ਸਿੰਗਾ ਅਤੇ ਸੰਜਨਾ ਫਸੇ ਵਿਆਹ ਦੇ ਭੰਬਲਭੂਸੇ ‘ਚ, ਹਾਸਿਆਂ ਅਤੇ ਪਿਆਰ ਦੇ ਰੰਗਾਂ ਨਾਲ ਭਰਿਆ ‘ਕਦੇ ਹਾਂ ਕਦੇ ਨਾ’ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

singga and sanjan singh new upcoming movie kade haan kade naa trailer out now

ਗਾਇਕ ਸਿੰਗਾ (Singga) ਜੋ ਕਿ ‘ਕਦੇ ਹਾਂ ਕਦੇ ਨਾ’ ਫ਼ਿਲਮ ਦੇ ਨਾਲ ਬਤੌਰ ਹੀਰੋ ਪੰਜਾਬੀ ਫ਼ਿਲਮ ਜਗਤ ‘ਚ ਐਂਟਰੀ ਕਰਨ ਜਾ ਰਹੇ ਹਨ। ਜੀ ਹਾਂ ‘ਕਦੇ ਹਾਂ ਕਦੇ ਨਾ’ (KADE HAAN KADE NAA) ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ। ਟ੍ਰੇਲਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ ।

inside image of nimal rishi and singga new movie kade han kade naa trailer out now

ਹੋਰ ਪੜ੍ਹੋ : ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਪਾਣੀ ‘ਚ ਮਧਾਣੀ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਪਹਿਲੇ ਦਿਨ ਹੀ ਬਾਕਸ ਆਫ਼ਿਸ ‘ਤੇ ਕੀਤੀ ਸ਼ਾਨਦਾਰ ਕਮਾਈ

ਜੀ ਹਾਂ ਹਾਸਿਆਂ ਅਤੇ ਪਿਆਰ ਦੇ ਰੰਗਾਂ ਨਾਲ ਭਰਿਆ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਸਿੰਗਾ ਜੋ ਕਿ ਫ਼ਿਲਮ ‘ਚ ਲਾਡੀ ਨਾਂਅ ਦੇ ਕਿਰਦਾਰ ‘ਚ ਅਤੇ ਅਦਾਕਾਰਾ ਸੰਜਨਾ ਸਿੰਘ (Sanjana Singh) ਨਿੰਮੀ ਨਾਂਅ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਉਹ ਬਹੁਤ ਹੀ ਮਜ਼ੇਦਾਰ ਹੈ। ਟ੍ਰੇਲਰ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ ਸਿੰਗਾ ਜੋ ਕਿ ਹੀਰੋ ਬਣਨ ਦਾ ਆਪਣਾ ਸੁਫਨਾ ਪੂਰਾ ਕਰਨਾ ਚਾਹੁੰਦਾ ਹੈ । ਇਸ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਉਹ ਕਾਫੀ ਪਾਪੜ ਵੇਲਦੇ ਹੋਏ ਨਜ਼ਰ ਆ ਰਹੇ ਹਨ। ਇਸ ਚੱਕਰ ‘ਚ ਉਨ੍ਹਾਂ ਦਾ ਵਿਆਹ ਸੰਜਨਾ ਯਾਨੀਕਿ ਨਿੰਮੀ ਦੇ ਨਾਲ ਹੋ ਜਾਂਦਾ ਹੈ। ਪਰ ਸਿੰਗਾ ਨੂੰ ਸੰਜਨਾ ਦੇ ਨਾਲ ਪਿਆਰ ਹੋ ਜਾਂਦਾ ਹੈ । ਪਰ ਬਾਅਦ ਚ ਇਹ ਵਿਆਹ ਨਕਲੀ ਅਤੇ ਅਸਲੀ ਵਾਲੇ ਭੰਬਲਭੂਸੇ ਚ ਪੈ ਜਾਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪਹੇਲੀ ਨੂੰ ਹੱਲ ਕਰ ਪਾਉਣਗੇ ਸਿੰਗਾ ? ਅਤੇ ਕੀ ਉਹ ਆਪਣੇ ਪਿਆਰ ਦਾ ਇਜ਼ਹਾਰ ਕਰ ਪਾਉਂਦੇ ਨੇ ਜਾਂ ਨਹੀਂ ਇਹ ਤਾਂ ਦਰਸ਼ਕਾਂ ਨੂੰ ਸਿਨੇਮਾ ਘਰ ‘ਚ ਜਾ ਕੇ ਹੀ ਪਤਾ ਚੱਲ ਪਾਵੇਗਾ।

inside image of kade haan kade naa trailer out

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਨੇ ਆਪਣੇ ਬੇਟੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਨੰਨ੍ਹੇ ਅਲਾਪ ਦੇ ਜਨਮ ਦੀ ਤਸਵੀਰ ਵੀ ਆਈ ਸਾਹਮਣੇ, ਦੇਖੋ ਵੀਡੀਓ

