਨੀਆਂ ‘ਚ ਆਪਣਾ ਡੈਬਿਊ ਕਰਦੇ ਨਜ਼ਰ ਆਉਣਗੇ।

ਕਰਮਜੀਤ ਅਨਮੋਲ ਨੂੰ ਮਿੰਦੋ ਤਸੀਲਦਾਰਨੀ ਨਾਲ ਪੰਗਾ ਲੈਣਾ ਪਿਆ ਮਹਿੰਗਾ, ਦੇਖੋ ਵੀਡੀਓ

Mindo taseeldarni: Kavita Kaushik and Karamjit Anmol Funny Video

ਪੰਜਾਬੀ ਮੂਵੀ ਮਿੰਦੋ ਤਸੀਲਦਾਰਨੀ ਜਿਸਦੀ ਸ਼ੂਟਿੰਗ ਚੱਲ ਰਹੀ ਹੈ ਤੇ ਫ਼ਿਲਮ ਦੇ ਸੈੱਟ ਤੋਂ ਕਵਿਤਾ ਕੌਸ਼ਿਕ ਤੇ ਕਰਮਜੀਤ ਅਨਮੋਲ ਦੀਆਂ ਮਸਤੀ ਕਰਦਿਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵਾਰ ਕਰਮਜੀਤ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।

View this post on Instagram

 

Fun time wid @ikavitakaushik on the set of @mindotaseeldarni

A post shared by Karamjit Anmol (@karamjitanmol) on

ਹੋਰ ਵੇਖੋ:ਪੰਜਾਬੀ ਗਾਇਕ ਹਰਸਿਮਰਨ ਕਰਨ ਜਾ ਰਹੇ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਐਂਟਰੀ

ਗੱਲ ਕਰਦੇ ਹਾਂ ਵੀਡੀਓ ਦੀ ਜਿਸ ‘ਚ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਕਰਮਜੀਤ ਅਨਮੋਲ ਤੇ ਟੀਵੀ ਤੇ ਪਾਲੀਵੁੱਡ ਦੀ ਅਦਾਕਾਰਾ ਕਵਿਤਾ ਕੌਸ਼ਿਕ ਨਜ਼ਰ ਆ ਰਹੀ ਹੈ। ਵੀਡੀਓ ‘ਚ ਕਵਿਤਾ ਕੌਸ਼ਿਕ ਪਹਿਲਾਂ ਹਿੰਦੀ ਗੀਤ ਗਾਉਂਦੀ ਹੈ ਤੇ ਉਹਨਾਂ ਦੇ ਗੀਤ ਨੂੰ ਕੱਟ ਕੇ ਕਰਮਜੀਤ ਆਪਣੀ ਆਵਾਜ਼ ਦੇ ਵਿੱਚ ਗਾਉਣ ਲੱਗ ਜਾਂਦੇ ਨੇ। ਫੇਰ ਕਵਿਤਾ ਕੌਸ਼ਿਕ ਗਾਉਂਦੀ ਹੈ ਕਰਮਜੀਤ ਫਿਰ ਉਹਨਾਂ ਦੇ ਪਿੱਛੇ ਗਾਉਣ ਲੱਗ ਜਾਂਦਾ ਹੈ। ਇਸ ਸਭ ਤੋਂ ਕਵਿਤਾ ਕੌਸ਼ਿਕ ਤੰਗ ਆ ਜਾਂਦੀ ਹੈ। ਜਦੋਂ ਫੇਰ ਉਹ ਤੀਜੀ ਵਾਰ ਗਾਉਣ ਲੱਗਦੀ ਹੈ ਅਨਮੋਲ ਪੁੱਛਦਾ ਕਿਹੜਾ ਗੀਤ ਗਾਉਣਗੇ, ਤਾਂ ਕਵਿਤਾ ਅੰਗਰੇਜ਼ੀ ਗੀਤ ਗਾਉਂਦੀ ਹੈ ਇਹ ਗੀਤ ਸੁਣਕੇ ਕਰਮਜੀਤ ਅਨੋਮਲ ਹੈਰਾਨ ਰਹਿ ਜਾਂਦੇ ਨੇ ਤੇ ਉਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ। ਕਵਿਤਾ ਕਰਮਜੀਤ ਅਨਮੋਲ ਨੂੰ ਕਹਿੰਦੀ ਹੈ ਕਿ ਆਇਆ ਬੜਾ ਮਿੰਦੋ ਤਸੀਲਦਾਰਨੀ ਨਾਲ ਪੰਗ ਲੈਣ ਵਾਲਾ। ਵੀਡੀਓ ਨੂੰ ਦੇਖ ਕੇ ਸਰੋਤਿਆਂ ਦਾ ਹਾਸਾ ਨਹੀਂ ਰੁੱਕ ਰਿਹਾ ਹੈ।

