‘ਹੌਸਲਾ ਰੱਖ’ ਦਾ ਟ੍ਰੇਲਰ ਛਾਇਆ ਟਰੈਂਡਿੰਗ ‘ਚ, ਦਿਲਜੀਤ ਦੋਸਾਂਝ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

feature image of diljit dosanjh honsla rakh trailer on trengind-min

Diljit Dosanjh, Sonam Bajwa, Shehnaaz Gill, Shinda Grewal-Honsla Rakh Trailer  : ਦਿਲਜੀਤ ਦੋਸਾਂਝ , ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਹੌਸਲਾ ਰੱਖ’ ਦਾ ਟ੍ਰੇਲਰ ਰਿਲੀਜ਼ ਤੋਂ ਬਾਅਦ ਯੂਟਿਊਬ ਉੱਤੇ ਧੂਮਾਂ ਪਾਉਂਦੇ ਹੋਏ ਟਰੈਂਡਿੰਗ ‘ਚ ਛਾਇਆ ਹੈ।  ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਨੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ।

ਹੋਰ ਪੜ੍ਹੋ : ਯੁਜ਼ਵੇਂਦਰ ਚਾਹਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਧਨਾਸ਼ਰੀ ਵਰਮਾ ਨੂੰ ਦਿੱਤੀ ਜਨਮਦਿਨ ਦੀ ਦਿੱਤੀ ਵਧਾਈ

Diljit-Shinda-Shehnaaz

ਉਨ੍ਹਾਂ ਨੇ ਪੋਸਟ ਪਾਉਂਦੇ ਹੋਏ ਲਿਖਿਆ ਹੈ- ‘#HonslaRakh ਟਰੈਂਡਿੰਗ ਸ਼ਰੈਂਡਿੰਗ ਆ ਜੀ..ਬਹੁਤ ਬਹੁਤ ਘੁੱਟ ਕੇ ਜੱਫੀਆਂ…ਟ੍ਰੇਲਰ ਨੂੰ ਏਨਾਂ ਪਿਆਰ ਦੇਣ ਲਈ…ਰਿਲੀਜ਼ਿੰਗ ਵਰਲਡ ਵਾਈਡ 15 ਅਕਤੂਬਰ’ ਨਾਲ ਹੀ ਉਨ੍ਹਾਂ ਨੇ ਪੋਸਟਰ ਸ਼ੇਅਰ ਕੀਤਾ ਹੈ ਜਿਸ ‘ਚ ਸ਼ਹਿਨਾਜ਼ ਗਿੱਲ, ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਨਜ਼ਰ ਆ ਰਿਹਾ ਹੈ। ਪੋਸਟਰ ਉੱਤੇ ਲਿਖਿਆ ਹੈ ‘ਹੌਸਲਾ ਰੱਖ’ ਦਾ ਟ੍ਰੇਲਰ ਪੰਜਾਬ ‘ਚ ਪਹਿਲੇ ਨੰਬਰ ਤੇ ਟਰੈਂਡ ਕਰ ਰਿਹਾ ਹੈ ਤੇ ਇੰਡੀਆ ‘ਚ ਨੰਬਰ 3 ਤੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਟ੍ਰੇਲਰ ਦੀ ਤਾਰੀਫ ਕਰ ਰਹੇ ਨੇ। ਫ਼ਿਲਮ ਦੇ ਕਈ ਪੋਸਟਰ ਵੀ ਸੋਸ਼ਲ ਮੀਡੀਆ ਉੱਤੇ ਛਾਏ ਹੋਏ ਨੇ।

ਹੋਰ ਪੜ੍ਹੋ :ਗਾਇਕਾ ਜਸਵਿੰਦਰ ਬਰਾੜ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੋਸਟ ਪਾ ਕੇ ਵਧਾਈ ਦੇਣ ਵਾਲਿਆਂ ਦਾ ਕੀਤਾ ਧੰਨਵਾਦ

Diljit-Sonam-Shehnaaz

ਦੱਸ ਦਈਏ ਟ੍ਰੇਲਰ ਬਹੁਤ ਹੀ ਮਜ਼ੇਦਾਰ ਹੈ, ਜਿਸ ‘ਚ ਕਾਮੇਡੀ ਤੇ  ਪਿਆਰ ਦੇ ਰੰਗਾਂ ਨਾਲ ਭਰਿਆ ਹੋਇਆ ਹੈ। 2 ਮਿੰਟ 56 ਸੈਕਿੰਡ ਦਾ ਟ੍ਰੇਲਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਜਿਸ ਕਰਕੇ 8 ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਨੇ। ਇਹ ਫ਼ਿਲਮ 15 ਅਕਤੂਬਰ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਸਿਨੇਮਾ ਘਰਾਂ ਦੀ ਰੌਣਕ ਬਣੇਗੀ।

 

 

View this post on Instagram

 

A post shared by DILJIT DOSANJH (@diljitdosanjh)

