ਢਾਈ ਸਾਲ ਬਾਅਦ ਐਮੀ ਵਿਰਕ ਅਤੇ ਅਮਰਿੰਦਰ ਗਿੱਲ ਦੀ ਹੋਈ ਮੁਲਾਕਾਤ

Amrinder Gill and Ammy Virk meet after tow and half year ago

ਢਾਈ ਸਾਲ ਬਾਅਦ ਐਮੀ ਵਿਰਕ ਅਤੇ ਅਮਰਿੰਦਰ ਗਿੱਲ ਦੀ ਹੋਈ ਮੁਲਾਕਾਤ : ਪੰਜਾਬੀ ਇੰਡਸਟਰੀ ਬਾਰੇ ਗੱਲ ਕਰੀਏ ਤਾਂ ਕਲਾਕਰਾਂ ਦੇ ਹਿਸਾਬ ਨਾਲ ਕੋਈ ਬਹੁਤੀ ਵੱਡੀ ਨਹੀਂ ਹੈ। ਸਾਰੇ ਆਰਟਿਸਟ ਇੱਕ ਦੂਜੇ ਨਾਲ ਮਿਲ ਜੁਲ ਕੇ ਕੰਮ ਕਰਦੇ ਹਨ ਤੇ ਆਪਸ ‘ਚ ਮੁਲਾਕਾਤਾਂ ਕਰਦੇ ਰਹਿੰਦੇ ਹਨ। ਪਰ ਕਈ ਵਾਰ ਇੰਡਸਟਰੀ ਦੇ ਵੱਡੇ ਚਿਹਰਿਆਂ ਨੂੰ ਇੱਕ ਦੂਜੇ ਨਾਲ ਮਿਲਣ ‘ਚ ਲੰਬਾ ਸਮਾਂ ਬੀਤ ਜਾਂਦਾ ਹੈ। ਅਜਿਹਾ ਹੀ ਹੋਇਆ ਹੈ ਅਮਰਿੰਦਰ ਗਿੱਲ ਅਤੇ ਐਮੀ ਵਿਰਕ ਹੋਰਾਂ ਨਾਲ ਜਿੰਨ੍ਹਾਂ ਦੀ ਮੁਲਾਕਾਤ ਢਾਈ ਵਰ੍ਹਿਆਂ ਬਾਅਦ ਹੋਈ ਹੈ।


ਐਮੀ ਵਿਰਕ ਹੋਰਾਂ ਨੇ ਅਮਰਿੰਦਰ ਗਿੱਲ ਨਾਲ ਤਸਵੀਰ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ “Meeting him after 2 n half years… Amrinder gill bhaji…. naale bhaji thnku saareyan naaal milaan layi.. asin fer auna miln” ਦੱਸ ਦਈਏ ਅਮਰਿੰਦਰ ਗਿੱਲ ਨੇ ਆਪਣਾ ਨਵਾਂ ਪ੍ਰੋਜੈਕਟ ‘ਚੱਲ ਮੇਰਾ ਪੁੱਤ ਸ਼ੁਰੂ’ ਕੀਤਾ ਹੈ, ਜਿਸ ‘ਚ ਪਾਕਿਸਤਾਨੀ ਆਰਟਿਸਟ ਵੀ ਨਜ਼ਰ ਆਉਣਗੇ। ਐਮੀ ਵਿਰਕ ਨੇ ਉਹਨਾਂ ਪਾਕਿਸਤਾਨੀ ਰੰਗਮੰਚ ਦੇ ਕਲਾਕਾਰਾਂ ਨਾਲ ਵੀ ਮੁਲਾਕਾਤ ਕੀਤੀ ਹੈ। ਜਿਸ ਲਈ ਉਹ ਅਮਰਿੰਦਰ ਗਿੱਲ ਦਾ ਧੰਨਵਾਦ ਕਰ ਰਹੇ ਹਨ।

ਹੋਰ ਵੇਖੋ : ਕਰਮਜੀਤ ਅਨਮੋਲ ਦੀ ਅਵਾਜ਼ ‘ਚ ‘ਮੁਕਲਾਵਾ’ ਫ਼ਿਲਮ ਦਾ ਵੱਖਰੇ ਢੰਗ ਨਾਲ ਗਾਇਆ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ


ਫਿਲਹਾਲ ਐਮੀ ਵਿਰਕ ਇੰਗਲੈਂਡ ‘ਚ ਆਪਣੀ ਬਾਲੀਵੁੱਡ ਫ਼ਿਲਮ ’83’ ਦੇ ਸ਼ੂਟ ਲਈ ਗਏ ਹੋਏ ਹਨ ਅਤੇ ਅਮਰਿੰਦਰ ਗਿੱਲ ਦੀ ਫ਼ਿਲਮ ਲਾਈਏ ਜੇ ਯਾਰੀਆਂ ਵੀ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਾਣੋ ਗਾਇਕੀ ਤੋਂ ਅਦਾਕਾਰੀ ‘ਚ ਝੰਡੇ ਗੱਡਣ ਵਾਲੇ ਇਹਨਾਂ ਪੰਜਾਬੀ ਸਿਤਾਰਿਆਂ ਦੀਆਂ ਡੈਬਿਊ ਫ਼ਿਲਮਾਂ ਬਾਰੇ

Punjabi singers turned actor Debut Moives Babbu Maan Dilijit Gippy Grewal Amrinder Gill

ਜਾਣੋ ਗਾਇਕੀ ਤੋਂ ਅਦਾਕਾਰੀ ‘ਚ ਝੰਡੇ ਗੱਡਣ ਵਾਲੇ ਇਹਨਾਂ ਪੰਜਾਬੀ ਸਿਤਾਰਿਆਂ ਦੀਆਂ ਡੈਬਿਊ ਫ਼ਿਲਮਾਂ ਬਾਰੇ : ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਇੰਡਸਟਰੀ ਹਮੇਸ਼ਾ ਹੀ ਇੱਕ ਦੂਜੇ ਦੇ ਨਾਲ ਚਲਦੇ ਆ ਰਹੇ ਹਨ। ਸਗੋਂ ਸੰਗੀਤ ਜਗਤ ਦੀ ਪ੍ਰਫੁੱਲਤਾ ਨੇ ਸਿਨੇਮਾ ਨੂੰ ਵੱਡੇ ਪੱਧਰ ‘ਤੇ ਪਹੁੰਚਾਇਆ ਹੈ। ਇਹ ਹੀ ਕਾਰਨ ਹੈ ਕਿ ਅੱਜ ਪੰਜਾਬੀ ਸਿਨੇਮਾ ‘ਚ ਗਾਇਕ ਅਦਾਕਾਰੀ ਵੱਲ ਆ ਰਹੇ ਹਨ। ਸਗੋਂ ਆ ਹੀ ਨਹੀਂ ਰਹੇ ਉਹਨਾਂ ਨੂੰ ਕਾਮਯਾਬੀ ਵੀ ਹਾਸਿਲ ਹੋ ਰਹੀ ਹੈ। ਅਜਿਹੇ ਬਹੁਤ ਸਾਰੇ ਨਾਮ ਹਨ ਜਿੰਨ੍ਹਾਂ ਨੇ ਗਾਇਕੀ ਤੋਂ ਅਦਾਕਾਰੀ ਦੀ ਦੁਨੀਆਂ ‘ਚ ਝੰਡੇ ਗੱਡੇ ਹਨ ਜਿੰਨ੍ਹਾਂ ‘ਚ ਸਭ ਤੋਂ ਮੂਹਰਲੀਆਂ ਕਤਾਰਾਂ ‘ਚ ਨਾਮ ਆਉਂਦੇ ਹਨ ਬੱਬੂ ਮਾਨ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਅਮਰਿੰਦਰ ਗਿੱਲ ਅਤੇ ਸਤਿੰਦਰ ਸਰਤਾਜ ਹੋਰਾਂ ਦਾ।