View this post on Instagram

 

@mindotaseeldarni shoot start

A post shared by Karamjit Anmol (@karamjitanmol) on

ਫ਼ਿਲਮ ਮਿੰਦੋ ਤਸੀਲਦਾਰਨੀ ਦੀ ਕਹਾਣੀ ਅਵਤਾਰ ਸਿੰਘ ਨੇ ਲਿਖੀ ਹੈ ਤੇ ਮੂਵੀ ਨੂੰ ਖੁਦ ਅਵਤਾਰ ਸਿੰਘ ਹੀ ਡਾਇਰੈਕਟ ਕਰ ਰਹੇ ਹਨ। ਇਸ ਫਿਲਮ ‘ਚ ਮੁੱਖ ਭੂਮਿਕਾ ‘ਚ ਰਾਜਵੀਰ ਜਵੰਦਾ, ਈਸ਼ਾ ਰਿਖੀ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ ਤੇ ਕਈ ਦਿੱਗਜ ਕਲਾਕਾਰ ਨਜ਼ਰ ਆਉਂਣਗੇ। ਕਰਮਜੀਤ ਅਨਮੋਲ ਮਿੰਦੋ ਤਸੀਲਦਾਰਨੀ ਨੂੰ ਪ੍ਰੋਡਿਊਸ ਵੀ ਕਰ ਰਹੇ ਹਨ। ਇਹ ਮੂਵੀ 28 ਜੂਨ ਨੂੰ ਸਿਨੇਮਾ ਘਰਾਂ ‘ਚ ਚਾਰ ਚੰਨ ਲਾਵੇਗੀ।

ਕਰਮਜੀਤ ਅਨਮੋਲ ਦੀ ਗਾਇਕੀ ਅੱਗੇ ਫਿੱਕੀ ਪਈ ਕਵਿਤਾ ਕੌਸ਼ਿਕ, ਮਿੰਦੋ ਤਸੀਲਦਾਰਨੀ ਦੇ ਸੈੱਟ ਤੋਂ ਸਾਹਮਣੇ ਆਈ ਵੀਡੀਓ

karamjit anmol and kavita Kaushik singing on set Mindo taseeldarni

ਕਰਮਜੀਤ ਅਨਮੋਲ ਦੀ ਗਾਇਕੀ ਅੱਗੇ ਫਿੱਕੀ ਪਈ ਕਵਿਤਾ ਕੌਸ਼ਿਕ, ਮਿੰਦੋ ਤਸੀਲਦਾਰਨੀ ਦੇ ਸੈੱਟ ਤੋਂ ਸਾਹਮਣੇ ਆਈ ਵੀਡੀਓ : ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਆਪਣੀ ਆਉਣ ਵਾਲੀ ਫਿਲਮ ‘ਮਿੰਦੋ ਤਸੀਲਦਾਰਨੀ’ ਦੇ ਸ਼ੂਟ ‘ਚ ਕਾਫੀ ਰੁੱਝੇ ਹੋਏ ਹਨ। ਪਰ ਸੈੱਟ ਤੋਂ ਪੂਰੀ ਸਟਾਰ ਕਾਸਟ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਦੀ ਗਾਇਕੀ ਦਾ ਛੋਟਾ ਜਿਹਾ ਨਮੂਨਾ ਦੇਖਣ ਨੂੰ ਮਿਲ ਰਿਹਾ ਹੈ। ਵੀਡੀਓ ਫਿਲਮ ਦੇ ਸੈੱਟ ਦਾ ਹੈ ਜਿਸ ‘ਚ ਫਿਲਮ ਦੀ ਪੂਰੀ ਟੀਮ ਕਵਿਤਾ ਕੌਸ਼ਿਕ ਅਤੇ ਕਰਮਜੀਤ ਅਨਮੋਲ ਦੀ ਗਾਇਕੀ ਦਾ ਅਨੰਦ ਮਾਣ ਰਹੀ ਹੈ।


