MS Dhoni ਦੀ ਧੀ ਜੀਵਾ ਨੇ ਪੂਲ ਕਿਨਾਰੇ ਦਿੱਤੇ ਮਾਡਲ ਵਾਂਗ ਪੋਜ਼, ਫੈਨਜ਼ ਕਰ ਰਹੇ ਪਸੰਦ

ZIVA DHONI PICS

ਭਾਰਤ ਦੇ ਦਿੱਗਜ਼ ਕ੍ਰਿਕਟਰ ਐਮਐਸ ਧੋਨੀ ਧੀ ਜੀਵਾ ਦੀਆਂ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਬੇਹੱਦ ਵਾਇਰਲ ਹੋ ਰਹੀਆਂ ਹਨ। ਕਿਉਂਕਿ ਇਨ੍ਹਾਂ ਤਸਵੀਰਾਂ ਵਿੱਚ ਜੀਵਾ ਧੋਨੀ ਕਿਸੇ ਮਾਡਲ ਤੋਂ ਘੱਟ ਨਹੀਂ ਲੱਗ ਰਹੀ, ਉਹ ਪੂਲ ਦੇ ਕਿਨਾਰੇ ਕਿਸੇ ਮਾਡਲ ਵਾਂਗ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਜੀਵਾ ਧੋਨੀ ਦੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਤਸਵੀਰ ਪੋਸਟ ਕੀਤੀ ਗਈ ਹੈ। ਇਸ ਵਿੱਚ ਜੀਵਾ ਇੱਕ ਪੂਲ ਦੇ ਕਿਨਾਰੇ ਖੜੀ ਹੈ ਤੇ ਉਹ ਮੋਨੋਕਿਨੀ ਪਾ ਕੇ ਪੂਲ ਵਿੱਚ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਪੂਲ ਦੇ ਕਿਨਾਰੇ ਜੀਵਾ ਇੱਕ ਮਾਡਲ ਵਾਂਗ ਪੋਜ਼ ਦਿੰਦੀ ਹੋਈ ਵਿਖਾਈ ਦੇ ਰਹੀ ਹੈ। ਜੀਵਾ ਦੀ ਇਸ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਗਿਆ ਹੈ, ਹਾਲੀਡੇਅ।

ZIVA DHONI
image From instagram

ਫੈਨਜ਼ ਵੱਲੋਂ ਜੀਵਾ ਦੀ ਇਹ ਤਸਵੀਰ ਬਹੁਤ ਪਸੰਦ ਕੀਤੀ ਜਾ ਰਹੀ ਹੈ। ਲੋਕ ਵੱਖ- ਵੱਖ ਕੁਮੈਂਟ ਕਰਕੇ ਇਸ ਤਸਵੀਰ ਉੱਤੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।

 

View this post on Instagram

 

A post shared by ZIVA SINGH DHONI (@ziva_singh_dhoni)

ਦੱਸਣਯੋਗ ਹੈ ਕਿ ਜੀਵਾਂ ਏਨ੍ਹੀਂ ਦਿਨੀਂ ਆਪਣੇ ਮਾਤਾ-ਪਿਤਾ ਦੇ ਨਾਲ ਦੁਬਈ ਟੂਰ ‘ਤੇ ਗਈ ਹੈ। ਇਹ ਤਸਵੀਰ ਉਥੋਂ ਦੀ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਅਕਸਰ ਆਪਣੀ ਧੀ ਜੀਵਾ ਦੇ ਨਾਲ ਛੁੱਟਿਆਂ ਮਨਾਉਣ ਜਾਂਦੇ ਹਨ। ਇੱਕ ਚੰਗੇ ਮਾਤਾ-ਪਿਤਾ ਦੇ ਵਾਂਗ ਉਹ ਵੱਧ ਤੋਂ ਵੱਧ ਸਮਾਂ ਆਪਣੀ ਧੀ ਦੇ ਨਾਲ ਬਤੀਤ ਕਰਦੇ ਹਨ। ਉਹ ਤਿੰਨੋਂ ਇੱਕਠੇ ਬੇਹੱਦ ਮਸਤੀ ਕਰਦੇ ਹੋਏ ਵਿਖਾਈ ਦਿੰਦੇ ਹਨ।

ਹੋਰ ਪੜ੍ਹੋ : ਭਾਰਤੀ ਸਿੰਘ ਨੇ ਮਜ਼ਾਕੀਆ ਅੰਦਾਜ਼ ਵਿੱਚ ਡਿਲਵਰੀ ਲਈ ਮੰਗੇ 50-50 ਹਜ਼ਾਰ ਰੁਪਏ, ਵੀਡੀਓ ਹੋ ਰਹੀ ਵਾਇਰਲ