ਫ਼ਿਲਮ ਦਾ ਟ੍ਰੇਲਰ ਟਾਈਮ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।ਇਸ ਫ਼ਿਲਮ ‘ਚ ਸਿੰਗਾ ਅਤੇ ਸੰਜਨਾ ਸਿੰਘ ਤੋਂ ਇਲਾਵਾ ਬੀ.ਐੱਨ ਸ਼ਰਮਾ, ਨਿਰਮਲ ਰਿਸ਼ੀ, ਸੁਮਿਤ ਗੁਲਾਟੀ, ਪ੍ਰੇਰਨਾ ਸ਼ਰਮਾ, ਅਸ਼ੋਕ ਪਾਠਕ, ਅਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਸੁਨੀਲ ਠਾਕੁਰ ਦੁਆਰਾ ਇਸ ਫ਼ਿਲਮ ਨੂੰ ਲਿਖਿਆ ਹੈ ਸੁਨੀਲ ਠਾਕੁਰ ਨੇ ਤੇ ਡਾਇਰੈਕਸ਼ ਵੀ ਕੀਤਾ ਗਿਆ ਹੈ। ਫ਼ਿਲਮ ‘ਕਦੇ ਹਾਂ ਕਦੇ ਨਾ’ ਨੂੰ ਪੀਟੀਸੀ ਮੋਸ਼ਨ ਪਿਕਚਰ ਅਤੇ ਗਲੋਬ ਮੂਵੀਜ਼ 3 ਦਸੰਬਰ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

ਇਹ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਤੁਸੀਂ ਪਛਾਣਿਆ ਕੌਣ ਹੈ ਇਹ !

Nirmal And Malkeet -min

ਮਲਕੀਤ ਰੌਣੀ (Malkeet Rauni) ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਸਿਤਾਰੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਇੱਕ ਤਸਵੀਰ ਵਿਖਾਉਣ ਜਾ ਰਹੇ ਹਾਂ । ਜੋ ਕਿ ਕਾਫੀ ਪੁਰਾਣੀ ਹੈ । ਇਸ ਤਸਵੀਰ ਨੂੰ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੇ ਫੇਸਬੁੁੱਕ ਪੇਜ ‘ਤੇ ਸ਼ੇਅਰ ਕੀਤਾ ਹੈ । ਇਸ ਤਸਵੀਰ ‘ਚ ਉਨ੍ਹਾਂ ਦੇ ਨਾਲ ਨਿਰਮਲ ਰਿਸ਼ੀ ਵੀ ਨਜ਼ਰ ਆ ਰਹੇ ਹਨ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਇੱਕ ਪੁਰਾਣੀ ਯਾਦ ਨਿਰਮਲ ਰਿਸ਼ੀ ਜੀ ਦੇ ਨਾਲ’ ।

actor malkeet rauni shared his son image
Image From Instagram

ਹੋਰ ਪੜ੍ਹੋ : ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੂੰ ਰਾਖੀ ਸਾਵੰਤ ਨੇ ਦਿੱਤੀ ਚੇਤਾਵਨੀ

ਪ੍ਰਸ਼ੰਸ਼ਕਾਂ ਵੱਲੋਂ ਵੀ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਮਲਕੀਤ ਰੌਣੀ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਬਚਪਨ ਤੋਂ ਹੀ ਅਦਾਕਾਰੀ ਦੇ ਗੁਣ ਉਨ੍ਹਾਂ ‘ਚ ਦਿਖਾਈ ਦਿੰਦੇ ਸਨ ਅਤੇ ਉਨ੍ਹਾਂ ਨੇ ਬਚਪਨ ‘ਚ ਹੀ ਕਈ ਨਾਟਕ ਖੇਡੇ ਅਤੇ ਉਨ੍ਹਾਂ ਨੇ ਕਈ ਵਰਕਸ਼ਾਪਾਂ ‘ਚ ਭਾਗ ਲਿਆ ।

Malkeet Rauni -min
Image From Instagram

ਉਨ੍ਹਾਂ ਦਾ ਵਿਆਹ ਬਹੁਤ ਹੀ ਛੋਟੀ ਉਮਰ ‘ਚ ਹੋ ਗਿਆ ਸੀ ।ਉਨ੍ਹਾਂ ਨੇ ਪੰਜਾਬੀ ਫ਼ਿਲਮਾਂ, ਸੀਰੀਅਰਲਸ ਦੇ ਨਾਲ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਅਤੇ ਨਾਟਕਾਂ ‘ਚ ਵੀ ਕੰਮ ਕੀਤਾ ਹੈ ।