ਪਹਿਲਾਂ ਕਵਿਤਾ ਗੀਤ ਗਾਉਂਦੀ ਹੈ ਪਰ ਉਹਨਾਂ ਨੂੰ ਕੁਝ ਖਾਸ ਰਿਸਪਾਂਸ ਨੂੰ ਮਿਲ ਪਾਉਂਦਾ ਪਰ ਜਦੋਂ ਹੀ ਕਰਮਜੀਤ ਅਨਮੋਲ ਦੀ ਐਂਟਰੀ ਹੁੰਦੀ ਹੈ ਸਾਰੇ ਰੌਲਾ ਪਾ ਦਿੰਦੇ ਹਨ। ਕਿਉਂਕਿ ਉਹ ਅਦਾਕਾਰ ਤਾਂ ਕਮਾਲ ਦੇ ਹਨ ਪਰ ਗਾਇਕੀ ‘ਚ ਵੀ ਉਹਨਾਂ ਦਾ ਕੋਈ ਮੁਕਾਬਲਾ ਨਹੀਂ। ਇਹ ਵੀਡੀਓ ਮਜ਼ਾਕ ਦੇ ਤੌਰ ‘ਤੇ ਬਣਾਇਆ ਗਿਆ ਹੈ ਪਰ ਦਰਸ਼ਕਾਂ ਵੱਲੋਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

ਹੋਰ ਵੇਖੋ :ਮੀਕਾ ਸਿੰਘ ਦੀ ਗਾਇਕੀ ਹੀ ਨਹੀਂ ਦਿਲ ਵੀ ਹੈ ਖੂਬਸੂਰਤ, ਗਰੀਬ ਬੱਚਿਆਂ ਨਾਲ ਖਾਂਦੇ ਦਿਖੇ ਖਾਣਾ, ਦੇਖੋ ਵੀਡੀਓ

 

View this post on Instagram

 

@mindotaseeldarni shoot start

A post shared by Karamjit Anmol (@karamjitanmol) on


ਫਿਲਮ ਦੀ ਗੱਲ ਕਰੀਏ ਤਾਂ ਮਿੰਦੋ ਤਸੀਲਦਾਰਨੀ ਫਿਲਮ ਦੀ ਕਹਾਣੀ ਅਵਤਾਰ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਵਤਾਰ ਸਿੰਘ ਹੀ ਕਰ ਰਹੇ ਹਨ।ਫਿਲਮ ਮਿੰਦੋ ਤਸੀਲਦਾਰਨੀ 28 ਜੂਨ ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।ਫਿਲਮ ‘ਚ ਕਰਮਜੀਤ ਅਨਮੋਲ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।ਫਿਲਮ ਨੂੰ ਕਰਮਜੀਤ ਅਨਮੋਲ ਪ੍ਰੋਡਿਊਸ ਕਰ ਰਹੇ ਹਨ।ਫਿਲਮ ‘ਚ ਗਾਇਕ ਹਰਭਜਨ ਸ਼ੇਰਾ ਵੀ ਕਾਫੀ ਲੰਬੇ ਸਮੇਂ ਬਾਅਦ ਫ਼ਿਲਮੀ ਦੁਨੀਆਂ ‘ਚ ਆਪਣਾ ਡੈਬਿਊ ਕਰਦੇ ਨਜ਼ਰ ਆਉਣਗੇ।

‘ਮਿੰਦੋ ਤਸੀਲਦਾਰਨੀ’ ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ

singer Harbhajan shera debut with karamjit anmol movie Mindo taseeldarni

‘ਮਿੰਦੋ ਤਸੀਲਦਾਰਨੀ’ ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ : ਕਰਮਜੀਤ ਅਨਮੋਲ ਦੀ ਆਉਣ ਵਾਲੀ ਫਿਲਮ ‘ਮਿੰਦੋ ਤਸੀਲਦਾਰਨੀ’ ਦਾ ਸ਼ੂਟ ਕੁਝ ਸਮੇਂ ਪਹਿਲਾਂ ਸ਼ੁਰੂ ਹੋ ਚੁੱਕਿਆ ਹੈ। ਸੈੱਟ ਤੋਂ ਕਈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਫਿਲਮ ‘ਚ ਕਰਮਜੀਤ ਅਨਮੋਲ ਦੇ ਨਾਲ ਕਵਿਤਾ ਕੌਸ਼ਿਕ ਲੀਡ ਰੋਲ ‘ਚ ਹਨ। ਪਰ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਉਹ ਇਹ ਕਿ ਇਸ ਫਿਲਮ ਰਾਹੀਂ ਗਾਇਕ ਹਰਭਜਨ ਸ਼ੇਰਾ ਪੰਜਾਬੀ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਕਰਮਜੀਤ ਅਨਮੋਲ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਜਿਸ ‘ਚ ਉਹਨਾਂ ਦਾ ਨਾਲ ਹਰਭਜਨ ਸ਼ੇਰਾ ਨਜ਼ਰ ਆ ਰਹੇ ਹਨ।