ਦੱਸ ਦਈਏ ਕਿ ਧੋਨੀ ਦੀ ਪਤਨੀ ਸਾਕਸ਼ੀ ਧੀ ਜੀਵਾ ਦਾ ਇੰਸਟਾਗ੍ਰਾਮ ਅਕਾਊਂਟ ਹੈਂਡਲ ਕਰਦੀ ਹੈ। ਉਹ ਅਕਸਰ ਜੀਵਾ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਫੈਨਜ਼ ਨਾਲ ਸਾਂਝਾ ਕਰਦੀ ਰਹਿੰਦੀ ਹੈ।

MS DHONI
image From instagram

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਧੀ ਜੀਵਾ ਧੋਨੀ ਬਹੁਤ ਹੀ ਮਸ਼ਹੂਰ ਸਟਾਰ ਧੀ ਹੈ। ਜੀਵਾ ਧੋਨੀ ਦੀ ਤਸਵੀਰਾਂ ਅਤੇ ਵੀਡੀਓਜ਼ ਬਚਪਨ ਤੋਂ ਹੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਅਕਸਰ ਜੀਵਾ ਆਪਣੇ ਪਿਤਾ ਨਾਲ ਮਸਤੀ ਕਰਦੀ ਵਿਖਾਈ ਦਿੰਦੀ ਹੈ।

ਆਪਣੇ ਨਵੇਂ ਪਾਲਤੂ ਜਾਨਵਰ ਦੇ ਨਾਲ ਚਾਹ ਦਾ ਅਨੰਦ ਲੈਂਦੇ ਨਜ਼ਰ ਆਏ MS Dhoni, ਪਤਨੀ ਸਾਕਸ਼ੀ ਧੋਨੀ ਨੇ ਸ਼ੇਅਰ ਕੀਤੀਆਂ ਮਾਹੀ ਦੀਆਂ ਕਿਊਟ ਤਸਵੀਰਾਂ

ਭਾਰਤ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ Mahendra Singh Dhoni  ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਖੱਟ ਨਜ਼ਰ ਆਉਂਦੇ ਨੇ। ਪਰ ਜਦੋਂ ਵੀ ਉਨ੍ਹਾਂ ਦੀ ਕੋਈ ਤਸਵੀਰ ਜਾਂ ਫਿਰ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰਦੀ ਹੈ। ਇਸ ਵਾਰ ਉਨ੍ਹਾਂ ਦੀ ਦੋ ਨਵੀਆਂ ਤਸਵੀਰਾਂ ਖੂਬ ਸੁਰਖੀਆਂ ਵਟੋਰ ਰਹੀਆਂ ਹਨ।

ਹੋਰ ਪੜ੍ਹੋ : ਲੰਬੇ ਅਰਸੇ ਬਾਅਦ ਗਾਇਕਾ ਜਸਵਿੰਦਰ ਬਰਾੜ ਆਪਣੇ ਨਵੇਂ ਗੀਤ ‘Bhull Jaan Waaleya’ ਦੇ ਨਾਲ ਹੋਈ ਦਰਸ਼ਕਾਂ ਦੇ ਰੁਬਰੂ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਨਵਾਂ ਗੀਤ, ਦੇਖੋ ਵੀਡੀਓ

MS Dhoni And Sakshi p

ਜੀ ਹਾਂ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ Sakshi Dhoni ਨੇ ਮਹੇਂਦਰ ਸਿੰਘ ਧੋਨੀ ਦੀਆਂ ਦੋ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- “ਮਾਹੀ” ਅਤੇ ਉਨ੍ਹਾਂ ਦਾ “ਹਨੀ” ! #chaidates’। ਇਨ੍ਹਾਂ ਤਸਵੀਰਾਂ ‘ਚ ਦੇਖ ਸਕਦੇ ਹੋ MS Dhoni ਨੇ ਆਪਣੇ ਮੋਢੇ ਉੱਤੇ ਆਪਣਾ ਪਾਲਤੂ ਤੋਤੇ ਨੂੰ ਬੈਠਿਆ ਹੋਇਆ ਹੈ ਅਤੇ ਨਾਲ ਹੀ ਮਾਹੀ ਕੱਚ ਦੇ ਗਿਲਾਸ ‘ਚ ਚਾਹ ਪੀਂਦੇ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੂੰ ਆਪਣੇ ਪਸੰਦੀਦਾ ਕ੍ਰਿਕੇਟਰ ਦਾ ਇਹ ਦੇਸੀ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਇਸ ਪੋਸਟ ਉੱਤੇ 9 ਲੱਖ ਤੋਂ ਵੱਧ ਲਾਈਕਸ ਤੇ ਅਣਗਿਣਤੀ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ :ਅਦਾਕਾਰਾ ਨਿਸ਼ਾ ਬਾਨੋ ਅਤੇ ਗਾਇਕ ਸਮੀਰ ਮਾਹੀ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਕੀਤੀਆਂ ਸਾਂਝੀਆਂ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