ਨਿਮਰਤ ਖਹਿਰਾ ਲੈ ਕੇ ਆ ਰਹੀ ਹੈ ਨਵਾਂ ਗੀਤ ‘JAAN’, ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਗਾਣੇ ਦਾ ਫਰਸਟ ਲੁੱਕ

ਐੱਸ.ਪੀ ਦੇ ਰੈਂਕ, ਸ਼ੂਟ, ਗੁਲਾਬੀ ਰੰਗ ਵਰਗੇ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੀ ਗਾਇਕਾ ਨਿਮਰਤ ਖਹਿਰਾ Nimrat Khaira ਬਹੁਤ ਜਲਦ ਆਪਣਾ ਨਵਾਂ ਟਰੈਕ ਲੈ ਕੇ ਆ ਰਹੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੇ ਨਵੇਂ ਗੀਤ ਜਾਨ Jaan ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕਰ ਦਿੱਤਾ ਹੈ।

ਹੋਰ ਪੜ੍ਹੋ : ਜੱਸੀ ਗਿੱਲ ਨੇ Daughters’ Day ਮੌਕੇ ‘ਤੇ ਸ਼ੇਅਰ ਕੀਤਾ ਧੀ ਰੋਜਸ ਗਿੱਲ ਦਾ ਪਿਆਰਾ ਜਿਹਾ ਵੀਡੀਓ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

happy birthday nimrat khaira
Image Source – instagram

ਉਨ੍ਹਾਂ ਨੇ ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋ ਜਾਵੇਗਾ। ਇਸ ਗੀਤ ਦੇ ਬੋਲ ਨਾਮੀ ਗੀਤਕਾਰ ਗਿਫਟੀ ਨੇ ਲਿਖੇ ਹਨ ਤੇ ਮਿਊਜ਼ਿਕ ਅਰਸ਼ ਹੀਰ ਦਾ ਹੋਵੇਗਾ। Brown Studios ਦੇ ਲੇਬਲ ਹੇਠ ਇਹ ਗੀਤ ਰਿਲੀਜ਼ ਹੋਵੇਗਾ। ਨੀਰੂ ਬਾਜਵਾ, ਬਾਰਬੀ ਮਾਨ ਤੇ ਕਈ ਹੋਰ ਕਲਾਕਾਰਾਂ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰਕੇ ਨਿਮਰਤ ਖਹਿਰਾ ਨੂੰ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ।

Diljit Dosanjh and Nimrat Khaira's film 'Jodi' Will be releasing on 24th June
Image Source – instagram

ਹੋਰ ਪੜ੍ਹੋ : ਦੇਖੋ ਵੀਡੀਓ : ਅਰਮਾਨ ਬੇਦਿਲ ਨੇ ਭਾਰਤ ਬੰਦ ਨੂੰ ਸਮਰਥਨ ਦਿੰਦੇ ਹੋਏ ਸ਼ੇਅਰ ਕੀਤਾ ਇਹ ਵੀਡੀਓ, ‘ਕਿਸਾਨ ਮਜ਼ਦੂਰ ਏਕਤਾ’ ਦੇ ਨਾਅਰੇ ਲਗਾਉਂਦੇ ਨਜ਼ਰ ਆਏ ਗਾਇਕ

ਦੱਸ ਦਈਏ ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਬਕਾਇਦਾ ਸੰਗੀਤ ਦੀਆਂ ਬਰੀਕੀਆਂ ਵੀ ਸਿੱਖੀਆਂ ਹਨ । ਨਿਮਰਤ ਖਹਿਰਾ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਐਕਟਿਵ ਹੈ। ਬਹੁਤ ਜਲਦ ਉਹ ਦਿਲਜੀਤ ਦੋਸਾਂਝ ਦੇ ਨਾਲ ‘ਜੋੜੀ’ ਫ਼ਿਲਮ ‘ਚ ਨਜ਼ਰ ਆਵੇਗੀ।

 

View this post on Instagram

 

A post shared by Nimrat Khaira (@nimratkhairaofficial)

ਨੀਰੂ ਬਾਜਵਾ ਨੇ ‘ਡਾਟਰਸ ਡੇ’ ‘ਤੇ ਸਾਂਝੀ ਕੀਤੀ ਤਸਵੀਰ, ਧੀਆਂ ਲਈ ਲਿਖਿਆ ਖ਼ਾਸ ਸੁਨੇਹਾ

Neeru Bajwa pp -min

ਨੀਰੂ ਬਾਜਵਾ  (Neeru Bajwa ) ਨੇ ਬੀਤੇ ਦਿਨ ਡਾਟਰਸ ਡੇ (Daughter’s Day ) ਦੇ ਮੌਕੇ ‘ਤੇ ਆਪਣੀਆਂ ਬੇਟੀਆਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਆਦਾਕਾਰਾ ਨੇ ਆਪਣੀਆਂ ਬੇਟੀਆਂ ਦੇ ਲਈ ਪਿਆਰ ਨੂੰ ਦਰਸਾਉਂਦਾ ਮੈਸੇਜ ਵੀ ਲਿਖਿਆ ਹੈ । ਇਸ ਤਸਵੀਰ ‘ਚ ਨੀਰੂ ਬਾਜਵਾ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਨੀਰੂ ਬਾਜਵਾ ਦੀਆਂ ਤਿੰਨ ਧੀਆਂ ਹਨ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