Last day of Voice of Punjab Season 9 Voting! Have you voted yet? Click here, if Not.

 

View this post on Instagram

 

On set @mindotaseeldarni

A post shared by Karamjit Anmol (@karamjitanmol) on


ਦੱਸ ਦਈਏ ਹਰਭਜਨ, ਸ਼ੇਰਾ ਮੁੱਖ ਮੋੜ ਕੇ, ਕਹਿੰਦੇ ਨੇ ਨੈਣਾਂ ਤੇਰੇ ਕੋਲ ਰਹਿਣਾ, ਤੂੰ ਸਾਡਾ ਨਹੀਂ, ਆਜਾ ਵੇ ਮਾਹੀਆ, ਸਾਨੂੰ ਦਰਦਾਂ ਦੀ ਦੇ ਜਾ ਤੂੰ ਦਵਾ, ਵਰਗੇ ਕਈ ਸੁਪਰਹਿੱਟ ਗਾਣੇ ਦੇ ਚੁੱਕੇ ਹਨ। ਪਰ ਪਿਛਲੇ ਕਾਫੀ ਸਮੇਂ ਤੋਂ ਹਰਭਜਨ ਸ਼ੇਰ ਚਰਚਾ ‘ਚ ਨਹੀਂ ਹਨ। ਕੁਝ ਸਮਾਂ ਪਹਿਲਾਂ ਕਰਮਜੀਤ ਅਨਮੋਲ ਨੇ ਹੀ ਇੱਕ ਵੀਡੀਓ ਸਾਂਝਾਂ ਕੀਤਾ ਸੀ, ਜਿਸ ‘ਚ ਉਹਨਾਂ ਹਰਭਜਨ ਸ਼ੇਰਾ ਦੀ ਜਲਦ ਵੱਡੀ ਵਾਪਸੀ ਦੇ ਸੰਕੇਤ ਦਿੱਤੇ ਸੀ। ਹੁਣ ਹਰਭਜਨ ਸ਼ੇਰਾ ਦੀ ਵਾਪਸੀ ਪੰਜਾਬੀ ਫ਼ਿਲਮਾਂ ‘ਚ ਹੋਣ ਜਾ ਰਹੀ ਹੈ।

ਹੋਰ ਵੇਖੋ : ਕਰਮਜੀਤ ਅਨਮੋਲ ਨਾਲ ਗਾਇਕ ਹਰਭਜਨ ਸ਼ੇਰਾ , ਕੀ ਹੋਣ ਵਾਲਾ ਹੈ ਖਾਸ , ਦੇਖੋ ਵੀਡੀਓ

 

View this post on Instagram

 

Wid @harbhajan Shera & Karamraj karma

A post shared by Karamjit Anmol (@karamjitanmol) on

ਹੋਰ ਵੇਖੋ : ਨਿੰਜਾ ਨੇ ਫਿਲਮ ‘ਦੂਰਬੀਨ’ ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਇਹ ਖਾਸ ਤਸਵੀਰਾਂ
ਮਿੰਦੋ ਤਸੀਲਦਾਰਨੀ ਫਿਲਮ ਦੀ ਕਹਾਣੀ ਅਵਤਾਰ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਵਤਾਰ ਸਿੰਘ ਹੀ ਕਰ ਰਹੇ ਹਨ।ਫਿਲਮ ਮਿੰਦੋ ਤਸੀਲਦਾਰਨੀ 28 ਜੂਨ ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।ਫਿਲਮ ‘ਚ ਕਰਮਜੀਤ ਅਨਮੋਲ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।ਫਿਲਮ ਨੂੰ ਕਰਮਜੀਤ ਅਨਮੋਲ ਪ੍ਰੋਡਿਊਸ ਕਰ ਰਹੇ ਹਨ।

Rajvir Jawanda, Kavita Kaushik Starrer ‘Mindo Taseeldarni’ Goes On Floor

Rajvir Jawanda, Kavita Kaushik Starrer 'Mindo Taseeldarni' Goes On Floor

Rajvir Jawanda, along with Kavita Kaushik and Karamjit Anmol has started shooting for an upcoming Punjabi movie, ‘Mindo Taseeldarni’ in Punjab on February 24. The movie also stars Isha Rikhi  in the lead role.