inside image of sakshi singh dhoni shared ms dhoni new pic

ਦੱਸ ਦਈਏ ਮਹੇਂਦਰ ਸਿੰਘ ਧੋਨੀ ਨੇ ਪਿਛਲੇ ਸਾਲ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ । ਦੱਸਣਯੋਗ ਹੈ ਕਿ ਧੋਨੀ ਦੀ ਕਪਤਾਨੀ ‘ਚ ਭਾਰਤੀ ਟੀਮ ਨੇ 178 ਅੰਤਰਰਾਸ਼ਟਰੀ ਮੈਚ ਜਿੱਤੇ ਹਨ। ਸਾਲ 2011 ‘ਚ ਧੋਨੀ ਨੇ 28 ਸਾਲ ਬਾਅਦ ਭਾਰਤੀ ਟੀਮ ਨੂੰ ਵਿਸ਼ਵ ਚੈਂਪੀਅਨ (World Champion) ਬਣਾਇਆ ਸੀ। ਧੋਨੀ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ 2013 ਆਈਸੀਸੀ ਚੈਂਪੀਅਨਸ ਟਰਾਫੀ ਜਿੱਤੀ ਸੀ।

 

View this post on Instagram

 

A post shared by Sakshi Singh Dhoni (@sakshisingh_r)

ਐੱਮ.ਐੱਸ. ਧੋਨੀ ਦਾ ਨਵਾਂ ਲੁੱਕ ਆਇਆ ਸਾਹਮਣੇ, ਸੋਸ਼ਲ ਮੀਡੀਆ ‘ਤੇ ਛਾਈਆਂ ‘ਕੈਪਟਨ ਕੂਲ’ ਦੀਆਂ ਨਵੀਆਂ ਤਸਵੀਰਾਂ

ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸ਼ਾਨਦਾਰ ਅਤੇ ਸਫਲ ਕਪਤਾਨ ਐੱਮ.ਐੱਸ. ਧੋਨੀ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਘੱਟ ਨਜ਼ਰ ਆਉਂਦੇ ਨੇ। ਪਰ ਜਦੋਂ ਵੀ ਉਨ੍ਹਾਂ ਦੀ ਕੋਈ ਵੀਡੀਓ ਜਾਂ ਫਿਰ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਸੋਸ਼ਲ ਮੀਡੀਆ ਉੱਤੇ ਟਰੈਂਡ ਕਰਨ ਲੱਗ ਜਾਂਦੀਆਂ ਨੇ। ਹੁਣ ਇੱਕ ਵਾਰ ਫਿਰ ਸਾਬਕਾ ਭਾਰਤੀ ਕਪਤਾਨ ਇੰਟਰਨੈਟ ‘ਤੇ ਛਾਏ ਹੋਏ ਨੇ। ਜੀ ਹਾਂ ਮਹੇਂਦਰ ਸਿੰਘ ਧੋਨੀ ਦਾ ਨਵੀਂ ਲੁੱਕ ਸਾਹਮਣੇ ਆਈ ਹੈ।

Yuvraj Singh Gave His Good Wish To Ms Dhoni Retirement Through Video
image source- instagram

ਹੋਰ ਪੜ੍ਹੋ : ਬੇਬੀ ਬੰਪ ਦੇ ਨਾਲ ਯੋਗ ਕਰਦੀ ਨਜ਼ਰ ਆਈ ਅਦਾਕਾਰਾ ਨੇਹਾ ਧੂਪੀਆ, ਵੀਡੀਓ ਹੋ ਰਿਹਾ ਹੈ ਖੂਬ ਸ਼ੇਅਰ

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ‘ਨਿਊ ਯਾਰਕ’ ‘ਚ ਕੰਮ ਦੇ ਨਾਲ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਮਸਤੀ ਕਰਦਿਆਂ ਹੋਇਆਂ ਦਾ ਵੀਡੀਓ

mehndra dhoni viral pictures

ਐੱਮ.ਐੱਸ. ਧੋਨੀ ਦਾ ਨਵਾਂ ਹੇਅਰ ਸਟਾਈਲ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਨੇ। ਪ੍ਰਸ਼ੰਸਕਾਂ ਨੂੰ ਆਪਣੇ ‘ਕੈਪਟਨ ਕੂਲ’ ਦੀਆਂ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ।

