ਦਿਲ ਖੋਲ ਕੇ ਪਿਆਰ ਦੇਣ ਲਈ ਸਰਗੁਣ ਮਹਿਤਾ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ, ਦੇਖੋ ਵੀਡੀਓ

sargun mehta got fourth time best actress ptc punajbi film awards 2019

ਦਿਲ ਖੋਲ ਕੇ ਪਿਆਰ ਦੇਣ ਲਈ ਸਰਗੁਣ ਮਹਿਤਾ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ, ਦੇਖੋ ਵੀਡੀਓ : ਕਹਿੰਦੇ ਨੇ ਪੰਜਾਬੀ ਜਿਸ ਨੂੰ ਵੀ ਦਿਲੋਂ ਚਾਹੁੰਦੇ ਹਨ ਤਾਂ ਉਸ ਨੂੰ ਕਦੇ ਅੱਦ ਵਿਚਕਾਰ ਨਹੀਂ ਛੱਡਦੇ।ਅਜਿਹਾ ਹੀ ਹੋਇਆ ਹੈ ਅਦਾਕਾਰਾ ਸਰਗੁਣ ਮਹਿਤਾ ਨਾਲ  ਜਿੰਨ੍ਹਾਂ ਨੇ ਅਮਰਿੰਦਰ ਗਿੱਲ ਨਾਲ ‘ਅੰਗਰੇਜ਼’ ਫਿਲਮ ‘ਚ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਿਆ ਅਤੇ ਸਰਗੁਣ ਮਹਿਤਾ ਦਾ ਹੁਣ ਤੱਕ ਦਾ ਫ਼ਿਲਮੀ ਸਫ਼ਰ ਬੜਾ ਹੀ ਸ਼ਾਨਦਾਰ ਰਿਹਾ। ਅਤੇ ਲਗਾਤਾਰ 4 ਵਾਰ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ ‘ਚ ਬੈਸਟ ਐਕਟ੍ਰੈੱਸ ਦਾ ਖਿਤਾਬ ਆਪਣੇ ਨਾਮ ਕਰ ਚੁੱਕੇ ਹਨ। ਜੀ ਹਾਂ ਸਰਗੁਣ ਮਹਿਤਾ ਇਸ ਸਾਲ ਵੀ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ‘ਚ ਬੈਸਟ ਅਦਾਕਾਰਾ ਰਹੇ,ਐਮੀ ਵਿਰਕ ਨਾਲ ਆਈ ਉਹਨਾਂ ਦੀ ਫਿਲਮ ਕਿਸਮਤ ‘ਚ ਨਿਭਾਏ ਕਿਰਦਾਰ ਲਈ ਉਹਨਾਂ ਨੂੰ ਇਹ ਖਿਤਾਬ ਮਿਲਿਆ।

ਇਸ ਤੋਂ ਪਹਿਲਾ ਸਰਗੁਣ ਮਹਿਤਾ ਪੀਟੀਸੀ ਪੰਜਾਬੀ ਫਿਲਮ ਅਵਾਰਡ 2016 ‘ਚ ਫਿਲਮ ਅੰਗਰੇਜ਼ ਲਈ 2017 ‘ਚ ਲਵ ਪੰਜਾਬ 2018 ‘ਚ ਲਾਹੌਰੀਆ ਲਈ ਬੈਸਟ ਐਕਟ੍ਰੈੱਸ ਦਾ ਖਿਤਾਬ ਆਪਣੇ ਨਾਮ ਕਰ ਚੁੱਕੇ ਹਨ। ਅਤੇ ਇਸ ਸਾਲ ਫਿਲਮ ਕਿਸਮਤ ‘ਚ ਨਿਭਾਏ ਗਏ ਉਹਨਾਂ ਦੇ ਸ਼ਾਨਦਾਰ ਕਿਰਦਾਰ ਨੇ ਵੀ ਸਭ ਦਾ ਦਿੱਲ ਜਿੱਤਿਆ ਅਤੇ ਬੈਸਟ ਐਕਟ੍ਰੈੱਸ 2019 ਦਾ ਖਿਤਾਬ ਵੀ ਆਪਣੇ ਨਾਮ ਕੀਤਾ ਹੈ। ਉਹਨਾਂ ਦੀ ਫਿਲਮ ‘ਕਿਸਮਤ’ ਦੇ ਗਾਣੇ ‘ਆਵਾਜ਼’ ਲਈ ਗਾਇਕ ਕਮਲ ਖਾਨ ਨੂੰ ਵੀ ਬੈਸਟ ਸਿੰਗਰ ਆਫ ਦ ਈਅਰ ਦਾ ਅਵਾਰਡ ਮਿਲਿਆ ਹੈ।

ਹੋਰ ਵੇਖੋ : ਕਾਲਾ ਸ਼ਾਹ ਕਾਲਾ ਦੇ ਪਹਿਲੇ ਗਾਣੇ ‘ਚ ਵੱਜੀਆਂ ਬਿੰਨੂ ਢਿੱਲੋਂ ਦੇ ਵਿਆਹ ਦੀਆਂ ਪੀਪਣੀਆਂ, ਦੇਖੋ ਵੀਡੀਓ

sargun mehta got fourth time best actress ptc punajbi film awards 2019
sargun mehta

ਸਰਗੁਣ ਮਹਿਤਾ ਨੇ ਆਪਣੀ ਇਹ ਖੁਸ਼ੀ ਸ਼ੋਸ਼ਲ ਮੀਡੀਆ ‘ਤੇ ਵੀ ਸਾਂਝੀ ਕੀਤੀ ਹੈ ਅਤੇ ਪੰਜਾਬੀ ਫਿਲਮ ਇੰਡਸਟਰੀ ‘ਚ ਆਪਣੇ ਇਸ ਬਾਕਮਾਲ ਸਫ਼ਰ ਲਈ ਅਤੇ ਪੰਜਾਬੀਆਂ ਵੱਲੋਂ ਦਿੱਤੇ ਉਹਨਾਂ ਨੂੰ ਇਸ ਪਿਆਰ ਲਈ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਹੈ।

ਕਰਤਾਰ ਚੀਮਾ ਹੁਣ ਹਮੇਸ਼ਾ ਤਿਆਰ ਹਨ ਨੈਗੇਟਿਵ ਕਿਰਦਾਰ ਲਈ, ਹਾਸਿਲ ਕੀਤੀ ਵੱਡੀ ਉਪਲਬਧੀ, ਦੇਖੋ ਵੀਡੀਓ

kartar cheema ptc punjabi film awards best performance in negative role

ਕਰਤਾਰ ਚੀਮਾ ਹੁਣ ਹਮੇਸ਼ਾ ਤਿਆਰ ਹਨ ਨੈਗੇਟਿਵ ਕਿਰਦਾਰ ਲਈ, ਹਾਸਿਲ ਕੀਤੀ ਵੱਡੀ ਉਪਲਬਧੀ, ਦੇਖੋ ਵੀਡੀਓ : ਪੰਜਾਬੀ ਅਦਾਕਾਰ ਕਰਤਾਰ ਚੀਮਾ ਜਿਹੜੇ ਆਪਣੀ ਅਦਾਕਾਰੀ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਹੋਏ ਹਨ। ਉਹਨਾਂ ਦੀ ਇਸ ਮਿਹਨਤ ਦਾ ਮੁੱਲ ਵੀ ਹੁਣ ਉਹਨਾਂ ਦੀ ਝੋਲੀ ਪੈ ਚੁੱਕਿਆ ਹੈ। ਜੀ ਹਾਂ ਕਰਤਾਰ ਚੀਮਾ ਨੂੰ ਉਹਨਾਂ ਦੀ ਫਿਲਮ ‘ਰੰਗ ਪੰਜਾਬ’ ‘ਚ ਨੈਗੇਟਿਵ ਰੋਲ ਲਈ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2019 ‘ਚ ਬੈਸਟ ਪਰਫਾਰਮੈਂਸ ਇਨ ਨੈਗੇਟਿਵ ਰੋਲ ਆਫ ਦ ਈਅਰ ਦਾ ਖਿਤਾਬ ਮਿਲਿਆ ਹੈ।

 

View this post on Instagram

 

A post shared by Kartar Cheema (@kartarcheema1) on


ਇਸ ਮੌਕੇ ਕਰਤਾਰ ਚੀਮਾ ਦਾ ਕਹਿਣਾ ਸੀ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਨਾਇਕ ਦੀ ਭੂਮਿਕਾ ਹੀ ਨਿਭਾ ਰਹੇ ਸੀ ‘ਤੇ ਇਸ ਫਿਲਮ ‘ਚ ਉਹਨਾਂ ਖਲਨਾਇਕ ਦਾ ਰੋਲ ਨਿਭਾਇਆ ਅਤੇ ਇਸ ਲਈ ਹੀ ਉਹਨਾਂ ਨੂੰ ਇਹ ਉਪਲਬਧੀ ਹਾਸਿਲ ਹੋਈ। ਅਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਹੀ ਨੈਗੇਟਿਵ ਰੋਲ ਲਈ ਤਿਆਰ ਹਨ।