The movie is presented by Karamjit Anmol Productions and Ranjiv Singla Productions. Rajvir took down to his Instagram account to announce the commencement of the shooting of ‘Mindo Taseeldarni’. Rajvir posted a video of Kavita and Karamjit, talking about their excitement for the film.

 

View this post on Instagram

 

Mindo taseeldarni @rajvirjawandaofficial @jassrecord @karamjitanmol @ikavitakaushik @isharikhi

A post shared by Rajvir Jawanda (@rajvirjawandaofficial) on

 

View this post on Instagram

 

MINDO TASEELDARNI @karamjitanmol @ikavitakaushik @isharikhi

A post shared by Rajvir Jawanda (@rajvirjawandaofficial) on

While Rajvir is ready to take over Punjabi movie industry with his debut movie, ‘Jind Jaan’ with Upasana Singh and Harby Sangha. Kavita Kaushik was last seen in ‘Vadhayiyaan Ji Vadhayiyaan’ opposite Binnu Dhillon.

After releasing ‘Jind Jaan’ on May 3, Rajvir’s ‘Mindo Taseeldarni’ will hit the theatres on June 28.

‘ਮਿੰਦੋ ਤਸੀਲਦਾਰਨੀ’ ਦਾ ਸ਼ੂਟ ਦਰਿਆ ਦੇ ਕਿਨਾਰੇ ਹੋਇਆ ਸ਼ੁਰੂ, ਸੈੱਟ ‘ਤੇ ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਦੀ ਮਸਤੀ, ਦੇਖੋ ਵੀਡੀਓ

Mindo taseeldarni shoot start on locations video karmjit anmol rajvir jawanda kavita

‘ਮਿੰਦੋ ਤਸੀਲਦਾਰਨੀ’ ਦਾ ਸ਼ੂਟ ਦਰਿਆ ਦੇ ਕਿਨਾਰੇ ਹੋਇਆ ਸ਼ੁਰੂ, ਸੈੱਟ ‘ਤੇ ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਦੀ ਮਸਤੀ, ਦੇਖੋ ਵੀਡੀਓ : ਕਰਮਜੀਤ ਅਨਮੋਲ, ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਸਟਾਰਰ ਫਿਲਮ ‘ਮਿੰਦੋ ਤਸੀਲਦਾਰਨੀ’ ਦਾ ਸ਼ੂਟ ਸ਼ੁਰੂ ਹੋ ਚੁੱਕਿਆ। ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਮਿੰਦੋ ਤਸੀਲਦਾਰਨੀ ਫਿਲਮ ਦੀ ਕਹਾਣੀ ਅਵਤਾਰ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਵਤਾਰ ਸਿੰਘ ਹੀ ਕਰ ਰਹੇ ਹਨ। ਸਾਹਮਣੇ ਆਈਆਂ ਤਸਵੀਰਾਂ ‘ਚ ਕਰਮਜੀਤ ਅਨਮੋਲ ਕਵਿਤਾ ਕੌਸ਼ਿਕ ਅਤੇ ਰਾਜਵੀਰ ਜਵੰਦਾ ਕਾਫੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

