ਅੱਜ ਹੈ ਨਿਰਮਲ ਰਿਸ਼ੀ ਦਾ ਜਨਮ ਦਿਨ , ਫੌਜ ਵਿੱਚ ਭਰਤੀ ਹੋਣਾ ਚਾਹੁੰਦੀ ਸੀ ਨਿਰਮਲ ਰਿਸ਼ੀ, ਪਰ ਇੱਕ ਘਟਨਾ ਨੇ ਬਦਲੀ ਜ਼ਿੰਦਗੀ ਜਾਣੋਂ ਪੂਰੀ ਕਹਾਣੀ 

Nirmal Rishi

ਪਾਲੀਵੁੱਡ ਵਿੱਚ ਨਿਰਮਲ ਰਿਸ਼ੀ ਉਹ ਨਾਂ ਹੈ ਜਿਹੜਾ ਤਾਰੇ ਵਾਂਗ ਚਮਕਦਾ ਹੈ । ਨਿਰਮਲ ਰਿਸ਼ੀ ਨੇ ਪਾਲੀਵੁੱਡ ਵਿੱਚ ਕਦਮ ਹਰਪਾਲ ਟਿਵਾਣੇ ਦੀ ਫਿਲਮ ਲੌਂਗ ਦਾ ਲਿਸ਼ਕਾਰਾ ਨਾਲ ਰੱਖਿਆ ਸੀ । ਇਹ ਉਹਨਾਂ ਦੀ ਪਹਿਲੀ ਫਿਲਮ ਹੈ । ਇਸ ਫਿਲਮ ਵਿੱਚ ਉਹਨਾਂ ਦਾ ਕਿਰਦਾਰ ਗਲਾਬੋ ਮਾਸੀ ਸੀ ਜਿਹੜਾ ਕਿ ਲੋਕਾਂ ਨੂੰ ਖੂਬ ਪਸੰਦ ਆਇਆ ਸੀ । ਨਿਰਮਲ ਰਿਸੀ ਦੇ ਮੁਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 1943  ਨੂੰ ਮਾਨਸਾ ਜਿਲ੍ਹੇ ਦੇ ਪਿੰਡ ਖੀਵੇ ਕਲਾ ਦੇ ਰਹਿਣ ਵਾਲੇ ਬਲਦੇਵ ਕਿਸ਼ਨ ਰਿਸ਼ੀ ਦੇ ਘਰ ਹੋਇਆ ।

ਹੋਰ ਦੇਖੋ : ਬੱਬੂ ਮਾਨ ਨੂੰ ਮਿਲ ਕੇ ਇਮੋਸ਼ਨਲ ਹੋਈਆਂ ਕੁੜੀਆਂ ,ਵੇਖੋ ਵੀਡਿਓ

Nirmal Rishi
Nirmal Rishi

ਨਿਰਮਲ ਰਿਸ਼ੀ ਆਪਣੀਆਂ ਤਿੰਨੇ ਭੈਣਾਂ ‘ਚ ਸਭ ਤੋਂ ਛੋਟੀ ਹੈ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਥਿਏਟਰ ਕਰਨ ਦਾ ਸ਼ੌਂਕ ਸੀ । ਪਰ ਇਸ ਦੇ ਨਾਲ ਹੀ ਉਹ ਐੱਨ.ਸੀ.ਸੀ. ਬੈਸਟ ਸ਼ੂਟਰ ਵੀ ਰਹੇ ਹਨ । ਇਸ ਤੋਂ ਇਲਾਵਾ ਖੋ-ਖੋ ਦੀ ਵਧੀਆ ਖਿਡਾਰਨ ਤੇ ਅਥਲੀਟ ਵੀ ਰਹਿ ਚੁੱਕੇ ਹਨ । ਉਹਨਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜਾਈ ਸ਼੍ਰੀ ਗੰਗਾਨਗਰ ਤੋਂ ਪੂਰੀ ਕੀਤੀ ਸੀ । ਇਸ ਤੋਂ ਇਲਾਵਾ ਉਹਨਾਂ ਨੇ ਪਟਿਆਲਾ ਦੇ ਫਿਜੀਕਲ ਕਾਲਜ ਤੋਂ ਟ੍ਰੇਨਿੰਗ ਵੀ ਲਈ ਹੈ ।

ਹੋਰ ਦੇਖੋ : ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ ਪਤਨੀ ਨਾਲ ਪਹੁੰਚੇ ਸ਼੍ਰੀ ਹਰਿਮੰਦਰ ਸਾਹਿਬ, ਦੇਖੋ ਵੀਡਿਓ

Nirmal Rishi
Nirmal Rishi

ਇੱਥੇ ਹੀ ਉਹਨਾਂ ਦੀ ਮੁਲਾਕਾਤ ਫਿਲਮ ਨਿਰਦੇਸ਼ਕ ਹਰਪਾਲ ਸਿੰਘ ਟਿਵਾਣਾ ਅਤੇ ਨੀਨਾ ਟਿਵਾਣਾ ਨਾਲ ਹੋਈ ਜਿਸ ਤੋਂ ਬਾਅਦ ਉਹ ਰੰਗ ਮੰਚ ਦੀ ਦੁਨੀਆ ਨਾਲ ਜੁੜ ਗਏ । ਨਿਰਮਲ ਰਿਸ਼ੀ ਨੇ ਹਰਪਾਲ ਟਿਵਾਣਾ ਦੀ ਟੀਮ ਨਾਲ ਮਿਲ ਕੇ ਕਈ ਡਰਾਮੇ ਕੀਤੀ । ਉਸ ਸਮੇਂ ਉਹਨਾਂ ਦੀ ਟੀਮ ਵਿੱਚ ਰਾਜ ਬੱਬਰ, ਓਮ ਪੁਰੀ ਤੇ ਸਰਦਾਰ ਸੋਹੀ ਸ਼ਾਮਿਲ ਸਨ ।