 

View this post on Instagram

 

The eyes say it all ?? #babbumaan #punjabi #singer #actor #punjab #

A post shared by Babbu Maan (@babbumaaninsta) on


ਬੱਬੂ ਮਾਨ ਨੇ ਐਕਟਿੰਗ ‘ਚ ਆਪਣਾ ਪਹਿਲਾ ਕਦਮ ਹਵਾਏਂ ਫਿਲਮ ਰਾਹੀਂ ਰੱਖਿਆ ਸੀ ਜਿਹੜੀ ਕਿ 1984 ਸਿੱਖ ਦੰਗਿਆਂ ‘ਤੇ ਫਿਲਮਾਈ ਗਈ ਸੀ। ਜੋ ਕਿ ਭਾਰਤ ‘ਚ ਬੈਨ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਬੱਬੂ ਮਾਨ 2006 ‘ਚ ਪਹਿਲੀ ਪੰਜਾਬੀ ਫ਼ਿਲਮ ‘ਰੱਬ ਨੇ ਬਣਾਈਆਂ ਜੋੜੀਆਂ’ ਲੈ ਕੇ ਆਏ ਜਿਸ ‘ਚ ਬਾਬੂ ਮਾਨ ਹੋਰਾਂ ਨੇ ਲੀਡ ਰੋਲ ਨਿਭਾਇਆ। ਇਸ ਫਿਲਮ ਨੇ ਬਾਕਸ ਆਫਿਸ ‘ਤੇ ਤਹਿਲਕਾ ਮਚਾ ਦਿੱਤਾ , ਫਿਲਮ ਸੁਪਰ ਹਿੱਟ ਰਹੀ।


ਦਿਲਜੀਤ ਦੋਸਾਂਝ ਦੀ ਡੈਬਿਊ ਫ਼ਿਲਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬੀ ਫ਼ਿਲਮ ‘ਦ ਲਾਈਨਜ਼ ਆਫ਼ ਪੰਜਾਬ’ ਨਾਲ ਜਿਹੜੀ 2011 ‘ਚ ਰਿਲੀਜ਼ ਹੋਈ ਸੀ ਨਾਲ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਬਾਲੀਵੁੱਡ ‘ਚ ਅਦਾਕਾਰੀ ਦੇ ਨਾਲ ਨਾਲ ਗਾਇਕੀ ‘ਚ ਵੀ ਸ਼ੌਹਰਤ ਹਾਸਿਲ ਕੀਤੀ।


ਗਿੱਪੀ ਗਰੇਵਾਲ ਦੀ ਪਹਿਲੀ ਫ਼ਿਲਮ ਸੀ ‘ਮੇਲ ਕਰਾਦੇ ਰੱਬਾ’ ਜਿਸ ‘ਚ ਉਹਨਾਂ ਦਾ ਰੋਲ ਤਾਂ ਛੋਟਾ ਸੀ ਪਰ ਉਸ ਤੋਂ ਬਾਅਦ ਨਾਇਕ ਦੇ ਤੌਰ ‘ਤੇ ਹਿੱਟ ਫ਼ਿਲਮਾਂ ਦੀ ਝੜੀ ਲਗਾ ਦਿੱਤੀ ਅਤੇ ਅੱਜ ਪੰਜਾਬ ਦੀਆਂ ਸਭ ਤੋਂ ਵੱਧ ਕਾਮਯਾਬ ਫ਼ਿਲਮਾਂ ‘ਚ ਉਹਨਾਂ ਦੀਆਂ ਫ਼ਿਲਮਾਂ ਮੂਹਰਲਾ ਸਥਾਨ ਲੈਂਦੀਆਂ ਹਨ।

 

View this post on Instagram

 

NEW ALBUM Coming OuT in 2017 🙂 Next Concerts Edmonton 12th Aug Vancouver 19th Aug Winnipeg 27th Aug

A post shared by Amrinder Gill (@amrindergill) on


ਅਮਰਿੰਦਰ ਗਿੱਲ ਨੇ ਆਪਣਾ ਐਕਟਿੰਗ ਡੈਬਿਊ ਫ਼ਿਲਮ ਮੁੰਡੇ ਯੂ.ਕੇ. ਰਾਹੀਂ ਕੀਤਾ ਸੀ ਜਿਸ ‘ਚ ਜਿੰਮੀ ਸ਼ੇਰਗਿੱਲ ਨਾਲ ਉਹਨਾਂ ਦਾ ਸਪੋਰਟਿੰਗ ਰੋਲ ਸੀ। ਪਰ ਉਸ ਤੋਂ ਬਾਅਦ ਪੰਜਾਬੀ ਸਿਨੇਮਾ ‘ਤੇ ਹਮੇਸ਼ਾ ਵੱਖਰਾ ਕੰਟੈਂਟ ਪੇਸ਼ ਕੀਤਾ ਤੇ ਸਿਨੇਮਾ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ।


ਸ਼ਾਇਰ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਜਿਨ੍ਹਾਂ ਦੀ ਗਾਇਕੀ ਤਾਂ ਰੂਹ ਨੂੰ ਸਕੂਨ ਪਹੁੰਚਾਉਂਦੀ ਹੀ ਹੈ ਪਰ ਉਹਨਾਂ ਦੀ ਡੈਬਿਊ ਫ਼ਿਲਮ ‘ਦ ਬਲੈਕ ਪ੍ਰਿੰਸ’ ਦੁਨੀਆਂ ਭਰ ‘ਚ ਚਰਚਾ ਦਾ ਵਿਸ਼ਾ ਬਣੀ ਅਤੇ ਫ਼ਿਲਮ ਦੀਆਂ ਬਹੁਤ ਤਾਰੀਫਾਂ ਵੀ ਹੋਈਆਂ।