inside image of ms dhoni new hair style
image source- instagram

ਮਸ਼ਹੂਰ ਹੇਅਰ ਸਟਾਈਲਿਸਟ ਆਲੀਮ ਹਕੀਮ (Aalim Hakim) ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀਆਂ ਕੀਤੀਆਂ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਮਹਾਨ ਕਪਤਾਨ ਧੋਨੀ ਦਾ ਡੈਸ਼ਿੰਗ ਲੁੱਕ। Thoroughly enjoyed doing this haircut & beard for our legend @mahi7781 🔥🔥🔥” । ਉਨ੍ਹਾਂ ਨੇ ਮਾਹੀ ਦੀ ਇੱਕ ਨਹੀਂ ਸਗੋਂ ਪੂਰੀਆਂ ਨੌਂ ਤਸਵੀਰਾਂ ਪੋਸਟ ਕੀਤੀਆਂ ਨੇ। ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

 

 

View this post on Instagram

 

A post shared by Aalim Hakim (@aalimhakim)

ਮਹੇਂਦਰ ਸਿੰਘ ਧੋਨੀ ਅਤੇ ਸਾਕਸ਼ੀ ਨੇ ਮਨਾਈ ਵੈਡਿੰਗ ਐਨੀਵਰਸਰੀ

MS Dhoni And Sakshi p

ਭਾਰਤੀ ਕ੍ਰਿਕੇਟ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਬੀਤੇ ਦਿਨ ਆਪਣੀ ਵੈਡਿੰਗ ਐਨੀਵਰਸਰੀ ਮਨਾਈ ।ਸਾਕਸ਼ੀ ਅਤੇ ਮਹੇਂਦਰ ਧੋਨੀ ਦੇ ਵਿਆਹ ਨੂੰ 11 ਸਾਲ ਹੋ ਚੁੱਕੇ ਹਨ ।ਦੋਵਾਂ ਦੀ ਵੈਡਿੰਗ ਐਨੀਵਰਸਰੀ ‘ਤੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ । ਦੋਵਾਂ ਦਾ ਵਿਆਹ ਅੱਜ ਤੋਂ 11 ਸਾਲ ਪਹਿਲਾਂ ਹੋਇਆ ਸੀ, ਦੋਵਾਂ ਦੀ ਮੁਲਾਕਾਤ ਇੱਕ ਪਾਰਟੀ ‘ਚ ਹੋਈ ਸੀ ।ਦਰਅਸਲ ਜਿਸ ਹੋਟਲ ‘ਚ ਧੋਨੀ ਰੁਕੇ ਹੋਏ ਸਨ, ਉਸੇ ਹੋਟਲ ‘ਚ ਸਾਕਸ਼ੀ ਇੰਟਰਨ ਦੇ ਤੌਰ ‘ਤੇ ਕੰਮ ਕਰ ਰਹੀ ਸੀ ।

Ms Dhoni & Sakshi Dhoni

ਹੋਰ ਪੜ੍ਹੋ : ਇਹ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਹੁਣ ਤੱਕ ਕਈ ਹਿੱਟ ਗੀਤ ਗਾ ਚੁੱਕੀ ਹੈ ਗਾਇਕਾ  

Sakshi,

ਧੋਨੀ ਨੂੰ ਸਾਕਸ਼ੀ ਪਹਿਲੀ ਨਜ਼ਰ ‘ਚ ਹੀ ਪਸੰਦ ਆ ਗਈ ਸੀ । ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਨੂੰ ਡੇਟ ਕਰਨ ਲੱਗੇ ਅਤੇ ਕਈ ਸਾਲਾਂ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਦਾ ਫੈਸਲਾ ਲਿਆ ਸੀ ।

MS Dhoni.jpg,

ਵਿਆਹ ਦੀ ਵਰੇ੍ਹਗੰਢ ਦੇ ਮੌਕੇ ‘ਤੇ ਮਹੇਂਦਰ ਸਿੰਘ ਧੋਨੀ ਨੇ ਆਪਣੀ ਪਤਨੀ ਸਾਕਸ਼ੀ ਨੂੰ ਇੱਕ ਵਿੰਟੇਜ ਕਾਰ ਤੋਹਫੇ ਵਜੋਂ ਦਿੱਤੀ ਹੈ । ਸਾਕਸ਼ੀ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾੳਂੂਟ ‘ਤੇ ਸਾਂਝੀ ਕੀਤੀ ਹੈ ।ਇਹ ਕਾਰ ਨੀਲੇ ਅਤੇ ਸਫੇਦ ਰੰਗ ਦੀ ਹੈ । ਸਾਕਸ਼ੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਕਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਧੋਨੀ ਦਾ ਸ਼ੁਕਰੀਆ ਅਦਾ ਕੀਤਾ ਹੈ ।

 

View this post on Instagram

 