@mindotaseeldarni shoot start

A post shared by Karamjit Anmol (@karamjitanmol) on


ਦੱਸ ਦਈਏ ਪੀਟੀਸੀ ਪੰਜਾਬੀ ਦੀ ਟੀਮ ਵੀ ਫਿਲਮ ਦੇ ਸੈੱਟ ‘ਤੇ ਪਹੁੰਚੀ ਅਤੇ ਦਰਸ਼ਕਾਂ ਨੂੰ ਫਿਲਮ ਦੇ ਸ਼ੂਟ ਦੀਆਂ ਲਾਈਵ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਐਂਕਰ ਮੁਨੀਸ਼ ਪੁਰੀ ਨਾਲ ਗੱਲ ਬਾਤ ਕਰਦੇ ਹੋਏ ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਵਿਤਾ ਕੌਸ਼ਿਕ ਨਾਲ ਕੰਮ ਕਰਨ ਬੜਾ ਹੀ ਚੰਗਾ ਲੱਗ ਰਿਹਾ ਹੈ। ਇੰਨ੍ਹਾਂ ਨਹੀਂ ਨਹੀਂ ਦਰਿਆ ਦੇ ਕਿਨਾਰੇ ਫਿਲਮ ਦੇ ਜਿਸ ਗਾਣੇ ਦਾ ਸ਼ੂਟ ਚੱਲ ਰਿਹਾ ਹੈ ਕਰਮਜੀਤ ਅਨਮੋਲ ਨੇ ਉਸ ਗਾਣੇ ਦੇ ਕੁਝ ਬੋਲ ਵੀ ਸਾਂਝੇ ਕੀਤੇ ਹਨ।

ਹੋਰ ਵੇਖੋ : ਜਦੋਂ ਸਟੇਜ ‘ਤੇ ਇਸ ਬੱਚੇ ਨੇ ਦਿਖਾਇਆ ਆਪਣਾ ਜਲਵਾ ਤਾਂ ਪਰਮੀਸ਼ ਵਰਮਾ ਵੀ ਹੋਏ ਦੀਵਾਨੇ, ਦੇਖੋ ਵੀਡੀਓ


ਫਿਲਮ ਦੀ ਸਟਾਰਕਾਸਟ ਦਾ ਕਹਿਣਾ ਹੈ ਕਿ ਉਹ ਸਮੇਂ ਸਮੇਂ ‘ਤੇ ਫਿਲਮ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿਣਗੇ। ਦੱਸ ਦਈਏ ਫਿਲਮ ਨੂੰ ਪ੍ਰੋਡਿਊਸ ਖੁਦ ਕਰਮਜੀਤ ਅਨਮੋਲ ਹੀ ਕਰ ਰਹੇ ਹਨ। ਅਤੇ ਫਿਲਮ ਮਿੰਦੋ ਤਸੀਲਦਾਰਨੀ 28 ਜੂਨ ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।


ਫਿਲਮ ‘ਚ ਕਰਮਜੀਤ ਅਨਮੋਲ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

ਕੀ ਕਹਿੰਦੀ ਹੈ ਕਰਮਜੀਤ ਅਨਮੋਲ ਦੀ ‘ਮਿੰਦੋ ਤਸੀਲਦਾਰਨੀ’ ?

ਫਿਲਮ ‘ਲਾਵਾਂ ਫੇਰੇ’ ਦੀ ਅਪਾਰ ਸਫਲਤਾ ਤੋਂ ਬਾਅਦ ਕਰਮਜੀਤ ਅਨਮੋਲ  ‘ਮਿੰਦੋ ਤਸੀਲਦਾਰਨੀ’ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ । ਇਸ ਫਿਲਮ ਨੂੰ ਕਰਮਜੀਤ ਅਣਮੋਲ ਅਤੇ ਰੰਜੀਵ ਸਿੰਗਲਾ  ਪ੍ਰੋਡਿਊਸ ਕਰ ਰਹੇ ਨੇ । ਇਸ ਫਿਲਮ ਦਾ ਇੱਕ ਪੋਸਟਰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਇਸ ਫਿਲਮ ਦੀ ਕਹਾਣੀ ਅਵਤਾਰ ਸਿੰਘ ਨੇ ਲਿਖੀ ਹੈ ਜਦਕਿ ਡਾਇਰੈਕਸ਼ਨ ਵੀ ਅਵਤਾਰ ਸਿੰਘ ਦੀ ਹੀ ਰਹੇਗੀ ।ਬਿੰਨੂ ਢਿੱਲੋਂ ਨੇ ਕਰਮਜੀਤ ਅਨਮੋਲ ਨੂੰ ਇਸ ਫਿਲਮ ਲਈ ਸ਼ੁਭ ਇੱਛਾਵਾਂ ਦਿੱਤੀਆਂ ਨੇ