ਦੇਖੋ ਜਦੋਂ ਇਕੱਠੇ ਹੋਏ ਬਾਲੀਵੁੱਡ ਤੇ ਪਾਲੀਵੁੱਡ ਦੇ ਹੀਰੋ ਕਰਮਜੀਤ ਅਨਮੋਲ ਅਤੇ ਗੋਵਿੰਦਾ

Karamjit Anmol meets Govinda and his Daughter in Mumbai

ਦੇਖੋ ਜਦੋਂ ਇਕੱਠੇ ਹੋਏ ਬਾਲੀਵੁੱਡ ‘ਤੇ ਪਾਲੀਵੁੱਡ ਦੇ ਹੀਰੋ ਕਰਮਜੀਤ ਅਨਮੋਲ ਅਤੇ ਗੋਵਿੰਦਾ : ਪੰਜਾਬੀ ਸਿਨੇਮਾ ਦੇ ਮੰਨੇ ਪ੍ਰਮੰਨੇ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਜਿੰਨ੍ਹਾਂ ਦੀ ਦਮਦਾਰ ਅਵਾਜ਼ ਅਤੇ ਸ਼ਾਨਦਾਰ ਅਦਾਕਾਰੀ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ। ਕਰਮਜੀਤ ਅਨਮੋਲ ਅੱਜ ਕੱਲ੍ਹ ਫ਼ਿਲਮ ਨਗਰੀ ਮੁੰਬਈ ਦੀ ਫੇਰੀ ਤੇ ਹਨ ਜਿੱਥੋਂ ਉਹਨਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ। ਅਜਿਹੀ ਖ਼ਾਸ ਤਸਵੀਰ ਉਹਨਾਂ ਆਪਣੇ ਸ਼ੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ ਜਿਸ ‘ਚ ਕਰਮਜੀਤ ਅਨਮੋਲ ਬਾਲੀਵੁੱਡ ਦੇ ਹੀਰੋ ਨੰਬਰ ਵਨ ਗੋਵਿੰਦਾ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ‘ਚ ਗੋਵਿੰਦਾ ਦੀ ਬੇਟੀ ਟੀਨਾ ਅਹੂਜਾ ਵੀ ਨਜ਼ਰ ਆ ਰਹੇ ਹਨ।

 

View this post on Instagram

 

Sat shri akaal ji???

A post shared by Karamjit Anmol (@karamjitanmol) on


ਕਰਮਜੀਤ ਅਨਮੋਲ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “It Was Really Nice Meeting You tina.ahuja & Legend Govinda Hero no. 1 Ji You Are Such a Humble Personality & a Great Human Being.”।

ਹੋਰ ਵੇਖੋ : ਪੰਜਾਬੀ ਫ਼ਿਲਮ ‘ਕਿੱਟੀ ਪਾਰਟੀ’ ਜਲਦ ਆ ਰਹੀ ਹੈ ਸਭ ਨੂੰ ਹਸਾਉਣ, ਫਰਸਟ ਲੁੱਕ ਆਇਆ ਸਾਹਮਣੇ


ਕਰਮਜੀਤ ਅਨਮੋਲ ਦੀ ਗੋਵਿੰਦਾ ਨਾਲ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਕਰਮਜੀਤ ਅਨਮੋਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ 24 ਮਈ ਨੂੰ ਰਿਲੀਜ਼ ਹੋਈ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ਮੁਕਲਾਵਾ ‘ਚ ਉਹਨਾਂ ਦਾ ਕਿਰਦਾਰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 28 ਜੂਨ ਨੂੰ ਕਰਮਜੀਤ ਅਨਮੋਲ ਆਪਣੀ ਨਵੀਂ ਫ਼ਿਲਮ ਮਿੰਦੋ ਤਸੀਲਦਾਰਨੀ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

ਤੁਹਾਡੇ ਵੀ ਦਿਲ ਦੇ ਕਰੀਬ ਹੋਣਗੇ ਬਚਪਨ ਦੇ ਵਰਕੇ ਫਰੋਲਦੇ ਇਹ ਗੀਤ, ਨਹੀਂ ਰਹਿ ਪਾਓਗੇ ਸੁਣੇ ਬਿਨਾਂ

Punjabi song who remind childhood memories Gurdas Maan Baljit Malwa

ਤੁਹਾਡੇ ਵੀ ਦਿਲ ਦੇ ਕਰੀਬ ਹੋਣਗੇ ਬਚਪਨ ਦੇ ਵਰਕੇ ਫਰੋਲਦੇ ਇਹ ਗੀਤ, ਨਹੀਂ ਰਹਿ ਪਾਓਗੇ ਸੁਣੇ ਬਿਨਾਂ : ਪੰਜਾਬੀ ਗਾਇਕਾਂ ਅਤੇ ਗੀਤਕਾਰਾਂ ਵੱਲੋਂ ਜ਼ਿੰਦਗੀ ਦੇ ਹਰ ਰੰਗ ਨੂੰ ਗੀਤਾਂ ਦੀ ਸ਼ਕਲ ‘ਚ ਪਰੋਇਆ ਗਿਆ ਹੈ। ਅਜਿਹਾ ਹੀ ਇਨਸਾਨ ਦੀ ਜ਼ਿੰਦਗੀ ਦਾ ਪੜਾਅ ਹੈ ਬਚਪਨ ਜਿਸ ਨੂੰ ਸਭ ਤੋਂ ਖ਼ੂਬਸੂਰਤ ਪੜਾਅ ਵੀ ਮੰਨਿਆ ਜਾਂਦਾ ਹੈ। ਪੰਜਾਬ ਦੇ ਕਈ ਗਾਇਕਾਂ ਵੱਲੋਂ ਬਚਪਨ ਯਾਦ ਕਰਵਾਉਂਦੇ ਗੀਤ ਗਾਏ ਗਏ ਹਨ ਜਿਹੜੇ ਹਰ ਕਿਸੇ ਦੇ ਦਿਲ ਦੇ ਕਰੀਬ ਹਨ।

ਇਹਨਾਂ ਗੀਤਾਂ ‘ਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਪੰਜਾਬੀ ਅਤੇ ਪੰਜਾਬੀਅਤ ਦੇ ਮਾਣ ਗੁਰਦਾਸ ਮਾਨ ਦਾ ਜਿੰਨ੍ਹਾਂ ਨੇ ਜ਼ਿੰਦਗੀ ਦੀ ਸੱਚਾਈ ਨੂੰ ਦਰਸਾਉਂਦੇ ਕਈ ਗੀਤ ਗਾਏ ਹਨ ਪਰ ਉਹਨਾਂ ਦਾ ਗੀਤ ‘ਪਿੰਡ ਦੀਆਂ ਗਲੀਆਂ’ ਜਿਸ ‘ਚ ਬਚਪਨ ਦੇ ਖ਼ੂਬਸੂਰਤ ਪਲ ਸਾਂਭੇ ਹੋਏ ਹਨ।

ਪੰਜਾਬੀ ਸੰਗੀਤ ਦਾ ਬਾਈ ਯਾਨੀ ਬਾਈ ਅਮਰਜੀਤ ਜਿੰਨ੍ਹਾਂ ਦੇ ਗੀਤਾਂ ਨੂੰ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਹੈ। ਬਾਈ ਅਮਰਜੀਤ ਵੱਲੋਂ ਗਾਇਆ ਗੀਤ ‘ਬਚਪਨ’ ਛੋਟੇ ਹੁੰਦੇ ਲਏ ਨਜ਼ਾਰੇ ਯਾਦ ਕਰਵਾ ਦਿੰਦਾ ਹੈ। ਇਸ ਗੀਤ ਦੇ ਬੋਲ ਵੀ ਬਾਈ ਅਮਰਜੀਤ ਨੇ ਹੀ ਲਿਖੇ ਸਨ।

ਇਸ ਲਿਸਟ ‘ਚ ਪੰਜਾਬ ਦੇ ਇੱਕ ਹੋਰ ਮਾਣ ਦਾ ਨਾਮ ਆਉਂਦਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਦਾ ਜਿੰਨ੍ਹਾਂ ਦਾ ਗੀਤ ਰੂਹ ਅਫ਼ਜ਼ਾ ਬਚਪਨ ਦੀਆਂ ਕੀਤੀਆਂ ਸ਼ਰਾਰਤਾਂ ਚੇਤੇ ਕਰਵਾ ਦਿੰਦਾ ਹੈ।