ਸਰਬਜੀਤ,ਅਤਿਥੀ ਤੁਮ ਕਬ ਜਾਓਗੇ,ਏਕ ਵੀਰ ਕੀ ਅਰਦਾਸ ਵੀਰਾ ਸਣੇ ਕਈ ਫ਼ਿਲਮਾਂ ਅਤੇ ਨਾਟਕਾਂ ‘ਚ ਕੰਮ ਕੀਤਾ ਹੈ । ਹਾਲ ਹੀ ‘ਚ ਉੁਹ ਅਰਦਾਸ ਕਰਾਂ,ਬਣਜਾਰਾ ਟਰੱਕ ਡਰਾਈਵਰ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਅਨੇਕਾਂ ਹੀ ਪ੍ਰਾਜੈਕਟਸ ‘ਤੇ ਕੰਮ ਕਰ ਰਹੇ ਹਨ ।

 

ਨਿਰਮਲ ਰਿਸ਼ੀ ਦਾ ਅੱਜ ਹੈ ਜਨਮ ਦਿਨ, ਮਲਕੀਤ ਸਿੰਘ ਰੌਣੀ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ

Nirmal Rishi pp-min

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ (Nirmal Rishi ) ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵਧਾਈ ਦਿੱਤੀ ਹੈ । ਮਲਕੀਤ ਰੌਣੀ ਨੇ ਵੀ ਨਿਰਮਲ ਰਿਸ਼ੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਜਨਮ ਦਿਨ (Birthday) ਦੀ ਵਧਾਈ ਦਿੱਤੀ ਹੈ ।ਅੱਜ ਉਨ੍ਹਾਂ ਦੇ ਜਨਮ ਦਿਨ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਪਾਲੀਵੁੱਡ ਦੀ ਗੁਲਾਬੋ ਮਾਸੀ ਯਾਨੀ ਨਿਰਮਲ ਰਿਸ਼ੀ ਦਾ ਅੱਜ ਜਨਮ ਦਿਨ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਵਧਾਈ ਦੇ ਰਹੇ ਹਨ ।

Nirmal Rishi,,-min
Image From Instagram

ਹੋਰ ਪੜ੍ਹੋ : ਆਮਿਰ ਖਾਨ ਦੇ ਭਰਾ ਫੈਸਲ ਖਾਨ ਨੇ ਆਮਿਰ ਤੇ ਕਿਰਨ ਦੀ ਤਲਾਕ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਨਿਰਮਲ ਰਿਸ਼ੀ ਦਾ ਜਨਮ 27 ਅਗਸਤ 1943 ਨੂੰ ਮਾਨਸਾ ਜਿਲ੍ਹੇ ਦੇ ਪਿੰਡ ਖੀਵੇ ਕਲਾ ਦੇ ਰਹਿਣ ਵਾਲੇ ਬਲਦੇਵ ਕਿਸ਼ਨ ਰਿਸ਼ੀ ਦੇ ਘਰ ਹੋਇਆ ਸੀ । ਨਿਰਮਲ ਰਿਸ਼ੀ ਆਪਣੀਆਂ ਤਿੰਨੇ ਭੈਣਾਂ ‘ਚ ਸਭ ਤੋਂ ਛੋਟੀ ਹੈ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਥਿਏਟਰ ਕਰਨ ਦਾ ਸ਼ੌਂਕ ਸੀ । ਪਰ ਇਸ ਦੇ ਨਾਲ ਹੀ ਉਹ ਐੱਨ.ਸੀ.ਸੀ. ਬੈਸਟ ਸ਼ੂਟਰ ਵੀ ਰਹੇ ਹਨ । ਇਸ ਤੋਂ ਇਲਾਵਾ ਖੋ-ਖੋ ਦੀ ਵਧੀਆ ਖਿਡਾਰਨ ਤੇ ਅਥਲੀਟ ਵੀ ਰਹਿ ਚੁੱਕੇ ਹਨ ।

Nirmal,,-min
Image From FB

ਉਹਨਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜਾਈ ਸ਼੍ਰੀ ਗੰਗਾਨਗਰ ਤੋਂ ਪੂਰੀ ਕੀਤੀ ਸੀ । ਇਸ ਤੋਂ ਇਲਾਵਾ ਉਹਨਾਂ ਨੇ ਪਟਿਆਲਾ ਦੇ ਫਿਜੀਕਲ ਕਾਲਜ ਤੋਂ ਟ੍ਰੇਨਿੰਗ ਵੀ ਲਈ ਹੈ । ਇੱਥੇ ਹੀ ਉਹਨਾਂ ਦੀ ਮੁਲਾਕਾਤ ਫਿਲਮ ਨਿਰਦੇਸ਼ਕ ਹਰਪਾਲ ਸਿੰਘ ਟਿਵਾਣਾ ਅਤੇ ਨੀਨਾ ਟਿਵਾਣਾ ਨਾਲ ਹੋਈ ਜਿਸ ਤੋਂ ਬਾਅਦ ਉਹ ਰੰਗ ਮੰਚ ਦੀ ਦੁਨੀਆ ਨਾਲ ਜੁੜ ਗਏ ।

 

View this post on Instagram

 

A post shared by Malkeet Rauni (@malkeetrauni)