ਹੋਰ ਦੇਖੋ : ਰੌਂਗਟੇ ਖੜੇ ਕਰਦਾ ਹੈ ਜੌਨ ਅਬਰਾਹਮ ਦੀ ਫਿਲਮ RAW ਦਾ ਟਰੇਲਰ, ਦੇਖੋ ਵੀਡੀਓ
ਦੱਸ ਦਈਏ ਕਰਤਾਰ ਚੀਮਾ ਪੰਜਾਬੀ ਫਿਲਮ ਸਿੰਘਮ ‘ਚ ਵੀ ਨਜ਼ਰ ਆਉਣਗੇ ਜਿਸ ‘ਚ ਵੀ ਨੈਗੇਟਿਵ ਕਿਰਦਾਰ ਨਿਭਾ ਰਹੇ ਹਨ। ਫਿਲਮ ‘ਚ ਕਲਾਕਾਰ ਪਰਮੀਸ਼ ਵਰਮਾ ਅਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਦੀ ਫਿਲਮ ਸਿਕੰਦਰ 2 ਵੀ ਜਲਦ ਇਸੇ ਸਾਲ ਦੇਖਣ ਨੂੰ ਮਿਲੇਗੀ ਜਿਸ ਕਰਤਾਰ ਚੀਮਾ ਦੇ ਨਾਲ ਗਾਇਕ ਗੁਰੀ ਵੀ ਅਦਾਕਾਰੀ ਕਰਦੇ ਨਜ਼ਰ ਆਉਣ ਵਾਲੇ ਹਨ।

ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਲਾਈਵ ਅਪਡੇਟਸ : ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਬਣੇ ਬੈਸਟ ਅਦਾਕਾਰ ਤੇ ‘ਕੈਰੀ ਆਨ ਜੱਟਾ 2’ ਬਣੀ ਸਾਲ ਦੀ ਸਭ ਤੋਂ ਵਧੀਆ ਫਿਲਮ

ptc Punjabi film awards 2019 gippy grewal-min

ਕੈਰੀ ਆਨ ਜੱਟਾ ਨੇ ਬਾਕਸ ਆਫਿਸ ਤੋਂ ਬਾਅਦ ਇੱਕ ਵਾਰ ਫਿਰ ਬਾਜ਼ੀ ਮਾਰ ਲਈ ਹੈ ਜੀ ਹਾਂ ਪੀਟੀਸੀ ਫਿਲਮ ਅਵਾਰਡ 2019 ‘ਚ ਬੈਸਟ ਫਿਲਮ ਆਫ ਦ ਈਅਰ ਦਾ ਅਵਾਰਡ ਕੈਰੀ ਆਨ ਜੱਟਾ 2 ਨੇ ਆਪਣੇ ਨਾਮ ਕਰ ਲਿਆ ਹੈ।

ਸਾਲ ਦੇ ਸਭ ਤੋਂ ਵਧੀਆ ਐਕਟਰ ਦਾ ਖਿਤਾਬ ਗਿਆ ਹੈ ਗਿੱਪੀ ਗਰੇਵਾਲ ਝੋਲੀ ‘ਚ ਉਹਨਾਂ ਦੀ ਸੁਪਰਹਿੱਟ ਫਿਲਮ ਕੈਰੀ ਆਨ ਜੱਟਾ 2 ਲਈ।

ਬੈਸਟ ਐਕਟ੍ਰੈੱਸ ਆਫ ਦ ਈਅਰ ਦਾ ਖਿਤਾਬ ਗਿਆ ਸਰਗੁਣ ਮਹਿਤਾ ਦੇ ਹਿੱਸੇ ਫਿਲਮ ਕਿਸਮਤ ‘ਚ ਉਹਨਾਂ ਦੀ ਦਿਲ ਨੂੰ ਛੂਹਣ ਵਾਲੀ ਅਦਾਕਾਰੀ ਲਈ।

ਬੈਸਟ ਡਾਇਰੈਕਟਰ ਆਫ ਦ ਈਅਰ ਦਾ ਖਿਤਾਬ ਗਿਆ ਹੈ ਸ਼ਾਨਦਾਰ ਡਾਇਰੈਕਟਰ ਸਮੀਪ ਕੰਗ ਨੂੰ ਗਿੱਪੀ ਗਰੇਵਾਲ ਦੀ ਫਿਲਮ ਕੈਰੀ ਆਨ ਜੱਟਾ 2 ਲਈ।

ਦੀਪ ਸਿੱਧੂ ਅਤੇ ਗੁੱਗੂ ਗਿੱਲ ਦੀ ਆਉਣ ਵਾਲੀ ਫਿਲਮ ਸਾਡੇ ਆਲੇ ਦਾ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ‘ਚ ਟਰੇਲਰ ਲੌਂਚ ਕਰ ਦਿੱਤਾ ਗਿਆ ਹੈ।

ਕ੍ਰਿਟਿਕ ਅਵਾਰਡ ਫ਼ਾਰ ਬੈਸਟ ਫਿਲਮ ਦਾ ਖਿਤਾਬ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਫਿਲਮ ਕਿਸਮਤ ਨੂੰ ਮਿਲਿਆ ਹੈ।

ਕ੍ਰਿਟਿਕ ਅਵਾਰਡ ਫ਼ਾਰ ਬੈਸਟ ਐਕਟਰ ਦਾ ਖਿਤਾਬ ਅਮਰਿੰਦਰ ਗਿੱਲ ਨੂੰ ਮਿਲਿਆ ਹੈ। ਇਹ ਅਵਾਰਡ ਉਹਨਾਂ ਨੂੰ ਅਸ਼ਕੇ ਫਿਲਮ ਲਈ ਮਿਲਿਆ ਹੈ।

ਬੈਸਟ ਡੈਬਿਊ ਡਾਇਰੈਕਟਰ ਦਾ ਅਵਾਰਡ ਕਿਸਮਤ ਫਿਲਮ ਨਾਲ ਨਿਰਦੇਸ਼ਨ ‘ਚਕਦਮ ਰੱਖਣ ਵਾਲੇ ਕਹਾਣੀਕਾਰ ਜਗਦੀਪ ਸਿੱਧੂ ਨੂੰ ਮਿਲਿਆ ਹੈ।

ਬੈਸਟ ਸਪੋਰਟਿੰਗ ਐਕਟਰ ਯੋਗਰਾਜ ਸਿੰਘ ਨੂੰ ਸੱਜਣ ਸਿੰਘ ਰੰਗਰੂਟ ਲਈ ਮਿਲਿਆ ਹੈ। ਅਤੇ ਬੈਸਟ ਸਪੋਰਟਿੰਗ ਐਕਟ੍ਰੈੱਸ ਦਾ ਅਵਾਰਡ ਰੁਪਿੰਦਰ ਰੂਪੀ ਨੂੰ ਅਸੀਸ ਫਿਲਮ ਲਈ ਮਿਲਿਆ ਹੈ।

ਬਾਲੀਵੁੱਡ ਦੇ ਦਾਦਾ ਜੈਕੀ ਸ਼ਰਾਫ਼ ਵੀ ਪੀਟੀਸੀ ਪੰਜਾਬੀ ਫਿਲਮ ਅਵਾਰਡ ਦੀ ਇਸ ਸ਼ਾਨਦਾਰ ਸ਼ਾਮ ਦੀ ਸ਼ਾਨ ਬਣੇ ਨੇ ਅਤੇ ਪੀਟੀਸੀ ਨੈਟਵਰਕ ਦੇ ਐਮ.ਡੀ ਰਾਬਿੰਦਰ ਨਾਰਾਇਣ ਨੇ ਉਹਨਾਂ ਦਾ ਸਨਮਾਨ ਕੀਤਾ ਹੈ।

ਸਭ ਦੇ ਹਰਮਨ ਪਿਆਰ ਗਿੱਪੀ ਗਰੇਵਾਲ ਪਹੁੰਚ ਚੁੱਕੇ ਹਨ ਪੀਟੀਸੀ ਫ਼ਿਲਮ ਅਵਾਰਡਸ ਦੇ ਸਟੇਜ ਉੱਤੇ। ਗਿੱਪੀ ਗਰੇਵਾਲ ਨੇ ਆਪਣੀ ਪਰਫਾਰਮੈਂਸ ਨਾਲ ਭਰਿਆ ਸਰੋਤਿਆਂ ‘ਚ ਉਤਸ਼ਾਹ। ਗਿੱਪੀ ਗਰੇਵਾਲ ਨੇ ਆਪਣੇ ਭੰਗੜੇ ਨਾਲ ਪਾਇਆ ਭੜਥੂ।

ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਸਿਨੇਮਾ ਦੇ ਹੋਰ ਵੀ ਵਾਧੇ ਲਈ ਗਲੋਬ ਮੂਵੀਜ਼ ਨਾਲ ਹੱਥ ਮਿਲਾ ਕੇ ਫਿਲਮ ਡਿਸਟ੍ਰੀਬਿਊਨਸ਼ਨ ਕੰਪਨੀ ਦਾ ਐਲਾਨ ਕਰ ਦਿੱਤਾ ਹੈ। ਪੀਟੀਸੀ ਨੈੱਟਵਰਕ ਦੇ ਐਮਡੀ ਰਾਬਿੰਦਰ ਨਾਰਾਇਣ ਨੇ ਕੰਪਨੀ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡ ਦੀ ਇਸ ਸ਼ਾਨਦਾਰ ਸ਼ਾਮ ‘ਤੇ ਲੌਂਚ ਕੀਤਾ ਹੈ।

ਬਾਲੀਵੁੱਡ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਪਹਿਚਾਣ ਬਣਾਉਣ ਵਾਲੇ ਪ੍ਰੇਮ ਚੋਪੜਾ ਨੂੰ ਕੰਟਰੀਬਿਊਸ਼ਨ ਟੂ ਇੰਡੀਅਨ ਸਿਨੇਮਾ ਅਵਾਰਡ ਨਾਲ ਖਾਸ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ।

ਲਾਈਫ ਟਾਈਮ ਅਚੀਵਮੈਂਟ ਦੇ ਅਵਾਰਡ ਨਾਲ ਮਨਮੋਹਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ ਜਿੰਨਾਂ ਨੇ ਪੰਜਾਬੀ ਸੀਨੇਂ ਨੂੰ ਵੱਖਰੀ ਰਾਹ ਦਿਖਾਈ ਅਤੇ ਸਿਨੇਮਾ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਹੈ।