ਹੋਰ ਦੇਖੋ : ਪੰਜਾਬੀਆਂ ਨੇ ਕੱਢੀ ਅਨੋਖੀ ਬਰਾਤ, ਗੋਰੇ ਵੀ ਖੜ-ਖੜ ਰਹੇ ਵੇਖਦੇ, ਵੇਖੋ ਪੂਰਾ ਵੀਡਿਓ

ਇਸ ਦੌਰਾਨ ਹਰਪਾਲ ਟਿਵਾਣਾ ਨੇ ਲੌਂਗ ਦਾ ਲਿਸ਼ਕਾਰਾ ਫਿਲਮ ਬਣਾਈ ਜਿਸ ਵਿੱਚ ਨਿਰਮਲ ਰਿਸ਼ੀ ਨੇ ਗੁਲਾਬੋ ਮਾਸੀ ਦਾ ਕਿਰਦਾਰ ਨਿਭਾਇਆ ਤੇ ਇਸੇ ਕਿਰਦਾਰ ਕਰਕੇ ਉਹਨਾਂ ਨੂੰ ਜਿਆਦਾਤਰ ਲੋਕ ਗੁਲਾਬੋ ਮਾਸੀ ਦੇ ਨਾਂ ਨਾਲ ਜਾਣਦੇ ਹਨ । ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਉਹਨਾਂ ਨੂੰ ਬਾਲੀਵੁੱਡ ਤੋਂ ਵੀ ਕਈ ਆਫਰ ਆਏ ਸਨ ਪਰ ਉਹ ਥਿਏਟਰ ਦੇ ਨਾਲ ਨਾਲ ਨੌਕਰੀ ਵੀ ਕਰਦੇ ਸਨ ਜਿਸ ਕਰਕੇ ਉਹ ਨੇ ਇਹਨਾਂ ਆਫਰ ਨੂੰ ਠੁਕਰਾ ਦਿੱਤਾ । ਪਰ ਉਹਨਾਂ ਦੇ ਸਾਥੀ ਰਾਜ ਬੱਬਰ ਤੇ ਓਮ ਪੁਰੀ ਬਾਲੀਵੁੱਡ ਵਿੱਚ ਚਲੇ ਗਏ ਜਿੱਥੇ ਉਹਨਾਂ ਨੇ ਫਿਲਮ ਵਿੱਚ ਚੰਗਾ ਨਾਂ ਬਣਾਇਆ ।

ਹੋਰ ਦੇਖੋ : ਸਿਰਫ ਦੋ ਸਾਲ ਦੇ ਬੱਚੇ ਦੇ ਸਾਹਮਣੇ ਫਿੱਕੀ ਪਈ ਕਰੋੜਾਂ ਰੁਪਏ ਕਮਾਉਣ ਵਾਲੀ ਕਰੀਨਾ ਕਪੂਰ, ਦੇਖੋ ਤਸਵੀਰਾਂ

ਨਿਰਮਲ ਰਿਸ਼ੀ ਹੁਣ ਤੱਕ 70  ਦੇ ਲਗਭਗ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ । ਉਹਨਾਂ ਦੀਆਂ ਸੁਪਰ ਹਿੱਟ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਲੌਂਗ ਦਾ ਲਿਸ਼ਕਾਰਾ, ਉੱਚਾ ਦਰ ਬਾਬੇ ਨਾਨਕ ਦਾ , ਦੀਵਾ ਬਲੇ ਸਾਰੀ ਰਾਤ, ਨਿੱਕਾ ਜੈਲਦਾਰ, ਲਵ ਪੰਜਾਬ, ਅੰਗਰੇਜ਼ ਸਮੇਤ ਹੋਰ ਕਈ ਫਿਲਮਾਂ ਹਨ । ਇਸ ਤੋਂ ਇਲਾਵਾ ਉਹਨਾਂ ਨੇ ਬਾਲੀਵੁੱਡ ਫਿਲਮ ਦੰਗਲ ਵਿੱਚ ਵੀ ਵਧੀਆ ਭੁਮਿਕਾ ਨਿਭਾਈ ਹੈ । ਇਸ ਤੋਂ ਇਲਾਵਾ ਨਿਰਮਲ ਰਿਸ਼ੀ ਹੁਣ ਤੱਕ ਚਾਰ ਡਰਾਮੇ ਵੀ ਲਿਖ ਚੁੱਕੇ ਹਨ ।

ਹੋਰ ਦੇਖੋ : ਪੰਜਾਬੀਆਂ ਨੇ ਕੱਢੀ ਅਨੋਖੀ ਬਰਾਤ, ਗੋਰੇ ਵੀ ਖੜ-ਖੜ ਰਹੇ ਵੇਖਦੇ, ਵੇਖੋ ਪੂਰਾ ਵੀਡਿਓ

ਨਿਰਮਲ ਰਿਸ਼ੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੀ ਸੀ ਪਰ ਰੰਗ ਮੰਚ ਦੇ ਨਾਲ ਜੁੜਨ ਤੋਂ ਬਾਅਦ ਉਹ ਭਰਤੀ ਨਹੀਂ ਹੋ ਸਕੇ । ਉਹਨਾਂ ਦੀ ਅਦਾਕਾਰੀ ਕਰਕੇ ਨਿਰਮਲ ਰਿਸ਼ੀ ਨੂੰ ਰਾਸ਼ਟਰਪਤੀ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਵੀ ਕਈ ਅਵਾਰਡ ਮਿਲ ਚੁੱਕੇ ਹਨ ।