ਨਿਰਮਲ ਰਿਸ਼ੀ ਨੇ ਹਰਪਾਲ ਟਿਵਾਣਾ ਦੀ ਟੀਮ ਨਾਲ ਮਿਲ ਕੇ ਕਈ ਡਰਾਮੇ ਕੀਤੇ । ਉਸ ਸਮੇਂ ਉਹਨਾਂ ਦੀ ਟੀਮ ਵਿੱਚ ਰਾਜ ਬੱਬਰ, ਓਮ ਪੁਰੀ ਤੇ ਸਰਦਾਰ ਸੋਹੀ ਸ਼ਾਮਿਲ ਸਨ । ਇਸ ਦੌਰਾਨ ਹਰਪਾਲ ਟਿਵਾਣਾ ਨੇ ਲੌਂਗ ਦਾ ਲਿਸ਼ਕਾਰਾ ਫਿਲਮ ਬਣਾਈ ਜਿਸ ਵਿੱਚ ਨਿਰਮਲ ਰਿਸ਼ੀ ਨੇ ਗੁਲਾਬੋ ਮਾਸੀ ਦਾ ਕਿਰਦਾਰ ਨਿਭਾਇਆ ਤੇ ਇਸੇ ਕਿਰਦਾਰ ਕਰਕੇ ਉਹਨਾਂ ਨੂੰ ਜਿਆਦਾਤਰ ਲੋਕ ਗੁਲਾਬੋ ਮਾਸੀ ਦੇ ਨਾਂ ਨਾਲ ਜਾਣਦੇ ਹਨ ।

 

ਗਾਇਕਾ ਸਤਵਿੰਦਰ ਬਿੱਟੀ ਨੇ ਨਿਰਮਲ ਰਿਸ਼ੀ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

satwinder Bitti

ਗਾਇਕਾ ਸਤਵਿੰਦਰ ਬਿੱਟੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਗਾਇਕਾ ਨੇ ਨਿਰਮਲ ਰਿਸ਼ੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਨਿਰਮਲ ਰਿਸ਼ੀ ਅਤੇ ਨਾਲ ਹੀ ਇੱਕ ਹੋਰ ਮਹਿਲਾ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸਤਵਿੰਦਰ ਬਿੱਟੀ ਨੇ ਹੈਸ਼ਟੈਗ ਕੀਤਾ #ਨਿਰਮਲਰਿਸ਼ੀ #ਰੀਅਲਲਾਈਫਹੀਰੋ’।

inside image of singer satwinder bitti with family
Image From Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ਦੇ ਸੂਫ਼ੀ ਕੰਸਰਟ ‘ਚ ਨੂਰਾਂ ਸਿਸਟਰਜ਼, ਕਰਮ ਰਾਜਪੂਤ ਸਣੇ ਕਈ ਕਲਾਕਾਰ ਲਗਾਉਣਗੇ ਰੌਣਕਾਂ, ਅੱਜ ਹੀ ਆਪਣੀ ਟਿਕਟ ਕਰੋ ਬੁੱਕ 

satwinder bitti
Image From Instagram

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ‘ਤੇ ਲਗਾਤਾਰ ਪ੍ਰਤੀਕਰਮ ਦਿੱਤੇ ਜਾ ਰਹੇ ਹਨ ।

satwinder bitti
Image From Instagram

ਸਤਵਿੰਦਰ ਬਿੱਟੀ ਇੱਕ ਅਜਿਹੀ ਗਾਇਕਾ ਹੈ ਜਿਸ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਗੀਤ ਦਿੱਤੇ ਹਨ ਅਤੇ ਅੱਜ ਵੀ ਬੁਲੰਦ ਆਵਾਜ਼ ਦੀ ਮਾਲਿਕ ਗਾਇਕਾ ਦੇ ਗੀਤਾਂ ਨੂੰ ਬੜੀ ਹੀ ਸ਼ਿੱਦਤ ਦੇ ਨਾਲ ਸੁਣਿਆ ਜਾਂਦਾ ਹੈ ।

 

View this post on Instagram

 

A post shared by Satwinder Bitti (@satwinder_bitti)

ਉਹ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਂਝੇ ਕਰਦੇ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।

 

ਗੱਗੂ ਗਿੱਲ, ਨਿਰਮਲ ਰਿਸ਼ੀ ਤੇ ਹੋਰ ਕਈ ਕਲਾਕਾਰਾਂ ਨੇ ਦਰਸ਼ਨ ਔਲਖ ਦੇ ਗੀਤ ‘ਸਤਲੁਜ ਦਾ ਪਾਣੀ’ ਦੀ ਕੀਤੀ ਤਾਰੀਫ