Neeru Bajwa

ਹੋਰ ਪੜ੍ਹੋ : ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਹੈ ਅੱਜ ਦੀ ਮਸ਼ਹੂਰ ਪੰਜਾਬੀ ਅਦਾਕਾਰਾ, ਦੱਸੋ ਭਲਾ ਹੈ ਕੌਣ

ਉਹ ਜਲਦ ਹੀ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਉਣਗੇ ।ਇਸ ਫ਼ਿਲਮ ‘ਚ ਉਸ ਦੇ ਨਾਲ ਸਤਿੰਦਰ ਸਰਤਾਜ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਪਾਣੀ ‘ਚ ਮਧਾਣੀ’ ‘ਚ ਵੀ ਦਿਖਾਈ ਦੇਵੇਗੀ । ਨੀਰੂ ਬਾਜਵਾ ਨੇ ਇਸ ਤੋਂ ਪਹਿਲਾਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

 neeru bajwa

ਜਿਸ ‘ਚ ਉਸ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ । ਨੀਰੂ ਬਾਜਵਾ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੇ ਨਾਲ ‘ਜੱਟ ਐਂਡ ਜੂਲੀਅਟ’, ਛੜਾ ਸਣੇ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮੇਡੀ ਜਾਂ ਫਿਰ ਰੋਮਾਂਟਿਕ ਹੋਣ । ਹਰ ਕਿਰਦਾਰ ਨੂੰ ਉਸ ਨੇ ਬਾਖੂਬੀ ਨਿਭਾਇਆ ਹੈ ।

 

View this post on Instagram

 

A post shared by Neeru Bajwa (@neerubajwa)

ਧੀ ਦਿਵਸ ‘ਤੇ ਹਰਮਨ ਮਾਨ ਨੇ ਆਪਣੀ ਧੀ ਸਾਹਰ ਮਾਨ ਦੇ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ- ‘ਅਰਦਾਸ ਕਰਕੇ ਮੰਗੀ ਸੀ ਧੀ’

harman mann shared her daughter sharaan

ਕਹਿੰਦੇ ਨੇ ਧੀਆਂ ਘਰ ਦਾ ਮਾਣ ਤੇ ਰੌਣਕ ਹੁੰਦੀਆਂ ਨੇ। ਅੰਤਰਾਸ਼ਟਰੀ ਧੀ ਦਿਵਸ ਮੌਕੇ ਤੇ ਪੰਜਾਬੀ ਕਲਾਕਾਰਾਂ ਨੇ ਆਪਣੀ ਧੀਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਇਸ ਖ਼ਾਸ ਦਿਨ ਦੀ ਵਧਾਈ ਦਿੱਤੀ। ਹਰਭਜਨ ਮਾਨ Harbhajan Mann ਦੀ ਪਤਨੀ ਹਰਮਨ ਮਾਨ Harman Mann ਨੇ ਵੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਬੇਟੀ ਸਾਹਰ ਮਾਨ Sahar Mann ਨੂੰ ਵਿਸ਼ ਕੀਤਾ ਹੈ।

ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

harman mann pic

ਉਨ੍ਹਾਂ ਨੇ ਸਾਹਰ ਮਾਨ ਦੇ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਕੁਝ ਸਾਲ ਪਹਿਲਾਂ, ਮੈਂ ਪੂਰੇ ਦਿਲ ਨਾਲ ਵਾਹਿਗੁਰੂ ਜੀ ਨੂੰ ਅਰਦਾਸ ਕੀਤੀ ਸੀ, ਇੱਕ ਦਿਨ ‘ਚ ਦੋ ਵਾਰ, ਮੈਨੂੰ ਇੱਕ ਬੱਚੀ ਦੀ ਦਾਤ ਦੀ ਬਖਸ਼ਿਸ਼ ਕਰਨ। ਉਸ ਸਮੇਂ ਮੈਂ ਕਦੇ ਵੀ ਇਸ ਸ਼ਾਨਦਾਰ ਅਤੇ ਅਦਭੁਤ ਤਜ਼ਰਬੇ ਦੀ ਕਲਪਨਾ ਨਹੀਂ ਕੀਤੀ ਸੀ ਕਿ ਮੇਰੀ ਧੀ ਮੇਰੀ ਜ਼ਿੰਦਗੀ ਨੂੰ ਖੁਸ਼ੀ, ਪਿਆਰ, ਦੇਖਭਾਲ ਅਤੇ ਬਹੁਤ ਮਾਣ ਨਾਲ ਭਰ ਦੇਵੇਗੀ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੀ ਫ਼ਿਲਮ ‘ਹੌਸਲਾ ਰੱਖ’ ਦਾ ਨਵਾਂ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ, ਜਾਣੋ ਕਿਸ ਦਿਨ ਰਿਲੀਜ਼ ਹੋਣ ਜਾ ਰਿਹਾ ਹੈ ਟ੍ਰੇਲਰ