ਵੱਡੇ ਹੋਣ ਤੇ ਵਿਅਕਤੀ ਆਪਣੇ ਨਿੱਤ ਦੇ ਕੰਮ ‘ਚ ਅਜਿਹਾ ਉਲਝ ਜਾਂਦਾ ਹੈ ਕਿ ਕਰੋੜਾਂ ਰੁਪਿਆ ਕਮਾਉਣ ਤੋਂ ਬਾਅਦ ਵੀ ਉਸ ਨੂੰ ਚੈਨ ਨਹੀਂ ਮਿਲਦਾ। ਅਜਿਹਾ ਕੁਝ ਦਰਸਾਉਂਦਾ ਹੈ ਏ.ਕੇ. ਦਾ ਗੀਤ ‘ਦ ਲੌਸਟ ਲਾਈਫ’।

ਹੋਰ ਵੇਖੋ : ਰਣਜੀਤ ਬਾਵਾ ਨੇ ਗਾਇਕਾਂ ਨੂੰ ਗਾਣਿਆਂ ‘ਚ ਨਸ਼ੇ ਪਰਮੋਟ ਨਾ ਕਰਨ ਦੀ ਕੀਤੀ ਅਪੀਲ

ਬਲਜੀਤ ਮਾਲਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਮ ਹੈ। ਉਹਨਾਂ ਦਾ ਗੀਤ ਮੌਜਾਂ ਅੱਜ ਵੀ ਬਾਪੂ ਨਾਲ ਬਚਪਨ ਦਾ ਮੋਹ ਅਤੇ ਪਿਆਰ ਯਾਦ ਕਰਵਾ ਦਿੰਦਾ ਹੈ। ਕਿਵੇਂ ਬੱਚਾ ਆਪਣੇ ਪਿਤਾ ਦੇ ਸਿਰ ‘ਤੇ ਸਕੂਨ ਦੀ ਨੀਂਦ ਸੌਂਦਾ ਹੈ ਇਸ ਨੂੰ ਇਹ ਗੀਤ ਬਾਖੂਬੀ ਪੇਸ਼ ਕਰਦਾ ਹੈ।

ਮਾਨਸੇ ਦੇ ਗੱਭਰੂ ਆਰ ਨੇਤ ਤੇ ਸਿੱਧੂ ਮੂਸੇ ਵਾਲਾ ਇਕੱਠੇ ਪਾਉਣਗੇ ਧਮਾਲ, ਬਿਗ ਬਰਡ ਦਾ ਵੀ ਮਿਲਿਆ ਸਾਥ, ਦੇਖੋ ਵੀਡੀਓ

Sidhu moose wala and R Nait byg byrd all together new project

ਮਾਨਸੇ ਦੇ ਗੱਭਰੂ ਆਰ ਨੇਤ ਤੇ ਸਿੱਧੂ ਮੂਸੇ ਵਾਲਾ ਇਕੱਠੇ ਪਾਉਣਗੇ ਧਮਾਲ, ਬਿਗ ਬਰਡ ਦਾ ਵੀ ਮਿਲਿਆ ਸਾਥ, ਦੇਖੋ ਵੀਡੀਓ : ਆਰ ਨੇਤ ਅਤੇ ਸਿੱਧੂ ਮੂਸੇ ਵਾਲਾ ਦੋ ਪੰਜਾਬ ਦੇ ਮਾਨਸਾ ਜਿਲ੍ਹੇ ਦੇ ਅੱਜ ਸਿਰ ਕੱਢ ਗਾਇਕ ਹਨ। ਦੋਨਾਂ ਦੇ ਗਾਣੇ ਹੀ ਸੁਪਰਹਿੱਟ ਹੁੰਦੇ ਹਨ। ਦਰਸ਼ਕਾਂ ਦੀ ਬੜੀ ਦੇਰ ਤੋਂ ਡਿਮਾਂਡ ਸੀ ਕਿ ਇਹ ਦੋਨੋ ਇਕੱਠੇ ਕੁਝ ਲੈ ਕੇ ਆਉਣ ਤਾਂ ਹੁਣ ਤਿਆਰ ਹੋ ਜਾਓ ਕਿਉਂਕਿ ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਨਵਾਂ ਪ੍ਰੋਜੈਕਟ ਇਕੱਠੇ ਲੈ ਕੇ ਆ ਰਹੇ ਹਨ। ਜੀ ਹਾਂ ਆਰ ਨੇਤ ਵੱਲੋਂ ਇੱਕ ਵੀਡੀਓ ਸਾਂਝਾ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ ‘ਚ ਆਰ ਨੇਤ, ਸਿੱਧੂ ਮੂਸੇ ਵਾਲਾ, ਅਤੇ ਮਿਊਜ਼ਿਕ ਡਾਇਰੈਕਟਰ ਬਿੱਗ ਬਰਡ ਨਜ਼ਰ ਆ ਰਹੇ ਹਨ ਅਤੇ ਕਿਸੇ ਨਵੇਂ ਗੀਤ ਦਾ ਸ਼ੂਟ ਚੱਲ ਰਿਹਾ ਹੈ।

 

View this post on Instagram

 

Thnx Sidhu veera bs surprise something new jldi supoortaaa kich k veere Luv u dilo sav nu baba kush rakhe ??❤️❤️

A post shared by R Nait (@official_rnait) on


ਇਸ ਵੀਡੀਓ ‘ਚ ਆਰ ਨੇਤ ਗਾਣੇ ਦੀਆਂ ਕੁਝ ਸੱਤਰਾਂ ਵੀ ਸਾਂਝੀਆਂ ਕਰ ਰਹੇ ਹਨ, ਜਿਸ ‘ਚ ਸਿੱਧੂ ਮੂਸੇ ਵਾਲੇ ਦਾ ਜ਼ਿਕਰ ਵੀ ਹੋ ਰਿਹਾ ਹੈ। ਹੋ ਸਕਦਾ ਹੈ ਇਹ ਉਹ ਹੀ ਗੀਤ ਦੀਆਂ ਲਾਈਨਾਂ ਹੋਣ ਜਿਸ ਦਾ ਸ਼ੂਟ ਚੱਲ ਰਿਹਾ ਹੈ। ਆਰ ਨੇਤ ਨੇ ਵੀਡੀਓ ਦੀ ਕੈਪਸ਼ਨ ‘ਚ ਲਿਖਿਆ ਹੈ “Thnx Sidhu veera bs surprise something new jldi supoortaaa kich k veere Luv u dilo sav nu baba kush rakhe”

ਹੋਰ ਵੇਖੋ : ਸਿੱਧੂ ਮੂਸੇ ਵਾਲੇ ਲਈ ਫ਼ਿਲਮਾਇਆ ਗਿਆ 1 ਕਰੋੜ ਦਾ ਗੀਤ !