10.24 pm – ਗੁਰਨਾਮ ਭੁੱਲਰ ਅਤੇ ਗੈਵੀ ਚਾਹਲ ਤੋਂ ਬਾਅਦ ਬਾਲੀਵੁੱਡ ਦੇ ਐਕਟਰ ਅਤੇ ਐਂਕਰ ਮਨਸ਼ੀ ਪੌਲ ਸਟੇਜ ਸੰਭਾਲਣ ਆ ਚੁੱਕੇ ਹਨ। ਅਤੇ ਉਹਨਾਂ ਦਾ ਸਾਥ ਨਿਭਾ ਰਹੇ ਨੇ ਦਿਵਿਆ ਦੱਤਾ ਅਤੇ ਸੋਨੂ ਸੂਦ।
ਮਨੀਸ਼ ਪੌਲ ਨੂੰ ਪੀਟੀਸੀ ਨੈੱਟਵਰਕ ਦੇ ਐਮਡੀ ਅਤੇ ਚੇਅਰਮੈਨ ਰਾਬਿੰਦਰ ਨਾਰਾਇਣ ਵੱਲੋਂ ਰਾਈਸਿੰਗ ਪੰਜਾਬੀ ਐਂਟਰਟੇਨਰ ਆਫ ਦ ਈਅਰ ਦੇ ਅਵਾਰਡ ਨਾਲ ਨਵਾਜਿਆ ਗਿਆ ਹੈ।

10.19pm – ਬਾਲੀਵੁੱਡ ਅਦਾਕਾਰਾ ਬਰੂਨਾ ਅਬਦੁਲਾ ਜਿਹਨਾਂ ਨੇ ਸਟੇਜ਼ ਉੱਤੇ ਆਉਦਿਆਂ ਹੀ ਆਪਣੀ ਕਾਤਿਲ ਅਦਾਵਾਂ ਨਾਲ ਕੀਲਿਆ ਦਰਸ਼ਕਾਂ ਨੂੰ। ਬਰੂਨਾ ਅਬਦੁਲਾ ਦੇ ਹੁਸਨ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਉਨੀਂ ਹੈ ਘੱਟ ਹੈ। ਬਰੂਨਾ ਨੇ ਆਪਣੇ ਹੁਸਨ ਦੇ ਨਾਲ ਨਾਲ ਡਾਂਸ ਦੇ ਰੰਗ ਬਿਖੇਰੇ ਰਹੀ ਹੈ। ਬਰੂਨਾ ਦਾ ਡਾਂਸ ਕਰ ਰਹਿਆ ਹੈ ਸਰੋਤਿਆਂ ਨੂੰ ਨੱਚਣ ਦਾ ਮਜਬੂਰ। ਇਸ ਲਾਈਵ ਪਰਫਾਰਮੈਂਸ ਦਾ ਲੁਤਫ਼ ਤੁਸੀਂ ਵੀ ਲੈ ਸਕਦੇ ਹੋ ਪੀਟੀਸੀ ਪੰਜਾਬੀ ਉੱਤੇ।

10.15 pm – ਗੁਰਨਾਮ ਭੁੱਲਰ ਅਤੇ ਗੈਵੀ ਚਾਹਲ ਤੋਂ ਬਾਅਦ ਬਾਲੀਵੁੱਡ ਦੇ ਐਕਟਰ ਅਤੇ ਐਂਕਰ ਮਨਸ਼ੀ ਪੌਲ ਸਟੇਜ ਸੰਭਾਲਣ ਆ ਚੁੱਕੇ ਹਨ। ਅਤੇ ਉਹਨਾਂ ਦਾ ਸਾਥ ਨਿਭਾ ਰਹੇ ਨੇ ਦਿਵਿਆ ਦੱਤਾ ਅਤੇ ਸੋਨੂ ਸੂਦ।

ਮੋਸ੍ਟ ਪਾਪੂਲਰ ਸੌਂਗ ਆਫ ਦ ਈਅਰ ਦਾ ਸਿਹਰਾ ਇੱਕ ਵਾਰ ਫਿਰ ਲੌਂਗ ਲਾਚੀ ਗੀਤ ਨੂੰ ਜਾਂਦਾ ਹੈ ਜਿਸ ਨੂੰ ਲੌਂਗ ਲਾਚੀ ਫਿਲਮ ‘ਚ ਗਾਇਆ ਗਿਆ ਗਿਆ ਹੈ।

ਬੈਸਟ ਪਲੇਅ ਬੈਕ ਸਿੰਗਰ ਮੇਲ ਦਾ ਖਿਤਾਬ ਜਾਂਦਾ ਹੈ ਕਮਲ ਖਾਨ ਨੂੰ ਗਾਣੇ ਆਵਾਜ਼ ਲਈ ਜੋ ਕਿਸਮਤ ਫਿਲਮ ‘ਚ ਗਾਇਆ ਗਿਆ ਹੈ।

ਬੈਸਟ ਪਲੇਅ ਬੈਕ ਸਿੰਗਰ ਫੀਮੇਲ ਮੰਨਤ ਨੂਰ ਨੂੰ ਇਸ ਖਿਤਾਬ ਨਾਲ ਨਵਾਜਿਆ ਗਿਆ ਹੈ। ਉਹਨਾਂ ਨੂੰ ਲੌਂਗ ਲਾਚੀ ਗਾਣੇ ਲਈ ਇਹ ਅਵਾਰਡ ਮਿਲਿਆ ਹੈ।

9.45ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦੇ ਗ੍ਰੈਂਡ ਈਵੈਂਟ ‘ਤੇ ਮੁਹਾਲੀ ਦੇ ਜੇ.ਐਲ.ਪੀ.ਐਲ. ਗਰਾਊਂਡ ‘ਚ ਮਹੌਲ ਪੂਰਾ ਜੋਬਨ ‘ਤੇ ਅਤੇ ਅਵਾਰਡਜ਼ ਦੇ ਰੱਥ ਨੂੰ ਅੱਗੇ ਵਧਾਉਂਦੇ ਹੋਏ ਸਮਾਂ ਆ ਗਿਆ ਹੈ ਫ਼ਿਲਮਾਂ ਦੇ ਸੰਗੀਤ ਗਾਇਕਾਂ ਗਾਣਿਆਂ ਨੂੰ ਸਨਮਾਨਿਤ ਕਰਨ ਦਾ। ਜਿਸ ‘ਚ ਪਹਿਲੀ ਕੈਟੇਗਰੀ ਹੈ ਬੈਸਟ ਮਿਊਜ਼ਿਕ ਡਾਇਰੈਕਟਰ ਆਫ ਦ ਈਅਰ ਦੀ ਜਿਸ ਦਾ ਖਿਤਾਬ ਜਾਂਦਾ ਹੈ ਗੁਰਮੀਤ ਸਿੰਘ ਨੂੰ ਲੌਂਗ ਲਾਚੀ ਗਾਣੇ ਲਈ ਜਾਂਦਾ ਹੈ ਜਿਸ ‘ਚ ਨੀਰੂ ਬਾਜਵਾ ਅਤੇ ਐਮੀ ਵਿਰਕ ਵੱਲੋਂ ਗਾਣੇ ਨੂੰ ਚਾਰ ਚੰਨ ਲਗਾਏ ਗਏ ਸੀ।

9.40 pm -ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ ‘ਚ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੇ ਗੈਵੀ ਚਾਹਲ ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਦੇ ਹਵਾਲੇ ਹੋ ਚੁੱਕੀ ਹੈ ਸਟੇਜ ਅਤੇ ਦੋਨੋ ਸਿਤਾਰੇ ਆਪਣੀ ਐਂਕਰਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ।

9.35ਪੰਜਾਬੀ ਫ਼ਿਲਮੀ ਜਗਤ ਦਾ ਸਭ ਤੋਂ ਵੱਡਾ ਸ਼ੋਅ ਪੀਟੀਸੀ ਪੰਜਾਬੀ ਫਿਲਮ ਅਵਾਰਡ 2019ਪੰਜਾਬੀ ਇੰਡਸਟਰੀ ਦਾ ਉਤਸ਼ਾਹ ਵਧਾਉਣ ਲਈ ਹਰ ਸਾਲ ਪੀਟੀਸੀ ਨੈੱਟਵਰਕ ਵੱਲੋਂ ਕਰਵਾਇਆ ਜਾਂਦਾ ਹੈ। ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼-2019 ਅੱਜ ਮੁਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਊਂਡ ‘ਚ ਕਰਵਾਇਆ ਜਾ ਰਿਹਾ ਹੈ। “ਬੁੱਲਾ ਕੀ ਜਾਣਾ ਮੈਂ ਕੌਣ” ਰੱਬੀ ਸ਼ੇਰਗਿੱਲ ਪਹੁੰਚ ਚੁੱਕੇ ਨੇ ਸਟੇਜ਼ ਉੱਤੇ। ਰੱਬੀ ਸ਼ੇਰਗਿੱਲ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਨੂੰ ਬੰਨ ਕੇ ਰੱਖ ਦਿੱਤਾ ਹੈ। ਆਪਣੀ ਸੂਫ਼ੀਆਨਾ ਅੰਦਾਜ਼ ਨਾਲ ਰੱਬੀ ਸ਼ੇਰਗਿੱਲ ਕਰ ਰਹੇ ਨੇ ਸਭ ਨੂੰ ਮੰਤਰ ਮੁਕਤ।