harman mann shared her daughter pic on happy daughters day

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਂ ਸਿਰਫ਼ ਇੱਕ ਛੋਟੀ ਜਿਹੀ ਕੁੜੀ ਚਾਹੁੰਦੀ ਸੀ ਜਿਸਨੂੰ ਮੈਂ ਗਲੇ ਲਗਾ ਸਕਾਂ, ਵਾਲਾਂ ਦੇ ਵੱਖੋ ਵੱਖਰੇ ਅੰਦਾਜ਼ ਬਣਾ ਸਕਾਂ ਅਤੇ ਉਸਨੂੰ ਸੁੰਦਰ ਕੱਪੜਿਆਂ ਵਿੱਚ ਸਜਾ ਸਕਾਂ! ਮੈਂ ਸਵੀਕਾਰ ਕਰਾਂਗੀ, ਮੈਂ ਚਾਹੁੰਦੀ ਸੀ ਕਿ ਮੇਰੀ ਬੱਚੀ ਮੇਰੇ ਵਰਗੀ ਹੋਵੇ ਤਾਂ ਜੋ ਮੈਂ ਆਪਣੇ ਬਚਪਨ ਨੂੰ ਉਸਦੇ ਦੁਆਰਾ ਇੱਕ ਵਾਰ ਫਿਰ ਤੋਂ ਜੀ  ਸਕਾਂ’ । ਉਨ੍ਹਾਂ ਨੇ ਆਪਣੀ ਧੀ ਲਈ ਬਹੁਤ ਸਾਰੀਆਂ ਦੁਆਵਾਂ ਤੇ ਪਿਆਰ ਨੂੰ ਸ਼ਬਦਾਂ ਦੇ ਰਾਹੀਂ ਬਿਆਨ ਕੀਤਾ ਹੈ। ਹਰਮਨ ਮਾਨ ਨੇ ਆਪਣੀ ਧੀ ਦੇ ਨਾਲ ਬਹੁਤ ਹੀ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਨੇ।

 

ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ, ਪੰਜਾਬੀ ਸਿਤਾਰਿਆਂ ਨੇ ਵੀ ਕੀਤਾ ਸਮਰਥਨ

bhart band pp-min

ਕਿਸਾਨਾਂ  (Farmers) ਵੱਲੋਂ ਤਿੰਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਜਾਰੀ ਹੈ । ਕਿਸਾਨਾਂ ਨੇ ਅੱਜ ਬੰਦ ਦਾ ਸੱਦਾ ਦਿੱਤਾ ਹੈ । ਕਈ ਸਮਾਜਿਕ ਅਤੇ ਸਿਆਸੀ ਪਾਰਟੀਆ ਨੇ ਵੀ ਭਾਰਤ ਬੰਦ ਦਾ ਸਮਰਥਨ ਕੀਤਾ ਹੈ ।ਇਸ ਦੇ ਨਾਲ ਹੀ ਪੰਜਾਬੀ ਸੈਲੀਬ੍ਰੇਟੀ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ । ਦਰਸ਼ਨ ਔਲਖ (Darshan Aulakh )ਨੇ ਵੀ ਇਸ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ ।ਇਸ ਦੌਰਾਨ ਕਿਸਾਨਾਂ ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

farmersprotest

ਹੋਰ ਪੜ੍ਹੋ : ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਟ ਹੱਥਾਂ ‘ਚ ਹੱਥ ਪਾਈ ਆਏ ਨਜ਼ਰ, ਕੀ ਦੋਵਾਂ ਨੇ ਕਰ ਦਿੱਤੀ ਰਿਲੇਸ਼ਨਸ਼ਿਪ ਕਨਫਰਮ !

ਦਿੱਲੀ ਡੀਐੱਨਡੀ ‘ਤੇ ਲੰਬਾ ਜਾਮ ਲੱਗ ਚੁੱਕਿਆ ਹੈ । ਇਸ ਦੇ ਨਾਲ ਹੀ ਦਿੱਲੀ ਗੁੜਗਾਂਵ ਬਾਰਡਰ ‘ਤੇ ਵੀ ਲੰਮਾ ਜਾਮ ਲੱਗ ਚੁੱਕਿਆ ਹੈ । ਕਿਸਾਨ ਇਸ ਸਮੇਂ ਦੌਰਾਨ ਐਮਰਜੈਂਸੀ ਸੇਵਾ ਨੂੰ ਛੱਡ ਕੇ ਸਭ ਕੁਝ ਬੰਦ ਕਰ ਦੇਣਗੇ।