 

View this post on Instagram

 

Dilo Luv u sre pyar? krn valya nu? #defaulter 90 million crossed ✌?✌? Keep Suporting guys ? @goldmediaa

A post shared by R Nait (@official_rnait) on


ਇਸ ਤੋਂ ਤਾਂ ਲੱਗਦਾ ਹੈ ਕਿ ਮਾਨਸੇ ਜਿਲ੍ਹੇ ਦੇ ਇਹ ਨੌਜਵਾਨ ਗਾਇਕ ਜ਼ਰੂਰ ਕੁਝ ਵੱਡਾ ਲੈ ਕੇ ਆ ਰਹੇ ਹਨ। ਦੇਖਣਾ ਹੋਵੇਗਾ ਹੁਣ ਇਹ ਜੋੜੀ ਕੀ ਧਮਾਕਾ ਕਰਦੀ ਹੈ। ਦੱਸ ਦਈਏ ਆਰ ਨੇਤ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਪਰ ਉਹਨਾਂ ਦੇ ਪਿਛਲੇ ਦੋ ਗੀਤ ਡਿਫਾਲਟਰ ਅਤੇ ਦਬਦਾ ਕਿੱਥੇ ਆ ਜਿਹੜੇ ਡਿਊਟ ਗੀਤ ਸਨ ਨੇ ਇੰਡਸਟਰੀ ‘ਚ ਵੱਖਰੀ ਛਾਪ ਛੱਡੀ ਹੈ।

ਗੁਰਦਾਸ ਮਾਨ ਦੇ ਅਖਾੜੇ ‘ਚ ਸੁਰਿੰਦਰ ਸ਼ਿੰਦਾ ਦੀਆਂ ਕਹੀਆਂ ਇਹ ਗੱਲਾਂ ਜਿੱਤ ਲੈਣਗੀਆਂ ਤੁਹਾਡਾ ਵੀ ਦਿਲ

Surinder Shinda ji on Gurdas Maan Live show Viral Video

ਗੁਰਦਾਸ ਮਾਨ ਦੇ ਅਖਾੜੇ ‘ਚ ਸੁਰਿੰਦਰ ਸ਼ਿੰਦਾ ਦੀਆਂ ਕਹੀਆਂ ਇਹ ਗੱਲਾਂ ਜਿੱਤ ਲੈਣਗੀਆਂ ਤੁਹਾਡਾ ਵੀ ਦਿਲ: ਗੁਰਦਾਸ ਮਾਨ ਅਤੇ ਸੁਰਿੰਦਰ ਸ਼ਿੰਦਾ ਜਿੰਨ੍ਹਾਂ ਨੂੰ ਪੰਜਾਬੀ ਸੰਗੀਤ ਦੇ ਥੰਮ ਕਹਿ ਲਈਏ ਤਾਂ ਗ਼ਲਤ ਨਹੀਂ ਹੋਵੇਗਾ। ਇਹ ਮੌਕਾ ਕਦੇ ਹੀ ਮਿਲਦਾ ਹੈ ਕਿ ਦੋਨਾਂ ਨੂੰ ਇਕੱਠੇ ਸਟੇਜ ‘ਤੇ ਦੇਖ ਸਕੀਏ ਪਰ ਸ਼ੋਸ਼ਲ ਮੀਡੀਆ ‘ਤੇ ਸਟੇਜ ਉੱਪਰ ਇਕੱਠਿਆਂ ਹੋਣ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਗੁਰਦਾਸ ਮਾਨ ਦੇ ਇਸ ਅਖਾੜੇ ‘ਚ ਸੁਰਿੰਦਰ ਸ਼ਿੰਦਾ ਵੱਲੋਂ ਕਹੀਆਂ ਗੱਲਾਂ ਅੱਜ ਦੇ ਗਾਇਕਾਂ ਨੂੰ ਵੀ ਬਹੁਤ ਕੁਝ ਸਿਖਾਉਂਦੀਆਂ ਹਨ।

ਸੁਰਿੰਦਰ ਸ਼ਿੰਦਾ ਦਾ ਮੰਨਣਾ ਹੈ ਕਿ ਕਿਸੇ ਦੇ ਇਸ ਤਰ੍ਹਾਂ ਚਲਦੇ ਅਖਾੜੇ ‘ਚ ਅਪਣੀ ਟੌਰ੍ਹ ਨਹੀਂ ਬਨਾਉਣੀ ਚਾਹੀਦੀ। ਇਸ ਲਈ ਉਹ ਸਿਰਫ਼ ਦੋ ਕੁ ਅੰਤਰੇ ਹੀ ਬੋਲਦੇ ਹਨ ਪਰ ਉਹਨਾਂ ਅੰਤਰਿਆਂ ‘ਚ ਹੀ ਸਭ ਦਾ ਦਿਲ ਜਿੱਤ ਲੈਂਦੇ ਹਨ। ਪੰਜਾਬੀ ਇੰਡਸਟਰੀ ਇੱਕ ਅਜਿਹੀ ਇੰਡਸਟਰੀ ਹੈ ਜਿੱਥੇ ਵੱਡਿਆ ਛੋਟਿਆਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਗੁਰਦਾਸ ਮਾਨ ਵੀ ਆਪਣੇ ਵੱਡਿਆਂ ਤੇ ਛੋਟਿਆਂ ਨੂੰ ਸ਼ੁਰੂ ਤੋਂ ਪੂਰਾ ਇਜ਼ੱਤ ਮਾਣ ਦਿੰਦੇ ਹਨ।

 

View this post on Instagram

 

3 Leagents of World Famous singers adakaar yaradeyaar injoy3 Leagents of World Famous singers adakaar yaradeyaar injoy

A post shared by Surinder Shinda (@surindershindaofficial) on


ਸੁਰਿੰਦਰ ਸ਼ਿੰਦਾ ਦੇ ਜਾਣ ਤੋਂ ਬਾਅਦ ਗੁਰਦਾਸ ਮਾਨ ਨੇ ਵੀ ਉਹਨਾਂ ਦੀ ਤਾਰੀਫ਼ ਕੀਤੀ ਅਤੇ ਦੱਸਿਆ ਕਿ ਉਹਨਾਂ ਦੇ ਮੁਰਸ਼ਦ ਨਾਲ ਉਹਨਾਂ ਨੂੰ ਮਿਲਾਉਣ ‘ਚ ਸੁਰਿੰਦਰ ਸ਼ਿੰਦਾ ਜੀ ਹੋਰਾਂ ਦੀ ਅਹਿਮ ਭੂਮਿਕਾ ਰਹੀ ਸੀ।ਸੁਰਿੰਦਰ ਸ਼ਿੰਦਾ ਤੇ ਗੁਰਦਾਸ ਮਾਨ ਦਾ ਇਹ ਪਿਆਰ ਸੰਗੀਤ ਜਗਤ ਦੇ ਦੋ ਵੱਡੇ ਦਿੱਗਜਾਂ ਦਾ ਪਿਆਰ ਹੈ ਜੋ ਕੇ ਇਸੇ ਤਰ੍ਹਾਂ ਬਣਿਆ ਰਹਿਣਾ ਚਾਹੀਦਾ ਹੈ।