A post shared by Sakshi Singh Dhoni (@sakshisingh_r)

ਸੋਸ਼ਲ ਮੀਡੀਆ ‘ਤੇ ਛਾਈਆਂ ਜੱਸੀ ਗਿੱਲ, ਐੱਮ.ਐੱਸ ਧੋਨੀ ਤੇ ਸਾਕਸ਼ੀ ਧੋਨੀ ਦੀਆਂ ਇਹ ਤਸਵੀਰਾਂ, ਦੋਸਤ ਦੇ ਵਿਆਹ ‘ਚ ਹੋਏ ਸ਼ਾਮਿਲ

ਪੰਜਾਬੀ ਗਾਇਕ ਤੇ ਐਕਟਰ ਜੱਸੀ ਗਿੱਲ ਜੋ ਕਿ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮਹਿਲਾ ਦੋਸਤ ਪ੍ਰਿਯਾਂਸ਼ੂ ਚੋਪੜਾ (Priiyanshu Chopra) ਦੇ ਵਿਆਹ ਦੀਆਂ ਕੁਝ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ ਹੈ।

insdie image of jassie gil wished his friend happy wedding

ਹੋਰ ਪੜ੍ਹੋ :ਸਮੀਸ਼ਾ ਦੇ ਪਹਿਲੇ ਜਨਮਦਿਨ ‘ਤੇ ਮੰਮੀ ਸ਼ਿਲਪਾ ਸ਼ੈੱਟੀ ਨੇ ਪਰਿਵਾਰ ਦੇ ਨਾਲ ਸਿੱਧੀਵਿਨਾਇਕ ਮੰਦਰ ‘ਚ ਟੇਕਿਆ ਮੱਥਾ, ਵਾਇਰਲ ਹੋਈ ਵੀਡੀਓ

jassie's friend's marriage

ਜੱਸੀ ਗਿੱਲ ਨੇ ਕੁਝ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ ‘ਚ ਵੀ ਸ਼ੇਅਰ ਕੀਤੀਆਂ ਨੇ। ਜੱਸੀ ਗਿੱਲ ਦੀ ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ।

sakshi's shared her friend marriage pic

 image of sakshi and jassie gill

ਇਸ ਤੋਂ ਇਲਾਵਾ ਮਹੇਂਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਨੇ ਵੀ ਜੱਸੀ ਗਿੱਲ ਦੇ ਨਾਲ ਪ੍ਰਿਯਾਂਸ਼ੂ ਚੋਪੜਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ । ਇਨ੍ਹਾਂ ਤਸਵੀਰਾਂ ‘ਚ ਮਹੇਂਦਰ ਸਿੰਘ ਧੋਨੀ, ਸਾਕਸ਼ੀ ਧੋਨੀ, ਜੱਸੀ ਗਿੱਲ ਤੇ ਉਨ੍ਹਾਂ ਦੇ ਕੋਮਨ ਦੋਸਤਾਂ ਦਿਖਾਈ ਦੇ ਰਹੇ ਨੇ।

jassie gill image

 

 

View this post on Instagram

 

A post shared by Jassie Gill (@jassie.gill)

ਨਵੇਂ ਵਿਆਹੇ ਜੋੜੇ ਯੁਜ਼ਵੇਂਦਰ ਤੇ ਧਨਾਸ਼ਰੀ ਨਾਲ ਨਜ਼ਰ ਆਏ ਐੱਮ.ਐੱਸ ਧੋਨੀ ਤੇ ਸਾਕਸ਼ੀ ਧੋਨੀ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ

Ms Dhoni Hosts Newly wed Yuzvendra & Dhanshree For Dinner in dubai

ਵਿਆਹ ਤੋਂ ਬਾਅਦ ਹਨੀਮੂਨ ਲਈ ਯੁਜ਼ਵੇਂਦਰ ਚਾਹਲ ਤੇ ਧਨਾਸ਼ਰੀ ਵਰਮਾ ਪਹੁੰਚੇ ਦੁਬਈ । ਜਿੱਥੇ ਉਹ ਖੂਬ ਇਨਜੁਆਏ ਕਰ ਰਹੇ ਨੇ । ਹਾਲ ਹੀ ਚ ਯੁਜ਼ਵੇਂਦਰ ਤੇ ਧਨਾਸ਼ਰੀ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

inside pic of dhanshree and yuz

ਹੋਰ ਪੜ੍ਹੋ : ਪੰਜਾਬੀ ਫ਼ਿਲਮ ‘ਜੋੜੀ’ 2021 ‘ਚ ਕਰੇਗੀ ਦਰਸ਼ਕਾਂ ਦਾ ਮਨੋਰੰਜਨ, ਦਿਲਜੀਤ ਦੋਸਾਂਝ ਦੀ ਇਹ ਤਸਵੀਰ ਛਾਈ ਸੋਸ਼ਲ ਮੀਡੀਆ ‘ਤੇ