9.20 pm – ਬੈਸਟ ਡੈਬਿਊ ਮੇਲ ਦੀ ਕੈਟੇਗਰੀ ‘ਚ ਅੰਬਰ ਦੀਪ ਸਿੰਘ ਨੇ ਲੌਂਗ ਲਾਚੀ ਫਿਲਮ ਲਈ ਬਾਜ਼ੀ ਮਾਰ ਲਈ ਹੈ। ਡਾਇਰੈਕਟਰ, ਕਹਾਣੀਕਾਰ ਅਤੇ ਹੁਣ ਬੈਸਟ ਐਕਟਰ ਵੀ ਬਣ ਚੁੱਕੇ ਹਨ ਅੰਬਰ ਦੀਪ ਸਿੰਘ। ਨੀਰੂ ਬਾਜਵਾ ਨਾਲ ਆਈ ਫਿਲਮ ਲੌਂਗ ਲਾਚੀ ‘ਚ ਅੰਬਰ ਦੀਪ ਦੀ ਅਦਾਕਾਰੀ ਬਕਮਾਲ ਸੀ ਜਿੰਨ੍ਹਾਂ ਕਰਕੇ ਉਹਨਾਂ ਨੂੰ ਇਹ ਅਵਾਰਡ ਮਿਲਿਆ ਹੈ।
ਬੈਸਟ ਐਕਸ਼ਨ ਦਾ ਅਵਾਰਡ ਸ਼ਾਮ ਕੌਸ਼ਲ ਹੋਰਾਂ ਨੂੰ ਸੱਜਣ ਸਿੰਘ ਰੰਗਰੂਟ ਫਿਲਮ ਲਈ ਮਿਲਿਆ ਹੈ।
ਬੈਸਟ ਪਰਫਾਰਮੈਂਸ ਇਨ ਏ ਨੈਗੇਟਿਵ ਰੋਲ ਦਾ ਸਿਹਰਾ ਫਿਲਮ ਰੰਗ ਪੰਜਾਬ ‘ਚ ਦਮਦਾਰ ਰੋਲ ਨਿਭਾਉਣ ਵਾਲੇ ਕਰਤਾਰ ਚੀਮਾ ਦੇ ਸਿਰ ਜਾਂਦਾ ਹੈ। ਦਰਸ਼ਕਾਂ ਦੇ ਹਰਮਨ ਪਿਆਰੇ ਕਰਤਾਰ ਚੀਮਾ ਨੂੰ ਨੈਗੇਟਿਵ ਰੋਲ ਲਈ ਇਹ ਅਵਾਰਡ ਮਿਲਿਆ ਹੈ।
ਬੈਸਟ ਪਰਫਾਰਮੈਂਸ ਇਨ ਏ ਕੌਮਿਕ ਰੋਲ ਬਿੰਨੂ ਢਿੱਲੋਂ ਨੂੰ ਮਰ ਗਏ ਓਏ ਲੋਕੋ ਅਤੇ ਜਸਵਿੰਦਰ ਭੱਲਾ ਨੂੰ ਵਧਾਈਆਂ ਜੀ ਵਧਾਈਆਂ ਜੀ ਵਧਾਈਆਂ ਲਈ ਮਿਲਿਆ ਹੈ।

9.15 pm – ਹੁਣ ਵਾਰੀ ਹੈ 2018-19 ‘ਚ ਪੰਜਾਬੀ ਫ਼ਿਲਮਾਂ ‘ਚ ਐਂਟਰੀ ਮਾਰਨ ਵਾਲੇ ਡੈਬਿਊ ਕਲਾਕਾਰਾਂ ਦੇ ਸਨਮਾਨ ਦਾ। ਬੈਸਟ ਡੈਬਿਊ ਫੀਮੇਲ ਆਫ ਦ ਇਅਰ ਦਾ ਖਿਤਾਬ ਜਿੱਤਿਆ ਹੈ ਸੁਨੰਦਾ ਸ਼ਰਮਾ ਨੇ ਜਿੰਨ੍ਹਾਂ ਨੇ ਸੱਜਣ ਸਿੰਘ ਰੰਗਰੂਟ ਫਿਲਮ ਚ ਸਭ ਦਿਲ ਜਿੱਤ ਹੈ। ਦਿਲਜੀਤ ਦੋਸਾਂਝ ਨਾਲ ਸੱਜਣ ਸਿੰਘ ਰੰਗਰੂਟ ਫਿਲਮ ‘ਚ ਸੁਨੰਦਾ ਸ਼ਰਮਾ ਪੰਜਾਬੀ ਫ਼ਿਲਮਾਂ ‘ਚ ਐਂਟਰੀ ਮਾਰੀ ਹੈ।

9.10 pm – ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਸਿਲਸਿਲਾ ਜਾਰੀ ਹੈ। ਸਾਲ ਦੀ ਇਹ ਸਭ ਤੋਂ ਵੱਡੀ ਸ਼ਾਮ ਜਿਸ ਦਾ ਹਰ ਕੋਈ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ਪੰਜਾਬੀ ਫ਼ਿਲਮਾਂ ਦੇ ਕਲਾਕਾਰਾਂ ਅਤੇ ਆਰਟਿਸਟਾਂ ਦੇ ਸਨਮਾਨ ਦਾ ਸਿਲਸਿਲਾ ਅੱਗੇ ਵਧਾਉਂਦੇ ਹੋਏ ਅਵਾਰਡ ਦਿੱਤੇ ਜਾ ਰਹੇ ਹਨ।

ਪੀਟੀਸੀ ਬਾਕਸ ਆਫਿਸ ਦੀ ਬੈਸਟ ਫਿਲਮ ਆਫ ਦ ਈਅਰ ਦਾ ਖਿਤਾਬ ‘ਰਿਹਾਅ’ ਫਿਲਮ ਲਈ ਗੌਰਵ ਰਾਣਾ ਨੂੰ ਮਿਲਿਆ ਹੈ।

8.24 pm – ਬੈਸਟ ਸਟੋਰੀ ਦਾ ਖਿਤਾਬ ਰਾਣਾ ਰਣਬੀਰ ਨੂੰ ਫਿਲਮ ਅਸੀਸ ਲਈ ਮਿਲਿਆ ਹੈ। ਜਿਸ ਦੀ ਸਟੋਰੀ, ਨਿਰਦੇਸ਼ਨ ਅਤੇ ਅਦਾਕਾਰੀ ਖੁਦ ਕੀਤੀ ਸੀ। ਅਤੇ ਫਿਲਮ ਨੇ ਖਾਸੀਆਂ ਤਾਰੀਫਾਂ ਹਾਸਿਲ ਕੀਤੀਆਂ ਹਨ।

ptc punjabi film awards

8.22 pm – ਬੈਸਟ ਸਕਰੀਨ ਪਲੇਅ ਲਈ ਧੀਰਜ ਰਤਨ ਹੋਰਾਂ ਨੂੰ ਫਿਲਮ ਗੋਲਕ ਬੁਗਨੀ ਬੈਂਕ ਤੇ ਬਟੂਆ ਲਈ ਚੁਣਿਆ ਗਿਆ ਹੈ।

ptc punjabi film awards
ptc punjabi film awards

8.20 pm – ਬੈਸਟ ਡਾਇਲੌਗ ਲਈ ਨਰੇਸ਼ ਕਠੂਰੀਆ ਜਿੰਨਾ ਨੂੰ ਗਿੱਪੀ ਗਰੇਵਾਲ ਦੀ ਫਿਲਮ ਕੈਰੀ ਆਨ ਜੱਟਾ 2 ਲਈ ਇਹ ਅਵਾਰਡ ਮਿਲਿਆ ਹੈ। ਨਰੇਸ਼ ਕਠੂਰੀਆ ਇਸ ਅਵਾਰਡ ਲਈ ਦਰਸ਼ਕਾਂ ਅਤੇ ਪੀਟੀਸੀ ਪੰਜਾਬੀ ਦਾ ਧੰਨਵਾਦ ਕੀਤਾ ਹੈ।

ptc punjabi film awards
ptc punjabi film awards

8.11 pm – ਸਪੈਸ਼ਲ ਕੈਟੇਗਰੀ ‘ਚ ਅਵਾਰਡ ਦੇਣ ਤੋਂ ਬਾਅਦ ਹੁਣ ਸਿਲਸਿਲਾ ਅੱਗੇ ਵਧਦਾ ਹੈ ਤੇ ਅਗਲੀਆਂ ਕੈਟੇਗਰੀਜ਼ ‘ਚ ਦਾ ਐਲਾਨ ਹੋ ਚੁੱਕਿਆ ਹੈ। ਜਿਸ ‘ਚ ਬੈਸਟ ਬੈਕਗਰਾਊਂਡ ਸਕੋਰ ਆਫ ਦ ਈਅਰ ਦਾ ਖਿਤਾਬ ਜਿੱਤਿਆ ਹੈ ਟੌਰੀ ਆਰਿਫ਼  ਜੋ ਕਿ ਸੱਜਣ ਸਿੰਘ ਰੰਗਰੂਟ ਫਿਲਮ ਲਈ ਮਿਲਿਆ ਹੈ

8.08 pm – ਪੰਜਾਬੀ ਫ਼ਿਲਮਾਂ ਦੇ ਇਸ ਸਭ ਤੋਂ ਵੱਡੇ ਅਵਾਰਡ ਸ਼ੋਅ ਦੀ ਸ਼ੁਰੂਆਤ ਖਾਸ ਕੈਟੇਗਰੀ ‘ਚ ਫ਼ਿਲਮ ਨੂੰ ਸਨਮਾਨਿਤ ਕਰ ਕੇ ਹੋਈ ਹੈ ਜਿਸ ‘ਚ ਬੈਸਟ ਪੰਜਾਬੀ ਐਨੀਮੇਸ਼ਨ ਫਿਲਮ ਆਫ 2018 ‘ਚ ਭਾਈ ਤਾਰੂ ਸਿੰਘ ਅਤੇ ਗੁਰੂ ਦਾ ਬੰਦਾ ਦੋਨਾਂ ਫ਼ਿਲਮਾਂ ਨੂੰ ਮਿਲਿਆ ਬੈਸਟ ਐਨੀਮੇਸ਼ਨ ਫਿਲਮ ਦਾ ਅਵਾਰਡ।