ਪੰਜਾਬੀ ਅਦਾਕਾਰ ਦਰਸ਼ਨ ਔਲਖ ਦਾ ਨਵਾਂ ਗਾਣੇ ‘ਸਤਲੁਜ ਦਾ ਪਾਣੀ’ ਹਰ ਪਾਸੇ ਵੱਜਦਾ ਸੁਣਾਈ ਦੇ ਰਿਹਾ ਹੈ ਕਿਉਂਕਿ ਇਸ ਗਾਣੇ ਵਿੱਚ ਕਿਸਾਨੀ ਸੰਘਰਸ਼ ਦੇ ਨਾਲ ਨਾਲ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਵੀ ਬਿਆਨ ਕੀਤਾ ਗਿਆ ਹੈ ।

darshan aulakh

ਦਰਸ਼ਨ ਔਲਖ ਦੇ ਇਸ ਗਾਣੇ ਵਿੱਚ ਬਿਆਨ ਕੀਤਾ ਗਿਆ ਹੈ ਕਿ ਪੰਜਾਬ ਦੇ ਲੋਕ ਉਹਨਾਂ ਸੂਰਮਿਆਂ ਦੇ ਵਾਰਿਸ ਹਨ ਜਿਹੜੇ ਕਦੇ ਝੁਕਣਾ ਨਹੀਂ ਜਾਣਦੇ ।

ਹੋਰ ਪੜ੍ਹੋ :

ਗਾਇਕ ਗੁਰੀ ਦਾ ਨਵਾਂ ਗੀਤ ‘JATTA’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ

Actor Darshan Aulakh decorates his new Thar with a farmer's flag
Actor Darshan Aulakh decorates his new Thar with a farmer’s flag

ਇਸ ਗਾਣੇ ਨੂੰ ਆਮ ਲੋਕਾਂ ਦੇ ਨਾਲ ਨਾਲ ਪੰਜਾਬੀ ਇਡੰਸਟਰੀ ਦੇ ਕਈ ਸਿਤਾਰਿਆਂ ਨੇ ਵੀ ਸਰਾਹਿਆ ਹੈ । ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੱਗੂ ਗਿੱਲ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਪਾ ਕੇ ਇਸ ਗੀਤ ਦੀ ਤਾਰੀਫ ਕੀਤੀ ਹੈ।

ਗੱਗੂ ਗਿੱਲ ਵਾਂਗ ਪੰਜਾਬੀ ਫ਼ਿਲਮ ਇੰਡਸਟਰੀ ਦੀ ਸੀਨੀਅਰ ਅਦਾਕਾਰਾ ਨਿਰਮਲ ਰਿਸ਼ੀ ਨੇ ਵੀ ਗਾਣੇ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਇਹ ਗਾਣਾ ਬਹੁਤ ਪਸੰਦ ਆਇਆ ਹੈ ਕਿਉਂਕਿ ਇਸ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ ।

ਇਸੇ ਤਰ੍ਹਾਂ ਸਰਦਾਰ ਸੋਹੀ ਨੇ ਵੀ ਦਰਸ਼ਨ ਔਲਖ ਦੇ ਇਸ ਗਾਣੇ ਦੀ ਤਾਰੀਫ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਕਿ ‘ਸਤਲੁਜ ਦਾ ਪਾਣੀ’ ਟਾਈਟਲ ਹੇਠ ਇਸ ਗਾਣੇ ਨੂੰ ਪੀਟੀਸੀ ਰਿਕਾਰਡਜ਼ ਤੇ ਰਿਲੀਜ਼ ਕੀਤਾ ਗਿਆ ਹੈ ।


ਇਸ ਗੀਤ ਦੇ ਬੋਲ ਅਮਨਦੀਪ ਸਿੰਘ ਅਮਨ ਗਲਾਸਗੋ ਵੱਲੋਂ ਲਿਖੇ ਗਏ ਨੇ ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਸੁਣ ਸਕਦੇ ਹੋ ।

ਫ਼ਿਲਮੀ ਜਗਤ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਵੀ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ ਦਿੱਲੀ ਕਿਸਾਨ ਅੰਦੋਲਨ ‘ਚ

Nirmal Rishi Delhi Kisan Andolan encourage farmers

ਪੰਜਾਬ ਦਾ ਕਿਸਾਨ ਜੋ ਕਿ ਹੁਣ ਦੇਸ਼ ਦੀ ਆਵਾਜ਼ ਬਣ ਗਿਆ ਹੈ । ਜੀ ਹਾਂ ਕੇਂਦਰ ਸਰਕਾਰ ਦੇ ਮਾਰੂ ਖੇਤੀ ਬਿੱਲਾਂ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਪੰਜਾਬੀ ਕਿਸਾਨਾਂ ਨੂੰ ਹੁਣ ਪੂਰੇ ਦੇਸ਼ ਦਾ ਸਮਰਥਨ ਮਿਲ ਗਿਆ ਹੈ । ਜਿਸ ਕਰਕੇ ਦਿੱਲੀ ਦੇ ਬਾਰਡਰਾਂ ਉੱਤੇ ਡਟੇ ਹੋਏ ਕਿਸਾਨਾਂ ਦਾ ਅੰਦੋਲਨ ਅੱਜ 20ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ ।

inside pic of niraml rishi and gurpreet bhangu

ਹੋਰ ਪੜ੍ਹੋ : ਗਾਇਕ ਗੁਰਵਿੰਦਰ ਬਰਾੜ ਨੇ ਦੇਖਿਆ ਮੋਦੀ ਦਾ ਅਸਲ ਰੂਪ, ਲੋਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