ਜੀ ਹਾਂ ਕ੍ਰਿਕੇਟਰ ਮਹੇਂਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਦੁਬਈ ‘ਚ ਇਸ ਨਵੇਂ ਵਿਆਹੇ ਜੋੜੇ ਨੂੰ ਖਾਣੇ ਦੀ ਦਾਵਤ ਦਿੱਤੀ। ਯੁਜ਼ਵੇਂਦਰ ਤੇ ਧਨਾਸ਼ਰੀ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰਾਂ ਪੋਸਟ ਕਰਕੇ ਮਹੇਂਦਰ ਸਿੰਘ ਧੋਨੀ ਤੇ ਸਾਕਸ਼ੀ ਧੋਨੀ ਦਾ ਧੰਨਵਾਦ ਕੀਤਾ ਹੈ । ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ ।

inside pic of ms dhoni and sakshi dhoni

ਦੱਸ ਦਈਏ ਕ੍ਰਿਕੇਟਰ ਯੁਜ਼ਵੇਂਦਰ ਚਾਹਲ ਨੇ 22 ਦਸੰਬਰ ਨੂੰ ਮਸ਼ਹੂਰ ਯੂਟਿਊਬਰ ਡਾਂਸਰ ਧਨਾਸ਼ਰੀ ਵਰਮਾ ਦੇ ਨਾਲ ਵਿਆਹ ਕਰਵਾ ਲਿਆ ਹੈ । ਦੋਵਾਂ ਦੇ ਵਿਆਹ ਦੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ ।

yuzvendra and dhanshree pic

 

 

View this post on Instagram

 

A post shared by Yuzvendra Chahal (@yuzi_chahal23)

ਦੁਬਈ ‘ਚ ਸੈਲੀਬ੍ਰੇਟ ਕੀਤਾ ਮਹੇਂਦਰ ਸਿੰਘ ਧੋਨੀ ਨੇ ਆਪਣੀ ਵਾਈਫ ਸਾਕਸ਼ੀ ਧੋਨੀ ਦਾ ਬਰਥਡੇਅ

Ms Dhoni & Sakshi Dhoni

19 ਨਵੰਬਰ ਨੂੰ ਕ੍ਰਿਕੇਟਰ ਮਹੇਂਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਦਾ ਬਰਥਡੇਅ ਹੈ । ਬਰਥਡੇਅ ਸੈਲੀਬ੍ਰੇਸ਼ਨ ਦੀਆਂ ਸ਼ਾਨਦਾਰ ਤਸਵੀਰਾਂ ਸਾਕਸ਼ੀ ਧੋਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਸ਼ੇਅਰ ਕੀਤੀਆਂ ਨੇ ।

birthday celebration pic of

ਹੋਰ ਪੜ੍ਹੋ : ਕੁਲਬੀਰ ਝਿੰਜਰ ਲੈ ਕੇ ਆ ਰਹੇ ਨੇ ਆਪਣੀ ਪੰਜਵੀਂ ਮਿਊਜ਼ਿਕ ਐਲਬਮ, ਗਾਇਕ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਸ਼ੇਅਰ ਕੀਤੀ S͙T͙I͙L͙L͙ A͙R͙O͙U͙N͙D͙ ਦੀ ਪਹਿਲੀ ਝਲਕ

ਸਾਕਸ਼ੀ ਧੋਨੀ ਅੱਜ 32 ਸਾਲਾਂ ਦੀ ਹੋ ਗਈ ਹੈ । ਸਾਕਸ਼ੀ ਨੇ ਦੱਸਿਆ ਹੈ ਕਿ ਅੱਜ ਉਨ੍ਹਾਂ ਦੇ ਭਰਾ ਕਬੀਰ ਦਾ ਵੀ ਬਰਥਡੇਅ ਹੈ । ਭੈਣ ਤੇ ਭਰਾ ਨੇ ਇਕੱਠੇ ਹੀ ਕੇਕ ਕੱਟਿਆ ਹੈ । ਉਨ੍ਹਾਂ ਦੇ ਭਰਾ ਵੀ ਦੁਬਈ ਪਹੁੰਚੇ ਹੋਏ ਨੇ ।