7.53 pm – ਪਜਿਸ ਪਲ ਦਾ ਇੰਤਜ਼ਾਰ ਹਰ ਇੱਕ ਪੰਜਾਬੀ ਅਤੇ ਪੰਜਾਬੀ ਇੰਡਸਟਰੀ ਦੇ ਹਰ ਇੱਕ ਸਿਤਾਰੇ ਨੂੰ ਹੁੰਦਾ ਹੈ ਉਹ ਆ ਚੁੱਕਿਆ ਹੈ। ਪੰਜਾਬੀ ਗਾਣਿਆਂ ਅਤੇ ਬਾਲੀਵੁੱਡ ਦੇ ਗਾਣਿਆਂ ਨਾਲ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਆਗਾਜ਼ ਹੋ ਚੁੱਕਿਆ ਹੈ। ਪੰਜਾਬ ਦੇ ਉੱਗੇ ਸੱਭਿਆਚਾਰਕ ਗਰੁੱਪ ਮਨੀ ਐਂਟਰਟੇਨਰਸ ਨੇ ਆਪਣੇ ਸ਼ਾਨਦਾਰ ਭੰਗੜੇ ਅਤੇ ਗਿੱਧੇ ਨਾਲ ਇਸ ਖੂਬਸੂਰਤ ਸ਼ਾਮ ਦਾ ਆਗਾਜ਼ ਕੀਤਾ ਹੈ। ਸੋਨੂੰ ਸੂਦ ਅਤੇ ਦਿਵਿਆ ਦੱਤਾ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਹਨ।


ਉਹਨਾਂ ਕਲਾਕਾਰਾਂ ਅਤੇ ਆਰਟਿਸਟਾਂ ਦੀ ਮਿਹਤਨ ਦਾ ਫਲ ਅੱਜ ਪੀਟੀਸੀ ਪੰਜਾਬੀ ਫਿਲਮ ਅਵਾਰਡ ‘ਚ ਉਹਨਾਂ ਦੀ ਝੋਲੀ ਪੈਣ ਜਾ ਰਿਹਾ ਹੈ। ਕੁੱਲ 22 ਕੈਟੇਗਰੀ ‘ਚ ਫ਼ਿਲਮੀ ਜਗਤ ਦੇ ਸਿਤਾਰਿਆਂ, ਫ਼ਿਲਮਾਂ ਅਤੇ ਆਰਟਿਸਟਾਂ ਨੂੰ ਨਾਮਜਦ ਕੀਤਾ ਗਿਆ ਸੀ। ਜਿਸ ‘ਚ ਪੀਟੀਸੀ ਪਲੇਅ ਐਪ ‘ਤੇ ਦਰਸ਼ਕਾਂ ਵੱਲੋਂ ਹੋਈ ਵੋਟਿੰਗ ਦੇ ਜ਼ਰੀਏ ਅਵਾਰਡ ਦੇ ਹੱਕਦਾਰ ਚੁਣੇ ਗਏ ਹਨ।

 

ਬਸ ਕੁਝ ਹੀ ਦੇਰ ਬਾਕੀ ਹੈ ਸਾਲ ਦੀ ਸਭ ਤੋਂ ਵੱਡੀ ਅਤੇ ਖੂਬਸੂਰਤ ਸ਼ਾਮ ਸ਼ੁਰੂ ਹੋਣ ‘ਚ ਸਿਤਾਰੇ ਲਗਾਤਾਰ ਪਹੁੰਚ ਰਹੇ ਹਨ। ਗੁਰਬਾਣੀ ਤੋਂ ਤੁਰੰਤ ਬਾਅਦ ਪੀਟੀਸੀ ਪੰਜਾਬੀ ‘ਤੇ ਸ਼ੁਰੂ ਹੋਣ ਜਾ ਰਿਹਾ ਹੈ ਪੀਟੀਸੀ ਪੰਜਾਬੀ ਫਿਲਮ ਅਵਾਰਡ 2018।

6:41 pm -ਪੰਜਾਬੀ ਫ਼ਿਲਮ ਜਗਤ ਚ ਆਪਣੀ ਐਂਟਰੀ ਕਰ ਚੁੱਕੇ ਗੁਰਨਾਮ ਭੁੱਲਰ ਨੇ ਰੈੱਡ ਕਾਰਪੇਟ ‘ਤੇ ਲਾਏ ਚਾਰ ਚੰਨ। ਸਿਤਾਰਿਆਂ ਦੇ ਭਵਿੱਖ ਦੇ ਮਾਹਿਰ ਪੀ.ਕੇ ਖੁਰਾਣਾ ਵੀ ਪਹੁੰਚੇ ਰੈੱਡ ਕਾਰਪੇਟ, ਪੰਜਾਬੀ ਸਿੰਗਰ ਅਤੇ ਅਦਾਕਾਰ ਪ੍ਰੀਤ ਹਰਪਾਲ ਵੀ ਪਹੁੰਚ ਚੁੱਕੇ ਹਨ।

PTC Punjabi Film Award 2019 live Updates
PTC Punjabi Film Award 2019 live Updates

6.22 pm : ਪੰਜਾਬੀ ਅਤੇ ਬਾਲੀਵੁੱਡ ਦੇ ਵੱਡੇ ਸਟਾਰ ਰੈੱਡ ਕਾਰਪੇਟ ‘ਤੇ ਪਹੁੰਚ  ਰਹੇ ਹਨ। ਰਾਣਾ ਰਣਬੀਰ, ਨਰੇਸ਼ ਕਠੂਰੀਆ , ਪ੍ਰੇਮ ਚੋਪੜਾ ਅਤੇ ਰਿਚਾ ਸ਼ਰਮਾ ਵੀ ਇਸ ਸ਼ਾਨਦਾਰ ਸ਼ਾਮ ਦਾ ਹਿੱਸਾ ਬਣਨ ਬਣਨ ਲਈ ਪਹੁੰਚ ਚੁੱਕੇ ਹਨ।ਤਿਆਰ ਹੋ ਜਾਓ ਗੁਰਬਾਣੀ ਤੋਂ ਬਾਅਦ ਪੀਟੀਸੀ ਪੰਜਾਬੀ ‘ਤੇ ਪੀਟੀਸੀ ਪੰਜਾਬੀ ਫਿਲਮ ਅਵਾਰਡ 2019  ਦਾ ਸਿੱਧਾ ਪ੍ਰਸਾਰਣ ਵੇਖਣ ਲਈ।

6.05 pm : ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਮੰਚ ਤਿਆਰ ਹੈ ਸਟੇਜ ਸੱਜ ਚੁੱਕਿਆ ਹੈ ਤੇ ਰੈੱਡ ਕਾਰਪੇਟ ‘ਤੇ ਸਿਤਾਰੇ ਪਹੁੰਚਣੇ ਸ਼ੁਰੂ ਹੋ ਚੁੱਕਿਆ ਹਨ। ਲਓ ਜੀ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ ਦਾ ਆਗਾਜ਼ ਕੁਝ ਸਮੇਂ ਬਾਅਦ ਹੋਣ ਵਾਲਾ ਹੈ। ਰੈਡ ਕਾਰਪੇਟ ਦਾ ਲਾਈਵ ਪ੍ਰਸਾਰਣ ਪੀਟੀਸੀ ਨਿਊਜ਼ ਉੱਤੇ ਚਲਾਇਆ ਜਾ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰਾਂ ਦਾ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ।

ਬਾਲੀਵੁੱਡ ਦੇ ਸਟਾਰ ਕਲਾਕਾਰ ਸੋਨੂੰ ਸੂਦ ਪਹੁੰਚ ਚੁੱਕੇ ਹਨ। ਸਟੇਜ਼ ਸਜ਼ ਚੁਕਿਆ ਹੈ। ਪਾਲੀਵੁੱਡ ਤੇ ਬਾਲੀਵੁੱਡ ਦੇ ਨਾਮੀ ਅਦਾਕਾਰਾ ਦਿਵਿਆ ਦੱਤਾ ਵੀ ਰੈੱਡ ਕਾਰਪੇਟ ਉੱਤੇ ਆਪਣੇ ਹੁਸਨ ਦਾ ਰੰਗ ਬਿਖੇਰ ਰਹੇ ਹਨ। ਸਰੋਤਿਆਂ ਦਾ ਆਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ।


ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2019 ਦਾ ਸ਼ੋਅ ਮੁਹਾਲੀ ਦੇ ਜੇ.ਐੱਲ.ਪੀ.ਐੱਲ ਗਰਾਊਂਡ ਉੱਤੇ ਕਰਵਾਇਆ ਜਾ ਰਿਹਾ ਹੈ

ਪੰਜਾਬੀ ਫ਼ਿਲਮੀ ਜਗਤ ਦਾ ਸਭ ਤੋਂ ਵੱਡਾ ਅਵਾਰਡ ਸ਼ੋਅ, ਕਿਸ ਕੈਟੇਗਰੀ ‘ਚ ਕੌਣ ਹੋਵੇਗਾ ਵਿਜੇਤਾ, ਜਾਨਣ ਲਈ ਦੇਖੋ ਪੀਟੀਸੀ ਪੰਜਾਬੀ ਫਿਲਮ ਅਵਾਰਡ 2019