ਕਿਸਾਨਾਂ ਦੇ ਨਾਲ ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਨਾਲ ਖੜੇ ਹੋਏ ਨੇ । ਪੰਜਾਬੀ ਫ਼ਿਲਮਾਂ ਦੀ ਬੇਬੇ ਨਿਰਮਲ ਰਿਸ਼ੀ ਵੀ ਟਿੱਕਰੀ ਬਾਰਡਰ ਦਿੱਲੀ ਵਿਖੇ ਪਹੁੰਚੇ । ਜਿਥੇ ਉਨ੍ਹਾਂ ਨੇ ਕਿਸਾਨ ਵੀਰਾਂ ਤੇ ਭੈਣਾਂ ਦੇ ਨਾਲ ਗੱਲਬਾਤ ਕੀਤੀ ।

inside pic of nirmal rishi pic

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਵੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨਾਲ ਟਿੱਕਰੀ ਬਾਰਡਰ ਦਿੱਲੀ ਵਿਖੇ ਮਲਕੀਤ ਰੌਣੀ, ਬਿੰਦੂ ਗਗਨ ਰੰਧਾਵਾ ਅਰਜਣ ਰਿਸ਼ੀ ਅਤੇ ਹੋਰ ਸਾਥੀ’ ।

inside pic of punjabi actresss nimarl rishi

Watch: 5 Notable Performances Delivered By Veteran Actress Nirmal Rishi

Watch: 5 Notable Performances Delivered By Veteran Actress Nirmal Rishi

Punjabi industry has an ocean of talent. All the artists including new to old, Pollywood is filled with ‘gifted personalities’. When we talk about the artists who have spent decades in the industry then this list would be incomplete with the veteran actor Nirmal Rishi. She is famously known as “Gulaboo Massi” from Long da Lishkara.

Nirmal Rishi has given many years to Pollywood, even at the age of 77 she is going good. The legendary actor has done some worth watching performances in recent times. Her performance will make you give her a big round of applause.

Angrej

Angrej is a movie that takes you back in the beautiful era when no partition took place. It is a romantic-comedy genre movie. Though Amrinder Gill, Aditi Sharma, and Sargun Mehta are in the lead roles, Nirmal Rishi was loved for her “on-point dialogue deliveries”. Her performance is not avoidable.

anjrez

Nikka Zaildar

Nirmal Rishi was shown as a strict grandmother in Nikka Zaildar. Her character admonished everyone who tried to do something out of her wish. Her comic timing and amazing performance won’t bore you while watching the movie.

ALSO READ: ARE GAUAHAR AND ZAID GETTING MARRIED ON NOVEMBER 22 NOW?

Nikka Zaildar

Nikka Zaildar 2

The story of Nikka Zaildar 2 is different from part one but as entertaining as Nikka Zaildar. Nirmal Rishi was seen in the sequel as well. She did a fantastic job again and won the Best Actor in Supporting Role for this movie.

Nikka Zaildar 2

Rabb da Radio

Rabb da Radio is a beautiful film made in the era of the ’80s. Nirmal Rishi is seen playing the role of Bebe Hardev Kaur. She is seen giving profitable advisers to her family members. Her performance was loved by many.

ALSO READ: KAJAL AGGARWAL AND GAUTAM KITCHLU SHARES ROMANTIC HONEYMOON PICTURES

Rabb da Radio

Guddiyan Patole

Nirmal Rishi played the role of the maternal grandmother in Guddiyan Patole. The movie showcases the two sisters who come to India to visit Nani. Nirmal Rishi played a strict Grandmother who has a soft side too. Her skillful performance is stealing the show in this movie.

Guddiyan Patole

So are you going to binge-watch these films now?

ਬਿੰਨੂ ਢਿੱਲੋਂ ਨੇ ਕਰਤਾ ਇੱਕ ਹੋਰ ਨਵੀਂ ਪੰਜਾਬੀ ਫ਼ਿਲਮ ‘ਮਾਨ vs ਖ਼ਾਨ’ ਦਾ ਐਲਾਨ, ਦਰਸ਼ਕ ਦੇ ਰਹੇ ਨੇ ਵਧਾਈਆਂ

Binnu Dhillon 'Mann vs Khan'

ਪੰਜਾਬੀ ਐਕਟਰ ਬਿੰਨੂ ਢਿੱਲੋਂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਜੀ ਹਾਂ ਉਹ ‘ਮਾਨ vs ਖ਼ਾਨ’  (Mann vs Khan) ਟਾਈਟਲ ਹੇਠ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ ।binnu dhillon instagram pic