Sakshi Singh Dhoni

ਦੱਸ ਦਈਏ ਸਾਕਸ਼ੀ ਤੇ ਮਹੇਂਦਰ ਸਿੰਘ ਧੋਨੀ ਦਾ ਸਾਲ 2010 ‘ਚ ਦੋਵਾਂ ਦਾ ਵਿਆਹ ਹੋਇਆ ਸੀ । ਅੱਜ ਦੋਵੇਂ ਹੈਪਲੀ ਇੱਕ ਬੇਟੀ ਜੀਵਾ ਸਿੰਘ ਧੋਨੀ ਮਾਪੇ ਨੇ । ਮਹੇਂਦਰ ਸਿੰਘ ਧੋਨੀ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲਿਆ ਹੈ ।

sakshi dhoni pic

 

 

View this post on Instagram

 

A post shared by Sakshi Singh Dhoni (@sakshisingh_r)

 

View this post on Instagram

 

A post shared by ZIVA SINGH DHONI (@ziva_singh_dhoni)

ਦੇਖੋ ਵੀਡੀਓ : ਸੋਸ਼ਲ ਮੀਡੀਆ ‘ਤੇ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਮਹੇਂਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਦਾ ਇਹ ਕਿਊਟ ਵੀਡੀਓ

Mahendra Singh Dhoni's Daughter Ziva Dhoni Cute Video

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਜਿਨ੍ਹਾਂ ਦੇ ਵੀਡੀਓਜ਼ ਤੇ ਤਸਵੀਰਾਂ ਸ਼ੋਸ਼ਲ ਮੀਡੀਆ ਉੱਤੇ ਛਾਈਆਂ ਰਹਿੰਦੀਆਂ ਹਨ । ਉਨ੍ਹਾਂ ਦੀ ਬੇਟੀ ਜ਼ੀਵਾ ਧੋਨੀ ਦਾ ਇੱਕ ਕਿਊਟ ਜਿਹਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਸ਼ੇਅਰ ਹੋ ਰਿਹਾ ਹੈ ।ms dhoni with family

ਇਸ ਵੀਡੀਓ ‘ਚ ਜ਼ੀਵਾ ਮਹੇਂਦਰ ਸਿੰਘ ਧੋਨੀ ਦੇ ਸਕੈੱਚ ਵਾਲੀ ਤਸਵੀਰ ਦੇ ਨਾਲ ਨਜ਼ਰ ਆ ਰਹੀ ਹੈ । ਵੀਡੀਓ ‘ਚ ਜ਼ੀਵਾ ਕਿਊਟ ਅੰਦਾਜ਼ ‘ਚ ਕਹਿੰਦੀ ਹੈ ‘ਪਾਪਾ’ ਤੇ ਫਿਰ ਕਹਿੰਦੀ ਹੈ ‘ਮਹੇਂਦਰ ਸਿੰਘ ਧੋਨੀ’ ।

ms dhoni with daughter

ਦਰਸ਼ਕਾਂ ਨੂੰ ਜ਼ੀਵਾ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ।

zeeva with ms dhoni

ਮਹੇਂਦਰ ਸਿੰਘ ਧੋਨੀ ਨੇ ਪਿਛਲੇ ਮਹੀਨੇ ਹੀ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ । ਜਿਸ ਤੋਂ ਬਾਅਦ ਉਹ ਸੁਰਖ਼ੀਆਂ ‘ਚ ਆ ਗਏ ਸੀ ।

ms dhoni with family

ਏਨੀਂ ਦਿਨੀਂ ਉਹ ਆਈ.ਪੀ.ਐੱਲ ਖੇਡਣ ਦੇ ਲਈ UAE ਗਏ ਹੋਏ ਨੇ । ਬਹੁਤ ਜਲਦ ਫੈਨਜ਼ ਧੋਨੀ ਨੂੰ ਮੈਦਾਨ ‘ਤੇ ਖੇਡਦੇ ਹੋਏ ਦੇਖਣਗੇ ।

 

View this post on Instagram

 

Papa s biggest fan !

A post shared by ZIVA SINGH DHONI (@ziva_singh_dhoni) on

ਐੱਮ.ਐੱਸ. ਧੋਨੀ ਆਪਣੇ ਡੌਗੀ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਪੁਰਾਣਾ ਵੀਡੀਓ

Viral Video Of Mahendra Singh Dhoni Enjoy With Doggy

ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਜੋ ਕਿ ਇੰਟਰਨੈਸ਼ਨਲ ਕ੍ਰਿਕੇਟ ਤੋਂ ਸੰਨਿਆਸ ਲੈ ਚੁੱਕੇ ਨੇ । ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ‘ਚ ਮਾਹੀ ਆਪਣੇ ਪਾਲਤੂ ਡੌਗੀ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਮਹਿੰਦਰ ਸਿੰਘ ਧੋਨੀ ਨੇ ਕਈ ਡੌਗੀ ਪਾਲੇ ਹੋਏ ਨੇ । ਇਹ ਵਾਇਰਲ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਮਹਿੰਦਰ ਸਿੰਘ ਧੋਨੀ ਆਪਣੀ ਬੇਟੀ ਜ਼ੀਵਾ ਦੇ ਨਾਲ ਖੂਬ ਮਸਤੀ ਕਰਦੇ ਨੇ । ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ ।