PFA 2019

ਪੰਜਾਬੀ ਫ਼ਿਲਮੀ ਜਗਤ ਦਾ ਸਭ ਤੋਂ ਵੱਡਾ ਅਵਾਰਡ ਸ਼ੋਅ, ਕਿਸ ਕੈਟੇਗਰੀ ‘ਚ ਕੌਣ ਹੋਵੇਗਾ ਵਿਜੇਤਾ, ਜਾਨਣ ਲਈ ਦੇਖੋ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 : ਪੰਜਾਬੀ ਫਿਲਮ ਇੰਡਸਟਰੀ ਆਪਣੇ ਪੂਰੇ ਜੋਬਨ ‘ਤੇ ਹੈ। ਹਰ ਸਾਲ ਫ਼ਿਲਮਾਂ ਅਤੇ ਫ਼ਿਲਮਾਂ ਦੇ ਸੱਮਗਰੀ ‘ਚ ਵਾਧਾ ਹੋ ਰਿਹਾ ਹੈ। ਪੰਜਾਬੀ ਫ਼ਿਲਮਾਂ ਦਾ ਬਜਟ ਵੀ ਹੁਣ ਬਾਲੀਵੁੱਡ ਦੀ ਬਰਾਬਰੀ ‘ਤੇ ਪਹੁੰਚ ਰਿਹਾ ਹੈ। ਫ਼ਿਲਮਾਂ ‘ਚ ਹਰ ਸਾਲ ਨਵੇਂ ਆਰਟਿਸਟ,ਡਾਇਰੈਕਟਰ ਅਤੇ ਗਾਇਕ ਵੀ ਅੱਗੇ ਆ ਰਹੇ ਹਨ।

ਪੰਜਾਬੀ ਸਿਨੇਮਾ ਦੇ ਵਧਦੇ ਇਸ ਗ੍ਰਾਫ ਨੂੰ ਪੀਟੀਸੀ ਨੈੱਟਵਰਕ ਵੱਲੋਂ ਹਰ ਸਾਲ ਹੋਰ ਵਧਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ। ਅਜਿਹਾ ਹੀ ਉਪਰਾਲਾ ਹੈ ਪੰਜਾਬੀ ਫ਼ਿਲਮਾਂ ਦੇ ਮਿਹਨਤੀ ਕਲਾਕਾਰਾਂ ਨੂੰ ਸਨਮਾਨਿਤ ਕਰਨ ਦਾ। ਜੀ ਹਾਂ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਕਾਉਂਟਡਾਊਨ ਸ਼ੁਰੂ ਹੋ ਚੁੱਕਿਆ ਹੈ। 16 ਮਾਰਚ ਨੂੰ ਗੁਰਬਾਣੀ ਤੋਂ ਤੁਰੰਤ ਬਾਅਦ ਪੀਟੀਸੀ ਪੰਜਾਬੀ ‘ਤੇ ਫ਼ਿਲਮੀ ਸਿਤਾਰਿਆਂ ਦਾ ਜਮਾਵੜਾ ਦੇਖਣ ਨੂੰ ਮਿਲੇਗਾ ਮੁਹਾਲੀ ਦੇ ਜੇ ਐਲ ਪੀ ਐਲ ਗਰਾਉਂਡ ‘ਚ ਪੂਰਾ ਪੰਜਾਬੀ ਫ਼ਿਲਮੀ ਜਗਤ ਇਕੱਠਾ ਹੋਵੇਗਾ ਅਤੇ ਗਾਇਕ ਤੇ ਕਲਾਕਾਰ ਆਪਣੀ ਆਪਣੀ ਕਲਾ ਦਾ ਜਾਦੂ ਬਿਖੇਰਣਗੇ।

ਹੋਰ ਵੇਖੋ : ਕਿਸ ਫਿਲਮ ਦੇ ਡਾਇਲੌਗ ਸੀ ਸਭ ਤੋਂ ਵਧੀਆ, ਪੀਟੀਸੀ ਪਲੇਅ ‘ਤੇ ਵੋਟ ਕਰਕੇ ਚੁਣੋ ਆਪਣੇ ਫੇਵਰਿਟ ਆਰਟਿਸਟ

ਉਹਨਾਂ ਵਿਜੇਤਾ ਆਰਟਿਸਟਾਂ ਦਾ ਸਨਮਾਨ ਹੋਵੇਗਾ ਜਿੰਨ੍ਹਾਂ ਨੇ ਆਪਣੇ ਕੰਮ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਦੱਸ ਦਈਏ ਪੀਟੀਸੀ ਫਿਲਮ ਅਵਾਰਡ 2019 ‘ਚ ਕੁੱਲ 22 ਸ਼੍ਰੇਣੀਆਂ ‘ਚ ਫ਼ਿਲਮਾਂ ਅਤੇ ਆਰਟਿਸਟਾਂ ਨੂੰ ਨਾਮਜਦ ਕੀਤਾ ਹੈ ਜਿੰਨ੍ਹਾਂ ਨੂੰ ਪ੍ਰਸ਼ੰਸ਼ਕਾਂ ਨੇ ਵੋਟਿੰਗ ਦੇ ਜ਼ਰੀਏ ਚੁਣਿਆ ਹੈ।


ਸੋ ਕਿਸ ਕੈਟੇਗਰੀ ‘ਚ ਕੌਣ ਹੋਵੇਗਾ ਵਿਜੇਤਾ ਕਿਸ ਫਿਲਮ ਨੂੰ ਮਿਲੇਗਾ ਬੈਸਟ ਫਿਲਮ ਆਫ ਦ ਈਯਰ ਦਾ ਅਵਾਰਡ, ਕੌਣ ਹੋਵੇਗਾ ਸਾਲ ਦਾ ਸਭ ਤੋਂ ਬਿਹਤਰੀਨ ਅਦਾਕਾਰ ਤੇ ਅਦਾਕਾਰਾ ਜਾਨਣ ਲਈ ਦੇਖਣਾ ਨਾ ਭੁੱਲਣਾ ਗੁਰਬਾਣੀ ਤੋਂ ਬਾਅਦ ਪੀਟੀਸੀ ਪੰਜਾਬੀ ‘ਤੇ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਸਿੱਧਾ ਪ੍ਰਸਾਰਣ।

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019 ‘ਚ ਨਾਮੀ ਕਲਾਕਾਰ ਬੰਨਣਗੇ ਸਮਾਂ 

PTC FILM AWARDS 2019

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019 ਸਮਾਰੋਹ ਦਾ ਪ੍ਰਬੰਧ ਸੋਲਾਂ ਮਾਰਚ ਨੂੰ ਕੀਤਾ ਜਾ ਰਿਹਾ ਹੈ । ਇਸ ਅਵਾਰਡ ਸਮਾਰੋਹ ‘ਚ ਕਈ ਨਾਮੀ ਕਲਾਕਾਰ ਆਪੋ ਆਪਣੀ ਪਰਫਾਰਮੈਂਸ ਨਾਲ ਸਮਾਂ ਬੰਨਣਗੇ ।ਫ਼ਿਲਮੀ ਸਿਤਾਰਿਆਂ ਦੀ ਇਸ ਮਹਿਫ਼ਿਲ ‘ਚ ਗਿੱਪੀ ਗਰੇਵਾਲ,ਗੁਰਨਾਮ ਭੁੱਲਰ,ਗੁਰੁ ਰੰਧਾਵਾ ਅਤੇ ਰੱਬੀ ਸ਼ੇਰਗਿੱਲ ਸਣੇ ਹੋਰ ਕਈ ਕਲਾਕਾਰ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।

ਹੋਰ ਵੇਖੋ:ਕਮੇਡੀ ਕਵੀਨ ਭਾਰਤੀ ਨੂੰ ਕਿਸ ਦੇ ਜਾਣ ‘ਤੇ ਆਇਆ ਰੋਣਾ,ਵੇਖੋ ਵੀਡੀਓ

ਫ਼ਿਲਮੀ ਸਿਤਾਰਿਆਂ ਦੀ ਮਿਹਨਤ ਦਾ ਮੁੱਲ ਪੀਟੀਸੀ ਪੰਜਾਬੀ 2019 ਦੇ ਇਸ ਅਵਾਰਡ ਸਮਾਰੋਹ ‘ਚ ਪਵੇਗਾ । ਇਸ ਅਵਾਰਡ ਸਮਾਰੋਹ ਨੂੰ ਹੋਸਟ ਕਰਨਗੇ ਅਦਾਕਾਰ ਸੋਨੂੰ ਸੂਦ । ਇਸ ਸ਼ੋਅ ਲਈ ਤੁਸੀਂ ਵੀ ਆਪਣੇ ਪਸੰਦ ਦੀ ਫ਼ਿਲਮ ਅਤੇ ਵੱਖ ਵੱਖ ਕੈਟੇਗਿਰੀ ਲਈ ਚੁਣੇ ਗਏ ਅਦਾਕਾਰਾਂ ਅਤੇ ਫ਼ਿਲਮਾਂ ਨੂੰ ਵੋਟਿੰਗ ਕਰ ਸਕਦੇ ਹੋ ।