ਹੋਰ ਪੜ੍ਹੋ : ਨਿਮਰਤ ਖਹਿਰਾ ਆਪਣੇ ਨਵੇਂ ਗੀਤ ‘Time Chakda’ ਦੇ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਇੱਕ ਚੜ੍ਹਦੇ ਤੋਂ, ਇੱਕ ਲਹਿੰਦੇ ਤੋਂ…ਦੇਖੋ ਕਿਹੜਾ ਭੱਜ ਦਾ ਪੰਗੇ ਪੈਂਦੇ ਤੋਂ..ਪੇਸ਼ ਹੈ ਮੇਰੀ ਅਗਲੀ ਆਉਣ ਵਾਲੀ ਫ਼ਿਲਮ ‘Mann vs Khan’ । ਇਸ ਪੋਸਟ ਉੱਤੇ ਫੈਨਜ਼ ਕਮੈਂਟਸ ਕਰਕੇ ਵਧਾਈਆਂ ਦੇ ਰਹੇ ਨੇ।

binnu dhillon new movie mann vs khan

ਇਸ ਫ਼ਿਲਮ ‘ਚ ਬਿੰਨੂ ਢਿੱਲੋਂ ਦੇ ਨਾਲ ਦਿਖਾਈ ਦੇਵੇਗੀ ਨਵਨੀਤ ਢਿੱਲੋਂ । ਰਾਜੂ ਵਰਮਾ ਵੱਲੋਂ ਲਿਖੀ ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਪੰਕਜ ਬੱਤਰਾ । ਪੁਨੀਤ ਬੇਦੀ, ਅਮਨਦੀਪ ਸਿੰਘ, ਗਿਰੀਸ਼ ਮਲਿਕ ਹੋਰਾਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ । ਇਸ ਫ਼ਿਲਮ ‘ਚ ਹਾਰਬੀ ਸੰਘਾ, ਹਰਦੀਪ ਗਿੱਲ, ਨਿਰਮਲ ਰਿਸ਼ੀ ਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

binnu and navneet

ਪਾਲੀਵੁੱਡ ਦੀ ਗੁਲਾਬੋ ਮਾਸੀ ਨਿਰਮਲ ਰਿਸ਼ੀ ਦਾ ਹੈ ਅੱਜ ਜਨਮ ਦਿਨ, ਵਧੀਆ ਖਿਡਾਰਨ ਤੋਂ ਇਸ ਤਰ੍ਹਾਂ ਬਣੀ ਅਦਾਕਾਰਾ

ਪਾਲੀਵੁੱਡ ਦੀ ਗੁਲਾਬੋ ਮਾਸੀ ਯਾਨੀ ਨਿਰਮਲ ਰਿਸ਼ੀ ਦਾ ਅੱਜ ਜਨਮ ਦਿਨ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਵਧਾਈ ਦੇ ਰਹੇ ਹਨ । ਨਿਰਮਲ ਰਿਸ਼ੀ ਦਾ ਜਨਮ 27 ਅਗਸਤ 1943 ਨੂੰ ਮਾਨਸਾ ਜਿਲ੍ਹੇ ਦੇ ਪਿੰਡ ਖੀਵੇ ਕਲਾ ਦੇ ਰਹਿਣ ਵਾਲੇ ਬਲਦੇਵ ਕਿਸ਼ਨ ਰਿਸ਼ੀ ਦੇ ਘਰ ਹੋਇਆ ਸੀ । ਨਿਰਮਲ ਰਿਸ਼ੀ ਆਪਣੀਆਂ ਤਿੰਨੇ ਭੈਣਾਂ ‘ਚ ਸਭ ਤੋਂ ਛੋਟੀ ਹੈ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਥਿਏਟਰ ਕਰਨ ਦਾ ਸ਼ੌਂਕ ਸੀ ।

ਪਰ ਇਸ ਦੇ ਨਾਲ ਹੀ ਉਹ ਐੱਨ.ਸੀ.ਸੀ. ਬੈਸਟ ਸ਼ੂਟਰ ਵੀ ਰਹੇ ਹਨ । ਇਸ ਤੋਂ ਇਲਾਵਾ ਖੋ-ਖੋ ਦੀ ਵਧੀਆ ਖਿਡਾਰਨ ਤੇ ਅਥਲੀਟ ਵੀ ਰਹਿ ਚੁੱਕੇ ਹਨ । ਉਹਨਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜਾਈ ਸ਼੍ਰੀ ਗੰਗਾਨਗਰ ਤੋਂ ਪੂਰੀ ਕੀਤੀ ਸੀ । ਇਸ ਤੋਂ ਇਲਾਵਾ ਉਹਨਾਂ ਨੇ ਪਟਿਆਲਾ ਦੇ ਫਿਜੀਕਲ ਕਾਲਜ ਤੋਂ ਟ੍ਰੇਨਿੰਗ ਵੀ ਲਈ ਹੈ । ਇੱਥੇ ਹੀ ਉਹਨਾਂ ਦੀ ਮੁਲਾਕਾਤ ਫਿਲਮ ਨਿਰਦੇਸ਼ਕ ਹਰਪਾਲ ਸਿੰਘ ਟਿਵਾਣਾ ਅਤੇ ਨੀਨਾ ਟਿਵਾਣਾ ਨਾਲ ਹੋਈ ਜਿਸ ਤੋਂ ਬਾਅਦ ਉਹ ਰੰਗ ਮੰਚ ਦੀ ਦੁਨੀਆ ਨਾਲ ਜੁੜ ਗਏ ।