ਹੋਰ ਵੇਖੋ : ਅਮਰਿੰਦਰ ਗਿੱਲ ਅਤੇ ਕਰਮਜੀਤ ਅਨਮੋਲ ਨੇ ਪਾਇਆਂ ਬਰੈਮਟਨ ਵਿੱਚ ਧੂੰਮਾਂ

https://www.instagram.com/p/BnvdddCBiuF/?hl=en&taken-by=binnudhillons

ਫਿਲਮ ਦੇ ਪੋਸਟਰ ਨੂੰ ਵੇਖ ਕੇ ਅਤੇ ਇਸ ਫਿਲਮ ਦੇ ਨਾਂਅ ਨੂੰ ਵੇਖ ਕੇ ਇਸ ਗੱਲ ਦਾ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਫਿਲਮ ‘ਚ ਕੁਝ ਦੇਸੀ ਅਤੇ ਪੁਰਾਣੇ ਅੰਦਾਜ਼ ਦੀ ਕਿਸੇ ਔਰਤ ਦੇ ਕਿਰਦਾਰ ਨੂੰ ਵਿਖਾਇਆ ਜਾ ਸਕਦਾ ਹੈ । ਖੈਰ ਇਸ ਫਿਲਮ ਦੀ ਕਹਾਣੀ ਮਿੰਦੋ ਤਸੀਲਦਾਰਨੀ ਦੇ ਆਲੇ ਦੁਆਲੇ ਘੁੰਮਦੀ ਹੈ ਜਾਂ ਫਿਰ ਕੁਝ ਹੋਰ । ਇਹ ਤਾਂ ਫਿਲਮ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ । ਪਰ ਇਸ ਤਰਾਂ ਦਾ ਨਾਂਅ ਦਰਸ਼ਕਾਂ ‘ਚ ਜਿਗਿਆਸਾ ਜ਼ਰੂਰ ਪੈਦਾ ਕਰ ਰਿਹਾ ਹੈ ।ਇਸ ਪੋਸਟਰ ਦਾ ਡਿਜ਼ਾਇਨ ਅਮਨ ਕਲਸੀ ਨੇ ਤਿਆਰ ਕੀਤਾ ਹੈ ।Karamjit Anmol

 

ਕਰਮਜੀਤ ਅਨਮੋਲ ਇੱਕ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਨੇ । ਜਿਨ੍ਹਾਂ ‘ਚ ਪ੍ਰਮੁੱਖ ਤੌਰ ‘ਤੇ ‘ਕੈਰੀ ਆਨ ਜੱਟਾ’, ਜੱਟ ਐਂਡ ਜੂਲੀਅਟ ,ਡਿਸਕੋ ਸਿੰਘ,ਜੱਟ ਜੇਮਸ ਬੌਂਡ ‘ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਅੰਗਰੇਜ਼ੀ ‘ਵੈਸਟ ਇਜ਼ ਵੈਸਟ’ ਅਤੇ ਦੇਵ ਡੀ ਵਰਗੀ ਹਿੰਦੀ ਫਿਲਮ ‘ਚ ਵੀ ਕੰਮ ਕੀਤਾ ਹੈ । ਕਰਮਜੀਤ ਅਣਮੋਲ ਜਿੱਥੇ ਇੱਕ ਵਧੀਆ ਅਦਾਕਾਰ ਨੇ ਉੱਥੇ ਉਨ੍ਹਾਂ ਨੇ ਕਈ ਗੀਤ ਵੀ ਗਾਏ ਨੇ ਜਿਨ੍ਹਾਂ ਨੂੰ ਸਰੋਤਿਆਂ ਨੇ ਵੀ ਖੂਬ ਪਸੰਦ ਕੀਤਾ ਹੈ। ਹਾਲ ‘ਚ ਹੀ ਆਏ ਉਨ੍ਹਾਂ ਨੇ ਫਿਲਮ ‘ਮਰ ਗਏ ਓਏ ਲੋਕੋ’ ‘ਚ ਗੀਤ ‘ਮਿੱਠੜੇ ਬੋਲ’ ਗਾਇਆ ਸੀ ਜਿਸ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ । ਕਰਮਜੀਤ ਅਨਮੋਲ ਹੁਣ ਮੁੜ ਤੋਂ ਆਪਣੀ ਇਸ ਨਵੀਂ ਫਿਲਮ ਨਾਲ ਹਾਜ਼ਰ ਨੇ । ਪਰ ਇਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਅਗਲੇ ਸਾਲ ਦਾ ।