Darshan-Aulakh

ਭਾਰਤ ਬੰਦ ਦੇ ਸਬੰਧ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਕਿਸਾਨ ਸੜਕਾਂ ਅਤੇ ਰਾਜ ਮਾਰਗਾਂ ਤੇ ਰੋਸ ਪ੍ਰਦਰਸ਼ਨ ਕਰਨਗੇ। ਸਰਕਾਰੀ ਦਫਤਰਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਦਿੱਲੀ ਦੀ ਸਰਹੱਦ ਦਾ ਘਿਰਾਓ ਵੀ ਕਰਨਗੇ। ਕਿਸਾਨਾਂ ਦੇ ਇਸ ਭਾਰਤ ਬੰਦ ਨੂੰ ਵਿਰੋਧੀ ਧਿਰ ਦਾ ਸਮਰਥਨ ਮਿਲਿਆ ਹੈ। ਭਾਰਤ ਬੰਦ ਦੇ ਕਾਰਨ, ਦਿੱਲੀ ਵਿੱਚ ਬਹੁਤ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਕਈ ਥਾਵਾਂ ਤੇ ਰਸਤੇ ਬਦਲ ਦਿੱਤੇ ਗਏ ਹਨ।

ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੀ ਫ਼ਿਲਮ ‘ਹੌਸਲਾ ਰੱਖ’ ਦਾ ਨਵਾਂ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ, ਜਾਣੋ ਕਿਸ ਦਿਨ ਰਿਲੀਜ਼ ਹੋਣ ਜਾ ਰਿਹਾ ਹੈ ਟ੍ਰੇਲਰ

feature image of honsla rakh new poster with trailer detail-min

ਦਿਲਜੀਤ ਦੋਸਾਂਝ DILJIT DOSANJH ਦੀ ਮੋਸਟ ਅਵੇਟਡ ਫ਼ਿਲਮ ‘ਹੌਸਲਾ ਰੱਖ’ 𝐇𝐎𝐍𝐒𝐋𝐀 𝐑𝐀𝐊𝐇 ਜੋ ਕਿ ਪਹਿਲਾ ਦਿਨ ਤੋਂ ਹੀ ਸੁਰਖੀਆਂ ‘ਚ ਬਣੀ ਹੋਈ ਹੈ। ਜੀ ਹਾਂ ਫ਼ਿਲਮ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।

ਹੋਰ ਪੜ੍ਹੋ : ਗੀਤਾ ਬਸਰਾ ਆਪਣੇ ਪੁੱਤਰ ਨੂੰ ਲੋਰੀ ਦੇ ਕੇ ਸੁਲਾਉਂਦੀ ਆਈ ਨਜ਼ਰ, ਧੀ ਹਿਨਾਇਆ ਹੀਰ ਵੀ ਆਪਣੀ ਮੰਮੀ ਨੂੰ ਕਾਪੀ ਕਰਦੀ ਆਈ ਨਜ਼ਰ, ਦੇਖੋ ਵੀਡੀਓ

Honsla Rakh
Image Source: Instagram

ਜੀ ਹਾਂ ਦਿਲਜੀਤ ਦੋਸਾਂਝ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਅਲੜ ਬਲੜ ਬਾਵੇ ਦਾ.. ਬਾਵਾ ਦੁਸਿਹਰੇ ਨੂੰ ਆਵੇਗਾ.. ਦੇਖਿਓ ਪੈਂਦੀ ਖੱਪ…ਰੱਖ ਹੌਂਸਲਾ ਰੱਖ 👩🏻‍🍼👨🏻‍🍼 ਟ੍ਰੇਲਰ ਆਵੇਗਾ ਇਸ ਸੋਮਵਾਰ 1pm IST ਹੌਸਲਾ ਰੱਖ…Releasing Worldwide – THIS DUSSEHRA 15 ਅਕਤੂਬਰ’ । ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਪ੍ਰਸ਼ੰਸਕਾਂ ਦੇ ਕਮੈਂਟ ਆ ਚੁੱਕੇ ਨੇ।