 

View this post on Instagram

 

A post shared by M S Dhoni (@mahi7781) on

ਜੇ ਗੱਲ ਕਰੀਏ ਮਹਿੰਦਰ ਸਿੰਘ ਧੋਨੀ ਏਨੀਂ ਦਿਨੀਂ ਦੁਬਈ ‘ਚ ਨੇ । ਇਸ ਮਹੀਨੇ ਤੋਂ ਆਈ.ਪੀ.ਐੱਲ 2020 ਸ਼ੁਰੂ ਹੋਣ ਜਾ ਰਿਹਾ ਹੈ ।

 

ਵਿਰਾਟ ਕੋਹਲੀ ਨੇ ਇੰਟਰਨੈਸ਼ਨਲ ਕ੍ਰਿਕੇਟ ‘ਚ ਪੂਰੇ ਕੀਤੇ 12 ਸਾਲ, ਪੋਸਟ ਪਾ ਕੇ ਸਭ ਦਾ ਕੀਤਾ ਧੰਨਵਾਦ, ਫੈਨਜ਼ ਕਮੈਂਟਸ ਕਰਕੇ ਦੇ ਰਹੇ ਨੇ ਵਧਾਈਆਂ

Virat Kohli Shares Post On Completes 12 Years In International Cricket

ਟੀਮ ਇੰਡਿਆ ਦੇ ਕਪਤਾਨ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਆਪਣੇ 12 ਸਾਲ ਪੂਰੇ ਕਰ ਲਏ ਨੇ । ਵਿਰਾਟ ਕੋਹਲੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ।

ਆਪਣੀ ਜ਼ਿੰਦਗੀ ਦੇ ਅਹਿਮ ਦਿਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਪਿਆਰੀ ਤੇ ਭਾਵੁਕ ਪੋਸਟ ਪਾ ਦੱਸਿਆ ਹੈ – ‘12 ਸਾਲ..ਸਮਾਂ ਕਿਵੇਂ ਖੰਭ ਲਗਾ ਕੇ ਉਡ ਜਾਂਦਾ ਹੈ । ਮੈਂ ਹਮੇਸ਼ਾ ਇਸ ਲਈ ਧੰਨਵਾਦੀ ਰਹਾਂਗਾ’ । ਇਸ ਪੋਸਟ ਉੱਤੇ ਕ੍ਰਿਕੇਟ ਜਗਤ ਤੋਂ ਲੈ ਕੇ ਮਨੋਰੰਜਨ ਜਗਤ ਦੀਆਂ ਹਸਤੀਆਂ ਕਮੈਂਟਸ ਕਰਕੇ ਮੁਬਾਰਕਾਂ ਦੇ ਰਹੇ ਨੇ । ਕੁਝ ਹੀ ਸਮੇਂ ‘ਚ ਇਸ ਪੋਸਟ ਉੱਤੇ 2 ਮਿਲੀਅਨ ਲਾਈਕਸ ਆ ਚੁੱਕੇ ਨੇ ।

ਦੱਸ ਦਈਏ ਵਿਰਾਟ ਕੋਹਲੀ ਨੇ 18 ਅਗਸਤ 2008 ਨੂੰ ਸ਼੍ਰੀਲੰਕਾ ਦੇ ਖਿਲਾਫ ਵਨਡੇ ਖੇਡਕੇ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਪ੍ਰਦਰਸ਼ਨ ਕੀਤਾ ਸੀ । ਉਹ ਆਪਣੇ ਪਹਿਲੇ ਇੰਟਰਨੈਸ਼ਨਲ ਮੈਚ ਵਿਚ 12 ਰਨ ਹੀ ਬਣਾ ਪਾਏ ਸਨ । ਪਰ ਕੋਹਲੀ ਨੇ ਸਮੇਂ ਦੇ ਨਾਲ ਆਪਣੇ ਆਪ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਸਥਾਪਿਤ ਕੀਤਾ ਅਤੇ ਮੌਜੂਦਾ ਸਮਾਂ ਵਿੱਚ ਉਨ੍ਹਾਂ ਦਾ ਨਾਂਅ ਦੁਨੀਆ ਦੇ ਮਹਾਨ ਬੱਲੇਬਾਜਾਂ ਵਿੱਚ ਸ਼ਾਮਿਲ ਹੈ । ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਆਪਣਾ ਡੈਬਿਊ ਕੀਤਾ ਸੀ ।

dhoni and virat kohli