ਹੋਰ ਵੇਖੋ:ਦਿਲਜੀਤ ਦੋਸਾਂਝ ਦੇ ਗੀਤਾਂ ਦੀ ਹਰਿਆਣਾ ਪੁਲਿਸ ਵੀ ਹੈ ਦੀਵਾਨੀ,ਵੇਖੋ ਵੀਡੀਓ

gippy grewal
gippy grewal

ਪਰ ਇਸ ਲਈ ਤੁਹਾਨੂੰ ਸਾਡਾ ਪ੍ਰੋਸੀਜ਼ਰ ਫਾਲੋ ਕਰਨਾ ਪਵੇਗਾ । ਤੁਹਾਨੂੰ ਸਾਡਾ ਐੱਪ ਪੀਟੀਸੀ ਪਲੇ ਐਪ ਡਾਉਨਲੋਡ ਕਰਨਾ ਪਵੇਗਾ ਅਤੇ ਚੁਣੇ ਜਾਣ ਵਾਲੇ ਨੋਮਨੀ ਨੂੰ ਮੌਕਾ ਮਿਲ ਸਕਦਾ ਹੈ ਇੱਕ ਐੱਲਈਡੀ ਅਤੇ ਤਿੰਨ ਮੋਬਾਈਲ ਫੋਨ ਜਿੱਤਣ ਦਾ ਮੌਕਾ ।

guru randhawa
guru randhawa

ਸੋ ਤੁਸੀਂ ਵੀ ਇਹ ਜਿੱਤਣਾ ਚਾਹੁੰਦੇ ਹੋ ਐੱਲਈਡੀ ਅਤੇ ਮੋਬਾਈਲ ਤਾਂ ਵੋਟ ਕਰੋ ਆਪਣੇ ਪਸੰਦੀਦਾ ਪ੍ਰਤੀਭਾਗੀ ਨੂੰ ।

rabbi shergill
rabbi shergill

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

ਜਾਣੋ ਕਿਹੜੀਆਂ ਫਿਮੇਲ ਅਦਾਕਾਰਾਂ ਹੋਈਆਂ ਨਾਮਜ਼ਦ ਬੈਸਟ ਡੈਬਿਊ ਫਿਮੇਲ ਲਈ, ਪੀਟੀਸੀ ਐਪ ਰਾਹੀਂ ਕਰੋ ਵੋਟ

PTC Punjabi Film Awards 2019 nominations For Best Debut Female

ਪੰਜਾਬੀ ਫ਼ਿਲਮ ਜਗਤ ‘ਚ ਹਰ ਸਾਲ ਨਵੇਂ ਨਵੇਂ ਚਿਹਰੇ ਆਪਣੀ ਕਿਸਮਤ ਅਜ਼ਮਾਉਂਦੇ ਨੇ। ਜਿਸ ਦੇ ਕਰਕੇ ਇਸ ਵਾਰ ਵੀ ਕਈ ਫਿਮੇਲ ਅਦਾਕਾਰਾ ਨੇ ਪੰਜਾਬੀ ਇੰਡਸਟਰੀ ‘ਚ ਐਂਟਰੀ ਕੀਤੀ ਹੈ। ਇਹਨਾਂ ਨਵੇਂ ਕਲਾਕਾਰਾਂ ਦੇ ਹੌਂਸਲੇ ਵਧਾਉਣ ਲਈ ਪੀਟੀਸੀ ਵੱਲੋਂ ਹਰ ਸਾਲ ਪੀਟੀਸੀ ਪੰਜਾਬੀ ਫਿਲਮ ਅਵਾਰਡ ਕਰਵਾਇਆ ਜਾਂਦਾ ਹੈ। ਜੋ ਇਸ ਵਾਰ 16 ਮਾਰਚ ਨੂੰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਫੈਨਜ਼ ਕੋਲ ਮੌਕਾ ਹੈ ਆਪਣੇ ਪਸੰਦੀਦਾ ਕਲਾਕਾਰ ਨੂੰ ਜਿਤਾਉਣ ਲਈ। ਬੈਸਟ ਡੈਬਿਊ ਫਿਮੇਲ ਕੈਟਾਗਰੀ ਲਈ ਨਾਮਜ਼ਦ ਕੀਤੇ ਆਰਟਿਸਟਸ ਹੇਠ ਲਿਖੇ ਹਨ।

Best Debut Female:

Artist  Film 
kamal khangura Titanic
Khushi Malhotra Jatt VS ILTS
Sanjeeda Sheikh Ashke
sawan rupowali Harjeeta
Sunanda Sharma Sajjan Singh Rangroot

ਆਪਣੇ ਫੇਵਰਿਟ ਅਦਾਕਾਰਾ ਨੂੰ ਵੋਟ ਪਾਉਣ ਲਈ ਤੁਸੀਂ ਪੀਟੀਸੀ ਪਲੇਅ ਐਪ ‘ਤੇ ਜਾ ਕੇ ਵੋਟ ਕਰੋ। ਜੇਕਰ ਤੁਹਾਡੇ ਮੋਬਾਈਲ ਫੋਨ ‘ਚ ਪੀਟੀਸੀ ਪਲੇਅ ਐਪ ਨਹੀਂ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

ਕਿਸ ਕਲਾਕਾਰ ਦੀ ਐਂਟਰੀ ਨੇ ਪੰਜਾਬੀ ਫ਼ਿਲਮਾਂ ‘ਚ ਜਿੱਤਿਆ ਦਰਸ਼ਕਾਂ ਦਾ ਦਿਲ ? 16 ਮਾਰਚ ਨੂੰ ਵੇਖੋ ਪੀਟੀਸੀ ਪੰਜਾਬੀ ਫਿਲਮ ਅਵਾਰਡ 2019

PTC Punjabi Film Awards 2019 nominations for Best Debut Male

ਕਿਸ ਕਲਾਕਾਰ ਦੀ ਐਂਟਰੀ ਨੇ ਪੰਜਾਬੀ ਫ਼ਿਲਮਾਂ ‘ਚ ਜਿੱਤਿਆ ਦਰਸ਼ਕਾਂ ਦਾ ਦਿਲ ? 16 ਮਾਰਚ ਨੂੰ ਵੇਖੋ ਪੀਟੀਸੀ ਪੰਜਾਬੀ ਫਿਲਮ ਅਵਾਰਡ 2019: ਹਰ ਸਾਲ ਪੰਜਾਬੀ ਫਿਲਮ ਇੰਡਸਟਰੀ ‘ਚ ਕਈ ਕਲਾਕਾਰ ਐਂਟਰੀ ਕਰਦੇ ਹਨ। ਪਿਛਲੇ ਸਾਲ ਵੀ ਕਈ ਵੱਡੇ ਗਾਇਕਾਂ ਅਤੇ ਅਦਾਕਾਰਾਂ ਨੇ ਆਪਣੀ ਐਕਟਿੰਗ ਦਾ ਜਲਵਾ ਪਰਦੇ ‘ਤੇ ਬਿਖੇਰਿਆ ਹੈ। ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦੀ ਕੈਟੇਗਰੀ ਬੈਸਟ ਡੈਬਿਊਟ ਐਕਟਰ ਮੇਲ ਦੀ ਲਿਸਟ ‘ਚ ਪੰਜ ਨਵੇਂ ਆਰਟਿਸਟ ਨਾਮੀਨੇਟ ਹੋਏ ਹਨ। ਜਿਸ ਨੇ ਦਰਸ਼ਕਾਂ ਦਾ ਆਪਣੀ ਪਹਿਲੀ ਫਿਲਮ ਨਾਲ ਹੀ ਦਿਲ ਜਿੱਤਿਆ ਹੈ ਉਹ ਹੀ ਹੋਵੇਗਾ ਬੈਸਟ ਡੇਬਿਊਟ ਐਕਟਰ ਆਫ ਦ ਈਯਰ। ਆਪਣੇ ਮਨਪਸੰਦੀਦਾ ਕਲਾਕਾਰ ਨੂੰ ਇਹ ਖਿਤਾਬ ਦਵਾਉਣ ਲਈ ਪੀਟੀਸੀ ਪਲੇਅ ਐਪ ‘ਤੇ ਜਾ ਕੇ ਵੋਟ ਕਰ ਸਕਦੇ ਹੋ।

Best Debut Male:

Artist  Film 
Amberdeep singh Laung Laachi
Gagan Kokri Laatu
Kulwinder Billa Prahune
Preet Bath Kande
Ravinder Pawar Saggi Phull

ਹੋਰ ਵੇਖੋ : ਬੈਸਟ ਸਪੋਰਟਿੰਗ ਐਕਟ੍ਰੈੱਸ ‘ਚ ਕੌਣ ਹੈ ਤੁਹਾਡੀ ਫੇਵਰਿਟ ਅਦਾਕਾਰਾ ? ਵੋਟ ਕਰਕੇ ਚੁਣੋ ਸਭ ਤੋਂ ਵਧੀਆ ਐਕਟ੍ਰੈੱਸ

16 ਮਾਰਚ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ ‘ਤੇ ਕੀਤਾ ਜਾਵੇਗਾ। ਆਪਣੇ ਮਨਪਸੰਦੀਦਾ ਕਲਾਕਾਰ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡ ‘ਚ ਵਿਜੇਤਾ ਬਣਾਉਣ ਲਈ ਪੀਟੀਸੀ ਪਲੇਅ ਐਪ ‘ਤੇ ਜਾ ਕੇ ਵੋਟ ਕਰੋ। ਐਪ ਡਾਉਨਲੋਡ ਕਰਨ ਲਈ ਨੀਚੇ ਦਿੱਤੇ ਲਿੰਕਜ਼ ‘ਤੇ ਕਲਿੱਕ ਕਰੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019’ ਦੀ “ਬੈਸਟ ਡਾਇਰੈਕਟਰ” ਕੈਟਾਗਿਰੀ ਲਈ ਇੱਥੇ ਵੋਟ ਕਰੋ 