ਜਦੋਂ ਗੁਰਦਾਸ ਮਾਨ ਦੇ ਸਟੇਜ ਤੇ ਹੁੰਦਿਆਂ ਛੋਟੀ ਜਿਹੀ ਬੱਚੀ ਨੇ ਲੁੱਟ ਲਿਆ ਮੇਲਾ, ਦੇਖੋ ਵੀਡੀਓ

Gurdas maan share stage with little girl doing bhangra viral video

ਜਦੋਂ ਗੁਰਦਾਸ ਮਾਨ ਦੇ ਸਟੇਜ ਤੇ ਹੁੰਦਿਆਂ ਛੋਟੀ ਜਿਹੀ ਬੱਚੀ ਨੇ ਲੁੱਟ ਲਿਆ ਮੇਲਾ, ਦੇਖੋ ਵੀਡੀਓ : ਗੁਰਦਾਸ ਮਾਨ ਪੰਜਾਬ ਦੇ ਉਹ ਹੀਰੇ ਹਨ ਜਿੰਨ੍ਹਾਂ ਨੇ ਪੰਜਾਬੀਅਤ ਅਤੇ ਸਾਫ਼ ਸੁਥਰੀ ਗਾਇਕੀ ਨੂੰ ਦੁਨੀਆਂ ਦੇ ਕੋਨੇ ਕੋਨੇ ‘ਚ ਪਹੁੰਚਾਇਆ ਹੈ। ਉਹਨਾਂ ਦੇ ਅਖਾੜਿਆਂ ‘ਚ ਪਹੁੰਚੇ ਲੋਕ ਪੱਬਾਂ ਭਾਰ ਹੋ ਕੇ ਗੁਰਦਾਸ ਮਾਨ ਨੂੰ ਸੁਣਦੇ ਹਨ। ਪਰ ਸਟੇਜ ‘ਤੇ ਗੁਰਦਾਸ ਮਾਨ ਦੇ ਹੁੰਦਿਆਂ ਕੋਈ ਹੋਰ ਮੇਲਾ ਲੁੱਟ ਕੇ ਲੈ ਜਾਵੇ ਇਹ ਟਾਂਵਾਂ ਟਾਂਵਾਂ ਹੀ ਦੇਖਣ ਨੂੰ ਮਿਲਦਾ ਹੈ, ਪਰ ਅਜਿਹਾ ਵੀ ਹੁੰਦਾ ਹੈ। ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਸ ਵੀਡੀਓ ‘ਚ ਛੋਟੀ ਜਿਹੀ ਬੱਚੀ ਸਟੇਜ ‘ਤੇ ਆਉਂਦੀ ਹੈ ਕਿ ਗੁਰਦਾਸ ਮਾਨ ਸਾਹਿਬ ਵੀ ਇੱਕ ਪਾਸੇ ਖੜੇ ਹੋ ਕੇ ਉਸ ਨੂੰ ਦੇਖਣ ਲੱਗਦੇ ਹਨ। ਇਸ ਬੱਚੀ ਦਾ ਗੁਰਦਾਸ ਮਾਨ ਹੋਰਾਂ ਦੇ ਗੀਤ ਆਪਣਾ ਪੰਜਾਬ ਹੋਵੇ ‘ਤੇ ਪਾਇਆ ਭੰਗੜਾ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ।

ਭੀੜ ਵੀ ਬੱਚੀ ਵੱਲੋਂ ਪਾਏ ਜਾ ਰਹੇ ਭੰਗੜੇ ਲਈ ਖ਼ੂਬ ਉਤਸਾਹਿਤ ਕਰ ਰਹੀ ਹੈ। ਗੁਰਦਾਸ ਮਾਨ ਖ਼ੁਦ ਬੱਚੀ ਦੇ ਹੌਂਸਲੇ ਤੇ ਜਜ਼ਬੇ ਨੂੰ ਦੇਖ ਹੈਰਾਨ ਅਤੇ ਖ਼ੁਸ਼ ਹੁੰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਦਰਸ਼ਕਾਂ ਵੱਲੋਂ ਸ਼ੇਅਰ ਵੀ ਕੀਤਾ ਜਾ ਰਿਹਾ ਹੈ।

 

View this post on Instagram

 

Teeja gaana keda gaiye? ? mildey han aj Shaam NEW YORK COLDEN CENTER

A post shared by Gurdas Maan (@gurdasmaanjeeyo) on


ਗੁਰਦਾਸ ਮਾਨ ਦਾ ਇਹ ਗੀਤ ਨਾਮਵਰ ਗੀਤਕਾਰ ਮੱਖਣ ਬਰਾੜ ਹੋਰਾਂ ਦਾ ਲਿਖਿਆ ਹੈ, ਜਿਸ ਨੂੰ ਸੁਣ ਵਿਦੇਸ਼ਾਂ ‘ਚ ਬੈਠਾ ਪੰਜਾਬੀ ਵੀ ਮਨ ਹੀ ਮਨ ਅੰਦਰ ਪੰਜਾਬ ਦੀ ਸੈਰ ਕਰ ਆਉਂਦਾ ਹੈ।

ਨਵੀਂ ਪੰਜਾਬੀ ਫ਼ਿਲਮ ‘ਪਰਿੰਦੇ’ ਦਾ ਐਲਾਨ, ਸਾਹਮਣੇ ਆਇਆ ਫਰਸਟ ਲੁੱਕ

new Punjabi movie Parindey first look out Yuvraj hans Mansi sharma manbhavn singh

ਨਵੀਂ ਪੰਜਾਬੀ ਫ਼ਿਲਮ ‘ਪਰਿੰਦੇ’ ਦਾ ਐਲਾਨ, ਸਾਹਮਣੇ ਆਇਆ ਫਰਸਟ ਲੁੱਕ : ਪੰਜਾਬੀ ਸਿਨੇਮਾ ਦਿਨੋਂ ਦਿਨ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਹਰ ਹਫਤੇ ਦੋ ਦੋ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਸਿਨੇਮਾ ਦਾ ਮਿਆਰ ਹੁਣ ਕਿੰਨ੍ਹਾਂ ਉੱਚਾ ਹੋ ਗਿਆ ਹੈ। ਰਿਲੀਜ਼ ਦੇ ਨਾਲ ਨਾਲ ਨਵੀਆਂ ਫ਼ਿਲਮਾਂ ਦੀ ਅਨਾਊਸਮੈਂਟ ਵੀ ਹੋ ਰਹੀ ਹੈ ਜਿਸ ਦੀ ਲੜੀ ‘ਚ ਇੱਕ ਹੋਰ ਨਾਮ ਜੁੜ ਚੁੱਕਿਆ ਹੈ। ਮਨਭਾਵਨ ਸਿੰਘ ਦੇ ਨਿਰਦੇਸ਼ਨ ‘ਚ ਬਣਨ ਜਾ ਰਹੀ ਫ਼ਿਲਮ ‘ਪਰਿੰਦੇ’ ਦਾ ਐਲਾਨ ਹੋ ਚੁੱਕਿਆ ਹੈ ‘ਤੇ ਫ਼ਿਲਮ ਦਾ ਫਰਸਟ ਲੁੱਕ ਵੀ ਸਾਹਮਣੇ ਆ ਗਿਆ ਹੈ।