ਨਿਰਮਲ ਰਿਸ਼ੀ ਨੇ ਹਰਪਾਲ ਟਿਵਾਣਾ ਦੀ ਟੀਮ ਨਾਲ ਮਿਲ ਕੇ ਕਈ ਡਰਾਮੇ ਕੀਤੇ । ਉਸ ਸਮੇਂ ਉਹਨਾਂ ਦੀ ਟੀਮ ਵਿੱਚ ਰਾਜ ਬੱਬਰ, ਓਮ ਪੁਰੀ ਤੇ ਸਰਦਾਰ ਸੋਹੀ ਸ਼ਾਮਿਲ ਸਨ । ਇਸ ਦੌਰਾਨ ਹਰਪਾਲ ਟਿਵਾਣਾ ਨੇ ਲੌਂਗ ਦਾ ਲਿਸ਼ਕਾਰਾ ਫਿਲਮ ਬਣਾਈ ਜਿਸ ਵਿੱਚ ਨਿਰਮਲ ਰਿਸ਼ੀ ਨੇ ਗੁਲਾਬੋ ਮਾਸੀ ਦਾ ਕਿਰਦਾਰ ਨਿਭਾਇਆ ਤੇ ਇਸੇ ਕਿਰਦਾਰ ਕਰਕੇ ਉਹਨਾਂ ਨੂੰ ਜਿਆਦਾਤਰ ਲੋਕ ਗੁਲਾਬੋ ਮਾਸੀ ਦੇ ਨਾਂ ਨਾਲ ਜਾਣਦੇ ਹਨ ।

ਨਵੀਂ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਦਾ ਹੋਇਆ ਐਲਾਨ, ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਲੰਬੇ ਅਰਸੇ ਬਾਅਦ ਆਉਣਗੇ ਇਕੱਠੇ ਨਜ਼ਰ

Gippy Grewal-Neeru Bajwa Come together In PAANI CH MADHAANI Film

ਗਿੱਪੀ ਗਰੇਵਾਲ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਜੀ ਹਾਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਪਾਣੀ ‘ਚ ਮਧਾਣੀ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਦਾਰਾ ਫਿਲਮਜ਼ ਐਂਟਰਟੇਨਮੈਂਟ ਲੈ ਕੇ ਆ ਰਹੇ ਨੇ ਆਪਣੀ ਨਵੀਂ ਫ਼ਿਲਮ “ਪਾਣੀ ‘ਚ ਮਧਾਣੀ’। ਜਿਸ ਨੂੰ ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਤ ਕੀਤਾ ਜਾਵੇਗਾ ਤੇ 2021 ਵਿਚ ਦੁਨੀਆ ਭਰ ਵਿਚ ਰਿਲੀਜ਼ ਕੀਤਾ ਜਾਵੇਗਾ’ । ਇਸ ਖੁਸ਼ਖਬਰੀ ਤੋਂ ਬਾਅਦ ਫੈਨਜ਼ ਕਮੈਂਟਸ ਕਰਕੇ ਮੁਬਾਰਕਾਂ ਦੇ ਰਹੇ ਨੇ । ਉਧਰ ਨੀਰੂ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ ।

Vote for your favourite : https://wp.ptcpunjabi.co.in/voting/

hans raj mahla

ਇੱਕ ਲੰਬੇ ਅਰਸੇ ਬਾਅਦ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਰਾਣਾ ਰਣਬੀਰ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦੁਰ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਹਾਰਬੀ ਸੰਘਾ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।gippy and neeru

ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ ਵਿਜੇ ਕੁਮਾਰ ਅਰੋੜਾ ਅਤੇ ਫ਼ਿਲਮ ਦੀ ਕਹਾਣੀ ਨਾਮੀ ਲੇਖਕ ਤੇ ਅਦਾਕਾਰ  ਨਰੇਸ਼ ਕਥੂਰੀਆ ਨੇ ਲਿਖੀ ਹੈ । ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਮਨੀ ਧਾਲੀਵਾਲ, ਸੰਨੀ ਰਾਜ, ਡਾ. ਪ੍ਰਭਜੋਤ ਸਿੰਘ ਸਿੱਧੂ । ਇਹ ਫ਼ਿਲਮ ਅਗਲੇ ਸਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।

gippy grewal