diljit dosanjh shared new poster honsla rakh-min
Image Source: Instagram

ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਪੋਸਟਰ ਉੱਤੇ ਸ਼ਹਿਨਾਜ਼ ਗਿੱਲ, ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਨਾਈਟ ਸੂਟ ‘ਚ ਨਜ਼ਰ ਆ ਰਹੇ ਨੇ। ਸ਼ਹਿਨਾਜ਼ ਨੇ ਹੱਥ ਹੱਥ ਵਿੱਚ ਇੱਕ ਦੋ ਨਰਮ ਖਿਡੌਣੇ ਅਤੇ ਇੱਕ ਫੋਲਡ ਕੀਤਾ ਹੋਇਆ ਤੌਲੀਆ ਚੁੱਕਿਆ ਹੋਇਆ ਹੈ, ਸੋਨਮ ਦੇ ਕੋਲ ਬੇਬੀ ਫੂਡ ਦਾ ਇੱਕ ਡੱਬਾ ਅਤੇ ਬਾਹਾਂ ਵਿੱਚ ਇੱਕ ਨਰਮ ਖਿਡੌਣਾ ਨਜ਼ਰ ਆ ਰਿਹਾ ਹੈ। ਜੇ ਗੱਲ ਕਰੀਏ ਦਿਲਜੀਤ ਦੀ ਤਾਂ ਉਹ ਦੋਵਾਂ ਹੀਰੋਇਨਾਂ ਦੇ ਵਿਚਕਾਰ ਖੜ੍ਹਿਆ ਹੋਇਆ ਹੈ ਤੇ ਜਿਸਦੇ ਇੱਕ ਹੱਥ ਵਿੱਚ ਬੱਚਾ ਚੁੱਕਿਆ ਹੋਇਆ ਹੈ ਤੇ ਦੂਜੇ ਹੱਥ ਵਿੱਚ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀ ਬੋਤਲ ਦੇ ਨਾਲ ਨਜ਼ਰ ਆ ਰਹੇ ਨੇ। ਜਦੋਂ ਕਿ ਉਸਦੇ ਸਾਹਮਣੇ ਇੱਕ ਬੇਬੀ ਸਟੋਰਲਰ ਰੱਖਿਆ ਹੋਇਆ ਨਜ਼ਰ ਆ ਰਿਹਾ ਹੈ।

Honsla Rakh-shehnaaz
Image Source: Instagram

ਹੋਰ ਪੜ੍ਹੋ : ਦਰਸ਼ਕਾਂ ਵੱਲੋਂ ‘ਕਿਸਮਤ-2’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਜਗਦੀਪ ਸਿੱਧੂ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ ਤੇ ਨਾਲ ਹੀ ‘ਕਿਸਮਤ-3’ ਦਾ ਕਰਤਾ ਐਲਾਨ

ਦੱਸ ਦਈਏ ਇਸ ਫ਼ਿਲਮ ਸ਼ਿੰਦਾ ਗਰੇਵਾਲ ਵੀ ਅਹਿਮ ਕਿਰਦਾਰ ਚ ਨਜ਼ਰ ਆਵੇਗਾ। ਫ਼ਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਰੋਂ ਨੇ ਕੀਤਾ ਹੈ। 15 ਅਕਤੂਬਰ ਯਾਨੀ ਕਿ ਦੁਸ਼ਹਿਰੇ ਵਾਲੇ ਨੂੰ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ ਦੀ ਹਾਲਤ ਹਾਲੇ ਵੀ ਨਾਜ਼ੁਕ, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

Deep Matharu pp-min (2)

ਦੀਪ ਮਠਾਰੂ (Deep Matharu)  ਜਿਸ ਨੇ ਬੀਤੇ ਦਿਨ ਆਪਣੀ ਗਰਲ ਫ੍ਰੈਂਡ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਖਾ ਲਿਆ ਸੀ । ਉਸ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ । ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ । ਪਰ ਇਸ ਦੌਰਾਨ ਦੀਪ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਉਸ ਦੀ ਹਾਲਤ ਨੂੰ ਵੇਖ ਕੇ ਮਾਪੇ ਬੇਹੱਦ ਚਿੰਤਿਤ ਹਨ । ਕਿਉਂਕਿ ਦੀਪ ਦੇ ਮਾਪੇ ਪਹਿਲਾਂ ਵੀ ਆਪਣੇ ਦੋ ਪੁੱਤਰਾਂ ਨੂੰ ਗੁਆ ਚੁੱਕੇ ਹਨ ।

Image From Instagram

ਹੋਰ ਪੜ੍ਹੋ : ਮਰਹੂਮ ਗਾਇਕ ਰਾਜ ਬਰਾੜ ਦਾ ਗੀਤ ‘ਚੰਡੀਗੜ੍ਹ ਡਰਾਪ ਆਊਟ’ ਰਿਲੀਜ਼

ਬੀਤੇ ਦਿਨ ਦੀਪ ਮਠਾਰੂ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਸੀ । ਉਸ ਨੇ ਦੱਸਿਆ ਸੀ ਕਿ ਉਹ ਆਪਣੀ ਦੋਸਤ ਦੇ ਲਾਰਿਆਂ ਤੋਂ ਪ੍ਰੇਸ਼ਾਨ ਹੋ ਚੁੱਕਿਆ ਹੈ ।