ਇਸ ਫ਼ਿਲਮ ‘ਚ ਯੁਵਰਾਜ ਹੰਸ, ਉਹਨਾਂ ਦੀ ਪਤਨੀ ਮਾਨਸ਼ੀ ਸ਼ਰਮਾ ਹੰਸ, ਨਵਦੀਪ ਕਲੇਰ, ਗੁਰਲੀਨ ਚੋਪੜਾ, ਹਰਸਿਮਰਨ, ਹੌਬੀ ਧਾਲੀਵਾਲ, ਮਲਕੀਤ ਸਿੰਘ ਰੌਣੀ ਅਤੇ ਗੁਰਪ੍ਰੀਤ ਕੌਰ ਭੰਗੂ ਸਮੇਤ ਕਈ ਨਾਮਵਰ ਅਦਾਕਾਰ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਬੌਬੀ ਸੱਚਦੇਵਾ ਤੇ ਮਨਭਾਵਨ ਸਿੰਘ ਵੱਲੋਂ ਮਿਲ ਕੇ ਲਿਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਆਉਣ ਵਾਲੀਆਂ ਸਰਦੀਆਂ ‘ਚ ਰਿਲੀਜ਼ ਕੀਤੀ ਜਾਣੀ ਹੈ।
ਮਨਭਾਵਨ ਸਿੰਘ ਦੀ ਇਹ ਦੂਸਰੀ ਫ਼ਿਲਮ ਹੈ ਇਸ ਤੋਂ ਪਹਿਲਾਂ ਉਹਨਾਂ ਦੀ ਫ਼ਿਲਮ ‘ਜੱਦੀ ਸਰਦਾਰ’ ਜਿਸ ‘ਚ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਮੁੱਖ ਭੂਮਿਕਾ ਨਿਭਾ ਰਹੇ ਹਨ, 12 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਪਰਿੰਦੇ ਨੂੰ ਪ੍ਰੋਡਿਊਸ ਕਰ ਰਹੇ ਹਨ ਬੌਬੀ ਸਚਦੇਵਾ ਅਤੇ ਅਜਬ ਪ੍ਰੋਡਕਸ਼ਨ ‘ਚ ਇਸ ਫ਼ਿਲਮ ਨੂੰ ਬਣਾਇਆ ਜਾ ਰਿਹਾ ਹੈ।

ਹਰੋ ਵੇਖੋ : ਅਜੈ ਦੇਵਗਨ ਦੀ ਫ਼ਿਲਮ ‘ਚ ਆਏ ਨੇਹਾ ਕੱਕੜ ਤੇ ਗੈਰੀ ਸੰਧੂ ਦੇ ਗੀਤ ‘ਤੇ ਦੇਖੋ ਨੇਹਾ ਕੱਕੜ ਦਾ ਸ਼ਾਨਦਾਰ ਡਾਂਸ

 

View this post on Instagram

 

Hazaaron Mein Kisi Ko Taqdeer Aisi Mili Hai Ikk Ranjha Aur Heer Jaisi @mansi_sharma6 Luv You Hai Ji Bahut Saara????

A post shared by Yuvraj Hans (@yuvrajhansofficial) on


ਫ਼ਿਲਮ ਦੇ ਪੋਸਟਰ ਤੋਂ ਤਾਂ ਲੱਗਦਾ ਹੈ ਕਿ ਇਹ ਫ਼ਿਲਮ ਪੰਜਾਬ ਦੀਆਂ ਸਮੱਸਿਆਵਾਂ ਤੇ ਚਾਨਣਾ ਪਾਉਂਦੀ ਨਜ਼ਰ ਆਵੇਗੀ ਜਿਸ ‘ਚ ਰਾਜਨੀਤਿਕ ਐਂਗਲ ਤੋਂ ਲੈ ਪੰਜਾਬੀਆਂ ਦੇ ਵਿਦੇਸ਼ ਜਾਣ ਦੇ ਰੁਜਾਨ ਨੂੰ ਵੀ ਦਰਸਾਇਆ ਜਾਏਗਾ। ਦੇਖਣਾ ਹੋਵੇਗਾ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਹੰਸ ਯਾਨੀ ਪਤੀ ਪਤਨੀ ਦੀ ਇਹ ਜੋੜੀ ਪਰਦੇ ‘ਤੇ ਕਦੋਂ ਤੱਕ ਦੇਖਣ ਨੂੰ ਮਿਲਦੀ ਹੈ।

ਸਰਗੁਣ ਮਹਿਤਾ ਦਾ ਪਤੀ ਰਵੀ ਦੂਬੇ ਨਾਲ ਦੇਖੋ 3 ਮਿੰਟ ‘ਚ ਤਿਆਰ ਕੀਤਾ ਇਹ ਸ਼ਾਨਦਾਰ ਭੰਗੜਾ

Sargun Mehta dance performance with her husband Ravi Doobe CAC

ਸਰਗੁਣ ਮਹਿਤਾ ਦਾ ਪਤੀ ਰਵੀ ਦੂਬੇ ਨਾਲ ਦੇਖੋ 3 ਮਿੰਟ ‘ਚ ਤਿਆਰ ਕੀਤਾ ਇਹ ਸ਼ਾਨਦਾਰ ਭੰਗੜਾ : ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 24 ਮਈ ਨੂੰ ਵੱਡੇ ਪਰਦੇ ‘ਤੇ ਧਮਾਲ ਮਚਾਉਂਦੀ ਨਜ਼ਰ ਆਵੇਗੀ। ਫ਼ਿਲਮ ਦਾ ਗੀਤ ਅੰਬਰਸਰ ਦੇ ਪਾਪੜ ਰਿਲੀਜ਼ ਹੋ ਚੁੱਕਿਆ ਹੈ। ਜਿਹੜਾ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਦੇ ਮੂੰਹਾਂ ‘ਤੇ ਚੜਿਆ ਹੋਇਆ ਹੈ। ਸਰਗੁਣ ਮਹਿਤਾ ਤੇ ਉਹਨਾਂ ਦੇ ਪਤੀ ਰਵੀ ਦੂਬੇ ਵੀ ਇਸ ਗੀਤ ‘ਤੇ ਭੰਗੜਾ ਪਾਉਣ ਤੋਂ ਪਿੱਛੇ ਨਹੀਂ ਰਹੇ ਜਿੰਨ੍ਹਾਂ ਦਾ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।


ਸਰਗੁਣ ਮਹਿਤਾ ਨੇ ਵੀਡੀਓ ਪੋਸਟ ਕਰਦੇ ਹੋਏ ਆਪਣੀ ਫ਼ਿਲਮ ਦੀ ਰਿਲੀਜ਼ ਡੇਟ ਦੱਸੀ ਹੈ ਤੇ ਨਾਲ ਹੀ ਦੱਸਿਆ ਹੈ ਕਿ ਇਹ ਪੂਰਾ ਭੰਗੜਾ ਉਹਨਾਂ ਨੇ ਕੈਨੇਡਾ ਦੀ ਫਲਾਈਟ ਤੋਂ ਕੁਝ ਸਮਾਂ ਪਹਿਲਾਂ ਹੀ ਸਿਰਫ਼ ਤਿੰਨ ਮਿੰਟ ‘ਚ ਤਿਆਰ ਕੀਤਾ ਹੈ। ਨਾਲ ਹੀ ਉਹਨਾਂ ਦਾ ਕਹਿਣਾ ਕਿ ਜੱਜ ਨਾ ਕਰਨਾ ਆਪਣਾ ਪਿਆਰ ਦੇਣਾ ਤੇ ਆਪਣਾ ਵਰਜ਼ਨ ਵੀ ਬਣਾ ਕੇ ਭੇਜਣਾ।