PTC Punjabi film awards 2019

ਪੀਟੀਸੀ ਨੈੱਟਵਰਕ ਨੇ 16 ਮਾਰਚ ਨੂੰ ਕਰਵਾਏ ਜਾ ਰਹੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019’ ਨੂੰ ਲੈ ਕੇ ਵੱਖ ਵੱਖ ਕੈਟਾਗਿਰੀ ਲਈ ਨੋਮੀਨੇਸ਼ਨਾਂ ਦਾ ਐਲਾਨ ਹੋ ਗਿਆ ਹੈ । ਹੁਣ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ‘ ਲਈ ਵੋਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ । ਲੋਕ ਆਪਣੀ ਆਪਣੀ ਪਸੰਦ ਦੇ ਕਲਾਕਾਰਾਂ ਨੂੰ ਜਿਤਵਾਉਣ ਲਈ ਵੱਧ ਚੜ੍ਹ ਕੇ ਵੋਟਿੰਗ ਕਰ ਰਹੇ ਹਨ । ਕੁਝ ਲੋਕ ਇਸ ਅਵਾਰਡ ਸਮਰੋਹ ਦਾ ਹਿੱਸਾ ਬਣਨ ਲਈ ਵੋਟ ਕਰ ਰਹੇ ਹਨ ਕਿਉਂਕਿ ਪੀਟੀਸੀ ਨੈੱਟਵਰਕ ਵੱਲੋਂ ਕੁਝ ਲੋਕਾਂ ਨੂੰ ਇਸ ਅਵਾਰਡ ਸਮਾਰੋਹ ਦੇ ਪਾਸ ਦਿੱਤੇ ਜਾਣਗੇ । ਜੇਕਰ ਤੁਸੀ ਵੀ ਇਸ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019’ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਛੇਤੀ ਵੋਟ ਕਰੋ । “ਬੈਸਟ ਡਾਇਰੈਕਟਰ” ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇਹਨਾਂ ਨਿਰਦੇਸ਼ਕਾਂ ਨੂੰ ਰੱਖਿਆ ਗਿਆ ਹੈ ।:-

Artist Film
Amberdeep singh Laung Laachi
Jagdeep Sidhu Qismat
Ksshitij Chaudhary Golak Bugni Bank Te Batua
Pankaj Batra Sajjan Singh Rangroot
Rakesh Mehta Rang Punjab
Smeep kang Carry On Jatta 2
Simerjit Singh Mar Gaye Oye Loko
Tarnvir Singh Jagpal Daana Paani
Vijay Kumar Arora Harjeeta

ਆਪਣੀ ਪਸੰਦ ਦੇ ਡਾਇਰੈਕਟਰ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019 ‘ ਦਿਵਾਉਣ ਲਈ ਪੀਟੀਸੀ ਪਲੇਅ ਐਪ ਤੇ ਜਾ ਕੇ ਵੋਟ ਕਰੋ । ਜੇਕਰ ਤੁਹਾਡੇ ਮੋਬਾਈਲ ਫੋਨ ‘ਚ ਪੀਟੀਸੀ ਪਲੇਅ ਐਪ ਨਹੀਂ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

“ਬੈਸਟ ਐਕਟਰੈੱਸ” ਕੈਟਾਗਿਰੀ ‘ਚ ਆਪਣੀ ਪਸੰਦ ਦੀ ਅਦਾਕਾਰਾ ਨੂੰ ਕਰੋ ਵੋਟ 

PTC Punjabi film awards 2019

ਪੀਟੀਸੀ ਨੈੱਟਵਰਕ ਵੱਲੋਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019’ ਕਰਵਾਇਆ ਜਾ ਰਿਹਾ ਹੈ ।ਪੰਜਾਬੀ ਫ਼ਿਲਮ ਅਵਾਰਡ ਲਈ ਬੀਤੇ ਦਿਨ ਵੱਖ ਵੱਖ ਕੈਟਾਗਿਰੀ ਵਿੱਚ ਵੱਖ-ਵੱਖ ਫ਼ਿਲਮਾਂ ਤੇ ਐਕਟਰ-ਐਕਟਰੈੱਸਾਂ ਨੂੰ ਨੋਮੀਨੇਟ ਕੀਤਾ ਗਿਆ ਹੈ ।  ਸੋਲਾਂ ਮਾਰਚ ਨੂੰ ਕਰਵਾਏ ਜਾ ਰਹੇ ਇਸ ਅਵਾਰਡ ਸਮਾਰੋਹ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ ।ਪਰ ਇਸ ਤੋਂ ਪਹਿਲਾਂ ਤੁਹਾਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019’ ਦੀਆਂ ਵੱਖ ਵੱਖ ਕੈਟਾਗਿਰੀ ਵਿੱਚ ਨੋਮੀਨੇਟ ਹੋਈਆਂ ਫ਼ਿਲਮਾਂ ਨੂੰ ਵੋਟ ਕਰਨਾ ਪਵੇਗਾ । ਵੋਟ ਕਰਨ ਵਾਲੇ ਕੁਝ ਲੱਕੀ ਲੋਕਾਂ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ’ ਦੇ ਪਾਸ ਦਿੱਤੇ ਜਾਣਗੇ । “ਬੈਸਟ ਐਕਟਰੈੱਸ” ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇਹਨਾਂ ਐਕਟਰੈੱਸਾਂ ਨੂੰ ਰੱਖਿਆ ਗਿਆ ਹੈ ।:-

Artist Film
Aditi Sharma laatu
Kavita Kaushik vadhaiyan ji vadhaiyan
Neeru Bajwa Laung Laachi
Sargun Mehta Qismat
Simi Chahal Golak Bugni Bank Te Batua
Sonam Bajwa Carry On Jatta 2

ਆਪਣੀ ਪਸੰਦ ਦੀ ਐਕਟਰੈੱਸ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019’ ਦਿਵਾਉਣ ਲਈ ਪੀਟੀਸੀ ਪਲੇਅ ਐਪ ਤੇ ਜਾ ਕੇ ਵੋਟ ਕਰੋ । ਜੇਕਰ ਤੁਹਾਡੇ ਮੋਬਾਈਲ ਫੋਨ ‘ਚ ਪੀਟੀਸੀ ਪਲੇਅ ਐਪ ਨਹੀਂ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

PTC Punjabi film awards 2019, PTC Punjabi film awards, PFA2019

 

ਪੀਟੀਸੀ ਪਲੇਅ ‘ਤੇ ਵੋਟ ਕਰਕੇ ਜਿਤਾਉ ਆਪਣੇ ਪਸੰਦੀਦਾ ਸਪੋਰਟਿੰਗ ਐਕਟਰ ਨੂੰ ਤੇ ਬਣਾਓ ਬੈਸਟ ਸਪੋਰਟਿੰਗ ਐਕਟਰ (ਮੇਲ)

PTC Punjabi Film Awards 2019 Category For Best Supporting Actor

ਪੀਟੀਸੀ ਵੱਲੋਂ ਮਨੋਰੰਜਨ ਜਗਤ ਨੂੰ ਹੋਰ ਅੱਗੇ ਵਧਾਉਣ ਲਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਰਵਾਇਆ ਜਾ ਰਿਹਾ ਹੈ, ਪੀਟੀਸੀ ਪੰਜਾਬੀ ਫਿਲਮ ਅਵਾਰਡ 2019 । ਜਿਸ ਦੀ ਉਡੀਕ ਹਰ ਕਲਾਕਾਰ ਦੇ ਨਾਲ ਨਾਲ ਪ੍ਰਸ਼ੰਸ਼ਕ ਵੀ ਕਰਦੇ ਹਨ। ਤੇ ਹੁਣ ਫੈਨਜ਼ ਕੋਲ ਮੌਕਾ ਹੈ ਆਪਣੇ ਪਸੰਦੀਦਾ ਸਹਿ ਕਲਾਕਾਰ ਨੂੰ ਵਿਜੇਤਾ ਬਣਾਉਣ ਦਾ। ਜੀ ਹਾਂ, ਬਸ ਪੀਟੀਸੀ ਪਲੇਅ ਐਪ ਉੱਤੇ ਜਾ ਕੇ ਆਪਣੇ ਪਸੰਦੀਦਾ ਕਲਾਕਾਰ ਨੂੰ ਵੋਟ ਕਰੋ। ਬੈਸਟ ਸਪੋਰਟਿੰਗ ਐਕਟਰ (ਮੇਲ)  ‘ਚ ਨਾਮਜ਼ਦ ਹੋਏ ਅਦਾਕਾਰਾਂ ਦੇ ਨਾਮ ਹੇਠ ਲਿਖੀ ਲਿਸਟ ਮੁਤਾਬਿਕ ਹਨ। ਸਭ ਤੋਂ ਵੱਧ ਵੋਟਾਂ ਜਿੱਤਣ ਵਾਲਾ ਆਰਟਿਸਟ ਹੀ ਬਣੇਗਾ ਬੈਸਟ ਸਪੋਰਟਿੰਗ ਐਕਟਰ ਤੇ ਇਸ ਦਾ ਐਲਾਨ 16 ਮਾਰਚ ਨੂੰ ਪੀਟੀਸੀ ਪੰਜਾਬੀ ਵੱਲੋਂ ਕੀਤਾ ਜਾਵੇਗਾ।

Best Supporting Actor:

Artist  Film 
Ammy Virk Laung Laachi
Guggu Gill Qismat
Gurmeet Sajjan Kurmaiyaan
Gurpreet Ghuggi Carry On Jatta 2
Hardeep Gill Bhajjo Veero Ve
Sarabjit Cheema Ashke
Yograj Singh Sajjan Singh Rangroot

ਆਪਣੇ ਪਸੰਦੀਦਾ ਆਰਟਿਸਟ ਨੂੰ ਜਿਤਵਾਉਂਣ ਲਈ ਪੀਟੀਸੀ ਪਲੇਅ ਐਪ ‘ਤੇ ਜਾ ਕੇ ਵੋਟ ਕਰ ਸਕਦੇ ਹੋ। ਆਪਣੇ ਮੋਬਾਈਲ ਫੋਨ ‘ਤੇ ਪੀਟੀਸੀ ਪਲੇਅ ਦੀ ਸ਼ਾਨਦਾਰ ਐਪ ਡਾਉਨਲੋਡ ਕਰਨ ਲਈ ਹੇਠ ਦਿੱਤੇ ਲਿੰਕ ‘ਤੇ ਕਲਿਕ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com