ਜੋ ਕਿ ਸ਼ਿਕਾਗੋ ‘ਚ ਰਹਿੰਦੀ ਹੈ ਅਤੇ ਉਸ ਨੇ ਵਿਆਹ ਦਾ ਲਾਰਾ ਉਸ ਨਾਲ ਲਾਇਆ ਸੀ, ਪਰ ਉਸ ਨੇ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ । ਜਿਸ ਨੁੰ ਲੈ ਕੇ ਦੀਪ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਦੀਪ ਨੇ ਸਲਫਾਸ ਖਾ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਹੈ । ਫ਼ਿਲਹਾਲ ਦੀਪ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਦੀਪ ਦੇ ਲਈ ਬਹੱਤਰ ਘੰਟੇ ਬਹੁਤ ਅਹਿਮ ਹਨ ।

 

ਦਲੇਰ ਮਹਿੰਦੀ ਨੇ ਆਪਣੀ ਨੂੰਹ ਰਾਣੀ ਨੂੰ ਲੈ ਕੇ ਦਿੱਤੀ ਨਵੀਂ ਥਾਰ, ਨੂੰਹ ਨੇ ਪੋਸਟ ਪਾ ਕੇ ਸਹੁਰੇ ਦੀ ਕੀਤੀ ਤਾਰੀਫ਼

daler mehdi with his daughter in law-min

ਪੰਜਾਬੀ ਮਿਊਜ਼ਿਕ ਜਗਤ ਤੇ ਬਾਲੀਵੁੱਡ ਜਗਤ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ Daler Mehndi ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਦਲੇਰ ਮਹਿੰਦੀ ਨੇ ਆਪਣੀ ਨੂੰਹ ਰਾਣੀ ਨੂੰ ਨਵੀਂ ਥਾਰ ਗਿਫਟ ਕੀਤੀ ਹੈ। ਜਿਸ ਦੀਆਂ ਤਸਵੀਰਾਂ ਦਲੇਰ ਮਹਿੰਦੀ ਦੀ ਨੂੰਹ ਰਾਣੀ ਜੈਸਿਕਾ ਮਹਿੰਦੀ Jessica Mehndi ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਨੇ।

inside image of jessica mehndi-min
Image Source – instagram

ਹੋਰ ਪੜ੍ਹੋ : ਜਗਦੀਪ ਸਿੱਧੂ ਹੋਏ ਭਾਵੁਕ, ਕਿਹਾ-‘ਲੋਕ ਕਹਿੰਦੇ ਸੀ ਕਿ ਕੰਡਕਟਰ ਬਣੇਗਾ, “ਕਿਸਮਤ” ਨੇ ਬਣਾਇਆ ਡਾਇਰੈਕਟਰ’

ਉਨ੍ਹਾਂ ਨੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ- ‘ਅਸੀਂ ਅਤੇ ਸਾਡੀ ਨਵੀਂ ‘ਥਾਰ’…ਮੈਂ ਬਹੁਤ ਹੀ ਧੰਨਵਾਦੀ ਹਾਂ ਕਿ ਮੇਰੇ ਸਹੁਰਾ ਸਾਬ ਦੀ ਜਿਨ੍ਹਾਂ ਨੇ ਮੈਨੂੰ ਆਪਣੀ ਧੀਆਂ ਵਾਂਗ ਰੱਖਿਆ ਹੈ ! @thedalermehndiofficial’ । ਤਸਵੀਰਾਂ ਚ ਜੈਸਿਕਾ ਆਪਣੇ ਸਹੁਰੇ ਦਲੇਰ ਮਹਿੰਦੀ ਦੇ ਨਾਲ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ :ਕਰਨ ਔਜਲਾ ਆਪਣੇ ਨਵੇਂ ਗੀਤ ‘Here & There’ ਦੇ ਨਾਲ ਹੋਏ ਦਰਸ਼ਕਾਂ ਦੇ ਸਨਮੁੱਖ, ਪੱਕੀਆਂ ਯਾਰੀਆਂ ਦੀਆਂ ਕਰ ਰਹੇ ਨੇ ਗੱਲਾਂ, ਦੇਖੋ ਵੀਡੀਓ

inside image of gurdeep mehandi with fans-min
Image Source – instagram

ਜੈਸਿਕ ਮਹਿੰਦੀ ਦਲੇਰ ਮਹਿੰਦੀ ਦੇ ਪੁੱਤਰ ਗੁਰਦੀਪ ਮਹਿੰਦੀ ਦੀ ਪਤਨੀ ਹੈ। ਗੁਰਦੀਪ ਮਹਿੰਦੀ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਪਿਤਾ ਵਾਂਗ ਇੱਕ ਬਿਹਤਰੀਨ ਗਾਇਕ ਹੈ ਅਤੇ ਅਕਸਰ ਉਹ ਆਪਣੀ ਪਰਫਾਰਮੈਂਸ ਦੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕਰਦੇ ਰਹਿੰਦੇ ਹਨ । ਜੈਸਿਕ ਮਹਿੰਦੀ ਵੀ ਮਾਡਲ ਹੈ, ਇਸ ਤੋਂ ਇਲਾਵਾ ਉਹ ਮਿਸ ਇੰਡੀਆ ਫਿਨਲੈਂਡ ਦਾ ਖਿਤਾਬ ਵੀ ਜਿੱਤ ਚੁੱਕੀ ਹੈ । ਗੁਰਦੀਪ ਤੇ ਜੈਸਿਕ ਦਾ ਵਿਆਹ ਸਾਲ 2016 ਵਿੱਚ ਪੰਜਾਬੀ ਰੀਤੀ-ਰਿਵਾਜਾਂ ਦੇ ਨਾਲ ਹੋਇਆ ਸੀ।