ਹੋਰ ਵੇਖੋ : ਫ਼ਿਲਮ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਤੇ ‘ਮੁਕਲਾਵਾ’ ਨੂੰ ਲੈ ਕੇ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ‘ਚ ਹੋਈ ਨੋਕ-ਝੋਕ, ਦੇਖੋ ਵੀਡੀਓ


ਦੱਸ ਦਈਏ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਪਹਿਲੀ ਵਾਰ 24 ਮਈ ਵੱਡੇ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦੇ ਟਰੇਲਰ ‘ਤੇ ਪਹਿਲੇ ਗਾਣੇ ਨੂੰ ਤਾਂ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ ਦੇਖਣਾ ਹੋਵੇਗਾ ਇਹ ਪਿਆਰ ਸਿਨੇਮਾ ਤੱਕ ਕਿੰਨ੍ਹਾਂ ਕੁ ਪਹੁੰਚਦਾ ਹੈ।

ਸਮੇਂ ‘ਚ ਪਿੱਛੇ ਜਾ ਕੇ ਜੈਸਮੀਨ ਸੈਂਡਲਾਸ ਇਹ ਗੱਲਾਂ ਕਹਿਣਾ ਚਾਹੁੰਦੀ ਹੈ ਆਪਣੇ ਆਪ ਨੂੰ

Jasmine Sandlas wants go back in time and give this advise to little Jasmine

ਸਮੇਂ ‘ਚ ਪਿੱਛੇ ਜਾ ਕੇ ਜੈਸਮੀਨ ਸੈਂਡਲਾਸ ਇਹ ਗੱਲਾਂ ਕਹਿਣਾ ਚਾਹੁੰਦੀ ਹੈ ਆਪਣੇ ਆਪ ਨੂੰ : ਹਮੇਸ਼ਾ ਸ਼ੋਸ਼ਲ ਮੀਡੀਆ ‘ਤੇ ਚਰਚਾ ‘ਚ ਰਹਿਣ ਵਾਲੀ ਗਾਇਕਾ ਜੈਸਮੀਨ ਸੈਂਡਲਾਸ ਆਪਣੀ ਜ਼ਿੰਦਗੀ ਦੇ ਅਹਿਮ ਪਲਾਂ ਨੂੰ ਆਪਣੇ ਪ੍ਰਸੰਸ਼ਕਾਂ ਨਾਲ ਸਾਂਝਾ ਕਰਦੇ ਰਹਿੰਦੇ ਹਨ। ਇਸ ਵਾਰ ਜੈਸਮੀਨ ਨੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕਰ ਦੱਸਿਆ ਹੈ ਕਿ ਜੇਕਰ ਉਹਨਾਂ ਨੂੰ ਸਮੇਂ ‘ਚ ਪਿੱਛੇ ਜਾਣ ਦਾ ਮੌਕਾ ਮਿਲੇ ਤਾਂ ਉਹ ਆਪਣੇ ਆਪ ਨੂੰ ਕੀ ਕਹਿਣਾ ਚਾਹੁਣਗੇ।


ਜੈਸਮੀਨ ਨੇ ਲਿਖਿਆ ਹੈ,”ਮੈਂ ਛੋਟੀ ਜੈਸਮੀਨ ਨੂੰ ਕਹਾਂਗੀ,ਤੇਰੀ ਜ਼ਿੰਦਗੀ ਅਜੀਬ ਹੋਣ ਵਾਲੀ ਹੈ। ਤੈਨੂੰ ਆਪਣੇ ਅਜੀਬ ਜਿਹੇ ਦਾਇਰੇ ਤੋਂ ਬਾਹਰ ਨਿਕਲਣਾ ਪਵੇਗਾ, ਅਤੇ ਆਪਣੇ ਗਾਣੇ ਸਟੇਜ ‘ਤੇ ਗਾਉਣੇ ਪੈਣਗੇ। ਯਕੀਨ ਕਰੋ ਜਾਂ ਨਾ ਦੁਨੀਆਂ ‘ਚ ਰਹਿੰਦਾ ਹਰ ਪੰਜਾਬੀ ਤੇਰੇ ਗੀਤਾਂ ਬਾਰੇ ਜਾਣਦਾ ਹੋਵੇਗਾ। ਸਾਰੇ ਤੁਹਨੂੰ ਬਹੁਤ ਪਿਆਰ ਕਰਨਗੇ, ਜਿਸ ਨਾਲ ਬਹੁਤ ਕੁਝ ਹਾਸਿਲ ਹੋਵੇਗਾ, ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਦੁਨੀਆਂ ਦੀ ਤੇਰੇ ਲਈ ਮਜਬੂਤ ਯੋਜਨਾ ਬਣਾਈ ਹੋਈ ਹੈ, ਆਖ਼ਿਰ ‘ਚ ਇਹ ਸਭ ਇੱਕ ਕਵਿਤਾ ਦੀ ਤਰ੍ਹਾਂ ਹੋ ਜਾਵੇਗਾ”।

ਹੋਰ ਵੇਖੋ : ਯੂਨੀਵਰਸਲ ਬਾਸ ਕ੍ਰਿਸ ਗੇਲ ਨਿੰਜਾ ਦੇ ਗਾਣੇ ‘ਠੋਕਦਾ ਰਿਹਾ’ ‘ਤੇ ਅੱਖਾਂ ਨਾਲ ਲਗਾ ਰਹੇ ਨੇ ਨਿਸ਼ਾਨੇ, ਦੇਖੋ ਵੀਡੀਓ


ਜੈਸਮੀਨ ਤਾਂ ਇਹ ਕਿਸ਼ੋਰ ਜੈਸਮੀਨ ਨੂੰ ਸਮੇਂ ਦੇ ਪਿੱਛੇ ਜਾ ਕੇ ਕਹਿਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪ੍ਰਸੰਸ਼ਕਾਂ ਤੋਂ ਵੀ ਪੁੱਛਿਆ ਹੈ ਕਿ ਤੁਸੀਂ ਆਪਣੀ ਕਿਸ਼ੋਰ ਉੱਮਰ ‘ਚ ਸਮੇਂ ਦੇ ਪਿੱਛੇ ਜਾ ਕੇ ਆਪਣੇ ਆਪ ਨੂੰ ਕੀ ਕਹਿਣਾ ਚਾਹੁੰਦੇ ਹੋ। ਜੈਸਮੀਨ ਵੱਲੋਂ ਸਾਂਝੀ ਕੀਤੀ ਇਹ ਤਸਵੀਰ ਵੀ ਫੈਨਜ਼ ਵੱਲੋਂ ਪਸੰਦ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਵੀ ਜੈਸਮੀਨ ਸੈਂਡਲਾਸ ਵੱਲੋਂ ਨੰਨ੍ਹੀ ਜੈਸਮੀਨ ਦੀ ਤਸਵੀਰ ਸਾਂਝੀ ਕੀਤੀ ਗਈ ਸੀ ਜੋ ਕਿ ਕਾਫੀ ਵਾਇਰਲ ਹੋਈ ਹੈ।