ਅੰਮ੍ਰਿਤ ਮਾਨ ਅਤੇ ਮਿਹਰ ਵਾਨੀ ਦਾ ਨਵਾਂ ਗੀਤ ‘Rubicon’ ਰਿਲੀਜ਼

Amrit Maan pp -min (1)

ਅੰਮ੍ਰਿਤ ਮਾਨ  (Amrit Maan) ਅਤੇ ਮਿਹਰ ਵਾਨੀ ਦਾ ਨਵਾਂ ਗੀਤ (Rubicon)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਇਹ ਗੀਤ ਅੰਮ੍ਰਿਤ ਮਾਨ ਦੀ ਐਲਬਮ ‘ਆਲ ਬੰਬ’ ਦਾ ਗੀਤ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ‘ਚ ਇੱਕ ਮੁੰਡੇ ਅਤੇ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

Amrit Maan ,,-min (1)
Image From Amrit Maan Song

ਹੋਰ ਪੜ੍ਹੋ : ਅਦਾਕਾਰਾ ਸਨਾ ਖ਼ਾਨ ਨੇ ਆਪਣੀ ਲਵ ਸਟੋਰੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਇਸ ਤੋਂ ਪਹਿਲਾਂ ਵੀ ‘ਆਲ ਬੰਬ’ ਐਲਬਮ ਚੋਂ ਕਈ ਗੀਤ ਅੰਮ੍ਰਿਤ ਮਾਨ ਰਿਲੀਜ਼ ਕਰ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਹ ਇੰਡਸਟਰੀ ਨੂੰ ਦੇ ਚੁੱਕੇ ਹਨ ।ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ।

Amrit Maan Song -min
Image From Amrit Maan Song

ਹੁਣ ਤੱਕ ਉਹ ਲੌਂਗ ਲਾਚੀ, ਆਟੇ ਦੀ ਚਿੜੀ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਹਨ ਅਤੇ ਆਉਣ ਵਾਲੇ ਸਮੇਂ ‘ਚ ਵੀ ਉਹ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ । ਅੰਮ੍ਰਿਤ ਮਾਨ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਬਿਹਤਰੀਨ ਲਿਰੀਸਿਸਟ ਵੀ ਹਨ । ਉਨ੍ਹਾਂ ਦੇ ਵੱਲੋਂ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਵੀ ਗਾਏ ਹਨ ।

 

ਹਰਜੀਤ ਹਰਮਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

Harjit Harman pp -min

ਗਾਇਕ ਹਰਜੀਤ ਹਰਮਨ (Harjit Harman)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir sahib)  ‘ਚ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਹਰਜੀਤ ਹਰਮਨ ਨੇ ਲਿਖਿਆ ਕਿ ‘ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰੱਬਤ ਦਾ ਭਲਾ’। ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ।

harjit-harman777-min
Image From Instagram

ਹੋਰ ਪੜ੍ਹੋ : ਡੋਲੀ ਵਾਲੀ ਕਾਰ ਵਿੱਚ ਬੈਠਦੇ ਹੀ ਲਾੜੀ ਨੂੰ ਚੜਿਆ ਗੁੱਸਾ, ਲਾੜੇ ਦੇ ਮੂੰਹ ਤੇ ਮਾਰੀਆਂ ਚਪੇੜਾਂ, ਵੀਡੀਓ ਵਾਇਰਲ

ਹਰਜੀਤ ਹਰਮਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਰਜੀਤ ਹਰਮਨ ਹੁਣ ਤੱਕ ਕਈ ਹਿੱਟ ਗੀਤ ਗਾ ਚੁੱਕੇ ਹਨ ਅਤੇ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ ।

Harjit harman pp-min

ਗੀਤਾਂ ਦੇ ਨਾਲ-ਨਾਲ ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ । ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਹਰਜੀਤ ਹਰਮਨ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਹੁਣ ਤੱਕ ‘ਮਿੱਤਰਾਂ ਦਾ ਨਾਂਅ ਚੱਲਦਾ’, ‘ਜੱਟੀ’, ‘ਦਿਲ ਦੀਆਂ ਫਰਦਾਂ’ , ਪੰਜਾਬ ਸਣੇ ਕਈ ਹਿੱਟ ਗੀਤ ਗਾਏ ਹਨ । ਜੋ ਅੱਜ ਵੀ ਸਰੋਤਿਆਂ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਹਨ ।

 

View this post on Instagram

 

A post shared by Harjit Harman (@harjitharman)